ਗਿਆਨੀ ਗੁਰਬਚਨ ਸਿੰਘ ਦੀ ਤਕਰੀਰ ਅਨੁਸਾਰ ਤਾਂ ਇਹ ਝਾਂਟਾਂ ਮੁਨਣ ਵਾਲੀ ਕਹਾਨੀ ਵੀ
ਉਨਾਂ ਦੇ ਗੁਰੂ ਦੀ ਕਿਰਤ ਹੈ .....ਗਿਆਨੀ ਜੀ ਕੀ ਇਸ ਕਹਾਨੀ ਤੋਂ ਸਿੱਖ ਬੱਚੀਆਂ
ਨੂੰ ਕੋਈ ਇਹੋ ਜਹੀ ਸਿਖਿਆ ਮਿਲਦੀ ਹੈ, ਜਿਸਨੂੰ ਤੁਸੀ ਅਪਣੀ ਤਕਰੀਰ ਵਿਚ ਗੁਰੂ ਦੀ
ਰਚਨਾਂ ਦਸ ਰਹੇ ਹੋ.........ਤੁਸੀ ਤਾਂ ਸ਼ਰਮ ਘੋਲ ਕੇ ਪੀ ਲਈ ਹੈ.....ਦੂਜਿਆਂ ਨੂੰ
ਤਾਂ ਇਜੱਤ ਪੱਤ ਨਾਲ ਜੀ ਲੈਣ ਦਿਉ।
ਅਪਣੀ ਤਕਰੀਰ ਵਿੱਚ ਤੁਸੀ ਇਹ ਕਹਿ ਰਹੇ ਹੋ ਕੇ ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ
ਹੈ, ਉਹੀ ਵਿਸ਼ਾਂ ਦਸਮ ਗ੍ਰੰਥ ਦਾ ਹੈ।........ਕੀ ਕਿਸੇ ਮਰਦ ਕੋਲੋਂ ਆਪਣੀਆਂ ਝਾਂਟਾਂ
ਮੂਣਵਾ ਕੇ ਦੂਜੀਆਂ ਸਖੀਆਂ ਨੂੰ ਅਪਣੀ ਖੇਹ ਖਾਂਣ ਵਾਲੀ ਖੇਡ ਵਖਾਉਣਾਂ ਕੀ ਗੁਰੂ
ਗ੍ਰੰਥ ਸਾਹਿਬ ਜੀ ਦੇ ਕਿਸੇ ਵਿਸ਼ੈ ਨਾਲ ਮੇਲ ਖਾਂਦਾ ਹੈ ? ....ਜੋ ਤੁਸੀ ਇਹ ਕਹਿ ਰਹੇ
ਹੋ ਕੇ ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ ਸਿਧਾਂਤ ਦਸਮ ਗ੍ਰੰਥ ਦਾ
ਹੈ ?
ਕੀ ਕਹੀਏ ਤੁਹਾਨੂੰ .....ਇਕ ਸਿੱਖ ਲਈ ਸਭ ਤੋਂ ਵੱਡੀ ਕੁਰਹਿਤ .....ਕੇਸਾ ਅਤੇ ਰੋਮਾਂ
ਦੀ ਬੇਅਦਬੀ ਮਨੀ ਜਾਂਦੀ ਹੈ । ....ਤੁਹਾਡੇ ਗੁਰੂ ਦੀ ਕਿਰਤ ਤਾਂ ਗੁਪਤ ਅੰਗਾਂ ਦੇ
ਵਾਲਾਂ ਨੂੰ ਉਸਤਰੇ ਨਾਲ ਪਰਾਏ ਮਰਦ ਕੋਲੋੰ ਮੁਨਵਾਉਣ ਦੀ ਕਹਾਨੀ ਦਸ ਰਹੀ ਹੈ
?.......ਤੁਹਾਡੀ ਨਿਰਲੱਜਤਾ ਅਤੇ ਇਸ ਗ੍ਰੰਥ ਨੂੰ ਗੁਰੂ ਦੀ ਕਿਰਤ ਕਹਿਣਾਂ....ਤੁਹਾਡੀ
ਮਾਨਸਿਕਤਾ ਨੂੰ ਦਰਸਾਂਉਦਾ ਹੈ ।
