ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ, ਬੇਤੁਕੀਆਂ ਗੱਪਾਂ
ਵੀ ਆਪਣੇ ਸਿੱਖਾਂ ਨੂੰ ਸੁਣਾਂਉਦੀ ਹੈ। ਗਿਆਨੀ ਗੁਰਬਚਨ ਸਿੰਘ ਇਸਨੂੰ ਫਿਰ ਵੀ ਗੁਰੂ ਦੀ ਬਾਣੀ
ਕਹਿੰਦੇ ਹਨ
-: ਇੰਦਰਜੀਤ ਸਿੰਘ, ਕਾਨਪੁਰ
ਗਿਆਨ ਪ੍ਰਬੋਧ
ੴ ਸਤਿਗੁਰ ਪ੍ਰਸਾਦਿ ॥ ਸ੍ਰੀ ਭਗਉਤੀ ਜੀ ਸਹਾਇ ॥
ਅਥ ਗਿਆਨ ਪ੍ਰਬੋਧ ਗ੍ਰੰਥ ਲਿਖਯਤੇ ॥
ਪਾਤਸ਼ਾਹੀ ੧੦॥
ਭੁਜੰਗ ਪ੍ਰਯਾਤ ਛੰਦ ॥ਤ੍ਵ ਪ੍ਰਸਾਦਿ ॥
ਨਮੋ ਨਾਥ ਪੂਰੇ ਸਦਾ ਸਿੱਧ ਕਰਮੰ ॥ ਅਛੇਦੀ ਅਭੇਦੀ ਸਦਾ ਏਕ
ਧਰਮੰ ॥ ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥ ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥
ਨਮੋ ਲੋਕ ਲੋਕੇਸ਼੍ਵਰੰ ਲੋਕ ਨਾਥੇ ॥ ਸਦੈਵੰ ਸਦਾ ਸਰਬ ਸਾਥੰ ਅਨਾਥੇ ॥ ਨਮੋ ਏਕ ਰੂਪੰ ਅਨੇਕੰ
ਸਰੂਪੇ ॥ ਸਦਾ ਸਰਬ ਸਾਹੰ ਸਦਾ ਸਰਬ ਭੂਪੇ ॥੨॥
ਅਛੇਦੰ ਅਭੇਦੰ ਅਨਾਮੰ ਅਠਾਮੰ ॥ ਸਦਾ ਸਰਬ ਦਾ ਸਿਧ ਦਾ ਬੁਧਿ ਧਾਮੰ ॥ ਅਜੰਤ੍ਰੰ ਅਮੰਤ੍ਰੰ
ਅਕੰਤ੍ਰੰ ਅਭਰਮੰ ॥ ਅਖੇਦੰ ਅਭੇਦੰ ਅਛੇਦੰ ਅਕਰਮੰ ॥੩॥
ਅਗਾਧੇ ਅਬਾਧੇ ਅਗੰਤੰ ਅਨੰਤੰ ॥ ਅਲੇਖੰ ਅਭੇਖੰ ਅਭੂਤੰ ਅਗੰਤੰ ॥ ਨ ਰੰਗੰ ਨ ਰੂਪੰ ਨ ਜਾਤੰ
ਨ ਪਾਤੰ ॥ ਨ ਸਤ੍ਰੋ ਨ ਮਿਤ੍ਰੋ ਨ ਪੁਤ੍ਰੋ ਨ ਮਾਤੰ ॥੪॥
ਅਭੂਤੰ ਅਭੰਗੰ ਅਭਿੱਖੰ ਭਵਾਨੰ ॥ ਪਰੇਯੰ ਪੁਨੀਤੰ ਪਵਿੱਤ੍ਰੰ ਪ੍ਰਧਾਨੰ ॥ ਅਗੰਜੇ ਅਭੰਜੇ
ਅਕਾਮੰ ਅਕਰਮੰ ॥ ਅਨੰਤੇ ਬਿਅੰਤੇ ਅਭੂਮੇ ਅਭਰਮੰ ॥੫॥
ਨਰਾਜ ਛੰਦ ॥ (ਪਹਿਲੀ ਵਾਰ ਸੁਣਿਆ, ਕਿ ਛੰਦ ਵੀ ਨਰਾਜ ਹੁੰਦੇ ਹਨ)
ਅਨੰਤ ਆਦਿ ਦੇਵ ਹੈ ॥ ਬਿਅੰਤ ਭਰਮ ਭੇਵ ਹੈ ॥ ਅਗਾਧਿ ਬਿਆਧਿ
ਨਾਸ ਹੈ ॥ ਸਦੈਵ ਸਰਬ ਪਾਸ ਹੈ ॥੧॥੯॥
ਬਚਿਤ੍ਰ ਚਿਤ੍ਰ ਚਾਪ ਹੈਂ ॥ ਅਖੰਡ ਦੁਸ਼ਟ ਖਾਪ ਹੈਂ ॥ ਅਭੇਦ ਆਦਿ ਕਾਲ ਹੈਂ ॥ ਸਦੈਵ ਸਰਬ
ਪਾਲ ਹੈਂ ॥੨॥੧੦॥
ਅਖੰਡ ਚੰਡ ਰੂਪ ਹੈਂ ॥ ਪ੍ਰਚੰਡ ਸਰਬ ਸਰੂਪ ਹੈਂ ॥ ਕਾਲ ਹੂੰ ਕੇ ਕਾਲ ਹੈਂ ॥ ਸਦੈਵ ਰਛਪਾਲ
ਹੈਂ ॥੩॥੧੧॥
ਕ੍ਰਿਪਾਲ ਦਿਆਲ ਰੂਪ ਹੈਂ ॥ ਸਦੈਵ ਸਰਬ ਭੂਪ ਹੈਂ ॥ ਅਨੰਤ ਸਰਬ ਆਸ ਹੈਂ ॥ ਪਰੇਵ ਪਰਮ ਪਾਸ
ਹੈਂ ॥੪॥੧੨॥
ਅਦ੍ਰਿਸਟ ਅੰਤਰ ਧਿਆਨ ਹੈਂ ॥ ਸਦੈਵ ਸਰਬ ਮਾਨ ਹੈਂ ॥ ਕ੍ਰਿਪਾਲ ਕਾਲ ਹੀਨ ਹੈਂ ॥ ਸਦੈਵ
ਸਾਧ ਅਧੀਨ ਹੈਂ ॥੫॥੧੩॥
ਮੇਰੇ
ਵੀਰੋ ਅਤੇ ਭੈਣੋ, ਮਾਫ ਕਰਨਾਂ ਕਿਤੇ ਇਹ ਨਾਂ ਸਮਝ ਲੈਣਾਂ ਕਿ ਮੈਂ ਇਸ ਕੂੜ ਗ੍ਰੰਥ ਦੀ
ਕਿਸੇ ਬਾਣੀ ਦਾ 'ਜਾਪ' ਕਰ ਰਿਹਾ ਹਾਂ। ਇਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ, "ਗਿਆਨ ਪ੍ਰਬੋਧ"
