ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ
ਨੂੰ ਕਿਸ ਹੱਦ ਤਕ ਗਿਰਾ ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ
ਸਕਦਾ ਹੈ
-: ਇੰਦਰਜੀਤ ਸਿੰਘ, ਕਾਨਪੁਰ
(ਕਿਸੇ
ਇਸਤ੍ਰੀ ਦਾ ਪਤੀ ਕੁਰੂਪ ਹੋਵੇ, ਤਾਂ ਉਹ ਅਪਣੇ ਪਤੀ ਨੂੰ ਮੂਰਖ ਬਣਾ ਕੇ ਕਿਸੇ ਅਮੀਰ ਅਤੇ
ਸੁੰਦਰ ਰਾਜੇ ਨਾਲ ਕਾਮ ਵਾਸਨਾ ਪੂਰੀ ਕਿਸ ਤਰ੍ਹਾਂ ਕਰ ਸਕਦੀ ਹੈ, ਇਹ ਜਾਨਣ ਲਈ ਇਸ
ਚਰਿਤ੍ਰ ਨੂੰ ਪੜ੍ਹੋ।)
ਚੌਪਈ ॥ ਅਨਤ ਕਥਾ ਮੰਤ੍ਰੀ.......................................................ਅਧਿਕ
ਬਢਾਯੋ ਨੇਹ॥14॥1॥ ਪੰਨਾ ਨੰ 850-851, ਚਰਿਤ੍ਰ 28
ਅਨੁਵਾਦ
ਚੌਪਈ॥
ਇਕ ਹੋਰ ਕਥਾ ਮੰਤਰੀ ਨੇ (ਰਾਜੇ ਨੂੰ) ਸੁਣਾਈ॥ ਇਹ ਕਥਾ ਸੁਣ ਕੇ ਸਾਰੀ (ਰਾਜ) ਸਭਾ ਮੌਨ
ਹੋ ਗਈ। (ਕਥਾ ਇਸ ਪ੍ਰਕਾਰ ਹੈ) ਇਕ ਅਹੀਰ (ਗਾਂਵਾਂ ਮਝਾਂ ਚਾਰਨ ਵਾਲਾ, ਗਵਾਲਾ) ਨਦੀ ਦੇ
ਕੰਡੇ ਤੇ ਰਹਿੰਦਾ ਸੀ। ਉਸ ਦੀ ਇਸਤ੍ਰੀ ਅਤਿ ਦੀ ਰੂਪਵਾਨ ਸੀ ਸਾਰਾ ਜਗ ਇਹ ਕਹਿੰਦਾ ਸੀ।
ਦੋਹਰਾ॥
ਬਹੁਤ ਹੀ ਕਰੂਪ ਗਵਾਲੇ ਦੀ ਇਸਤ੍ਰੀ ਬਹੁਤ ਹੀ ਸੁੰਦਰ ਰੂਪ ਵਾਲੀ ਸੀ। ਉਹ ਸੁੰਦਰੀ ਇਕ ਰਾਜੇ
ਦਾ ਰੂਪ ਵੇਖ ਕੇ ਉਸ ਤੇ ਮੋਹਿਤ ਹੋ ਗਈ ।
ਚੌਪਈ॥
ਗਵਾਲੇ ਨੇ ਉਸ ਨੂੰ ਬਹੁਤ ਦੁਖੀ ਰਖਿਆ ਹੋਇਆ ਸੀ। ਦਿਨ ਰਾਤ ਉਸ ਨੂੰ ਕੌੜੇ ਬਚਨ ਬੋਲਦਾ
ਸੀ। ਉਸਨੂੰ ਦੁਧ ਵੇਚਣ ਲਈ ਜਾਣ ਨਹੀਂ ਸੀ ਦੇਂਦਾ । ਉਸਦੇ ਸਾਰੇ ਗਹਿਣੇ ਖੋਹ ਕੇ ਵੇਚ ਚੁਕਾ
ਸੀ।
ਅੜਿੱਲ॥
ਇਸ ਨੌਜੁਆਨ ਇਸਤਰੀ ਦਾ ਨਾਮ ਸੂਰਛਟ ਸੀ।ਛਤ੍ਰਕੇਤੁ ਰਾਜਾ ਵੀ ਇਸ ਨੂੰ ਬਹੁਤ ਚਾਂਉਦਾ ਸੀ।ਚੰਦ੍ਰਮਾਂ
ਜਹੇ ਅੰਗਾਂ ਵਾਲੀ ਇਹ ਸੁੰਦਰੀ ਨਦੀ ਦੇ ਕੰਡ੍ਹੇ ਤੇ ਮਝਾਂ ਚਰਾਉਣ ਆਂਉਦੀ ਸੀ। ਇਥੇ ਹੀ
ਰਾਜਾਂ ਵੀ ਨਹਾਉਣ ਦੇ (ਬਹਾਨੇ) ਆ ਜਾਂਦਾ ਸੀ।
ਚੌਪਈ॥
ਦੁਧ ਚੋਣ ਲਈ ਜਦੋ ਇਹ ਗਵਾਲਨ ਉਥੇ ਪਸ਼ੂ ਲੈ ਕੇ ਆਉਂਦੀ। ਮੌਕਾ ਵੇਖ ਕੇ ਰਾਜਾ ਵੀ ਉਸ ਥਾਂ
ਤੇ ਪਹੁੰਚ ਜਾਂਦਾ ਸੀ। ਦੁਧ ਚੋਂਣ ਵੇਲੇ ਕੱਟੀ ਬਹੁਤ ਤੰਗ ਕਰਦੀ ਹੈ। ਇਹ ਕਹਿ ਕੇ ਉਹ
ਗਵਾਲਨ ਰਾਜੇ (ਦੇ ਰੂਪ) ਨੂੰ ਬਹੁਤ ਹੀ ਪਿਆਰ ਨਾਲ ਨਿਹਾਰਦੀ ।
