ਗਿਆਨੀ ਗੁਰਬਚਨ ਸਿੰਘ ਜੀ ਤੁਹਾਡੇ ਗੁਰੂ ਦੀ
ਬਾਣੀ ਤਾਂ ਇਸ "ਗਇਤ੍ਰੀ ਮੰਤਰ" ਬਾਰੇ ਸਿੱਖਾਂ ਨੂੰ ਗਿਆਨ ਦੇ ਰਹੀ ਹੈ, ਅਤੇ ਗੁਰੂ ਗ੍ਰੰਥ
ਸਾਹਿਬ ਜੀ ਇਹੋ ਜਿਹੇ "ਮੰਤ੍ਰ" ਨੂੰ ਨਕਾਰ ਰਹੇ ਨੇ । ਇਸ ਲੇਖ ਵਿੱਚ ਇਸਦੀ ਤੁਲਨਾਂ ਕਰਕੇ
ਗਿਆਨੀ ਜੀ ਦੀ ਤਕਰੀਰ ਦੇ ਤੋਲੇ ਗਏ ਕੁਫਰ ਨੂੰ ਉਜਾਗਰ ਕਰਦੇ ਹਾਂ ।
ਅਥ
ਕਾਨ੍ਹ ਜੂ ਮੰਤ੍ਰ ਗਾਇਤ੍ਰੀ ਸੀਖਨ ਸਮੈ ॥ਸਵੈਯਾ॥
ਉਤ ਤੈ ਇਹ ਗ੍ਵਾਰਨਿ ਕੀ ਭੀ ਦਸ਼ਾ ਇਤ ਕਾਨ੍ਹ ਕਥਾ ਭਈ ਤਾਹਿ
ਸੁਨਾਊ ॥ਲੀਪ ਕੈ ਭੂਮਹਿ ਗੋਬਰ ਸੋਂ ਕਬਿ ਸਯਾਮ ਕਹੈ ਸਭ ਪ੍ਰੋਹਤਿ ਗਾਊ ॥
ਕਾਨ੍ਹ ਬੈਠਾਇ ਕੈ ਸਯਾਮ ਕਹੈ ਕਬਿ ਪੈ ਗਰਗੈ ਸੁ ਪਵਿਤ੍ਰਹਿ ਠਾਊ ॥ ਮੰਤ੍ਰ ਗਾਇਤ੍ਰੀ ਕੋ
ਤਾਹਿ ਦਯੋ ਜੋਊ ਹੈ ਭੁਗੀਆ ਧਰਨੀ ਧਰ ਨਾਊ ॥੮੮੦॥
ਸਵੈਯਾ ॥ ਡਾਰ ਜਨੇਊ ਸੁ ਸਯਾਮ ਗਰੈ ਫਿਰਕੈ ਤਿਹ ਮੰਤ੍ਰ ਸੁ
ਸ੍ਰਉਨ ਮੈ ਦੀਨੋ ॥ ਸੋ ਸੁਨਿ ਕੈ ਹਰਿ ਪਾਇ ਪਰਯੋ ਗਰਗੈ ਬਹੁ ਭਾਂਤਨ ਕੋ ਧਨ ਦੀਨੋ ॥
ਅਸ੍ਵ ਬਡੇ ਗਜਰਾਜ ਔ ਉਸ਼ਟ ਦਏ ਪਟ ਸੁੰਦਰ ਸਾਜ ਨਵੀਨੋ ॥ ਲਾਲ ਪਨੇ ਅਰੁ ਸਬਜ਼ ਮਨੀ ਤਿਹ ਪਾਇ
ਪਰਿਓ ਹਿਤ ਆਨੰਦ ਕੀਨੋ ॥੮੮੧॥
ਮੰਤ੍ਰ ਪਰੋਹਤ ਦੈ
ਹਰਿ ਕੋ ਧਨੁ ਲੈ ਬਹੁਤੋ ਮਨ ਮੈ ਸੁਖੁ ਪਾਯੋ ॥ ਤਯਾਗ ਸਭੈ ਦੁਖ ਕੋ ਤਬਹੀ ਅਤਿ ਹੀ ਮਨ
ਆਨੰਦ ਬੀਚ ਬਢਾਯੋ ॥
ਸੋ ਧਨ ਪਾਇ ਤਹਾਂ ਤੇ ਚਲਯੋ ਚਲਿ ਕੈ ਅਪਨੇ ਗ੍ਰਹਿ ਭੀਤਰ ਆਯੋ ॥ ਸੋ ਸੁਨਿ ਮਿਤ੍ਰ ਪ੍ਰਸੰਨਿ