ਨਾਮ ਦੀ ਰਚਨਾ ਦੀ। ਅਪਣੇ ਗੁਰੂ ਦੀ ਇਸ ਬਾਣੀ ਦਾ ਨਾਮ ਗਿਆਨੀ ਗੁਰਬਚਨ ਸਿੰਘ ਨੇ ਅਪਣੀ
ਤਕਰੀਰ ਵਿੱਚ ਲੈਂਦਿਆਂ ਵਿਸ਼ੇਸ਼ ਤੌਰ 'ਤੇ ਇਹ ਕਿਹਾ ਹੈ, ਕਿ ਇਹ ਬਾਣੀਆਂ ਗੁਰੂ ਗੋਬਿੰਦ
ਸਿੰਘ ਸਾਹਿਬ ਦੀਆਂ ਬਾਣੀਆਂ ਦਾ ਸੰਗ੍ਰਹ ਹਨ। ਬਹੁਤ ਹੀ ਅਫਸੋਸ ਹੁੰਦਾ ਹੈ ਗਿਆਨੀ ਜੀ
ਤੁਹਾਡੀਆਂ ਯਬਲੀਆਂ ਸੁਣ ਸੁਣ ਕੇ। ਇਸ ਨੂੰ ਗੁਰੂ ਦੀ ਕਿਰਤ ਕਹਿਣ ਤੋਂ ਪਹਿਲਾਂ, ਇਕ ਵਾਰ
ਤਾਂ ਪੜ੍ਹ ਲੈੰਦੇ ਕਿ ਇਸ ਵਿਚ ਲਿਖਿਆ ਕੀ ਹੋਇਆ ਹੈ ?
ਸਿੱਖਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹਰ "ਦੇਵੀ ਉਸਤਤਿ" ਵਾਲੀ ਰਚਨਾਂ ਦੇ ਉਤੇ "ਪਾਤਸ਼ਾਹੀ
10" ਦਾ ਠੱਪਾ ਜਰੂਰ ਲਾ ਦਿਤਾ ਗਇਆ ਹੈ। ਲੇਕਿਨ ਅਪਣੀ ਸਾਕਤ ਮੱਤ ਅਤੇ ਦੇਵੀ ਪ੍ਰਤੀ ਅਪਣੀ
ਸ਼੍ਰਧਾਂ ਨੂੰ, ਇਹ ਕਵੀ ਕਿਸੇ ਹੀਲੇ ਵੀ ਛੁਪਾ ਨਹੀਂ ਪਾਉਂਦਾ ਅਤੇ ਨਾਲ ਹੀ "ਭਗਉਤੀ ਦੇਵੀ"
ਕੋਲੋਂ "ਮਦਦ" ਕਰਨ ਦੀ ਅਪੀਲ ਕਰਨਾ ਵੀ ਨਹੀਂ ਭੁਲਦਾ (ਸ਼੍ਰੀ ਭਗਉਤੀ ਜੀ ਸਹਾਇ॥)। ਸਿੱਖ
ਵੀ ਇਨੇ ਭੋਲੇ ਨੇ ਕਿ "ਪਾਤਸ਼ਾਹੀ 10" ਪੜਿ੍ਹਆ ਨਹੀਂ ਕਿ ਇਸ ਕੂੜ ਨੂੰ "ਦਸਮ ਬਾਣੀ" ਕਹਿਣ
ਲਗ ਪੈਂਦੇ ਨੇ, ਅਤੇ ਭਗੁੳਤੀ (ਦੁਰਗਾ) ਵਿਚ ਵੀ ਉਨਾਂ ਨੂੰ ਅਪਣਾਂ "ਅਕਾਲ ਪੁਰਖ " ਵਖਾਈ
ਦੇਣ ਲਗ ਪੈਂਦਾ ਹੈ। ਇਨਾ ਭੋਲਿਆਂ ਨੂੰ ਤਾਂ ਇੱਨਾ ਵੀ ਗਿਆਨ ਨਹੀਂ ਕਿ ਇਸ ਕੂੜ ਗ੍ਰੰਥ ਦੀ
ਕਿਸੇ ਵੀ ਰਚਨਾ ਦੇ ਥੱਲੇ "ਨਾਨਕ" ਸ਼ਬਦ ਕਿਤੇ ਵੀ ਅੰਕਿਤ ਨਹੀਂ ਹੈ, ਜੋ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਦੀ ਮੂਲ ਪਹਿਚਾਨ ਹੈ। ਦਸਮ ਗ੍ਰੰਥੀਆਂ ਨੂੰ ਇਹ ਇਹਸਾਸ ਕਿਉਂ ਨਹੀਂ
ਹੁੰਦਾ, ਕਿ ਜਿਸ ਗੁਰੂ ਨੇ ਨੌਂਵੇ ਗੁਰੂ ਸਾਹਿਬ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ
ਦਰਜ ਕੀਤਾ ਸੀ, ਉਸ ਬਾਣੀ ਵਿੱਚ ਵੀ "ਨਾਨਕ" ਨਾਮ ਦੀ ਮੁਹਰ ਅਤੇ "ਮਹਲਾ" ਸਿਰਲੇਖ ਮੌਜੂਦ
ਹੈ। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ "ਸਿਧਾਂਤ ਅਤੇ ਨਿਯਮ" ਤੋਂ ਵਾਕਿਫ ਨਹੀਂ ਸਨ? ਕੀ
ਉਹ ਇਸ ਨਿਯਮ ਦੇ ਵਿਰੁਧ ਸਨ? ਕੀ ਇੱਸੇ ਲਈ ਉਨਾਂ ਨੇ "ਨਾਨਕ" ਸ਼ਬਦ ਦੀ ਥਾਂ ਤੇ ਸੈਂਕੜੇ
ਵਾਰ "ਕਬਿ ਸਯਾਮ" ਦਾ ਨਾਮ ਲਿਖ ਦਿੱਤਾ? ਅਤੇ "ਮਹਲਾ" ਸ਼ਬਦ ਦੀ ਥਾਂ 'ਤੇ ਆ ਪਣੇ ਆਪਨੂੰ "ਪਾਤਸ਼ਾਹੀ"
ਲਿਖਿਆ ? ਕੀ ਇਨਾਂ ਸਵਾਲਾ ਦਾ ਜਵਾਬ ਗਿਆਨੀ ਜੀ ਤੁਹਾਡੇ ਕੋਲ ਹੈ?
