ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ
ਕੇ ਉਸਦੀ ਮੌਜੂਦਗੀ ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ
ਰਿਹਾ ਹੈ
-: ਇੰਦਰਜੀਤ ਸਿੰਘ, ਕਾਨਪੁਰ
ਸ਼੍ਰੀ
ਛਲ ਛਿਦ੍ਰ ਕੁਆਰ ਤਿਹ ਨਾਮਾ.............ਭੂਲ ਨ ਕਰਿਯਹੁ ਕੋਇ।
ਅਖੌਤੀ ਦਸਮ ਗ੍ਰੰਥ ਪੰਨਾ 835 , ਚਰਿਤ੍ਰ 18, ਲਾਇਨ 17ਵੀਂ
ਅਨੁਵਾਦ:
ਚੌਪਈ: ਉਸ (ਇਸਤਰੀ) ਦਾ ਨਾਮ ਸ਼੍ਰੀ ਛਲ ਛਿਦ੍ਰ ਕੁਅਰਿ
ਸੀ। ਇਹ ਇਕ ਮੁਗਲ ਦੀ ਪਤਨੀ ਸੀ। ਉਸਨੇ ਜੋ ਚਰਿਤ੍ਰ ਰਚਿਆ, ਉਹ ਆਪ ਜੀ ਨੂੰ ਸੁਣਾਂ ਰਿਹਾ
ਹਾਂ। (ਇਹ ਚਰਿਤ੍ਰ) ਸੁਣਾਂ ਕੇ ਤੁਹਾਡੇ ਦਿਲ ਨੂੰ ਰਿਝਾ ਰਿਹਾ ਹਾਂ। (ਇਹ ਇਕ ਮੰਤਰੀ ਅਪਣੇ
ਰਾਜੇ ਨੂੰ ਕਹਿ ਰਿਹਾ ਹੈ)
ਅੜਿੱਲ: ਇਕ ਦਿਨ ਉਸ ਨੇ ਮਿੰਹਦੀ ਮੰਗਾ ਲਈ। ਉਸ (ਮਿਹੰਦੀ)
ਨੂੰ ਅਪਣੇ ਹੱਥਾਂ ਤੇ ਲਾ ਕੇ ਅਪਣੇ ਪਤੀ ਨੂੰ ਵਿਖਾਇਆ । ਅਪਣੇ ਦੂਸਰੇ ਯਾਰ ਨੂੰ ਉਸ ਨੇ
ਪਹਿਲਾਂ ਹੀ ਸਮਝਾ ਰਖਿਆ ਸੀ। ਉਸਨੂੰ ਕਹਿਆ ਕਿ ਤੁੰ (ਤਿਆਰ ਰਹੀਂ) ਮੈ ਤੇਰੇ ਕੋਲ ਪ੍ਰੇਮ
ਕਰਨ ਲਈ ਆਵਾਂਗੀ।
ਚੌਪਈ: ਜਦੋ ਉਸਨੂੰ ਪਤਾ ਲੱਗਾ ਕਿ ਉਸਦਾ ਦੂਸਰਾ ਯਾਰ
ਆ ਗਇਆ ਹੈ। ਉਸਨੇ ਅਪਣੇ ਪਤੀ ਨੂੰ ਕਹਿਆ ।ਮੈਂ ਹੁਣੇ ਹੀ (ਛੇਤੀ) ਪੇਸ਼ਾਬ ਕਰਨ ਜਾਂਣਾਂ ਹੈ
।ਆਕੇ ਤੇਰੇ ਕੋਲੋਂ ਅਪਣਾਂ ਨਾਲਾ ਬੰਧਵਾਵਾਂ ਗੀ (ਕਿਉ ਕਿ ਉਹ ਦੋਹਾਂ ਹੱਥਾਂ ਤੇ ਮਿਹੰਦੀ
ਲਗੇ ਹੋਣ ਦੇ ਕਾਰਣ ਅਪਣਾਂ ਨਾਲਾ ਖੋਲ ਨਹੀ ਸੀ ਸਕਦੀ) ।
ਦੋਹਰਾ: ਅਪਣੇ ਪਤੀ ਕੋਲੋਂ ਅਪਣਾ ਨਾਲਾ ਖੁਲਵਾ ਕੇ ਉਹ
ਅਪਣੇ ਯਾਰ ਕੋਲ ਚਲੀ ਗਈ। (ਯਾਰ ਧੰਨਵਾਨ ਰਾਜਾ ਸੀ) ਰਾਜੇ ਨਾਲ ਉਹ ਕਾਮ ਕ੍ਰੀੜਾ ਕਰਨ ਲਗ
ਪਈ ਤੇ (ਅਪਣੇ ਪਤੀ) ਦਾ ਉਸ ਨੂੰ ਜਰਾ ਵੀ ਡਰ ਨਹੀਂ ਸੀ।
ਅੜਿੱਲ: ਮੁਹਰ (ਸੋਨੇ ਦੀ) ਮਿਲਦੀ ਹੋਵੇ ਤਾਂ ਟੱਕਾ
(ਦੋ ਪੈਸੇ ਦਾ ਸਿੱਕਾ) ਕੌਣ ਲੈਂਦਾ ਹੈ। ਜੇ ਬਿਨਾ ਧੰਨ ਦਿਤਿਆ ਕਮ ਬਣਦਾ ਹੋਵੇ, ਤਾਂ ਪੈਸਾ
ਕੌਣ ਦੇਂਦਾ ਹੈ। ਧਨੀ ਜੇ ਕਿਸੇ ਨਿਰਧਨ ਦੇ ਘਰ ਜਾਂਦਾ ਹੈ, ਤਾਂ ਉਸ ਦਾ ਕੋਈ ਮਕਸਦ ਹੁੰਦਾ
ਹੈ। ਰਾਜਾ ਮਿਲੇ ਤਾਂ ਰੰਕ ਕੋਲ ਕੋਈ (ਇਸਤਰੀ) ਕਿਉਂ ਜਾਵੇਗੀ।
(ਲੱਖ ਲਾਨ੍ਤਹ ਹੈ ਐਸੀ ਸਿਖਿਆ ਦੇਣ ਵਾਲੇ ਨੂੰ, ਜੋ ਇਸਤਰੀਆਂ ਨੂੰ ਇਹ ਸਮਝਾ ਰਿਹਾ ਹੈ ਕਿ
ਜੇ ਅਪਣਾਂ ਪਤੀ ਗਰੀਬ ਹੋਵੇ ਅਤੇ ਇਸ਼ਕ ਕਿਸੇ ਧੰਨਵਾਨ ਨਾਲ ਹੋ ਜਾਵੇ, ਤਾਂ ਗਰੀਬ ਪਤੀ ਨੂੰ
ਕੌਣ ਪੁਛਦਾ ਹੈ। ਇਹ ਅਖੌਤੀ ਦਸਮ ਗ੍ਰੰਥ ਸਿੱਖਾਂ ਨੂੰ ਸਿਪਾਹੀ ਤਾਂ ਨਹੀਂ ਬਣਾਉਂਦਾ, ਹਾਂ
ਉਨਾਂ ਦਾ ਚਰਿਤ੍ਰ ਖਰਾਬ ਕਰਕੇ ਉਨਾਂ ਨੂੰ ਚਰਿਤ੍ਰ ਹੀਣ ਜਰੂਰ ਬਣਾਂਉਦਾ ਹੈ।)
