Share on Facebook

Main News Page

ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ "ਚੌਵੀਹ ਅਵਤਾਰ" ਹੀ ਨਹੀਂ, "ਚੌਵੀਹ ਗਰੂ" ਵੀ ਮੌਜੂਦ ਹਨ, ਸ਼ਬਦ ਗੁਰੂ ਦੇ ਸਿੱਖ ਹੁਣ ਇਨ੍ਹਾਂ "ਚੌਵੀਹ ਗੁਰੂਆਂ" ਦਾ ਕੀ ਕਰਨ ?
-: ਇੰਦਰਜੀਤ ਸਿੰਘ, ਕਾਨਪੁਰ

ਗਿਆਨੀ ਗੁਰਬਚਨ ਸਿੰਘ ਜੀ! ਤੁਸੀ ਤਾਂ ਅਪਣੀ ਤਕਰੀਰ ਵਿੱਚ ਇਹ ਕਹਿ ਰਹੇ ਹੋ ਕਿ, "ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .......ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਸਿਧਾਂਤ ਦਸਮ ਗ੍ਰੰਥ ਸਾਹਿਬ ਜੀ ਦਾ ਹੈ...।" ਬੜੀ ਬੇਤੁਕੀ ਗਲ, ਤੁਸੀਂ ਉਨ੍ਹਾਂ ਦਸਮ ਗ੍ਰੰਥੀਆਂ ਦੇ ਸੈਮੀਨਾਰ ਵਿੱਚ ਕਹੀ। ਨਿਹੰਗਾਂ ਅਤੇ ਟਕਸਾਲੀਆਂ ਨੇ ਤਾਂ ਤੁਹਾਡੀ ਇਸ ਤਕਰੀਰ ਲਈ ਸ਼ਾਇਦ ਜੈਕਾਰੇ ਵੀ ਛੱਡੇ ਹੋਣਗੇ, ਕਿਤੇ ਇਕ ਵਾਰ ਇਹੋ ਜਹੀ ਤਕਰੀਰ ਗੁਰੂ ਗ੍ਰੰਥ ਸਾਹਿਬ ਨੂੰ ਅਾਪਣਾ ਇਕੋ ਇੱਕ ਗੁਰੂ ਮੰਨਣ ਵਾਲੇ ਸਿੱਖਾਂ ਵਿੱਚ ਵੀ ਕਰਕੇ ਵੇਖਦੇ, ਤਾਂ ਤੁਹਾਡੀ ਵਿਦਵਤਾ ਦੀ ਇਹੋ ਜਹੀ ਫਜੀਹਤ ਹੋਣੀ ਸੀ, ਜਿਸਨੂੰ ਤੁਸੀਂ ਹਮੇਸ਼ਾਂ ਯਾਦ ਰਖਣਾ ਸੀ।

ਗਿਆਨੀ ਜੀ ਯਾਦ ਰੱਖੋ, ਕਿ ਇਹ ਤੁਹਾਡੇ ਘਰ ਦਾ ਰਾਜ ਨਹੀਂ, ਇਹ ਸਿੱਖਾਂ ਦਾ ਪੰਥਿਕ ਮਸਲਾ ਹੈ, ਅਤੇ ਉਨਾਂ ਦੇ ਸਤਕਾਰਤ ਸ਼ਬਦ ਗੁਰੂ ਨਾਲ ਸੰਬਧਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਵਰਗੇ ਅੰਮ੍ਰਿਤ ਨਾਲ, ਕਿਸੇ ਅਸ਼ਲੀਲ ਅਤੇ ਅਪ੍ਰਮਾਣਿਕ ਕਹਾਣੀਆਂ ਨੂੰ ਜੋੜ ਕੇ, ਉਸ ਨੂੰ ਸਿੱਖਾਂ ਦੇ ਗੁਰੂ ਦਾ ਇਕ ਅੰਗ ਬਨਾਉਣ ਦੀ ਕੋਸ਼ਿਸ਼ ਨਾ ਕਰੋ।

