ਦਸਮ ਗ੍ਰੰਥੀਆਂ ਦਾ ਗੁਰੂ, "ਦੇਵੀ ਦੀ ਉਸਤਤਿ" ਕਰਦਾ
ਹੈ, ਗਿਆਨੀ ਗੁਰਬਚਨ ਸਿੰਘ ਨੂੰ ਫਿਰ ਵੀ ਇਹ "ਕੂੜ ਕਿਤਾਬ", ਗੁਰੂ ਗ੍ਰੰਥ ਸਾਹਿਬ ਜੀ ਦਾ ਹੀ "ਇਕ
ਅੰਗ" ਲਗਦੀ ਹੈ
-: ਇੰਦਰਜੀਤ ਸਿੰਘ, ਕਾਨਪੁਰ
ਗਿਆਨੀ ਗੁਰਬਚਨ ਸਿੰਘ ਜੀ! ਇਸ ਲੇਖ ਲੜੀ ਦੇ ਪਿਛਲੇ ਭਾਗ ਵਿੱਚ ਅਸੀਂ
ਤੁਹਾਡੇ ਗੁਰੂ (ਅਖੌਤੀ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ) ਦੀ ਬਾਣੀ "ਚਉਬੀਸ ਅਉਤਾਰ"
ਬਾਰੇ ਕੁਝ ਸਵਾਲ ਖੜੇ ਕੀਤੇ ਸਨ। ਉਸ ਸਿਲਸਿਲੇ ਨੂੰ ਅਗੇ ਵਧਾਂਉਦੇ ਹੋਏ, ਦਾਸ ਆਪ ਜੀ ਦੀ
ਤਕਰੀਰ ਨੂੰ ਅਧਾਰ ਬਣਾਂ ਕੇ, ਆਪ ਕੋਲੋਂ "ਚਉਬੀਸ ਅਉਤਾਰ" ਰਚਨਾ ਬਾਰੇ ਹੀ ਕੁਝ ਸਵਾਲ ਹੋਰ
ਪੁਛਦਾ ਹੈ।
ਆਪ ਜੀ ਨੇ ਅਪਣੀ ਤਕਰੀਰ ਵਿੱਚ ਕਹਿਆ ਹੈ ਕਿ, "ਜੋ ਸਿਧਾਂਤ
ਗੁਰੂ ਗ੍ਰੰਥ ਸਾਹਿਬ ਜੀ ਦਾ ਹੈ.....ਉਹੀ ਸਿਧਾਤ ਦਸਮ ਗ੍ਰੰਥ ਸਾਹਿਬ ਜੀ ਦਾ ਹੈ.....ਜੋ
ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ ਵਿਸ਼ਾਂ ਦਸਮ ਗ੍ਰੰਥ ਦਾ ਹੈ।"
ਤੁਹਾਨੂੰ ਝੂਠ ਬੋਲ ਬੋਲ ਕੇ ਭੋਲੇ ਭਾਲੇ ਸਿੱਖਾਂ ਨੂੰ ਮੂਰਖ ਬਨਾਉਣ ਵੇਲੇ ਰੱਬ ਤੋਂ ਵੀ
ਡਰ ਨਹੀਂ ਲਗਦਾ ? ਤੁਸੀਂ ਸ਼ਬਦ ਗੁਰੂ ਦੇ ਸਿੱਖ ਕਿਵੇਂ ਅਖਵਾ ਸਕਦੇ ਹੋ ? ਤੁਸੀਂ ਤਾਂ ਗੁਰੂ
ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਵੀ ਲਗਦਾ ਹੈ ਵਾਕਿਫ ਨਹੀਂ ਹੋ ? ਤੁਸੀਂ ਤਾਂ ਸਿੱਖਾਂ
ਦੇ ਇਕੋ ਇਕ ਸਮਰੱਥ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਸਾਬਿਤ ਕਰ ਰਹੇ
ਹੋ, ਤੇ ਅਪਣੀ ਤਕਰੀਰ ਵਿੱਚ ਕਹਿ ਰਹੇ ਹੋ ਕਿ, "ਜਿਥੇ ਗੁਰੂ ਗ੍ਰੰਥ ਸਾਹਿਬ ਸਿੱਖਾਂ ਨੂੰ
ਸੰਤ ਬਨਾਉਦੇ ਹਨ...ਉਥੇ ਦਸਮ ਗ੍ਰੰਥ ਸਿੱਖਾਂ ਨੂੰ ਸਿਪਾਹੀ ਬਣਾਂਉਦਾ ਹੈ।"
ਗਿਆਨੀ ਜੀ ! ਕੀ ਤੁਸੀਂ ਇਹ ਸਾਬਿਤ ਕਰਨਾਂ ਚਾਹੁੰਦੇ ਹੋ ਕਿ, ਗੁਰੂ ਗ੍ਰੰਥ ਸਾਹਿਬ ਵਿੱਚ
ਸਿੱਖਾਂ ਨੂੰ ਸਿਪਾਹੀ ਬਨਾਉਣ ਦੀ ਤਾਕਤ ਜਾਂ ਗੁਣ ਮੌਜੂਦ ਨਹੀਂ? ਕੀ ਤੁਹਾਡੇ ਅਖੌਤੀ ਦਸਮ
