(ਅੱਥ ਬਚਿੱਤ੍ਰ ਨਾਟਕ ਗੰਥ ਲਿਖਯਤੇ॥
ਨਮੋ ਬਾਣ ਪਾਣੰ ॥ ਨਮੋ ਨਿਰਭਯਾਣੰ ॥ ਨਮੋ ਦੇਵ ਦੇਵੰ ॥ ਭਵਾਣੰ ਭਵੇਅੰ ॥੮੬॥ ਨਮੋ ਉਗ੍ਰ ਦਾੜੰ
॥ ਮਹਾ ਗ੍ਰਿਸਟ ਗਾੜੰ ॥੮੯॥ ਨਮੋ ਤੀਰ ਤੋਪੰ ॥ ਜਿਨੈ ਸਤ੍ਰੁ ਘੋਪੰ ॥)
ਇਸ ਲੇਖ ਦੇ ਪਿਛਲੇ ਭਾਗ ਵਿਚ ਅਸੀ ਚਰਚਾ ਕੀਤੀ ਸੀ ਕਿ ਅਪਣੀ "ਆਤਮ ਕਥਾ" ਲਿਖਨ ਵਾਲਾ "ਬਚਿੱਤ੍ਰ
ਨਾਟਕ" ਦਾ ਕਵੀ, ਜਿਨੀਆ ਕੁ ਜਬਲੀਆ ਮਾਰ ਸਕਦਾ ਸੀ ਉਸ ਨੇ ਮਾਰੀਆ , ਇਹ ਸਾਬਿਤ ਕਰਨ ਲਈ ਕਿ "ਕਾਲ"
ਹੀ "ਆਦਿ" ਹੈ ਤੇ "ਕਾਲ" ਹੀ "ਜੁਗਾਦਿ" ਹੈ ਤੇ "ਕਾਲ" ਹੀ "ਅਕਾਲ" ਹੈ ।
"ਕਾਲ ਹੀ" ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ ॥"ਕਾਲ
ਹੀ" ਪਾਇ ਭਯੋ ਬ੍ਰਹਮਾ ਸਿਵ "ਕਾਲ ਹੀ" ਪਾਇ ਭਯੋ ਜੁਗੀਆ ਹੈ ॥
"ਕਾਲ ਹੀ" ਪਾਇ ਸੁਰਾਸੁਰ ਗੰਧ੍ਰਬ ਜੱਛ ਭੁਜੰਗ ਦਿਸਾ ਬਿਦਿਸਾ ਹੈ ॥ਔਰ
ਸੁਕਾਲ ਸਭੈ ਬਸ "ਕਾਲ" ਕੇ ਏਕ ਹੀ "ਕਾਲ ਅਕਾਲ ਸਦਾ ਹੈ"
॥੮੪॥ਪੰਨਾ 44
ਲੇਕਿਨ ਦੂਜੇ ਪਾਸੇ ਉਸ ਨੂੰ ਭਿਆਨਕ ਰੂਪ ਵਾਲਾ, ਰਾਖਸ਼ਾਂ ਵਰਗਾ ਦੇਹਧਾਰੀ ਵੀ ਸਾਬਿਤ ਕਰ ਰਿਹਾ
ਹੈ। ਉਸ ਨੇ ਅਪਣੇ ਇਕ ਕੰਨ ਵਿਚੋ ਮੈਲ ਕਡ੍ਹੀ ਤੇ ਪੂਰੇ ਸੰਸਾਰ ਦੇ ਜੀਵ ਜੰਤੂ ਬਣਾ ਦਿਤੇ।
ਦੂਜੇ ਕੰਨ ਦੀ ਮੈਲ ਕਡ੍ਹ ਕੇ ਪੂਰਾ ਬ੍ਰਹਮਾਂਡ ਬਣਾਂ ਦਿਤਾ। ਇਹ ਉਸਨੇ ਨਹੀ ਦਸਿਆ ਕਿ ਪਹਿਲੇ
ਕੰਨ ਵਿਚੋ ਜੋ ਮੈਲ ਉਸਨੇ ਕਡ੍ਹੀ, ਤੇ ਜੀਵ ਜੰਤੂ ਬਣਾਂ ਦਿਤੇ, ਕੀ ਉਹ ਹਵਾ ਵਿੱਚ ਉਡਦੇ ਰਹੇ?