ਸ਼ੁਰੂਆਤੀ ਪੰਕਤੀਆਂ ਵਿੱਚ ਇਹ ਕਵੀ "ਅਕਾਲਪੁਰਖ" ਦੇ ਨਾਮ ਦਾ ਜਾਪ ਕਰਦਾ ਹੋਇਆ ਪ੍ਰਤੀਤ
ਹੁੰਦਾ ਹੈ, ਲੇਕਿਨ ਛੇਤੀ ਹੀ ਉਹ ਅਪਣੀ ਔਕਾਤ ਵਖਾ ਦੇਂਦਾ ਹੈ, ਅਤੇ ਉਸ ਦਾ ਦੇਵੀ ਸਤਕਾਰ
ਅਤੇ ਪ੍ਰੇਮ, ਉਮੜ੍ਹ ਕੇ ਬਾਹਰ ਆ ਜਾਂਦਾ ਹੈ। ਆ ਵੇਖੋ:
ਪ੍ਰਚੰਡ ਅਖੰਡ ਮੰਡਲੀ ॥ ਉਦੰਡ ਰਾਜ ਸੁਥਲੀ ॥ ਜਗੰਤ ਜੋਤਿ
ਜੁਆਲ ਕਾ ॥ ਜਲੰਤ ਦੀਪ ਮਾਲਕਾ ॥੯॥੧੭॥
ਕ੍ਰਿਪਾਲ ਦਿਆਲ ਲੋਚਨੰ ॥ ਮਚੰਕ ਬਾਣ ਮੋਚਨੰ ॥ ਸਿਰੰ ਕਰੀਟ ਧਾਰੀਯੰ ॥ ਦਿਨੇਸ
ਕ੍ਰਿਤਹਾਰੀਯੰ ॥੧੦॥੧੮॥
ਬਿਸਾਲ ਲਾਲ ਲੋਚਨੰ ॥ ਮਨੋਜ ਮਾਨ ਮੋਚਨੰ ॥ਸੁਭੰਤ ਸੀਸ ਸੁ ਪ੍ਰਭਾ ॥ ਚਕ੍ਰਿਤ ਚਾਰੁ
ਚੰਦ੍ਰਕਾ ॥੧੧॥੧੯॥
ਖੜਗ ਪਾਣ ਖਲ ਦਲ ਬਲ ਹਰਣੰ ॥ ਮਹਾ ਬਾਹੁ ਬਿਸ੍ਵੰਭਰ ਭਰਣੰ ॥੯॥੨੯॥
ਆਜਾਨ ਬਾਹੁ ਸਾਰੰਗ ਕਰ ਧਰਣੰ ॥ ਅਮਿਤ ਜੋਤਿ ਜਗ ਜੋਤ ਪ੍ਰਕਰਣੰ ॥
ਖੜਗ ਪਾਣ ਖਲ ਦਲ ਬਲ ਹਰਣੰ ॥ ਮਹਾ ਬਾਹੁ ਬਿਸ੍ਵੰਭਰ ਭਰਣੰ ॥੯॥੨੯॥
ਪਹਿਲਾਂ ਉਸਤਤਿ ਕਰਦਾ ਹੇ ਤੇ ਕਹਿੰਦਾ ਹੈ "ਅਛੇਦੀ ਅਭੇਦੀ ਸਦਾ
ਏਕ ਧਰਮੰ ॥" ਇਥੇ ਸਿੱਖ ਖੁਸ਼ ਹੋ ਜਾਂਦਾ ਹੈ, ਕਿ ਇਹ ਤਾਂ "ਅਕਾਲ ਪੁਰਖ" ਦੀ
ਉਸ਼ਤਤਿ ਹੈ। ਥੋੜੀ ਹੀ ਦੇਰ ਬਾਦ ਅਪਣੇ ਇਸ "ਅਕਾਲਪੁਰਖ" ਨੂੰ ਦੇਹਧਾਰੀ ਬਣਾ ਦੇਂਦਾ ਹੈ ਤੇ
ਕਹਿੰਦਾ ਹੈ "ਕ੍ਰਿਪਾਲ ਦਿਆਲ ਲੋਚਨੰ ॥ ਮਚੰਕ ਬਾਣ ਮੋਚਨੰ ॥"
ਇਕ ਪਾਸੇ ਕਹਿੰਦਾ ਹੈ ਕਿ "ਅਗਾਧੇ ਅਬਾਧੇ ਅਗੰਤੰ ਅਨੰਤੰ ॥
ਅਲੇਖੰ ਅਭੇਖੰ ਅਭੂਤੰ ਅਗੰਤੰ ॥" ਫੇਰ ਸਿੱਖ ਖੁਸ਼ ਹੋ ਜਾਂਦੇ ਨੇ ਕਿ ਇਹ ਤਾਂ "ਨਿਰੰਕਾਰ"
ਹੈ, ਸਾਡਾ "ਅਕਾਲ ਪੁਰਖ"! ਲੇਕਿਨ ਉਸੇ ਵੇਲੇ ਕਹਿਣ ਲਗ ਪੈਂਦਾ ਹੈ "ਬਿਸਾਲ
ਲਾਲ ਲੋਚਨੰ ॥ ਮਨੋਜ ਮਾਨ ਮੋਚਨੰ ॥ ਸੁਭੰਤ ਸੀਸ ਸੁ ਪ੍ਰਭਾ ॥ ਚਕ੍ਰਿਤ ਚਾਰੁ ਚੰਦ੍ਰਕਾ
॥੧੧॥੧੯॥" ਅਗੇ ਫੇਰ ਕਿਤੇ ਅਪਣੇ ਇਸ਼ਟ ਨੂੰ "ਨਿਰੰਕਾਰ" ਬਨਾਉਣ ਲਈ ਕਹਿੰਦਾ ਹੈ "ਕਲੰਕੰ
