Share on Facebook

Main News Page

ਦਸਮ ਗ੍ਰੰਥੀਆਂ ਦਾ ਗੁਰੂ, ਅਖੌਤੀ ਦਸਮ ਗ੍ਰੰਥ ਤਾਂ ਆਪ ਹੀ ਪ੍ਰਮਾਣਿਕ ਨਹੀਂ, ਉਹ ਸਯਾਮ ਕਵੀ ਦੀ ਰਚਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ
-: ਇੰਦਰਜੀਤ ਸਿੰਘ, ਕਾਨਪੁਰ

ਗਿਆਨੀ ਗੁਰਬਚਨ ਸਿੰਘ ਜੀ, ਤੁਹਾਡੇ ਗੁਰੂ ਦੀ ਕਿਰਤ "ਚੌਉਬੀਸ ਅਵਤਾਰ" ਜੋ "ਸਯਾਮ ਕਵੀ" ਦੀ ਲਿਖੀ ਹੋਈ ਰਚਨਾ ਹੈ। ਇਹ ਅਨਮਤਿ ਦੇ ਚੌਵੀਹ ਅਵਤਾਰਾਂ ਦੀ ਜੀਵਨੀ ਅਤੇ ਉਨਾਂ ਦੇ ਯੁਧਾਂ ਦਾ ਵਰਨਣ ਕਰਦੀ ਹੈ। ਇਨਾਂ ਚੌਵੀਹ ਅਵਤਾਰਾਂ ਦਾ ਸਿੱਖੀ ਸਿਧਾਂਤਾਂ ਨਾਲ ਕੀ ਲੈਨਾ ਦੇਣਾ ਹੈ?

ਕਵੀ ਸਯਾਮ ਦੀ ਇਸ ਰਚਨਾਂ ਦੇ ਪਾਤਰ ਹਨ - ਮਛ ਅਵਤਾਰ, ਕਛ ਅਵਤਾਰ, ਨਰ ਨਾਰਾਇਣ ਅਵਤਾਰ ਤਾਰ, ਮਹਾ ਮੋਹਨੀ ਅਵਤਾਰ, ਬੈਰਾਹ ਅਵਤਾਰ, ਨਰਸਿੰਘ ਅਵਤਾਰ, ਬਾਵਨ ਅਵਤਾਰ, ਪਰਮ ਰਾਮ ਅਵਤਾਰ, ਬ੍ਰਹਮਾ ਅਵਤਾਰ, ਰੁਦ੍ਰ ਅਵਤਾਰ,ਜਲੰਧਰ ਅਵਤਾਰ, ਬਿਸਨ ਅਵਤਾਰ,ਅਕਾਲਪੁਰਖ ਕੀ ਦੇਹ ਅਵਤਾਰ, ਅਰਹੰਤ ਦੇਵ ਅਵਤਾਰ, ਮੰਨੂੰ ਰਾਜਾ ਅਵਤਾਰ, ਧਨੰਤਰ ਬੈਦ ਅਵਤਾਰ, ਸੂਰਜ ਅਵਤਾਰ, ਚੰਦ੍ਰ ਅਵਤਾਰ, ਸ਼੍ਰੀ ਰਾਮ ਅਵਤਾਰ, ਕ੍ਰਿਸ਼ਨ ਅਵਤਾਰ, ਨਰ ਅਵਤਾਰ, ਬੋਧ ਅਵਤਾਰ, ਨਿਹਕਲੰਕੀ ਅਵਤਾਰ ਬਾਲਮੀਕੀ ਅਵਤਾਰ ਆਦਿਕ।

ਉਏ ਬੱਲੇ ਬੱਲੇ ! ਮੱਛ ਕੱਛ, ਨਰ ਨਰਾਇਣ, ਬੈਰਾਹ, ਬਾਵਨ ! ਗਿਆਨੀ ਜੀ, ਇਹ ਸਾਨੂੰ ਕਿਨਾਂ ਅਵਤਾਰਾਂ ਦੇ ਵਸ ਪਾ ਰਹੇ ਹੋ? ਅਸੀਂ ਇਨਾਂ ਕੋਲੋਂ ਕੀ ਲੈਣਾਂ ਹੈ ? ਅਸੀਂ ਤਾਂ "ੴ" ਨਿਰੰਕਾਰ ਦੇ ਸਿੱਖਯਾਰਥੀ ਹਾਂ। ਗਿਆਨੀ ਜੀ, ਤੁਸੀਂ ਅਪਣੀ ਤਕਰੀਰ ਵਿੱਚ ਇਸ ਕੂੜ ਕਿਤਾਬ ਤੋਂ ਸਿਪਾਹੀ ਬਨਣ ਦੀਆਂ ਗੱਲਾਂ ਕਰਦੇ ਹੋ ? ਮੈਨੂੰ ਤਾਂ ਲਗਦਾ ਹੈ, ਇਹ ਗ੍ਰੰਥ ਸਾਨੂੰ ਪੱਕਾ ਬ੍ਰਾਹਮਣ ਬਣਾ ਰਿਹਾ ਹੈ, ਦੂਜੇ ਪਾਸੇ ਇਹ ਇੱਸੇ ਰਚਨਾਂ ਵਿੱਚ ਇਹ ਕਹਿ ਰਿਹਾ ਹੈ ਕੇ "ਛਤ੍ਰੀ ਕੋ ਪੂਤ ਹੌ, ਬਾਮਨ ਕੋ ਨਹਿ" । ਛਤ੍ਰੀ ਦਾ ਪੂੱਤਰ ਹੈ, ਕੀ ਇਸੇ ਕਰਕੇ ਸਿੱਖਾਂ ਨੂੰ ਅਵਤਾਰਾਂ ਅਤੇ ਦੇਵੀ ਦੇਵਤਿਆਂ ਦੀਆਂ ਫਜੂਲ ਕਹਾਨੀਆਂ ਨਾਲ ਜੋੜ ਕੇ ਬ੍ਰਾਹਮਣ ਬਣਾ ਰਿਹਾ ਹੈ? ਉਏ ਭਲਾ ਹੋ ਜਾਏ ਤੁਹਾਡਾ ਦਸਮ ਗ੍ਰੰਥ ਲਿਖਣ ਵਾਲਿਉ ! ਇਸ ਬਚਿਤੱਰ ਗ੍ਰੰਥ ਵਿਚ ਤੁਸੀਂ ਐਸੀ ਕੜ੍ਹੀ ਘੋਲੀ ਹੈ ਕਿ ਸਿੱਖੀ ਦਾ ਬੇੜਾ ਹੀ ਤੁਸਾਂ ਡੋਬ ਦਿਤਾ ਹੈ।