ਪਾਠਕ ਸਜਣੋ! ਗਿਆਨੀ ਗੁਰਬਚਨ ਸਿੰਘ ਜੀ ਦੇ ਅਨੁਸਾਰ ਉਨ੍ਹਾਂ ਦੇ ਗੁਰੂ ਦੀ ਬਾਣੀ, ਜੋ ਉਨਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਹੈ, ਸਿੱਖਾਂ ਨੂੰ "ਚਉਬੀਸ ਅਵਤਾਰਾਂ" ਨਾਲ ਹੀ ਨਹੀਂ, "ਚੌ੍ਵੀਹ ਗੁਰੂਆਂ" ਨਾਲ ਵੀ ਜੋੜ ਰਹੀ ਹੈ। ਤੁਸੀਂ ਹੁਣ ਆਪ ਹੀ ਫੈਸਲਾ ਕਰ ਲੈਣਾ ਕਿ ਤੁਸਾਂ "ਦਸ ਗੁਰੂ ਸਾਹਿਬਾਨਾਂ ਉਪਰ ਨਿਸ਼ਚਾ ਕਰਨਾਂ ਹੈ" ਕਿ ਇਸ ਕੂੜ ਗ੍ਰੰਥ ਵਾਲੇ "ਚੌਵੀਹ ਗੁਰੂਆਂ" ਨੂੰ ਵੀ ਅਪਣੇ ਜੀਵਨ ਵਿੱਚ ਸ਼ਾਮਿਲ ਕਰਨਾ ਹੈ?

ਚੌਵੀਹ ਅਵਤਾਰਾਂ ਦਾ ਜ਼ਿਕਰ ਕਰਦਾ ਕਰਦਾ ਸਯਾਮ ਕਵੀ, ਇਸ ਪਹਿਲੇ ਗੁਰੂ ਨੂੰ ਪਤਾ ਨਹੀਂ ਕਿਥੋਂ ਚੁਕ ਲਿਆਂਦਾ ਹੈ, ਅਤੇ ਫਿਰ ਰੁਕਦਾ ਹੀ ਨਹੀਂ। ਇਹ ਪੂਰੇ "ਚੌਵੀਹ ਗੁਰੂਆਂ" ਦਾ ਜਿਕਰ ਕਰ ਕੇ ਹੀ ਸਾਹ ਲੈਂਦਾ ਹੈ। ਇਹ ਰੁਦ੍ਰ ਅਵਤਾਰ ਦਾ ਜ਼ਿਕਰ ਕਰਦਿਆਂ ਕਿਸੇ ਦੱਤ ਦਾ ਜਿਕਰ ਕਰਦਾ ਹੈ, ਜਿਸਨੇ ਅਪਣੇ ਜੀਵਨ ਵਿੱਚ "ਚੌਵੀਹ ਗੁਰੂ" ਧਾਰੇ ਸਨ। ਇਨਾਂ ਵਿੱਚ -

1- ਪਹਿਲਾ ਹੈ - ਅਕਾਲ ਗੁਰੂ। ਇਸ ਨੂੰ ਇਸ ਬਾਰੇ ਇਹ ਪੰਨਾ ਨੰਬਰ 643 ਤੇ ਇਹ ਕਹਿ ਕੇ ਸਮਾਪਤੀ ਕਰਦਾ ਹੈ,
"ਇਤਿ ਅਕਾਲ ਗੁਰੂ ਪ੍ਰਥਮ ਸਮਾਪਤਮ॥"

2- ਦੂਸਰਾ ਹੈ - ਗੁਰੂ ਕਾਲ। ਦੂਸਰੇ ਗੁਰੂ ਦਾ ਨਾਮ ਇਹ ਸਪਸ਼ਟ ਨਹੀਂ ਲਿਖਦਾ, ਲੇਕਿਨ ਉਸ ਬਾਰੇ ਇਕ ਬੁਝਾਰਤ ਜਰੂਰ ਪਾਂਦਾ ਹੈ-
ਪਰਮ ਰੂਪ ਪਵਿਤ੍ਰ ਮੁਨ ਜਨ ਜੋਗ ਕਰਮ ਨਿਧਾਨ ॥ ਦੂਸਰੇ ਗੁਰ ਕਉ ਕਰਾ ਮਨ ਈ ਮਨੈ ਮੁਨਿ ਮਾਨ ॥
ਨਾਥ ਤਉ ਹੀ ਪਛਾਨ ਜੋ ਮਨ ਮਾਨਈ ਜਿਹ ਕਾਲ ॥ ਸਿੱਧ ਤਉ ਮਨ ਕਾਮਨਾ ਸੁਧ ਹੋਤ ਹੈ ਸੁਨਿ ਲਾਲ ॥੧੧੭॥
ਇਤਿ ਦੁਤੀਆ ਗੁਰੂ ਬਰਨਨੰ ਧਿਆਇ ਸਮਾਪਤੰ ॥ ਅਖੌਤੀ ਦਸਮ ਗ੍ਰੰਥ ਪੰਨਾ ਨੰ 643

