(ਅੱਥ ਬਚਿੱਤ੍ਰ ਨਾਟਕ ਗੰਥ ਲਿਖਯਤੇ॥
ਤ੍ਰਿਭੰਗੀ ਛੰਦ ॥ ਸ੍ਰੀ ਕਾਲ ਜੀ ਕੀ ਉਸਤਤਿ ॥ ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾਕਾਲ ਕਾਲਿਕਾ
ਅਰਾਧੀ ॥੨॥)
"ਬਚਿੱਤ੍ਰ" ਦਾ ਮਤਲਬ ਹੈ "ਅਜੀਬੋ
ਗਰੀਬ"। "ਨਾਟਕ" ਦਾ ਮਤਲਬ ਹੈ "ਸਵਾਂਗ", ਜਾਂ
ਕਿਸੇ ਘਟਨਾਂ ਦੀ ਨਕਲ ਉਤਾਰਨਾਂ। ਇਕ "ਅਜੀਬੋ ਗਰੀਬ ਸਵਾਂਗ"। "ਅਜੀਬੋ
ਗਰੀਬ" ਮਾਨੇ ਜੋ ਸਾਡੇ ਵਾਸਤਵਿਕ ਜੀਵਨ ਵਿੱਚ ਵੇਖਣ
ਨੂੰ ਨਹੀਂ ਮਿਲਦਾ ਅਤੇ ਨਾਂ ਹੀ ਘਟਿਤ ਹੁੰਦਾ ਹੈ । ਜੋ ਗਲ ਵਾਸਤਵਿਕ ਜੀਵਨ ਵਿੱਚ ਵੇਖਨ ਨੂੰ
ਨਹੀਂ ਮਿਲਦੀ ਜਾ ਤੇ ਉਹ "ਕਾਲਪਨਿਕ" ਹੁੰਦੀ
ਹੈ ਜਾਂ "ਮਿੱਥ" ਅਖਵਾਂਉਦੀ ਹੈ। ਇਹ ਅਖੌਤੀ ਦਸਮ ਗ੍ਰੰਥ ਨਾਮ ਦੀ ਕਿਤਾਬ ਹੀ
ਇਹੋ ਜਹੇ "ਅਜੀਬੋ ਗਰੀਬ ਸਵਾਂਗਾਂ " ਨਾਲ ਭਰੀ ਪਈ ਹੈ। ਇਸ ਕਿਤਾਬ ਦਾ ਨਾਮ
ਪਹਿਲਾਂ ਇਸ ਗ੍ਰੰਥ ਦੀ ਇਸੇ ਰਚਨਾਂ "ਬਚਿੱਤ੍ਰ ਨਾਟਕ"
ਦੇ ਨਾਮ ਤੇ "ਬਚਿਤ੍ਰ ਨਾਟਕ" ਹੀ ਸੀ। ਇਹ ਵੀ ਕਹਿ ਸਕਦੇ ਹੋ ਕੇ ਪਹਿਲਾਂ ਇਹ
"ਕਾਲੀ ਕਿਤਾਬ" ਇਨੀ ਹੀ ਕੁਲ 34 ਪੰਨਿਆ ਦੀ ਸੀ।
ਇਸ ਤੋਂ ਬਾਅਦ ਵਿੱਚ ਇਹ
"ਦਸਮ ਗ੍ਰੰਥ", ਫਿਰ "ਸ਼੍ਰੀ ਦਸਮ ਗ੍ਰੰਥ ਸਾਹਿਬ ਜੀ", ਉਸ
ਤੋਂ ਬਾਅਦ " ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ" ਬਣ ਗਈ। ਇਸ ਕਿਤਾਬ ਨੂੰ
ਗੁਰੂ ਕ੍ਰਿਤ ਸਾਬਿਤ ਕਰਨ ਲਈ ਇਸ ਵਿੱਚ ਸਮੈ ਸਮੈ ਤੇ ਗੁਪ
ਚੁਪ ਤਰੀਕੇ ਨਾਲ ਕਈ ਸੋਧਾਂ ਕੀਤੀਆਂ ਜਾਂਦੀਆਂ ਰਹੀਆਂ। ਜਿਵੇਂ ਸ਼੍ਰੋਮਣੀ
ਕਮੇਟੀ ਦੀ ਵੈਬਸਾਈਟ
www.sgpc.net 'ਤੇ ਸਿੱਖ ਰਹਿਤ ਮਰਿਯਾਦਾ ਦੇ
ਅੰਗ੍ਰੇਜੀ ਅਡੀਸ਼ਨ ਵਿੱਚ , ਕੀਰਤਨ ਸਿਰਲੇਖ ਵਿੱਚ ਚੁਪ ਚਾਪ ਇਕ ਸੋਧ 1997 ਵਿੱਚ ਕਰ ਦਿਤੀ ਗਈ
ਹੈ, ਜਿਸ ਵਿੱਚ "ਦਸਮ ਗ੍ਰੰਥ ਦੀਆਂ ਬਾਣੀਆ ਦਾ ਕੀਰਤਨ" ਜੋੜ ਦਿਤਾ ਗਇਆ ਹੈ,