ਕੀ ਤੁਸੀ ਅਪਣੇ ਗੁਰੂ ਦੀ ਇਸ ਬਾਣੀ ਤੇ ਅਮਲ ਕਰਦੇ ਹੋ ?....ਕੀ ਤੁਸੀ ਸਿੱਖਾਂ ਨੂੰ
ਇਨੀ ਬੇਸ਼ਰਮੀ ਨਾਲ ਰੋਮਾਂ ਦੀ ਬੇਅਦਬੀ ਕਰਨ ਦੀ ਇਜਾਜਤ ਦੇਂਦੇ ਹੋ ?............ਇਸ
ਚਰਿਤ੍ਰ ਵਿੱਚ ਜੋ ਵਿਧੀ ਦਸੀ ਗਈ ਹੈ ਕੀ ਉਸਤੇ ਤੁਸੀ ਅਮਲ ਕਰਦੇ ਹੋ ? ਜੇ ਨਹੀਂ
!......... ਤਾਂ ਤੁਸੀ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਗੁਰੂ ਗ੍ਰੰਥ ਅਤੇ ਦਸਮ
ਗ੍ਰੰਥ ਵਿੱਚ ਇਕ ਬਹੁਤ ਹੀ ਡੂੰਗੀ ਸਾਂਝ ਹੈ....ਕਿਉਕਿ ਦੋਨਾਂ ਗ੍ਰੰਥਾਂ ਨੂੰ ਰਚਨ
ਵਾਲੀ ਜੋਤਿ ਇਕ ਹੀ ਹੈ।.......... ਤੁਸੀ ਤਾਂ ਸਰੇ ਆਮ, ਇਹੋ ਜਹੇ ਗ੍ਰੰਥ ਨੂੰ , ਗੁਰੂ
ਦੀ ਬਾਂਣੀ ਕਹਿ ਕੇ ਸਿੱਖਾਂ ਦੇ ਸ਼ਬਦ ਗੁਰੂ ਦਾ ਅਪਮਾਨ ਕਰ ਰਹੇ ਹੋ ......ਕੌਣ
ਛੇਕੇਗਾ ਤੁਹਾਨੂੰ ਪੰਥ ਵਿਚੋ ?
ਇਹ ਸਾਵਾਲ ਹੁਣ ਤਦ ਤਕ ਤੁਹਾਡਾ ਪਿਛਾ ਨਹੀਂ ਛਡੱਣ ਲਗੇ, ਜਦੋਂ ਤਕ ਤੁਸੀ ਅਕਾਲ ਤਖਤ
ਤੇ ਖਲੋ ਕੇ ਅਪਣੀ ਤਕਰੀਰ ਵਿੱਚ ਕਹੇ ਗਏ ਸ਼ਬਦਾਂ ਲਈ ਸਿੱਖ ਕੌਮ ਕੋਲੋਂ ਮਾਫੀ ਨਹੀਂ
ਮੰਗਦੇ ਅਤੇ ਇਸ ਅਸ਼ਲੀਲ ਰਚਨਾਂ ਨੂੰ ਰੱਦ ਕਰਨ ਦਾ ਐਲਾਨ ਨਹੀਂ ਕਰਦੇ ।
ਜਿਨੇ ਵੀ ਅਖੌਤੀ
ਜੱਥੇਦਾਰ ਆ ਜਾਂਣ.....ਹੁਣ ਕੋਈ ਵੀ ਇਸ ਕੂੜ ਗ੍ਰੰਥ ਨੂੰ ਗੁਰੂ ਦੀ ਕਿਰਤ ਕਹਿ ਕੇ
ਸਿੱਖਾਂ ਦੇ ਮਹਾਨ ਗੁਰੂ ਨੂੰ ਬਦਨਾਮ ਨਹੀਂ ਕਰ ਸਕੇਗਾ ।ਸਿੱਖ ਜਾਗ ਚੁਕਾ ਹੈ । ਦੋ
ਸਦੀਆਂ ਤਕ ਤੁਸੀ ਇਸ ਗੰਦ ਨੂੰ ਰੁਮਾਲਿਆ ਥੱਲੇ ਢੱਕ ਢੱਕ ਕੇ ਬਹੁਤ ਮੱਥੇ ਟਿਕਵਾ ਲਏ
ਹਨ । ਹੂੰਣ ਇਹ ਗੰਦ ਬਦਬੂ ਮਾਰਨ ਲਗ ਪਿਆ ਹੈ। ਕਹਿੰਦੇ ਨੇ ਇਸ਼ਕ ਅਤੇ ਮੁਸ਼ਕ ਕਦੀ