ਜੈਸਾ ਕਿ ਦਾਸ ਇਸ ਲੇਖ ਲੜੀ ਦੇ ਪਿਛਲੇ ਭਾਗਾਂ ਵਿੱਚ ਵੀ ਲਿੱਖ ਚੁਕਾ ਹੈ, ਕਿ ਗਿਆਨੀ ਗੁਰਬਚਨ ਸਿੰਘ ਦੇ ਇਸ ਦਸਮ ਗੁਰੂ ਗ੍ਰੰਥ ਦੀ 514 ਪੰਨਿਆਂ ਵਾਲੀ ਇਹ "ਚਉਬੀਸ ਅਉਤਾਰ" ਵਾਲੀ ਰਚਨਾ, ਬਿਨਾਂ ਕਿਸੇ ਮਕਸਦ ਅਤੇ ਸਿਖਿਆ ਦੇ ਸਿੱਖ ਸਿਧਾਂਤਾਂ ਦਾ ਘਾਣ ਕਰਦੀ ਹੈ ਅਤੇ ਸਿੱਖਾਂ ਨੂੰ "ਅਵਤਾਰਵਾਦ" ਨਾਲ ਜੋੜਨ ਵਾਲੀ ਬੇਫਜੂਲ ਦੀ ਰਚਨਾ ਹੈ। ਇਸ ਰਚਨਾਂ ਦਾ ਲਿਖਾਰੀ "ਸਯਾਮ ਕਵੀ" ਹੈ, ਜਿਸਦਾ ਨਾਮ ਇਸ ਰਚਨਾ ਵਿੱਚ ਲਗਭਗ 380 ਤੋਂ ਵਧ ਵਾਰ ਲਿਖਿਆ ਮਿਲਦਾ ਹੈ। ਕਬਿ ਸਯਾਮ, ਕਬਿ ਸਯਾਮ ਭਨੈ, ਸਯਾਮ ਕਹੇ ਅਦਿਕ ਸ਼ਬਦਾਂ ਨਾਲ ਉਹ ਥਾਂ ਥਾਂ ਤੇ ਇਹ ਸਪਸ਼ਟ ਕਰਦਾ ਹੈ, ਕਿ ਇਸ ਰਚਨਾਂ ਨੂੰ ਲਿਖਣ ਵਾਲਾ "ਕਬਿ ਸਯਾਮ" ਹੈ।

ਦੂਜੇ ਪਾਸੇ ਗਿਆਨੀ ਗੁਰਬਚਨ ਸਿੰਘ ਜੀ ਵਰਗੇ ਦਸਮ ਗ੍ਰੰਥੀਆਂ ਦੀ ਸਭਤੋਂ ਵੱਡੀ ਮੁਸੀਬਤ ਇਹ ਹੈ ਕਿ, ਸਯਾਮ ਕਵੀ ਦਾ ਨਾਮ ਇਕ ਦੋ ਥਾਵਾਂ 'ਤੇ ਹੁੰਦਾ ਤਾਂ ਇਨਾਂ ਲੋਕਾਂ ਨੇ ਕਦੋਂ ਦਾ ਉਸਨੂੰ ਮੇਟ ਦੇਣਾਂ ਸੀ, ਲੇਕਿਨ ਇਕੋ ਹੀ ਰਚਨਾਂ ਵਿੱਚ ਸੈਂਕੜੇ ਵਾਰ ਲਿਖਿਆ, "ਸਯਾਮ ਕਵੀ" ਦਾ ਨਾਮ ਇਹ ਹੁਣ ਕਿਸ ਤਰ੍ਹਾਂ ਛੁਪਾਉਣ? ਇਹ ਤਾਂ ਇਸ ਪੂਰੇ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਤ ਐਲਾਨ ਕਰ ਚੁਕੇ ਹਨ? ਇਸ ਕਬਿ ਸਯਾਮ ਦਾ ਥਾਂ ਥਾਂ 'ਤੇ ਲਿਖਿਆ ਨਾਮ ਤਾਂ ਦਸਮ ਗ੍ਰੰਥੀਆਂ ਦੇ ਸਾਰੇ ਪ੍ਰੋਜੇਕਟ ਨੂੰ ਹੀ ਤਹਿਸ ਨਹਿਸ ਕਰਕੇ ਰਖ ਦੇਵੇਗਾ। ਜੇ ਇਹ ਸਾਬਿਤ ਨਾਂ ਕਰ ਸਕੇ, ਕਿ ਇਹ ਸੈਂਕੜੇ ਵਾਰ ਕਬਿ ਸਯਾਮ ਦਾ ਜੋ ਨਾਮ ਆਉਂਦਾ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਨਾਮ ਸੀ, ਤਾਂ ਇਸ ਕੂੜ ਕਿਤਾਬ ਦੇ ਵੈਸੇ ਵੀ ਪਰਖੱਚੇ ਉੱਡ ਜਾਂਣੇ ਹਨ।