ਗ੍ਰੰਥ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਗੁਰੂ ਹਨ? ਗੁਰੂ ਗ੍ਰੰਥ ਸਾਹਿਬ ਜੀ
ਦਾ ਸਿਧਾਂਤ ਤਾਂ ਇਨਾਂ ਦੇਵੀ ਦੇਵਤਿਆ ਨੂੰ ਰੱਦ ਕਰਦਾ ਹੈ ਅਤੇ ਇਨਾਂ ਦੀ ਹੋਂਦ ਨੂੰ ਵੀ
ਨਕਾਰਦਾ ਹੈ। ਦੂਜੇ ਪਾਸੇ ਤੁਹਾਡੀ "ਦੁਰਗਾ ਉਸਤਤਿ" ਵਾਲੀ ਇਸ ਕਿਤਾਬ ਦਾ ਸਿਧਾਂਤ ਤਾਂ
ਦੇਵੀ ਦੀ ਉਸਤਤਿ ਕਰਣੀ ਹੈ। ਦਸਮ ਗ੍ਰੰਥੀਏ ਤਾਂ ਇਸ ਦੇਵੀ ਉਸਤਤਿ ਨੂੰ ਹੀ "ਅਕਾਲਪੁਰਖ ਦੀ
ਉਸਤਤਿ" ਕਹਿ ਕੇ ਸਿੱਖਾਂ ਨੂੰ ਦੇਵੀ ਪੂਜਕ ਬਣਾਂ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ
ਸਿਧਾਤ ਅਨੁਸਾਰ ਤਾਂ ਇਹ ਸਾਰੇ ਦੇਵੀ ਦੇਵਤੇ ਕੁਝ ਵੀ ਨਹੀਂ ਹਨ।
ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ
ਉਪਾਇਆ ॥ ਅੰਕ 128
ਭਾਵ: ਦੇਵੀ ਦੇਵਤੇ ਤਾਂ ਮੂਲੋਂ (ਪੂਰਨ ਤੌਰ 'ਤੇ) ਇਕ
ਮਾਇਆ (ਭਰਮ) ਹਨ। ਜੋ ਸਿਮ੍ਰਤੀਆਂ ਅਤੇ ਸ਼ਾਸ਼ਤ੍ਰਾਂ (ਅਨਮਤ ਦੇ ਧਾਰਮਿਕ ਗ੍ਰੰਥਾ) ਦੀ
ਪੈਦਾਵਾਰ ਹਨ।
ਮਾਇਆ ਮੋਹੇ ਦੇਵੀ ਸਭਿ ਦੇਵਾ ॥ਕਾਲੁ ਨ ਛੋਡੈ ਬਿਨੁ ਗੁਰ ਕੀ
ਸੇਵਾ ॥ ਅੰਕ 227
ਭਾਵ: (ਜਿਨਾਂ ਨੂੰ ਤੁਸੀ ਦੇਵੀ ਦੇਵਤੇ ਕਹਿ ਕੇ ਪੂਜਦੇ
ਹੋ ) ਇਹ ਤਾਂ ਸਾਰੇ ਆਪ ਮਾਇਆ (ਭਰਮ) ਵਿੱਚ ਪਏ ਹਨ। ਕਾਲ (ਮਨੁਖ ਦੀ ਅਧਿਆਤਮਿਕ ਅਤੇ
ਮਾਨਸਿਕ ਮੌਤ ) ਗੁਰੂ ਦੀ ਸੇਵਾ ( ਗੁਰੂ ਦੀ ਸਿਖਿਆ ਦੇ ਅਮਲ) ਤੋਂ ਬਿਨਾਂ ਸਾਡਾ ਪਿਛਾ ਨਹੀ
ਛੱਡ ਸਕਦੀ।
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥ ਅੰਕ 332
ਭਾਵ: ਮਿੱਟੀ ਦੇ ਦੇਵੀ ਦੇਵਤੇ ਬਣਾ ਬਣਾ ਕੇ ਤੂੰ ਉਨਾਂ
ਅਗੇ ਸਮਰਪਿਤ ਹੁੰਦਾ ਹੈ। ਇਨਾਂ ਅੱਗੇ ਤੂੰ ਅਪਣੇ ਪਿਤਰਾਂ ਲਈ (ਭੋਜਨ) ਪਹੁੰਚਾਉਣ ਲਈ (ਕਹਿੰਦਾ
)ਹੈ। ਇਹ ਤਾਂ ਅਪਣਾ (ਭੋਗ, ਭੋਜਨ) ਵੀ ਆਪ ਨਹੀਂ ਲੈ ਸਕਦੇ। (ਭਾਵ: ਇਨਾਂ ਮਿੱਟੀ ਦੇ ਬਣੇ
ਦੇਵਤਿਆਂ ਨੂੰ ਦਿਤਾ ਪ੍ਰਸਾਦ ਵੀ ਇਹ ਆਪ ਚੁਕ ਕੇ ਨਹੀਂ ਖਾ ਸਕਦੇ, ਤੇਰੇ ਪਿਤਰਾਂ ਨੂੰ ਇਨਾਂ
