Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ(ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ) - ਭਾਗ ਨੌਵਾਂ
-
ਇੰਦਰਜੀਤ ਸਿੰਘ ਕਾਨਪੁਰ

(ਅਥ ਚਉਬੀਸ ਅਉਤਾਰ॥ ਜੋ ਇਹ ਕਥਾ ਸੁਨੈ ਅਰ ਗਾਵੈ॥ ਦੂਖ ਪਾਪ ਤਿਹ ਨਿਕਟਿ ਨ ਆਵੈ ॥ਸਭ ਹੀ ਮੁਖਿ ਚੂਮਨ ਦੇਹੁ ਕਹਯੋ ਚੁਮ ਹੈ ਹਮ ਹੂੰ ਤੁਮਹੂੰ ਗਨਿਹੋ)

"ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੰ. 155 ਤਕ ਅਸੀ ਦੁਰਗਾ  ਦੇਵੀ ਅਤੇ "ਕਾਲ" ਦੇਵਤੇ ਦੀਆਂ ਉਸਤਤਿ ਵਾਲੀਆਂ ਕਵਿਤਾਵਾਂ ਹੀ ਪੜ੍ਹਦੇ ਆ ਰਹੇ ਹਾਂ। ਇਸ  "ਕਾਲੀ ਕਿਤਾਬ" ਵਿੱਚ ਅਗੇ ਵੀ ਹਿੰਦੂ ਧਰਮ ਦੇ ਮਿਥਿਹਾਸ ਨਾਲੋਂ ਸਾਡਾ ਖਹਿੜਾ ਅਖੀਰ ਤਕ  ਛੁਟਣਾਂ ਨਹੀਂ ਜੇ। ਵੈਸੇ ਤੇ ਇਸ  ਪੂਰੀ "ਕਾਲੀ ਦੀ ਕਿਤਾਬ" ਹੀ ਇਨਾਂ ਦੇਵੀ ਦੇਵਤਿਆ ਬਾਰੇ ਹੀ ਲਿਖੀ ਗਈ ਹੈ। ਇਸ ਕਿਤਾਬ ਦੇ ਸ਼ੁਰੂ ਤੋਂ ਲੈ ਕੇ  ਅਖੀਰ ਤਕ ਨਾਂ ਤੇ ਗੁਰੂ "ਨਾਨਕ " ਦਾ ਨਾਮ ਤੁਹਾਨੂੰ ਕਿਧਰੇ ਮਿਲਨਾਂ ਹੈ, ਅਤੇ ਨਾਂ ਹੀ ਉਸ "ਨਿਰੰਕਾਰ" ਦਾ ਜਿਕਰ ਹੀ ਮਿਲਨਾਂ ਹੈ, ਜੋ ਸ਼ਬਦ ਗੁਰੂ ਦਾ "ਰਬ" ਹੈ। ਇਥੇ ਤੇ ਕਾਲ, ਕਾਲੀ, ਕਾਲਕਾ, ਭਗਉਤੀ, ਭਵਾਨੀ, ਸ਼ਿਵਾ, ਅਸਿਧੁਜ, ਖੜਗਕੇਤੁ, ਸਰਬਲੋਹ, ਮਹਾਲੋਹ  (ਲਗਦਾ ਹੈ ਇਹ ਠਠੇਰਿਆਂ ਦਾ ਕੋਈ "ਰੱਬ"  ਹੈ, ਇਸੇ ਕਰਕੇ ਇਸ ਦੇ ਨਾਮ ਨਾਲ "ਲੋਹ" ਲੱਗਾ ਹੋਇਆ ਹੈ।)   ਜਹੇ ਦੇਵੀ, ਦੇਵਤਿਆਂ  ਅਤੇ ਅਵਤਾਰਾਂ ਦੀ ਹੀ ਜਾਨਕਾਰੀ ਦਿੱਤੀ ਜਾਵੇਗੀ, ਜਿਸ ਨੂੰ ਤੁਸੀ "ਦਸਮ ਬਾਣੀ"  ਕਹਿ ਕੇ ਸਤਕਾਰਦੇ ਰਹਿਣਾਂ ਹੈ।

ਭਾਵੇ ਅਕਾਲ ਤਖਤ ਦਾ "ਹੈਡ ਗ੍ਰੰਥੀ"  ਇਸ ਨੂੰ ਗੁਰੂ ਰਚਿਤ, ਅਗਾਧ ਬੋਧ ਬਾਣੀ ਕਹਿ ਰਿਹਾ ਹੈ,  ਪਰ ਇਹ  "ਹੈਡ ਗ੍ਰੰਥੀ"  ਕੋਈ ਸਾਡਾ ਰੱਬ ਤੇ ਨਹੀਂ,  ਜਾਂ ਗੁਰੂ ਨਹੀਂ ਜਿਸਦਾ ਹਰ "ਗੈਰ ਸਿਧਾਂਤਕ ਫਤਵਾ " ਵੀ ਅਸੀਂ ਅੱਖਾਂ ਬੰਦ ਕਰਕੇ ਮੰਣਦੇ ਜਾਈਏ। ਸਾਡੇ ਕੋਲ  ਤੇ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਹੈ,  ਜੋ ਸਾਨੂੰ ਹਮੇਸ਼ਾਂ ਹੀ,  ਇਹੋ ਜਹੀਆਂ ਸਾਜਿਸ਼ਾ ਤੋਂ ਸੁਚੇਤ ਕਰਦਾ ਆਇਆ ਹੈ ਅਤੇ ਹਮੇਸ਼ਾਂ ਹੀ  ਸਾਨੂੰ  ਦਿਸ਼ਾ ਅਤੇ ਦਸ਼ਾ ਦਾ ਗਿਆਨ ਕਰਾਂਦਾ ਆਇਆ ਹੈ,  ਅਤੇ ਕਰਾਂਦਾ ਰਹੇਗਾ। ਸਾਨੂੰ ਤੇ ਸਾਡੇ ਸ਼ਬਦ ਗੁਰੂ ਨੇ ਸਾਫ ਸਾਫ ਸਮਝਾਇਆ ਹੋਇਆ ਹੈ ਕਿ ਇੱਨਾਂ ਧਰਮ ਦੇ ਠੇਕੇਦਾਰਾਂ ਨੂੰ ਬਹੁਤ ਮਾਨਤਾ ਦੇਣ ਨਾਲੋਂ , ਸਿਧਾ ਅਪਣੇ ਸੱਚੇ ਗੁਰੂ ਦੇ ਲੜ ਲਗ,  ਅਤੇ ਜਿਸ ਵੀ ਚੀਜ ਨੂੰ ਆਪਣੇ ਜੀਵਨ ਵਿੱਚ ਅਪਨਾਉਣਾਂ ਹੋਵੇ ਉਸ ਨੂੰ  ਪਹਿਲਾਂ  ਚੰਗੀ ਤਰ੍ਹਾਂ ਜਾਂਚ ਪਰਖ ਲਈਂ ਫੇਰ  ਉਸ ਤੇ ਵਿਸ਼ਵਾਸ਼ ਕਰੀ।
 
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ  ॥ ਅੰਕ 1410
 
ਲੇਕਿਨ ਇਥੇ ਤਾਂ ਅਸੀ ਸ਼ਬਦ ਗੁਰੂ ਤੋਂ ਬੇਮੁਖ ਹੋ ਕੇ ਇਨਾਂ ਗੁਰੂ ਸ਼ਬਦਾਂ ਦੇ  ਉਲਟ ਹੀ ਤੁਰੀ ਜਾ ਰਹੇ ਹਾਂ। ਭਾਵੇਂ ਇਕ ਸਿੱਖ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਅਤੇ ਸਮਝਨ ਦਾ ਟਾਈਮ ਨਹੀਂ,  ਲੇਕਿਨ ਇਸ ਅਖੌਤੀ "ਦਸਮਬਾਣੀ"  ਨੂੰ ਉਹ ਲੰਮੇ ਪੈ ਪੈ ਕੇ ਮੱਥੈ ਟੇਕ ਰਿਹਾ ਹੈ। ਐਸੀਆਂ "ਕਾਲਪਨਿਕ ਕਹਾਨੀਆ"  ਅਤੇ "ਗਪੋੜਾਂ"  ਨੂੰ ਗੁਰੂ ਕ੍ਰਿਤ ਕਹਿ ਰਿਹਾ ਹੈ । ਇਹੋ ਜਹੀਆਂ ਯਬਲੀਆਂ ਨੂੰ ਪੜ੍ਹ ਕੇ , ਸਿੱਖਾ ਦੀ ਮਤਿ ਉਤੇ ਤਰਸ ਆਉਦਾ ਹੈ , ਕਿ ਇੱਨਾਂ ਅਨਮਤ ਦੇ ਦੇਵੀ ਦੇਵਤਿਆ ਕੋਲੋਂ ਤੁਸਾਂ ਕੀ ਲੈਨਾਂ ਦੇਨਾ ਹੈ , ਜਿਨਾਂ ਦੀ ਨਿਖੇਦੀ ਗੁਰਬਾਣੀ  ਵੀ ਕਰ ਰਹੀ ਹੈ।
 
