ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੰਜੀ
ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ ਜੁਗਤ ਵੀ ਅਪਣੇ ਸਿੱਖਾਂ
ਨੂੰ ਦਸਦਾ ਹੈ
-: ਇੰਦਰਜੀਤ ਸਿੰਘ, ਕਾਨਪੁਰ
ਅੜਿੱਲ॥
ਮਾਨਣੇਸੁਰੀ ਰਾਨੀ ਅਤਿਹਿ ਸੋਹਨੀ.... ਤ੍ਰਿਯ ਕੌ ਚਰਿਤ ਨ ਜਿਯ ਮੈ
ਧਾਰਯੋ॥15॥1 ਅਖੌਤੀ ਦਸਮ ਗ੍ਰੰਥ, ਪੰਨਾ 1017-1018, ਚਰਿਤ੍ਰ 139
ਅੜਿਲ॥
ਮਾਨਣੇਸੁਰੀ ਅਤਿ ਦੀ ਸੋਹਣੀ ਸੀ। ਰਾਜੇ ਸਿੰਘ ਗਰੂਰ ਦੇ ਮੰਨ ਨੂੰ ਮੋਹਣ ਵਾਲੀ (ਉਸ ਦੀ
ਪਤਨੀ) ਸੀ। ਬੈਰਮ ਸਿੰਘ ਨਾਮ ਦੇ (ਨੌਜੁਆਨ ) ਨੂੰ ਜਦੋਂ ਉਸਨੇ ਦੇਖਿਆ। ਉਸ ਦੇ (ਰੂਪ ਨੂੰ
) ਵੇਖ ਕੇ ਉਹ ਕਾਮ ਦੇ ਵਸ਼ ਪੈ ਕੇ ਜਮੀਨ ਤੇ ਬੇਹੋਸ਼ ਹੋ ਕੇ ਡਿਗ ਪਈ।
ਚੌਪਈ॥
ਹੋਸ਼ ਵਿੱਚ ਆਂਉਦਿਆਂ ਹੀ ਰਾਣੀ ਨੇ ਉਸ (ਨੌਜੁਆਨ) ਨਾਲ ਬਹੁਤ ਪਿਆਰ ਕੀਤਾ। ਉਸ ਨਾਲ ਕਾਮ
ਕ੍ਰੀੜਾ ਕਰਕੇ ਬਹੁਤ ਸੁੱਖ ਕਮਾਇਆ। ਉਸ ਤੋਂ ਬਾਅਦ ਰਾਣੀ ਦੇ ਯਾਰ ਨੇ (ਕੁਝ) ਇਸ ਤਰ੍ਹਾਂ
ਕਹਿਆ। ਹੇ ਸੁੰਦਰੀ ! ਤੁਸੀਂ ਮੇਰੀ ਗੱਲ ਸੁਣੋ । ਜੇ ਮੈਂ ਤੁਹਾਨੂੰ ਬਹੁਤ ਪਿਆਰਾ ਲਗਦਾ
ਹਾਂ, ਤਾਂ ਅਪਣੇ ਪਤੀ ਦੇ ਦੇਖਦਿਆਂ ਹੀ (ਉਸਦੇ ਸਾਮ੍ਹਣੇ ਹੀ) ਮੇਰੇ ਨਾਲ ਭੋਗ ਕਰਕੇ ਵਖਾਉ।
ਤਾਂ ਰਾਣੀ ਨੇ ਐਸੀ ਹੀ ਇਕ ਜੁਗਤ ਬਣਾਈ। ਉਹ ਘਾਤ (ਧੋਖੇ ਵਾਲੀ ਜੁਗਤ) ਜੋ ਉਸਨੇ ਬਣਾਈ
ਸੀ, ਉਸਨੂੰ ਕਹਿ ਕੇ (ਅਪਣੇ ਯਾਰ ਨੂੰ) ਸੁਣਾਇਆ।।
ਦੋਹਰਾ॥