ਤੇਰਾ ਭੇਜਿਆ ਭੋਜਨ ਕਿਸ ਤਰ੍ਹਾਂ ਪਹੁੰਚਾਉਣਾ ਹੈ)
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥ ਅੰਕ 332
ਭਾਵ: ਦੇਵੀ ਦੇਵਤਿਆਂ ਨੂੰ ਪੂਜਦਾ ਫਿਰਦਾ ਹੈ, ਉਸ
ਪਾਰਬ੍ਰਹਮ ਨੂੰ ਤੂੰ (ਅੱਜ ਤਕ) ਨਹੀਂ ਪਛਾਣ ਸਕਿਆ। ਕਬੀਰ ਜੀ ਕਹਿੰਦੇ ਨੇ ਤੁੰ ਅਪਣੇ
ਬਿਬੇਕ ਦਾ ਇਸਤੇਮਾਲ ਨਹੀਂ ਕੀਤਾ, ਅਤੇ (ਇਨਾਂ ਦੇਵੀ ਦੇਵਤਿਆਂ) ਰੂਪੀ ਬਿਖਿਆ (ਝੂਠ) ਨਾਲ
ਚੰਬੜਿਆ ਪਇਆ ਹੈ।
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥੬॥ ਅੰਕ 637
ਭਾਵ: ਦੇਵੀ ਦੇਵਤਿਆਂ ਨੂੰ ਪੂਜ ਪੂਜ ਕੇ ਇਨਾਂ ਕੋਲੋਂ
ਕੀ ਮੰਗਦਾ ਹੈ ? ਇਨਾਂ ਨੇ ਤੈਨੂੰ ਕੀ ਦੇਣਾਂ ਹੈ ? । ਭਾਈ ! ਜਿਸ ਪੱਥਰ ਦੇ (ਦੇਵਤੇ)
ਨੂੰ ਤੂੰ ਜਲ ਨਾਲ ਧੋ ਰਿਹਾ ਹੈ, ਇਹ ਪੱਥਰ ਤਾਂ ਆਪ ਇਸ ਜਲ ਵਿੱਚ ਡੁਬ ਜਾਂਦੇ ਹਨ । (ਭਾਵ:
ਜੋ ਆਪ ਡੁਬ ਜਾਂਦੇ ਹਨ, ਇਨਾਂ ਦੇ ਲੜ ਲਗ ਕੇ ਤੂੰ ਕਿਵੇ ਤਰੇਂਗਾ?)
ਗਿਆਨੀ ਜੀ, ਇਹ ਤਾਂ ਸੀ ਸਾਡੇ ਸਮਰੱਥ ਸ਼ਬਦ ਗੁਰੂ ਦਾ ਸਿਧਾਂਤ ਅਤੇ ਵਿਸ਼ਾ। ਆਉ ਵੇਖੀਏ ਕਿ
ਹੁਣ ਤੁਹਾਡਾ ਇਹ ਅਖੌਤੀ "ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ" ਕੀ ਕਹਿ ਰਿਹਾ ਹੈ ? ਕਿਸ ਦੀ
ਉਸਤਤ ਕਰ ਰਿਹਾ ਹੈ ? ਅਤੇ ਤੁਹਾਡੀ ਤਕਰੀਰ ਦੇ ਇਸ ਬਿਆਨ ਦੀਆਂ ਧੱਜੀਆਂ ਉਡਾ ਰਿਹਾ ਹੈ,
ਕਿ ".....ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ,ਉਹੀ ਸਿਧਾਂਤ ਦਸਮ ਗ੍ਰੰਥ ਸਾਹਿਬ
ਜੀ ਦਾ ਹੈ।"
ਅਥ ਦੇਵੀ ਜੂ ਕੀ ਉਸਤਤ ਕਥਨੰ॥ ਭੁਜੰਗ ਪ੍ਰਯਾਤ ਛੰਦ॥
ਅਖੌਤੀ ਦਸਮ ਗ੍ਰੰਥ ਪੰਨਾ ਨੰ 309
ਗਿਆਨੀ ਜੀ, ਜਰਾ ਇਹ ਦਸਣ ਦੀ ਕਿਰਪਾਲਤਾ ਕਰਨੀ ਕਿ "ਅਥ ਦੇਵੀ ਜੂ ਕੀ ਉਸਤਤ ਕਥਨ" ਦਾ
ਮਤਲਬ ਕੀ "ਅਥ ਨਿਰੰਕਾਰ ਜੂ ਕੀ ਉਸਤਤ ਕਰਨਾਂ" ਹੁੰਦਾ ਹੈ ? ਜੇ ਇਸ ਦਾ ਮਤਲਬ ਤੁਸੀਂ ਝੂਠ
ਬੋਲ ਕੇ "ਨਿਰੰਕਾਰ ਦੀ ਉਸਤਤ" ਵੀ ਕਹਿ ਦਿਉਗੇ, ਤਾਂ ਅਗੇ ਜਾ ਕੇ ਫਸ ਜਾਉਗੇ। ਅਗੇ ਤਾਂ
