(ਦਸਮ ਗ੍ਰੰਥੀਆਂ ਦਾ ਗੁਰੂ ਆਪ ਹੀ ਕਹਿ
ਰਿਹਾ ਹੈ, ਕਿ ਮੈਂ ਬਹੁਤ ਤਪਸਿਆ ਕਰ ਕੇ "ਮਹਾਕਾਲ" ਅਤੇ "ਕਾਲਕਾ" ਦੇਵੀ ਦੀ ਅਰਾਧਨਾਂ ਕੀਤੀ
ਹੈ ,ਫੇਰ ਇਨਾਂ ਦਸਮ ਗ੍ਰੰਥੀਆਂ ਨੂੰ "ਕਾਲਕਾ" ਅਤੇ
"ਮਹਾਕਾਲ" ਦਾ ਪੁਜਾਰੀ ਬਨਣ ਤੋਂ ਕੌਣ ਬਚਾ ਸਕੇਗਾ?)
ਤਹ ਹਮ ਅਧਿਕ ਤਪਸਿਆ ਸਾਧੀ ॥
ਮਹਾਕਾਲ ਕਾਲਿਕਾ ਅਰਾਧੀ ॥੨॥ ਅਖੌਤੀ ਦਸਮ ਗਰੰਥ : ਪੰਨਾ ੧੩੨ ਪੰ. ੪
ਇਸ ਲੇਖ ਲੜੀ ਦੇ ਪਹਿਲੇ ਭਾਗ ਵਿੱਚ ਅਸੀ ਉਸ ਕਾਲਕਾ (ਕਾਲੀ)
ਦਾ ਜਿਕਰ ਕਰ ਆਏ ਹਾਂ, ਜਿਸ ਨੂੰ ਭਗਉਤੀ, ਭਵਾਨੀ, ਕਾਲਕਾ ਅਤੇ ਸ਼ਿਵਾ ਅਦਿਕ ਅਨੇਕਾਂ ਨਾਵਾਂ
ਨਾਲ ਇਸ ਕਿਤਾਬ ਵਿੱਚ ਸੰਬੋਧਿਤ ਕੀਤਾ ਗਇਆ ਹੈ, ਅਤੇ ਉਸ ਦੀ
ਉਸਤਤਿ ਕੀਤੀ ਗਈ ਹੈ। ਇਹ ਸਾਰੇ ਸ਼ਿਵ (ਸ਼ਕਰ) ਦੇਵਤੇ ਦੀ ਪਤਨੀ "ਸ਼ਿਵਾ" ਦੇ ਹੀ "ਪ੍ਰਯਾਏ ਵਾਚੀ"
ਸ਼ਬਦ ਹਨ। ਇਸ ਦੇ ਨਾਵਾਂ ਦੇ ਮੁਤਾਬਿਕ ਇਸ ਦੇ ਰੂਪ ਵੀ ਕਈ
ਹਨ। ਪਿਛਲੇ ਲੇਖਾ ਵਿੱਚ ਵੀ ਇਸ ਗਲ ਦਾ ਜਿਕਰ ਕੀਤਾ ਗਇਆ ਸੀ ਕਿ ਇਸ "ਕਾਲੀ ਕਿਤਾਬ" ਦਾ
ਲਿਖਾਰੀ ਸ਼ਿਵ ਦਾ ਪੁਜਾਰੀ ਹੈ,
ਅਤੇ ਉਹ ਇਸ ਦੇ ਕਈ ਅਵਤਾਰਾਂ
ਭੈਰਉ, ਕਾਲ , ਮਹਾਕਾਲ ਆਦਿਕ ਨਾਵਾਂ ਨਾਲ ਅਰਾਧਨਾਂ ਕਰਦਾ ਹੈ। ਇਹ ਸ਼ਿਵ ਦੇ ਪੁਜਾਰੀ "ਅਘੌਰੀ"
ਜਾਂ "ਤਾਂਤ੍ਰਿਕ" ਵਿਦਿਆ ਨੂੰ ਮਣਦੇ ਨੇ।
ਕਾਲਕਾ ਦਾ ਅਰਧ ਨਾਰੀਸ਼ਵਰ (ਅੱਧੀ