ਬਿਨਾ ਨਿਹਕਲੰਕੀ ਸਰੂਪੇ ॥ ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥" ਥੋੜੀ ਹੀ ਦੇਰ
ਬਾਦ ਉਸ ਨੂੰ ਲੰਮੀਆਂ ਬਾਹਾਂ ਵਾਲਾ ਖੜਗਧਾਰੀ, ਦੇਹਧਾਰੀ ਬਣਾ ਦੇਂਦਾ ਹੈ "ਆਜਾਨ
ਬਾਹੁ ਸਾਰੰਗ ਕਰ ਧਰਣੰ ॥ ਅਮਿਤ ਜੋਤਿਜਗ ਜੋਤ ਪ੍ਰਕਰਣੰ ॥ ਖੜਗ ਪਾਣ ਖਲ ਦਲ ਬਲ ਹਰਣੰ ॥ਮਹਾ
ਬਾਹੁ ਬਿਸ੍ਵੰਭਰ ਭਰਣੰ ॥੯॥੨੯॥
ਇਸ ਉਸਤਤਿ ਤੋਂ ਬਾਅਦ "ਰਾਜਸੂਇ ਜੱਗ" ਦਾ ਜਿਕਰ ਆਉਂਦਾ ਹੈ, ਜੋ ਪੰਜ ਪਾਂਡਵਾਂ ਵਲੋਂ
ਪਹਿਲੀ ਵਾਰ ਕੀਤਾ ਗਇਆ ਸੀ। ਇਸ ਜਗ ਦਾ ਹਾਲ ਸੁਨੋ ਤੇ ਆਪ ਜੀ ਨੂੰ ਪਤਾ ਲਗ ਜਾਵੇਗਾ ਕਿ
ਇਸ ਰਚਨਾ ਨੂੰ "ਗਿਆਨ ਗਪੋੜ" ਕਿਉਂ ਕਹਿਆ ਜਾਂਦਾ ਹੈ। ਨਾਲੇ ਇਹ ਵੀ ਵੇਖਿਆ ਜੇ ਕਿ ਦਸਮ
ਗ੍ਰੰਥੀਆਂ ਦੀ ਇਸ "ਅਗਾਧ ਬੋਧ ਬਾਣੀ" ਨਾਲ ਸਿੱਖ ਨੂੰ ਕੀ ਮਿਲ ਰਿਹਾ ਹੈ?
ਇਸ ਯਗ ਵਿਚ ਪੂਰੀ ਦੁਨੀਆਂ ਵਿਚੋਂ ਕਰੋੜਾ ਦੀ ਗਿਣਤੀ ਵਿੱਚ ਬ੍ਰਾਹਮਣਾਂ ਨੂੰ ਸਦਿਆ ਗਇਆ
ਹੈ। ਕਰੋੜਾਂ ਹੀ ਤਰੀਕੇ ਦੇ ਭੋਜਨ ਅਤੇ ਵਿਯੰਜਨ ਬਣੇ ਸਨ, ਜਿਨਾਂ ਨੂੰ ਇਨਾਂ ਕਰੋੜਾਂ
ਬ੍ਰਾਹਮਣਾਂ ਨੇ ਭੋਗਿਆ (ਖਾਦਾ)। (ਪਾਠਕਾਂ ਨੂੰ ਬੇਨਤੀ ਹੈ ਕਿ ਇਥੇ ਜਿਨੀਆਂ ਵਸਤੂਆਂ
ਲਿਖੀਆਂ ਨੇ, ਉਨਾਂ ਨੂੰ ਕਰੋੜਾਂ ਬ੍ਰਾਹਮਣਾਂ ਨਾਲ ਮਲਟੀ ਪਲਾਈ ਜਰੂਰ ਕਰ ਲੈਣਾ ਜੀ।) ਇਸ
ਜਗ ਵਿੱਚ ਸ਼ਾਮਿਲ ਹੋਣ ਵਾਲੇ ਹਰ ਇਕ ਬ੍ਰਾਹਮਣ ਨੂੰ ਸੌ ਸੌ ਹਾਥੀ ਅਤੇ ਸੌ ਸੌ ਰੱਥ, ਹਰ ਇਕ
ਬ੍ਰਾਹਮਣ ਨੂੰ ਦੋ ਦੋ ਹਜਾਰ ਘੋੜੇ, ਸੋਨੇ ਦੇ ਸਿੰਘਾਂ ਵਾਲੀਆਂ ਚਾਰ ਚਾਰ ਹਜਾਰ ਮਝਾਂ, ਇਸ
ਤੋਂ ਅਲਾਵਾ ਹਰ ਇਕ ਬ੍ਰਾਹਮਣ ਨੰ ਢਾਈ ਢਾਈ ਮੰਨ ਸੋਨਾਂ, ਅਤੇ ਚਾਂਦੀ, ਤਾਂਬਾ ਆਦਿਕ ਅਤੇ
ਬੇਸ਼ਕੀਮਤੀ ਪੋਸ਼ਾਕੇ ਦਿਤੇ ਗਏ ਜਿਸ ਨਾਲ ਮੰਗਤੇ ਵੀ ਰਾਜੇ ਬਣ ਗਏ।
ਕਮਾਲ ਹੈ, ਕਿਉਂ ਨਾ ਕਹਿਏ, ਇਸ ਨੂੰ "ਗਿਆਨ ਗਪੋੜ"? ਜੋ ਗਲ ਕੋਈ ਨਾਂ ਮੰਨੇ, ਕਿਤੇ ਵੀ
ਨਾ ਸੁਣੀ ਹੋਵੇ ਉਹ ਦਸਮ ਗ੍ਰੰਥਿਆਂ ਦੇ ਇਸ "ਬਚਿਤੱਰ ਨਾਟਕ" ਵਿਚੋਂ ਆ ਕੇ ਪੜ੍ਹ ਲਵੋ !