ਅੱਜ ਅਸੀ ਇਸ "ਕਾਲੀ ਦੀ ਕਿਤਾਬ " ਦੀ ਇਕ ਬਹੁਤ ਲੰਮੀ ਤੇ ਸਭ ਤੋਂ ਫਜੂਲ "ਮਿਥਯਕ ਕਹਾਨੀ" ਦੀ ਚਰਚਾ ਕਰਾਂਗੇ, ਜਿਸਦਾ ਨਾਮ ਹੈ "ਅਥ ਚਉਬੀਸ ਅਉਤਾਰ"। ਇਹ ਕਵਿਤਾ ਪੰਨਾ ਨੰ  155 ਤੋਂ ਸ਼ੁਰੂ ਹੋਕੇ ਪੰਨਾ ਨੰ 669 ਤੇ ਸਮਾਪਤ ਹੂੰਦੀ ਹੈ। ਇਨਾਂ 514 ਪੰਨਿਆ ਵਿੱਚ ਇਕ ਵੀ ਗਲ ਐਸੀ ਨਹੀਂ, ਜਿਸਦਾ ਸਿੱਖੀ ਨਾਲ ਕੋਈ ਸੰਬਧ ਹੋਵੇ। ਇਸ ਕਵਿਤਾ ਵਿੱਚ  ਇਕ ਵੀ ਗਲ ਅਜਹੀ ਨਹੀਂ,  ਜਿਸਦਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤਾਂ ਨਾਲ ਮੇਲ ਖਾਂਦਾ ਹੋਵੇ। ਅਫਸੋਸ ਇਸ ਗਲ ਦਾ ਹੈ ਕਿ ਫੇਰ ਵੀ ਇਹ "ਕੂੜ ਕਬਾੜ ਕਿਤਾਬ " ਸਿੱਖਾਂ ਦੀ "ਅਖੌਥੀ ਦਸਮ ਬਾਣੀ"  ਬਣੀ ਹੋਈ  ਹੈ। ਇਸ ਕਹਾਨੀ  ਦਾ ਜਿਕਰ ਕਰਨ ਨਾਲੋਂ ਤੇ ਮੰਨ ਕਰ ਰਿਹਾ ਹੈ ਕਿ ਇਹ 514 ਪੰਨੇ ਇਸ ਕਿਤਾਬ ਵਿਚੋਂ ਕਡ੍ ਕੇ ਕਿਸੇ ਮੰਦਿਰ ਵਿੱਚ ਰੱਖ ਆਵਾਂ ਜਾਂ ਅਪਣੇ ਕਿਸੇ ਹਿੰਦੂ ਦੋਸਤ ਨੰ ਦੇ ਆਵਾਂ, ਜੋ ਉਸ ਦੇ ਕਿਸੇ ਕੰਮ ਆ ਸਕਣ। ਇਸ ਰਚਨਾਂ ਵਿੱਚ ਹਿੰਦੂ ਧਰਮ ਦੇ "ਚੌਵੀਹ ਅਵਤਾਰਾਂ" ਅਤੇ ਉਨਾਂ ਨਾਲ ਸੰਬਧਿਤ ਕਹਾਨੀਆਂ  ਦਾ ਵਰਨਣ ਕੀਤਾ ਹੋਇਆ ਹੈ, ਜਿਨਾਂ ਦਾ ਸਿੱਖੀ ਨਾਲ ਕੋਈ ਵੀ ਵਾਸਤਾ ਨਹੀਂ ਹੈ।
 
ਇਸ ਵਿੱਚ ਜਿਨਾਂ ਅਵਤਾਰਾਂ ਦਾ ਜਿਕਰ ਕੀਤਾ ਗਇਆ ਹੈ ਉਹ ਅਵਤਾਰ ਹਨ,  ਮੱਛ , ਕੱਛ ( ਲਗਦਾ ਹੈ ਇਸ ਕੂੜ ਕਿਤਾਬ ਵਿੱਚ ਬਹੁਤੇ ਨਾਮ ਕਿਸੇ ਕਵਿਤਾ ਦੇ ਅਖੀਰਲੇ ਕਾਫੀਏ ਤੋ ਲਏ ਗਏ  ਨੇ । ਚੰਡ ਮੰਡ, ਸੂੰਭ ਨਿਸੁੰਭ ,ਕੱਛ ਮੱਛ। ਇਹ ਸੰਜੋਗ ਹੈ ਜਾਂ ਝੂਠੀ ਕਲਪਨਾਂ ? ਲਗਦਾ ਹੇ ਇਨਾਂ ਦੇ ਮਿਥੱਹਾਸ  ਵਿਚ ਇਹ ਸਾਰੇ ਜੁੜੜਾਂ ਭਰਾ ਹੀ ਪੈਦਾ ਹੋਏ ਨੇ ਜਿਨਾਂ ਦੇ ਨਾਮ ਮਿਲਦੇ ਜੁਲਦੇ ਰਖੇ ਗਏ ਹਨ।)    ਕੱਛ, ਮੰਛ, ਨਾਰਾਇਣ, ਮਹਾ ਮੋਹਨੀ, ਬਰਾਹ, ਨਰਸਿੰਘ, ਬਾਵਨ, ਪਰਮ ਰਾਮ, ਬ੍ਰਹਮਾਂ, ਰੁਦ੍ਰ,  ਜਲੰਧਰ ( ਸ਼ੁਕਰ ਹੈ ਕੋਈ ਲੁਧਿਆਣਾਂ ਤੇ ਪਟਿਆਲਾ ਅਵਤਾਰ ਇਸ ਵਿੱਚ ਨਹੀਂ ਹੈ, ਨਹੀਂ ਤੇ ਪੰਜਾਬ ਸਰਕਾਰ ਨੇ ਉਨਾਂ ਦਾ ਵੀ ਪੇਟੇਂਟ ਕਰਵਾ ਲੈਣਾਂ ਸੀ )  ਬਿਸਨ, ਅਰਹੰਤ ਦੇਵ, ਮਨੂੰ ਰਾਜਾ, ਧੰਨਤਰ ਬੈਦ। ਸੂਰਜ ( ਲਉ ਜੀ ! ਇਹ ਸੂਰਜ ਵੀ ਅਵਤਾਰ ਹੈ। ਇਹ ਅੱਗ ਅਤੇ ਗੈਸਾ ਦਾ ਗੋਲਾਂ ਵੀ ਅਵਤਾਰ ਹੈ)। ਚੰਦ੍ਰ ( ਉਏ ਦੁਰ ਫਿਟੇ ਮੂੰਹ ਤੁਹਾਡਾ!  ਦਸਮ ਗ੍ਰੰਥੀਉ ! ਇਹ ਚੰਦ੍ਰਮਾਂ ਵੀ ਤੁਹਾਡਾ   ਅਵਤਾਰ ਹੈ ?) ਸ਼੍ਰੀ ਕਿਸ਼ਨ, ਨਰ ,ਬੋਧ, ਬ੍ਰਹਮਾਂ , ਬਾਲਮੀਕੀ , ਦੁਤੀ, ਪਾਰਸ ਨਾਥ। ਇਕ ਪਾਸੇ ਸ਼ਬਦ ਗੁਰੂ ਕਹਿ ਰਹੇ ਨੇ ਕਿ (ਇਹ ਅਵਤਾਰ ਨਹੀਂ)  ਮੰਡਲ ਭਾਵ ਗ੍ਰਿਹ  ਹਨ-

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਅੰਕ 7

ਭਾਰ ਅਠਾਰਹ ਮੇਵਾ ਹੋਵੇ ਗਰੁੜਾ ਹੋਇ ਸੁਆਉ॥
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੇ ਥਾਉ॥
ਭੀ ਤੂੰਹੇ ਸਾਲਾਹਣਾਂ ਆਖਣ ਲਹੇ ਨਾ ਚਾਉ॥2} ਅੰਕ 142


ਵੈਸੇ ਇਨਾਂ ਦੇ ਅਵਤਾਰ ਚੌਵੀ ਹੋਣ ਜਾਂ  ਭਾਂਵੇ 100 - 200 ਵੀ ਹੋ ਜਾਂਣ ਇਸ ਨਾਲ  ਸਿੱਖਾਂ ਨੂੰ ਕੀ ਫਰਕ ਪੈਦਾ ਹੈ। ਇਨਾਂ ਦੇ 33 ਕਰੋੜ ਨੇ , ਅਸੀ ਇੱਨਾਂ ਕਰੋੜਾਂ ਨੂੰ  ਰੋਜ ਸਵੇਰੇ ਉੱਠ ਕੇ   ਗਿਨਣ ਤਾਂ ਬਹਿੰਦੇ ਨਹੀਂ। ਚਲੋ ਛਡੋ ਮਜਾਕ ਦੀ ਗਲ। ਇਥੇ ਤਾਂ ਕਹਾਨੀ ਬਹੁਤ ਗੰਭੀਰ ਹੋ ਗਈ ਹੈ ਜੀ, ਅਕਾਲ ਤਖਤ ਦਾ "ਹੈਡ ਗ੍ਰੰਥੀ " ਕਹਿ ਰਿਹਾ ਹੈ ਕੇ ਇਹ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਹੈ। ਇਥੇ ਤੇ ਪਾਸਾ ਹੀ ਪੁਠਾ ਨਜਰ ਆ ਰਿਹਾ ਹੈ। ਇਨਾਂ  514 ਪੰਨਿਆ ਵਿੱਚ ਬਿਆਨ ਕੀਤੀ ਜਾ ਰਹੀ, ਇਸ ਉਲ ਜਲੂਲ ਕਹਾਨੀ ਦੀ ਸ਼ੁਰੂਆਤ ਵਿੱਚ ਹੀ ਦਸਮਮ ਗ੍ਰਥੀਆਂ ਦੀ ਇਹ ਦਲੀਲ ਪੂਰੀ ਤਰ੍ਹਾਂ ਝੂਠੀ ਸਾਬਿਤ ਹੋ ਗਈ ਹੈ ਕਿ ਇਹ ਰਚਨਾਂ ਗੁਰੂ ਕ੍ਰਿਤ ਹੈ। ਆਉ ਵੇਖੀਏ ਕਿ ਇਹ ਦਸਮ ਗ੍ਰੰਥੀਏ ਅਤੇ ਇਨਾਂ ਦਾ ਹੈਡ ਗ੍ਰੰਥੀ ਕਿਨਾਂ ਕੁ ਝੂਠਾ ਬੋਲ ਸਕਦਾ ਹੈ, ਕਿ ਇਹ ਗ੍ਰੰਥ ਦਸਮੇਸ ਬਾਣੀ ਹੈ?  ਫੈਸਲਾ ਆਪ ਨੇ ਕਰਨਾਂ ਹੈ।
 
ਚੌਪਈ ॥
ਅਬ ਚਉਬੀਸ ਉਚਰੋਂ ਅਵਤਾਰਾ ॥ਜਿਹ ਬਿਧ ਤਿਨ ਕਾ ਲਖਾ ਅਖਾਰਾ ॥
ਸੁਨੀਅਹੁ ਸੰਤ ਸਭੈ ਚਿਤ ਲਾਈ ॥ ਬੁਰਨਤ ਸਯਾਮ ਜਥਾ ਮਤ ਭਾਈ ॥੧॥
ਬੁਰਨਤ ਸਯਾਮ ਜਥਾ ਮਤ ਭਾਈ ॥੧॥       ਬੁਰਨਤ ਸਯਾਮ ਜਥਾ ਮਤ ਭਾਈ ॥੧॥         ਬੁਰਨਤ ਸਯਾਮ ਜਥਾ ਮਤ ਭਾਈ ॥੧॥ 