ਇਸ ਦੂਜੇ ਗੁਰੂ ਨੂੰ ਮੰਨਣ ਨਾਲ, ਮਨ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ।
"ਸਿੱਧ ਤਉ ਮਨ ਕਾਮਨਾ ਸੁਧ ਹੋਤ ਹੈ ਸੁਨਿ ਲਾਲ ॥੧੧੭॥"

3- ਤੀਜਾ ਹੈ - "ਗੁਰੂ ਮਰਕਰਾ"। ਲਉ ਜੀ ! ਤੀਜੇ ਗੁਰੂ ਦਾ ਨਾਮ ਹੈ "ਗੁਰੂ ਮਰਕਰਾ"। ਇਸ ਨੂੰ ਪੂਜਣ ਨਾਲ ਦੱਤ ਰਾਜੇ ਨੂੰ "ਨਿਰੰਜਨ" ਦੀ ਪ੍ਰਾਪਤੀ ਹੋ ਗਈ।
ਆਪਨ ਹਿਐ ਐਸ ਅਨਮਾਨਾਂ ॥ ਤੀਸਰ ਗੁਰੂ ਯਾਹ ਹਮ ਮਾਨਾ ॥
ਪ੍ਰੇਮ ਸੂਤ ਕੀ ਡੋਰ ਬਢਾਵੈ॥ ਤਬਹੀ ਨਾਥ ਨਿਰੰਜਨ ਪਾਵੈ॥177॥ ਪੰਨਾ ਨੰ 648
ਇਤੀ ਤ੍ਰਿਤੀ ਗੁਰੂ ਮਰਕਰਾ ਸਮਾਪਤੇ॥

4- ਚੌਥਾ ਹੈ- "ਮੱਛਾਂਤਕ ਗੁਰੂ"। ਐਸੇ ਗੁਰੂ ਦਾ ਚੰਗੀ ਤਰ੍ਹਾਂ ਧਿਆਨ ਲਾ ਲਈਏ ਤਾਂ ਉਸਨੂੰ ਪਰਮਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ।
ਐਸੇ ਧਿਯਾਨ ਨਾਥ ਹਿਤ ਲਾਈਐ॥ ਤਬਹੀ ਪਰਮ ਪੁਰਖ ਕਹੁ ਪਾਈਐ॥ ਪੰਨਾ 649
ਇਤਿ ਮੱਛਾਂਤਕ ਚਤੁਰਥ ਗੁਰੂ ਸਮਾਪਤੰ॥

5- ਪੰਜਵੇ ਗੁਰੂ ਦਾ ਨਾਮ ਹੈ "ਬਿੜਾਲ ਗੁਰੂ"। ਐਸ ਪੰਜਵੇ ਗੁਰੂ ਦੇ ਨਾਮ ਦਾ ਧਿਆਣ ਲਾਉਣ ਨਾਲ ਨਿਰੰਕਾਰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਐਸ ਧਿਆਨ ਹਰਿ ਹੇਤ ਲੱਗਈਐ॥ ਤਬ ਹੀ ਨਾਥ ਨਿਰੰਜਨ ਪੱਈਐ॥
ਇਤਿ ਬਿੜਾਲ ਪੰਚਮੇ ਗੁਰੂ ਸਮਾਪਤੰ॥ ਪੰਨਾ 649

6- ਛੇਵੇ ਗੁਰੂ ਦਾ ਨਾਮ ਹੈ "ਰੂਹੀ ਧੁਨਖਤਾ ਪੇਂਜਾ ਗੁਰੂ"। ਜਦੋਂ ਇਸ ਗੁਰੂ ਨਾਲ ਪ੍ਰੀਤ ਕਰੋਗੇ। ਤਾਂ ਹੀ ਆਦਿਪੁਰਖ (ਪਰਮਾਤਮਾਂ ਨੂੰ ਪ੍ਰਾਪਤ ਰ ਸਕੋਗੇ ।
ਤੈਸੀਏ ਪ੍ਰਭ ਸੋ ਪ੍ਰੀਤ ਲਗਈਐ॥ ਤਬ ਹੀ ਪੁਰਖ ਪੁਰਾਤਨ ਪੱਈਐ॥
ਇਤਿ ਰੂਹੀ ਧੁਨਖਤਾ ਪੇਂਜਾ ਖਸ਼ਟਮੇ ਗੁਰੂ ਸਮਮਾਪਤਮ॥ ਪੰਨਾ 650