ਦੋਹਰਾ॥
ਜਦੋ ਉਹ ਸਿਰ ਨੀਵਾਂ ਕਰਕੇ (ਝੁਕ ਕੇ) ਮਝ ਨੂੰ ਚੋਣ ਲਗਦੀ। ਸਾਰੇ ਪੁਰਖਾਂ ਵਿੱਚ ਸ਼੍ਰੇਸ਼ਠ
ਉਹ ਰਾਜਾ, ਫੌਰਨ ਹੀ ਉਸ ਨਾਲ ਭੋਗ ਕਰਨ ਲੱਗ ਜਾਂਦਾ। ਭਾਂਤਿ ਭਾਂਤਿ ਦੀਆਂ ਕਾਮ ਕ੍ਰੀੜਾ
ਕਰਕੇ ਰਾਜਾ ਉਸ ਦੀ ਕਾਮ ਵਾਸਨਾਂ ਨੂੰ ਹੋਰ ਵਧਾ ਦੇਂਦਾ ਸੀ। ਚੰਬੜ ਚੰਬੜ ਕੇ ਰਾਜਾ ਉਸ
ਸੁੰਦਰੀ ਨੂੰ ਭੋਗਦਾ ਅਤੇ ਉਹ ਸੁੰਦਰੀ ਵੀ ਰਾਜੇ ਨਾਲ ਲਿਪਟ ਲਿਪਟ ਜਾਂਦੀ ਸੀ। (ਦੋਹਾਂ ਦੀ
ਇਸ ਕਾਮ ਖੇਡ ਵਿੱਚ) ਚੋਟ (ਧੱਕਾ) ਲਗਣ ਨਾਲ ਮਝ (ਡਰ ਜਾਂਦੀ ਅਤੇ) ਭੁੱੜਕ ਜਾਂਦੀ ਹੈ,
ਜਿਸ ਕਰਕੇ ਸਾਰਾ ਦੁੱਧ ਬਿਖਰ ਜਾਂਦਾ ਸੀ। (ਇਸ ਗਲ ਨੂੰ ਛੁਪਾਉਣ ਲਈ ) ਗਵਾਲਨ ਅਪਣੇ ਪਤੀ
ਦੇ ਗੁੱਸੇ ਦਾ ਸ਼ਿਕਾਰ ਹੁੰਦੀ ਹੈ।
ਅੜਿੱਲ॥
ਗਵਾਲਾ ਉਸਨੂੰ ਕਹਿਣ ਲਗਾ ਕਿ ਤੂੰ ਸਾਰਾ ਦੁਧ (ਰੋਜ) ਗਿਰਾ ਆਉਦੀ ਹੇ। ਤੂੰ ਮੇਰੇ ਕੋਲੋਂ
ਜਰਾ ਵੀ ਨਹੀਂ ਡਰਦੀ। ਇਸਤ੍ਰੀ ਜਵਾਬ ਦੇਂਦੀ, ਪ੍ਰਿਯ ਤੁਸੀਂ ਸਾਫ ਸਾਫ ਸੁਣ ਲਵੋ ਕਿ "ਇਹ
ਕੱਟੀ ਮੈਨੂੰ ਬਹੁਤ ਤੰਗ ਕਰਦੀ ਹੈ। ਇਸ ਕੱਟੀ ਨੂੰ ਚੰਗੀ ਤਰ੍ਹਾਂ ਚੁੰਘ ਲੈਣ ਦਿਉ।" (ਗਵਾਲਨ
ਦਾ ਪੇਟ ਡਾਇਲਾਗ ਲਗਦਾ ਹੈ ਇਹ, ਇਸ ਕਹਾਣੀ ਵਿੱਚ। )
ਦੋਹਰਾ॥
(ਇਸ ਤਰ੍ਹਾਂ) ਰਾਜਾ ਤੇ ਗਵਾਲਿਣ ਭੋਗ ਕਰਦੇ ਰਹੇ ਅਤੇ ਬਹੁਤ ਹੀ ਸੁੱਖ ਮਾਣਦੇ ਰਹੇ। ਰਾਜਾ
ਲਿਪਟ ਲਿਪਟ ਕੇ ਕਾਮ ਕ੍ਰੀੜਾ ਕਰਦਾ ਅਤੇ ਗਵਾਲਨ ਵੀ ਉਸ ਨਾਲ ਚੰਬੜ ਚੰਬੜ ਕੇ ਸੁੱਖ ਮਾਣਦੀ।
ਗਵਾਲਾ ਕਹਿੰਦਾ ਮੇਰੇ ਕੋਲੋਂ ਤਾਂ ਝੋਟੀ ਨਹੀਂ ਡਰਦੀ (ਭੁੜਕਦੀ)। ਸਾਰਾ ਦੁੱਧ ਤੂੰ ਕਿੱਥੇ
ਗਵਾ ਆਂਉਦੀ ਹੈਂ। ਹੇ ਗੁਵਾਲੇ, ਮੈਂ ਕੀ ਕਰਾਂ "ਮੈਨੂੰ ਕੱਟੀ ਬਹੁਤ ਦੁਖ ਦੇਂਦੀ ਹੈ। ਇਸ
ਕੱਟੀ ਨੂੰ ਜੀ ਭਰ ਕੇ ਦੁਧ ਚੂੰਘ ਲੈਣ ਦੇ।" ਇਸ ਤਰ੍ਹਾਂ ਮੰਤਰੀ ਨੇ ਇਸ ਪ੍ਰਸੰਗ ਨਾਲ ਕਥਾ
ਸਮਾਪਤ ਕੀਤੀ। ਅਪਣੀ ਪਤਨੀ ਦਾ ਇਹ ਭੇਦ ਗਵਾਲਾ ਸਮਝ ਨਾ ਪਾਂਦਾ ਤੇ ਅਪਣੇ ਘਰ ਆ ਜਾਂਦਾ। "ਰਾਮ
ਕਵੀ" ਕਹਿੰਦਾ ਹੈ ਕਿ ਇਸ ਪ੍ਰਕਾਰ ਉਸ ਇਸਤ੍ਰੀ ਨੇ ਬਹੁਤ ਅਧਿਕ ਸੁੱਖ ਮਾਣਿਆ।
ਆਉ ਜੀ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ ਜੀ ! ਹੁਣ ਦਸੋ ਕਿ ਇਹ ਕਹਾਣੀ ਗੁਰੂ ਗ੍ਰੰਥ
