ਬਚਿੱਤਰ ਨਾਟਕੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨਾਲੋਂ ਤੋੜ ਕੇ, ਕ੍ਰਿਸ਼ਨ ਦੀ
ਰਾਸਲੀਲਾ ਦਾ ਪਾਠ ਪੜ੍ਹਾ ਰਿਹਾ ਹੈ
-: ਇੰਦਰਜੀਤ ਸਿੰਘ, ਕਾਨਪੁਰ
ਗਿਆਨੀ ਗੁਰਬਚਨ ਸਿੰਘ ਦੀ ਤਕਰੀਰ ਨੂੰ
ਆਧਾਰ ਬਣਾ ਕੇ, ਇਸ ਲੇਖ ਲੜੀ ਦੇ
ਪਿਛਲੇ ਭਾਗ ਵਿਰ "ਚੌਉਬੀਸ ਅਵਤਾਰ" ਦੇ ਮਿਥਿਹਾਸ ਨੂੰ ਲੈਕੇ ਉਨਾਂ ਕੋਲੋਂ ਇਹ ਸਵਾਲ
ਪੁਛਿਆ ਗਇਆ ਸੀ ਕਿ, ਉਨਾਂ ਦੇ ਗੁਰੂ ਦੀ ਇਹ ਰਚਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ
ਸਿਧਾਂਤ ਅਤੇ ਵਿਸ਼ੈ ਨਾਲ ਮੇਲ ਖਾਂਦੀ ਹੈ ? ਜੈਸਾ ਕਿ ਉਨਾਂ ਨੇ ਅਪਣੀ ਤਕਰੀਰ ਵਿਚ ਐਲਾਨ
ਕੀਤਾ ਸੀ।
ਇਸ ਲੇਖ ਵਿਚ ਵੀ ਅੱਜ
ਅਸੀਂ "ਚਉਬੀਸ ਅਉਤਾਰ" ਵਿਚ ਲਿਖੀ ਕ੍ਰਿਸ਼ਨ ਦੀ ਕਾਮਲੀਲਾ ਅਤੇ ਉਸ
ਵਿੱਚ ਜੋ ਕੁਝ ਲਿਖਿਆ ਹੈ, ਉਸ ਦਾ ਵਰਣਨ ਕਰਦਿਆ, ਗਿਆਨੀ ਜੀ ਨੂੰ ਕੁਝ ਸਵਾਲ ਕਰਾਂਗੇ। ਅਤੇ
ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਗਿਆਨੀ ਗੁਰਬਚਨ ਸਿੰਘ ਦੀ ਇਹ ਤਕਰੀਰ, ਸਿੱਖ
ਸਿਧਾਂਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਅਤੇ ਸਤਕਾਰ ਉਤੇ ਸਿੱਧੀ ਸੱਟ ਹੈ।
ਪਾਠਕ
ਵੀਰੋ ਆਉ ! ਗਿਆਨੀ ਗੁਰਬਚਨ ਸਿੰਘ ਦੇ ਗੁਰੂ "ਸਯਾਮ ਕਵੀ" ਦੀ ਉਸ ਬਾਣੀ ਨੂੰ ਪੜ੍ਹਦੇ
ਹਾਂ, ਜਿਸ ਵਿੱਚ ਉਹ ਕ੍ਰਿਸ਼ਨ ਦੀ "ਰਾਸਲੀਲਾ" ਬਾਰੇ ਲਿਖਦਾ ਹੈ
? ਇਹ ਵੀ ਇਸ ਕੂੜ ਕਿਤਾਬ
ਦੀ "ਕ੍ਰਿਸਨਾਵਤਾਰ" ਨਾਮਕ ਰਚਨਾ ਦਾ ਹਿੱਸਾ ਹੈ। ਇਸ ਰਚਨਾ ਨੂੰ ਵੀ, ਇਕ ਸਾਜਿਸ਼ ਦੇ ਤਹਿਤ
"ਪਾਤਸਾਹੀ 10" ਦੇ ਸਿਰਲੇਖ ਹੇਠ ਛਾਪਿਆ ਗਇਆ ਹੈ। ਇਹ ਸਾਬਿਤ ਕਰਨ ਲਈ ਕੇ ਇਹੋ ਜਹੀਆਂ
ਫੂਹੜ ਅਤੇ ਅਸ਼ਲੀਲ ਕਹਾਣੀਆਂ ਦਾ ਰਚਨਾਕਾਰ ਸਿੱਖਾਂ ਦੇ ਦਸਵੇਂ ਗੁਰੂ ਹਨ।
ਗੋਪੀਆਂ ਰਲ ਕੇ ਨਹਾ ਰਹੀਆਂ ਨੇ ਅਤੇ ਕੰਡੇ 'ਤੇ ਹੀ ਅਪਣੇ ਉਤਾਰੇ ਹੋਏ ਵਸਤਰ ਰੱਖ ਕੇ