ਭਏ ਗ੍ਰਹਿ ਤੇ ਸਭ ਦਾਰਿਦ ਦੂਰਿ ਪਰਾਯੋ ॥੮੮੨॥
ਇਤਿ ਸ੍ਰੀ ਦਸਮ
ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੇ ਸ੍ਰੀ ਕ੍ਰਿਸ਼ਨ ਜੂਕੋ ਗਾਇਤ੍ਰੀ
ਮੰਤ੍ਰ ਸਿਖਾਇ ਜਗਯੌਪਵੀਤ ਡਾਰਾ ਗਰੇ ਧਿਆਇ ਸਮਾਪਤਮ ਸਤੁ ॥ ਅਖੌਤੀ ਦਸਮ ਗ੍ਰੰਥ
ਪੰਨਾ 371
ਅਰਥ: ਕ੍ਰਿਸ਼ਨ ਵਲੋਂ ਗਾਇਤ੍ਰੀ ਮੰਤ੍ਰ ਸਿੱਖਨ ਦੇ ਵੇਲੇ
ਦਾ ਵ੍ਰਿਤਾਂਤ।
ਸਵੈਯਾ॥ ਗੋਪੀਆਂ ਅਤੇ ਕ੍ਰਿਸ਼ਨ ਦੀ ਜੋ ਦਸ਼ਾ ਉਸ
ਵੇਲੇ ਹੈ ਉਸ ਬਾਰੇ ਤੁਹਾਨੂੰ ਦਸਦਾ ਹਾਂ। ਕਬਿ ਸਯਾਮ ਕਹਿੰਦਾ ਹੈ, ਕਿ ਸਾਰੇ ਬੁਲਾਏ ਹੋਏ
ਪੁਜਾਰੀਆਂ ਨੇਂ ਪੁਰੀ ਧਰਤੀ ਨੂੰ ਗਊ ਦੇ ਗੋਬਰ (ਗੋਹੇ ) ਨਾਲ ਲੇਪ ਕਰ ਦਿਤਾ। (ਉਨਾਂ
ਪੁਜਾਰੀਆਂ ਨੇ) ਕ੍ਰਿਸ਼ਨ ਨੂੰ ਇਕ ਪਵਿਤ੍ ਅਸਥਾਨ 'ਤੇ ਬਿਠਾ ਕੇ ਜਨੇਊ ਪਾਇਆ ਅਤੇ ਉਸ ਦੇ
ਕੰਨ ਵਿੱਚ ਇਕ ਮੰਤ੍ਰ ਸੁਣਾਇਆ। ਮੰਤ੍ਰ ਸੁਣ ਕੇ ਕ੍ਰਿਸ਼ਨ ਨੇ ਗਰਗ ਪੁਰੋਹਿਤ ਦੇ ਪੈਰਾਂ
ਵਿੱਚ ਅਪਣਾਂ ਸੀਸ ਝੁਕਾਇਆ ਅਤੇ ਬਹੁਤ ਸਾਰੀ ਧੰਨ ਦੌਲਤ ਉਸ ਨੂੰ ਅਰਪਣ ਕੀਤੀ (ਇਨਾਂ
ਪੁਜਾਰੀਆਂ ਦਾ ਵੀ ਕੋਈ ਸਕੱਤਰੇਤ ਜਰੂਰ ਹੋਣਾ ਹੈ?)। ਕ੍ਰਿਸ਼ਨ ਨੇ ਉਨਾਂ ਨੂੰ ਘੋੜੇ, ਵੱਡੇ
ਹਾਥੀ, ਊਠ ਅਤੇ ਬਹੁਤ ਸਾਰੇ ਕੀਮਤੀ ਵਸਤਰ ਭੇਂਟ ਕੀਤੇ। ਗਰਗ ਦੇ ਪੈਰ ਛੂ ਕੇ ਕ੍ਰਿਸ਼ਨ