ਛੁਪਦੇ ਨਹੀਂ ਹਨ। ਤੁਹਾਡੀਆਂ ਇਨਾਂ ਅਸ਼ਲੀਲ ਕਹਾਣੀਆਂ ਦੀ ਮੁਸ਼ਕ ਹੂੰਣ ਘਰ ਘਰ ਤਕ
ਪਹੂੰਚ ਚੁਕੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਸੰਪੂਰਣ ਅਤੇ ਸਮਰੱਥ ਗੁਰੂ ਹਨ। ਉਹ ਮਨੁਖ ਨੂੰ ਸੰਤ ਵੀ ਬਣਾਂ
ਸਕਦੇ ਹਨ ਅਤੇ ਸਿਪਾਹੀ ਵੀ ਬਣਾਂ ਸਕਦੇ ਹਨ......ਤੁਹਾਡੇ ਗੁਰੂ ਦਾ ਲਿਖਿਆ ਇਹ
ਗ੍ਰੰਥ ....ਸਿੱਖ ਨੂੰ ਸਿਪਾਹੀ ਤਾਂ ਨਹੀਂ, ਪਰਲੇ ਦਰਜੇ ਦਾ ਗਿਰਿਆ ਹੋਇਆ ਵਿਭਚਾਰੀ
ਜਰੂਰ ਬਣਾਂ ਸਕਦਾ ਹੈ । ਭੰਗ ,ਅਫੀਮ ਅਤੇ ਸ਼ਰਾਬ ਦੇ ਨਸ਼ਿਆਂ ਵਿੱਚ ਰੋਲ ਕੇ ਉਸ ਦੀ
ਬਿਬੇਕ ਬੁਧੀ ਨੂੰ ਹਮੇਸ਼ਾਂ ਲਈ ਨਸ਼ਟ ਜਰੂਰ ਕਰ ਸਕਦਾ ਹੈ
ਅਤੇ ਉਹ ਕਰ ਵੀ ਚੁਕਾ ਹੈ । ਇਸ ਦਾ ਜਿਕਰ ਵੀ ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿੱਚ
ਤੁਹਾਡੇ ਨਾਲ ਜਰੂਰ ਕਰਾਂਗੇ। ਹੁਣ ਗਲ ਚਲੀ ਹੈ ਤਾਂ ਦੂਰ ਤੱਲਕ ਜਾਏਗੀ।
ਨੋਟ: ਇਨਾਂ ਅਸ਼ਲੀਲ ਕਹਾਨੀਆਂ
ਦਾ ਇਥੇ ਹੂ ਬ ਹੂ ਅਨੁਵਾਦ ਕੀਤਾ ਜਾ ਰਿਹਾ ਹੈ । ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਾਂ
ਕਹਾਣੀਆਂ ਦਾ ਅਨੁਵਾਦ ਕਰਨ ਵੇਲੇ ਕੁਝ ਵੀ ਅਪਣੇ ਵਲੋਂ ਨਾ ਲਿਖਿਆ ਜਾਵੇ। ਲੇਕਿਨ ਵਾਕ ਅਤੇ
ਭਾਵ ਨੂੰ ਸੰਪੂਰਣਤਾ ਦੇਣ ਲਈ ਕੁੱਝ ਕੁ ਅਖਰ ਅਪਣੇ ਕੋਲੋਂ ਜੋੜਨੇ ਪੈਂਦੇ ਹਨ, ਉਨ੍ਹਾਂ
ਨੂੰ (ਬ੍ਰੇਕਟ) ਵਿੱਚ ਲਿਖਿਆ ਗਇਆ ਹੈ। ਕਹਾਣੀ ਦਾ ਭਾਵ ਬਿਲਕੁਲ ਨਾ ਬਦਲੇ, ਅਨੁਵਾਦ
ਕਰਦਿਆਂ ਇਸ ਗਲ ਦਾ ਪੂਰਾ ਧਿਆਨ ਰਖਿਆ ਗਇਆ ਹੈ। ਇਸ ਲੇਖ ਲੜੀ ਨਾਲ ਲਗੀਆਂ ਤਸਵੀਰਾਂ ਇਸ