ਉਹ ਦੇਵੀ ਉਸਤਤ ਵਾਲੀ ਕਵਿਤਾ ਦੇ ਪੰਜ ਸੱਤ ਬੰਦਾਂ ਵਿੱਚ ਹੀ ਇਸ ਦੇਵੀ ਦੇ ਕਈ ਨਾਮ ਲਿਖਦਾ
ਹੈ।
ਅਥ ਦੇਵੀ ਜੂ ਕੀ ਉਸਤਤ ਕਥਨੰ ॥
ਤੁਹੀ ਅਸਤ੍ਰਣੀ ਆਪ “ਰੂਪਾ” ॥ ਤੁਹੀ “ਅੰਬਕਾ” ਜੰਭ ਹੰਤੀ
ਅਨੂਪਾ ॥
ਤੁਹੀ ਅੰਬਕਾ, ਸੀਤਲਾ, ਤੋਤਲਾ ਹੈ ॥ ਪ੍ਰਿਥਵੀ ਭੂਮ ਆਕਾਸ਼ ਤੈ ਹੀ ਕੀਆ ਹੈ ॥੪੨੧॥
ਤੁਹੀ ਮੁੰਡ ਮਰਦੀ ਕਪਰਦੀ ਭਵਾਨੀ ॥ ਤੁਹੀ ਕਾਲਕਾ, ਲਪਾਜਾ,
ਰਾਜਧਾਨੀ ॥
ਮਹਾ ਜੋਗ ਮਾਇਆ ਤੁਹੀ ਈਸ਼੍ਵਰੀ ਹੈ ॥ ਤੁਹੀ ਤੇਜ ਆਕਾਸ਼ ਥੰਭੋ ਮਹੀ ਹੈ ॥੪੨੨॥
ਤੁਹੀ ਰਿਸ਼ਟਣੀ, ਪੁਸ਼ਟਣੀ, ਜੋਗ ਮਾਇਆ ॥ ਤੁਹੀ ਮੋਹ ਸੁ ਚਉਦਹੂੰ
ਲੋਕ ਛਾਇਆ ॥
ਤੁਹੀ ਸੁੰਭ ਨੈਸੁੰਭ ਹੰਤੀ ਭਵਾਨੀ ॥ ਤੁਹੀ ਚਉਦਹੂੰ ਲੋਗ ਕੀ ਜੋਤਿ ਜਾਨੀ ॥੪੨੩॥
ਤੁਹੀ ਰਿਸ਼ਟਣੀ, ਪੁਸ਼ਟਣੀ, ਸ਼ਸਤ੍ਰਣੀ ਹੈ ॥ ਤੁਹੀ ਕਸ਼ਟਣੀ ਹਰਤਣੀ
ਅਸਤ੍ਰਣੀ ਹੈ ॥
ਤੁਹੀ ਜੋਗ ਮਾਇਆ ਤੁਹੀ ਬਾਕ ਬਾਨੀ ॥ ਤੁਹੀ ਜੰਭਰਾ ਅੰਬਕਾ ਰਾਜਧਾਨੀ ॥੪੨੪॥
ਮਹਾ ਭੈਰਵੀ, ਭੂਤਨੇਸੁਰੀ, ਭਵਾਨੀ ॥ ਭਵੀ ਭਾਵਨੀ ਭਬਯੰ ਕਾਲੀ,
ਕ੍ਰਿਪਾਣੀ ॥
ਜਯਾ, ਆਜਯਾ, ਹਿੰਗੁਲਾ, ਪਿੰਗੁਲਾ ਹੈ ॥॥ ਸ਼ਿਵਾ, ਸੀਤਲਾ, ਮੰਗਲਾ, ਤੋਤਲਾ ਹੈ ॥੪੨੬॥
ਤੁਹੀ ਅੱਛਰਾ, ਪੱਛਰਾ, ਬੁੱਧ,ਬ੍ਰਿੱਧਿਆ ॥ ਤੁਹੀ ਭੈਰਵੀ,
ਭੂਪਣੀ ਸੁੱਧ ਸਿੱਧਿਆ ॥
ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰ ਧਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥
ਅਖੌਤੀ ਦਸਮ ਗਰੰਥ : ਪੰਨਾ 309
ਗਿਆਨੀ ਜੀ ਤੁਹਾਡੇ ਗੁਰੂ ਨੇ ਤਾਂ ਦੇਵੀ ਦੀ ਉਸਤਤ ਕਰਦੇ ਕਰਦੇ ਇਨਾਂ ਸੱਤ ਅੱਠ ਲਾਈਨਾਂ
ਵਿੱਚ ਦੇਵੀ ਦੇ ਇੰਨੇ ਨਾਮ ਲੈ ਲਏ ਹਨ। ਹੁਣ ਇਹ ਦਸਣ ਦੀ ਕਿਰਪਾਲਤਾ ਕਰੋ ਜੀ ਕਿ, ਕੀ ਇਹ
ਸਾਰੇ ਨਾਮ ਤੁਹਾਡੇ ਅਕਾਲਪੁਰਖ ਦੇ ਹਨ ? ਜੇ ਸਮਝ ਨਾ ਆਵੇ, ਤਾਂ ਅਪਣੇ ਦਸਮ ਗ੍ਰੰਥੀ
ਵਿਦਵਾਨਾਂ ਕੋਲੋਂ ਸਲਾਹ ਮਸ਼ਵਰਾ ਕਰ ਕੇ ਦਸ ਦੇਣਾਂ, ਜਿਨਾਂ ਦੇ ਸੈਮੀਨਾਰ ਵਿੱਚ ਤੁਸਾਂ ਇਹ
ਬੇਤੁਕੀ ਅਤੇ ਬੇਹੂਦੀ ਤਕਰੀਰ ਕੀਤੀ ਸੀ।