ਜੇ ਸ਼ਬਦ ਗੁਰੂ ਦੇ ਸਿੱਖਾਂ ਨੇ ਇਸਦਾ ਨਾਮ ਇਸ ਰਚਨਾਂ ਵਿੱਚ ਇਨੀ ਵਾਰ ਪੜ੍ਹ ਲਿਆ ਤਾਂ ਉਹ ਇਹ ਪੁਛਣਗੇ ਕਿ,"ਦਸੋ ! ਦਸਮ ਗ੍ਰੰਥੀਉ ! ਹੁਣ ਇਹ ਸਯਾਮ ਕਵੀ ਕੌਣ ਹੈ? ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਸਯਾਮ ਕਵੀ" ਸੀ? ਇਤਿਹਾਸ ਦੇ ਹੋਰ ਕਿਸੇ ਪੰਨੇ 'ਤੇ ਤਾਂ ਅੱਜ ਤਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਕਬਿ ਸਯਾਮ" ਕਰਕੇ ਨਹੀਂ ਆਂਉਦਾ ? ਜੇ ਆਂਉਦਾ ਹੈ ਤਾਂ ਦਸੋ ?

ਵੱਡੇ ਵੱਡੇ ਇਤਿਹਾਸ ਕਾਰਾਂ ਨੇ ਵੀ ਕਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ "ਕਬਿ ਸਯਾਮ" ਕਹਿ ਕੇ ਸੰਬੋਧਿਤ ਨਹੀਂ ਕੀਤਾ।

ਹਾਂ ਹੋ ਸਕਦਾ ਹੈ, ਹੁਣ ਇਹ ਕਿਸੇ ਅਖੌਤੀ ਵਿਦਵਾਨ ਕੋਲੋਂ ਕੋਈ ਐਸਾ ਨਵਾਂ "ਸਿੱਖ ਇਤਿਹਾਸ" ਲਿਖਵਾ ਲੈਣ ਅਤੇ ਸ਼੍ਰੋਮਣੀ ਕਮੇਟੀ ਕੋਲੋਂ ਛਪਵਾ ਲੈਣ। ਜਿਸ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਸ਼ਯਾਮ ਕਵੀ " ਕਰ ਕੇ ਆਂਉਦਾ ਹੋਵੇ।

ਜਿਸ ਤਰ੍ਹਾਂ ਇਨਾਂ ਨੇ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਉਤੇ ਸਿੱਖ ਰਹਿਤ ਮਰਿਯਾਦਾ ਦੇ ਅੰਗ੍ਰੇਜੀ ਅਡੀਸ਼ਨ ਵਿੱਚ ਚੁਪ ਚਪੀਤੇ "ਕੀਰਤਨ ਸਿਰਲੇਖ" ਵਿੱਚ ਭਾਈ ਨੰਦ ਲਾਲ ਜੀ ਅਤੇ ਭਾਈ ਗੁਰਦਾਸ ਜੀ ਦੇ ਨਾਮ ਨਾਲ, "ਦਸਮ ਗ੍ਰੰਥ" ਦਾ ਨਾਮ ਘੁਸੋੜ ਦਿਤਾ ਹੋਇਆ ਹੈ।

ਇਹ ਕਾਲਾ ਕਾਰਨਾਮਾਂ ਇਨਾਂ ਨੇ 1997 ਵਿੱਚ ਕੀਤਾ ਸੀ। ਅਸੀਂ ਸੁਤੇ ਹੋਏ ਅਤੇ ਬੇਹੋਸ਼ ਹਾਂ । ਇਸ ਲਈ ਇਹ ਅੱਜ ਤਕ ਹਟਾਇਆ ਨਹੀਂ ਗਇਆ। ਪੰਜਾਹ ਕੁ ਵਰ੍ਹੇ ਬਾਦ ਇਹ ਕਹਿਣਗੇ ਕਿ ਵੇਖੋ ਸੌ ਸਾਲ ਪਹਿਲਾਂ ਦਾ ਲਿਖਿਆ ਹੋਇਆ ਹੈ, ਕਿ ਦਸਮ ਗ੍ਰੰਥ ਦਾ ਕੀਰਤਨ ਹੋ ਸਕਦਾ ਹੈ, ਇਹ ਲਿਖਿਆ ਹੋਇਆ ਵੇਖ ਲਵੋ