(ਪ੍ਰਿੰਟ ਹੋਈ ਸਿੱਖ ਰਹਿਤ ਮਰਿਯਾਦਾ ਤੋਂ ਇਹ ਉਲਟ ਹੈ ਅਤੇ ਕੋਈ ਵੀ ਵੀਰ ਇਹ ਸਾਈਟ
ਖੋਲ ਕੇ ਵੇਖ ਸਕਦਾ ਹੈ।) ਜੇ ਇਸ ਬਾਰੇ ਕੌਮ ਇਸੇ ਤਰ੍ਹਾਂ ਅਵੇਸਲੀ ਰਹੀ ਤੇ ਉਸ ਤੇ "ਪੁਰਾਤਨ
ਮਰਿਯਾਦਾ" ਦੀ ਮੁਹਰ ਲਗ ਜਾਵੇਗੀ। ਇਹੋ ਜਹੇ ਅਵੇਸਲੇ ਪਣ ਦਾ ਹੀ ਨਤੀਜਾ ਇਹ ਪੂਰੀ
"ਅਜੀਬੋ ਗਰੀਬ ਸਵਾਂਗਾਂ" ਵਾਲੀ ਕਿਤਾਬ ਹੈ "ਅਖੌਤੀ ਦਸਮ ਗ੍ਰੰਥ"।
ਅੱਜ ਅਸੀਂ ਇਸ ਕਿਤਾਬ ਦੇ "ਬਚਿਤ੍ਰ ਨਾਟਕ"
ਜੋ ਇਸ "ਕੂੜ ਕਿਤਾਬ" ਦੇ ਪੰਨਾ ਨੰ 39 ਤੋ ਸ਼ੁਰੂ ਹੁੰਦਾ ਹੈ ਅਤੇ 73 ਨੰ ਪੰਨੇ
ਤੇ ਸਮਾਪਤ ਹੁੰਦਾ ਹੈ। ਇਨਾਂ 34 ਪੰਨਿਆ ਵਿਚ ਗੁਰਮਤਿ ਦਾ
ਮਖੋਲ ਉਡਾਂਦਾ ਹੋਇਆ ਕਵੀ "ਕਾਲ ਜੀ ਕੀ ਉਸਤਤਿ" ਤੋਂ ਇਸਦੀ ਸ਼ੁਰੂਆਤ ਕਰਦਾ
ਹੈ। ਸਿੱਖ ਗੁਰੂਆਂ ਨੂੰ ਲਵ ਕੁਸ਼ ਦੀ ਅੰਸ਼ ਸਾਬਿਤ ਕਰਨ ਲਈ ਇਹ, ਇਕ ਕਹਾਣੀ ਲਿਖਦਾ
ਹੈ ".....ਜਿਨੈ ਬੇਦ ਪਠਿਯੰ ਸੁ ਬੇਦੀ ਕਹਾਏ।" ਗੁਰੂ ਗੋਬਿੰਦ
ਸਿੰਘ ਸਾਹਿਬ ਜੀ ਦੀ "ਅਖੌਤੀ ਆਤਮ ਕਥਾ" ਬਿਆਨ ਕਰਦਾ ਹੈ ਅਤੇ ਉਸ ਵਿੱਚ
ਗੁਰੂ ਗੋਬਿੰਦ ਸਿੰਘ ਸਾਹਿਬ ਨੂੰ "ਕਾਲਕਾ ਦੇਵੀ"
ਦਾ ਉਪਾਸਕ ਸਾਬਿਤ ਕਰਦਾ ਹੈ , "ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾਕਾਲ ਕਾਲਿਕਾ ਅਰਾਧੀ
॥੨॥" ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ
"ਤ੍ਰਿਵੇਣੀ" ਵਰਗੇ ਹਿੰਦੂ ਤੀਰਥਾਂ 'ਤੇ
ਇਸਨਾਨ ਵੀ ਕਰਾਂਉਦਾ ਹੇ, ਤੇ ਇਨਾਂ ਤੀਰਥਾਂ 'ਤੇ ਜਾਣ ਦਾ ਫਲ
ਹੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਹੋਣਾਂ ਦਸਦਾ ਹੈ। ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਰੂਪੀ ਘਸਵੱਟੀ ਤੇ ਇਸ "ਅਜੀਬੋ ਗਰੀਬ ਸਵਾਂਗ"
ਨੂੰ ਜਾਂਚ ਕੇ ਵੇਖਦੇ ਹਾਂ, ਕਿ ਇਸ ਨਾਲ ਸਿੱਖੀ ਨੂੰ ਕੁਝ ਮਿਲ ਰਿਹਾ ਹੈ ਕਿ ਸਿੱਖੀ ਸਿਧਾਂਤਾਂ
ਦਾ ਕੇਵਲ ਘਾਂਣ ਹੀ ਹੋ ਰਿਹਾ ਹੈ।
ੴ ਸਤਿਗੁਰ ਪ੍ਰਸਾਦਿ ॥