ਚਾਰ ਚਾਰ ਕੋਹਾ ( 9 ਮੀਲ) ਵੱਡਾ ਹਵਨ ਕੂੰਡ ਬਣਵਾਇਆ ਗਇਆ ਸੀ । ਉਸ ਵਿਚ ਆਹੂਤੀਆਂ ਦੇਣ
ਲਈ ਇਕ ਹਜਾਰ ਪਰਨਾਲੇ ਲਗਵਾਏ ਗਏ ਸੀ। ਉਸ ਵਿਚ ਹਾਥੀ ਦੀ ਸੁੰਡ ਜਿਨੀ ਮੋਟੀ ਘਿਉ ਦੀ ਧਾਰ
ਨਿਕਲ ਰਹੀ ਸੀ ਅਤੇ ਉਸ ਘਿਉ ਵਿੱਚ ਹੀਰੇ, (ਲਉ ਜੀ ! ਹੀਰੇ ਵੀ ਸਾੜੇ ਜਾ ਰਹੇ ਸੀ) ਕਸਤੂਰੀ
ਆਦਿਕ ਹਵਨ ਸਮਿਗ੍ਰੀ ਪਈ ਹੋਈ ਸੀ। ਹਰ ਦੇਸ਼ ਤੋਂ ਅੱਗ ਅਤੇ ਉਥੇ ਦਾ ਪਾਣੀ ਮੰਗਵਾਇਆ ਗਇਆ............(ਯਗ
ਕਰਨਾਂ ਸੀ ਕਿ ਉਲੰਪਿਕ ਖੇਡਾਂ ਦੀ ਮਸ਼ਾਲ ਜਗਾਉਣੀ ਸੀ ?)। ਹੋਰ ਗੱਪਾਂ ਭਾਂਵੇ ਅਪਣੇ ਕੋਲੋਂ
ਜੋੜ ਲੈਣਾ, ਇਸ "ਗਿਆਨ ਗਪੋੜ" ਵਿਚ ਤੇ ਇਸ ਜੱਗ ਦਾ ਇਹ ਹੀ ਬਿਉਰਾ ਦਿਤਾ ਹੋਇਆ ਹੈ। ਫੇਰ
ਇਸ ਜਗ ਦੀ ਸਮਾਪਤੀ ਇਨਾਂ ਸ਼ਬਦਾਂ ਨਾਲ ਕਵੀ ਕਰਦਾ ਹੈ।
ਪ੍ਰਿਥਮ ਜੱਗ ਸਮਾਪਤਹਿ ॥
ਸ਼ੁਕਰ ਹੈ ! ਇਹ ਜਗ ਮੁਕ ਗਇਆ, ਨਹੀਂ ਤਾਂ ਹਿੰਦੁਸਤਾਨ ਦੀ ਸਾਰੀ "ਇਕਨਾਮੀ" ਫੇਲ ਕਰ ਦੇਣੀ
ਸੀ, ਇਨਾਂ ਕਰੋੜਾਂ ਬ੍ਰਾਹਮਣਾਂ ਨੇ। ਗਿਆਨੀ ਗੁਰਬਚਨ ਸਿੰਘ ਜੀ! ਵੇਖਿਆ ਕਿਨਾਂ "ਗਿਆਨ"
ਵੱਧਿਆ ਇਸ "ਗਿਆਨ ਗਪੌੜ" ਤੋਂ ! ਜਿਸਨੂੰ ਤੁਸੀਂ ਗੁਰੂ ਦੀ ਬਾਣੀਆਂ ਦਾ ਸੰਗ੍ਰਹ ਦਸ ਰਹੇ
ਹੋ?
ਅਗਲਾ ਜੱਗ ਹੈ "ਅਸ਼ਵਮੇਘ ਜੱਗ" । ਇਹੋ ਜਹੇ ਯਗ ਨੂੰ
ਤਾਂ ਗੁਰੂ ਗ੍ਰੰਥ ਸਾਹਿਬ ਜੀ ਰੱਦ ਕਰਦੇ ਹਨ -
ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ
ਨ ਪੂਜੈ ॥੧ ॥
ਇਹ ਅਖੌਤੀ ਦਸਮ ਗ੍ਰੰਥ, ਇਸ ਜਗ ਬਾਰੇ ਕਿਨਾਂ "ਗਿਆਨ ਦੇ ਰਿਹਾ ਹੈ ? ਇਹ ਵੀ ਪੜ੍ਹ ਲਵੋ
ਜੀ -
ਇਕ ਘੋੜਾ ਉਸ ਯਗ ਵਿੱਚ ਵਡ੍ਹਿਆ ਜਾਂਦਾ ਹੈ। (ਬਸ ਇਕੋ ਘੋੜਾ, ਇਹ ਯਗ ਵਾਲੇ ਤਾਂ ਬਹੁਤ
ਕੰਜੂਸ ਨਿਕਲੇ) ਉਸ ਦੇ ਮਾਸ ਦਾ ਇਕ ਹਿੱਸਾ ਬ੍ਰਾਹਮਣਾਂ ਨੂੰ । ਇਕ ਹਿੱਸਾ ਖਤ੍ਰੀਆਂ ਨੂੰ
ਅਤੇ ਇਕ ਹਿੱਸਾ ਉਨਾਂ ਬ੍ਰਾਹਮਣਾਂ ਨੂੰ ਜੋ ਇਸ ਜਗ ਵਿੱਚ ਮੇਹਮਾਨ ਬਣਕੇ ਆਏ ਸੀ, ਦਿਤਾ
ਗਇਆ ਅਤੇ ਉਨਾਂ ਨੇ ਖਾਦ੍ਹਾ। ਚੌਥਾ ਹਿੱਸਾ ਘੋੜੇ ਦਾ ਹਵਨ ਕੁੰਟ ਦੀ ਅਗ ਵਿੱਚ ਭੇਟ ਕਰ
ਦਿਤਾ ਗਇਆ।
ਸ਼ੁਦਰ ਤੁਹਾਡੀ ਸੌਕਣ ਦੇ ਪੁੱਤਰ ਸਨ, ਜਿਨਾਂ ਨੂੰ ਤੁਸੀਂ ਇਕ ਬੋਟੀ ਵੀ ਨਹੀਂ ਦਿਤੀ,