ਰੁਪਾ, ਅੰਬਕਾ, ਸੀਤਲਾ, ਤੋਤਲਾ, ਭਵਾਨੀ, ਕਾਲਕਾ, ਮਾਇਆ, ਜੋਗ
ਮਾਇਆ, ਜੰਭਰਾ, ਭੈਰਵੀ, ਸ਼ਿਵਾ, ਕਾਲੀ, ਹਿੰਗੁਲਾ, ਪਿੰਗੁਲਾ, ਦੁਰਗਾ, ਭੈਰਵੀ, ਭੈਰਵਿ,
ਸਾਵਿਤ੍ਰੀ, ਪਰਮੇਸ੍ਰੀ, ਪਾਵਿਤ੍ਰੀ, ਅੱਛਰਾ, ਪੱਛਰਾ, ਮਹਾ ਬਾਹਣੀ, ਅਸਤ੍ਰਣੀ।
ਗਿਆਨੀ ਜੀ ਸਿੱਖਾਂ ਨੂੰ ਹੋਰ ਮੂਰਖ ਨਾਂ ਬਣਾਉ । ਤੁਸੀ ਦੇਵੀ ਪੂਜਨੀ ਹੈ ਤਾਂ ਸੌ ਵਾਰ
ਪੂਜੋ ! ਇਸ "ਦੇਵੀ ਜੂ ਕੀ ਉਸਤਤ ਨੂੰ" ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਤ ਕਹਿ ਕਹਿ
ਕੇ, ਸਿੱਖੀ ਸਿਧਾਂਤਾਂ ਦਾ ਘਾਣ ਨਾਂ ਕਰੋ ? ਚਲੋ ਇਸ ਦੇਵੀ ਜੂ ਕੀ ਉਸਤਤ ਦੀਆਂ ਅਗਲੀਆਂ
ਲਾਈਨਾਂ ਵੀ ਪੜ੍ਹ ਲੈੰਦੇ ਹਾਂ, ਜਿਨ੍ਹਾਂ ਨੂੰ "ਦਸਮ ਬਾਣੀ" ਦੇ ਨਾਮ ਤੇ ਭੋਲੇ ਭਾਲੇ
ਸਿੱਖਾਂ ਨੂੰ ਪੜ੍ਹਵਾ ਪੜ੍ਹਵਾ ਕੇ ਕਈ ਸਦੀਆਂ ਤੋਂ ਮੂਰਖ ਬਣਾਇਆ ਜਾ ਰਿਹਾ ਹੈ।
ਦੋਹਰਾ ॥
ਦਾਸ ਜਾਨ ਕਰਿ ਦਾਸ ਪਰਿ ਕੀਜੈ ਕ੍ਰਿਪਾ ਅਪਾਰ ॥ ਹਾਥ ਦੈ ਰਾਖ
ਦੈ ਰਾਖ ਮੁਹਿ ਮਨ ਕ੍ਰਮ ਬਚਨ ਬਿਚਾਰ ॥੪੩੩
ਚੌਪਈ ॥
ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥ ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ
॥ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥ ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪॥
ਮਹਾਕਾਲ ਰਖਵਾਰ ਹਮਾਰੋ ॥ ਮਹਾ ਲੋਹ ਮੈਂ ਕਿੰਕਰ ਥਾਰੋ ॥ ਅਪਨਾ
ਜਾਨ ਕਰੋ ਰਖਵਾਰ ॥ ਬਾਹਿ ਗਹੇ ਕੀ ਲਾਜ ਬਿਚਾਰ ॥੪੩੫॥
ਅਪਨਾ ਜਾਨ ਮੁਝੇ ਪ੍ਰਤਿਪਰੀਐ ॥ ਚੁਨ ਚੁਨ ਸ਼ੱਤੁ ਹਮਾਰੇ ਮਰੀਐ
॥ ਦੇਗ ਤੇਗ ਜਗ ਮੈ ਦੋਊ ਚਲੈ ॥ ਰਾਖ ਆਪ ਮੁਹਿ ਅਉਰੁ ਨ ਦਲੈ ॥੪੩੬॥
ਤੁਮ ਮਮ ਕਰਹੁ ਸਦਾ ਪ੍ਰਤਿਪਾਰਾ ॥ ਤੁਮ ਸਾਹਿਬ ਮੈ ਦਾਸ ਤਿਹਾਰਾ
॥ ਜਾਨ ਆਪਨਾ ਮੁਝੈ ਨਿਵਾਜ ॥ ਆਪ ਕਰੋ ਹਮਰੇ ਸਭ ਕਾਜ ॥੪੩੭॥
ਤੁਮ ਹੋ ਸਭ ਰਾਜਨ ਕੇ ਰਾਜਾ ॥ ਆਪੇ ਆਪੁ ਗਰੀਬ ਨਿਵਾਜਾ ॥ ਦਾਸ