ਅਥ ਬਚਿਤ੍ਰ ਨਾਟਕ ਗ੍ਰੰਥ ਲਿਖਯਤੇ ॥
ਤ੍ਵਪ੍ਰਸਾਦਿ ॥ਸ੍ਰੀ ਮੁਖਵਾਕ ਪਾਤਸ਼ਾਹੀ ੧੦॥
ਦੋਹਰਾ ॥ ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ ॥
ਪੂਰਨ ਕਰੋਂ ਗਰੰਥ ਇਹੁ ਤੁਮ ਮੁਹਿ
ਕਰਹੁ ਸਹਾਇ ॥੧॥
ਤ੍ਰਿਭੰਗੀ ਛੰਦ ॥ ਸ੍ਰੀ ਕਾਲ ਜੀ ਕੀ ਉਸਤਤਿ ॥
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ॥
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ॥ ਅਖੌਤੀ ਦਸਮ ਗ੍ਰੰਥ 39
ਰਾਗੀ ਸਿੰਘ ਇਸ ਸ਼ਬਦ ਨੂੰ ਪੜ੍ਹ ਪੜ ਕੇ ਤਬਲੇ ਤੇ ਬੇਸੁਰੀ
ਥਾਪ ਮਾਰਦੇ ਨੇ ਤੇ ਸਿੱਖ ਵੀ ਵੀਰ ਰਸ ਵਿਚ ਝੂਮ ਝੂਮ ਕੇ ਅਪਣੇ ਬੋਝੇ ਖਾਲੀ ਕਰੀ ਜਾਂਦੇ ਨੇ।
ਇਨਾਂ ਭੋਲਿਆ ਨੂੰ ਤਾਂ ਇਨਾਂ ਵੀ ਪਤਾ ਨਹੀਂ ਹੁੰਦਾ ਕਿ ਇਹ
ਪੜ੍ਹ ਕੀ ਰਹੇ ਨੇ, ਤੇ ਸੁਣ ਕੀ ਰਹੇ ਨੇ ? ਤਬਲੇ ਦੀ ਥਾਪ ਵਿੱਚ ਉਹ ਐਨਾਂ ਖੋ ਜਾਂਦੇ ਨੇ, ਕਿ
ਉਨਾਂ ਨੂੰ ਇਹ ਵੀ ਪਤਾ ਨਹੀਂ ਲਗਦਾ ਕੇ ਉਹ ਸ਼ੰਕਰ ਦੇਵਤੇ ਦੇ
ਰੁਦ੍ਰ ਰੂਪ ਕਾਲ/ਮਹਾਕਾਲ ਦੀ ਉਸਤਿਤ ਕਰੀ ਜਾ ਰਹੇ ਨੇ, ਕਿਉ ਕੇ ਇਹ ਰਾਗੀ ਸਿੰਘ ਇਸ (ਅਪ)
ਸ਼ਬਦ ਦੀਆਂ ਇਹ ਲਾਈਨਾਂ ਤੇ ਪੜ੍ਹਦੇ ਨੇ ਲੇਕਿਨ ਹੇਠ ਲਿਖੀਆਂ
ਲਾਈਂਨਾਂ ਛੁਪਾ ਜਾਂਦੇ ਨੇ:
"ਤ੍ਰਿਭੰਗੀ ਛੰਦ ॥ ਸ੍ਰੀ ਕਾਲ ਜੀ ਕੀ ਉਸਤਤਿ ॥"
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥ ਅਖੌਤੀ ਦਸਮ ਗ੍ਰੰਥ
39
ਪਿਛੇ ਪਿਛੇ ਸਾਰੀਆ ਸੰਗਤਾਂ ਵੀਰ ਰਸ ਵਿੱਚ ਲਬਰੇਜ ਹੋ ਕੇ
"ਜੈ ਤੇਗੰ , ਜੈ ਤੇਗੰ" ਪੜ੍ਹਦੀਆ ਜਾਂਦੀਆ ਨੇ। ਪ੍ਰਬੰਧਕ ਵੀ ਬਹੁਤ ਖੁਸ਼ ਹੂੰਦੇ ਨੇ
ਕੇ ਐਤਕੀ ਤੇ ਰਾਗੀ ਜੱਥੇ ਨੇ ਕਮਾਲ ਕਰ ਦਿਤਾ। ਲੇਕਿਨ ਉਨਾਂ
ਵਿਚਾਰਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ, ਉਹ ਜੋ ਕੁਝ ਪੜ੍ਹ, ਸੁਨ ਰਹੇ ਨੇ ਉਹ ਉਸ