ਦਸਮ ਗ੍ਰੰਥ ਦਾ ਹਿੱਸਾ ਨਹੀਂ ਹਨ। ਇਸ ਤਸਵੀਰਾਂ ਪਾਠਕਾਂ ਨੂੰ ਇਹ ਲੇਖ ਪੜ੍ਹਨ ਲਈ
ਪ੍ਰੇਰਿਤ ਕਰਨ ਮਾਤਰ ਲਈ ਹਨ।
ਕੁਝ ਦਸਮ ਗ੍ਰੰਥੀਏ ਇਸ ਲੇਖ ਲੜੀ ਤੋਂ ਬਹੁਤ ਤੱਪੇ ਹੋਏ ਹਨ ਅਤੇ ਅਵਾ ਤਵਾ ਬੋਲ ਰਹੇ
ਹਨ।ਇਹੋ ਜਹਿਆ ਦੀਆਂ ਗਾਲ੍ਹਾਂ ਅਤੇ ਧਮਕੀਆਂ ਦਾ ਸਾਡੇ ਤੇ ਕੋਈ ਅਸਰ ਨਹੀਂ, ਕਿਉਕਿ
ਜਿਸਦੀ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੋਵੇ ਜਿਸਦੇ ਗੁਰੂ ਨੂੰ ਬਦਨਾਮ ਕੀਤਾ ਜਾ
ਰਿਹਾ ਹੋਵੇ ਉਹ ਅਪਣੇ ਜੀਵਨ ਅਤੇ ਜਾਨ ਦੀ ਪਰਵਾਹ ਨਹੀਂ ਕਰਦੇ ਹੂੰਦੇ । ਸਗੋਂ ਗੁਰੂ
ਦੇ ਨਿੰਦਕਾਂ ਨੂੰ ਮੁਸ਼ਕਾਂ ਬਨ੍ਹ ਕੇ , ਉਨ੍ਹਾਂ ਦੇ ਘਰ ਤਕ ਛੱਡ ਕੇ ਆਉਣ ਦੀ ਕੁੱਵਤ
ਵੀ ਰਖਦੇ ਹਨ ।
ਇਹੋ ਜਹੇ ਲੋਕਾਂ ਨੂੰ ਦਾਸ ਇਕ ਹੀ ਗਲ ਕਹਿਣਾਂ ਚਾਂਉਦਾ ਹੈ, ਕਿ
ਸਾਨੂੰ ਗਾਲ੍ਹਾਂ ਕਡ੍ਹਨ ਨਾਲੋਂ ਹੁਣ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰੋ ਕਿ ਜਿਨ੍ਹਾਂ ਕਹਾਨੀਆਂ
ਦਾ ਅਨੁਵਾਦ ਇਸ ਲੇਖ ਲੜੀ ਵਿੱਚ ਕੀਤਾ ਜਾ ਰਿਹਾ ਹੈ, ਕੀ ਉਹ ਗੁਰਬਚਨ ਸਿੰਘ ਦੇ ਗੁਰੂ
ਦੇ ਲਿਖੇ "ਰੁਹਾਨੀ ਮੁਜਸਮੇ" (ਗੁਰਬਚਨ ਸਿੰਘ ਦੀ ਤਕਰੀਰ ਵਿੱਚ ਉਨਾਂ ਦੇ ਸ਼ਬਦ) ਦਾ
ਹਿੱਸਾ ਨਹੀਂ ਹਨ
? ਇਸ ਵਿੱਚ ਲਿਖੇ ਅੱਤ ਦੇ ਘ੍ਰਣਿਤ ਅਤੇ
ਅਸ਼ਲੀਲ ਸ਼ਬਦ, ਝਾਂਟਾਂ, ਲੰਡ, ਲਾਂਡ, ਭਗ,ਚੂੰਬਨ,
ਕੂੰਚਨ, ਚੌਰਾਸੀ
ਆਸਨ, ਆਦਿਕ ਗੁਰਬਚਨ ਸਿੰਘ ਦੇ "ਅਖੌਤੀ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ" ਵਿੱਚ ਲਿਖੇ
ਹੋਏ ਨਹੀਂ ਹਨ?