ਇਸਤਰੀ ਅਤੇ ਅੱਧਾ ਪੁਰਸ਼ ਦਾ ਸ਼ਰੀਰ ਹੈ) ਰੂਪ ਹੈ "ਮਹਾਕਾਲ"। ਮੈਨੂੰ ਤੇ ਇਨੀ ਹੈਰਾਨਗੀ
ਹੁੰਦੀ ਹੈ ਕਿ ਇਹ ਕਿਤਾਬ ਉਹ ਕੁਝ ਬਿਆਨ ਕਰਦੀ ਹੈ, ਜੋ ਨਾਂ ਸੋਚਿਆ ਜਾ ਸਕਦਾ ਹੈ ਤੇ
ਨਾ ਮੰਨਿਆ ਜਾ ਸਕਦਾ ਹੈ। ਭਲਾ ਸਿੱਖਾਂ ਨੂੰ ਇਹੋ ਜਹੇ "ਮਹਾਕਾਲ" ਅਤੇ "ਕਲਾਕਾ" ਜਹੇ
ਦੇਵਤਿਆਂ ਬਾਰੇ ਜਾਣ ਕੇ ਕੀ ਲੈਣਾ ਦੇਣਾ ਹੈ। ਅੱਧਾ ਸ਼ਰੀਰ ਪੁਰਖ ਦਾ ਤੇ ਅੱਧਾ ਸ਼ਰੀਰ ਇਸਤਰੀ
ਦਾ???
ਇਹੋ ਜੇਹਾ ਦੇਵਤਾ ਵੀ ਹੋ ਸਕਦਾ ਹੈ ? "ਨਰ
ਨਾਂ ਜਨਾਨਾ, ਵਲੈਤੀ ਕਾਰਖਾਨਾਂ"। ਅੱਜ
ਅਸੀਂ ਇਸੇ "ਮਹਾਕਾਲ" ਨਾਮ, ਦੇ "ਪੁਆੜੇ" ਦਾ
ਜਿਕਰ ਇਸ ਭਾਗ ਵਿੱਚ ਕਰਾਂਗੇ ਜੋ ਲਗਭਗ ਇਸ ਸਾਰੀ "ਕਾਲੀ ਦੀ ਕਿਤਾਬ" ਦਾ "ਇਸ਼ਟ"
ਬਣਿਆ ਹੋਇਆ ਹੈ, ਅਤੇ ਸਿੱਖਾਂ ਦਾ ਰਖਵਾਲਾ (ਮਹਾਕਾਲ ਰਖਵਾਰ ਹਮਾਰੋ) ਬਣ ਚੁਕਾ ਹੈ।
ਅਕਾਲ ਉਸਤਤਿ ਨਾਮ ਦੀ ਭੁਲੇਖਾ ਪਾਉਣ ਵਾਲੀ ਇਕ ਰਚਨਾਂ ਵੀ ਇਸ ਕਿਤਾਬ ਵਿੱਚ ਦਰਜ ਹੈ, ਜੋ ਇਹ
ਭੁਲੇਖਾ ਪਾਂਦੀ ਹੈ ਕਿ ਇਹ "ਅਕਾਲ ਪੁਰਖ" ਦੀ ਉਸਤਤਿ ਹੈ। ਲੇਕਿਨ ਜਰਾ ਇਨਾਂ ਪੰਕਤੀਆਂ ਵਲ
ਨਿਗਾਹ ਮਾਰੋ, ਅਕਾਲ
ਪੁਰਖ ਨੂੰ ਸੰਬੋਧਿਤ ਕਰਨ ਲਈ ਕੀ ਇਹ ਅਖਰ ਸਿਧਾਂਤਕ ਹਨ?
ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ "ੳਸ਼ਤਤਿ ਸ਼ੈਲੀ" ਨਾਲ
ਮੇਲ ਖਾਂਦੇ ਹਨ ?