"ਸੰਕਰ" ਦੇਵਤੇ ਦੇ ਭਿਆਨਕ ਰੂਪ "ਮਹਾਕਾਲ" ਦੀ ਉਸਤਤਿ
ਹੈ, ਕਿਉ ਕਿ ਰਾਗੀ ਸਿੰਘ ਇਹ ਲਾਈਨ ਵੀ ਖਾ ਜਾਂਦੇ ਨੇ, ਜੋ ਇਨਾਂ ਲਾਈਨਾਂ ਤੋਂ ਬਾਅਦ
ਆਉਦੀ ਹੈ-
ਭੁਜੰਗ ਪ੍ਰਯਾਤ ਛੰਦ ॥
ਸਦਾ ਏਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ
॥
ਇਨਾਂ ਲਾਈਨਾਂ ਵਿੱਚ ਤੇ "ਸ਼ੰਕਰ" ਨੂੰ ਹੀ ਦੇਵਤਿਆਂ ਵਿੱਚ ਸ਼੍ਰੇਸ਼ਠ ਅਤੇ ਰਾਜਿਆ ਦਾ ਰਾਜਾ ਕਹਿਆ
ਗਇਆ ਹੈ। ਦਸਮ ਗ੍ਰੰਥੀਏ ਇਸ ਕਿਤਾਬ ਦੇ ਵਿੱਚ ਆਏ ਹਰ ਦੇਵਤੇ ਨੂੰ ਹੀ
"ਅਕਾਲ ਪੁਰਖ" ਕਹਿਣ ਲਗ ਪੈਂਦੇ ਹਨ ਭਾਵੇ ਉਹ "ਭਗਉਤੀ"
ਹੋਵੇ, ਭਾਵੇ ਉਹ "ਮਹਾਕਾਲ" ਹੋਵੇ ਤੇ ਭਾਵੇ ਉਹ "ਕਾਲ" ਹੀ
ਕਿਉ ਨਾਂ ਹੋਵੇ। ਫੈਸਲਾ ਆਪ ਨੇ ਇਸ ਕਿਤਾਬ ਨੂੰ ਪੜ੍ਹ ਕੇ , ਆਪ
ਕਰਨਾਂ ਹੈ ਕਿ ਇਹ ਕਵੀ, ਸ਼ੁਰੂਆਤ ਤੇ "ਕਾਲ ਉਸਤਤਿ" ਨਾਲ ਕਰਦਾ ਹੈ
ਤੇ ਉਹ "ਅਕਾਲ ਪੁਰਖ" ਕਿਵੇਂਂ ਬਣ ਜਾਂਦਾ ਹੈ। ਫਿਰ "ਮਹਾਦੇਵ "
ਕਿਥੋਂ ਆ ਜਾਂਦਾ ਹੈ? ਚਲੋ ਜੇ ਥੋੜੀ ਦੇਰ ਲਈ
ਇਨਾਂ ਦਸਮ ਗ੍ਰੰਥੀਆਂ ਦੀ ਵੀ ਮੰਨ ਲਈਏ, ਕਿ ਇਹ ਅਕਾਲ ਪੁਰਖ ਦੀ ਹੀ ਉਸਤਤਿ ਕਰ ਰਿਹਾ
ਹੈ ਤੇ ਇਸ "ਕਾਲ ਜੀ ਕੀ ਉਸਤਤਿ" ਵਿਚ ਉਹ ਅਪਣੇ ਰੱਬ ਨੂੰ "ਮਹਾ
ਕਾਮੀ" ਅਤੇ "ਮਹਾ ਭੋਗੀ" ਵੀ ਦਸ
ਰਿਹਾ ਹੈ।
ਮਹਾ ਦੇਵ ਦੇਵੰ ਮਹਾ ਜੋਗ
ਜੋਗੰ ॥ ਮਹਾ ਕਾਮ ਕਾਮੰ ਮਹਾ ਭੋਗ ਭੋਗੰ ॥੧੦॥ ਪੇਜ 40
ਇਕ ਪਾਸੇ ਤੇ ਉਹ ਭੁਲੇਖਾ ਪਾਂਦਾ ਹੈ, ਕਿ ਉਹ ਜਿਸ ਅਗੇ ਉਸਤਿਤ
ਕਰ ਰਿਹਾ ਹੈ ਉਸਦਾ ਨਾਂ ਕੋਈ ਰੂਪ ਹੈ ਤੇ ਨਾਂ ਅਕਾਰ ਹੈ। ਸਿੱਖ ਖੁਸ਼ ਹੋ ਜਾਂਦੇ ਨੇ ਕਿ ਇਹ
ਤਾਂ "ਅਕਾਲਪੁਰਖ" ਹੀ ਹੈ, ਜਿਸਦਾ ਕੋਈ ਰੂਪ ਅਕਾਰ ਨਹੀਂ ਹੈ।
ਅਲੇਖੰ ਅਭੇਖੰ ਅਭੂਤੰ
ਅਦ੍ਵੈਖੰ ॥ ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ॥
ਪੇਜ 40
ਲੇਕਿਨ ਅਗਲੀ ਹੀ ਤੁਕ ਵਿੱਚ ਇਹ ਸਾਰਾ ਭੁਲੇਖਾ ਦੂਰ ਹੋ ਜਾਦਾ