ਜਾਨ ਕਰਿ ਕ੍ਰਿਪਾ ਕਰਹੁ ਮੁਹਿ ॥ ਹਾਰ ਪਰਾ ਮੈ ਆਨ ਦ੍ਵਾਰ ਤੁਹਿ ॥੪੩੮॥
ਅਪਨਾ ਜਾਨ ਕਰੋ ਪ੍ਰਤਿਪਾਰਾ ॥ ਤੁਮ ਸਾਹਿਬੁ ਮੈ ਕਿੰਕਰ ਥਾਰਾ
॥ ਦਾਸ ਜਾਨ ਦੈ ਹਾਥ ਉਬਾਰੋ ॥ ਹਮਰੇ ਸਭ ਬੈਰੀਅਨ ਸੰਘਾਰੋ ॥੪੩੯॥
ਪ੍ਰਥਮ ਧਰੋ ਭਗਵਤ ਕੋ ਧਯਾਨਾ ॥ ਬਹੁਰ ਕਰੋ ਕਬਿਤਾ ਬਿਧਿ ਨਾਨਾ
॥ ਕਿਸ਼ਨ ਜਥਾ ਮਤ ਚਰਿਤ੍ਰ ਉਚਾਰੋ ॥ ਚੂਕ ਹੋਇ ਕਬਿ ਲੇਹੁ ਸੁਧਾਰੋ ॥੪੪੦॥
ਇਤਿ ਸ੍ਰੀ ਦੇਵੀ ਉਸਤਤਿ ਸਮਾਪਤਮ ॥
ਅਖੌਤੀ ਦਸਮ ਗ੍ਰੰਥ ਪੰਨਾ 310
ਗਿਆਨੀ ਜੀ ਪੰਥ ਦੋਖੀਆਂ ਨੇ ਸਿੱਖਾਂ ਨੂੰ ਤੁਹਾਡੀ ਦੇਵੀ ਦੀ ਉਸਤਤ ਦੇ ਬੰਦ ਨੰਬਰ 433,
434, 435, 436 ,437, 438, 439, 440 ਦੀਆਂ ਲਾਈਨਾਂ, ਤਾਂ ਚਿਮਟੇ ਮਾਰ ਮਾਰ ਕੇ
ਢੋਲਕੀਆਂ ਪਾੜ ਪਾੜ ਕੇ ਰਟਵਾ ਦਿਤੀਆਂ, ਲੇਕਿਨ ਅਖੀਰਲੀ ਤੁਕ ਕਿਉ ਖਾਂ ਗਏ ?
ਇਤਿ ਸ੍ਰੀ ਦੇਵੀ ਉਸਤਤਿ ਸਮਾਪਤਮ ॥
ਇਹ ਅਖੀਰਲੀ ਲਾਈਨ ਗੁਟਕਿਆ ਵਿਚੋੰ ਕਿਉ ਖਾ ਗਏ ? ਉਪਰਲੀਆਂ ਪੌੜ੍ਹੀਆਂ ਵਿਚ ਤਾਂ ਇਹ ਬਹੁਤ
ਪੜ੍ਹਵਾਇਆ ਜਾਂਦਾ ਹੈ-
ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥ ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ
॥ ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥ ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪॥ ਅਖੌਤੀ
ਦਸਮ ਗ੍ਰੰਥ ਪੰਨਾ 310
ਇਹ ਇਸ ਲਈ ਪੜ੍ਹਾਇਆ ਜਾਂਦਾ ਹੈ ਕਿਉਕਿ ਇਹ ਸਿਧਾਂਤ ਗੁਰੂ ਗ੍ਰੰਥ ਸਾਹਿਬ ਨਾਲ ਮਿਲਦਾ
ਜੁਲਦਾ ਲਗਦਾ ਹੈ ਅਤੇ ਸਿੱਖ ਬਹੁਤ ਖੂਸ਼ ਹੋ ਕੇ ਇਸਨੂੰ ਪੜ੍ਹਦੇ ਹਨ ਅਤੇ ਇਸਨੂੰ "ਦਸਮ ਬਾਣੀ"
ਸਮਝ ਲੈਂਦੇ ਹਨ। ਲੇਕਿਨ ਅਗਲੀ ਹੀ 435 ਵੇਂ ਬੰਦ ਦਾ ਮਤਲਬ ਨਹੀਂ ਸਮਝਾਇਆ ਜਾਂਦਾ ।
ਮਹਾਕਾਲ ਰਖਵਾਰ ਹਮਾਰੋ ॥ ਮਹਾ ਲੋਹ ਮੈਂ ਕਿੰਕਰ ਥਾਰੋ ॥
ਅਪਨਾ ਜਾਨ ਕਰੋ ਰਖਵਾਰ ॥ ਬਾਹਿ ਗਹੇ ਕੀ ਲਾਜ ਬਿਚਾਰ ॥੪੩੫॥ ਅਖੌਤੀ ਦਸਮ ਗ੍ਰੰਥ
ਪੰਨਾ 310