ਜੇ ਲਿਖੇ ਹੋਏ ਹਨ ਤਾਂ
ਸਾਨੂੰ ਗਾਲ੍ਹਾਂ ਕਡ੍ਹਣ ਨਾਲੋ ਗਿਆਨੀ ਗੁਰਬਚਨ ਸਿੰਘ ਨੂੰ ਗਾਲ੍ਹਾਂ ਕਡ੍ਹੋ, ਜੋ ਇਸ
ਨੂੰ " ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ" ਕਹਿ ਕੇ ਤੁਹਾਡੇ ਸ਼ਬਦ ਗੁਰੂ ਦਾ
ਅਪਮਾਨ ਅਤੇ ਨਿਰਾਦਰ ਕਰ ਰਿਹਾ ਹੈ।
ਇਕ ਤਾਂ ਕਹਿੰਦਾ ਹੈ ਕਿ ਅਸ਼ਲੀਲਤਾ 18 ਸਾਲ ਦੀ ਉਮਰ ਤੋਂ ਬਾਦ ਕੋਈ ਮਾਨੇ ਨਹੀਂ ਰਖਦੀ।
ਉਸਨੂੰ ਮੈਂ ਪੁਛਿਆ ਫਿਰ ਤਾਂ ਤੂੰ ਜੇ 18 ਸਾਲ ਦਾ ਹੋ ਗਇਆ ਹੈ ,ਤਾਂ ਅਪਣੇ ਕਪੜੇ
ਲਾਹ ਕੇ ਸੜਕ ਤੇ ਨੰਗਾ ਫਿਰਿਆ ਕਰ। ਛੇਤੀ ਹੀ ਤੈਨੂੰ ਅਪਣੀ ਦਲੀਲ ਦਾ ਜਵਾਬ ਮਿਲ
ਜਾਏਗਾ।
ਜੇ ਇਹ ਲੇਖ ਲੜੀ ਸਿੱਖ ਬੱਚੇ ਬੱਚੀਆਂ ਦੇ ਪੜ੍ਹਨ ਲਾਇਕ ਨਹੀਂ ਤਾਂ ਦੋਸ਼ ਇਸ ਦੇ ਮੂਲ
ਸ੍ਰੋਤ ਦਾ ਹੈ । ਇਸ ਅਨੁਵਾਦ ਦੇ ਮੂਲ ਸ੍ਰੋਤ "ਚਰਿਤ੍ਰ ਪਾਖਿਯਾਨ" ਵਿੱਚ ਲਿਖਿਆ ਇਹ
ਅਸ਼ਲੀਲ ਗੰਦ, ਗੁਰੂ ਦੀ ਰਚਨਾਂ ਕਿਸ ਤਰ੍ਹਾਂ ਹੋ ਸਕਦਾ ਹੈ ਅਤੇ ਉਸਨੂੰ ਕੌਮ ਦੇ ਬੱਚੇ
ਬੱਚੀਆਂ "ਪਾਤਸ਼ਾਂਹੀ 10" ਦੇ ਸਿਰਲੇਖ ਹੇਠ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਨ ? ਸਾਡਾ
ਮਕਸਦ ਤਾਂ ਉਨਾਂ ਅਸ਼ਲੀ਼ਲ ਅਤੇ ਅੱਤ ਦੀ ਗੰਦੀ ਸ਼ਬਦਾਵਲੀ ਵਾਲੀਆਂ ਕਹਾਣੀਆਂ ਦਾ ਸਰਲ
ਭਾਸ਼ਾ ਵਿੱਚ ਅਨੁਵਾਦ ਕਰਕੇ ਆਪ ਜੀ ਤਕ ਪਹੁੰਚਾਉਣਾ ਮਾਤਰ ਹੈ, ਜਿਨਾਂ ਨੂੰ ਅਕਾਲ ਤਖਤ
ਦਾ ਹੇਡ ਗ੍ਰੰਥੀ ਗੁਰਬਚਨ ਸਿੰਘ ਅਪਣੀ ਤਕਰੀਰ ਵਿੱਚ ਗੁਰੂ ਦੀ ਕਿਰਤ ਕਹਿ ਰਿਹਾ ਹੈ।
ਫੈਸਲਾ ਤਾਂ ਆਪ ਜੀ ਨੇ ਕਰਨਾਂ ਹੈ ਕਿ ਇਹ ਗੁਰੂ ਦੀ ਬਾਣੀ ਹੋ ਸਕਦੀ ਹੈ, ਕਿ ਨਹੀਂ।
ਇੰਦਰਜੀਤ ਸਿੰਘ, ਕਾਨਪੁਰ