ਕਿਉ ਕੇ ਉਸ ਨੇ ਬ੍ਰਹਮਾਂਡ ਤੇ ਬਾਦ ਵਿੱਚ, ਦੂਜੇ ਕੰਨ ਦੀ ਮੇਲ ਕਡ੍ਹ ਕੇ ਬਣਾਇਆ ਸੀ। ( ਕਿਨਾਂ
ਗੰਦਾ ਸੀ ਦਸਮ ਗ੍ਰੰਥੀਆਂ ਦਾ "ਕਾਲ"। ਇਨੀ ਮੈਲ ਉਸ ਨੇ ਕੰਨਾ ਵਿੱਚ ਹੀ ਇਕੱਠੀ ਕੀਤੀ ਹੋਈ ਸੀ
ਤੇ ਉਸ ਦੇ ਬਾਕੀ ਸ਼ਰੀਰ ਤੇ ਸੱਪ ਅਤੇ ਕੋਵ੍ਹ ਕਿੱਲੀਆਂ ਤੁਰਦੀਆਂ ਹੋਣੀਆਂ ਨੇ। ਹਾਂ ਗਲ ਤਾਂ ਸਹੀ
ਹੈ ! ਉਸ ਦੇ ਸ਼ਰੀਰ ਤੇ ਸੱਪ ਵਾਲੀਆਂ ਤਸਵੀਰਾਂ ਤੇ ਅਸੀ ਅਕਸਰ ਹੀ ਵੇਖਦੇ ਹਾਂ। ਸੰਸਾਰ ਬਨਣ
ਦਾ ਇਹ "ਫੰਡਾ" ਜੇ ਵਿਗਿਆਨਿਕਾਂ ਨੂੰ ਪਤਾ ਲਗ ਜਾਵੇ , ਤੇ ਉਹ ਇਸ ਤੇ ਰਿਸਰਚ ਕਰ ਕਰ ਕੇ ਹੀ
ਪਾਗਲ ਹੋ ਜਾਂਣਗੇ।) ਦਸਮ ਗ੍ਰੰਥੀਉ ! ਇਹ ਹੀ ਹੈ ਤੁਹਾਡਾ "ਰੱਬ" ? ਇਹ ਤਾਂ ਪੱਕਾ
ਸਾਬਿਤ ਹੋ ਚੁਕਾ ਹੈ ਕੇ , ਜਿਸਨੂੰ ਤੁਸੀ ਸਿੱਖਾਂ ਦਾ "ਰੱਬ" ਬਨਾਣਾਂ ਚਾਂਉਦੇ ਹੋ, ਉਹ "ਕਾਲ"
ਨਿਰੰਕਾਰ ਨਹੀ ਹੈ। ਉਸ ਨੂੰ "ਅਕਾਲਪੁਰਖ" ਲਈ ਵਰਤਿਆ ਸ਼ਬਦ ਕਹਿਨ ਵਾਲੇ ਸਭ ਤੋਂ ਵੱਡੇ ਮੂਰਖ ਹਨ
। ਕਿਉਕਿ ਦਸਮ ਗ੍ਰੰਥੀਆਂ ਦਾ "ਅਕਲਾਪੁਰਖ" ਦੇਹਧਾਰੀ ਹੈ ਅਤੇ ਉਸ ਦੇ ਖਬੇ ਹੱਥ ਵਿੱਚ
ਕਿਰਪਾਣ ਚਮਕ ਰਹੀ ਹੈ। ਬਹੁਤ ਹੀ ਭਿਆਨਕ ਰੂਪ ਹੈ। ਜਦੋ ਉਹ ਚਲਦਾ ਹੈ ਤੇ ਉਸ ਦੇ ਪੈਰਾ ਵਿਚ ਪਏ
ਘੂੰਗਰੂ , ਘੰਟੀਆਂ ਵਾਂਗ ਅਵਾਜ ਕਰਦੇ ਹਨ । ਉਸ ਦੇ ਚਾਰ ਹੱਥ ਨੇ । ਉਸ ਦੇ ਲੰਮੇ ਵਾਲ ਹਨ
ਤੇ ਬਹੁਤ ਸੋਹਣਾਂ ਜੂੜਾ ਵੀ ਕੀਤਾ ਹੋਇਆ ਹੈ। ਉਸਦਾ ਰੂਪ "ਯਮਰਾਜ" ਨੂ ਵੀ ਲਜਿੱਤ ਕਰ ਦੇਂਦਾ
ਹੈ। ਉਸ ਦੇ ਹੱਥ ਵਿੱਚ "ਗਦਾ" ਨਾਮ ਦਾ ਸ਼ਸ਼ਤਰ ਵੀ ਹੈ । ਉਸ ਦੀ ਜੀਭ ਅੱਗ ਵਰਗੀ ਲਾਲ ਹੈ ॥
ਉਸ ਦੇ ਦੰਦਾਂ ਦੀ ਰਗੜ (ਕਚੀਚੀਆਂ) ਬਹੁਤ ਡਰਾਵਨੀ ਹੈ । (ਇਹ ਰੱਬ ਹੈ ਕਿ ਰਾਖਸ਼ ਹੈ) । ਉਹ
ਸੰਖ ਵਜਾਉਦਾ ਹੈ, ਤੇ ਸਮੰਦਰ ਦੇ ਤੂਫਾਨ ਵਰਗੀ ਆਵਾਜ ਪੈਦਾ ਹੁੰਦੀ ਹੈ। ਇਹ ਸਭ ਮੈਂ ਨਹੀ
ਤੁਹਾਡਾ "ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ" ਕਹਿ ਰਿਹਾ ਹੈ ।
ਚਮਕਹਿ ਕ੍ਰਿਪਾਣੰ ॥ ਅਭੂਤੰ ਭਯਾਣੰ ॥ ਧੁਨੰ ਨੇਵਰਾਣੰ ॥ ਘੁਰੰ