ਹੈ। ਨਾਲ ਹੀ ਉਹ ਇਹ ਵੀ ਕਹਿ ਦੇਂਦਾ ਹੈ ਕਿ ਉਸ ਦੇ ਹਥ ਵਿਚ "ਡਮਰੂ" ਹੈ ਜੋ
ਡਮਾ ਡੱਮ ਵੱਜ ਰਿਹਾ ਹੈ। ਉਸ ਦੇ ਸਿਰ ਤੇ ਕਾਲੇ ਅਤੇ ਚਿੱਟ
ਰੰਗ ਦੀ ਛਤਰੀ ਵੀ ਹੈ। ਉਹ ਠਹਾਕੇ ਮਾਰ ਮਾਰ ਕੇ ਬਹੁਤ ਤੇਜ ਹਸਦਾ ਹੈ । ਉਹ ਸੰਖ ਵਜਾ ਕੇ ਬਹੁਤ
ਭਿਆਨਕ ਅਵਾਜ ਕਡ੍ਹਦਾ ਹੈ। ਇੰਜ ਲਗਦਾ ਹੈ ਕਿ ਪਰਲੈ ਕਾਲ ਦੀ
ਭਿਆਨਕ ਅਗ ਜਲ ਰਹੀ ਹੈ।
ਡਮਾਡੰਮ ਡਉਰੂ ਸਿਤਾਸੇਤ
ਛਤ੍ਰੰ ॥ ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ ॥
ਮਹਾ ਘੋਰ ਸਬਦੰ ਬਜੇ ਸੰਖ ਐਸੰ ॥ ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ॥੧੯॥
ਏਨਾਂ ਹੀ ਨਹੀਂ, ਦਸਮ ਗ੍ਰੰਥੀਆਂ ਦੇ ਇਸ "ਭਿਆਨਕ ਰੂਪ ਵਾਲੇ ਰੱਬ" ਦੀਆ ਬਹੁਤ ਤੇਜ ਤੇ ਬਹੁਤ
ਲੰਮੀਆ ਦਾੜ੍ਹਾ ਵੀ ਨੇ ਜਿਸ ਨਾਲ ਉਹ ਹਜਾਰਾਂ ਜੀਵਾਂ ਨੂੰ ਚਬਾ ਚਬਾ ਕੇ ਖਾ ਜਾਂਦਾ ਹੈ। ਤੇ
ਉਸ ਨੇ ਖੱਬੇ ਹਥ ਵਿੱਚ ਬਹੁਤ ਹੀ ਤੇਜ ਅਤੇ ਵੱਡੀ ਕਿਰਪਾਣ ਵੀ ਫੜੀ ਹੋਈ ਹੈ।
ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ
॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥
ਮਹਾਂ ਦਾੜ੍ਹ ਦਾਤ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜੱਗਯਾੰ ਹਜਾਰੰ ॥੧੮॥
ਮੇਰੇ ਭੋਲਿਉ ਵੀਰੋ! ਇਹ ਕੁਫਰ ਨਾਂ ਪੜ੍ਹੋ ਤੇ ਨਾਂ ਸੁਣੋ।
ਇਹ ਨਿਰੋਲ "ਕਾਲ" ਦੀ ਉਸਤਤਿ ਹੈ, ਜੋ ਅਨਮਤ ਦੀ ਮਾਨਤਾ ਅਨੁਸਾਰ "ਮੌਤ
ਦਾ ਦੇਵਤਾ" ਹੈ ਅਤੇ ਇਸ ਦਾ ਭਿਆਨਕ ਰੂਪ ਹੈ, ਜਿਸਨੂੰ
"ਮਹਾਕਾਲ" ਵੀ ਕਹਿਆ ਗਇਆ ਹੈ। ਹਿੰਦੂ ਮਿਥਿਹਾਸ ਅਨੁਸਾਰ ਇਹ ਸ਼ੰਕਰ ਦੇਵਤੇ ਦਾ ਰੁਦ੍ਰ
ਰੂਪ ਮਨਿਆ ਗਇਆ ਹੈ। ਇਸ "ਮਹਾਕਾਲ" ਦਾ ਜਿਕਰ ਇਸ ਲੇਖ ਲੜੀ ਦੇ
ਪਿਛਲੇ ਭਾਗਾਂ ਵਿੱਚ ਕੀਤਾ ਜਾ ਚੁਕਾ ਹੈ। ਵੀਰੋ, ਸਾਡਾ ਕਰਤਾਰ ਤੇ ਨਿਰੰਕਾਰ ਹੈ। ਉਸ