ਕੋਈ ਵੀ ਕੁਰਹਿਤ ਜੇ ਸਾਡੀਆਂ ਅਨਗਹਲਿਆਂ ਕਰਕੇ ਬਹੁਤ ਦਿਨ ਛੁਪੀ ਹੋਈ ਚਲਦੀ ਰਹੇ, ਜਾਂ ਉਸਦਾ ਵਿਰੋਧ ਨਾਂ ਕੀਤਾ ਜਾਏ, ਤਾਂ ਉਹ "ਪੁਰਾਤਨ ਪਰੰਪਰਾ" ਦੇ ਨਾਮ 'ਤੇ ਪੱਕੀ ਕਰ ਦਿਤੀ ਜਾਂਦੀ ਹੈ। ਇਸ ਕੂੜ ਗ੍ਰੰਥ ਦੀਆਂ ਸਾਡੇ ਤੇ ਥੋਪੀਆਂ ਗਈਆਂ ਕੁੱਝ ਬਾਣੀਆਂ ਇਸਦਾ ਜਿਉਂਦਾ ਜਾਗਦਾ ਉਦਾਹਰਣ ਹਨ। ਜਿਨਾਂ ਨੂੰ ਚਾਹ ਕੇ ਵੀ ਅਸੀਂ ਹੁਣ ਹਟਾ ਨਹੀਂ ਸਕ ਰਹੇ ।

ਖਾਲਸਾ ਜੀ ਅਸੀਂ ਸੁੱਤੇ ਪਏ ਹਾਂ ! ਸਾਨੂੰ ਅਪਣੇ ਸਿਰ 'ਤੇ ਮੜ੍ਹ ਦਿਤੇ ਗਏ ਅਜੋਕੇ ਸਾਹਿਤ ਨੂੰ ਵੀ ਪੜ੍ਹਨ ਦਾ ਟਾਈਮ ਨਹੀਂ ਹੈ, ਜੋ ਸਿੱਖੀ ਦੀਆਂ ਜੜਾਂ ਪੁੱਟ ਰਿਹਾ ਹੈ। ਸਾਡੇ ਨਾਲ ਨਿੱਤ ਨਵੀਆਂ ਸਾਜਿਸ਼ਾਂ ਅਤੇ ਧੋਖੇ, ਸਾਨੂੰ ਬਰਬਾਦ ਕਰਨ ਲਈ ਕੀਤੇ ਜਾ ਰਹੇ ਹਨ ਨੇ। ਅਸੀਂ ਨਿਤ ਲੁਟੇ ਜਾ ਰਹੇ ਹਾਂ।

ਇਨਾਂ ਨੇ "ਸਯਾਮ ਕਵੀ" ਵਾਲਾ ਇਹ ਕੰਮ ਵੀ ਚੁੱਪ ਚਪੀਤੇ ਕਰ ਛਡਿਆ ਹੈ। ਇਸ ਕੂੜ ਗ੍ਰੰਥ ਦੇ ਪੰਨਾ ਨੰਬਰ 328 ਥੱਲੇ ਛੋਟਾ ਛੋਟਾ ਲਿੱਖ ਵੀ ਦਿਤਾ ਹੈ ਕਿ ਕਵੀ ਸਿਯਾਮ - ਇਹ ਗੁਰੂ ਗੋਬਿੰਦ ਸਿੰਘ ਜੀ ਦਾ ਉਪ ਨਾਮ ਸੀ"।

ਇਹ ਨਿੱਤ ਇਹੋ ਜਹੀਆਂ ਤਬਦੀਲੀਆਂ ਕਰ ਰਹੇ ਨੇ, ਤੇ ਅਸੀਂ ਹਾਂ ਕਿ ਆਪਣੀ ਵਿਦਵਤਾ ਦੇ ਝੂਠੇ ਝੰਡੇ ਇਕ ਦੂਜੇ ਤੋਂ ਉਤ੍ਹਾਂ ਕਰਨ ਲਈ ਆਪਸ ਵਿੱਚ ਹੀ ਲੜੀ ਜਾ ਰਹੇ ਹਾਂ।

ਸਿੱਖੀ ਦੇ ਦੁਸ਼ਮਨੋ ! ਤੁਸੀਂ ਕੀ ਸੋਚਦੇ ਹੋ ਕਿ ਚੁੱਪ ਚਪੀਤੇ ਕੀਤੀ ਗਈ ਇਹ ਐਂਟਰੀ ਸਰਬੰਸ ਦਾਨੀ ਗੁਰੂ ਨੂੰ ਅਸ਼ਲੀਲ ਰਚਨਾਵਾਂ ਲਿਖਣ ਵਾਲਾ "ਕਬਿ ਸਯਾਮ" ਬਣਾ ਸਕਦੀ ਹੈ ? ਤਾਂ ਇਹ ਤੁਹਾਡੀ ਮੂਰਖਤਾ ਭਰੀ ਭੁਲ ਹੋਵੇਗੀ । ਗਿਆਨੀ ਜੀ ਹੁਣ ਜਵਾਬ ਦਿਉ !

1- ਦਸਮ ਗ੍ਰੰਥ ਦੀ ਇਸ ਕਿਤਾਬ 'ਤੇ ਇਹ ਅਰਥ ਲਿਖਣ ਵਾਲਾ ਅਖੌਤੀ ਵਿਦਵਾਨ ਕੌਣ ਹੈ ?

