ਸੋਚਿਆ ਤਾਂ ਇਹ ਸੀ ਕਿ, ਇਸ ਬਾਰੇ ਹੁਣ
ਕੁੱਝ ਨਾ ਲਿਖਾਂ ! ਲਿਖਣ ਦਾ
ਅਸਰ ਵੀ ਕੀ ਹੋ ਰਿਹਾ ਹੈ?
ਲੇਕਿਨ ਅੱਜ 6 ਅਕਤੂਬਰ ਦੀ ਦੈਨਿਕ ਜਾਗਰਣ, ਨਵੀਂ ਦਿੱਲੀ,
ਅਖਬਾਰ ਵਿੱਚ ਜੋ ਖਬਰ ਛੱਪੀ ਹੈ, ਜੇ ਇਹ ਪੜ੍ਹ ਕੇ ਵੀ ਤੁਸਾਂ ਚੁਪ ਹੀ ਰਹਿਣਾ ਹੈ, ਤਾਂ
ਹਿੰਦੂ ਬਨਣ ਲਈ ਤਿਆਰ ਰਹੋ!
ਅਕਾਲ ਤਖਤ 'ਤੇ ਬੈਠਾ ਗਿਆਨੀ ਗੁਰਬਚਨ ਸਿੰਘ, ਇਨ੍ਹਾਂ
ਕੇਸਾਧਾਰੀ ਬ੍ਰਾਹਮਣਾਂ ਨੂੰ ਅਪਣੇ ਨਾਲ ਬਿਠਾ ਕੇ ਕੌਮੀ ਫੈਸਲਿਆਂ 'ਤੇ ਦਸਤਖਤ ਕਰਵਾਂਉਦਾ
ਹੈ, ਇਹ ਗੁਰੂ ਦੇ ਤਖਤਾਂ ਤੇ "ਦੁਰਗਾ ਪੂਜਾ" ਕਰਵਾ ਰਹੇ ਨੇ।
ਪਿਛਲੇ ਇਕ ਲੇਖ ਵਿੱਚ ਮੈਂ ਕੌਮ ਦੇ ਜਾਗਰੂਕ ਤਬਕੇ ਕੋਲੋਂ ਇਕ ਸਵਾਲ ਪੁਛਿਆ ਸੀ, "ਕਿ ਜੇ
ਅਕਾਲ ਤਖਤ ਦਾ ਹੈਡ ਗ੍ਰੰਥੀ ਹੀ ਗੁਰੂ ਦਾ ਅਪਮਾਨ ਕਰੇ, ਤਾਂ ਉਸਨੂੰ ਕੌਣ ਛੇਕੇਗਾ? ਕੀ
ਸਿੱਖਾਂ ਕੋਲ ਇਹ ਹੀ "ਅਖੀਰਲੀ ਅਥਾਰਟੀ" ਬਚੀ ਹੈ, ਜਿਸਤੇ ਕਿਸੇ ਦਾ ਹੁਕਮ ਨਹੀਂ ਚਲਦਾ?
ਜੋ ਇਹ ਕਹਿ ਦੇਣ, ਉਹੀ ਕੌਮ ਲਈ "ਅਖੀਰਲਾ ਫੈਸਲਾ ਹੁੰਦਾ ਹੈ? ਜਵਾਬ ਕਿਨ੍ਹੇ ਦੇਣਾਂ ਸੀ?
ਅਸੀ ਤਾਂ ਆਪ ਹੀ ਇਕ ਦੂਜੇ ਦੀਆਂ ਟੰਗਾਂ ਖਿਚਣ ਲਈ ਤਿਆਰ ਬੈਠੇ ਹਾਂ।
ਮੇਰੀ ਸ਼ਬਦਾਵਲੀ 'ਤੇ ਵੀ ਬਹੁਤ ਸਵਾਲ ਖੜੇ ਹੁੰਦੇ ਨੇ, ਮੈਨੂੰ ਕੋਈ ਫਰਕ ਨਹੀਂ ਪੈਂਦਾ।
ਕਿਉਂਕਿ ਇਹ ਸਭ
ਕੁੱਝ ਜਿਸਨੂੰ ਨਹੀਂ ਦਿਸਦਾ, ਉਹ ਤਾਂ ਠੰਡਾ ਰਹਿ ਸਕਦਾ ਹੈ। ਲੇਕਿਨ ਤਖਤਾਂ
'ਤੇ ਜੇ "ਦੁਰਗਾ ਪਾਠ" ਹੁੰਦਾ ਹੋਵੇ, ਤਾਂ ਸ਼ਬਦਾਵਲੀ ਕੀ, ਆਂਪਣੇ ਆਪ 'ਤੇ ਕਾਬੂ ਰਖਣਾ ਵੀ
ਮੁਸ਼ਕਿਲ ਹੋ ਜਾਂਦਾ ਹੈ।
ਦਾਸ ਬਹੁਤਾ ਕੁੱਝ ਲਿਖਣ ਦੀ ਹਾਲਤ ਵਿੱਚ ਵੀ ਨਹੀਂ। ਇਹ ਖਬਰ
ਪੜ੍ਹ ਲਵੋ ਤੇ, ਜੋ ਕਰਨਾ ਹੈ ਕਰੋ ! ਲੇਕਿਨ ਇਸ ਤੋਂ ਬਾਅਦ ਤੁਹਾਡੇ ਕੋਲ ਕੀ ਬਚਿਆ ਹੈ,
ਤੇ ਤੁਸਾਂ ਕੀ ਕਰਨਾ ਹੈ? ਇਹ ਤੁਸੀਂ ਆਪ ਸੋਚ ਲਵੋ।
ਅਕਾਲ ਤਖਤ ਦਾ ਹੈਡ ਗ੍ਰੰਥੀ ਤਾਂ ਇਹ ਕਹਿੰਦਾ ਹੈ ਕਿ "ਸਾਡਾ ਉਨ੍ਹਾਂ ਤਖਤਾਂ 'ਤੇ ਕੋਈ ਜ਼ੋਰ ਨਹੀਂ
ਚਲਦਾ", ਜੇ ਉਹ ਗੁਰਮਤਿ ਸਿਧਾਂਤਾਂ ਅਤੇ ਰਹਿਤ ਮਰਿਯਾਦਾ ਤੋਂ ਬਾਗੀ ਹਨ, ਤਾਂ ਫਿਰ ਕਿਉਂ ਉਨ੍ਹਾਂ
ਨੂੰ ਅਪਣੇ ਸਕੱਤਰੇਤ ਵਿਚ ਬਿਠਾ ਕੇ, ਕੌਮੀ ਫੈਸਲਿਆਂ 'ਤੇ ਦਸਤਖਤ ਕਰਵਾਂਉਦਾ
ਹੈ?