ਨਾਉਣ ਲਗ ਪੈਂਦੀਆਂ ਨੇ। ਕ੍ਰਿਸ਼ਨ ਉਨਾਂ ਦੇ ਕਪੜੇ ਚੁਰਾ ਲੈਂਦਾ ਹੈ ਅਤੇ ਇਕ ਪੇੜ 'ਤੇ ਜਾ
ਕੇ ਬਿਹ ਜਾਂਦਾ ਹੈ। ਉਹ ਨਗਨ ਗੋਪੀਆਂ ਅਪਣੇ ਕਪੜੇ ਵਾਪਸ ਮੰਗਦੀਆ ਨੇ ਤੇ "ਕ੍ਰਿਸ਼ਨ ਅਵਤਾਰ"
ਉਨਾਂ ਨੂੰ ਕਪੜੇ ਵਾਪਸ ਨਹੀਂ ਕਰਦਾ। ਉਹ ਗੋਪੀਆਂ ਅਗੇ ਕੁਝ ਇਹੋ ਜਹੀਆ ਸ਼ਰਤਾਂ ਰਖਦਾ ਹੈ,
ਜੋ ਇਕ ਗੁਰੂ ਕੀ ਇਹ ਬੇਸ਼ਰਮ ਤੋਂ ਬੇਸ਼ਰਮ ਬੰਦੇ ਨੂੰ ਵੀ ਲੱਜਿਤ ਕਰ ਦੇਂਣ।
ਉਨਾਂ ਗੋਪੀਆਂ ਅਤੇ ਕ੍ਰਿਸ਼ਨ (ਜੋ ਇਸ ਕਾਲੀ ਕਿਤਾਬ ਦਾ ਅਵਤਾਰ ਹੈ) ਦੇ ਵਿੱਚ ਕੀ ਸੰਵਾਦ
ਚਲ ਰਿਹਾ ਹੈ, ਆਉ ਇਸ ਵ੍ਰਿਤਾਂਤ ਵਲ ਨਜਰ ਮਾਰਦੇ ਹਾਂ ਅਤੇ ਇਹ ਫੈਸਲਾ ਕਰਦੇ ਹਾਂ ਕਿ, ਇਹੋ
ਜਹੇ ਅਵਤਾਰਾਂ ਦੀਆਂ ਕਾਮਲੀਲਾ ਨੂੰ ਪੜ੍ਹਕੇ, ਸਿਖਾਂ ਨੇ ਕੀ ਲੈਣਾ ਦੇਣਾ ਹੈ? ਇਹੋ ਜਹੇ
ਚੌਵੀ੍ਹ ਅਵਤਾਰ ਹੋਣ ਜਾਂ ਚੌਵੀਹ ਹਜਾਰ, ਇਨਾਂ ਬਾਰੇ ਜਾਂਣ ਕੇ ਅਸੀ ਕੀ ਲੈਣਾ ਹੈ?, ਜਦ
ਕਿ ਸਿੱਖੀ ਸਿਧਾਂਤ ਅਤੇ ਗੁਰਮਤਿ ਵਿੱਚ ਇਨਾਂ ਦੀ ਕੋਈ ਥਾਂ ਹੀ ਨਹੀਂ ਹੈ।
"ਅਥ ਚੀਰ ਹਰਨ ਕਥਨੰ॥"
ਨ੍ਹਾਵਨ ਲਾਗਿ ਜਬੈ ਗੁਪੀਆ ਤਬ ਲੈ ਪਟ ਕਾਨ ਚਰਯੋ ਤਰ ਊਪੈ ॥
ਤਉ ਮੁਸਕਯਾਨ ਲਗੀ ਮਧ ਆਪਨ ਕੋਇ ਪੁਕਾਰ ਕਰੇ ਹਰਿ ਜੂ ਪੈ ॥..............।(ਪੰਨਾ
285 -286 )
ਸ੍ਵੈਯਾ ॥
ਕਾਨ੍ਹ ਕਹੀ ਹਸ ਬਾਤ ਤਿਨੈ ਕਹਿ ਹੈ ਹਮ ਜੋ ਤੁਮ ਸੋ ਮਨ ਹੋ ॥
ਸਭ ਹੀ ਮੁਖਿ ਚੂਮਨ ਦੇਹੁ ਕਹਯੋ ਚੁਮ ਹੈ ਹਮ ਹੂੰ ਤੁਮਹੂੰ ਗਨਿਹੋ ॥ ਅਰੁ ਤੋਰਨ ਦੋਹੁ ਕਹਯੋ
ਸਭਹੀ ਕੁਚ ਨਾ ਤਰ ਹਉ ਤੁਮ ਕੌ ਹਨਿਹੋ ॥ ਤਬਹੀ ਪਟ ਦੇਉ ਸਭੈ ਤੁਮਰੇ ਇਹ ਝੂਠ ਨਹੀ ਸਤ ਕੈ
ਜਨਿਹੋ ॥੨੬੬॥ਪੰਨਾ 287 ਅਖੌਤੀ ਦਸਮ ਗ੍ਰੰਥ
ਅਨੁਵਾਦ:
ਕ੍ਰਿਸ਼ਨ ਨੇ ਹਸ ਕੇ ਉਨਾਂ ਨੂੰ ਇਹ ਗੱਲ ਕਹੀ- ਜੋ ਮੈਂ ਕਹਾਂ ਗਾ ਉਹ ਤੁਸੀਂ ਮੰਨ ਜਾਉਗੀਆਂ
? (ਕ੍ਰਿਸ਼ਨ ਨੇ ਫਿਰ ) ਕਹਿਆ- ਤੁਸੀ ਸਾਰੀਆਂ (ਮੈਨੂੰ) ਆਪਣੇ ਮੂੰਹ 'ਤੇ ਚੁੰਮਣ ਦਿਉ:
ਮੈਂ ਚੁੰਮਦਾ ਜਾਵਾਂਗਾ ਅਤੇ ਤੁਸੀਂ (ਚੂੰਬਨ) ਗਿਣਦੀਆਂ ਜਾਣਾਂ। (ਅਤੇ ਫਿਰ) ਕਿਹਾ- (ਤੁਸੀਂ)
ਸਾਰੀਆਂ ਮੈਨੂੰ ਆਪਣੀਆਂ ਛਾਤੀਆਂ ਪੁੱਟਣ (ਮਸਲਣ) ਦਿਉ, ਨਹੀਂ ਤਾਂ ਮੈਂ ਤੁਹਾਨੂੰ ਪਾਲੇ (ਠੰਡ)
ਨਾਲ ਮਾਰਾਂਗਾ। ਇਸ ਵਿੱਚ ਝੂਠ ਨਹੀਂ, ਸੱਚ ਕਰਕੇ ਜਾਣੋਂ (ਜਦੋਂ ਤੁਸੀਂ ਇਹ ਸ਼ਰਤਾਂ ਪੂਰੀਆਂ
ਕਰ ਦਿਉ ਗੀਆਂ , ਮੈਂ ਤੁਹਾਡੇ ਵਸਤਰ ਵਾਪਸ ਕਰ ਦਿਆਂਗਾ।
ਸ੍ਵੈਯਾ ॥
ਫੇਰਿ ਕਹੀ ਮੁਖ ਤੇ ਹਰਿ ਜੀ ਸੁਨਿ ਰੀ ਇਕ ਬਾਤ ਕਹੋ ਸੰਗ ਤੇਰੇ
॥
ਜੋਰ ਪ੍ਰਨਾਮ ਕਰੋ ਕਰਿ ਸੋ ਤੁਮ ਕਾਮ ਕਰਾ ਉਪਜੀ ਜੀਅ ਮੇਰੇ ॥
ਤੌ ਹਮ ਬਾਤ ਕਹੀ ਤੁਮਸੋ ਜਬ ਘਾਤ ਬਨੀ ਸੁਭ ਠਉਰ ਅਕੇਰੇ ॥
ਦਾਨ ਲਹੈ ਜੀਅ ਕੋ ਹਮਹੂੰ ਹਸ ਕਾਨ੍ਹ ਕਹੀ ਤੁਮਰੋ ਤਨ ਹੇਰੇ ॥੨੬੭॥ ਪੰਨਾ 287
ਅਨੁਵਾਦ:
ਫਿਰ ਕ੍ਰਿਸ਼ਨ ਨੇ ਹੱਸ ਕੇ ਮੂੰਹੋ ਇਹ ਗਲ ਕਹੀ - ਹੇ ਪਿਆਰੀਉ ! ਤੁਹਾਡੇ ਨਾਲ ਇਕ ਗੱਲ ਕਰਦਾ
ਹਾਂ, ਸੁਣੋਂ ਤੁਸੀ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ: ਮੇਰੇ ਮਨ ਵਿੱਚ ਕਾਮ ਵਾਸਨਾ ਜਾਗ
ਪਈ ਹੈ। ਤਦ ਹੀ ਤੁਹਾਨੂੰ ਇਹ ਗਲ ਕਹੀ ਹੈ, ਜਦ ਇਹ ਇਕਾਂਤ ਸਥਾਨ ਦਾ ਸੂੰਦਰ ਦਾਉ ਲਗ ਗਇਆ
ਹੈ। ਕ੍ਰਿਸ਼ਨ ਨੇ ਹਸ ਕੇ ਕਿਹਾ- ਤੁਹਾਡੇ ਸੂੰਦਰ ਸ਼ਰੀਰਾਂ ਨੂੰ ਵੇਖ ਕੇ ਮੇਰਾ ਮਨ ( ਦੇਹ )
ਦਾਨ ਲੈਣ ਨੂੰ ਕਰ ਆਇਆ ਹੈ। (ਇਹ ਇਨਾਂ ਦੇ ਭਗਵਾਨ ਦਾ ਹਾਲ ਹੈ)
ਕਬਿਯੋ ਬਾਚ ਦੋਹਰਾ..............।
ਸਵੈਯਾ ॥
ਤਉ ਫਿਰ ਬਾਤ ਕਹੀ ਉਨਹੂੰ ਸੁਨਿ ਰੀ ਹਰਿ ਜੂ ਪਿਖ ਬਾਤ ਕਹੀ ॥
ਸੁਨਿ ਜੋਰ ਹੁਲਾਸ ਬਢਯੋ ਜੀਅ ਮੈ ਗਿਨਤੀ ਸਰਤਾ ਮਗ ਨੇਹ ਬਹੀ ॥
ਅਬ ਸ਼ੰਕ ਛੁਟੀ ਇਨ ਕੇ ਮਨ ਕੀ ਤਬ ਹੀ ਹਸਿ ਕੈ ਇਹ ਬਾਤ ਕਹੀ ॥
ਅਬ ਸੱਤਿ ਭਯੋ ਹਮ ਕੌ ਦੁਰਗਾ ਬਰ ਮਾਤ ਸਦਾ ਇਹ ਮੱਤਿ ਸਹੀ ॥੨੮੧॥
ਅਖੌਤੀ ਦਸਮ ਗ੍ਰੰਥ ਪੰਨਾ289 ਲਾਈਨ 12
ਅਨੁਵਾਦ:
ਤਦੋਂ ਫਿਰ ਇਨਾਂ ਗੋਪੀਆਂ ਨੇ ਗਲ ਕੀਤੀ ਕਿ ਹੇ ਸਖੀਉ ! ਕ੍ਰਿਸ਼ਨ ਨੇ ਕੀ ਗਲ ਕਹੀ ਹੈ। ਇਨਾਂ