ਘੁੰਘਰਾਣੰ ॥੩੧॥
ਚਤੁਰ ਬਾਂਹ ਚਾਰੰ ॥ ਨਿਜੂਟੰ ਸੁਧਾਰੰ ॥ਗਦਾ ਪਾਸ ਸੋਹੰ ॥ ਜਮੰ ਮਾਨ ਮੋਹੰ ॥੩੨॥
ਸੁਭੰ ਜੀਭ ਜੁਆਲੰ ॥ ਸੁ ਦਾੜ੍ਹਾ ਕਰਾਲੰ ॥ ਬਜੀ ਬੰਬ ਸੰਖੰ ॥ ਉਠੇ ਨਾਦ ਬੰਖੰ ॥੩੩॥
ਪੇਜ 41
"ਬਚਿੱਤਰ ਨਾਟਕ" ਦੇ ਲਿਖਾਰੀ ਦੀ "ਲੇਖਨ ਸ਼ੈਲੀ" ਅਤੇ ਭਾਸ਼ਾ ਇਸ ਗ੍ਰੰਥ ਵਿਚ ਲਿਖੀ "ਜਾਪ" ਰਚਨਾਂ
ਨਾਲ ਹੂ ਬ ਹੂ ਮਿਲਦੀ ਹੈ ਜੋ ਇਹ ਸਾਬਿਤ ਕਰਦੀ ਹੈ ਕਿ ਇਸ ਦੋਵੇ ਰਚਨਾਵਾਂ ਇਕੋ ਲਿਖਾਰੀ ਦੀਆਂ
ਹੀ ਲਿਖੀਆਂ ਹੋਈਆ ਨੇ । ਜਰਾ ਧਿਆਨ ਨਾਲ ਵੇਖੋ ਤੇ ਇਨਾਂ ਤੁਕਾ ਦਾ ਅਰਥ ਕੀ ਹੈ ? ਇਹ ਵੀ
ਧਿਆਨ ਲਾਲ ਸਮਝੋ ਕਿ ਇਹ ਕਵੀ ਕਿਸ ਦੀ ਉਸਤਤਿ ਕਰ ਰਿਹਾ ਹੈ ਅਤੇ ਉਹ ਕੌਣ ਹੇ ? ਜੇ ਇਹ "ਕਾਲ"
ਦਾ ਉਪਾਸਕ ਹੈ ਤੇ ਉਹ "ਅਕਾਲਪੁਰਖ" ਦੀ ਉਸਤਤਿ ਕਿਵੇ ਕਰ ਸਕਦਾ ਹੈ ? "ਨਿਰੰਕਾਰ ਕਰਤਾਰ "
ਨੂੰ ਮਨਣ ਵਾਲਾ ਇਹ ਸਭ ਲਿਖ ਹੀ ਨਹੀ ਸਕਦਾ।
ਰਸਾਵਲ ਛੰਦ ॥
ਨਮੋ ਬਾਣ ਪਾਣੰ ॥ ਨਮੋ ਨਿਰਭਯਾਣੰ ॥ ਨਮੋ ਦੇਵ ਦੇਵੰ ॥ ਭਵਾਣੰ ਭਵੇਅੰ ॥੮੬॥
ਰਸਾਵਲ ਛੰਦ ॥ ਨਮੋ ਚੱਕ੍ਰ ਪਾਣੰ ॥ ਅਭੂਤੰ ਭਯਾਣੰ ॥ नमो चक्र पाणं ॥ अभूतं भयाणं ॥
ਨਮੋ ਉਗ੍ਰ ਦਾੜੰ ॥ ਮਹਾ ਗ੍ਰਿਸਟ ਗਾੜੰ ॥੮੯॥ ਨਮੋ ਭੀਰ ਤੋਪੰ ॥ ਜਿਨੈ ਸਤ੍ਰੁ ਘੋਪੰ ॥
ਜਿਤੇ ਸਸਤ੍ਰ ਨਾਮੰ ॥ ਨਮਸਕਾਰ ਤਾਮੰ ॥ ਜਿਤੇ ਅਸਤ੍ਰ ਭੇਯੰ ॥ ਨਮਸਕਾਰ ਤੇਯੰ ॥੯੧॥
ਪੇਜ 45
ਮੈਂ ਉਸ ਦੇਵਤੇ ਨੂੰ ਨਮਸਕਾਰ ਕਰਦਾ ਹਾਂ , ਜਿਸ ਦੇ ਹੱਥ ਵਿਚ ਬਾਣ (ਤੀਰ) ਹੈ। ਉਸ ਨੂੰ
ਨਮਸਕਾਰ ਹੈ ,ਜੋ ਕਿਸੇ ਤੋਂ ਡਰਦਾ ਨਹੀ॥ ਮੈਂ ਉਸ ਦੇਵਤੇ ਨੂੰ ਨਮਸਕਾਰ ਕਰਦਾ ਹਾਂ , ਜਿਸ ਦੇ
ਹੱਥ ਵਿੱਤ ਚਕ੍ਰ ਹੈ ॥ ਮੈ ਉਸ ਦੇਵਤੇ ਨੂੰ ਨਮਸਕਾਰ ਕਰਦਾ ਹਾਂ, ਜਿਸਦੀਆਂ ਬਹੁਤ ਤੇਜ ਦਾੜ੍ਹਾਂ
ਹਨ। ਇਹ ਦਾੜ੍ਹਾਂ ਬਹੁਤ ਮੋਟੀਆਂ ਅਤੇ ਵਡੀਆਂ ਹਨ॥ ਮੈਂ ਉਸ ਦੇਵਤੇ ਨੂੰ ਨਮਸਕਾਰ ਕਰਦਾ ਹਾਂ,
ਜਿਸਦੇ ਹੱਥ ਵਿੱਚ ਤੀਰ ਅਤੇ ਤੋਪ ਹੈ॥ (ਜਦੋ ਦੁਨੀਆ ਬਣੀ ਸੀ ਕਾਲ ਕੋਲ ਉਸ ਵੇਲੇ "ਤੋਪ" ਕਿਥੋਂ