ਦੇ ਹੱਥ ਵਿਚ ਕ੍ਰਿਪਾਣ ਕਿਵੇਂ ਹੋ ਸਕਦੀ ਹੈ। ਉਸ ਦੀਆ ਲੰਮੀਆਂ ਅਤੇ ਤੇਜ ਦਾੜ੍ਹਾਂ
ਕਿਵੇਂ ਹੋ ਸਕਦੀਆ ਨੇ? ਕੀ ਸਾਡਾ ਅਕਾਲਪੁਰਖ ਡਮਰੂ ਵੀ ਵਜਾਂਉਦਾ ਹੈ? (ਡਮਰੂ ਤੇ
ਸ਼ੰਕਰ ਦੇਵਤਾ ਹੀ ਵਜਾਉਦਾ ਹੈ) । ਦਹਾੜ ਦਹਾੜ ਕੇ ਹਸਦਾ ਵੀ ਹੈ ? ਇਹੋ ਜਹੇ (ਅਪ) ਸ਼ਬਦ
ਪੜ੍ਹ ਪੜ੍ਹ ਕੇ ਅਪਣੇ ਸ਼ਬਦ ਗੁਰੂ ਤੋਂ ਬੇਮੁਖ ਨਾਂ ਹੋਵੋ! ਪੰਥ ਵਿਰੋਧੀਆਂ ਦੀਆਂ
ਸਾਜਿਸ਼ਾਂ ਨੂੰ ਪਹਿਚਾਨੋ, ਜਿਨਾਂ ਨੇ ਇਹ "ਕਾਲ ਜੀ ਕੀ ਉਸਤਤਿ" ਸਾਡੇ ਸਿਰ ਤੇ
ਲੱਦ ਦਿਤੀ ਹੈ । ਇਸ ਤਰ੍ਹਾਂ "ਕਾਲ ਜੀ ਕੀ ਉਸਤਿ"
ਕਰਦਿਆ ਇਸ ਕਵੀ ਦੇ "ਬਚਿਤ੍ਰ ਨਾਟਕ" ਦਾ ਪਹਿਲਾ ਅਧਿਆਇ ਸਮਾਪਤ ਹੁੰਦਾ ਹੈ।
ਇਤਿ ਸ੍ਰੀ ਬਚਿਤ੍ਰ ਨਾਟਕ
ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਇ ਸੰਪੂਰਨੰ ਸਤੁ ਸੁਭਮ ਸਤੁ ॥੧॥
ਹੁਣ ਸ਼ੁਰੂ ਹੁੰਦੀ ਹੈ ਇਸ ਬਚਿੱਤਰ ਨਾਟਕ ਦੇ ਲਿਖਾਰੀ ਦੀ "ਆਤਮ ਕਥਾ" (AUTO BIOGRAPHY) ਜਿਸ
ਵਿੱਚ ਲਿਖਾਰੀ ਦਸਮ ਪਿਤਾ ਦੀ ਜੀਵਨੀ ਨਾਲ ਇਸ ਨੂੰ ਜੋੜ ਕੇ ਅਜੀਬੋ
ਗਰੀਬ ਤਮਾਸ਼ਾ (ਬਚਿਤ੍ਰ ਨਾਟਕ ) ਕਰ ਰਿਹਾ ਹੈ। ਇਸ ਨਾਟਕ ਦੀਆਂ ਤੁਸੀਂ ਗਲਾਂ ਸੁਣੀ
ਜਾਉ ਤੇ ਤੁਸੀਂ ਹੈਰਾਨ ਹੋ ਜਾਵੋਗੇ, ਕਿ ਜਿਨੀ ਕੁ ਬਕਵਾਸ ਹੋ
ਸਕਦੀ ਹੈ, ਉਹ ਇਸ ਗਰੰਥ ਵਿੱਚ
ਲਿਖ ਦਿਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਇਹ ਕਹੀੰਦੀ ਹੈ ਕੇ ਇਸ ਸ੍ਰਸਟੀ ਦੀ
ਸਿਰਜਨਾਂ ਕਦੋ ਅਤੇ ਕਿਵੇਂ ਹੋਈ, ਇਸ ਦੀ ਥਿਤ ਵਾਰ ਅਤੇ ਤਰੀਕਾ ਇਹ ਉਸ ਨੂੰ
ਸਿਰਜਨ ਵਾਲਾ "ਕਰਤਾਰ" ਹੀ ਜਾਣਦਾ ਹੈ।
ਕਵਣੁ ਸੁ ਵੇਲਾ ਵਖਤੁ ਕਵਣੁ
ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ
॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ
॥ ਅੰਕ 4
ਲੇਕਿਨ ਇਨਾਂ ਦਸਮ ਗ੍ਰੰਥੀਆਂ ਦਾ ਗੁਰੂ (ਅਖੌਤੀ ਦਸਮ ਗੁਰੂ