ਬਹੁਤ ਹੀ ਆਨੰਦਿਤ ਹੋ ਗਇਆ ਅਤੇ ਉਸ ਨੇ ਬਹੁਤ ਸਾਰੇ ਲਾਲ, ਪੰਨੇ ਅਤੇ ਅਭੂਖਣ ਉਸਨੂੰ ਦਾਨ
ਵਜੋਂ ਦਿਤੇ। (ਅੱਜ ਕਲ ਦੇ ਪੀਪਲੀ ਵਾਲੇ ਅਤੇ ਪਿਹੋਵੇ ਵਾਲੇ ਵੀ ਤਾਂ ਇਹੀ ਕਰ ਰਹੇ ਨੇ,
ਜੋ ਕ੍ਰਿਸ਼ਨ ਨੈ ਕੀਤਾ। ਇਹ ਵੀ ਸੋਨੇ ਦੇ ਖੰਡੇ ਅਤੇ ਮੋਟੇ ਮੋਟੇ ਲਿਫਾਫੇ ਆਦਿਕ ਦੇ ਦੇ ਕੇ
ਹੀ ਤਾਂ ਇਨਾਂ ਸਕਤਰੇਤ ਵਾਲੇ ਪੁਜਾਰੀਆਂ ਕੋਲੋਂ ਡਿਗਰੀਆਂ ਰੂਪੀ ਮੰਤ੍ਰ ਹੀ ਤਾਂ ਪ੍ਰਾਪਤ
ਕਰ ਰਹੇ ਨੇ। ਰਾਜਾ ਜੋਗੀ ਦੀ ਲੈ ਲਵੋ ਜਾਂ ਫਖਰੇ ਕੌਮ ਦੀ। ) ਉਹ ਪੁਰੋਹਿਤ ਕ੍ਰਿਸ਼ਨ ਨੂੰ
ਮੰਤ੍ਰ ਦੇਕੇ ਉਸਦੇ ਬਦਲੇ ਧਨ ਪ੍ਰਾਪਤ ਕਰਕੇ ਬਹੁਤ ਖੂਸ਼ ਹੋ ਗਏ। ਸਾਰੇ ਦੁਖਾਂ ਨੂੰ ਤਿਆਗ
ਕੇ ਉਹ ਬਹੁਤ ਖੁਸ਼ ਹੋ ਗਏ। (ਜੇੜ੍ਹੇ ਆਪ ਦੁਖੀ ਹੋਣ, ਉਹ ਦੂਜਿਆਂ ਨੂੰ ਸੁੱਖ ਕੀ ਦੇ ਸਕਦੇ
ਹਨ? ਧਨ ਪ੍ਰਾਪਤ ਕਰਕੇ ਤਾਂ ਲਾਲਚੀ ਬੰਦਾ ਹੀ ਖੁਸ਼ ਹੁੰਦਾ ਹੈ। ਇਨਾਂ ਦਸਮ ਗ੍ਰੰਥੀ
ਪੁਜਾਰੀਆਂ ਦੀ ਇਹੋ ਜਹੀ ਹੀ ਫਿਤਰਤ ਹੁੰਦੀ ਹੈ। ਆਖਿਰ ਸਿਖਿਆ ਵੀ ਤਾਂ ਉਹੀ ਇਨ੍ਹਾਂ ਲੈਣੀ
ਹੈ, ਜੋ ਇਨਾਂ ਦੇ ਗੁਰੂ ਦੀ ਬਾਣੀ ਵਿੱਚ ਲਿਖੀ ਹੋਈ ਹੈ।) ਇਨਾਂ ਧਨ ਦੌਲਤ ਪਾ ਕੇ ਉਹ
ਬਹੁਤ ਖੁਸ਼ ਹੋਕੇ ਅਪਣੇ ਘਰ ਨੂੰ ਆ ਗਏ। ਉਨਾਂ ਦੇ ਮਿਤ੍ਰ ਵੀ ਇਹ ਸੁਣ ਕੇ ਖੁਸ਼ ਹੋ ਗਏ, ਕਿ
ਇਨਾਂ ਦੀ ਗਰੀਬੀ ਅਤੇ ਦਰਿਦ੍ਰਤਾ ਦੂਰ ਹੋ ਗਈ ਹੈ। ਇਸ ਪ੍ਰਕਾਰ (ਕਵੀ ਸਯਾਮ) ਬਚਿੱਤਰ