ਨਾਲ ਹੀ ਇਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਰੱਦ ਕਰਦਿਆ "ਮਹਾਕਾਲ" (ਮੌਤ
ਦਾ ਦੇਵਤਾ, ਭਿਆਨਕ ਦਾੜ੍ਹਾਂ ਵਾਲਾ, ਜਿਸਦੇ ਮੁੰਹ ਤੋਂ ਖੂਨ ਰਿਸਦਾ ਰਹਿੰਦਾ ਹੈ ਅਤੇ ਹੱਥ
ਵਿਚ ਖੜਗ ਅਤੇ ਗਲੇ ਵਿੱਚ ਮਨੁਖ ਦੇ ਮੂੰਡ ਦੀ ਮਾਲਾ ਰਹਿੰਦੀ ਹੈ) ਨੂੰ ਸਿੱਖਾਂ ਦਾ ਰਖਵਾਲਾ
ਵੀ ਬਣਾਂ ਦਿਤਾ ਹੈ। ਗਿਆਨੀ ਜੀ, ਤੁਹਾਡਾ ਗੁਰੂ ਤਾਂ ਸਰੇਆਮ ਦੇਵੀ ਦੀ ਉਸਤਤ ਕਰਦਿਆ ਸ਼ੁਰੂ
ਵਿੱਚ ਵੀ ਇਹ ਕਹਿੰਦਾ ਹੈ ਕਿ "ਮੈ ਦੇਵੀ ਜੀ ਦੀ ਉਸਤਤਿ ਕਰਨ ਜਾ ਰਿਹਾ ਹਾਂ" ਅਤੇ ਦੇਵੀ
ਦੀ ਉਸਤਤ ਦੇ ਅੰਤ ਵਿੱਚ ਵੀ ਇਸ ਗੱਲ ਦੀ ਪ੍ਰੌੜ੍ਹਤਾ ਕਰਦਾ ਹੈ ਕਿ, "ਮੈਂ ਦੇਵੀ ਜੀ ਦੀ
ਉਸ਼ਤਤ ਸਮਾਪਤ ਕਰ ਦਿਤੀ ਹੈ" ਹੁਣ ਤੁਸੀ ਕਿਵੇ ਲੋਕਾਂ ਨੂੰ ਕਹਿ ਰਹੇ ਹੋ ਕਿ, "ਜੋ ਸਿਧਾਂਤ
ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹ ਹੀ ਸਿਧਾਂਤ ਦਸਮ ਗ੍ਰੰਥ ਦਾ ਹੈ ? ਇਨੇ ਢੀਠ ਨਾ ਬਣੋ
ਗਿਆਨੀ ਜੀ, ਸਿੱਖੀ ਸਿਧਾਂਤਾਂ ਦਾ ਘਾਂਣ ਨਾ ਕਰੋ ।
ਇਸ ਰਚਨਾਂ ਦੀ ਸਮਾਪਤੀ ਤੇ ਵੀ ਉਹ ਇਹ ਤਾਂ ਨਹੀਂ ਕਹਿ ਰਿਹਾ ਕਿ "ਇਤਿ
ਸ੍ਰੀ ਅਕਾਲਪੁਰਖ ਕੀ ਉਸਤਤਿ ਸਮਾਪਤਮ ॥" ਉਹ ਤਾਂ ਸਪਸਟ ਕਹਿ ਰਿਹਾ ਹੈ "ਇਤਿ
ਸ੍ਰੀ ਦੇਵੀ ਉਸਤਤਿ ਸਮਾਪਤਮ ॥" ਗਿਆਨੀ ਜੀ, ਤੁਹਾਡਾ ਗੁਰੂ ਕੀ "ਅਕਾਲਪੁਰਖ" ਨੂੰ
"ਦੇਵੀ" ਕਹਿੰਦਾ ਹੈ ? ਜਾਂ ਉਹ ਦੇਵੀ ਪੂਜਕ ਹੈ ?
ਹੁਣ ਗੁਟਕਿਆਂ ਵਿੱਚ ਇਹ ਸਮਾਪਤਮ ਵਾਲੀ ਤੁਕ ਪੰਥ ਦੋਖੀਆਂ ਨੇ ਹਟਾ ਦਿਤੀ ਹੈ, ਤਾਂਕਿ
ਸਿੱਖ ਇਸ ਨੂੰ ਅਕਾਲਪੁਰਖ ਦੀ ਉਸਤਤ ਸਮਝ ਕੇ ਪੜ੍ਹਦੇ ਰਹਿਣ। "ਇਤਿ
ਸ੍ਰੀ ਦੇਵੀ ਉਸਤਤਿ ਸਮਾਪਤਮ॥" ਪੜ੍ਹਨਗੇ ਤਾਂ ਸਵਾਲ ਦਰ ਸਵਾਲ ਖੜੇ ਕਰ ਦੇਣਗੇ ਅਤੇ
ਇਸ ਕੂੜ ਕਿਤਾਬ ਦਾ ਭੱਠਾ ਬੈਠ ਜਾਵੇਗਾ।
ਗਿਆਨੀ ਜੀ ਇਸ ਦੇਵੀ ਜੂ ਕੀ ਉਸਤਤ ਨੂੰ "ਗੁਰੂ ਸਾਹਿਬ ਜੀ ਦੀ ਕਿਰਤ" ..ਅਤੇ "ਗੁਰੂ
ਗ੍ਰੰਥ ਸਾਹਿਬ ਜੀ ਦਾ ਇਕ ਅੰਗ " ਕਹਿ ਕੇ ਅਪਣਾ ਨਾਮ "ਮਨਮੁੱਖਾਂ ਅਤੇ "ਗੁਰੂ ਨਿੰਦਕਾਂ"
ਵਿਚ ਸ਼ੁਮਾਰ ਨਾ ਕਰੋ !