2- ਜਿਸ ਕਿਤਾਬ ਬਾਰੇ ਤੁਸੀਂ ਕਹਿ ਰਹੇ ਹੋ ਕੇ "ਇਹ ਇਕ ਪੁਸਤਕ ਨਹੀਂ... ਇਹ ਦਸਮ ਪਿਤਾ ਦੀ ਕਿਰਤ ਹੈ....." ਫਿਰ ਇਸ ਕਿਤਾਬ ਉੱਤੇ ਇਸ ਦੇ ਅਰਥ ਲਿਖਣ ਦਾ ਅਧਿਕਾਰ ਕਿਸਨੂੰ ਹੈ ? ਤੁਹਾਡੇ ਗੁਰੂ ਦੀ ਰਚਨਾ ਹੈ, ਇਸ ਵਿੱਚ ਤੁਸੀਂ ਕੁਝ ਵੀ ਲਿਖੋ ਸਾਨੂੰ ਕੋਈ
ਫਰਕ ਨਹੀਂ ਪੈਂਦਾ । ਲੇਕਿਨ ਦਸਮ ਪਿਤਾ ਦੇ ਨਾਮ ਨੂੰ ਵਿਗਾੜਨ ਦੀ ਕਰਤੂਤ ਕਰਣ ਵਾਲੇ ਨੂੰ ਬਰਦਾਸ਼ਤ ਨਹੀਂ ਕਿਤਾ ਜਾ ਸਕਦਾ।

3- ਜੇ ਤੁਹਾਡੇ ਇਸ ਗੁਰੂ ਦੇ ਪੰਨਾ ਨੰਬਰ 329 'ਤੇ ਲਿਖੇ ਇਸ ਅਰਥ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਕਬਿ ਸਯਾਮ" ਸੀ, ਤਾਂ ਅਰਦਾਸ ਵਿੱਚ ਵੀ ਕਬਿ ਸਯਾਮ ਕਹਿ ਕੇ ਉਨਾਂ ਨੂੰ ਸੰਬੋਧਿਤ ਕਿਉਂ ਨਹੀਂ ਕੀਤਾ ਜਾਂਦਾ?

4- ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਪੱਤਰੇ ਤੇ ਕੋਈ ਸਿੱਖ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਲਿਖ ਸਕਦਾ ਹੈ ?

5- ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ, ਇਹੋ ਜਹੇ ਮਨਘੜੰਤ ਅਰਥ ਲਿਖਣ ਦਾ ਅਧਿਕਾਰ ਕਿਸਨੇ ਅਤੇ ਕਦੋਂ ਦਿਤਾ ?

7- ਅਰਥ ਲਿਖਣ ਵਾਲੇ ਦਾ ਨਾਮ, ਵਿਦਵਤਾ ਅਤੇ ਪਹਿਚਾਨ ਕੀ ਹੈ ?

8- ਜੋ ਅਰਥ ਇਸ ਨੇ ਤੁਹਾਡੇ ਅਖੌਤੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ 'ਤੇ ਲਿਖੇ ਹਨ, ਉਸ ਦਾ ਸ੍ਰੋਤ ਕੀ ਹੈ?

9- ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਕਬਿ ਸਯਾਮ" ਸੀ ਤਾਂ ਕਿ੍ਰਸ਼ਨਾਵਤਾਰ ਵਾਲਾ ਅਸ਼ਲੀਲ ਚਰਿਤ੍ਰ ਕੀ ਦਸਮ ਪਿਤਾ ਲਿਖ ਸਕਦੇ ਸਨ, ਜਿਸ ਵਿੱਚ ਗੋਪੀਆਂ ਦੀਆਂ ਛਾਤੀਆਂ ਪੁਟੱਣ ਅਤੇ ਉਨਾਂ ਨਾਲ ਕ੍ਰਿਸ਼ਨ ਦੇ ਸੰਭੋਗ ਕਰਨ ਦਾ ਵ੍ਰਿਤਾਂਤ ਹੈ ?

ਖਾਲਸਾ ਜੀ! ਇਹ ਕਿਤਾਬ ਸਾਡੀਆਂ ਜੜਾਂ ਵਿੱਚ ਤੇਲ ਪਾ ਚੁਕੀ ਹੈ ਅਤੇ ਸਾਡੇ ਗਿਆਨੀ ਗੁਰਬਚਨ ਸਿੰਘ ਹੱਲੀ ਵੀ ਇਸ ਨੂੰ ਗੁਰੂ ਦੀ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਹੀ ਇਕ ਅੰਗ ਦਸ ਰਹੇ ਨੇ। ਇਸ ਕੌਮ ਨੂੰ ਕੌਣ ਬਚਾਏਗਾ ?