7- ਸਤਵੇਂ ਗੁਰੁ ਦਾ ਨਾਮ ਹੈ "ਮਾਛੀ ਗੁਰੂ" । ਮਾੱਛੀ ਗੁਰੂ ਦਾ ਧਿਆਨ ਕਰਣ ਨਾਲ।ਅਤੇ ਰਾਜ ਪਾਠ ਦੀ ਆਸ ਛਡਕੇ (ਇਸ ਨੂੰ ਚਿਤ ਵਿੱਚ ਰਖੋ।) ਇਸ ਵਿਧੀ ਨਾਲ ਇਸ ਗੁਰੂ ਨੂੰ ਪਿਆਰ ਕਰਨ ਨਾਲ। ਪਰਮਪੁਰਖ ਪਰਮਾਤਮਾਂ ਦੀ ਪ੍ਰਾਪਤੀ ਹੁੰਦੀ ਹੈ। ਏਕ ਸੁ ਠਾਂਢ ਮੱਛ ਕੀ ਆਸੂ॥ ਰਾਜ ਪਾਠ ਤੇ ਜਾਨ ਉਦਾਸੂ॥ ਇਹ ਬਿਧ ਨੇਹ ਨਾਥ ਸੌ ਲਈਐ॥ ਤਬ ਹੀ ਪੂਰਨ ਪੁਰਖ ਕਹ ਪਈਐ॥
ਇਤਿ ਮਾਛੀ ਗੁਰੂ ਸਪਤਮੋ ਸਮਾਪਤਮ॥ ਪੰਨਾ 650

8- ਅਠਵਾਂ ਗੁਰੂ ਹੈ "ਚੇਰਕਾ ਗੁਰੂ"

ਮੇਰੇ ਸਤਕਾਰ ਯੋਗ ਪਾਠਕ ਵੀਰੋ। ਗਿਆਨੀ ਗੁਰਬਚਨ ਸਿੰਘ ਦੇ ਗੁਰੂ ਦੀ ਬਾਣੀ ਵਿੱਚ ਸਾਰੇ ਚੌਵੀਹ ਗੁਰੂ ਹਨ, ਜਿਨਾਂ ਦਾ ਨਾਮ ਲੈਣ ਨਾਲ ਅਕਾਲਪੁਰਖ ਦੀ ਪ੍ਰਾਪਤੀ ਹੁੰਦੀ ਹੈ। ਇਹ ਸਾਰੇ ਗੁਰੂ ਰਾਜੇ ਦੱਤ ਨੇ ਕੀਤੇ ਸਨ ਅਤੇ ਸ਼ਯਾਮ ਕਵੀ, "ਪਤਾਸ਼ਾਹੀ 10" ਦੇ ਠੱਪੇ ਹੇਠ ਉਨ੍ਹਾਂ ਬਾਰੇ ਇਹ ਦਸ ਰਿਹਾ ਹੈ। ਦਾਸ ਇਨਾਂ ਸਾਰੇ ਗੁਰੂਆਂ ਬਾਰੇ ਲਿਖ ਲਿਖ ਕੇ, ਆਪ ਜੀ ਦਾ ਕੀਮਤੀ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਕਿਉਂਕਿ ਇਨਾਂ "ਚੌਵੀਹ ਗੁਰੂਆਂ" ਬਾਰੇ ਗਿਆਨੀ ਗੁਰਬਚਨ ਸਿੰਘ ਕੋਲੋਂ ਕੁਝ ਸਵਾਲ ਵੀ ਹੱਲੀ ਕਰਨੇ ਹਨ। ਆਪ ਜੀ ਦੀ ਜਾਣਕਾਰੀ ਲਈ, ਇਥੇ ਸਭ ਦੇ ਨਾਮ ਲਿਖ ਰਿਹਾ ਹਾਂ। ਇਸ ਕੂੜ ਕਬਾੜ ਬਾਰੇ ਸਾਨੂੰ ਜਾਨਣ ਦੀ ਲੋੜ ਵੀ ਨਹੀਂ ਹੈ, ਅਤੇ ਨਾ ਹੀ ਇਨਾਂ ਫਜੂਲ ਦੀਆਂ ਗੱਲਾਂ, ਜੋ ਗਿਆਨੀ ਜੀ ਦੇ ਗੁਰੂ ਦੀ ਕਿਰਤ ਹਨ, ਵਿਚੋਂ ਸਾਨੂੰ ਕੁੱਝ ਮਿਲਣਵਾਲਾ ਹੈ। ਭਾਵੇਂ ਇਥੇ ਚੌਵੀਹ ਗੁਰੂ ਬਣਾ ਕੇ ਪੇਸ਼ ਕਰਣ, ਭਾਵੇਂ ਚੌਰਾਸੀ ਗੁਰੂ ਬਣਾ ਦੇਣ। ਸਾਡਾ ਤਾਂ ਇਕੋ ਇਕ ਗੁਰੂ ਹੈ, ਜਿਸਨੂੰ ਅਸੀ ਜਾਂਣਦੇ ਅਤੇ ਮੰਨਦੇ ਹਾਂ।