ਆ ਗਈ, ਝੂਠਾ ਕਿਧਰੇ ਦਾ ! ) ਜਿਸਦੇ ਨਾਲ ਉਹ ਦੁਸ਼ਮਣਾਂ ਦਾ ਨਾਸ਼ ਕਰਦਾ ਹੈ॥ ਮੈਂ ਸਾਰੇ ਸ਼ਸ਼ਤ੍ਰਾਂ
ਨੂੰ ਵੀ ਨਮਸਕਾਰ ਕਰਦਾ ਹਾਂ ।
ਇਹ ਕਵੀ ਉਸ "ਕਾਲ" ਨੂੰ ਨਮਸਕਾਰ ਕਰ ਰਿਹਾ ਹੈ ਜਿਦੇ ਹਥ ਵਿੱਚ ਤੀਰ ਅਤੇ ਤੋਪ ਹੈ। ਉਹ ਦੁਸ਼ਮਨਾਂ
ਦਾ ਨਾਸ ਕਰ ਦੇਂਦਾ ਹੈ । ਉਹ ਮੋਟੀਆਂ ਡਾੜ੍ਹਾ ਵਾਲ ਦੇਹਧਾਰੀ ਹੈ। (ਲਗਦਾ ਹੈ ਇਹ ਕਵੀ ਇਸ "ਕਾਲ"
ਦੀਆਂ ਦਾੜ੍ਹਾਂ ਅਤੇ ਦੰਦਾ ਤੋਂ ਬਹੁਤ ਪ੍ਰਭਾਵਿਤ ਹੈ, ਵਾਰ ਵਾਰ ਇਸ ਦੀਆਂ ਦਾੜ੍ਹਾਂ ਅਤੇ ਦੰਦਾ
ਦਾ ਜਿਕਰ ਕਰਦਾ ਹੈ) । ਮੇਰੇ ਵੀਰੋ ! ਸਾਡੇ ਸਤਕਾਰਤ ਸ਼ਬਦ ਗੁਰੂ , ਗੁਰੂ ਗ੍ਰੰਥ ਸਾਹਿਬ ਜੀ
ਸਾਨੂੰ ਨੇ ਸਾਨੂੰ ਉਸ ਕਰਤਾਰ ਬਾਰੇ ਕੀ ਇਹੋ ਕੁਝ ਦਸਿਆ ਹੈ ? ਇਹ ਪੂਰੀ "ਕੂੜ ਕਿਤਾਬ" ਅਪਣੇ
"ਈਸਟ", ਕਾਲ, ਮਹਾਕਾਲ ਅਤੇ ਕਾਲਕਾ ਦੇ ਰੂਪ ਦਾ ਥਾਂ ਥਾਂ ਤੇ ਵਰਨਣ ਕਰ ਰਹੀ ਹੈ। ਫੇਰ ਵੀ ਅਸੀ
ਉਸ "ਕਾਲ" ਨੂੰ "ਅਕਾਲਪੁਰਖ" ਕਹੀ ਜਾ ਰਹੇ ਹਾਂ । ਇਸ ਕਾਲ ਦੇ ਉਪਾਸਕ ਦੀ ਲਿਖੀ ਰਚਨਾਂ ਨੂੰ
ਗੁਰੂ ਕ੍ਰਿਤ ਕਹੀ ਜਾ ਰਹੇ ਹਾਂ। ਸ਼ਬਦ ਗੁਰੂ ਦੇ ਤਾਂ ਬਚਨ ਹਨ-
ਤੂੰ ਏਕੋ ਨਿਹਚਲੁ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥.
ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥੧॥ ਰਹਾਉ ॥ਅੰਕ 120
ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਤੇ ਅਪਣੇ ਗੁਰੂ ਕੋਲੋਂ ਸਿਧਾ ਸਵਾਲ ਕਰਦਾ ਹੈ, ਤੇ ਪੁਛਦਾ
ਹੈ , ਕਿ ਮੇਰੇ ਅਰਾਧ (ਈਸਟ) ਦਾ ਕੀ ਰੂਪ ਹੈ ? ਕੇਢ੍ਹਾ ਜੋਗ ਕਰ ਕੇ ਅਪਣੀ ਕਾਇਆ ਨੂੰ
ਕੰਟ੍ਰੋਲ ਵਿੱਚ ਕਰਾਂ ? ਉਸਦੇ ਕੇੜ੍ਹੇ ਗੁਣਾਂ ਨੂੰ ਮੈਂ ਗਾਵਾਂ ? ਉਸ ਪਾਰਬ੍ਰ੍ਹਮ ਨੂੰ ਮੈਂ
ਕੀ ਬੋਲ ਕੇ ਖੁਸ਼ ਕਰਾਂ ? ਉਸ ਦੀ ਪੂਜਾ ਮੈਂ ਕੈਸੀ ਕਰਾਂ ? ਕਿਸ ਤਰੀਕੇ ਨਾਲ ਇਹ ਸੰਸਾਰ ਰੂਪੀ
ਭਵਜਲ ਨੂੰ ਮੈਂ ਪਾਰ ਕਰਾਂ ? ਕੈਸਾ ਤਪ ਕਰਾਂ ਕੇ ਮੈਂ ਤੱਪੀ ਬਣ ਸਕਾਂ ? ਉਸਦਾ ਕੇੜ੍ਹਾ ਨਾਮ
ਲਵਾਂ ਕੇ ਮੈ ਅਪਣੇ ਅੰਦਰ ਦੇ ਅਹੰਕਾਰ ਨੂੰ ਤਿਆਗ ਸਕਾਂ ?