ਸਾਹਿਬ ਜੀ ਦੇ ਕਿਸ ਵਿਸ਼ੇ ਨਾਲ ਮੇਲ ਖਾਂਦੀ ਹੈ? ਇਸ ਕਹਾਣੀ ਵਿੱਚ ਕੇੜ੍ਹਾ ਉਹ ਸਿਧਾਂਤ
ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਖਾਂਦਾ ਹੈ? ...... "ਰਾਮ ਕਵੀ "
ਦੀ ਲਿਖੀ ਇਹ ਕਹਾਣੀ ਸਿੱਖ ਇਸਤ੍ਰੀਆਂ ਨੂੰ ਕੀ ਸਿਖਿਆ ਦੇਂਦੀ ਹੈ। .....ਇਸਨੂੰ ਗੁਰੂ ਦੀ
ਕਿਰਤ ਕਹਿਣ ਤੋਂ ਪਹਿਲਾਂ ਇਸ ਕਹਾਣੀ ਦੇ ਕਵੀ ਦਾ ਨਾਮ ਤੁਹਾਨੂੰ ਅਤੇ ਤੁਹਾਡੇ ਸਾਥੀਆਂ
ਨੂੰ ਨਜ਼ਰ ਕਿਉਂ ਨਹੀਂ ਆਉਂਦਾ? ਇਹ ਅਨੁਵਾਦ ਹੈ, ਲਉ ਜੇ ਨਹੀਂ ਜੇ ਦਿਸਦਾ ਤੇ ਐਨਕ ਪਾ ਕੇ
ਇਸ ਕਹਾਣੀ ਦੀਆਂ ਇਨ੍ਹਾਂ ਤੁੱਕਾਂ ਵਿੱਚ "ਕਵੀ ਰਾਮ" ਦਾ ਨਾਮ ਧਿਆਨ ਨਾਲ ਪੜ੍ਹ ਲਵੋ-
ਭੇਦ ਅਹੀਰ ਨ ਕਛੁ ਲਹਯੋ ਆਯੋ ਅਪਣੇ ਗ੍ਰੇਹ॥
ਰਾਮ ਭਨੈ ਤਿਹ ਤ੍ਰਿਯ ਭਏ ਅਧਿਕ ਬਢਾਯੋ ਨੇਹ॥14॥1॥ ਕੂੜ ਕਬਾੜ ਪੰਨਾ 851
ਹੈਡ ਗ੍ਰੰਥੀ, ਗਿਆਨੀ ਗੁਰਬਚਨ ਸਿੰਘ ਜੀ ਕੀ ਹੁਣ ਦਸਣ ਦੀ ਕਿਰਪਾਲਤਾ ਕਰੋਗੇ !! ਕਿ, ਕੀ
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਕਦੀ "ਰਾਮ " ਵੀ ਸੀ? .....ਐਸੀ ਗੰਦੀ ਅਸ਼ਲੀਲ ਕਹਾਣੀ
ਨੂੰ ਤੁਸੀਂ ਗੁਰੂ ਦੀ ਕਿਰਤ ਅਪਣੀ ਤਕਰੀਰ ਵਿੱਚ ਕਹਿ ਰਹੇ ਹੋ........ਕੀ ਹੋ ਗਇਆ ਹੈ
ਤੁਹਾਨੂੰ? ਤੁਸੀਂ ਗਿਆਨੀ ਕਿਸ ਤਰ੍ਹਾਂ ਬਣ ਗਏ,,,,,,, ? ਇੰਨੀ ਮੂਰਖਤਾ ਭਰੀ ਤਕਰੀਰ ਤਾਂ
ਕੋਈ ਮੂਰਖ ਹੀ ਦੇ ਸਕਦਾ ਹੈ ...... ਕੋਈ ਗਿਆਨੀ ਨਹੀਂ.......ਜੋ ਅਪਣੇ ਸਰਬੰਸਦਾਨੀ ਗੁਰੂ
ਨੂੰ ਆਪ ਬਦਨਾਮ ਕਰੀ ਜਾ ਰਿਹਾ ਹੈ .....। ਹੁਣ ਛੇਕ ਦਿਉ ਸਾਨੂੰ........ਛੇਕ ਦਿਉ ਉਨ੍ਹਾਂ
ਸਾਰਿਆਂ ਪੰਥ ਦਰਦੀਆਂ ਨੂੰ, ਜਿਨ੍ਹਾਂ ਦੇ ਗੁਰੂ ਦਾ ਤੁਸੀਂ ਅਪਮਾਨ ਕਰ ਰਹੇ ਹੋ.......।
ਮਰਵਾਉ ਸਾਨੂੰ ਜੁੱਤੀਆਂ..... ਮਰਵਾਉ ਸਾਨੂੰ ਰੋੜੇ ਅਤੇ ਵੱਟੇ ......,,,,ਹੋਰ ਤੁਸੀਂ
ਕਰ ਵੀ ਕੀ ਸਕਦੇ ਹੋ ? ਅਸੀਂ ਨਹੀਂ ਰਹਾਂਗੇ ਤਾਂ ਵੀ ਆਉਣ ਵਾਲੀ ਪੀੜ੍ਹੀ ਤੁਹਾਡੇ ਕੋਲੋਂ
ਇਹ ਸਵਾਲ ਪੁਛਦੀ ਰਹੇਗੀ ........ਤੁਹਾਡਾ ਖਹਿੜਾ ਇਹ ਸਵਾਲ ਕਦੀ ਵੀ ਨਹੀਂ ਜੇ ਛੱਡਣ ਵਾਲੇ......।