ਗ੍ਰੰਥ) ਤੇ ਉਸ ਕਰਤਾਰ ਨਾਲੋਂ ਵੀ ਸਿਆਣਾਂ ਹੈ। ਆਹ ਵੇਖੋ ਉਹ ਦਸ ਰਿਹਾ ਹੈ ਕਿ ਇਹ ਸ੍ਰਸ਼ਟੀ
ਕਿਵੇਂ ਬਣੀ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ੍ਰਸਟੀ ਨੂੰ
ਬਨਾਉਣ ਵਾਲਾ "ਕਰਤਾਰ" ਹੈ ਤੇ ਇਸ ਕਿਤਾਬ ਵਿੱਚ ਸ੍ਰਸਟੀ ਨੂੰ ਬਨਾਉਣ ਵਾਲਾ "ਕਾਲ" ਹੈ।
ਚੌਪਈ ॥
ਪ੍ਰਿਥਮ ਕਾਲ ਜਬ ਕਰਾ ਪਸਾਰਾ ॥ ਓਅੰਕਾਰ ਤੇ ਸ੍ਰਿਸਟਿ ਉਪਾਰਾ ॥
ਕਾਲਸੈਣ ਪ੍ਰਥਮੈ ਭਇਓ ਭੂਪਾ ॥ ਅਧਿਕ ਅਤੁਲ ਬਲਿ ਰੂਪ ਅਨੂਪਾ ॥੧੦॥
ਕਾਲਕੇਤ ਦੂਸਰ ਭੂਅ ਭਯੋ ॥ ਕ੍ਰੂਰ ਬਰਸ ਤੀਸਰ ਜਗ ਠਯੋ ॥ ਕਾਲਧੁਜ ਚਤੁਰਥ ਨ੍ਰਿਪ ਸੋਹੈ ॥ ਜਿਹ
ਤੇ ਭਇਓ ਜਗਤ ਸਭ ਕੋ ਹੈ ॥੧੧॥
ਸਹਸਰਾਛ ਜਾ ਕੇ ਸੁਭ ਸੋਹੈ ॥ ਸਹਸ ਪਾਦ ਜਾ ਕੇ ਤਨਿ ਮੋਹੈ॥ ਸੇਖਨਾਗ ਪਰ ਸੋਇਬੋ ਕਰੈ ॥ ਜਗ ਤਿਹ
ਸੇਖ ਸਾਇ ਉਚਰੈ ॥੧੨॥
ਏਕ ਸ੍ਰਵਣ ਤੇ ਮੈਲ ਨਿਕਾਰਾ ॥ ਤਾ ਤੇ ਮਧੁ ਕੀਟਭ ਤਨ ਧਾਰਾ ॥ਦੁਤੀਯ ਕਾਨ ਤੇ ਮੈਲੁ ਨਿਕਾਰੀ ॥
ਤਾ ਤੇ ਭਈ ਸ੍ਰਿਸਟਿ ਇਹ ਸਾਰੀ ॥੧੩॥
ਤਿਨ ਕੋ ਕਾਲ ਬਹੁਰਿ ਬਧ ਕਰਾ ॥ ਤਿਨ ਕੋ ਮੇਦ ਸਮੁੰਦ ਮੋ ਪਰਾ ॥ਚਿਕਨ ਤਾਸ ਜਲ ਪਰ ਤਿਰ ਰਹੀ ॥
ਮੇਧਾ ਨਾਮ ਤਬਹਿ ਤੇ ਕਹੀ ॥੧੪॥
ਤੁਹਾਡਾ
ਬੇੜਾ ਤਰ ਜਾਏ ਦਸਮ ਗ੍ਰੰਥੀਉ ! ਤੁਹਾਨੂੰ ਵਾਹਿਗੁਰੂ ਸੁਮਤਿ ਬਖਸ਼ੇ ! ਇਹੋ ਜਹੀਆਂ ਫਜੂਲ ਦੀਆਂ
ਯਬਲੀਆਂ ਨੂੰ ਗੁਰੂ ਕ੍ਰਿਤ ਕਹਿਨ ਵਾਲਿਉ ! ਕਾਸ਼ ਕਦੀ ਇਸ "ਕਾਲੀ
ਕਿਤਾਬ" ਦੇ ਕੁਝ ਪੰਨੇ ਖੋਲ ਕੇ ਵੇਖ ਲਏ ਹੁੰਦੇ, ਤੇ ਕੌਮ ਤੇ ਇਹ ਕਾਲੇ ਦਿਨ ਨਹੀਂ ਸਨ
ਆਉਣੇ। ਉਹ ਕਹਿੰਦਾ ਹੈ ਕਿ "ਕਾਲ" ਨੇ ਜਦੋਂ ਇਸ ਬ੍ਰਹਮਾਂਡ ਦੀ ਪਹਿਲੀ ਵਾਰ
ਸਿਰਜਨਾਂ ਕੀਤੀ ਤੇ ੴ ਕੋਲੋਂ ਇਹ ਸ੍ਰਸਟੀ ਬਣਵਾਈ। ਇਸ ਸੰਸਾਰ
ਦਾ ਪਹਿਲਾ ਰਾਜਾ "ਕਾਲ ਸੈਨ" ਹੋਇਆ ਜੋ ਬਹੁਤ ਹੀ ਬਲਸ਼ਾਲੀ ਤੇ ਰੂਪ ਵਾਲਾ ਸੀ।
ਦੁਜਾ ਰਾਜਾ ਇਸ ਸ੍ਰਸ਼ਟੀ ਦਾ "ਕਾਲਕੇਤ" ਹੋਇਆ।
"ਕ੍ਰੂਰ ਬਰਸ" ਤੀਜਾ ਰਾਜਾ ਹੋਇਆ ਤੇ ਚੌਥਾ ਰਾਜਾ "ਕਾਲਧੁਜ"