ਨਾਟਕ ਗ੍ਰੰਥ ਦੇ ਸ਼ੀ ਕ੍ਰਿਸ਼ਨ ਅਵਤਾਰ ਦਾ ਦਸਵਾਂ ਅਧਿਆਇ ਸਮਾਪਤ ਕਰਦਾ ਹੈ, ਜਿਸ ਵਿੱਚ
ਕ੍ਰਿਸ਼ਨ ਨੂੰ ਗਾਇਤ੍ਰੀ ਮੰਤਰ ਸਿਖਾਉਣ ਦਾ ਵ੍ਰਿਤਾਂਤ ਹੈ। (ਨੋਟ : ਬ੍ਰੈਕਟ ਵਿੱਚ ਲਿਖੀਆਂ
ਟਿਪਣੀਆਂ ਅਖੌਤੀ ਦਸਮ ਗ੍ਰੰਥ ਦਾ ਹਿੱਸਾ ਨਹੀਂ ਹਨ)
ਗਿਆਨੀ ਜੀ। ਜੇ ਗਰਗ ਪੁਰੋਹਿਤ ਨੇ ਕ੍ਰਿਸ਼ਨ ਨੂੰ "ਗਾਇਤ੍ਰੀ ਮੰਤਰ" ਦਿਤਾ ਅਤੇ ਉਹ ਪੁਜਾਰੀ
ਉਸ ਕੋਲੋਂ ਧਨ ਲੈ ਕੇ ਧੰਨਵਾਨ ਹੋ ਗਏ, ਤਾਂ ਅਸੀ ਇਸ ਵਿਚ ਕੀ ਕਰੀਏ? ਸਿੱਖਾਂ ਨੂੰ ਤੁਹਾਡੇ
ਗੁਰੂ ਦੀ ਇਸ ਬਾਣੀ ਦਾ ਇਹ ਵ੍ਰਿਤਾਂਤ ਸੁਣ ਕੇ ਕੀ ਸਿਖਿਆ ਮਿਲ ਰਹੀ ਹੈ? ਇਹ ਤਾਂ ਤੁਹਾਡੇ
ਵਰਗੇ ਪੁਜਾਰੀਆਂ ਦੇ ਕੰਮ ਦੀ ਗਲ ਹੈ, ਜੋ ਅਪਣੇ ਜਜਮਾਨਾਂ ਕੋਲੋਂ ਲਿਫਾਫੇ ਇਕੱਠੇ ਕਰਦੇ
ਫਿਰਦੇ ਹਣ ਅਤੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਦੀ ਕਿਰਤ ਕਹਿ ਕਹਿ, ਇਹ ਮੰਤ੍ਰ ਸਿੱਖਾਂ
ਨੂੰ ਦੇਂਦੇ ਹਨ ਅਤੇ ਨਿਤ ਧਨਵਾਨ ਹੁੰਦੇ ਜਾ ਰਹੇ ਨੇ। ਸਾਡੀ ਕੌਮ ਨੂੰ ਆਪਣਾ ਇਤਿਹਾਸ ਅਤੇ
ਗੁਰਬਾਣੀ ਨਾਲ ਜੁੜਨ ਦਾ ਤਾਂ ਸਮਾਂ ਨਹੀਂ। ਇਥੇ ਤੁਹਾਡੇ ਗੁਰੂ ਦੀ ਇਹ ਬਾਣੀ ਸਿੱਖਾਂ ਨੂੰ
ਬਿਨਾਂ ਮਤਲਬ ਦੀਆਂ ਯਬਲੀਆਂ ਸਮਝਾ ਰਹੀ ਹੈ। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਉਨਾਂ
ਦੇ ਜੀਵਨ ਵਿੱਚ ਇਨਾ ਟਾਈਮ ਹੈ ਸੀ ਕਿ ਉਹ ਇਹ ਸਭ ਕੁੱਝ ਲਿੱਖ ਕੇ ਅਪਣੇ ਸਿੱਖਾਂ ਨੂੰ ਦਸਦੇ?