|
".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ
ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ
ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ
ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ
ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ
ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ
ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।" -
ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
|
|
ਨੋਟ: ਅਖੌਤੀ ਦਸਮ ਗ੍ਰੰਥ ਵਿੱਚ ਲਿਖੀ, ਇਸ
ਅਸ਼ਲੀਲ ਕਹਾਨੀ ਦਾ ਇਥੇ ਹੂ ਬ ਹੂ ਅਨੁਵਾਦ ਕੀਤਾ ਗਇਆ ਹੈ। ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ
ਇਸ ਕਹਾਣੀ ਦਾ ਅਨੁਵਾਦ ਕਰਨ ਵੇਲੇ, ਉਸ ਅਨੁਵਾਦ ਵਿੱਚ ਕੁਝ ਵੀ ਅਪਣੇ ਵਲੋਂ ਨਾ ਲਿਖਿਆ
ਜਾਵੇ। ਲੇਕਿਨ ਵਾਕ ਅਤੇ ਭਾਵ ਨੂੰ ਸੰਪੂਰਣਤਾ ਦੇਣ ਲਈ ਕੁੱਝ ਕੁ ਅਖਰ ਅਪਣੇ ਕੋਲੋਂ ਜੋੜਨੇ
ਪੈਂਦੇ ਹਨ, ਉਨ੍ਹਾਂ ਨੂੰ (ਬ੍ਰੈਕਟ) ਵਿੱਚ ਲਿਖਿਆ ਗਇਆ ਹੈ। ਕਹਾਣੀ ਦਾ ਭਾਵ ਬਿਲਕੁਲ ਨਾ
ਬਦਲੇ, ਅਨੁਵਾਦ ਕਰਦਿਆਂ ਇਸ ਗਲ ਦਾ ਪੂਰਾ ਧਿਆਨ ਰਖਿਆ ਗਇਆ ਹੈ। ਇਸ ਲੇਖ ਨਾਲ ਲਗੀਆਂ
ਤਸਵੀਰਾਂ ਇਸ ਦਸਮ ਗ੍ਰੰਥ ਦਾ ਹਿੱਸਾ ਨਹੀਂ ਹਨ। ਇਹ ਕੇਵਲ ਦਸਮ ਗ੍ਰੰਥ ਵਿਚ ਲਿਖੇ ਇਸ
ਵ੍ਰਿਤਾਂਤ ਨੂੰ ਦਰਸਾਉਣ ਲਈ ਹੀ ਹਨ।
ਇੰਦਰਜੀਤ ਸਿੰਘ,
ਕਾਨਪੁਰ
ਹੋਰ ਪੜ੍ਹੋ:
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ
“ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
-
ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ
ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ
ਵੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ
"ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ
ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ
ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ
ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ
ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ
ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ
ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ
ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ
ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ ਅਪਣੇ ਯਾਰ ਕੋਲੋਂ ਅਪਣੇ
ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ
ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ
ਬਾਣੀ ਨਾਲੋਂ ਤੋੜ ਕੇ, ਕ੍ਰਿਸ਼ਨ ਦੀ ਰਾਸਲੀਲਾ ਦਾ ਪਾਠ ਪੜ੍ਹਾ ਰਿਹਾ ਹੈ
ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ
ਦਸਮ ਗ੍ਰੰਥ (ਬਿਖਿਆ): ਇੰਦਰਜੀਤ ਸਿੰਘ ਕਾਨਪੁਰ
ਭਾਗ:
ਪਹਿਲਾ,
ਦੂਜਾ,
ਤੀਜਾ,
ਚੌਥਾ,
ਪੰਜਵਾਂ,
ਛੇਵਾਂ,
ਸੱਤਵਾਂ,
ਅੱਠਵਾਂ,
ਨੌਵਾਂ,
ਦਸਵਾਂ,
ਗਿਆਰ੍ਹਵਾਂ,
ਬਾਰ੍ਹਵਾਂ
|
|
|
ਵਿਸ਼ੇਸ਼ ਬੇਨਤੀ:
ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ /
ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ
ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ
ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ /
ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ
ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ
ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ
ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ
ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ
ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ
ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ।
ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ
ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ
ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ
ਪ੍ਰਵਾਨ ਕਰੋਗੇ। |
ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ,
ਇਸ ਸਾਈਟ ਨੂੰ ਨਾ ਦੇਖਿਆ ਕਰੋ,
Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ
ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ
ਛਡਣਾ ਹੈ।
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ
ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ
ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ
ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|