ਅਕਾਲ ਉਸਤਤ
ੴ ਸਤਿਗੁਰ ਪ੍ਰਸਾਦਿ ॥
ਉਤਾਰ ਖਾਸੇ ਦਸਖਤ ਕਾ ॥ ਪਾਤਿਸਾਹੀ ੧੦॥
ਅਕਾਲ ਪੁਰਖ ਕੀ ਰਛਾ ਹਮਨੈ ॥
ਸਰਬ ਲੋਹ ਦੀ ਰਛਿਆ ਹਮਨੈ ॥
ਸਰਬ ਕਾਲ ਜੀ ਦੀ ਰਛਿਆ ਹਮਨੈ ॥
ਆਗੈ ਲਿਖਾਰੀ ਕੇ ਦਸਤਖਤ ॥ ਅਖੌਤੀ ਦਸਮ ਗਰੰਥ : ਪੰਨਾ ੩੩ ਪੰ. ੨
ਪੂਰੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ
ਨੂੰ "ਸਰਬਲੋਹ" " ਸਰਬਕਾਲ" ਅਤੇ "ਮਹਾਕਾਲ", "ਮਹਾਲੋਹ", "ਅਸਿ
ਧੁਜ", ਅਤੇ "ਖੜਗਕੇਤੁ" ਕਹਿ ਕੇ ਕਿਤੇ ਵੀ
ਸੰਬੋਧਿਤ ਨਹੀਂ ਕੀਤਾ ਗਇਆ । ਦਸਮ ਗ੍ਰੰਥੀਏ ਬਹੁਤ ਖੁਸ਼ੀ ਨਾਲ ਇਹ ਕਹਿੰਦੇ ਨੇ ਕਿ "ਅਕਾਲ
ਉਸਤਤ" ਤਾਂ "ਅਕਾਲ ਪੁਰਖ" ਦੀ ਹੀ ਉਸਤਿਤ ਹੈ। ਲੇਕਿਨ ਸਰਬਕਾਲ, ਸਰਬਲੋਹ ਅਤੇ ਮਹਾਕਾਲ ਦੀ
ਇਸ ਉਸਤਤਿ ਨੂੰ ਅਕਾਲ ਪੁਰਖ ਦੀ ਉਸਤਤ ਸਾਬਿਤ ਕਰਨ ਲਈ , ਕਿਸੇ ਨੇ ਇਸ ਵਿੱਚ ਜੋ
"ਅਕਾਲ ਪੁਰਖ ਕੀ ਰਛਾ ਹਮਨੈ ॥" ਲਾਈਨ ਜੋੜੀ ਹੈ, ਇਸ ਵਿੱਚ ਲਿਖਾਰੀ ਇਕ ਵਾਰ ਫੇਰ
ਟਪਲਾ ਖਾ ਗਇਆ ਹੈ। ਇਹ ਲਿਖਾਰੀ "ਕਾਲ ਦੀ ਉਸਤਤਿ" ਨੂੰ "ਅਕਾਲਪੁਰਖ
ਦੀ ਉਸਤਤਿ" ਸਾਬਿਤ ਕਰਨ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਅਸਫਲ ਹੋਇਆ ਹੈ। ਇਕ ਕਹਾਵਤ ਹੈ ਕਿ
ਕਾਤਿਲ ਭਾਵੇ ਕਿਨਾਂ ਵੀ ਸਿਯਾਣਾਂ ਕਿਉ ਨਾਂ ਹੋਵੇ, ਉਹ ਇਕ