ਆਉ ਹੁਣ ਜ਼ਰਾ ਇਸ ਤੇ ਵੀ ਇਕ ਨਿਗਾਹ ਮਾਰ ਲਈਏ ਗਿਆਨੀ ਜੀ, ਕਿ ਗੁਰੂ ਗ੍ਰੰਥ ਸਾਹਿਬ ਜੀ ਦਾ
ਸਿਧਾਂਤ ਅਤੇ ਬਾਣੀ, ਤੁਹਾਡੇ ਇਸ "ਗਾਇਤ੍ਰੀ ਮੰਤਰ" ਬਾਰੇ ਅਪਣੇ ਸਿੱਖ ਨੂੰ ਕੀ ਸੰਦੇਸ਼ ਦੇ
ਰਹੀ ਹੈ। ਇਥੇ ਤਾਂ ਭਗਤ ਕਬੀਰ ਜੀ ਉਸ ਬ੍ਰਾਹਮਣ ਨੂੰ "ਗਾਇਤ੍ਰੀ ਮੰਤਰ" ਵਾਪਸ ਮੋੜ ਕੇ ਇਕ
ਹਰੀ (ਨਿਰੰਕਾਰ) ਦੇ ਚਰਣਾਂ ਵਿਚ ਵੱਸਣ ਦਾ ਸੰਕਲਪ ਕਰਦੇ ਹੋਏ ਦਿਖਾਈ ਦੇ ਰਹੇ ਨੇ।
ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥
ਤੁਮ੍ਹ੍ਹ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥ ਅੰਕ ੪੮੨
ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ ॥
ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ ॥੨॥ ਅੰਕ ੬੦੩
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥ ਅੰਕ ੮੭੪
ਇਕ ਪਾਸੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਇਹੋ ਜਹੇ ਮੰਤ੍ਰਾਂ ਨੂੰ ਰੱਦ ਕਰਦੇ ਹੋਏ
ਸਿੱਖਾਂ ਨੂੰ ਇਹ ਸੰਦੇਸ਼ ਦੇ ਰਹੇ ਨੇ, ਕਿ ਇਕ ਅਕਾਲਪੁਰਖ ਤੋਂ ਅਲਾਵਾ ਕਿਸੇ ਜੰਤ੍ਰ ਮੰਤ੍ਰ
ਵਿੱਚ ਸਾਡੀ ਗਤੀ ਨਹੀਂ ਹੋ ਸਕਦੀ। ਦੂਜੇ ਪਾਸੇ ਇਹ ਪੁਜਾਰੀ ਲਾਂਣਾ ਅਖੌਤੀ ਦਸਮ ਗ੍ਰੰਥ ਦੀ
ਇਹ ਕਥਾ ਇਸ ਲਈ ਸੁਣਾ ਰਿਹਾ ਹੈ, ਕਿ ਵੇਖੋ ਕ੍ਰਿਸ਼ਨ ਨੇ ਵੀ ਤਾਂ ਪੁਜਾਰਈਆਂ ਨੂੰ ਮੰਤ੍ਰ
ਦੇ ਬਦਲੇ ਇਨੀ ਧਨ ਦੌਲਤ ਦਿਤੀ ਸੀ। ਜੇ ਤੁਸੀ ਸਾਨੂੰ ਲਿਫਾਫੇ ਦੇਂਦੇ ਹੋ, ਤੇ ਉਸ ਵਿੱਚ
ਬੁਰਾਈ ਕੀ ਹੈ? ਤੁਹਾਡੇ ਲਿਫਾਫਿਆਂ ਨਾਲ ਹੀ ਤਾਂ ਸਾਡੀ ਦਰਿਦ੍ਰਤਾ ਖਤਮ ਹੁੰਦੀ ਹੈ। ਤੁਸੀ
ਸਾਨੂੰ ਧਨ ਦੌਲਤ ਦੇਂਦੇ ਰਹੋ , ਅਸੀਂ ਤੁਹਾਨੂੰ ਅਪਣੇ ਗੁਰੂ ਦੇ ਲਿਖੇ ਇਹੋ ਜਹੇ
ਵ੍ਰਿਤਾਂਤ ਸੁਣਾਂਕੇ ਤੁਹਾਡਾ "ਹਿੰਦੂਕਰਣ" ਕਰਦੇ ਰਹੀਏ। ਸਿੱਖੀ ਦਾ ਘਾਣ ਹੁੰਦਾ ਹੈ ਤਾਂ
ਹੋ ਜਾਏ। ਗਿਆਨੀ ਜੀ ! ਇਸੇ ਲਈ ਇਹੋ ਜਹੇ ਕੇਸਾਧਾਰੀ ਪੁਜਾਰੀਆਂ ਲਈ ਹੀ ਸ਼ਬਦ ਗੁਰੁ ਨੇ ਇਹ
ਕਹਿਆ ਹੈ।
ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥
ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥ ਅੰਕ 84
ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥
ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ ਅੰਕ ੪੭੧
ਗਿਆਨੀ ਜੀ ਸੁਧਰ ਜਾਉ ! ਹੁਣ ਤਾਂ ਇਸ ਕੂੜ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ
ਅੰਗ ਕਹਿਣਾ ਛੱਡ ਦਿਉ। ਤੁਹਾਡੇ ਗੁਰੂ ਦੀ ਇਸ ਬਾਣੀ ਦਾ ਨਾ ਤਾਂ ਸਿਧਾਂਤ ਹੀ ਗੁਰੂ ਗ੍ਰੰਥ
ਸਾਹਿਬ ਜੀ ਨਾਲ ਮਿਲਦਾ ਹੈ ਅਤੇ ਨਾਂ ਹੀ ਇਸ ਕੂੜ ਕਿਤਾਬ ਦੀ ਤੁਲਨਾਂ ਸ਼ਬਦ ਗੁਰੂ ਨਾਲ ਕਿਤੀ
ਜਾ ਸਕਦੀ ਹੈ। ਅੰਮ੍ਰਿਤ ਨੂੰ ਬਿਖਿਆ ਨਾਲ ਰਲਾਉਣ ਦੀਆਂ ਕਰਤੂਤਾਂ ਤੋ ਬਾਜ ਆ ਜਾਉ !