ਹੁਣ ਇਹ ਲਾਈਨ ਪੜ੍ਹ ਕੇ ਵੀ ਜੇ ਕੋਈ ਕਹੀ ਜਾਵੇ ਕਿ ਇਹ "ਦਸਮਬਾਣੀ"  ਹੈ, ਤੇ ਸ਼ਾਇਦ ਹੀ ਉਸ ਤੋਂ ਵੱਡਾ ਮੂਰਖ ਬੰਦਾ ਇਸ ਦੁਨੀਆਂ ਵਿੱਚ ਕੋਈ ਹੋਰ ਹੋਵੇਗਾ। ਜੇ ਇਹ ਰਚਨਾਂ ਗੁਰੂ ਕ੍ਰਿਤ ਹੈ , ਤੇ ਸਵਾਲ ਪੈਦਾ ਹੂੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਕੀ  "ਸਯਾਮ" ਸੀ? ਦਸਮ ਗ੍ਰੰਥੀਉ!  ਤੁਸੀ ਇਨੇ ਢੀਠ ਕਿਉ ਬਣੇ ਹੋਏ ਹੋ ! ਕੇ ਤੁਹਨੂੰ "ਸਯਾਮ ਕਵੀ"  ਦੀ ਲਿਖੀ  ਕਵਿਤਾ ਵੀ,  "ਦਸਮ ਬਾਣੀ" ਹੀ ਨਜਰ ਆ ਰਹੀ ਹੈ ।

ਜੇ  ਮੈਂ ਆਪ ਜੀ ਨੂੰ  ਚੋਬੀਸ ਅਵਤਾਰਾਂ ਦੀ ਪੂਰੀ  ਕਹਾਨੀ  ਇਥੇ ਸੁਣਾਵਾਂ , ਜੋ ਇਨਾਂ 514 ਪੰਨਿਆਂ ਤੇ ਲਿਖੀ ਹੋਈ  ਹੈ,  ਤੇ ਉਸ ਨਾਲ ਸਿੱਖਾਂ ਦਾ ਕੋਈ  ਮਤਲਬ ਹਲ ਨਹੀਂ ਹੋਣ ਵਾਲਾ। ਲੇਕਿਨ ਹੁਣ ਜੇ ਦਸਮ ਗ੍ਰੰਥੀਆਂ ਦੇ ਗੁਰੂ ਨੇ 514 ਪੰਨੇ ਕਾਲੇ ਕੀਤੇ ਹੀ ਨੇ,  ਤੇ ਕੁਝ ਤੇ ਉਸ ਬਾਰੇ ਚਰਚਾ ਕਰ ਹੀ ਲਈਏ। ਕੱਛ, ਮੱਛ ਤੋਂ ਲੈ ਕੇ ਰਾਮ, ਨਰਸਿੰਘ, ਚੰਦ੍ਰਮਾਂ ਅਤੇ ਸੂਰਜ ਅਵਤਾਰ ਕਿਵੇ ਬਣੇ ਉਸ ਦਾ ਇਹ ਜਿਕਰ ਕਰਦਾ ਹੈ ਅਤੇ ਉਨਾਂ ਦੇ ਜੀਵਨ ਵਿੱਚ ਘਟਿਤ ਘਟਨਾਵਾਂ ਬਾਰੇ ਦਸਦਾ ਹੈ। ਮੈਂ ਇਥੇ ਤੁਹਾਨੂੰ ਕੁਝ ਖਾਸ ਖਾਸ ਅਵਤਾਰਾਂ ਦਾ ਹੀ ਹਾਲ ਸੁਨਾਵਾਂਗਾ, ਨਹੀਂ ਤਾਂ ਸੱਤ, ਅੱਠ ਅਧਿਆਇ ਤੇ ਇਨਾਂ ਦੇ ਅਵਤਾਰਾ ਦਾ ਜਿਕਰ ਕਰਦਿਆਂ ਹੀ ਲੰਘ ਜਾਂਣਗੇ। ਇਹ "ਸਯਾਮ ਕਵੀ" ਇਨਾਂ ਚੌਬੀਸ ਅਵਤਾਰਾਂ ਦਾ ਜਿਕਰ ਕਰਦਾ ਹੈ ਨਾਲ ਹੀ ਰੱਬ ਨੂੰ ਲਾਮ੍ਹਾ ਵੀ ਮਾਰਦਾ ਹੈ ਕਿ ਤੂੰ ਇਹ ਜੋ ਸਾਰੇ  ਅਵਤਾਰ ਬਣਾਏ ਨੇ  ਇਹ ਸਾਰੇ ਇਸ ਸੰਸਾਰ ਵਿੱਚ ਆ ਕੇ ਭ੍ਰਮਾਂ ਵਿੱਚ ਪਏ ਗਏ। ਉਨਾਂ ਵੀਚੋ ਇਕ ਵੀ  ਤੇਰਾ ਭੇਦ ਨਹੀਂ ਪਾ ਸਕਿਆ। ਇਸ ਦਾ ਮਤਲਬ ਹੈ ਕਿ ਰਾਮ ਬਿਸ਼ਨੂ ਅਤੇ ਬ੍ਰਹਮਾਂ ਅਵਤਾਰ ਵੀ ਅਧਿਯਾਤਮਕ ਪੱਖੋ ਕੋਰੇ ਹੀ ਸਨ,  ਜਿਨਾਂ ਨੂੰ ਅਪਣੇ "ਕਰਤਾਰ" ਬਾਰੇ ਵੀ ਗਿਆਨ ਨਹੀਂ ਸੀ। ਜੇ ਇਹ ਅਵਤਾਰ ਅਧਿਯਾਤਮਕ ਪੱਖੌ ਉੱਕਾ ਹੀ ਕੋਰੇ ਸਨ ਤੇ ਉਨਾਂ ਨੂੰ ਅਵਤਾਰ ਦੀ ਸ਼੍ਰੇਣੀ ਵਿੱਚ ਕਿਉ ਰੱਖ ਰਿਹਾ ਹੈ, ਇਹ ਕਵੀ। ਨਾਲ ਹੀ ਅਕਾਲਪੁਰਖ ਨੂੰ ਭੂਲਣਹਾਰ ਕਹਿ ਰਿਹਾ ਹੈ, ਜਿਸਦੇ ਬਣਾਏ ਅਵਤਾਰ ਇਸ ਕਾਬਿਲ ਵੀ ਨਹੀਂ ਸਨ ਕਿ ਉਹ ਅਪਣੇ ਬਨਾਉਣ ਵਾਲੇ ਨੂੰ ਵੀ ਪਛਾਂਣ ਸਕਨ ।
 
ਜੋ ਚਉਬੀਸ ਅਵਤਾਰ ਕਹਾਏ ॥ਤਿਨ ਭੀ ਤੁਮ ਪ੍ਰਭ ਤਨਕ ਨ ਪਾਏ ॥
ਸਭ ਹੀ ਜਗ ਭਰਮੇ ਭਵ ਰਾਯੰ ॥ਤਾ ਤੇ ਨਾਮੁ ਬਿਅੰਤ ਕਹਾਯੰ ॥੭॥ ਪੇਜ 156 ਅਖੋਤੀ ਦਸਮ ਗ੍ਰੰਥ

ਜੇ ਇਹ ਚੌਵੀ ਅਵਤਾਰ ਇਸ ਕਾਬਲ ਹੀ ਸਨ ਤੇ ਇਸ "ਕਾਲੀ ਕਿਤਾਬ" ਦੇ 514 ਪੰਨੇ ਖਰਾਬ ਕਰਨ ਦੀ "ਸਯਾਮ ਕਵੀ" ਨੂੰ  ਕੀ ਲੋੜ ਸੀ? ਤੇ ਇਨਾਂ ਨੂੰ ਸਿੱਖਾਂ ਦੇ ਮਗਰ ਪਾਉਣ ਦੀ ਕੀ ਲੋੜ ਸੀ? ਇਸੇ ਤਰ੍ਹਾਂ ਯਬਲੀਆਂ ਮਾਰਦਾ ਮਾਰਦਾ ਮ੍ਛ ,ਕਛ ਅਤੇ ਸਾਰੇ ਚੀਬੀਸ ਅਵਤਾਰਾਂ ਦੀ ਕਥਾ ਸਮਾਪਤ ਕਰਦਾ ਚਲਦਾ ਹੈ।  ਇਸ ਤੋਂ ਬਾਦ ਹੋਰ ਅਵਤਾਰਾਂ ਦੀਆਂ  "ਗਪੋੜ" ਕਹਾਨੀਆ ਸੁਣਾਂਦਾ ਸੁਣਾਂਦਾ ਉਨਾਂ ਨੂੰ ਨਾਲ ਨਾਲ ਇਸ ਤਰ੍ਹਾਂ ਸਮਾਪਤ ਕਰਦਾ ਚਲਦਾ ਹੈ। 
 
ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਪ੍ਰਥਮ ਮੱਛ ਅਉਤਾਰ ਸੰਖਾਸੁਰ ਸਮਾਪਤਮ ਸਤੁ ਸੁਭਮ ਸਤੁ ॥੧॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦੁਤੀਆ ਕਛ ਅਉਤਾਰ ਸੰਪੂਰਨਮ ਸਤ ॥੨॥ਪਨਾ 160
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰ ਤ੍ਰਿਤੀਯ ਅਤੇ ਨਾਰਾਇਣ ਚਤੁਰਥ ਅਵਤਾਰ ਸੰਪੂਰਨੰ ॥੩॥੪॥ ਪੰਨਾ 162 
ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਮਹਾ ਮੋਹਨੀ ਪੰਚਮ ਅਵਤਾਰ ਸੰਪੂਰਨ ॥੫॥ ਇਤਿ ਸ੍ਰੀ ਬਚਿਤ੍ਰ ਨਾਟਕੇ ਛੇਵਾਂ ਅਵਤਾਰ ਬੈਰਾਹ ॥੬॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਾਵਨ ਅਵਤਾਰ ਅਸਟਮੋ ਕਥਨੰ ॥੮॥ ਬਲ ਛਲਨ ਸਮਾਪਤਮ ਸਤ ॥ 
ਇਤਿ ਸ੍ਰੀ ਬਚਿਤ੍ਰ ਨਾਟਕੇ ਨਵਮੋ ਅਵਤਾਰ ਕਥਨੰ ॥ ਪਰਸਰਾਮ ਅਵਤਾਰ ॥੯॥ ਸਮਾਪਤਮ ਸਤੁ ਸੁਭਮ ਸਤੁ ॥
ਇਤਿ ਸ੍ਰੀ ਬਚਿਤ੍ਰ ਨਾਟਕੇ ਦਸਮੋ ਅਵਤਾਰ ਬ੍ਰਹਮਾ ਕਥਨੰ ॥੧੦॥ ਸਮਾਪਤਮ ਸਤੁ ॥ 
ਇਤਿ ਸ੍ਰੀ ਰੁਦ੍ਰ ਪ੍ਰਬੰਧ ਦੱਛ ਬਧਹ ਰੁਦ੍ਰ ਮਹਾਤਮੇ ਗਉਰ ਬਧਹ ॥ ਧਿਆਇ ਯਾਰਾਂ ਸੰਪੂਰਨਮ ਸਤੁ ਸੁਭਮ ਸਤੁ ॥੧੧॥
ਇਤਿ ਜਲੰਧਰ ਅਵਤਾਰ ਬਾਰ੍ਹਵਾਂ ਸਮਾਪਤਮ ਸਤ ਸੁਭਮ ਸਤ ॥੧੨॥ਇਤਿ ਤੇਰਵਾਂ ਬਿਸਨ ਅਵਤਾਰ ॥੧੩॥ 
ਸਮਾਪਤਮ ਸਤ ਸੁਭਮ ਸਤ ॥ਚੌਧਵਾਂ ਅਵਤਾਰ ੧੪॥ਇਤਿ ਸ੍ਰੀ ਬਚਿਤ੍ਰ ਨਾਟਕ ਚਤ੍ਰਦਸਵੋਂ ਅਵਤਾਰ ਸਮਾਪਤੰ ॥
ਇਤਿ ਸ੍ਰੀ ਬਚਿਤ੍ਰ ਨਾਟਕੇ ਪੰਦ੍ਰਸਵੋਂ ਅਰਹੰਤ ਅਵਤਾਰ ॥੧੫॥ਇਤਿ ਸ੍ਰੀ ਬਚਿਤ੍ਰ ਨਾਟਕੇ ਮਨੁ ਰਾਜਾ ਅਵਤਾਰ ਸੋਲਵਾਂ ॥੧੬॥
ਸਤੁ ਸੁਭਮ ਸਤੁ ॥ਇਤਿ ਸ੍ਰੀ ਬਚਿਤ੍ਰ ਨਾਟਕੇ ਧਨੰਤ੍ਰ ਅਵਤਾਰ ਸਤਾਰਵਾਂ ॥੧੭॥ ਸੁਭਮ ਸਤ ॥
ਇਤਿ ਸ੍ਰੀ ਬਚਿਤ੍ਰ ਨਾਟਕੇ ਸੂਰਜ ਅਵਤਾਰ ਅਸਟ ਦਸਮੋ ਅਵਤਾਰ ਸਮਾਪਤ ॥੧੮॥ਇਤਿ ਚੰਦ੍ਰ ਅਵਤਾਰ ਉਨੀਸਵੋਂ ॥੧੯॥ ਸੁਭਮ ਸਤੁ ॥

 
ਇਨੇ ਅਵਤਾਰਾਂ ਦਾ ਭੋਗ ਤੇ  ਆਹ ਕਵੀ ਛੇਤੀ ਛੇਤੀ ਪਾਈ ਜਾਂਦਾ ਹੈ। ਕਿਸੇ ਨੂੰ ਦੋ ਪੰਨਿਆ ਵਿੱਚ, ਕਿਸੇ ਨੂੰ ਚਾਰ ਪੰਨਿਆ ਵਿੱਚ , ਕਿਸੇ ਨੂੰ ਅੱਠ ਪਨਿਆ ਵਿਚ  ਨਬੇੜੀ ਜਾਂਦਾ ਹੈ। ਕਿਸੇ ਕਿਸੇ ਅਵਤਾਰ ਨਾਲ ਤੇ ਇਹ ਇਨਾਂ ਵਿਤਰਕਾ ਕਰਦਾ ਹੈ ਕਿ ਇਨਾਂ ਨੂੰ ਅੱਧੇ ਅੱਧੇ  ਪੰਨੇ ਵਿਚ ਹੀ ਨਬੇੜ ਦੇਂਦਾ ਹੈ। ਲੇਕਿਨ ਇਸ  ਦਾ ਖਾਸ ਅਵਤਾਰ "ਵੀਹਵਾਂ"  ਹੈ ਜਿਸ ਨੂੰ ਇਹ "ਰਾਮ ਅੳਤਾਰ" ਕਹਿੰਦਾ ਹੈ। ਇਸੇ ਲਈ ਤੇ ਇਸਨੇ ਇਸ ਕਿਤਾਬ ਦੇ ਪੂਰੇ 66  ਪੰਨੇ ਭਰੇ ਨੇ। ਪੇਜ ਨੰ 188 ਤੋਂ ਲੈ ਕੇ 254 ਤਕ  ਇਹ ਇਸ "ਰਾਮ ਅਵਤਾਰ " ਬਾਰੇ ਹੀ ਲਿਖੀ ਗਇਆ ਹੈ ਤੇ ਅਖੀਰ ਵਿੱਚ ਦੂਜੇ ਅਵਤਾਰਾਂ ਵਾਂਗ ਇਹ ਨਹੀਂ ਲਿਖਦਾ ਕਿ-

 
ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਬੀਸਵੇਂ ਰਾਮ ਅਉਤਾਰ ਸੰਖਾਸੁਰ ਸਮਾਪਤਮ ਸਤੁ ਸੁਭਮ ਸਤੁ ॥   

 
ਇਸ ਦੀ ਥਾਂਵੇ ਲਿਖਦਾ ਹੈ- 

 
ਇਤਿ ਸ਼੍ਰੀ ਰਾਮਾਇਣ ਸਮਾਪਤਮ ਸਤੁ ਸੁਭਮ ਸਤੁ ॥

 
 ਸਯਾਮ ਕਵੀ ਜੀ ! ਜੇ  ਤੁਸੀ ਸਿੱਖਾਂ ਨੂੰ  ਸਾਰੀ ਰਾਮਾਇਣ ਹੀ  ਸੁਨਾਣੀ ਸੀ ਤੁਹਾਨੂੰ  ਅਪਣਾਂ ਟਾਈਮ ਖਰਾਬ ਕਰਨ ਦੀ ਕੀ ਲੋੜ ਸੀ? ਸ਼ਾਇਦ ਤੁਹਾਨੂੰ ਇਹ ਪਤਾ ਨਹੀਂ ਕੇ "ਈਕੋ ਫ੍ਰੇਡਸ਼ਿਪ" ਦਾ ਜਮਾਨਾਂ ਹੈ ਪੂਰੀ ਦੁਨਿਆ ਕਾਗਜ ਦੀ "ਰੀ ਸਾਇਕਲਿੰਗ" ਕਰਕੇ ਕਾਗਜ ਅਤੇ ਪੇੜ ਪੌਧਿਆਂ ਨੂੰ ਬਚਾ ਰਹੀ ਹੈ। ਤੇ ਇਕ ਤੁਸੀ ਹੈ ਕਿ ਦਸਮ ਗ੍ਰੰਥੀਆਂ ਦਾ ਗੁਰੂ ਹੋ ਕੇ ਵੀ ਫਜੂਲ ਦੀਆਂ ਕਹਾਨੀਆਂ ਸਿੱਖਾਂ ਨੂੰ ਸੁਣਾਂ ਸੁਣਾਂ ਕੇ ਕਰੋੜਾਂ ਰੁਪਏ ਦਾ ਕਾਗਜ ਖਰਾਬ ਕਰੀ ਜਾ ਰਿਹੇ ਹੈ।  ਰਾਮ ਅਵਤਾਰ ਬਾਰੇ ਜੇ ਸਿੱਖਾਂ ਨੂੰ ਦਸਣਾਂ  ਜੇ ਬਹੁਤ ਜਰੂਰੀ ਸੀ ਤੇ ਅਪਣੇ ਸਿਖਾਂ ਨੂੰ ਇਕ ਇਕ ਕਾਪੀ "ਰਾਮਾਇਣ" ਦੀ ਵਖਰੀ ਹੀ ਭੇਜ ਦੇਂਦੇ। ਚਲੋ ਇਹ ਤਾਂ ਉਹਾਡੀ ਮਰਜੀ ਹੈ ਤੁਸੀਂ ਤੇ ਦਸਮ ਗ੍ਰੰਥੀਆਂ ਦੇ ਗੁਰੂ ਠਹਿਰੇ । ਉਹਾਡੇ ਨਾਲ ਕੋਈ ਕਿੰਤੂ ਪ੍ਰੰਤੂ ਤੇ ਕੀਤੀ ਨਹੀਂ ਜਾ ਸਕਦੀ, ਤੁਸੀ ਜੋ ਕਹੋ,  ਉਹੀ ਪਰਵਾਨ ਕਰ ਲੈਣਾਂ ਹੈ ਦਸਮ ਗ੍ਰੰਥੀਆਂ ਨੇ।

 
ਇਸ ਤੋਂ ਅਗੇ  "ਸਯਾਮ ਕਵੀ" ਇਹ ਇਕੀਸਵਾਂ ਅਵਤਾਰ "ਕ੍ਰਿਸ਼ਨ ਅਵਤਾਰ"  ਸ਼ੁਰੂ ਕਰਦਾ ਹੈ ਲੇਕਿਨ ਥੋੜਾ ਜਿਹਾ ਸ਼ੁਰੂ ਕਰਨ ਤੋਂ ਬਾਦ ਇਸ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ ਇਹ ਅਚਾਨਕ ਹੀ "ਦੇਵੀ ਜੀ ਦੀ ਉਸਤਤਿ" ਕਰਨੀ ਸ਼ੁਰੂ ਕਰ ਦੇਂਦਾ ਹੈ। ਅੱਥ ਦੇਵੀ ਝੀ ਕੀ ਉਸਤਤ ਕਥਨੰ ਪੰਨਾ ਨੰ. 255