ਗਉੜੀ ਮ, ੫ ॥
ਕਵਨ ਰੂਪੁ ਤੇਰਾ ਆਰਾਧਉ ॥ ਕਵਨ ਜੋਗ ਕਾਇਆ ਲੇ ਸਾਧਉ ॥੧॥
ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥
ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥
ਕਵਨ ਤਪੁ ਜਿਤੁ ਤਪੀਆ ਹੋਇ ॥ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥
ਅੰਕ 187
ਅਗਲੀਆ ਹੀ ਤੁਕਾਂ ਵਿੱਚ ਉਹ ਸਮਰਥ ਗੁਰੂ ਅਪਣੇ ਸਿੱਖ ਦੇ ਸਾਰੇ ਸਵਾਲਾਂ ਦਾ ਜਵਾਬ ਉਸ
ਨੂੰ ਦੇ ਦੇਂਦਾ ਹੈ। ਅਪਣੇ ਅੰਦਰ ਚੰਗੇ ਗੁਣਾਂ ਨੂੰ ਪੈਦਾ ਕਰਨਾਂ ਹੀ ਉਸ ਪਾਰਬ੍ਰ੍ਹਮ ਦੀ ਪੂਜਾ
ਹੈ। ਅਪਣੇ ਮੰਨ ਦੇ ਅੰਦਰ ਦਾ ਗਿਆਨ ਅਤੇ ਉਸ ਦਾ ਹਰ ਵੇਲੇ ਧਿਆਨ ਰਖਨਾਂ ਹੀ ਤੇਰੀ ਸੱਚੀ ਘਾਲਣਾਂ
(ਜਪ ਅਤੇ ਤਪ) ਹੈ। ਜਿਸ ਸਿੱਖ ਤੇ , ਉਹ ਪੂਰਾ ਗੁਰੂ ਕਿਰਪਾ ਕਰ ਦੇਵੇ , ਉਸ ਨੂੰ ਉਹ ਦਇਆਲੂ
ਕਰਤਾਰ ਪ੍ਰਾਪਤ ਹੋ ਜਾਂਦਾ ਹੈ।
ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥
ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥ ਅੰਕ
187
ਵੀਰੋ ! ਐਸੇ ਗੁਰੂ ਦੇ ਲੱੜ ਲਗੋ ਜੋ ਸਾਡੇ ਸਾਰੇ ਸਵਾਲਾ ਦਾ ਜਵਾਬ ਦੇਂਦਾ ਹੈ। ਸਾਡੀਆਂ
ਸਾਰੀਆਂ ਸੰਕਾਵਾਂ ਅਤੇ ਭਰਮਾਂ ਨੂੰ ਇਕ ਪਲ ਵਿੱਚ ਦੂਰ ਕਰਕੇ ਸਾਡੇ ਮੰਨ ਨੂੰ ਸੀਤਲ ਅਤੇ ਹਰਾ
ਕਰ ਦੇਂਦਾ ਹੈ। ਅਸੀ ਇਸ "ਅੰਮ੍ਰਿਤ" ਨੂੰ ਛਡ ਕੇ, ਕੇੜ੍ਹੇ ਲੱਮੀਆਂ ਦਾੜ੍ਹਾਂ ਵਾਲੇ , ਡਮਰੂ
ਵਜਾਉਣ ਵਾਲੇ ਅਤੇ ਭਿਆਨਕ ਰੂਪ ਵਾਲੇ "ਕਾਲ" ਦੇ ਮਗਰ ਭੱਜੀ ਜਾ ਰਹੇ ਹਾਂ।
ਇਕ ਪਾਸੇ "ਅੰਮ੍ਰਿਤ" ਦਾ ਉਹ ਸੋਮਾਂ ਹੈ ਜਿਸ ਨੂੰ ਪੀਤਿਆ, ਸਾਡਾ ਮਨ ਤਨ ਸੀਤਲ ਹੋ ਜਾਂਦਾ ਹੈ
। ਦੂਜੇ ਪਾਸੇ ਉਹ ਬਿਖਿਆ ਦਾ ਨਾਲਾ ਹੈ ਜਿਸ ਦੇ ਕੋਲੋਂ ਲੰਗਦਿਆ ਹੀ ਉਹ ਬਦਬੂ ਮਾਰਦਾ ਹੈ।
ਖੈਰ ! ਛੱਡੋ ਇਸ "ਕਾਲ" ਮਹਾਕਾਲ ਅਤੇ ਕਾਲਕਾ ਦਾ ਜਿਕਰ । ਜੇ ਅਸੀ ਇਸ "ਕਾਲ" ਦਾ ਹੀ ਜਿਕਰ
ਕਰਦੇ ਰਹੇ ਤੇ ਇਥੇ ਹੀ ਅਟਕ ਕੇ ਰਹਿ ਜਾਵਾਂਗੇ। ਇਸ "ਬਚਿਤੱ ਨਾਟਕ" ਦੇ ਕਵੀ ਦੀਆ ਇਕ ਦੋ ਗਲਾਂ
ਕਰਕੇ ਅਗੇ ਵਧਦੇ ਹਾਂ। ਜੋ ਵੀਰ ਇਸ ਰਚਨਾਂ ਨੂੰ ਗੁਰੂ ਕ੍ਰਿਤ ਕਹਿੰਦੇ ਨੇ ਉਨਾਂ ਵਾਸਤੇ ਇਸ "ਚਚਿਤੱਰ
ਨਾਟਕ " ਦੀ ਕਵਿਤਾ ਦੇ ਕੁਝ ਪ੍ਰਮਾਣ ਪੇਸ਼ ਕਰ ਰਹੇ ਹਾਂ। ਫੈਸਲਾ ਆਪ ਕਰ ਲਵੋ ਕਿ ਗੁਰੂ ਗੋਬਿੰਦ
ਸਿੰਘ ਸਾਹਿਬ , ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਉਲਟ ਕਿਵੇਂ ਚਲ ਸਕਦੇ ਹਨ ?,
ਮੁਸਲਮਾਨਾ ਵਿੱਚ ਪ੍ਰਚਲਿਤ ਇਕ ਧਾਰਮਿਕ ਰਸਮ ਹੈ "ਸੁੰਨਤਿ" । ਇਸ ਵਿੱਚ
ਮੁਸਲਿਮ ਬੱਚੇ ਦੇ ਲਿੰਗ ਦੇ ਅਗਲੇ ਹਿੱਸੇ ਦਾ ਕੁਝ ਮਾਸ ਕੱਟ ਦਿਤਾ ਜਾਂਦਾ ਹੈ, ਇਸ ਨੂੰ "ਖਤਨਾਂ"
ਵੀ ਕਹਿੰਦੇ ਨੇ । ਇਸ ਸ਼ਬਦ ਨੂੰ ਇਹ ਕਵੀ ਕਿੱਨੀ ਅਸ਼ਲੀਲ ਅਤੇ ਫੂਹੜ ਭਾਸ਼ਾ ਵਿੱਚ ਡਿਸਕ੍ਰਾਈਬ ਕਰ
ਰਿਹਾ ਹੈ। ਕੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਬਦਾਵਲੀ ਹੋ ਸਕਦੀ ਹੈ ?