ਉਨਾਂ ਦੇ (ਰਾਜੇ ਅਤੇ ਰਾਨੀ ਦੇ) ਘਰ ਦੇ ਅੰਦਰ ਅਪਣੇ ਪੀਰ ਦਾ ਇਕ ਅਸਥਾਨ ਬਣਾਂ ਕੇ ਰਖਿਆ
ਹੋਇਆ ਸੀ। ਮਾਨਣੇਸੁਰੀ ਨੇ ਮੌਕਾ ਵੇਖ ਕੇ ਧੋਖੇ ਨਾਲ ਉਸ ਨੂੰ ਢਾਹ ਦਿਤਾ।
ਚੌਪਈ॥
ਢਠਿਆ ਹੋਇਆ ਉਹ ਪੀਰ ਦਾ ਅਸਥਾਨ ਉਸਨੇ ਅਪਣੇ ਪਤੀ ਨੂੰ ਵਖਾਇਆ। ਪੀਰ (ਢਾਉਣ ਵਾਲੀ ਰੂਹ)
ਦਾ ਨਾਮ ਲੈ ਕੇ ਉਸਨੇ ਰਾਜੇ ਨੂੰ ਬਹੁਤ ਡਰਾ ਦਿਤਾ। (ਭਾਵ ਉਸਨੂੰ ਇਹ ਲਗਣ ਲਗਾ ਕਿ ਕਿ
ਮੇਰੇ ਤੇ ਮੇਰੇ ਪੀਰ ਦੇ ਪ੍ਰੇਤ ਦਾ ਪਰਛਾਵਾਂ ਹੈ ਅਤੇ ਉਸਨੇ ਹੀ ਇਹ ਅਸਥਾਨ ਢਾਹ ਦਿਤਾ
ਹੈ।) ਇਹ ਦਸ ਕੇ ਉਸਨੇ ਰਾਜੇ ਦੇ ਰੋਸ਼ ਨੂੰ ਵਧਾ ਦਿਤਾ। (ਰਾਜੇ ਨੇ ਉਸ ਪ੍ਰੇਤ ਨੂੰ ਕਾਬੂ
ਕਰਨ ਦੀ ਜੋ ਸਕੀਮ ਦਸੀ, ਉਸ ਦਾ ਖੁਲਾਸਾ ਉਹ ਅਪਣੇ ਯਾਰ ਨਾਲ ਕਰਦੀ ਹੈ।) ਤੈਨੂੰ ਉਹ ਪਹਿਲਾਂ
ਮੰਜੀ ਤੇ (ਪ੍ਰੇਤ ਸਮਝ ਕੇ) ਸੁੱਟ ਦਵੇਗਾ। ਮੈਨੂੰ ਵੀ (ਪ੍ਰੇਤ ਚੰਬੜਿਆ ਜਾਣ ਕੇ) ਫੜ ਕੇ
ਤੇਰੇ ਨਾਲ ਹੀ (ਮੰਜੀ ਤੇ) ਸੁਟ ਦੇਵੇਗਾ। ਦੋਹਾਂ ਨੂੰ ਗੋਡਿਆਂ (ਪੈਰਾਂ) ਨਾਲ ਮਾਰੇਗਾ।
ਰੱਸਿਆਂ ਨਾਲ ਉਹ ਸਾਨੂੰ ਬਨ੍ਹ ਦੇਵੇਗਾ। ਉਸਤੋਂ ਬਾਅਦ ਉਹ ਤੈਨੂੰ ਪੁੱਠਾ ਕਰ ਦੇਵੇਗਾ। ਇਸ
ਤੋਂ ਬਾਅਦ ਉਹ ਮੰਜੇ ਨੂੰ ਤੇਰੇ ਉੱਤੇ ਪੁੱਠਾ ਕਰ ਦੇਵੇਗਾ । ਰਾਜਾ ਫੇਰ ਤੈਨੂੰ ਜਾਨੋ
ਮਾਰਨ ਦੀ ਕੋਸ਼ਿਸ਼ ਕਰੇਗਾ ।
(ਭਲਾ ਇੱਨਾਂ ਸਿਆਪਾ ਕਰਨ ਦੀ ਲੋੜ ਸੀ ? ਕੋਈ ਸਿੱਧਾ ਸਾਧਾ ਕੰਮ ਤਾਂ ਇਸ ਦਸ਼ਮ ਗ੍ਰੰਥੀਆਂ
ਦੇ ਗੁਰੂ ਕੋਲ ਕੋਈ ਹੁੰਦਾ ਹੀ ਨਹੀਂ। ਇਸੇ ਕਰਕੇ ਇਸ ਦਾ ਨਾਮ ਹੀ "ਬਚਿਤੱਰ ਨਾਟਕ" ਹੈ।