ਪੰਥ ਦੋਖੀਆਂ ਦੀ ਇਹ ਇਕ ਬਹੁਤ ਹੀ ਡੂੰਗ੍ਹੀ ਸਾਜਿਸ਼ ਸੀ ਕਿ, ਸਿੱਖ "ਪਾਤਸ਼ਾਹੀ 10" ਪੜ੍ਹ ਕੇ ਹੀ ਅੰਧੀ ਸ਼ਰਧਾਂ ਦੇ ਸਮੂੰਦਰ ਵਿੱਚ ਡੁਬ ਜਾਣਗੇ, ਕਿਉਂਕ ਉਹ ਗੁਰੂ ਗ੍ਰੰਥ ਸਾਹਿਬ ਦੀ ਇਸ ਸਿਖਿਆ ਤੋਂ ਕੋਸਾਂ ਦੂਰ ਹੋ ਚੁਕੇ ਹੋਣਗੇ ਕਿ, ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ ਨਾਲ ਹੀ ਅਸੀਂ ਇਸ ਕੂੜ ਦੀਆਂ ਐਨੀਆਂ ਰਚਨਾਵਾਂ ਉਨਾਂ ਦੀ ਜੀਵਨ ਜਾਚ ਵਿੱਚ ਵਾੜ ਦਿਆਂਗੇ, ਕਿ ਉਹ ਇਸਨੂੰ ਹੀ "ਦਸਮ ਬਾਣੀ" ਮਨ ਲੈਣਗੇ। ਜੇ ਕੋਈ ਇਸ ਦਾ ਵਿਰੋਧ ਕਰੇਗਾ ਕਿ ਇਹ "ਦਸਮ ਬਾਣੀ ਨਹੀਂ" ਤਾਂ ਆਪਸ ਵਿੱਚ ਹੀ ਲੜ ਲੜ ਮਰਨਗੇ, ਕਿਉਕਿ ਤਾਂ ਤਕ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਇਸ ਸਿਖਿਆ ਨੂੰ ਵੀ ਭੁਲ ਚੁਕੇ ਹੋਣਗੇ ਕਿ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ

ਅਸੀਂ ਕਈ ਲੇਖਾਂ ਵਿੱਚ ਕੁਝ "ਅਖੌਤੀ ਸੋਧਕ ਕਮੇਟੀਆਂ" ਦਾ ਜਿਕਰ ਕੀਤਾ ਹੈ। ਸਮੇਂ ਸਮੇਂ 'ਤੇ ਥਾਪੀਆਂ ਗਇਆਂ, ਇਨਾਂ ਸੋਧਕ ਕਮੇਟੀਆਂ ਦਾ ਕੰਮ ਹੀ ਇਸ "ਕੂੜ ਗ੍ਰੰਥ" ਨੂੰ ਗੁਰੂ ਕ੍ਰਿਤ ਸਾਬਿਤ ਕਰਨ ਲਈ ਇਸ ਵਿੱਚ ਤਬਦੀਲੀਆਂ ਕਰਣਾਂ ਹੀ ਸੀ। ਜੋ ਰਚਨਾਵਾਂ ਇਸ ਕੂੜ ਗ੍ਰੰਥ ਦਾ ਭੇਦ ਖੋਲਦੀਆਂ ਸਨ, ਉਨਾਂ ਨੂੰ ਇਸ ਵਿਚੋਂ ਕੱਢ ਦਿਤਾ ਗਇਆ। ਜੋ ਰਚਨਾਵਾਂ ਭੁਲੇਖੇ ਪਾਂਦੀਆਂ ਸਨ ਅਤੇ ਇਹ ਸਾਬਿਤ ਕਰਦੀਆਂ ਸਨ, ਕਿ ਇਹ ਦਸਮ ਪਿਤਾ ਦੀ ਬਾਣੀ ਹੋ ਸਕਦੀ ਹੈ, ਉਨਾਂ ਨੂੰ ਸਿੱਖ ਦੇ ਜੀਵਨ ਨਾਲ ਜੋੜ ਦਿਤਾ ਗਇਆ। ਭਾ: ਚਤਰ ਸਿੰਘ ਜੀਵਨ ਸਿੰਘ ਦੀ "ਸ੍ਰੀ ਦਸਮ ਗ੍ਰੰਥ ਸਾਹਿਬ ਜੀ" ਨਾਮਕ ਪੋਥੀ ਜੋ ਮੇਰੇ ਲੇਖਾਂ ਅਤੇ ਅਧਿਐਨ ਦਾ ਇਕ ਮਾਤਰ ਸ੍ਰੋਤ ਹੈ। ਉਸ ਨੂੰ ਖੋਲਦਿਆਂ ਸਾਰ ਹੀ ਪਹਿਲੇ ਪੰਨੇ ਤੇ ਇਹ ਸੂਚਨਾਂ ਪੜ੍ਹਨ ਨੂੰ ਮਿਲਦੀ ਹੈ-

"ਇਨਾਂ (ਅਖੌਤੀ ਦਸਮ ਗ੍ਰੰਥ ) ਦੀ ਸੁਧਾਈ"
"ਪੁਰਾਤਨ ਲਿਖਤੀ-ਛਾਪੇ ਦੇ ਸਰੂਪਾਂ ਤਥਾ 1952 ਬਿਕ੍ਰਮੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਜੀ ਵਿਖੇ "ਸੋਧਕ ਕਮੇਟੀ" ਦੀ ਸੋਧੀ ਹੋਈ ਅਨੁਪਮ ਬੀੜ ਨਾਲ ਪਾਠਾਂਤਰ ਨਿਰਣਯ ਕਰਕੇ ਕੀਤੀ ਗਈ ਹੈ।"