ਸਾਚੁ ਕਹੈ ਸੁਨਿ ਲੈ ਚਿਤਿ ਦੈ ਬਿਨੁ ਦੀਨ ਦਆਲ ਕੀ ਸਾਮ ਸਿਧਾਏ॥
ਪ੍ਰੀਤ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ "ਲਾਂਡ" ਕਟਾਏ ॥ਪੇਜ 46
ਇੱਸੇ "ਸੁਨਤ" ਦੀ ਗਲ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੀਤੀ ਗਈ ਹੈ , ਲੇਕਿਨ ਉਥੇ ਸ਼ਬਦਾਵਲੀ
ਕਿਨੀ ਸ਼ਾਲੀਨ ਅਤੇ ਸੁਹਿਰਦ ਹੈ।
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ
ਕੁਰਾਣੁ ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਅੰਕ 140
ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥
ਅੰਕ 477
ਕੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਸ "ਸੁੰਨਤਿ" ਸ਼ਬਦ ਤੋਂ
ਅਨਜਾਨ ਸਨ, ਜੋ ਇਹੋ ਜਹੇ ਅਭਦੱਰ ਸ਼ਬਦ ਦੀ ਵਰਤੋਂ ਕਰਦੇ ? ਇਕ, ਪਾਸੇ ਗੁਰੂ ਦੇ ਸੁਭਾਅ ਬਾਰੇ
ਗੁਰੂ ਗ੍ਰੰਥ ਸਾਹਿਬ ਫੁਰਮਾਂਦੇ ਹਨ ਕਿ-
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ
॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ
ਇਕੁ ਤਿਲੁ ਨਹੀ ਭੰਨੈ ਘਾਲੇ ॥ ਅੰਕ 784
ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥ ਅੰਕ
22
ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥ ਅੰਕ 27
ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥ ਬਿਨੁ ਪ੍ਰਭ ਕੋਇ
ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥ ਅੰਕ 47
ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥੩॥
ਸੱਚਾ ਗੁਰੂ ਤੇ ਮਿਠ ਬੋਲੜਾ ਹੈ। ਹਰ ਜੀਵ ਤੇ ਦਇਆ ਕਰਨ ਵਾਲਾ ਹੈ। ਦੂਜੇ ਪਾਸੇ ਇਹ ਕਵੀ ਗੁਰੂ
ਗੋਬਿੰਦ ਸਿੰਘ ਸਾਹਿਬ ਜੀ ਦੇ ਦਇਆਲੂ ਸੁਭਾਅ ਦੇ ਉਲਟ ਉਨਾਂ ਦੀ ਛਵੀ ਨੂੰ ਕਿਨੀ ਕ੍ਰੂਰਤਾ ਵਾਲਾ
ਦਿਖਾ ਰਿਹਾ ਹੈ। ਦਇਆ ਦਾ ਪੂੰਜ ਉਹ ਗੁਰੂ ਅਪਣੇ ਤੀਰ ਨਾਲ ਇਕ ਤੋਲਾ ਸੋਨਾਂ ਲਾਂਉਦਾ ਸੀ, ਕਿ
ਕੋਈ ਫਟੱਰ ਹੋ ਜਾਵੇ ਤੇ ਉਹ ਸੋਨਾਂ ਉਸ ਦੇ ਦਵਾ ਦਾਰੂ ਦੇ ਕਮ ਆ ਸਕੇ । ਜੇ ਉਹ ਅਕਾਲ ਚਲਾਣਾਂ
ਕਰ ਜਾਵੇ ਤੇ ਉਸ ਦਾ ਅੰਤਿਮ ਸੰਸਕਾਰ ਹੋ ਸਕੇ। ਉਸ ਦਇਆਲੂ ਗੁਰੂ ਨੂੰ ਇਹ ਕਵੀ ਬਹੁਤ ਹੀ
ਕ੍ਰੂਰ ਸੁਭਾਵ ਵਾਲਾ ਦਰਸਾ ਕੇ ਬਦਨਾਮ ਕਰ ਰਿਹਾ ਹੈ।
ਚੌਪਈ ॥
ਬਹੁਤ ਦਿਵਸ ਇਹ ਭਾਂਤਿ ਬਿਤਾਏ ॥ ਸੰਤ ਉਬਾਰਿ ਦੁਸਟ ਸਭ ਘਾਏ ॥
ਟਾਂਗ ਟਾਂਗ ਕਰਿ ਹਨੇ ਨਿਦਾਨਾ ॥ ਕੂਕਰ ਜਿਮਿ ਤਿਨ ਤਜੇ ਪਰਾਨਾ ॥੩੮॥
ਪੇਜ 62
ਬਹੁਤ ਦਿਨ ਅਸੀ ਇਸੇ ਤਰ੍ਹਾ ਬਿਤਾਏ॥ ਫੇਰ ਅਸੀ ਸੰਤਾਂ ਦੀ ਸਹਾਇਤਾ ਕੀਤੀ
ਤੇ ਦੁਸਟਾਂ ਦਾ ਕਤਲ ਕੀਤਾ॥ ਇਨਾਂ ਦੁਸਟਾਂ ਨੂੰ ਪੁੱਠਾ ਟੰਗ ਦਿਤਾ ॥ਇਨਾਂ ਨੇ ਕੁਤਿਆ ਵਾਂਗ (ਤੜਫ
ਤੜਫ) ਕੇ ਅਪਣੇ ਪ੍ਰਾਣ ਤਿਅਗੇ॥ ਇਹ ਗੁਰੂ ਸਾਹਿਬ ਜੀ ਦੀ ਵਡਿਆਈ ਕਰ ਰਿਹਾ ਹੈ ਕਿ ਅਪਮਾਨ ?
ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਤੀਰਥ ਇਸ਼ਨਾਨ ਆਦਿ ਕਰਮਕਾਂਡ
ਸਾਰੇ ਹੀ ਪਾਖੰਡ ਹਨ।
ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ
ਤੀਰਥ ਨਾਇ ॥ ਅੰਕ 39
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ ਅੰਕ 61
ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥ ਅੰਕ 214
ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ
॥ ਅੰਕ 467
ਦੂਜੇ ਪਾਸੇ ਇਹ "ਬਚਿਤਰ ਨਾਟਕ", ਤਿਆਗ ਅਤੇ ਵੈਰਾਗ ਦੀ ਮਿਸਾਲ, ਗੁਰੁ
ਤੇਗ ਬਹਾਦੁਰ ਸਾਹਿਬ ਜੀ ਨੂੰ ਪੁਤੱਰ ਦੀ ਦਾਤ ਲਈ, ਇਨਾਂ "ਤੀਰਥਾਂ" ਤੇ ਭੇਜ ਕੇ ਇਕ ਸਿੱਖ
ਨੂੰ ਇਨਾਂ ਕਰਮ ਕਾਂਡਾ ਨਾਲ ਜੋੜ ਰਿਹਾ ਹੈ। ਹਿੰਦੂ ਧਰਮ ਦੀ ਮਾਨਤਾ "ਤ੍ਰਿਵੇਣੀ" ਦੇ ਇਸਨਾਨ
ਨੂੰ ਪ੍ਰਮੋਟ ਕਰ ਰਿਹਾ ਹੈ।
ਚੌਪਈ ॥
ਮੁਰ ਪਿਤ ਪੂਰਬ ਕੀਯਿਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਿਥ ਨਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥ ਪੇਜ 59
ਬਚਿਤਥ ਨਾਟਕ ਦੀ ਗਲ ਖਤਮ ਕਰਨ ਤੋਂ ਪਹਿਲਾਂ ਇਸ ਕਵੀ ਦੀ ਇਕ ਸ਼ਰਾਰਤ ਵਲ ਪਾਠਕਾਂ ਦਾ ਧਿਆਨ
ਜਰੂਰ ਦੁਆ ਦੇਂਣਾਂ ਚਾਂਉਦਾ ਹਾਂ, ਕਿ ਇਸ ਕਹਾਣੀ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ
"ਸਹਾਦਤ" ਦੀ ਮਹਾਨਤਾ ਨੂੰ ਬਹੁਤ ਛੋਟਾ ਕਰ ਦਿਤਾ ਗਇਆ ਹੈ । ਇਹ ਵੀ ਸਾਬਿਤ ਕਰਨ ਦੀ
ਕੋਸ਼ਿਸ਼ ਕੀਤੀ ਗਈ ਹੈ ਕਿ ਗੁਰੂ ਸਾਹਿਬ ਨੇ ਜੋ ਸ਼ਹਾਦਤ ਦਿੱਤੀ ਉਹ ਕੇਵਲ "ਤਿਲਕ ਅਤੇ
ਜਨੇਊ" ਦੀ ਰਖਿਆ ਲਈ ਹੀ ਸੀ । ਦੂਜੇ ਸ਼ਬਦਾਂ ਵਿੱਚ, ਇਹ ਸ਼ਹਾਦਤ ਕਿਸੇ "ਸਿਧਾਂਤ"
ਕਰਕੇ ਨਹੀ, ਸਿਰਫ ਹਿੰਦੂ ਧਰਮ ਨੂੰ ਬਚਾਉਣ ਲਈ ਦਿਤੀ ਗਈ ।
" ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ
ਸਾਕਾ ॥" ਅੱਜ ਵੀ ਅਸੀ ਕਈ ਥਾਂਵਾਂ ਤੇ ਗੁਰੂ ਤੇਗ ਬਹਾਦੁਰ ਸਾਹਿਬ ਨੂੰ
"ਹਿੰਦ ਦੀ ਚਾਦਰ" ਕਹਿੰਦੇ ਸੁਣਦੇ ਹਾਂ । ਸਾਵਧਾਨ ! ਇਹ "ਸਲੋਗਨ" ਵੀ ਉਨਾਂ
ਹਿੰਦੂ ਵਾਦੀਆ ਦਾ ਪ੍ਰਚਲਿਤ ਕੀਤਾ ਹੋਇਆ ਹੈ। ਗੁਰੂ ਤੇਗ ਬਹਾਦੁਰ ਸਾਹਿਬ "ਪੂਰੀ ਲੋਕਾਈ