ਨਾਂ ਇਕ ਸਬੂਤ ਜਾਂ ਸੁਰਾਗ ਅਜਿਹਾ ਛੱਡ ਦੇਂਦਾ ਹੈ, ਜਿਸ ਤੋਂ ਉਹ ਪਕੜਿਆ ਜਾਂਦਾ ਹੈ। ਇਸ
ਲਾਈਨ ਨੂੰ ਜੋੜਨ ਵਾਲਾ, ਇਸ ਰਚਨਾਂ ਦੀ ਭਾਸ਼ਾ ਸ਼ੈਲੀ ਨਾਲ ਅਪਣੀ ਭਾਸ਼ਾ ਸ਼ੈਲੀ ਮਿਲਾ ਨਹੀਂ
ਸਕਿਆ। ਉਪਰਲੀਆਂ ਪੰਕਤੀਆਂ ਨੂੰ ਧਿਆਨ ਨਾਲ ਵੇਖੋ "ਸਰਬ ਲੋਹ ਦੀ ਰਛਿਆ ਹਮਨੈ ॥
ਸਰਬ ਕਾਲ ਜੀ ਦੀ ਰਛਿਆ ਹਮਨੈ ॥ ਇਹ ਤਾਂ ਇਸ ਰਚਨਾਂ ਦੀ "ਉਰਿਜਨਲ ਸਕ੍ਰਿਪਟ" ਹੈ , ਵਿੱਚ
"ਰਛਿਆ" ਸ਼ਬਦ ਵਰਤਿਆ ਗਇਆ ਹੈ । ਲੇਕਿਨ ਅਕਾਲ
ਪੁਰਖ ਕੀ ਰਛਾ ਹਮਨੈ ॥ ਵਿੱਚ "ਰਛਿਆ" ਸ਼ਬਦ ਦੀ ਥਾਂ ਤੇ ਉਹ "ਰਛਾ" ਹੀ
ਲਿਖ ਗਇਆ ਹੈ। ਅਤੇ "ਦੀ" ਥਾਂਵੇ "ਕੀ" ਲਿਖ ਗਇਆ ਹੈ। ਇਸ ਤੋਂ ਵੀ ਇਹ ਸ਼ਕ
ਪੁਖਤਾ ਹੋ ਜਾਂਦਾ ਹੈ ਕਿ "ਮਹਾਕਾਲ" ਦੀ ਉਸਤਤ ਨੂੰ, "ਅਕਾਲਪੁਰਖ" ਦੀ ਉਸਤਤ ਸਾਬਿਤ
ਕਰਨ ਵਾਲੀ ਇਹ ਲਾਈਨ "ਅਕਾਲ ਪੁਰਖ ਕੀ ਰਛਾ ਹਮਨੈ ॥" ਬਾਦ ਵਿੱਚ ਹੀ ਜੋੜੀ ਗਈ ਹੈ। ਇਸ
ਗ੍ਰੰਥ ਦੇ ਝੂਠ ਉਤੇ ਪਰਦੇ ਪਾਉਣ ਲਈ ਵੀ ਕਈ ਹੋਰ, ਹੇਰਾ
ਫੇਰੀਆਂ ਅਤੇ ਸੋਧਾਂ ਸਮੈਂ ਸਮੈਂ ਤੇ ਕੀਤੀਆਂ ਜਾਂਦੀਆਂ ਰਹਿਆ ਨੇ। ਇਸ ਗਲ ਦਾ ਜਿਕਰ ਵੀ ਅਸੀ ,
ਇਸ ਲੇਖ ਦੇ ਪਿਛਲੇ ਭਾਗ ਵਿੱਚ ਕਰ ਆਏ ਹਾਂ।
ਚਲੋ ਜੇ ਦਸਮ ਗ੍ਰੰਥੀਆਂ ਦੀ ਇਸ ਦਲੀਲ ਨੂੰ ਥੋੜੀ ਦੇਰ ਲਈ
ਮੰਨ ਵੀ ਲਿਆ ਜਾਵੇ, ਕਿ "ਅਕਾਲ ਉਸਤਤ" ਅਕਾਲ ਪੁਰਖ ਦੀ ਹੀ ਉਸਤਤਿ ਹੈ, ਤੇ ਫੇਰ ਉਹ ਉਸ ਰਚਨਾਂ
ਬਾਰੇ ਕੀ ਕਹਿਨਗੇ ?