 
ਥੋੜੀ ਜਹੀ ਦੇਵੀ ਉਸਤਤਿ ਕਰਨ ਤੋਂ ਬਾਦ ਇਹ ਬਿਸਨ ਅਵਤਾਰ ਦੇ ਹੋਣ ਦਾ ਜਿਕਰ ਕਰਨ ਲਗ ਪੈਂਦਾ ਹੈ "ਇਤਿ ਸ਼੍ਰੀ ਬਿਸਨ ਅਵਤਾਰ ਹਵਬੈ ਬਰਨਨੰ॥  ਪੰਨਾ ਨੰ. 256। ਵਾਹ ਭਈ ਵਾਹ ਇਹ "ਕਿਸ਼ਨ ਅਵਤਾਰ" ਤਾਂ  ਇਸ ਦਾ ਕੋਈ ਖਾਸ  ਹੀ ਅਵਤਾਰ ਹੈ। ਇਸ ਲਈ ਤੇ ਇਸ ਨੇ ਇਸ ਕਿਤਾਬ ਦੇ 314 ਪੰਨੇ ਇਸ ਦੀਆਂ ਕਹਾਨੀਆਂ , ਰਾਸ ਲੀਲਾ ਅਤੇ ਗੋਪੀਆਂ ਨਾਲ ਵਿਭਚਾਰ ਕਰਨ ਵਾਲੀਆਂ ਕਾਮੁਕ ਕਹਾਣੀਆਂ ਅਤੇ ਯੁਧਾਂ ਨਾਲ ਭਰ ਦਿਤੇ ਨੇ। ਅਸੀ ਤੇ ਸਮਝ ਰਹੇ ਸੀ ਕਿ ਰਾਮ ਇਸਦਾ  ਪ੍ਰਿਯ ਅਵਤਾਰ ਹੈ। ਲੇਕਿਨ ਇਸ ਅਵਤਾਰ ਨੇ ਤੇ ਰਿਕਾਰਡ ਹੀ ਤੋੜ ਦਿਤਾ। ਆਉ ਹੁਣ ਅਪਨੀ ਸਪੀਡ ਥੋੜੀ ਸਲੋ ਕਰਦੇ ਹਾਂ ਤੇ ਕੁਝ ਕੰਮ ਦੀਆਂ ਗਲਾਂ ਵੀ ਕਰਦੇ ਹਾਂ ਜੋ ਤੁਹਾਡੇ ਕੰਮ ਆ ਸਕਨ। ਹਾਂ ਇਹ ਯਾਦ ਰਖਣ ਵਾਲੀ ਗਲ ਹੈ ਕਿ ਇਹ "ਕਬਿ ਸਯਾਮ" ਅਪਣਾਂ ਨਾਮ ਨਾਲ ਨਾਲ ਲਿਖਦਾ ਜਾ ਰਿਹਾ  ਹੈ ਤੇ ਇਸਨੇ ਇਸ ਰਚਨਾਂ ਵਿਚ  ਸੈਂਕੜੇ ਵਾਰ ਅਪਣਾਂ ਨਾਮ ਲਿਖਿਆ ਹੈ "ਕਬਿ ਸਯਾਮ ਕਹੈ" "ਕਬਿ ਸਯਾਮ ਭਨੈ"  ਆਦਿ।  ਨਾਲ ਹੀ ਨਾਲ ਵਿੱਚ ਵਿੱਚ ਕਈ  ਵਾਰੀ "ਦੇਵੀ ਜੂਕੀ  ਉਸਤਤ" ਵੀ ਕਰਦਾ ਜਾਂਦਾ ਹੈ। ਕ੍ਰਿਸ਼ਨ ਅਵਤਾਰ ਵਾਲੇ ਅਧਿਆਇ ਵਿੱਚ ਤੇ ਇਸ ਨੇ ਬਹੁਤ ਵਾਰੀ " ਦੇਵੀ" ਦੀ ਉਸਤਤ ਕੀਤੀ ਹੈ। ਕੀ ਇਹ ਕਵੀ ਜੋ ਅਪਣਾਂ ਨਾਮ, ਵੀ ਲਿਖਦਾ ਜਾ ਰਿਹਾ ਹੈ ਅਤੇ "ਦੇਵੀ ਉਸਤਤਿ" ਵੀ ਕਰ ਰਿਹਾ ਹੈ, ਕੀ ਉਹ ਗੁਰੂ ਦੀ ਕ੍ਰਿਤ ਹੋ ਸਕਦੀ ਹੈ ? ਉਹ ਵੇਖੋ ਇਸ ਰਚਨਾਂ ਵਿੱਚ ਦੇਵੀ ਦੀ ਉਸਤਤਿ ਕਿਸ ਤਰ੍ਹਾਂ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਇਹ ਪ੍ਰਥਵੀ, ਭੂਮੀ ਤੇ ਅਕਾਸ਼ ਤੂੰ ਹੀ ਬਣਾਇਆ। ਕੀ "ਇਕ ਨਿਰੰਕਾਰ " ਨੂੰ ਇਸ ਦੁਨੀਆਂ ਦਾ "ਕਰਤਾ" ਮਨਣ ਵਾਲਾ ਗੁਰੂ  ਉਸ ਚੰਡੀ ਦੇਵੀ ਨੂੰ  ਇਸ ਸ੍ਸ਼ਟੀ ਦਾ ਸਿਰਜਣ  ਵਾਲਾ ਕਹਿ ਸਕਦਾ ਹੈ?

 
ਅਥ ਦੇਵੀ ਜੂ ਕੀ ਉਸਤਤ ਕਥਨੰ ॥ ਪੰਨਾ ਨੰ 309 ਅਖੌਤੀ ਦਸਮ ਗ੍ਰੰਥ
ਭੁਜੰਗ ਪ੍ਰਯਾਤ ਛੰਦ ॥ ਤੁਹੀ ਅਸਤ੍ਰਣੀ ਆਪ ਰੂਪਾ ॥ ਤੁਹੀ ਅੰਬਕਾ ਜੰਭ ਹੰਤੀ ਅਨੂਪਾ ॥ ਤੁਹੀ ਅੰਬਕਾ ਸੀਤਲਾ ਤੋਤਲਾ ਹੈ ॥ ਪ੍ਰਿਥਵੀ ਭੂਮ ਆਕਾਸ਼ ਤੈ ਹੀ ਕੀਆ ਹੈ ॥੪੨੧॥
ਤੁਹੀ ਮੁੰਡ ਮਰਦੀ ਕਪਰਦੀ ਭਵਾਨੀ ॥ ਤੁਹੀ ਕਾਲਕਾ ਜਾਲਪਾ ਰਾਜਧਾਨੀ ॥ਮਹਾ ਜੋਗ ਮਾਇਆ ਤੁਹੀ ਈਸ਼੍ਵਰੀ ਹੈ ॥ ਤੁਹੀ ਤੇਜ ਆਕਾਸ਼ ਥੰਭੋ ਮਹੀ ਹੈ ॥੪੨੨॥
ਤੁਹੀ ਰਿਸ਼ਟਣੀ ਪੁਸ਼ਟਣੀ ਜੋਗ ਮਾਇਆ ॥ ਤੁਹੀ ਮੋਹ ਸੁ ਚਉਦਹੂੰ ਲੋਕ ਛਾਇਆ ॥ ਤੁਹੀ ਸੁੰਭ ਨੈਸੁੰਭ ਹੰਤੀ ਭਵਾਨੀ ॥ ਤੁਹੀ ਚਉਦਹੂੰ ਲੋਗ ਕੀ ਜੋਤਿ ਜਾਨੀ ॥੪੨੩॥
ਤੁਹੀ ਰਿਸ਼ਟਣੀ ਪੁਸ਼ਟਣੀ ਸ਼ਸਤ੍ਰਣੀ ਹੈ ॥ ਤੁਹੀ ਕਸ਼ਟਣੀ ਹਰਤਣੀ ਅਸਤ੍ਰਣੀ ਹੈ ॥ ਤੁਹੀ ਜੋਗ ਮਾਇਆ ਤੁਹੀ ਬਾਕ ਬਾਨੀ ॥ ਤੁਹੀ ਅੰਬਕਾ ਜੰਭਰਾ ਰਾਜਧਾਨੀ ॥੪੨੪॥
ਮਹਾ ਜੋਗ ਮਾਇਆ ਮਹਾਰਾਜ ਧਾਨੀ ॥ ਭਵੀ ਭਾਵਨੀ ਭੂਤ ਭਬਿਅੰ ਭਵਾਨੀ ॥ ਚਰੀ ਆਚਰਣੀ ਖੇਚਰਣੀ ਭੂਪਣੀ ਹੈ ॥ ਮਹਾ ਬਾਹਣੀ ਆਪ ਨੀਰੂਪਣੀ ਹੈ ॥੪੨੫॥
ਮਹਾ ਭੈਰਵੀ ਭੂਤਨੇਸੁਰੀ ਭਵਾਨੀ ॥ ਭਵੀ ਭਾਵਨੀ ਭਬਯੰ ਕਾਲੀ ਕ੍ਰਿਪਾਣੀ ॥ ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ ॥ ਸ਼ਿਵਾ ਸੀਤਲਾ ਮੰਗਲਾ ਤੋਤਲਾ ਹੈ ॥੪੨੬॥
ਤੁਹੀ ਅੱਛਰਾ ਪੱਛਰਾ ਬੁੱਧ ਬ੍ਰਿੱਧਿਆ ॥ ਤੁਹੀ ਭੈਰਵੀ ਭੂਪਣੀ ਸੁੱਧ ਸਿੱਧਿਆ ॥ ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰ ਧਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥
ਤੁਹੀ ਰਾਜਸੀ ਸਾਤਕੀ ਤਾਮਸੀ ਹੈ ॥ ਤੁਹੀ ਬਾਲਕਾ ਬ੍ਰਿਧਣੀ ਅਉ ਜੁਆ ਹੈ ॥ ਤੁਹੀ ਦਾਨਵੀ ਦੇਵਣੀ ਜੱਛਣੀ ਹੈ ॥ ਤੁਹੀ ਕਿੰਨ੍ਰਣੀ ਮੱਛਣੀ ਕੱਛਣੀ ਹੈ ॥੪੨੮॥
ਤੁਹੀ ਦੇਵਤੇਸ਼ੇਸ਼ਣੀ ਦਾਨਵੇਸਾ ॥ ਸਰਹ ਬ੍ਰਿਸ਼ਟਣੀ ਹੈ ਤੁਹੀ ਅਸਤ੍ਰ ਭੇਸਾ ॥ ਤੁਹੀ ਰਾਜ ਰਾਜੇਸ਼੍ਵਰੀ ਜੋਗ ਮਾਯਾ ॥ ਮਹਾ ਮੋਹ ਸੋ ਚਉਦਹੂੰ ਲੋਕ ਛਾਯਾ ॥੪੨੯॥
ਤੁਹੀ ਬ੍ਰਾਹਮੀ ਬੈਸ਼ਨਵੀ ਸ੍ਰੀ ਭਵਾਨੀ ॥ ਤੁਹੀ ਬਾਸਵੀ ਈਸ਼੍ਵਰੀ ਕਾਰਤਕਯਾਨੀ ॥ ਤੁਹੀ ਅੰਬਕਾ ਦੁਸ਼ਟਹਾ ਮੁੰਡ ਮਾਲੀ ॥ ਤੁਹੀ ਕਸ਼ਟ ਹੰਤੀ ਕ੍ਰਿਪਾ ਕੈ ਕ੍ਰਿਪਾਲੀ ॥੪੩੦॥
तुही ब्राहमी बैशनवी स्री भवानी ॥ तुही बासवी ईश्वरी कारतकयानी ॥ तुही अ्मबका दुशटहा मुंड माली ॥ तुही कशट हंती क्रिपा कै क्रिपाली ॥४३०॥
ਤੁਮੀ ਬ੍ਰਾਹਮਣੀ ਹ੍ਵੈ ਹਿਰੰਨਾਛ ਮਾਰਯੋ ॥ ਹਰੰਨਾਕਸ਼ੰ ਸਿੰਘਣੀ ਹ੍ਵੈ ਪਛਾਰਯੋ ॥ ਤੁਮੀ ਬਾਵਨੀ ਹ੍ਵੈ ਤਿਨੋ ਲੋਗ ਮਾਪੇ ॥ ਤੁਮੀ ਦੇਵ ਦਾਨੋ ਕੀਏ ਜੱਛ ਥਾਪੇ ॥੪੩੧॥