ਬ੍ਰਾਹਮਣੋ! ਹਲੀ ਤਕ ਤੇ ਇਹ ਸੁਣਿਆ ਸੀ ਕੇ ਬ੍ਰਾਹਮਣ ਛੁਪ ਛੁਪ ਕੇ ਮਾਸ ਖਾਂਦੇ ਨੇ। ਇਥੇ
ਤਾਂ ਸਰੇਆਮ ਹੀ ਮਾਸ ਦਾ ਭੋਗ ਲਗ ਰਿਹਾ ਹੈ, ਉਹ ਵੀ ਘੋੜੇ ਦਾ। ਇਸ ਜੱਗ ਦੀ "ਗਪੌੜ" ਕੁਝ
ਛੋਟੀ ਸੀ ਇਸ ਲਈ ਬਰਦਾਸ਼ਤ ਹੋ ਗਈ । ਪਹਿਲੇ ਵਾਲੇ ਜੱਗ ਦੀ ਗਪੌੜ ਤਾਂ ਬਹੁਤ ਵੱਡੀ ਸੀ, ਜੋ
ਹਲੀ ਤਕ ਹਜਮ ਨਹੀਂ ਹੋ ਰਹੀ। ਹਲੀ ਕਹਾਨੀ ਇਥੇ ਹੀ ਨਹੀਂ ਮੁਕਦੀ। ਹਲੀ ਕੁਝ ਦੇਰ ਇਹੋ
ਜਹੀਆਂ ਗੱਪਾਂ ਨੂੰ ਹੋਰ ਝੇਲਣਾ ਪਵੇਗਾ, ਇਹ ਗੱਪਾਂ ਅਕਾਲ ਤਖਤ ਦੇ ਹੈਡ ਗ੍ਰੰਥੀ ਗਿਆਨੀ
ਗੁਰਬਚਨ ਸਿੰਘ ਜੀ, ਤੁਹਾਨੂੰ "ਗੁਰੂ ਕ੍ਰਿਤ" ਲਗ ਰਹੀਆਂ ਨੇ ?
ਹੁਣ ਇਕ ਹੈ "ਗਜਮੇਧ ਜਗ" ਅਤੇ ਦੂਜਾ ਹੈ "ਅਹਿਮੇਘ
ਜਗ"।
"ਗਜਮੇਧ ਜਗ" ਦੀ ਗਪੌੜ ਵੀ ਬਹੁਤ ਵੱਡੀ ਹੈ । ਇਸ ਵਿਚ ਅੱਠ ਕੋਹਾਂ
(18 ਮੀਲ) ਵਿੱਚ ਹਵਨ ਕੁੰਟ ਬਣਵਾਇਆ ਗਇਆ (ਇੱਨੀ ਜਮੀਨ ਤਾਂ ਬਾਪੂ ਆਸਾਰਾਮ ਕੋਲ ਵੀ ਨਹੀਂ
ਹੋਣੀ)। ਉਸ ਵਿੱਚ ਪਾਉਣ ਵਾਸਤੇ ਅਨਗਿਣਤ ਹਾਥੀ ਮੰਗਵਾਏ ਗਏ । ਅੱਠ ਹਜਾਰ ਬ੍ਰਾਹਮਣ ਹੋਮ
ਜੱਗ ਕਰਨ ਲਈ ਬੁਲਾਏ ਗਏ। ਅੱਠ ਲੱਖ ਹੋਰ ਬ੍ਰਾਹਮਣ ਮੰਤਰ ਪੜ੍ਹਨ ਲਈ ਬੁਲਾਏ ਗਏ। ਇਸ ਵਿੱਚ
ਵੀ ਅੱਠ ਹਜਾਰ ਪਰਨਾਲੇ ਲਾਏ ਗਏ, ਜਿਨਾਂ ਵਿੱਚ ਹਾਥੀ ਦੀ ਸੁੰਡ ਜਿੰਨੀ ਮੋਟੀ ਘਿਉ ਦੀ ਧਾਰ
ਵਗਦੀ ਸੀ। ( ਉਏ ਬੱਲੇ ! ਇਥੇ ਗਰੀਬਾ ਨੂੰ ਛਟਾਕੀ ਘਿਉ ਵੇਖਣ ਨੂੰ ਨਹੀਂ ਮਿਲਦਾ, ਉਥੇ
ਟੈਂਕਰਾਂ ਦੇ ਟੈਂਕਰ ਘਿਉ ਬਰਬਾਦ ਕੀਤਾ ਜਾ ਰਿਹਾ ਸੀ। ਇਸ ਵਿੱਚ ਕਿਨੇ ਹਾਥੀ ਮਾਰ ਕੇ
ਸੁੱਟੇ ਗਏ ਇਹ ਨਹੀਂ ਦਸਿਆ ਗਇਆ ਹੈ। ਉਹ ਵੀ ਅੱਠ ਕੁ ਹਜਾਰ ਤਾਂ ਹੋਣੇ ਹੀ ਚਾਹੀਦੇ ਨੇ,
ਕਿਉਂਕਿ ਇਸ ਜਗ ਵਿੱਚ ਲਗਦਾ ਹੈ "ਅੱਠ" ਦਾ ਹੀ ਪਹਾੜਾ" ਪੜ੍ਹਿਆ ਗਇਆ ਹੈ, ਜੇ ਗੱਪ ਹੀ
ਮਾਰਨੀ ਹੋਵੇ ਤੇ ਕੋਈ ਵੱਡੀ ਤੋਂ ਵੱਡੀ ਗਪ ਮਾਰੀ ਜਾਵੇ, ਵਡੀ ਤੋਂ ਵਡੀ ਗੱਪ ਮਾਰਨ ਵਿੱਚ
ਕੋਈ ਟੈਕਸ ਤਾਂ ਲਗਦਾ ਨਹੀਂ। ਕਹਿ ਦਿਉ ਅੱਠ ਲੱਖ ਹਾਥੀ ਮਾਰ ਕੇ ਹਵਨਕੁੰਟ ਵਿੱਚ ਪਾਏ ਗਏ।)
ਦੂਜੇ "ਅਹਿਮੇਘ ਜਗ" ਨੂੰ ਰਾਜਾ ਜਨਮੇਜਾ ਨੇ ਕਰਵਾਇਆ ਸੀ, ਇਸ "ਯਗ" ਵਿੱਚ ਕੁਝ ਹੋਰ ਹੀ
ਨਜਾਰਾ ਸਾਮ੍ਹਣੇ ਆਂਉਦਾ ਹੈ, ਜੋ ਇਕ ਨਵੀ "ਰਿਕਾਰਡ ਗਪੌੜ" ਹੈ । ਹਵਨ ਵੇਲੇ ਸ਼ਸ਼ਤ੍ਰਾਂ ਦੀ