09 - ਗੁਰੂ ਬਨਰਾਜਾ (ਨੌਵਾਂ ਗੁਰੂ)
10 - ਗੁਰੂ ਕਾਛਨ (ਦਸਵਾਂ ਗੁਰੂ)
11 - ਗੁਰੂ ਸੂਰਖ ਰਾਜਾ ਗੁਰੂ (ਗਯਾਰ੍ਹਵਾਂ ਗੁਰੂ)
12 - ਗੁਰੂ ਬਾਲੀ ਲੜਕੀ ਗੂੰਡੀ ਖੇਲਤੀ (ਬਾਰ੍ਹਵੀਂ ਗੁਰੂ ਇਸਤ੍ਰੀ)
13 - ਗੁਰੂ ਅਕਲੰਕ (ਤੇਰ੍ਹਵਾਂ ਗੁਰੂ)
14 - ਗੁਰੂ ਭਗਤ ਇਸਤ੍ਰੀ (ਚੌਦ੍ਹਵੀ ਗੁਰੂ)
15 - ਗੁਰੂ ਬਾਨਗਰ (ਪੰਦ੍ਰਹਵਾਂ ਗੁਰੂ)
16 - ਗੁਰੂ ਚਾਵੰਡ (ਸੋਲ੍ਹਵਾਂ ਗੁਰੂ)
17 - ਗੁਰੂ ਦੁਧੀਰਾ (ਸਤ੍ਰ੍ਹਵਾਂ ਗੁਰੂ)
18 - ਗੁਰੂ ਮ੍ਰਿਗਹਾ (ਅਠਾਹਰਵਾਂ ਗੁਰੂ)
19 - ਗੁਰੂ ਨਲਿਨੀ ਸੂਕ (ਉਨ੍ਹੀਵਾਂ ਗੁਰੂ)
20 - ਗੁਰੂ ਸ਼ਾਹ (ਵੀਹਵਾਂ ਗੁਰੂ)
21 - ਗੁਰੂ ਸੂਕ ਪੜਾਵਤ (ਇਕੀਹਵਾਂ ਗੁਰੂ)
22 - ਗੁਰੂ ਹਰ ਬਾਹਤਾ (ਬਈਵ੍ਹਾਂ ਗੁਰੂ)
23 - ਗੁਰੂ ਜੱਛਣੀ (ਤੇਹੀਵਾਂ ਗੁਰੂ ਇਸਤ੍ਰੀ ਰੂਪ)
24 - ਗੁਰੂ ਦਿਜ ਦੇਵ (ਚੌਵੀਹਾਂ ਗੁਰੂ)