 

ਇਨਾਂ ਮੂਰਖ  ਦਸਮ ਗ੍ਰੰਥੀਆਂ ਅਤੇ ਇਨਾਂ ਦਾ ਪੱਖ  ਪੂਰ ਰਹੇ ਅਖੌਤੀ  ਵਿਦਵਾਨਾਂ ਕੋਲੌਂ ਮੇਰਾ ਸਿਧਾ ਸਵਾਲ ਹੈ,  ਜੋ ਦੇਵੀ ਦੇ ਨਾਮ ਨੂੰ "ਅਕਾਲਪੁਰਖ"  ਲਈ ਵਰਤਿਆ ਸ਼ਬਦ ਕਹੀੰਦੇ ਨੇ ਉਨਾਂ ਕੋਲ ਕੀ ਜਵਾਬ ਹੈ?  ਇਸ "ਦੇਵੀ ਜੂਕੀ ਉਸਤਤ" ਵਿੱਚ ਦੇਵੀ ਦੇ ਕੇੜ੍ਹੇ ਕੇੜਹੇ  ਨਾਮਾਂ ਨੂੰ ਉਹ "ਅਕਾਲਪੁਰਖ" ਲਈ ਵਰਤਿਆ ਗਇਆ ਸ਼ਬਦ ਸਾਬਿਤ ਕਰਨਗੇ ? ਇਹ ਤਾਂ ਸਯਾਮ ਕਵੀ ਦੀ ਦੇਵੀ ਹੈ ਜਿਸਨੂੰ ਤੁਸੀ ਅਪਣਾਂ ਰੱਬ ਮਨੀ ਜਾਂਦੇ ਹੋ। ਕੀ ਹੁਣ ਇਨਾਂ ਸਾਰੇ ਨਾਮਾਂ ਨੂੰ ਤੁਸੀ ਅਕਾਲਪੁਰਖ ਲਈ ਵਰਤਿਆ ਸ਼ਬਦ ਕਹਿ ਸਕਦੇ ਹੋ ? ਤੁਹਾਡਾ ਹੋਰ ਭੁਲੇਖਾ ਦੂਰ ਕਰਨ ਲਈ ਇਹ ਵੀ ਦਸ ਦੇਵਾਂ ਕਿ  ਇਸ ਸਯਾਮ ਕਵੀ ਨੇ (ਜੋ ਦੁਰਗਾ ਦਾ ਪਰਮ ਭਗਤ ਹੈ)  "ਦੇਵੀ ਜੁਕੀ ਉਸਤਤ" ਨਾਮ ਦੇ ਸਿਰਲੇਖ ਹੇਠ ਕਈ ਵਾਰੀ ਇਸ ਕਿਤਾਬ ਵਿਚ ਦੇਵੀ ਦੀ ਉਸਤਤਿ ਕੀਤੀ ਹੈ। ਉਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀ ਦੀ ਹੈ ਜੋ ਹਲੀ ਵੀ ਇਸ ਕਿਤਾਬ ਨੂੰ ਗੁਰੂ ਰਚਿੱਤ ਕਹਿ ਰਹੇ ਨੇ। ਇਹ "ਦਸਮ ਗ੍ਰੰਥੀਆਂ ਦੇ ਗੁਰੂ"  ਦੀ ਕ੍ਰਿਤ ਤੇ ਹੋ ਸਕਦੀ ਹੈ "ਸ਼ਬਦ ਗੁਰੂ,  ਗ੍ਰੰਥ ਸਾਹਿਬ ਦੇ ਸਿੱਖਾਂ " ਦੇ ਗੁਰੂ ਦੀ ਇਹ ਰਚਨਾਂ ਨਹੀਂ ਹੋ ਸਕਦੀ। 

ਇਸ ਕਿਤਾਬ ਦੇ "ਕ੍ਰਿਸ਼ਨ ਅਵਤਾਰ" ਦੇ ਸਾਰੇ 514 ਪੰਨਿਆ ਦਾ ਜਿਕਰ ਕਰਨਾਂ ਤੇ ਇਥੇ ਮੁਮਕਿਨ ਨਹੀਂ । ਹਾਂ ਕੁਝ ਪ੍ਰਸੰਗ ਐਸੇ ਹਨ ਜਿਨਾਂ ਨੂੰ ਆਪ ਤਕ ਪਹੁੰਚਾਨਾਂ ਬੇਹਦ ਜਰੂਰੀ ਹੈ,  ਕਿਉ ਕਿ ਇਹ ਪ੍ਰਸੰਗ ਹੀ ਆਪ ਜੀ ਨੂੰ ਇਹ ਨਿਰਣਾਂ ਕਰਨ ਲਈ ਸਹਾਇਕ ਹੋਣਗੇ  ਕਿ ਇਹੋ ਜਹੀ ਕਵਿਤਾ ਅਤੇ ਕਹਾਨੀ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਲਿਖ ਸਕਦੇ । ਖਾਸ ਕਰਕੇ ਉਸ ਕਹਾਨੀ ਨੂੰ ਜਿਸਨੂੰ ਉਸ ਦਾ ਲਿਖਣ ਵਾਲਾ "ਸਯਾਮ ਕਵੀ" ਵਾਰ ਵਾਰ ਅਪਣਾਂ ਨਾਮ ਲਿਖ ਕੇ ਕਹਿ ਰਿਹਾ ਹੈ ਕੇ ਇਹ ਸਭ ਕੁਝ "ਕਬਿ ਸਯਾਮ ਕਹੈ" (ਸਯਾਮ ਕਵੀ ਕਹਿ ਰਿਹਾ ਹੈ।)  ਆਉ ਵੇਖਿਏ ਕਿ ਇਸ "ਕ੍ਰਿਸ਼ਨ ਅਵਤਾਰ " ਵਿੱਚ  ਇਨਾਂ ਦੇ ਗੁਰੂ ਦੀ ਲਿਖਤ ਕਿਨੀ ਕੁ ਅਸ਼ਲੀਲ ਹੈ । ਇਸ ਪ੍ਰਸੰਗ ਨੂੰ ਪੜ੍ਹਨ ਦੇ ਨਾਲ ਹੀ  ਨਾਲ ਸਾਨੂੰ ਇਹ  ਨਿਰਣਾਂ ਵੀ ਕਰ ਲੈਣਾਂ ਹੈ ਕਿ ਇਹੋ ਜਹੀਆਂ ਕਹਾਨੀਆਂ ਸਾਡੀ ਨਵੀਂ ਪਨੀਰੀ ਨੂੰ ਕੀ ਸਬਕ ਅਤੇ ਸਿਖਿਆ ਦੇ ਰਹਿਆ ਨੇ।

 
ਗੋਪੀਆਂ ਰਲ ਕੇ ਨਹਾ ਰਹੀਆਂ ਨੇ ਅਤੇ ਕੰਡੇ ਤੇ ਹੀ ਅਪਣੇ ਉਤਾਰੇ ਹੋਏ ਵਸਤਰ ਰੱਖ ਕੇ ਨਾਉਣ ਲਗ ਪੈੰਦੀਆ ਨੇ। ਕ੍ਰਿਸ਼ਨ ਉਨਾਂ ਦੇ ਕਪੜੇ ਚੁਰਾ ਲੈੰਦਾ ਹੈ ਅਤੇ ਇਕ ਪੇੜ ਤੇ ਜਾ ਕੇ ਬਿਹ ਜਾਂਦਾ ਹੈ।