ਜੋ ਕਮ ਹੁੰਦਾ ਹੈ ਬਚਿਤੱਰ ਹੀ ਹੁੰਦਾ ਹੈ। ਗਿਆਨੀ ਗੁਰਬਚਨ ਸਿੰਘ ਦਾ ਗੁਰੂ ਕਿਨ੍ਹਾ
ਵੇਲ੍ਹਾ ਸੀ ਜੋ ਇਹੋ ਜਹੀਆਂ ਸਕੀਮਾਂ ਬਣਾਂ ਬਣਾਂ ਕੇ ਅਪਣੇ ਸਿੱਖਾਂ ਨੂੰ ਦਸਦਾ ਰਹਿੰਦਾ
ਸੀ ? ਖੈਰ ! ਅਗੇ ਤੁਰਦੇ ਹਾਂ। ਇਸ "ਬਚਿਤ੍ਰ ਚਰਿਤ੍ਰ" ਦੀ ਕਾਮ ਖੇਡ ਕਿਸ ਤਰ੍ਹਾਂ ਅਪਣੇ
ਕਲਾਈਮੇਕਸ ਤੇ ਪਹੂੰਚਦੀ ਹੈ ? ਇਹ ਪੜ੍ਹਦੇ ਹਾਂ )
ਪਹਿਲਾਂ ਰਾਨੀ ਨੇ ਇਸ ਸਾਰੀ ਕਥਾ ਅਪਣੇ ਯਾਰ ਨੂੰ ਦਸੀ। ਫਿਰ (ਉਸ ਪੀਰ ਵਾਲੀ ਥਾਂ ਤੇ ਜਾਕੇ
) ਅਪਣੇ ਪਤੀ ਨਾਲ ਮੰਜੀ ਤੇ ਸੌ ਗਈ। ਜਦੋਂ ਯਾਰ ਨੇ ਉਨਾਂ ਨੂੰ (ਬੇਸੁਰਤ) ਸੁਤਿਆਂ ਵੇਖਿਆ
। ਰਸਿਆਂ ਨਾਲ ਰਾਜੇ ਨੂੰ ਚੰਗੀ ਤਰ੍ਹਾਂ ਜਕੜ ਕੇ ਮੰਜੀ ਨਾਲ ਬਨ੍ਹ ਦਿਤਾ। ਉਸਨੂੰ ਇਸ ਗਲ
ਦੀ ਜਰਾ ਵੀ ਖਬਰ ਨਾਂ ਲੱਗੀ । ਮੰਜੇ ਤੇ ਰਾਜਾ ਇਸ ਤਰ੍ਹਾਂ ਪਇਆ ਸੀ । ਜਿਵੇ ਮੰਜੇ ਤੇ
ਮੁਰਦਾ ਪਇਆ ਹੁੰਦਾ ਹੈ।
ਦੋਹਰਾ॥
(ਰਾਜੇ ਨੂੰ) ਚੰਗੀ ਤਰ੍ਹਾਂ ਰਸਿਆਂ ਨਾਲ ਮੰਜੀ ਤੇ ਬਨ੍ਹ ਕੇ, ਉਸਨੂੰ ਮੰਜੀ ਸਮੇਤ ਉਲਟਾ
ਕਰ ਦਿਤਾ। ਭਾਵ: ਉਹ ਮੰਜੀ ਦੇ ਹੇਠਲੇ ਪਾਸੇ ਸੀ। (ਮੰਜੀ ਦੇ ਉਲਟਦਿਆਂ ਸਾਰ ਹੀ ) ਰਾਣੀ
ਵੀ ਫੌਰਨ ਹੀ ਉਸ ਮੰਜੀ ਤੇ ਚੜ੍ਹ ਗਈ ਅਤੇ ਅਪਣੇ ਯਾਰ ਨਾਲ ਚੰਬੜ ਗਈ।
ਅੜਿੱਲ॥
ਇਸ ਤਰ੍ਹਾਂ ਭਾਤਿ ਭਾਂਤਿ ਨਾਲ ਰਾਣੀ ਨਾਲ ਯਾਰ ਨੇ (ਉਸੇ ਮੰਜੀ ਤੇ, ਜਿਸ ਥੱਲੇ ਉਸਦਾ ਪਤੀ
ਬੰਧਿਆ ਹੋਇਆ ਸੀ) ਉਸ ਨਾਲ ਭੋਗ ਕੀਤਾ। ਭਾਂਤਿ ਭਾਂਤਿ ਦੇ ਆਸਨ ਬਣਾ ਕੇ ਉਹ ਭੋਗ ਕਰਦੇ ਰਹੇ।
ਇਕ ਦੂਜੇ ਨਾਲ ਚੂੰਬਨ ਕਰ ਕਰ ਕੇ ਅਲਿੰਗਨ ਕੀਤੇ, ਅਤੇ ਬਹੁਤ ਸੁੱਖ ਮਾਨਿਆ।