ਦੇ ਮਨ ਵਿੱਚ ਕਾਮ ਵੱਧ ਗਿਆ ਹੈ। ਸਬ ਕੁਝ ਪ੍ਰੇਮ ਦੀ ਨਦੀ ਵਿੱਚ ਰੁੜ੍ਹ ਗਇਆ ਹੈ। ਹੁਣ ਇਨਾਂ
ਦੇ ਮਨ ਦੀ ਸੰਗ (ਸ਼ਰਮ) ਖਤਮ ਹੋ ਗਈ ਹੈ। ਤਾਂ ਹੀ ਤੇ ਕ੍ਰਿਸ਼ਨ ਨੇ ਇਹ ਗਲ ਕਹੀ ਹੇ।ਹੁਣ
ਦੁਰਗਾ ਦੇਵੀ ਦਾ ਦਿਤਾ ਵਰ ਸੱਚਾ ਹੋ ਗਇਆ ਹੈ।(ਦੁਰਗਾ) ਮਾਤਾ ਸਦਾ ਸੱਚੀ ਅਤੇ ਸਹੀ ਹੈ।
ਸਵੈਯਾ ॥
ਕਾਨ੍ਹ ਤਬੈ ਕਰ ਕੇਲ ਤਿਨੋ ਸੰਗਿ ਪੈ ਪਟ ਦੇ ਕਰਿ ਛੋਰ ਦਈ ਹੈ
॥
ਹੋਇ ਇਕਤ੍ਰ ਤਬੈ ਗੁਪੀਆ ਸਭ ਚੰਡ ਸਰਾਹਤ ਧਾਮ ਗਈ ਹੈ ॥
ਆਨੰਦ ਅਤਿ ਸੁ ਬਢਯੋ ਤਿਨ ਕੇ ਜੀਅ ਸੋ ਉਪਮਾ ਕਬਿ ਚੀਨ ਲਈ ਹੈ ॥
ਜਿਉ ਅਤ ਮੇਘ ਪਰੈ ਧਰ ਪੈ ਧਰ ਪੈ ਧਰ ਜਯੋਂ ਸਬਜੀ ਸੁਭ ਰੰਗ ਭਈ ਹੈ ॥੨੮੨॥ ਅਖੌਤੀ
ਦਸਮ ਗ੍ਰੰਥ ਪੰਨਾ 289 ਲਾਈਨ 21ਵੀਂ
ਅਨੁਵਾਦ:
ਕ੍ਰਿਸ਼ਨ ਨੇ ਉਨਾਂ ਨਾਲ ਕਾਮ ਕ੍ਰੀੜਾ ਕਰਕੇ ਅਤੇ ਬਸਤ੍ਰ ਦੇ ਕੇ ਛਡ ਦਿਤਾ। ਸਾਰੀਆਂ ਗੋਪੀਆਂ
ਇਕੱਠੀਆਂ ਹੋਕੇ, ਚੰਡੀ (ਦੁਰਗਾ) ਦੀ ਸਰਾਹਨਾਂ ਕਰਦਿਆਂ ਘਰਾਂ ਨੂੰ ਚਲੀਆਂ ਗਈਆਂ ਹਨ। ਉਨਾਂ
ਦੇ ਮਨ ਵਿੱਚ ਬਹੁਤ ਆਨੰਦ ਵਧ ਗਇਆ ਹੈ। ਇਸ ਦੀ ੳਪਮਾਂ ਕਵੀ ਨੇ ਇਸ ਤਰ੍ਹਾਂ ਸਮਝੀ ਹੈ।
ਜਿਸ ਤਰ੍ਹਾਂ ਧਰਤੀ ਤੇ ਬਹੁਤ ਮੀਹ ਪੈਣ ਨਾਲ ਧਰਤੀ ਹਰਯਾਵਲੀ ਹੋ ਜਾਂਦੀ ਹੈ।
ਗਿਆਨੀ ਜੀ ! ਤੁਹਾਡੀ ਤਕਰੀਰ ਮੁਤਾਬਿਕ ਤਾਂ ਇਹ ਰਚਨਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਦੀ ਕਿਰਤ ਹੈ। ਕੀ ਹੁਣ ਸਿਖਾਂ ਨੂੰ ਅਪਣੇ ਗੌਰਵਮਈ ਇਤਿਹਾਸ ਅਤੇ ਸ਼ਹੀਦਾਂ ਦੀ ਸ਼ਾਹਾਦਤ ਦੀਆਂ
ਗਾਥਾਵਾਂ ਨੂੰ ਛੱਡ ਕੇ, ਤੁਹਾਡੇ "ਸਯਾਮ ਕਵੀ" ਦੀਆਂ ਲਿਖੀਆਂ ਇਹੋ ਜਹੀਆਂ ਅਸ਼ਲੀਲ ਕਾਮ
ਖੇਡਾਂ ਪੜ੍ਹਨੀਆਂ ਪੈਣ ਗੀਆਂ? ਕਿਉਂਕਿ ਤੁਹਾਡੇ ਅਨੁਸਾਰ,"...... ਗੁਰੂ ਗ੍ਰੰਥ ਸਾਹਿਬ
ਜੇ ਇਕ ਸਿੱਖ ਨੂੰ ਸੰਤ ਬਣਾਉਦੇ ਹਨ, ਤਾਂ ਦਸਮ ਗ੍ਰੰਥ ਅਪਣੇ ਸਿੱਖ ਨੂੰ ਸਿਪਾਹੀ ਬਨਾਉਦਾ
ਹੈ...."