ਉਹ ਨਗਨ ਗੋਪੀਆਂ ਅਪਣੇ ਕਪੜੇ ਵਾਪਸ ਮੰਗਦੀਆ ਨੇ ਤੇ "ਕ੍ਰਿਸ਼ਨ ਅਵਤਾਰ"  ਉਨਾਂ ਨੂੰ ਕਪੜੇ ਵਾਪਸ ਨਹੀਂ ਕਰਦਾ। ਉਹ ਗੋਪੀਆਂ ਅਗੇ ਕੁਝ ਇਹੋ ਜਹਿਆ ਸ਼ਰਤਾਂ ਰਖਦਾ ਹੈ ਜੋ ਇਕ ਗੁਰੂ ਕੀ ਇਹ ਬੇਸ਼ਰਮ ਤੋਂ ਬੇਸ਼ਰਮ ਬੰਦੇ ਨੂੰ ਵੀ ਲੱਜਿਤ ਕਰ ਦੇਂਣ।  

ਉਨਾਂ ਗੋਪੀਆਂ ਅਤੇ  ਕ੍ਰਿਸ਼ਨ (ਜੋ ਇਸ ਕਾਲੀ ਕਿਤਾਬ ਦਾ ਅਵਤਾਰ ਹੈ ) ਦੇ ਵਿੱਚ ਕੀ ਸੰਵਾਦ ਚਲ ਰਿਹਾ ਹੈ ਤੇ ਕ੍ਰਿਸ਼ਨ ਕੀ ਕਰਦਾ ਹੈ ਆਉ ਇਸ ਵ੍ਰਿਤਾਂਤ ਵਲ ਨਜਰ ਮਾਰਦੇ ਹਾਂ। ਇਸ ਦਾ ਸਿਰਲੇਖ ਹੈ "ਅਥ ਚੀਰ ਹਰਨ ਕਥਨੰ॥" (ਪੰਨਾ 285 ਅਖੌਤੀ ਦਸਮ ਗ੍ਰੰਥ).................

ਕਨ੍ਹਬਾਚ॥ਸਵੈਯਾ
ਨ੍ਹਾਵਨ ਲਾਗਿ ਜਬੈ ਗੁਪੀਆ ਤਬ ਲੈ ਪਟ ਕਾਨ ਚਰਯੋ ਤਰ ਊਪੈ ॥ ਤਉ ਮੁਸਕਯਾਨ ਲਗੀ ਮਧ ਆਪਨ ਕੋਇ ਪੁਕਾਰ ਕਰੇ ਹਰਿ ਜੂ ਪੈ ॥

....................
ਸ੍ਵੈਯਾ ॥ 
ਕਾਨ੍ਹ ਕਹੀ ਹਸ ਬਾਤ ਤਿਨੈ ਕਹਿ ਹੈ ਹਮ ਜੋ ਤੁਮ ਸੋ ਮਨ ਹੋ ॥ ਸਭ ਹੀ ਮੁਖਿ ਚੂਮਨ ਦੇਹੁ ਕਹਯੋ ਚੁਮ ਹੈ ਹਮ ਹੂੰ ਤੁਮਹੂੰ ਗਨਿਹੋ ॥ 
ਅਰੁ ਤੋਰਨ ਦੋਹੁ ਕਹਯੋ ਸਭਹੀ ਕੁਚ ਨਾ ਤਰ ਹਉ ਤੁਮ ਕੌ ਹਨਿਹੋ ॥ ਤਬਹੀ ਪਟ ਦੇਉ ਸਭੈ ਤੁਮਰੇ ਇਹ ਝੂਠ ਨਹੀਂ ਸਤ ਕੈ ਜਨਿਹੋ ॥੨੬੬॥ਪੰਨਾ 287

 

ਅਰਥ: ਕ੍ਰਿਸ਼ਨ ਨੇ ਹਸ ਕੇ ਉਨਾਂ ਨੂੰ ਇਹ ਗੱਲ ਕਹੀ- ਜੋ ਮੈਂ ਕਹਾਂ ਗਾ  ਉਹ ਤੁਸੀ ਮੰਨ ਜਾਉਗੀਆਂ ? (ਕ੍ਰਿਸ਼ਨ ਨੇਫਿਰ ) ਕਹਿਆ- ਤੁਸੀ ਸਾਰੀਆਂ (ਮੈਨੂੰ) ਆਪਣੇ ਮੂੰਹ ਤੇ ਚੰਮਣ ਦਿਉ: ਮੈਂ ਚੁਮਦਾ ਜਾਵਾਂਗਾ ਅਤੇ ਤੁਸੀ ਗਿਣਦੀਆਂ ਜਾਣਾਂ। (ਅਤੇ ਫਿਰ) ਕਿਹਾ- (ਤੁਸੀ) ਸਾਰੀਆਂ ਮੈਨੂੰ ਆਪਣੀਆਂ ਛਾਤੀਆਂ ਪੁਟਣ (ਮਸਲਣ) ਦਿਉ, ਨਹੀਂ ਤਾਂ ਮੈਂ ਤੁਹਾਨੂੰ ਪਾਲੇ (ਠੰਡ) ਨਾਲ ਮਾਰਾਂਗਾ। ਇਸ ਵਿੱਚ ਝੂਠ ਨਹੀਂ, ਸੱਚ ਕਰਕੇ ਜਾਣੋਂ (ਜਦੋਂ ਤੁਸੀਂ ਇਹ ਸ਼ਰਤਾਂ ਪੂਰੀਆਂ ਕਰ ਦਿਉ ਗੀਆਂ , ਮੈਂ ਤੁਹਾਡੇ ਵਸਤਰ ਵਾਪਸ ਕਰ ਦਿਆ ਗਾ।

 
ਫੇਰਿ ਕਹੀ ਮੁਖ ਤੇ ਹਰਿ ਜੀ ਸੁਨਿ ਰੀ ਇਕ ਬਾਤ ਕਹੋ ਸੰਗ ਤੇਰੇ ॥ ਜੋਰ ਪ੍ਰਨਾਮ ਕਰੋ ਕਰਿ ਸੋ ਤੁਮ ਕਾਮ ਕਰਾ ਉਪਜੀ ਜੀਅ ਮੇਰੇ ॥ 
ਤੌ ਹਮ ਬਾਤ ਕਹੀ ਤੁਮਸੋ ਜਬ ਘਾਤ ਬਨੀ ਸੁਭ ਠਉਰ ਅਕੇਰੇ ॥ ਦਾਨ ਲਹੈ ਜੀਅ ਕੋ ਹਮਹੂੰ ਹਸ ਕਾਨ੍ਹ ਕਹੀ ਤੁਮਰੋ ਤਨ ਹੇਰੇ ॥੨੬੭॥ ਪੰਨਾ 287

 
ਅਰਥ: ਫਿਰ ਕ੍ਰਿਸ਼ਨ ਨੇ ਹੱਸ ਕੇ ਮੂਹੋ ਇਹ ਗਲ ਕਹੀ - ਹੇ ਪਿਆਰੀਉ ! ਤੁਹਾਡੇ ਨਾਲ ਇਕ ਗੱਲ ਕਰਦਾ ਹਾਂ, ਸੁਣੋਂ ਤੁਸੀ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ: ਮੇਰੇ ਮਨ ਵਿੱਚ ਕਾਮ ਵਾਸਨਾ ਜਾਗ ਪਈ ਹੈ। ਤਦ ਹੀ ਤੁਹਾਨੂੰ ਇਹ ਗਲ ਕਹੀ ਹੈ, ਜਦ ਇਹ ਇਕਾਂਤ ਸਥਾਂਨ ਦਾ ਸੂੰਦਰ ਦਾਉ ਲਗ ਗਇਆ ਹੈ। ਕ੍ਰਿਸ਼ਨ ਨੇ ਹਸ ਕੇ ਕਿਹਾ- ਤੁਹਾਡੇ ਸੂੰਦਰ ਸ਼ਰੀਰਾਂ ਨੂੰ ਵੇਖ ਕੇ ਮੇਰਾ ਮਨ ( ਦੇਹ ) ਦਾਨ ਲੈਣ ਨੂੰ ਕਰ ਆਇਆ ਹੈ।
..............................
ਸਵੈਯਾ ॥
ਤਉ ਫਿਰ ਬਾਤ ਕਹੀ ਉਨਹੂੰ ਸੁਨਿ ਰੀ ਹਰਿ ਜੂ ਪਿਖ ਬਾਤ ਕਹੀ ॥ ਸੁਨਿ ਜੋਰ ਹੁਲਾਸ ਬਢਯੋ ਜੀਅ ਮੈ ਗਿਨਤੀ ਸਰਤਾ ਮਗ ਨੇਹ ਬਹੀ ॥
ਅਬ ਸ਼ੰਕ ਛੁਟੀ ਇਨ ਕੇ ਮਨ ਕੀ ਤਬ ਹੀ ਹਸਿ ਕੈ ਇਹ ਬਾਤ ਕਹੀ ॥ਅਬ ਸੱਤਿ ਭਯੋ ਹਮ ਕੌ ਦੁਰਗਾ ਬਰ ਮਾਤ ਸਦਾ ਇਹ ਮੱਤਿ ਸਹੀ ॥੨੮੧॥

ਅਰਥ: ਤਦੋਂ ਫਿਰ ਇਨਾਂ ਗੋਪੀਆਂ ਨੇ ਗਲ ਕੀਤੀ ਕਿ ਹੇ ਸਖੀਉ ! ਕ੍ਰਿਸ਼ਨ ਨੇ ਕੀ ਗਲ ਕਹੀ ਹੈ। ਇਨਾਂ ਦੇ ਮਨ ਵਿੱਚ ਕਾਮ ਵੱਧ ਗਿਆ ਹੈ। ਸਬ ਕੁਝ ਪ੍ਰੇਮ ਦੀ ਨਦੀ ਵਿੱਚ ਰੁੜ ਗਇਆ ਹੈ।ਹੁਣ ਇਨਾਂ ਦੇ ਮਨ ਦੀ ਸੰਗ  (ਸ਼ਰਮ)ਖਤਮ ਹੋ ਗਈ ਹੈ। ਤਾਂ ਹੀ ਤੇ ਕ੍ਰਿਸ਼ਨ ਨੇ ਇਹ ਗਲ ਕਹੀ ਹੇ। ਹੁਣ ਦੁਰਗਾ ਦੇਵੀ ਦਾ ਦਿਤਾ ਵਰ ਸੱਚਾ ਹੋ ਗਇਆ ਹੈ।(ਦੁਰਗਾ) ਮਾਤਾ ਸਦਾ ਸੱਚੀ ਅਤੇ ਸਹੀ ਹੈ।