ਗਿਆਨੀ ਜੀ ਕੋਲੋਂ ਪੁਛਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਇਸ ਕੂੜ ਕਿਤਾਬ ਦਾ ਸਿਧਾਂਤ ਕਿਸ ਤਰ੍ਹਾਂ ਇਕ ਹੈ? ਤੁਹਾਡੇ ਗੁਰੂ ਦੀ ਬਾਣੀ ਤਾਂ ਇਨ੍ਹਾਂ "ਚੌਵੀਹ ਗੁਰੂਆਂ" ਬਾਰੇ ਦਸ ਰਹੀ ਹੈ, ਜਿਨ੍ਹਾਂ ਬਾਰੇ ਤਾਂ ਇਕ ਵੀ ਸਿੱਖ ਨਹੀਂ ਜਾਣਦਾ? ਹੁਣ ਦੱਸੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੰਨੀਏ, ਕਿ ਤੁਹਾਡੇ ਗੁਰੂ ਦੀ ਇਸ ਬਾਣੀ ਨੂੰ? ਤੁਹਾਡੇ ਅਨੁਸਾਰ ਤਾਂ ਇਹ ਗੁਰੂ ਦੀ ਬਾਣੀ ਹੈ। ਫਿਰ ਗੁਰੂ ਦੀ ਬਾਣੀ ਉਤੇ ਤਾਂ ਅਮਲ ਕਰਨਾ ਵੀ ਬਹੁਤ ਜ਼ਰੂਰੀ ਹੈ।

ਹੁਣ ਤੁਸੀਂ ਇਸ ਗਲ ਦਾ ਜਵਾਬ ਦਿਉ, ਕਿ ਅਸੀਂ ਆਪਣੇ ਬੱਚਿਆਂ ਨੂੰ "ਦਸ ਗੁਰੂਆਂ" ਦੇ ਨਾਮ ਯਾਦ ਕਰਵਾਈਏ, ਕਿ ਤੁਹਾਡੇ ਗੁਰੂ ਦੇ ਦੱਸੇ ਇਨਾਂ "ਚੌਵੀਹ ਗੁਰੂਆਂ" ਦੇ ਨਾਮ ਯਾਦ ਕਰਵਾਈਏ? ਦਸਾਂ ਗੁਰੂਆਂ ਦੀ ਜੀਵਨੀ ਬਾਰੇ ਅਪਣੇ ਬੱਚਿਆਂ ਨੂੰ ਦਸੀਏ ਕਿ ਤੁਹਾਡੇ ਅਖੌਤੀ ਦਸਮ ਗ੍ਰੰਥ ਦੇ ਦੱਸੇ ਗਏ "ਚੌਵੀਹ ਗੁਰੂਆਂ" ਦੀ ਜੀਵਨੀ ਪੜ੍ਹਾਈਏ? ਮੈਨੁੰ ਤਾਂ ਤੁਹਾਡੇ 'ਤੇ ਇਹ ਵੀ ਸ਼ੱਕ ਪੈਂਦਾ ਹੈ, ਕਿ ਤੁਸੀਂ ਤਕਰੀਰਾਂ ਤਾਂ ਦੇਂਦੇ ਹੋ ਇਸ ਕੂੜ ਕਬਾੜ ਨੂੰ ਅਪਣੇ ਗੁਰੂ ਦੀ ਬਾਣੀ ਸਾਬਿਤ ਕਰਨ ਲਈ, ਲੇਕਿਨ ਲਗਦਾ ਹੈ ਤੁਸਾਂ ਆਪ ਇਹ ਕਿਤਾਬ ਚੰਗੀ ਤਰ੍ਹਾਂ ਹੱਲੀ ਪੜ੍ਹੀ ਹੀ ਨਹੀਂ। ਜੇ ਥੋੜੀ ਬਹੁਤ ਪੜ੍ਹੀ ਵੀ ਹੈ, ਤਾਂ ਉਸ ਤੇ ਅਮਲ ਕਦੀ ਵੀ ਨਹੀਂ ਕੀਤਾ ਹੋਣਾ। ਜੇ ਤੁਹਾਡੇ ਕੋਲੋਂ, ਤੁਹਾਡੇ ਗੁਰੂ ਦੀ ਬਾਣੀ ਅਨੁਸਾਰ ਦੱਸੇ ਗਏ ਇਨ੍ਹਾਂ "ਚੌਵੀਹ ਗੁਰੂਆਂ" ਦੇ ਨਾਮ ਪੁਛ ਲਈਏ, ਤਾਂ ਸ਼ਾਇਦ ਇਨਾਂ ਗੁਰੂਆਂ ਵਿਚੋਂ ਚਾਰ ਦਾ ਨਾਮ ਵੀ ਤੁਹਾਨੂੰ ਯਾਦ ਨਹੀ ਹੋਣਾ। ਨਹੀ ਨਾ? ਫਿਰ ਤੁਸੀਂ ਗਿਆਨੀ ਕਿਸ ਗਲ ਦੇ ਹੋ? ਜੇ ਤੁਹਾਨੂੰ ਆਪਣੇ ਗੁਰੂ ਦੀ ਇਸ ਬਾਣੀ ਵਿੱਚ ਦੱਸੇ ਗਏ "ਚੌਵੀਹ ਗੁਰੂਆਂ" ਦੇ ਨਾਮ ਤਕ ਯਾਦ ਨਹੀਂ? ਚਲੋ ਕੋਈ ਗਲ ਨਹੀਂ, ਐਤਕੀਂ ਜੇ ਸਾਡੇ ਸ਼ਹਿਰ ਆਉਣਾ ਤਾਂ ਇਨਾਂ ਚੌਵੀਹ ਅਵਤਾਰਾਂ ਦੀ ਜੀਵਨੀ ਅਤੇ ਨਾਮ ਯਾਦ ਕਰਕੇ ਆਉਣਾ, ਨਹੀਂ ਤਾਂ ਇਸ ਕੂੜੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਅੰਗ ਕਹਿਣ ਦੀ ਹਿੰਮਤ ਦੋਬਾਰਾ ਨਾ ਕਰਨਾ। ਹਰ ਥਾਂ 'ਤੇ ਤੁਹਾਡੇ ਟਕਸਾਲੀਏ ਅਤੇ ਨਿਹੰਗ ਨਹੀਂ ਵਸਦੇ, ਜੋ ਤੁਹਾਡੀ ਊਲ ਜਲੂਲ ਤਕਰੀਰ ਨੂੰ ਸੁਣੀ ਜਾਣਗੇ? ਹਲੀ ਸ਼ਬਦ ਗੁਰੂ ਦੇ ਜਾਗ੍ਰਤ ਸਿੱਖ, ਇਸ ਸੰਸਾਰ ਵਿੱਚ ਮੌਜੂਦ ਹਨ, ਤੁਹਾਡੇ ਕੋਲੋਂ ਸਵਾਲ ਜਵਾਬ ਕਰਨ ਲਈ