ਗਿਆਨੀ ਜੀ ਕੁਝ ਤਾਂ ਹੋਸ਼ ਕਰੋ ! ਇਸ ਕੂੜ ਕਬਾੜ ਨੂੰ ਗੁਰੂ ਦੀ ਕਿਰਤ ਕਹਿ ਕੇ ਕਿਉਂ ਸਿੱਖੀ
ਦਾ ਬੇੜਾ ਗਰਕ ਕਰਨ ਲਈ ਤੁਰ ਪਏ ਹੋ? ਜੇ ਤੁਹਾਨੂੰ ਸਾਡੀਆਂ ਗੱਲਾਂ 'ਤੇ ਯਕੀਨ ਨਹੀਂ ਤਾਂ,
ਅਪਣੇ ਗੁਰੂ ਦੀ ਕਿਰਤ "ਚਉਬੀਸ ਅਉਤਾਰ" ਨੂੰ ਇਕ ਵਾਰ ਖੋਲ ਕੇ ਵੇਖ ਲਵੋ। ਤੁਹਾਡੇ ਗੁਰੂ
ਦੀ ਇਸ ਰਚਨਾਂ ਵਿੱਚ "ਸਯਾਮ ਕਵੀ" ਦਾ ਨਾਮ 350 ਤੋਂ ਵੱਧ ਵਾਰ ਲਿਖਿਆ ਮਿਲ ਜਾਏਗਾ। ਜੇ
ਤੁਹਾਡੇ ਕੋਲ ਪੂਰਾ ਕੂੜ ਗ੍ਰੰਥ ਪੜ੍ਹਨ ਦਾ ਸਮਾਂ ਨਹੀਂ, ਤਾਂ ਦਾਸ ਦਾ ਲਿਖਿਆ ਇਕ ਲੇਖ
ਹੇਠ ਦਿਤੇ ਲਿੰਕ 'ਤੇ ਪੜ੍ਹ ਲੈਣਾਂ ਸਾਰੇ ਪੰਨੇ ਨੰਬਰ ਤੁਹਾਨੂੰ ਮਿਲ ਜਾਣਗੇ, ਜਿਥੇ ਸਯਾਮ
ਭਨੈ, ਕਬਿ ਸਯਾਮ ਕਹੈ ਆਦਿਕ ਲਿਖਿਆ ਮਿਲ ਜਾਵੇਗਾ।
http://www.khalsanews.org/newspics/2012/06June2012/02%20June%2012/02%20June%2012%20SGGS%20and%20DG%20part%204%20-%20IS%20Kanpur.htm
ਜੇ ਇਹ ਰਚਨਾਂ "ਕਵੀ ਸਯਾਮ" ਦੀ ਹੈ, ਤਾਂ ਤੁਸੀ ਇਸ ਗ੍ਰੰਥ ਨੂੰ
ਗੁਰੂ ਦੀ ਕਿਰਤ ਕਹਿ ਕੇ ਸਿੱਖਾਂ ਨੂੰ ਮੂਰਖ ਕਿਉਂ ਬਣਾਂ ਰਹੇ ਹੋ ? ਜਾਂ ਇਸ ਪਿਛੇ ਕੇੜ੍ਹੀ
ਸਾਜਿਸ਼ ਕਮ ਕਰ ਰਹੀ ਹੈ? ਤੇ ਜੇ ਇਹ ਰਚਨਾ ਗਰੂ ਗੋਬਿੰਦ ਸਿੰਘ ਜੀ ਦੀ ਹੈ (ਤੁਹਾਡੀ ਤਕਰੀਰ
ਅਨੁਸਾਰ) ਤਾਂ ਇਹ ਸਾਬਿਤ ਕਰੋ ਕਿ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਸਯਾਮ" ਸੀ ?
ਜੇ ਤੁਸੀਂ ਇਹ ਸਾਬਿਤ ਨਾਂ ਕਰ ਸਕੇ ਤਾਂ ਅਪਣੀ ਤਕਰੀਰ ਵਿੱਚ ਝੂਠ ਬੋਲਣ ਅਤੇ ਇਸ ਅਸ਼ਲੀਲ
ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਅੰਗ ਕਹਿਣ ਦੇ ਦੋਸ਼ ਲਈ ਕੌਮ ਕੋਲੋਂ ਆਪਜੀ
ਨੂੰ ਮਾਫੀ ਮੰਗਣੀ ਪਵੇਗੀ। ਜੇ ਤੁਸੀਂ ਇਹ ਸਾਬਿਤ ਕਰਨ ਵਿੱਚ ਅਸਫਲ ਰਹੇ ਕਿ ਗੁਰੂ ਗੋਬਿੰਦ
ਸਿੰਘ ਸਾਹਿਬ ਦਾ ਨਾਮ "ਸ਼ਯਾਮ ਕਵੀ" ਸੀ, ਤਾਂ ਤੁਹਾਨੂੰ ਇਸ ਅਹੁਦੇ ਤੋਂ ਅਸਤੀਫਾ ਦੇ ਕੇ