ਇਸਤੋਂ ਸਾਫ ਸਾਫ ਜਾਹਿਰ ਹੈ ਕਿ ਇਹ "ਕੂੜ ਗ੍ਰੰਥ" ਸੋਧਿਆ ਹੋਇਆ ਹੈ "ਪ੍ਰਮਾਣਿਕ ਨਹੀਂ ਹੈ"। ਜੋ ਸੋਧੀ ਜਾ ਸਕੇ, ਉਹ ਗੁਰਬਾਣੀ ਕਿਸ ਤਰ੍ਹਾਂ ਹੋ ਸਕਦੀ ਹੈ। ਇਹੋ ਜਹੀਆਂ ਸੋਧਕ ਕਮੇਟੀਆਂ ਨੇ ਇਸ "ਕੂੜ ਕਿਤਾਬ" ਵਿੱਚ ਬਹੁਤ ਸਾਰਾ ਰਲੇਵਾਂ ਵੀ ਕੀਤਾ ਅਤੇ ਇਸਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਸਾਬਿਤ ਕਰਨ ਲਈ ਬਹੁਤ ਕੁੱਝ ਐਸਾ ਬਾਹਰ ਵੀ ਕਡ੍ਹ ਦਿਤਾ, ਜਿਸਤੇ ਵਿਦਵਾਨਾਂ ਦੀ ਨਜਰ ਨਾ ਪੈ ਸਕੇ। ਜਿਸਦਾ ਜੀ ਚਾਹਿਆ ਇਸ ਕਿਤਾਬ ਵਿੱਚ ਕੁਝ ਘੁਸੋੜ ਦਿਤਾ, ਜਿਸ ਦਾ ਜੀ ਚਾਹਿਆ ਇਸ ਕਿਤਾਬ ਵਿਚੋਂ ਕੁਝ ਕਡ੍ਹ ਦਿਤਾ।

ਇਨਾਂ ਸੋਧਕ ਕਮੇਟੀਆਂ ਦਾ ਹੀ ਕਾਲਾ ਕਾਰਨਾਮਾਂ ਹੈ, ਜੋ ਸ਼੍ਰੋਮਣੀ ਕਮੇਟੀ ਦੇ ਨਿਤਨੇਮ ਵਾਲਿਆ ਗੁਟਕਿਆਂ ਵਿੱਚ ਵੇਖਣ ਨੂੰ ਮਿਲਦਾ ਹੈ। ਇਹ ਇਨਾਂ ਸੋਧਕ ਕਮੇਟੀਆਂ ਦੇ ਕਾਲੇ ਕਾਰਨਾਮੇ ਦਾ ਜੀਉਂਦਾ ਜਾਗਦਾ ਉਦਾਹਰਣ ਹੈ। "ਚੌਪਈ" ਦੇ ਉਪਰ ਮੂਲ ਸ੍ਰੋਤ ਦੇ ਉਲਟ "ਪਾਤਸ਼ਾਹੀ 10" ਦਾ ਠੱਪਾ ਲਾ ਦਿਤਾ ਗਇਆ ਅਤੇ ਉਸਦੀਆਂ ਸਾਰੀਆਂ ਪੌੜ੍ਹੀਆਂ ਦੇ ਨੰਬਰ ਵੀ ਬਦਲ ਦਿਤੇ ਗਏ, ਜੋ ਮੂਲ ਸ੍ਰੋਤ ਵਿਚ ਨਹੀਂ ਹਨ। ਇਨਾਂ ਹੀ ਨਹੀਂ "ਕ੍ਰਿਪਾ ਕਰੀ ਹਮਪਰ ਜਗਮਾਤਾ" ਵਾਲੀਆਂ ਅਖੀਰਲੀਆਂ ਦੋ ਪੌੜ੍ਹੀਆਂ ਵੀ ਜੋ ਪਹਿਲਾਂ ਗੁਟਕਿਆਂ ਵਿੱਚ ਛਪਦੀਆਂ ਸਨ, ਹਟਾ ਦਿਤੀਆਂ ਗਈਆਂ ਹਨ। ਗੁਟਕਿਆਂ ਵਿੱਚ ਇਸ "ਚੌਪਈ" ਦੀ ਕਈ ਵਾਰ ਕੱਟ ਵਡ੍ਹ ਹੋਈ ਹੈ ਅਤੇ ਮੌਜੂਦਾ "ਚੌਪਈ" ਵੀ ਮੂਲ ਸ੍ਰੋਤ ਦਾ ਵਿਗੜਿਆ ਹੋਇਆ ਰੂਪ ਹੈ, ਜਿਸਨੂੰ ਸਿੱਖ ਅੱਜ ਪੜ੍ਹ ਰਹੇ ਨੇ। ਉਨਾਂ ਵਚਾਰਿਆ ਨੂੰ ਕਿਥੇ ਵੇਲ੍ਹ ਹੈ ਕਿ ਇਸ ਦੇ ਮੂਲ ਸ੍ਰੋਤ ਨਾਲ ਇਸਨੂੰ ਮਿਲਾ ਕੇ ਵੇਖ ਲੈਣ, ਨਾ ਹੀ ਕਿਸੇ ਪ੍ਰਚਾਰਕ ਦੀ ਹਿੰਮਤ ਹੈ, ਜੋ ਕੌਮ ਤੱਕ ਇਹ ਗਲ ਪੰਹੁਚਾਏ। ਇਸੇ ਕਰ ਕੇ ਤਾਂ ਇਹ ਦਸਮ ਗ੍ਰੰਥੀਏ ਅਪਣੀਆਂ ਸਾਜਿਸ਼ਾਂ ਵਿੱਚ ਕਾਮਯਾਬ ਹੋ ਚੁਕੇ ਹਨ।