ਸ਼ਕਤੀ ਨਾਲ ਕਰੋੜਾਂ ਸੱਪ ਇਕੱਠੇ ਹੋਣ ਲਗੇ ਤੇ ਹਵਨ ਕੁੰਟ ਵਿੱਚ ਜਾ ਕੇ ਡਿਗਣ ਲਗੇ। ਇਨਾਂ
ਸੱਪਾਂ ਦੀ ਲੰਬਾਈ ਇਕ ਹੱਥ ਤੋਂ ਲੈਕੇ ਹਜਾਰ ਹਜਾਰ ਹੱਥ (ਇਕ ਮੀਲ) ਲੰਬੀ ਸੀ। (ਸ਼ਾਬਾਸ਼ ਜੇ
ਗੱਪ ਮਾਰਨੀ ਹੀ ਹੋਵੇ, ਤਾਂ ਦਸਮ ਗ੍ਰੰਥੀਆਂ ਦੇ ਗੁਰੂ ਦੀ ਇਸ ਬਾਣੀ ਵਾਂਗ ਮਾਰੇ, ਵਰਨਾਂ
ਤਾਂ ਚੁੱਪ ਹੀ ਰਹੇ। ਦੋ ਚਾਰ ਮੀਲ ਲੰਬੇ ਕਹਿੰਦੇ ਤਾਂ ਇਸ ਬਾਣੀ ਦਾ ਨਾਮ "ਗਿਆਨ ਗਪੌੜ"
ਹੋਰ ਵੀ ਢੁਕਵਾਂ ਲਗਣਾਂ ਸੀ।) ਖੈਰ ਫਿਰ ਕੀ ਹੋਇਆ? ਜੇ੍ੜ੍ਹੇ ਸੱਪ ਛੋਟੇ ਸਾਈਜ ਦੇ ਸੀ ਉਹ
ਹੱਥ ਦੇ ਅੰਗੁਠੇ ਨਾਲੋ ਵੀ ਛੋਟੇ ਸੀ। (ਹੁਣ ਬਣੀ ਨਾ ਕੁਝ ਸਹੀ ਗੱਪ)। ਫਿਰ ਸੁੰਡੀਆਂ ਵੀ
ਆਈਆਂ ਤੇ ਇਕ ਇਕ ਹਜਾਰ, ਦੋ ਦੋ ਹਜਾਰ ਅਤੇ ਤਿੰਨ ਤਿੰਨ ਹਜਾਰ ਦੇ ਝੁੰਡਾਂ ਵਿੱਚ ਸੱਪ
ਇਕੱਠੇ ਆਉਣ ਲਗ ਪਏ । ਹਵਨ ਕੂੰਟ ਵਿੱਚ ਡਿਗ ਡਿਗ ਕੇ ਸੜਨ ਲਗ ਪਏ।
(ਕਿਉਂ ! ਕੋਈ ਸੱਪਾਂ ਦਾ ਦਿਮਾਗ ਖਰਾਬ ਹੋ ਗਇਆ ਸੀ, ਜੋ ਝੁੰਡਾਂ
ਦੇ ਝੂੰਡ ਸੜਨ ਲਈ ਆ ਰਹੇ ਸਨ ? ਚਲੋ ਸੱਪ ਤੇ ਇਨਾਂ ਦਾ ਦੇਵਤਾ ਹੁੰਦਾ ਹੈ, ਸੁੰਡੀਆਂ ਨੂੰ
ਕੀ ਤਕਲੀਫ ਹੋ ਗਈ ਸੀ, ਜੋ ਸੁਸਾਈਡ ਕਰਨ ਲਈ ਬ੍ਰਾਹਮਣਾਂ ਦੇ ਬਣਾਏ ਕੁੰਡ ਵਿੱਚ ਸੜਨ ਲਈ ਆ
ਰਹੀਆਂ ਸਨ ?)
ਗਿਆਨੀ ਗੁਰਬਚਨ ਸਿੰਘ ਜੀ !! ਕੀ ਇਹੋ ਜਹਿਆ ਹੀ ਹੈ ਤੁਹਾਡੇ ਗੁਰੂ ਦੀਆਂ ਬਾਂਣੀਆਂ ਦਾ
ਸੰਗ੍ਰਿਹ ? ਇਸ ਨੂੰ ਪੜ੍ਹ ਕੇ ਹਾਸਾ ਤੇ ਜਰੂਰ ਆਉਂਦਾ ਹੈ, ਪਰ ਗਿਆਨ ਨਹੀਂ। ਇਹ "ਗਿਆਨ
ਗਪੌੜ" ਤੇ ਹੋ ਸਕਦਾ ਹੈ "ਗਿਆਨ ਪ੍ਰਬੋਧ" ਨਹੀਂ। ਗਿਆਨੀ ਜੀ, ਹੁਣ ਇਹ ਦੱਸਣ ਦੀ ਕਿਰਪਾ
ਕਰੋ, ਕਿ ਜਿਸ "ਗਿਯਾਨ ਪ੍ਰਬੋਧ" ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਬਾਣੀਆਂ
ਦਾ ਸੰਗ੍ਰਿਹ ਕਹਿ ਰਹੇ ਹੋ, ਕੀ ਇਹੋ ਜਹੀਆਂ ਗੱਪਾਂ ਲਿਖਣ ਦਾ ਦਸਮ ਪਿਤਾ ਕੋਲ ਕੋਈ ਟਾਈਮ
ਹੈ ਸੀ? ਜਾਂ ਇਨਾਂ ਗੱਪਾਂ ਦਾ ਕੋਈ ਮਕਸਦ ਹੈ ਸੀ? ਗਿਆਨੀ ਜੀ ਇਹ ਵੀ ਦਸਣ ਦੀ ਮੇਹਰਬਾਨੀ
ਕਰੋ, ਕਿ ਇਹ ਗੱਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਸਿਧਾਂਤ ਨਾਲ ਮੇਲ ਖਾਂਦੀਆਂ ਨੇ ?