ਸਵੈਯਾ ॥
ਕਾਨ੍ਹ ਤਬੈ ਕਰ ਕੇਲ ਤਿਨੋ ਸੰਗਿ ਪੈ ਪਟ ਦੇ ਕਰਿ ਛੋਰ ਦਈ ਹੈ ॥ ਹੋਇ ਇਕਤ੍ਰ ਤਬੈ ਗੁਪੀਆ ਸਭ ਚੰਡ ਸਰਾਹਤ ਧਾਮ ਗਈ ਹੈ ॥
ਆਨੰਦ ਅਤਿ ਸੁ ਬਢਯੋ ਤਿਨ ਕੇ ਜੀਅ ਸੋ ਉਪਮਾ ਕਬਿ ਚੀਨ ਲਈ ਹੈ ॥ਜਿਉ ਅਤ ਮੇਘ ਪਰੈ ਧਰ ਪੈ ਧਰ ਪੈ ਧਰ ਜਯੋਂ ਸਬਜੀ ਸੁਭ ਰੰਗ ਭਈ ਹੈ ॥੨੮੨॥
ਅਰਥ: 

ਕ੍ਰਿਸ਼ਨ ਨੇ ਉਨਾਂ ਨਾਲ ਕਾਮ ਕ੍ਰੀੜਾ ਕਰਕੇ ਅਤੇ ਬਸਤ੍ਰ ਦੇ ਕੇ ਛਡ ਦਿਤਾ। ਸਾਰੀਆਂ ਗੋਪੀਆਂ ਇਕੱਠੀਆਂ ਹੋਕੇ , ਚੰਡੀ (ਦੁਰਗਾ) ਦੀ ਸਰਾਹਨਾਂ ਕਰਦਿਆਂ ਘਰਾਂ ਨੂੰ ਚਲੀਆਂ ਗਈਆਂ ਹਨ। ਉਨਾਂ ਦੇ ਮਨ ਵਿੱਚ ਬਹੁਤ ਆਨੰਦ ਵਧ ਗਇਆ ਹੈ। ਇਸ ਦੀ ੳਪਮਾਂ ਕਵੀ ਨੇ ਇਸ ਤਰ੍ਹਾਂ ਸਨਮਝੀ ਹੈ। ਜਿਸ ਤਰ੍ਹਾਂ ਧਰਤੀ ਤੇ ਬਹੁਤ ਮੀਹ ਪੈਣ ਨਾਲ ਧਰਤੀ ਹਰਯਾਵਲੀ ਹੋ ਜਾਂਦੀ ਹੈ।

ਮੇਰੇ ਪਿਆਰੇ ਵੀਰੋ ਅਤੇ ਭੇਣੋਂ ! ਮੈਂ ਬਹੁਤ ਹੀ ਬੇਸ਼ਰਮ ਹੋ ਕੇ ਇਹ ਵ੍ਰਿਤਾਂਤ ਸੁਣਾਇਆ ਹੈ। ਸਾਨੂੰ ਸਾਰਿਆ ਨੂੰ ਇਸ ਕਿਤਾਬ ਨੇ  ਪਰਲੇ ਦਰਜੇ ਦਾ ਬੇਸ਼ਰਮ ਬਣਾਂ ਕੇ ਰਖ ਦਿਤਾ ਹੈ। ਮੈਂ ਸਭ ਕੋਲੋਂ ਮਾਫੀ ਵੀ ਮੰਗਦਾ ਹਾਂ ਤੇ ਇਕ ਗਲ ਕਹਿ ਦੇਣਾਂ ਚਾਂਉਦਾ ਹਾ ਕੇ ਜੇ ਹਲੀ ਵੀ ਅਸੀ ਆਪ ਬੇਸ਼ਰਮ ਹੋ ਕੇ ਇਸ ਕਿਤਾਬ ਦੇ ਭੇਦ ਕੌਮ ਦੇ ਅਗੇ ਨਾਂ ਖੋਲੇ  ਤਾਂ ਇਕ ਦਿਨ ਸਾਰੀ ਕੌਮ ਹੀ  ਬੇਸ਼ਰਮ ਅਖਵਾਏਗੀ। ਦਸਮ ਬਾਣੀ ਦੇ ਨਾਮ ਤੇ ਸਾਡੇ ਗੁਰੂ ਨੂੰ ਅਸ਼ਲੀਲ ਰਚਨਾਵਾਂ ਲਿਖਨ ਵਾਲਾ ਗੁਰੂ ਸਾਬਿਤ ਕਰ ਦਿਤਾ ਜਾਵੇਗਾ।

ਵੀਰੋ ਹੁਣ ਤਾਂ ਜਾਗੋ ! ਇਸ ਸਾਜਿਸ਼ ਨੂੰ ਸਮਝੋ ਇਸ ਕੂੜ ਕਬਾੜ ਨੂੰ ਦਸਮਬਾਣੀ ਨਾਂ ਕਹੀ ਜਾਉ ! ਅਪਣੇ ਗੁਰੂ ਨਾਲ ਪਿਆਰ ਕਰਨ ਵਾਲੇ , ਉਸ ਦੀ ਬੇਪਤੀ ਨਹੀਂ ਕਰਦੇ।

ਕੋਈ ਦੁਸ਼ਮਨ ਸਾਨੂੰ ਬਦਨਾਮ ਕਰੇ ਤੇ ਕੋਈ ਗਿਲਾ ਨਹੀਂ, ਜੇ  ਸਾਡੇ ਅਖੌਤੀ ਆਗੂ ਅਤੇ ਤਖਤਾਂ ਦੇ ਹੈਡ ਗ੍ਰੰਥੀ ਹੀ ਸਾਡੇ ਗੁਰੂ ਨੂੰ ਬਦਨਾਮ ਕਰਨ ਲਈ ਕਮਰ ਕੱਸਾ ਕਰ ਚੁਕੇ ਹੋਣ ਤੇ ਇਸ ਦੀ ਜਿੱਮੇਦਾਰੀ ਸਾਡੇ ਵਰਗੇ ਗੁਰੂ ਘਰ ਦੇ ਕੂਕਰਾਂ ਦੀ ਆ ਬਣਦੀ ਹੈ। ਕਿਸੇ ਦੀ ਪਰਵਾਹ ਨਾਂ ਕਰੋ !ਸਾਡੇ ਦਿਲ ਜੋ ਵਲੂਧਰ ਰਹੇ ਨੇ ਉਨਾਂ ਗੁਰੂ ਨਿਂਦਕਾਂ ਤੋ ਬਿਲਕੁਲ ਨਾਂ ਡਰੋ ! ਇਸ "ਕਾਲੀ ਕਿਤਾਬ" ਦਾ ਜੁਲਾ ਕੌਮ ਦੇ ਸਿਰੋਂ ਚੁੱਕ ਦੇਣ ਦਾ ਸੰਕਲਪ ਕਰ ਲਵੋ !  ਜੇ ਇਹ ਕਿਤਾਬ ਹੋਰ 50 ਸਾਲ ਨਾਂ ਹਟੀ ਤੇ ਸਾਡੀ ਕੌਮ ਦੀ ਨਵੀ ਫਸਲ ਨੂੰ ਇਕ ਜਹਰੀਲੇ  "ਖਰ ਪਤਵਾਰ" ਵਾਂਗ ਜੜੋਂ ਖਤਮ ਕਰ ਕੇ ਰਖ ਦੇਵੇਗੀ।

ਪਾਠਕ ਵੀਰੋ ! ਇਸ ਕਵਿਤਾ ਇਚ  ਅਸ਼ਲੀਲਤਾ ਦੀ ਇਹ ਕਹਾਨੀ ਤੇ ਦੇਵੀ ਪੂਜਕ "ਸਯਾਮ ਕਵੀ"  ਦੀ ਇਕ ਵਾਂਨਗੀ (ਟ੍ਰੇਲਰ) ਹੀ ਸੀ । "ਚਰਿਤ੍ਰਯੋ ਪਾਖਿਯਾਨ" ਨਾਮ ਦੀ ਕਹਾਨੀ  ਤੇ ਪੂਰੀ ਫਿਲਮ ਹੈ ਜਿਸ ਦਾ ਜਿਕਰ ਗੁਰੂ ਨੇ ਚਾਹਿਆ ਤੇ ਵਿਸਤਾਰ ਨਾਲ ਇਸ ਲੇਖ ਲੜੀ ਦੇ ਅਗਲੇ ਭਾਗਾਂ ਵਿੱਚ ਕੀਤਾ ਜਾਵੇਗਾ। ਲੇਕਿਨ ਫਿਲਹਾਲ ਅਗਲੇ ਭਾਗ ਵਿੱਚ , ਇਸ ਕਿਤਾਬ ਵਿੱਚ ਦਰਜ ਕੁਝ ਹੋਰ ਕਵਿਤਾਵਾਂ ਬਾਰੇ ਚਰਚਾ ਕਰਾਂਗੇ ਤੇ ਇਹ ਸਮਝਾਂ ਗੇ ਕਿ ਪੰਨਾ ਨੰ 708 ਤਕ ਤੇ ਸਾਨੂੰ ਇਸ ਕੂੜ ਕਿਤਾਬ ਤੋਂ ਇਕ ਵੀ ਗਲ ਐਸੀ ਨਹੀਂ ਮਿਲੀ , ਜਿਸ ਨਾਲ ਇਕ ਸਿੱਖ ਦਾ ਜੀਵਨ ਉੱਚਾ ਹੂੰਦਾ ਹੋਵੇ ਅਤੇ ਇਹ ਸਾਡੇ ਸ਼ਬਦ ਗੁਰੂ ਦੇ ਸਿਧਾਂਤਾਂ ਨਾਲ ਮੇਲ ਖਾਂਦੀ ਹੋਵੇ। ਭੁਲ ਚੁਕ ਲਈ ਖਿਮਾ ਦਾ ਜਾਚਕ ਹਾਂ ਜੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top