ਹੋਰ ਪੜ੍ਹੋ:
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ
“ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
-
ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ
ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ
ਵੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ
"ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ
ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ
ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ
ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ
ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ
ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ
ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ
ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ
ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ ਅਪਣੇ ਯਾਰ ਕੋਲੋਂ ਅਪਣੇ
ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ
ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ
ਬਾਣੀ ਨਾਲੋਂ ਤੋੜ ਕੇ, ਕ੍ਰਿਸ਼ਨ ਦੀ ਰਾਸਲੀਲਾ ਦਾ ਪਾਠ ਪੜ੍ਹਾ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, "ਦੇਵੀ ਦੀ ਉਸਤਤਿ" ਕਰਦਾ ਹੈ, ਗਿਆਨੀ ਗੁਰਬਚਨ
ਸਿੰਘ ਨੂੰ ਫਿਰ ਵੀ ਇਹ "ਕੂੜ ਕਿਤਾਬ", ਗੁਰੂ ਗ੍ਰੰਥ ਸਾਹਿਬ ਜੀ ਦਾ ਹੀ
"ਇਕ ਅੰਗ" ਲਗਦੀ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਖੌਤੀ ਦਸਮ ਗ੍ਰੰਥ
ਤਾਂ ਆਪ ਹੀ ਪ੍ਰਮਾਣਿਕ ਨਹੀਂ, ਉਹ ਸਯਾਮ ਕਵੀ ਦੀ ਰਚਨਾਂ ਨੂੰ ਗੁਰੂ
ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ
-
ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ, ਬੇਤੁਕੀਆਂ
ਗੱਪਾਂ ਵੀ ਆਪਣੇ ਸਿੱਖਾਂ ਨੂੰ ਸੁਣਾਂਉਦੀ ਹੈ, ਗਿਆਨੀ ਗੁਰਬਚਨ ਸਿੰਘ
ਇਸਨੂੰ ਫਿਰ ਵੀ ਗੁਰੂ ਦੀ ਬਾਣੀ ਕਹਿੰਦੇ ਹਨ
-
ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ
"ਚੌਵੀਹ ਅਵਤਾਰ" ਹੀ ਨਹੀਂ, "ਚੌਵੀਹ ਗਰੂ" ਵੀ ਮੌਜੂਦ ਹਨ, ਸ਼ਬਦ ਗੁਰੂ ਦੇ
ਸਿੱਖ ਹੁਣ ਇਨ੍ਹਾਂ "ਚੌਵੀਹ ਗੁਰੂਆਂ" ਦਾ ਕੀ ਕਰਨ?
-
ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ "ਚਉਬੀਸ ਅਵਤਾਰ", "ਗਿਆਨ
ਪ੍ਰਬੋਧ", "ਬਚਿੱਤਰ ਨਾਟਕ" ਅਤੇ "ਜਾਪੁ", ਕੀ ਇਕੋ ਕਵੀ ਦੀਆਂ ਰਚਨਾਵਾਂ
ਹਨ?
ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ
ਦਸਮ ਗ੍ਰੰਥ (ਬਿਖਿਆ): ਇੰਦਰਜੀਤ ਸਿੰਘ ਕਾਨਪੁਰ
ਭਾਗ:
ਪਹਿਲਾ,
ਦੂਜਾ,
ਤੀਜਾ,
ਚੌਥਾ,
ਪੰਜਵਾਂ,
ਛੇਵਾਂ,
ਸੱਤਵਾਂ,
ਅੱਠਵਾਂ,
ਨੌਵਾਂ,
ਦਸਵਾਂ,
ਗਿਆਰ੍ਹਵਾਂ,
ਬਾਰ੍ਹਵਾਂ