|
".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ
ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ
ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ
ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ
ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ
ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ
ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।" -
ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
|
|
ਨੋਟ: ਇਨਾਂ ਅਸ਼ਲੀਲ ਕਹਾਨੀਆਂ
ਦਾ ਇਥੇ ਹੂ ਬ ਹੂ ਅਨੁਵਾਦ ਕੀਤਾ ਜਾ ਰਿਹਾ ਹੈ । ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਾਂ
ਕਹਾਣੀਆਂ ਦਾ ਅਨੁਵਾਦ ਕਰਨ ਵੇਲੇ ਕੁਝ ਵੀ ਅਪਣੇ ਵਲੋਂ ਨਾ ਲਿਖਿਆ ਜਾਵੇ। ਲੇਕਿਨ ਵਾਕ ਅਤੇ
ਭਾਵ ਨੂੰ ਸੰਪੂਰਣਤਾ ਦੇਣ ਲਈ ਕੁੱਝ ਕੁ ਅਖਰ ਅਪਣੇ ਕੋਲੋਂ ਜੋੜਨੇ ਪੈਂਦੇ ਹਨ, ਉਨ੍ਹਾਂ
ਨੂੰ (ਬ੍ਰੇਕਟ) ਵਿੱਚ ਲਿਖਿਆ ਗਇਆ ਹੈ। ਕਹਾਣੀ ਦਾ ਭਾਵ ਬਿਲਕੁਲ ਨਾ ਬਦਲੇ, ਅਨੁਵਾਦ
ਕਰਦਿਆਂ ਇਸ ਗਲ ਦਾ ਪੂਰਾ ਧਿਆਨ ਰਖਿਆ ਗਇਆ ਹੈ। ਇਸ ਲੇਖ ਲੜੀ ਨਾਲ ਲਗੀਆਂ ਤਸਵੀਰਾਂ ਇਸ
ਦਸਮ ਗ੍ਰੰਥ ਦਾ ਹਿੱਸਾ ਨਹੀਂ ਹਨ। ਇਸ ਤਸਵੀਰਾਂ ਪਾਠਕਾਂ ਨੂੰ ਇਹ ਲੇਖ ਪੜ੍ਹਨ ਲਈ
ਪ੍ਰੇਰਿਤ ਕਰਨ ਮਾਤਰ ਲਈ ਹਨ।
ਇੰਦਰਜੀਤ ਸਿੰਘ, ਕਾਨਪੁਰ
ਹੋਰ ਪੜ੍ਹੋ:
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ
“ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
-
ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ
ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ
ਵੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ
"ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ
ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ
ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ
ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
|
|
|
ਵਿਸ਼ੇਸ਼ ਬੇਨਤੀ:
ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ /
ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ
ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ
ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ /
ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ
ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ
ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ
ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ
ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ
ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ
ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ।
ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ
ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ
ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ
ਪ੍ਰਵਾਨ ਕਰੋਗੇ। |
ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ,
ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ
ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ
ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ
ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ
ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ
ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|