 

".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।"
- ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
 


 ਹੋਰ ਪੜ੍ਹੋ:

- ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ ਵਿਆਗਰਾ ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
- ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ ਵੀ ਦਸਦਾ ਹੈ

- ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ "ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ  ਅਪਣੇ ਯਾਰ ਕੋਲੋਂ ਅਪਣੇ ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨਾਲੋਂ ਤੋੜ ਕੇ, ਕ੍ਰਿਸ਼ਨ ਦੀ ਰਾਸਲੀਲਾ ਦਾ ਪਾਠ ਪੜ੍ਹਾ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, "ਦੇਵੀ ਦੀ ਉਸਤਤਿ" ਕਰਦਾ ਹੈ, ਗਿਆਨੀ ਗੁਰਬਚਨ ਸਿੰਘ ਨੂੰ ਫਿਰ ਵੀ ਇਹ "ਕੂੜ ਕਿਤਾਬ", ਗੁਰੂ ਗ੍ਰੰਥ ਸਾਹਿਬ ਜੀ ਦਾ ਹੀ "ਇਕ ਅੰਗ" ਲਗਦੀ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਖੌਤੀ ਦਸਮ ਗ੍ਰੰਥ ਤਾਂ ਆਪ ਹੀ ਪ੍ਰਮਾਣਿਕ ਨਹੀਂ, ਉਹ ਸਯਾਮ ਕਵੀ ਦੀ ਰਚਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ
- ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ, ਬੇਤੁਕੀਆਂ ਗੱਪਾਂ ਵੀ ਆਪਣੇ ਸਿੱਖਾਂ ਨੂੰ ਸੁਣਾਂਉਦੀ ਹੈ, ਗਿਆਨੀ ਗੁਰਬਚਨ ਸਿੰਘ ਇਸਨੂੰ ਫਿਰ ਵੀ ਗੁਰੂ ਦੀ ਬਾਣੀ ਕਹਿੰਦੇ ਹਨ

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ): ਇੰਦਰਜੀਤ ਸਿੰਘ ਕਾਨਪੁਰ
ਭਾਗ: ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ, ਦਸਵਾਂ, ਗਿਆਰ੍ਹਵਾਂ, ਬਾਰ੍ਹਵਾਂ


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top