(ਰਾਜਾ ਇਹ ਸਭ ਵੇਖ ਰਿਹਾ ਸੀ, ਲੇਕਿਨ ਉਹ ਤਾਂ ਇਹ ਸੋਚ ਰਿਹਾ ਸੀ ਕਿ ਉਸ ਦੀ ਰਾਣੀ 'ਤੇ ,
ਉਸ ਦੇ ਪੀਰ ਦਾ ਭੂਤ ਚੜ੍ਹਿਆ ਹੋਇਆ ਹੈ।)
ਚੌਪਈ॥
ਹਾਏ ! ਹਾਏ ! ਮੈਂ ਦਬ ਕੇ ਮਰ ਗਇਆ ! ਕਹਿ ਕਹਿ ਕੇ ਰਾਜਾ ਕਰਾਹ ਰਿਹਾ ਸੀ । ਹੇ ਪੀਰ !
ਮੈਂ ਤੇਰਾ ਕੀ ਵਗਾੜਿਆ ਸੀ। ਤੈਨੂੰ ਛੱਡ ਕੇ ਮੈਂ ਤਾਂ ਹੋਰ ਕਿਸੇ ਨੂੰ ਕਦੀ ਵੀ ਨਹੀਂ
ਧਿਆਇਆ।
ਅੜਿੱਲ॥
ਮੈ ਹੀ ਕੁਝ ਐਸਾ ਕੀਤਾ ਹੋਣਾ ਹੈ, ਜਿਸਦੀ ਸਜਾ ਤੂੰ ਮੈਨੂੰ ਦਿਤੀ ਹੈ। ਹੁਣ ਮੇਰਾ ਅਪਰਾਧ
ਮਾਫ ਕਰ ਦੇ। ਮੇਰੇ ਕੋਲੋਂ ਕੁਝ ਗਲਤੀ ਹੋ ਗਈ ਹੋਵੇ, ਤਾਂ ਉਸਨੂੰ ਤੂੰ ਹੁਣ ਮਾਫ ਕਰ ਦੇ।
ਤੈਨੂੰ ਤਿਆਗ ਕੇ ਮੈਂ ਹੁਣ ਹੋਰ ਕਿਤੇ ਨਹੀਂ ਜਾਵਾਂਗਾ। ਮੈਂ ਤੇਰੀ (ਦਰਗਾਹ) 'ਤੇ ਹਰ ਸਾਲ
ਆਵਾਂਗਾ।
ਚੌਪਈ॥
ਯਾਰ ਨਾਲ ਜਦੋ ਪੂਰੀ ਤਰ੍ਹਾਂ ਰਾਣੀ ਭੋਗ ਕਰ ਚੁਕੀ, ਰਾਜੇ ਨੂੰ (ਮੰਜੀ ਦੇ) ਹੇਠਾਂ ਤੋਂ
ਕੱਢ ਲਿਆ। ਪਹਿਲਾਂ ਰਾਣੀ ਨੇ ਅਪਣੇ ਮਿਤ੍ਰ ਨੂੰ ਭੇਜ ਦਿਤਾ। ਫੇਰ ਰਾਜੇ ਨੂੰ ਫੜ ਕੇ
ਉਠਾਇਆ। ਮੂਰਖ ਰਾਜਾ (ਅਪਣੀ ਰਾਣੀ ਦਾ) ਕੋਈ ਭੇਦ ਨਹੀਂ ਜਾਣ ਸਕਿਆ। ਬੰਧਨ ਤੋਂ ਛੁਟ ਕੇ
ਅਪਣੇ ਆਪ ਨੂੰ ਧੰਨ ਸਮਝਣ ਲੱਗਾ। ( ਉਹ ਇਹ ਸੋਚ ਰਿਹਾ ਸੀ ਕਿ ਰਾਣੀ ਨੂੰ ਪੀਰ (ਦਾ ਪ੍ਰੇਤ)
ਛੱਡ ਕੇ ਚਲਾ ਗਇਆ, ਅਤੇ ਮੈਨੂੰ ਵੀ ਬਖਸ਼ ਗਇਆ ਹੈ)। ਅਪਣੀ ਪਤਨੀ ਦਾ ਤਰਿਤ੍ਰ ਉਹ ਅਪਣੇ ਮਨ
ਵਿੱਚ ਸੋਚ ਵੀ ਨਹੀਂ ਸਕਿਆ। (ਰਾਨੀ ਨੇ ਵੀ ਇਸ ਜੁਗਤ ਨਾਲ ਅਪਣੇ ਪਤੀ ਦੇ ਸਾਮ੍ਹਣੇ ਉਸ