ਬਾਕੀ ਦਾ ਸਮਾਂ "ਚਰਿਤ੍ਰਯੌ ਪਾਖੀਆਨ" ਦੀਆਂ ਅਸ਼ਲੀਲ ਕਹਾਣੀਆਂ 'ਤੇ ਰਿਸਰਚ ਕਰਣ ਵਿੱਚ
ਲਾਉਣਾ ਚਾਹੀਦਾ ਹੈ, ਤਾਂਕਿ ਇਹ ਸਾਬਿਤ ਕਰ ਸਕੋ ਕਿ ਇਹ ਕਹਾਨੀਆਂ ਤੁਹਾਡੇ ਗੁਰੂ ਦੀ ਕਿਰਤ
ਹਨ ਅਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਹਨ ।
|
".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ
ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ
ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ
ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ
ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ
ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ
ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।" -
ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
|
|
ਨੋਟ: ਅਖੌਤੀ ਦਸਮ ਗ੍ਰੰਥ ਵਿੱਚ ਲਿਖੀ, ਇਸ
ਅਸ਼ਲੀਲ ਕਹਾਨੀ ਦਾ ਇਥੇ ਹੂ ਬ ਹੂ ਅਨੁਵਾਦ ਕੀਤਾ ਗਇਆ ਹੈ। ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ
ਇਸ ਕਹਾਣੀ ਦਾ ਅਨੁਵਾਦ ਕਰਨ ਵੇਲੇ, ਉਸ ਅਨੁਵਾਦ ਵਿੱਚ ਕੁਝ ਵੀ ਅਪਣੇ ਵਲੋਂ ਨਾ ਲਿਖਿਆ
ਜਾਵੇ। ਲੇਕਿਨ ਵਾਕ ਅਤੇ ਭਾਵ ਨੂੰ ਸੰਪੂਰਣਤਾ ਦੇਣ ਲਈ ਕੁੱਝ ਕੁ ਅਖਰ ਅਪਣੇ ਕੋਲੋਂ ਜੋੜਨੇ
ਪੈਂਦੇ ਹਨ, ਉਨ੍ਹਾਂ ਨੂੰ (ਬ੍ਰੈਕਟ) ਵਿੱਚ ਲਿਖਿਆ ਗਇਆ ਹੈ। ਕਹਾਣੀ ਦਾ ਭਾਵ ਬਿਲਕੁਲ ਨਾ
ਬਦਲੇ, ਅਨੁਵਾਦ ਕਰਦਿਆਂ ਇਸ ਗਲ ਦਾ ਪੂਰਾ ਧਿਆਨ ਰਖਿਆ ਗਇਆ ਹੈ। ਇਸ ਲੇਖ ਨਾਲ ਲਗੀਆਂ
ਤਸਵੀਰਾਂ ਇਸ ਦਸਮ ਗ੍ਰੰਥ ਦਾ ਹਿੱਸਾ ਨਹੀਂ ਹਨ। ਇਹ ਕੇਵਲ ਦਸਮ ਗ੍ਰੰਥ ਵਿਚ ਲਿਖੇ ਇਸ
ਵ੍ਰਿਤਾਂਤ ਨੂੰ ਦਰਸਾਉਣ ਲਈ ਹੀ ਹਨ।
ਇੰਦਰਜੀਤ ਸਿੰਘ,
ਕਾਨਪੁਰ
ਹੋਰ ਪੜ੍ਹੋ:
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ
“ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
-
ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ
ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ
ਵੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ
"ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ
ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ
ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ
ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ
ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ
ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ
ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ
ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ
ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ ਅਪਣੇ ਯਾਰ ਕੋਲੋਂ ਅਪਣੇ
ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ
-
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ
ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ
ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ
ਦਸਮ ਗ੍ਰੰਥ (ਬਿਖਿਆ): ਇੰਦਰਜੀਤ ਸਿੰਘ ਕਾਨਪੁਰ
ਭਾਗ:
ਪਹਿਲਾ,
ਦੂਜਾ,
ਤੀਜਾ,
ਚੌਥਾ,
ਪੰਜਵਾਂ,
ਛੇਵਾਂ,
ਸੱਤਵਾਂ,
ਅੱਠਵਾਂ,
ਨੌਵਾਂ,
ਦਸਵਾਂ,
ਗਿਆਰ੍ਹਵਾਂ,
ਬਾਰ੍ਹਵਾਂ
|
|
|
ਵਿਸ਼ੇਸ਼ ਬੇਨਤੀ:
ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ /
ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ
ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ
ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ /
ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ
ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ
ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ
ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ
ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ
ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ
ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ।
ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ
ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ
ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ
ਪ੍ਰਵਾਨ ਕਰੋਗੇ। |
ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ,
ਇਸ ਸਾਈਟ ਨੂੰ ਨਾ ਦੇਖਿਆ ਕਰੋ,
Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ
ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ
ਛਡਣਾ ਹੈ।
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ
ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ
ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ
ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ
ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|