ਜੋ ਠੀਕ "ਅਕਾਲ ਉਸਤਤ" ਤੋ ਬਾਦ ਸ਼ੁਰੂ ਹੂੰਦੀ ਹੈ ਜਿਸਦਾ
ਨਾਮ ਹੈ "ਬਚਿਤ੍ਰ ਨਾਟਕ" । ਉਸ ਵਿੱਚ ਤੇ ਦਸਮ ਗ੍ਰੰਥੀਆਂ ਦਾ ਇਹ "ਮਹਾਕਾਲ"
ਦਾ ਪੁਜਾਰੀ ਗੁਰੂ, ਤੇ "ਬਚਿਤ੍ਰ ਨਾਟਕ" ਦੀ ਸ਼ੁਰੂਆਤ ਹੀ ਇਨਾਂ
ਸ਼ਬਦਾਂ ਦੇ ਨਾਲ ਕਰ ਰਿਹਾ ਹੈ-
ਤ੍ਰਿਭੰਗੀ ਛੰਦ ॥
ਸ੍ਰੀ ਕਾਲ ਜੀ ਕੀ ਉਸਤਤਿ ॥
ਉਹ ਤੇ "ਅਕਾਲ ਉਸਤਤਿ" ਸੀ। ਹੁਣ ਕਹਿ ਦਿਉ ਕਿ ਇਹ " ਕਾਲ" ਵੀ ਅਕਾਲਪੁਰਖ ਹੀ ਹੈ। ਚਲੋ ਹੋਰ
ਅਗੇ ਵਧੋ ਤੇ ਆ ਵੇਖੋ:
ਇਹ "ਬੱਚਿਤ੍ਰ ਨਾਟਕ" ਦਾ ਇਕ ਅਧਿਆਇ ਪੂਰਾ ਕਰਨ ਤੋਂ ਬਾਦ ਹਰ ਵਾਰ ਕਹਿਂਦਾ ਹੈ ਕਿ ਇਹ "ਕਾਲ
ਜੀ ਕੀ ਹੀ ਉਸਤਤਿ " ਹੈ।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ
ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਏ ਸੰਪੂਰਨ ਸੁਭ ਮਸਤੁ ॥੧॥ ਅਫਜੂ ॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਨਾਮ ਦੁਤੀਆ ਧਿਆਇ ਸਮਾਪਤ ਮਸਤੁ ਸੁਭ ਮਸਤੁ
॥੨॥ ਅਫਜੂ ॥੧੩੭॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸ਼ੀ ਜੁੱਧ ਬਰਨਨੰ ਨਾਮ ਤ੍ਰਿਤੀਆ ਧਿਆਇ ਸਮਾਪਤ ਮਸਤ
ਸੁਭ ਮਸਤੁ॥੩॥ਅਫਜੂ ॥੧੮੯॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤ ਮਸਤੁ ਸੁਭ ਮਸਤੁ
॥੪॥ਅਫਜੂ॥੧੯੯॥
ਇਸ ਤਰ੍ਹਾਂ ਉਹ ਹਰ ਵਾਰ ਇਹ ਹੀ ਲਿਖ ਰਿਹਾ ਹੈ,
ਅਤੇ ਇਸ ਗਲ
ਦੀ ਪ੍ਰੌੜਤਾ ਕਰ ਰਿਹਾ ਹੈ ਕਿ ਇਹ ਬਚਿਤ੍ਰ ਨਾਟਕ " ਕਾਲ ਜੀ ਕੀ ਉਸਤਤਿ" ਹੈ,ਨਾਂ ਕੇ "ਅਕਾਲ
ਪੁਰਖ ਦੀ ਉਸਤਤਿ" ਹੈ। ਚਲੋ ਹੋਰ ਅਗਾਂਹ ਤੁਰਦੇ ਹਾਂ ਤੇ ਇਹ
ਵੀ ਵੇਖ ਲੈੰਦੇ ਹਾਂ ਕਿ ਇਹ "ਮਹਾਕਾਲ" ਜੇ "ਅਕਾਲ ਪੁਰਖ" ਹੈ ਤੇ ਇਹ ਨਿਰੰਕਾਰ ਹੈ ਕਿ ਜਾਂ
ਕੋਈ ਦੇਹ ਧਾਰੀ।
ਲਉ ਜੀ ! ਦਸਮ ਗ੍ਰੰਥੀਆਂ ਦਾ "ਅਕਾਲਪੁਰਖ" ਤੇ ਦੇਹ ਧਾਰੀ
ਨਿਕਲਿਆ। ਉਹ ਵੀ ਬਹੁਤ ਹੀ ਭਿਆਨਕ ਰੂਪ ਵਾਲਾ।
ਮੂੰਡ ਕੀ ਮਾਲ ਦਿਸਾਨ ਕੇ
ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੌ॥ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੌ॥
ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਜ਼ਯਾਰੋ॥ ਛਾਡਤ ਜਵਾਲ ਲਏ ਕਰ ਬਿਯਾਲ ਸੁ ਕਾਲ
ਸਦਾ ਪ੍ਰਤਿਪਾਲ ਤਿਹਾਰੋ॥ ਅਖੌਤੀ ਦਸਮ ਗ੍ਰੰਥ ਪੰਨਾ
810
ਦਸਮ ਗ੍ਰੰਥੀਉ! ਤੁਹਾਡਾ ਇਹ ਗੁਰੂ ਤਾਂ ਤੁਹਾਡੇ "ਅਕਾਲਪੁਰਖ"
ਦਾ ਪੂਰਾ ਰੂਪ ਵੀ ਬਿਆਨ ਕਰ ਰਿਹਾ ਹੈ। ਇਸ ਦੇ ਗਲੇ ਵਿੱਚ ਮਰੇ ਹੋਏ ਮਨੁਖਾਂ ਦੀਆਂ ਖੋਪੜੀਆਂ
ਦੀ ਮਾਲਾ ਹੈ। ਉਹ ਨੰਗਾ ਹੈ । ਉਸ ਦੇ ਖਬੇ ਹੱਥ ਵਿਚ ਇਕ ਭਾਰੀ ਤਲਵਾਰ ਹੈ। (ਲਗਦਾ ਹੈ "Left
Hander" ਹੈ)
ਉਸ ਦੀਆਂ ਅਖਾਂ ਲਾਲ ਅੰਗਾਰਿਆਂ ਵਾਂਗ ਭਖ ਰਹਿਆਂ ਨੇ।(ਭੰਗ
ਤੇ ਅਫੀਮ ਅਤੇ ਸ਼ਰਾਬ ਦੇ ਨਸ਼ਿਆਂ ਦਾ ਆਦੀ ਹੋਣ ਦੀ ਨਿਸ਼ਾਨੀ ਹੀ ਇਹ ਹੈ )। ਵਾਲ ਉਸਦੇ ਖਿਲਰੇ
ਹੋਏ ਨੇ। ਖੂਨ ਨਾਲ ਲਿਬੜੇ ਹੋਏ ਉਸ ਦੇ ਦੰਦ ਹਨ ਅਤੇ ਉਸ ਦੇ ਮੂਹ ਵਿਚੋਂ ਅਗ ਨਿਕਲ ਰਹੀ ਹੈ। (ਦਸਮ
ਗ੍ਰੰਥੀਆਂ ਦਾ ਰੱਬ ਨਾਂ ਹੋ ਗਇਆ, "ਡ੍ਰੇਗਨ" ਹੋ ਗਇਆ)
ਬਹੁਤ ਹੀ ਅਫਸੋਸ ਹੁੰਦਾ ਹੈ ਇਹ ਸਭ ਵੇਖ ਕੇ, ਕਿ ਜੋ ਪੜ੍ਹੇ
ਲਿਖੇ ਨਹੀਂ ਹਨ ਉਹ ਤਾਂ ਭੇਡ ਚਾਲ ਚਲਣ ,ਲੇਕਿਨ ਸਾਡੇ ਕੁਝ ਵਿਦਵਾਨ ਵੀ ਇਹੋ ਜਹੇ ਹਨ ਜੋ
ਮਹਾਕਾਲ ਨੂੰ ਸਿੱਖਾਂ ਦਾ ਰੱਬ ਬਨਾਉਣ ਲਈ ਤਰਲੋ ਮੱਛੀ ਹੋ ਰਹੇ ਨੇ। ਇਕ ਵਾਰ ਮੈਂ ਕਿਸੇ ਲੇਖ
ਵਿੱਚ ਇਸ "ਕਾਲੀ ਦੀ ਕਿਤਾਬ" ਦੇ ਇੱਸੇ ਇਸ਼ਟ ਬਾਰੇ ਲਿਖਿਆ ਤੇ ਮੇਰੇ ਇਕ ਵਿਦਵਾਨ ਮਿਤੱਰ ਦਾ
ਫੋਨ ਆ ਗਇਆ ਕਿ " ਤੁਹਾਡਾ ਲੇਖ ਹੀ ਗਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਤੇ "ਮਹਾ ਕਾਲ " ਵੱਖ
ਵੱਖ ਲਿਖਿਆ ਹੈ ਤੁਸੀ ਉਸ ਨੂੰ ਜੋੜ ਕੇ "ਮਹਾਕਾਲ" ਕਿਉ ਲਿੱਖ ਦਿਤਾ ਹੈ। ਮੈਂ ਤੇ ਨਿਮਾਣਾਂ
ਬਣਕੇ ਅਪਣੇ ਉਸ ਲੇਖ ਵਿੱਚ ਉਸ ਨੂੰ ਸੋਧ ਕੇ "ਮਹਾ ਕਾਲ" ਕਰ ਦਿਤਾ । ਲੇਕਿਨ ਨਾਲ ਹੀ ਇਹ
ਸੋਚਿਆ ਕੇ ਮੇਰੇ ਇਹ ਵਿਦਵਾਨ ਵੀਰ ਸ਼ਾਇਦ ਇਹ ਭੁਲ ਗਏ ਕਿ ਲੜੀਵਾਰ ਲਿਖਾਈ ਵਾਲੀਆਂ ਬੀੜਾਂ ਵਿੱਚ
ਇਹ "ਮਹਾਕਾਲ" ਨੂੰ ਸ਼ਬਦ ਵਿੱਛੇਦ ਕਰਕੇ "ਮਹਾ ਕਾਲ" ਕਿਵੇਂ ਕਰਣ ਗੇ ? ਚਲੋ ਅਗੇ ਵੇਖਦੇ ਹਾਂ
ਕਿ "ਦਸਮ ਗ੍ਰੰਥੀਆਂ" ਦਾ ਇਹ ਦੇਹਧਾਰੀ "ਅਕਾਲਪੁਰਖ" ਖਾਂਦਾ ਕੀ ਹੈ?