|
".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ
ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ
ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ
ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ
ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ
ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ
ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।" -
ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
|
|
ਮੇਰੇ ਵੀਰੋ ! ਤੁਹਾਨੂੰ ਜੇ ਇਸ ਤੋਂ ਕੋਈ ਜੀਵਨ
ਜਾਚ ਮਿਲੀ ਹੋਵੇ। ਅਪਣਾ ਜੀਵਨ ਸਫਲਾ ਕਰਨ ਲਈ ਕੋਈ ਸਿੱਖਿਆ ਮਿਲੀ ਹੋਵੇ, ਤਾਂ ਇਸ ਨੂੰ
ਜਰੂਰ "ਦਸਮ ਬਾਣੀ" ਮਨ ਲੈਣਾ, ਜੇ ਨਹੀਂ ਤਾਂ ਇਸਨੂੰ "ਗਿਆਨ ਗਪੌੜ" ਸਮਝ ਕੇ, ਕਦੀ ਵੀ ਇਸ
ਗ੍ਰੰਥ ਅਗੇ ਮੱਥਾ ਟੇਕ ਕੇ, ਗੁਰੂ ਗ੍ਰੰਥ ਸਾਹਿਬ ਵਰਗੇ ਸਮਰਥ ਗੁਰੂ ਦਾ ਅਪਮਾਨ ਨਾ ਕਰਨਾ
ਜੀ। ਜੋ ਕੰਮ ਗਿਆਨੀ ਜੀ ਕਰ ਰਹੇ ਨੇ, ਜੋ ਤਕਰੀਰ ਉਨਾਂ ਨੇ ਇਸ "ਗਯਾਨ ਪ੍ਰਬੋਧ" ਬਾਰੇ
ਕੀਤੀ ਹੈ, ਉਹ ਕਿੰਨੀ ਕੁ ਸਾਰਥਕ ਹੈ, ਇਸ ਦਾ ਨਿਰਣਾਂ ਤੁਸੀਂ ਆਪ ਕਰ ਲੈਣਾ ਜੀ। ਜੇ ਕਿਤੇ
ਮਿਲਣ ਤਾਂ ਇਹ ਸਵਾਲ ਜਰੂਰ ਕਰਨਾਂ, ਕਿ ਇਸ ਗਪੌੜ ਤੋਂ ਉਨਾਂ ਦੇ ਗੁਰੂ ਦੀ ਬਾਣੀ ਕੀ
ਸਿਖਿਆ ਦੇ ਰਹੀ ਹੈ?
ਇੰਦਰਜੀਤ ਸਿੰਘ,
ਕਾਨਪੁਰ
ਹੋਰ ਪੜ੍ਹੋ:
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ
“ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
-
ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ
ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ
ਵੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ
"ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ
ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ
ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ
ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ
ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ
ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ
ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ
ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ
ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ ਅਪਣੇ ਯਾਰ ਕੋਲੋਂ ਅਪਣੇ
ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ
ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ
ਬਾਣੀ ਨਾਲੋਂ ਤੋੜ ਕੇ, ਕ੍ਰਿਸ਼ਨ ਦੀ ਰਾਸਲੀਲਾ ਦਾ ਪਾਠ ਪੜ੍ਹਾ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, "ਦੇਵੀ ਦੀ ਉਸਤਤਿ" ਕਰਦਾ ਹੈ, ਗਿਆਨੀ ਗੁਰਬਚਨ
ਸਿੰਘ ਨੂੰ ਫਿਰ ਵੀ ਇਹ "ਕੂੜ ਕਿਤਾਬ", ਗੁਰੂ ਗ੍ਰੰਥ ਸਾਹਿਬ ਜੀ ਦਾ ਹੀ
"ਇਕ ਅੰਗ" ਲਗਦੀ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਖੌਤੀ ਦਸਮ ਗ੍ਰੰਥ
ਤਾਂ ਆਪ ਹੀ ਪ੍ਰਮਾਣਿਕ ਨਹੀਂ, ਉਹ ਸਯਾਮ ਕਵੀ ਦੀ ਰਚਨਾਂ ਨੂੰ ਗੁਰੂ
ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ
ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ
ਦਸਮ ਗ੍ਰੰਥ (ਬਿਖਿਆ): ਇੰਦਰਜੀਤ ਸਿੰਘ ਕਾਨਪੁਰ
ਭਾਗ:
ਪਹਿਲਾ,
ਦੂਜਾ,
ਤੀਜਾ,
ਚੌਥਾ,
ਪੰਜਵਾਂ,
ਛੇਵਾਂ,
ਸੱਤਵਾਂ,
ਅੱਠਵਾਂ,
ਨੌਵਾਂ,
ਦਸਵਾਂ,
ਗਿਆਰ੍ਹਵਾਂ,
ਬਾਰ੍ਹਵਾਂ
|
|
|
ਵਿਸ਼ੇਸ਼ ਬੇਨਤੀ:
ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ /
ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ
ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ
ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ /
ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ
ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ
ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ
ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ
ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ
ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ
ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ।
ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ
ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ
ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ
ਪ੍ਰਵਾਨ ਕਰੋਗੇ। |
ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ,
ਇਸ ਸਾਈਟ ਨੂੰ ਨਾ ਦੇਖਿਆ ਕਰੋ,
Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ
ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ
ਛਡਣਾ ਹੈ।
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ
ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ
ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ
ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|