ਦੀ ਚਾਦਰ" ਸਨ "ਪੂਰੀ ਮਨੁਖਤਾ ਦੀ ਚਾਦਰ ਸਨ" ਕੇਵਲ "ਹਿੰਦ
ਦੀ ਚਾਦਰ" ਹੀ ਨਹੀ ਸਨ।
ਖਾਲਸਾ ਜੀ ! ਇਹ ਹੈ "ਬਚਿਤ੍ਰ ਨਾਟਕ" । ਇਸ ਵਿਚ ਹੋਰ ਵੀ ਬਹੁਤ ਕੁਝ ਹੈ । ਭੰਗਾਣੀ ਦੇ ਯੁਧ
ਦਾ ਵਰਨਣ ਕੀਤਾ ਹੋਇਆ ਹੈ। ਬੇਦੀਆਂ ਅਤੇ ਸੋਡੀਆਂ ਦੀ ਕੁਲ ਕਿਵੇ ਚਲੀ , ਉਨਾਂ ਦੇ ਪਿਛਲੇ
ਪੂਰਵਜਾਂ ਦਾ ਬਿਉਰਾ ਹੈ। ਜੋ ਸਿਰਫ ਇਹ ਸਾਬਿਤ ਕਰਨ ਲਈ ਹੈ ਕਿ ਸਾਡੇ ਗੁਰੂਆਂ ਦਾ ਜਨਮ ਰਾਮ
ਚੰਦਰ ਦੇ ਪੁੱਤਰ "ਲਵ" ਅਤੇ ਕੁਸ਼" ਦੀ ਅੰਸ਼ ਵਿਚੋ ਹੋਇਆ। ਦੂਜੇ ਸ਼ਬਦਾਂ ਵਿੱਚ ਕਹਿ ਲਵੋ ਕੇ
ਸਾਡੇ ਗੁਰੂ "ਸੂਰਜ ਵੰਸ਼ੀ ਬ੍ਰਾਂਹਮਣਾਂ" ਦੀ ਕੁਲ ਵਿਚੋ ਹੀ ਹਨ। ਇਹ ਨੁਕਤਾ ਅਤੇ ਪ੍ਰਸੰਗ
ਸ਼ਾਇਦ ਇਸ ਲਈ ਵੀ ਜੋੜਿਆ ਗਇਆ ਹੈ ਕੇ "ਸਾਂਝੀਵਾਲਤਾ" ਦੇ ਬਹਾਨੇ ਸਾਡੀ ਕੌਮ
ਦਾ "ਹਿੰਦੂਕਰਣ" ਹੋ ਸਕੇ । ਸਾਡੀ ਕੱਚੀ ਸੋਚ ਵਾਲੀ ਨਵੀਂ ਪਨੀਰੀ ਦੇ ਮੰਨ
ਵਿੱਚ ਇਹ ਮਜਬੂਤੀ ਨਾਲ ਪਾਇਆ ਜਾ ਸਕੇ ਕਿ "ਸਿੱਖ ਵੀ ਹਿੰਦੂ ਹੀ ਹਨ" । ਇਸ
ਸਾਰੀ ਕਿਤਾਬ ਦਾ ਮਕਸਦ ਵੀ ਇਹ ਹੀ ਹੈ ਕਿ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਕਿਸੇ ਤਰ੍ਹਾਂ
ਵੀ ਤੋੜ ਕੇ ਉਸ ਨੂੰ "ਹਿੰਦੂ" ਮਿਥਿਹਜਾਸ , ਦੇਵੀ ਦੇਵਤਿਆ ਅਤੇ ਅਵਤਾਰਾਂ ਨਾਲ ਜੋੜ ਦਿਤਾ
ਜਾਵੇ। ਇਸ "ਬਚਿਤ੍ਰ ਨਾਟਕ" ਵਿੱਚ ਹੋਰ ਵੀ ਬਹੁਤ ਕੁਝ ਗੈਰ ਸਿਧਾਂਤਕ ਅਤੇ ਸ਼ਬਦ ਗੁਰੂ ਦੇ
ਸਿਧਾਂਤਾਂ ਦੇ ਉਲਟ ਲਿਖਿਆ ਹੋਇਆ ਹੈ ਲੇਕਿਨ ਇਹ ਲੇਖ ਬਹੁਤ ਲੰਮਾ ਹੋ ਜਾਨ ਦੇ ਕਾਰਣ ਉਨਾਂ ਦਾ
ਜਿਕਰ ਕਰਨਾਂ ਮੁਮਕਿਨ ਨਹੀ ਹੈ । ਲੇਖ ਬਹੁਤ ਲੰਮਾ ਹੋ ਗਇਆ ਤੇ ਇਸ ਕੂੜ ਕਿਤਾਬ ਦੇ ਲਿਖਾਰੀ
ਵਾਂਗ ਮੈਨੂੰ ਵੀ ਲਿਖਣਾਂ ਪਵੇਗਾ, ਜੋ ਉਹ ਕਈ ਥਾਂਵਾ ਤੇ ਲਿਖਦਾ ਹੈ "ਕਹਾ ਲਗੇ ਕਰਿ ਕਥਾ
ਸੁਨਾਉਂ॥ ਗ੍ਰੰਥ ਬਢਨ ਤੇ ਅਧਿਕ ਡਰਾਊਂ॥ ਹੁਣ ਕਿਤੇ ਇਹ ਦੋਸ਼ ਨਾਂ ਲਾ ਦੇਣਾਂ ਕਿ
ਮੈਂ ਇਸ "ਕਾਲੀ ਕਿਤਾਬ" ਵਿਚੋਂ ਕੁਟੇਸ਼ਨ ਦੇਣ ਲਗ ਪਪਿਆ ਹਾਂ। ਭੁਲ ਚੁਕ ਲਈ ਖਿਮਾਂ ਦਾ ਜਾਚਕ
ਹਾਂ ਜੀ। ਗੁਰੂ ਬਖਸ਼ਿਸ਼ ਨਾਲ , ਇਸ ਲੇਖ ਲੜੀ ਦੇ ਅਗਲੇ ਭਾਗ ਵਿੱਚ ਅਸੀ , ਇਸ "ਕਾਲੀ ਕਿਤਾਬ"
ਦੀ "ਨਾਈਕਾ", "ਕਾਲੀ" (ਚੰਡੀ) ਦੇ ਚਰਿਤ੍ਰ ਭਾਵ "ਚੰਡੀ ਚਰਿਤ੍ਰ" ਤੇ ਚਰਚਾ
ਕਰਾਂਗੇ।