ਹੋਇਆ।
ਫਿਟੇ ਮੂੰਹ ਤੁਹਾਡਾ, ਸਾਰੀ ਸ੍ਰਸਟੀ ਬਣ ਗਈ ਰਾਜੇ ਸਾਰੇ
ਹਿੰਦੂ ਹੀ ਬਣੇ। ਕੋਈ ਅਮਰੀਕਾ ਦਾ ਨਹੀਂ ਬਣਿਆ, ਕੋਈ ਰੂਸ ਦਾ ਨਹੀਂ ਬਣਿਆ, ਕੋਈ ਜਰਮਨੀ ਦਾ
ਨਹੀਂ ਬਣਿਆ। ਸਾਰੇ ਰਾਜੇ ਅਪਣੀ ਹੀ ਜਾਤਿ ਅਤੇ ਕੌਮ ਦੇ ਮੱਲ
ਲਏ ਤੁਸੀਂ। ਪੰਡਿਤ ਜੀ ਬਹੁਤ ਚਾਲਾਕ ਹੋ ਤੁਸੀਂ। ਖੈਰ, ਅਗੇ ਵੇਖਦੇ ਹਾਂ ਕੀ ਕਹਿੰਦਾ ਹੈ। ਇਸ
"ਕਾਲਧੁਜ" ਦੀਆ ਇਕ ਹਜਾਰ ਅੱਖਾਂ ਤੇ ਇਕ ਹਜਾਰ ਪੈਰ ਸਨ । (ਵਾਹ
ਭਈ, ਤੁਹਾਡਾ ਰਾਜਾ ਸੀ ਕੇ "ਕੇਟਰਪਿਲਰ" ਸੀ।) ਉਸ ਵਚਾਰੇ ਦੇ ਵੀ ਸੌ ਹੀ ਪੈਰ ਹੂਦੇ ਨੇ ਇਸ
ਦੇ ਇਕ ਹਜਾਰ ਪੈਰ ਸਨ। ਵਾਹਿਗੁਰੂ ਜੀ, ਇਸ ਕਿਤਾਬ ਨੂੰ ਅਸੀਂ
ਕਿਸ ਤਰ੍ਹਾਂ ਝੇਲ ਰਹੇ ਹਾਂ? ਇਹ ਸ਼ੇਸ਼ਨਾਗ ਤੇ ਸੌਂਦਾ ਸੀ, ਇਸ ਕਰਕੇ ਇਸ ਦਾ ਨਾਮ "ਸੇਖ ਸਾਈ
" ਪਇਆ। ਇਸ ਤੋਂ ਬਾਅਦ ਇਸ "ਕਾਲ" ਨੇ ਅਪਣੇ ਇਕ ਕੰਨ ਵਿਚੋਂ ਮੈਲ ਕਡ੍ਹੀ ਤੇ ਉਸ
ਨਾਲ ਸਾਰੀ ਦੁਨੀਆ ਦੇ ਜੀਵ ਜੰਤੂ ਬਣਾਂ ਦਿਤੇ। ਦੂਜੇ ਕੰਨ ਦੀ ਮੈਲ ਕਡ੍ਹੀ ਅਤੇ ਉਸ
ਨਾਲ ਪੂਰਾ ਬ੍ਰ੍ਹਮਾਂਡ ਬਣਾਂ ਦਿਤਾ। ਕੁਝ ਸਮੇਂ ਬਾਅਦ "ਕਾਲ" ਨੇ ਇਨਾਂ ਜੀਵ ਜੰਤੂਆਂ
ਵਿਚੋਂ ਬਹੁਤਿਆਂ ਦਾ ਕਤਲ ਕਰਕੇ ਉਨਾਂ ਨੂੰ ਸਮੰਦਰ ਵਿੱਚ ਸੁੱਟ ਦਿਤਾ। (ਬੜੀ ਕਮਾਈ
ਸਾੜੀ , ਇਹੋ ਜਹੇ "ਕਾਲ" ਨੇ। ਪਹਿਲਾਂ ਬਣਾਏ ਹੀ ਕਿਉ ਜੇ, ਉਨਾਂ ਦਾ ਕਤਲ ਕਰ ਕੇ ਸਮੁੰਦਰ
ਵਿੱਚ ਜੂ ਸੁਟਣਾਂ ਸੀ)
ਖਾਲਸਾ ਜੀ, ਸਿੱਖੀ ਦਾ ਬੇੜਾ
ਡੋਬ ਦਿਤਾ ਹੈ, ਇਸ ਕਿਤਾਬ ਨੇ। ਅਸੀਂ ਇਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ
"ਆਤਮ ਕਥਾ " ਕਹੀ ਜਾ ਰਹੇ ਹਾਂ। ਇਹ ਕਿਤਾਬ ਤਾਂ ਸਿੱਖ
ਸਿਧਾਂਤਾਂ ਦੀਆਂ ਜੜਾਂ ਵਿੱਚ ਤੇਲ ਪਾਈ ਜਾ ਰਹੀ ਜੇ। ਹਲੀ ਵੀ ਵਕਤ ਹੈ,
ਇਸ ਕਿਤਾਬ ਦਾ "ਬਾਈਕਾਟ" ਕਰ ਦਿਉ ! ਨਹੀਂ ਤਾਂ ਸਿੱਖੀ ਦਾ ਨਾਸ਼ ਹੋਣ ਤੋ ਕੋਈ ਬਚਾ ਨਹੀਂ ਸਕੇਗਾ
ਜੇ।