ਨਾਲ ਭੋਗ ਕਰਕੇ, ਅਪਣੇ ਯਾਰ ਦੀ ਇੱਛਾ ਪੂਰੀ ਕਰ ਦਿੱਤੀ।)
ਲੱਖ ਲਾਨ੍ਹਤ ਇਸ ਲਿਖਾਰੀ ਦੇ ਇਨਾਂ ਦੋਹਰੇ ॥ ਅੜਿੱਲ ॥ ਅਤੇ ਚੌਪਈਆਂ ॥ ਨੂੰ, ਜਿਨਾਂ
ਵਿੱਚ ਇਹ ਅਤਿ ਦਾ ਗੰਦ, "ਪਾਤਸ਼ਾਹੀ 10" ਦੀ ਮੁਹਰ ਹੇਠ ਲਿੱਖ ਰਿਹਾ ਹੈ।
ਗਿਆਨੀ ਗੁਰਬਚਨ ਸਿੰਘ ਜੀ ਨਾਲ, ਉਨਾਂ ਦੀ ਤਕਰੀਰ ਬਾਰੇ, ਕੁਝ ਸਵਾਲ :
ਹਾਂ ਜੀ ! ਗਿਆਨੀ ਗੁਰਬਚਨ ਸਿੰਘ ਜੀ ! ਹਰਭਜਨ ਸਿੰਘ ਜੀ ! ਹੁਣ ਤੁਸੀਂ ਕੀ ਕਹਿੰਦੇ ਹੋ?
ਤੁਸੀ ਤਾਂ ਅਪਣੀ ਤਕਰੀਰ ਵਿੱਚ ਇਹ ਕਹਿ ਰਹੇ ਹੋ ਕਿ, ...." ਪੰਥ ਵਿੱਚ ਕੁੱਝ ਐਸੇ ਮਨੁਖ
ਵੀ ਨੇ ......, ਜੋ ਪੰਥ ਅਤੇ ਗੁਰੂ ਗ੍ਰੰਥ ਨੂੰ ਢਾਅ ਲਾਉਣ ਲਈ ਤੁਰੇ ਹੋਏ ਨੇ......ਉਨਾਂ
ਦੇ ਮੂਹ 'ਤੇ ਚਪੇੜ ਮਾਰਨ ਲਈ ਅਸੀਂ ਇਕਤੱਰ ਹੋਏ ਹਾਂ..........ਇਹ ਕਾਲੇ ਅਫਗਾਨੇ ਦੀ
ਲਾਬੀ ਹੈ..........." ਆਦਿਕ।
ਸੁਣੋ! ਗਿਆਨੀ ਗੁਰਬਚਨ ਸਿੰਘ ਦੀ ਤਕਰੀਰ ਦੀ ਵੀਡਿਉ ਦਾ ਲਿੰਕ।
ਗਿਆਨੀ ਜੀ ਇਹੀ ਗੱਲ ਅਸੀਂ ਤੁਹਾਨੂੰ ਕਹੀਏ ਤਾਂ ਫਬਦਾ ਹੈ।....ਤੁਸੀ ਚਪੇੜਾਂ, ਜੁਤੀਆਂ,
ਰੋੜੇ ਅਤੇ ਵੱਟੇ ਸਿੱਖਾਂ ਨੂੰ ਮਰਵਾਉਣ ਵਿੱਚ ਬਹੁਤ ਮਾਹਿਰ ਹੋ , .........ਉਹ ਅੱਜ ਦੇ
ਜਮਾਨੇ ਵਿੱਚ ਕੋਈ ਨਹੀਂ ਜੇ ਖਾਂਦਾ......ਉਹ ਵੀ ਤੁਹਾਡੇ ਵਰਗੇ ਲੋਕਾਂ ਕੋਲੋਂ, ਜੋ ਸ਼ਬਦ
ਗੁਰੂ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਨ੍ਹਾਂ ਕਾਮ ਕਹਾਣੀਆਂ ਦਾ ਰਚਨ ਵਾਲਾ ਕਹਿ
ਕੇ ਬਦਨਾਮ ਕਰ ਰਿਹਾ ਹੋਵੇ?