ਦੋਹਰਾ: ਉਸ ਰਾਜੇ ਨਾਲ ਪ੍ਰੇਮ ਸਹਿਤ ਕਾਮ ਕ੍ਰੀੜਾ
ਕਰਕੇ ਉਸ ਨੂੰ ਭੇਜ ਦਿਤਾ। ਮਿਹੰਦੀ ਲਗੇ ਹੱਥਾਂ ਨਾਲ ਅਪਣੇ ਪਤੀ ਕੋਲ ਆ ਕੇ ਉਸ ਨੂੰ ਅਪਣਾਂ
ਨਾਲਾ ਬੰਧਨ ਲਈ ਕਹਿਆ। ਇਹ ਸੁਣ ਕੇ ਉਹ ਮੂਰਖ ਉਠ ਕੇ ਆਇਆ ਅਤੇ ਅਸਲ ਭੇਦ ਨੂੰ ਸਮਝ ਨਹੀਂ
ਸਕਿਆ। ਅਪਣੇ ਮੰਨ ਵਿਚ ਬਹੁਤ ਪਿਯਾਰ ਅਤੇ ਸੁਖ ਮਾਣ ਕੇ ਉਸਨੇ ਅਪਣੀ ਪਤਨੀ ਦਾ ਨਾਲਾ
ਬਨ੍ਹਿਆ। ਪ੍ਰੀਤ ਵਿੱਚ ਕੈਸਾ ਡਰ ਅਤੇ ਕੈਸਾ ਸੋਗ। (ਨਾਲ ਹੀ ਸਿਖਿਆ ਦੇਂਦਾ ਹੈ ਕਿ ਐਸੀਆਂ
ਇਸਤਰੀਆਂ ਨਾਲ ਦੋਸਤੀ ਕਦੀ ਵੀ ਨਾਂ ਕਰਿਆ ਜੇ।)
ਮੇਰੇ ਵੀਰੋ ! ਪਹਿਲਾਂ ਤਾਂ ਇਕ ਸ਼ਾਦੀ ਸ਼ੁਦਾ ਇਸਤਰੀ ਨੂੰ ਇਹ ਲਿਖਾਰੀ ਅਪਣੇ ਪਤੀ ਨੂੰ
ਮੂਰਖ ਬਣਾਂ ਕੇ ਦੂਜੇ ਯਾਰ ਨਾਲ ਵਿਭਚਾਰ ਕਰਨ ਦੇ ਤਰੀਕੇ ਦਸਦਾ ਹੈ। ਫਿਰ ਇਹ ਕਹਿੰਦਾ ਹੈ
ਕਿ ਐਸੀਆਂ ਇਸਤ੍ਰੀਆਂ ਨਾਲ ਦੋਸਤੀ ਨਾਂ ਕਰਿਆ ਜੇ। ਜੇ ਉਹ ਪਤੀ ਅਪਣੀ ਪਤਨੀ ਦੀ ਕਰਤੂਤ ਨਹੀ
ਸਮਝ ਸਕਿਆ ਤਾਂ ਕੋਈ ਦੂਜਾ ਕਿਵੇ ਸਮਝ ਸਕਦਾ ਹੈ ?
ਗੁਰਬਚਨ ਸਿੰਘ ਹੈਡ ਗ੍ਰੰਥੀ ਦੇ ਗਰੂ ਦੀ ਇਹ ਰਚਨਾ ਸ਼ਾਇਦ ਉਸ ਦੇ ਕਿਸੇ ਕੰਮ ਆ ਜਾਵੇ, ਸਾਨੂੰ
ਤੇ ਇਹ ਅਤਿ ਦੀ ਅਸ਼ਲੀਲ ਕਹਾਣੀ ਹੀ ਨਹੀਂ, ਬਲਕਿ ਸਿੱਖ ਇਸਤ੍ਰੀਆਂ ਦੇ ਚਰਿਤ੍ਰ ਨੂੰ ਖਰਾਬ
ਕਰਨ ਦੀ ਇਕ ਸਾਜਿਸ਼ ਤੋਂ ਵਧ ਕੁਝ ਵੀ ਨਹੀਂ ਲਗਦੀ।
ਖਾਲਸਾ ਜੀ! ਕੀ ਇਹ ਹੀ ਹੈ ਜੀਵਨ ਜਾਚ? ਕੀ ਇਹ ਹੀ ਹੈ
ਉਹ ਸਿਧਾਂਤ? ਕੀ ਇਹ ਹੀ ਹੈ, ਉਹ ਵਿਸ਼ਾ? ਜੋ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਸਿਧਾਂਤ
ਅਤੇ ਵਿਸ਼ੇ ਨਾਲ ਮੇਲ ਖਾਂਦਾ ਹੈ। ਅਕਾਲ ਤਖਤ ਦੇ ਹੈਡ ਗ੍ਰੰਥੀ, ਗੁਰਬਚਨ ਸਿੰਘ ਵਲ ਵਾਰ
ਵਾਰ ਉਂਗਲ ਉਠ ਜਾਂਦੀ ਹੈ ਤੇ ਮਨ ਵਿਚ ਬਹੁਤ ਰੋਸ ਵੀ ਆਉਂਦਾ ਹੈ, ਕਿ ਇਹ ਕਿਸ ਅਧਾਰ 'ਤੇ
ਇਹ ਕਹਿ ਰਿਹਾ ਹੈ ਕਿ,
|
".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ
ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ
ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ
ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ
ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ
ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ
ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।" -
ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
|
|
ਇਹ ਬਚਨ ਹਨ ਅਕਾਲ ਤਖਤ ਦੇ ਹੈਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ
ਜੀ ਦੇ।
ਹੋਰ ਪੜ੍ਹੋ:
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ
“ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
-
ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ
ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ
ਵੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ
"ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
|
|
|
ਵਿਸ਼ੇਸ਼ ਬੇਨਤੀ:
ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ /
ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ
ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ
ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ /
ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ
ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ
ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ
ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ
ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ
ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ
ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ।
ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ
ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ
ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ
ਪ੍ਰਵਾਨ ਕਰੋਗੇ। |
ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ,
ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ
ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ
ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ
ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ
ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ
ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|