 

".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।"
- ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
 

ਗਿਆਨੀ ਗੁਰਬਚਨ ਸਿੰਘ ਜੀ, ਸਾਡੇ ਵਰਗੇ ਲੋਕਾਂ ਨੂੰ ਤੁਸੀਂ ਚਪੇੜਾਂ, ਜੁਤੀਆਂ, ਰੋੜੇ ਅਤੇ ਵੱਟੇ ਮਾਰਨ ਲਈ ਤਾਂ ਬਹੁਤ ਉਤਾਵਲੇ ਰਹਿੰਦੇ ਹੋ, ਤੁਹਾਡੀ ਇਹ ਬੁਰਛਾਗਰਦੀ ਉਸ ਵੇਲੇ ਕਿਥੇ ਚਲੀ ਜਾਂਦੀ ਹੈ, ਜਦੋਂ ਸ਼੍ਰੋਮਣੀ ਕਮੇਟੀ ਇਨਾਂ ਗੁਟਕਿਆਂ ਨੂੰ ਅਪਣੇ ਮੂਲ ਸ੍ਰੋਤ ਤੋਂ ਹਟ ਕੇ ਗਲਤ ਛਾਪ ਰਹੀ ਹੈ? ਗਿਆਨੀ ਜੀ ਤੁਹਾਨੂੰ ਤਾਂ ਸ਼ਾਇਦ ਇਹ ਵੀ ਪਤਾ ਨਹੀਂ ਕਿ ਤੁਸੀਂ ਵੀ ਅਪਣੇ ਨਿਤਨੇਮ ਵਿੱਚ ਗਲਤ ਨੰਬਰਾਂ ਵਾਲੀ ਚੌਪਈ ਪੜ੍ਹ ਰਹੇ ਹੋ, ਜਿਸ 'ਤੇ "ਪਾਤਸ਼ਾਹੀ 10" ਅਪਣੇ ਕੋਲੋਂ ਹੀ ਲਿਖ ਦਿਤਾ ਗਇਆ ਹੈ? ਕੀ ਇਸ ਗਲ ਦਾ ਤੁਸੀਂ ਜਵਾਬ ਦਿਉਗੇ, ਕਿ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਇਸ ਗਲਤ ਅਤੇ ਗੈਰਸਿਧਾਂਤਕ ਕੰਮ ਲਈ, ਕਿਵੇਂ ਅਤੇ ਕਦੋਂ ਤਾੜਨਾ ਕਰੋਗੇ? ਸਿਰਫ ਪੰਥ ਦਰਦੀਆਂ ਨੂੰ ਹੀ ਜੁੱਤੀਆਂ ਅਤੇ ਚਪੇੜਾਂ ਮਾਰਨ ਜੋਗੇ ਹੋ? ਗਿਆਨੀ ਜੀ ਦੀ ਤਕਰੀਰ ਸੁਣੋ, ਜਿਸ ਵਿੱਚ ਇਹ ਕਹਿ ਰਹੇ ਨੇ ਕਿ ਸਾਡੇ ਵਰਗੇ ਲੋਕਾਂ ਨੁੰ ਇਹ ਚਪੇੜਾਂ ਮਾਰਨ ਲਈ ਇਕਤੱਰ ਹੋਏ ਹਨ। ਕੁਝ ਤਾਂ ਸੋਚ ਕੇ ਬੋਲਿਆ ਕਰੋ ਗਿਆਨੀ ਜੀ!

ਇੰਦਰਜੀਤ ਸਿੰਘ, ਕਾਨਪੁਰ


 ਹੋਰ ਪੜ੍ਹੋ:

- ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ ਵਿਆਗਰਾ ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
- ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ ਵੀ ਦਸਦਾ ਹੈ

- ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ "ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ  ਅਪਣੇ ਯਾਰ ਕੋਲੋਂ ਅਪਣੇ ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨਾਲੋਂ ਤੋੜ ਕੇ, ਕ੍ਰਿਸ਼ਨ ਦੀ ਰਾਸਲੀਲਾ ਦਾ ਪਾਠ ਪੜ੍ਹਾ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, "ਦੇਵੀ ਦੀ ਉਸਤਤਿ" ਕਰਦਾ ਹੈ, ਗਿਆਨੀ ਗੁਰਬਚਨ ਸਿੰਘ ਨੂੰ ਫਿਰ ਵੀ ਇਹ "ਕੂੜ ਕਿਤਾਬ", ਗੁਰੂ ਗ੍ਰੰਥ ਸਾਹਿਬ ਜੀ ਦਾ ਹੀ "ਇਕ ਅੰਗ" ਲਗਦੀ ਹੈ

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ): ਇੰਦਰਜੀਤ ਸਿੰਘ ਕਾਨਪੁਰ
ਭਾਗ: ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ, ਦਸਵਾਂ, ਗਿਆਰ੍ਹਵਾਂ, ਬਾਰ੍ਹਵਾਂ


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top