ਤੁਹਾਡੇ ਗੁਰੂ ਦੀ ਕੀ ਇਹ ਹੀ ਬਾਣੀ ਹੈ ? .......ਜਿਸਨੂੰ ਤੁਸੀ ਸਿੱਖਾਂ ਦੇ ਸ਼ਬਦ ਗੁਰੂ
ਦਾ ਇਕ ਅੰਗ ਐਲਾਨ ਰਹੇ ਹੋ ? ਗੁਰਬਚਨ ਸਿੰਘ ਜੀ, ਕਦੀ ਅਪਣੇ ਗੁਰੂ ਦੀ ਇਸ ਸਿਖਿਆ 'ਤੇ ਵੀ
ਅਮਲ ਕੀਤਾ ਤੁਸੀਂ? ਜੋ ਉਹ ਇਸ ਤਰਿਤ੍ਰ ਵਿੱਚ ਲਿਖ ਰਿਹਾ ਹੈ.....ਕਿਉਂਕਿ ਹਰ ਸਿੱਖ ਦਾ
ਫਰਜ ਬਣਦਾ ਹੈ ਕਿ ਉਹ ਅਪਣੇ ਗੁਰੂ ਦੀ ਬਾਣੀ ਤੇ ਅਮਲ ਕਰੇ ? ..........ਕੀ ਤੁਸੀ ਪੰਥ
ਦਰਦੀਆਂ ਨੂੰ ਜੁੱਤੀਆਂ,,, ਚਪੇੜਾਂ, ਰੋੜੇ ਅਤੇ ਵੱਟੇ ਹੀ ਮਾਰਨ ਜੋਗੇ ਹੋ? ......ਜਾਂ
ਅਪਣੇ ਗੁਰੂ ਦੇ ਇਸ ਸਿਧਾਂਤ ਤੇ ਅਮਲ ਵੀ ਕਰਦੇ ਹੋ? ....ਜੇ ਨਹੀਂ! ਤਾਂ ਇਹ ਕਿਸ ਅਧਾਰ
'ਤੇ ਤੁਸੀਂ ਕਹਿ ਰਹੇ ਹੋ ਕਿ "......ਇਹ ਜੋ ਦਸਮ ਗ੍ਰੰਥ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ
ਦਾ ਹੀ ਇਕ ਅੰਗ ਹੈ......ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਵਿਸ਼ਾ ਦਸਮ
ਗ੍ਰੰਥ ਦਾ ਹੈ.....।
ਕੁੱਝ ਤਾਂ ਸ਼ਰਮ ਕਰੋ ! ਕੋਈ ਦੂਸਰੇ ਧਰਮ ਦਾ ਬੰਦਾ ਸਾਡੇ ਗੁਰੂ
ਨੂੰ ਬਦਨਾਮ ਕਰੇ ਤਾਂ ਗਲ ਦੂਸਰੀ ਹੈ......ਤੁਸੀ ਤਾਂ ਅਕਾਲ ਤਖਤ ਜਿਹੇ ਮੁਕੱਦਸ ਅਦਾਰੇ
ਤੇ ਬਹਿ ਕੇ, ਆਪ ਹੀ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੇ ਹੋ......ਕਰਾਉ ਇਸ ਕਾਮ ਖੇਡ ਵਾਲੀ
ਅਪਣੇ ਗੁਰੂ ਦੀ ਇਸ ''ਬਚਿਤ੍ਰ ਸਕੀਮ" ਦਾ ਕੀਰਤਨ ਦਰਬਾਰ ਸਾਹਿਬ ਤੋਂ..........ਸਾਨੂੰ
ਤੁਸੀਂ ਜੁੱਤੀਆਂ, ਰੋੜੇ ਅਤੇ ਵੱਟੇ ਕੀ ਮਰਵਾਂਣੇ ਹਨ........ਰੋੜੇ ਵੱਟੇ ਤਾਂ ਸੰਗਤ ਲੈ
ਕੇ ਤੁਹਾਨੂੰ ਸੜਕਾਂ 'ਤੇ ਦੌੜਾਏਗੀ। ਕੀ ਇਹ ਹੀ ਹੈ ਤੁਹਾਡੇ ਗੁਰੂ ਦੀ ਕਿਰਤ?