ਇਹ ਛਲ ਸੋ ਸਿਮਰਹ ਛਲਾ ਪਾਹਨ
ਦਏ ਬਹਾਇ ॥ ਮਹਾਕਾਲ ਕੋ ਸਿਖਯ ਕਰ ਮਦਿਰਾ ਭਾਂਗ ਪਿਵਾਇ॥
ਅਖੌਤੀ ਦਸਮ ਗ੍ਰੰਥ ਪੰਨਾ 1210
ਲਉ ਜੀ ਇਨਾਂ ਦਸਮ ਗ੍ਰੰਥੀਆਂ ਦਾ ਰੱਬ ਤੇ "ਡ੍ਰਗੇਟਿਕ" ਹੈ।
ਇਹ ਤੇ ਸ਼ਰਾਬ ਅਤੇ ਭੰਗ ਦੇ ਪ੍ਰਸਾਦ ਨੂੰ ਭੋਗ ਲਾਉਦਾ ਹੈ। ਮੇਰੇ ਪਿਆਰੇ ਵੀਰੋ ! ਤੁਸੀ ਸਿੱਖ
ਹੋ ਤੇ ਸਿੱਖ ਹੀ ਬਨਣ ਦੀ ਕੋਸ਼ਿਸ਼ ਕਰੋ। ਇਸ ਮੌਤ ਦੇ ਦੇਵਤੇ ਨੂੰ ਪੂਜ ਪੂਜ ਕੇ ਅਪਣੀ
ਅਧਿਆਤਮਿਕ ਮੌਤ ਦਾ ਕਾਰਣ ਨਾਂ ਬਣੋ। ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੇ ਇਹੋ ਜਹੇ ਮਹਾਕਾਲ
ਦੇ "ਭਰਮ ਅਤੇ ਡਰ" ਵਿੱਚ ਫੱਸੇ ਸਿੱਖਾਂ ਨੂੰ ਕਹਿ ਰਹੇ ਨੇ ਕਿ ਤੂੰ ਸਿਰਫ ਇਕ ਕਰਤਾਰ ਦਾ ਨਾਮ
ਜੱਪ। ਉਸ ਕਰਤਾਰ ਦਾ ਨਾਮ ਲਿਆਂ ਹੀ ਤੇਰੀ ਅਧਿਆਤਿਮਕ ਜੀਵਨ ਚਲਦਾ ਰਹੇਗਾ ਤੇ ਉਸ ਨੂੰ ਕਿਸੇ
ਪ੍ਰਕਾਰ ਦਾ "ਮਹਾਕਾਲ" ਖਤਮ ਨਹੀਂ ਕਰ ਸਕੇਗਾ।
ਰਾਮਕਲੀ ਮਹਲਾ 5॥
ਜਪਿ ਗੋਬਿੰਦੁ ਗੋਪਾਲ ਲਾਲ॥ ਰਾਮ ਨਾਮੁ ਸਿਮਰਿ ਤੂ ਜੀਵਹਿ, ਫਿਰ ਨ ਖਾਈ ਮਹਾ ਕਾਲ॥ਰਹਾਉ॥
ਅੰਕ 885