ਦਸਮ ਗ੍ਰੰਥੀਉ...... ਅਸੀਂ ਤਾਂ ਇਹ ਸਭ ਲਿਖਦੇ ਲਿਖਦੇ ਸ਼ਰਮ ਨਾਲ ਮਰ ਜਾਂਦੇ ਹਾਂ, ਤੁਹਾਨੂੰ
.......ਸ਼ਰਮ ਕਿਉਂ ਨਹੀਂ ਆਉਂਦੀ ? ਅਪਣਾਂ ਸਭ ਕੁਝ ਕੌਮ ਲਈ ਵਾਰ ਦੇਣ ਵਾਲੇ ਗੁਰੂ ਨੂੰ
ਇਹ ਸਭ ਕੁਝ ਲਿਖਣ ਵਾਲਾ ....ਕਹਿ ਕੇ ਬਦਨਾਮ ਕਰਨ ਵੇਲੇ?
|
".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ
ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ
ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ
ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ
ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ
ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ
ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।" -
ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
|
|
ਨੋਟ: ਇਨਾਂ ਅਸ਼ਲੀਲ ਕਹਾਨੀਆਂ
ਦਾ ਇਥੇ ਹੂ ਬ ਹੂ ਅਨੁਵਾਦ ਕੀਤਾ ਜਾ ਰਿਹਾ ਹੈ । ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਾਂ
ਕਹਾਣੀਆਂ ਦਾ ਅਨੁਵਾਦ ਕਰਨ ਵੇਲੇ ਕੁਝ ਵੀ ਅਪਣੇ ਵਲੋਂ ਨਾ ਲਿਖਿਆ ਜਾਵੇ। ਲੇਕਿਨ ਵਾਕ ਅਤੇ
ਭਾਵ ਨੂੰ ਸੰਪੂਰਣਤਾ ਦੇਣ ਲਈ ਕੁੱਝ ਕੁ ਅਖਰ ਅਪਣੇ ਕੋਲੋਂ ਜੋੜਨੇ ਪੈਂਦੇ ਹਨ, ਉਨ੍ਹਾਂ
ਨੂੰ (ਬ੍ਰੇਕਟ) ਵਿੱਚ ਲਿਖਿਆ ਗਇਆ ਹੈ। ਕਹਾਣੀ ਦਾ ਭਾਵ ਬਿਲਕੁਲ ਨਾ ਬਦਲੇ, ਅਨੁਵਾਦ
ਕਰਦਿਆਂ ਇਸ ਗਲ ਦਾ ਪੂਰਾ ਧਿਆਨ ਰਖਿਆ ਗਇਆ ਹੈ। ਇਸ ਲੇਖ ਲੜੀ ਨਾਲ ਲਗੀਆਂ ਤਸਵੀਰਾਂ ਇਸ
ਦਸਮ ਗ੍ਰੰਥ ਦਾ ਹਿੱਸਾ ਨਹੀਂ ਹਨ। ਇਸ ਤਸਵੀਰਾਂ ਪਾਠਕਾਂ ਨੂੰ ਇਹ ਲੇਖ ਪੜ੍ਹਨ ਲਈ
ਪ੍ਰੇਰਿਤ ਕਰਨ ਮਾਤਰ ਲਈ ਹਨ।
ਇੰਦਰਜੀਤ ਸਿੰਘ, ਕਾਨਪੁਰ
ਹੋਰ ਪੜ੍ਹੋ:
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ
“ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
-
ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ
ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ
ਵੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ
"ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ
ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ
ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ
ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ
ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ
ਹੈ
|
|
|
ਵਿਸ਼ੇਸ਼ ਬੇਨਤੀ:
ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ /
ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ
ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ
ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ /
ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ
ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ
ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ
ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ
ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ
ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ
ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ।
ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ
ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ
ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ
ਪ੍ਰਵਾਨ ਕਰੋਗੇ। |
ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ,
ਇਸ ਸਾਈਟ ਨੂੰ ਨਾ ਦੇਖਿਆ ਕਰੋ,
Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ
ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ
ਛਡਣਾ ਹੈ।
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ
ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ
ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ
ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|