ਜੇ ਅਕਾਲ ਤਖਤ ਦਾ ਹੈਡ ਗ੍ਰੰਥੀ ਹੀ ਗੁਰੂ ਦਾ ਅਪਮਾਨ ਕਰੇ, ਤਾਂ ਉਸ
ਨੂੰ ਕੌਣ ਛੇਕੇਗਾ? ਕੀ ਸਿੱਖਾਂ ਕੋਲ ਇਸਤੋਂ ਵੱਡੀ ਕੋਈ "ਅਥਾਰਟੀ" ਨਹੀਂ ਹੈ
?
-: ਇੰਦਰਜੀਤ ਸਿੰਘ, ਕਾਨਪੁਰ
ਗਿਆਨੀ ਗੁਰਬਚਨ ਸਿੰਘ ਦੀ ਚਰਚਿਤ ਤਕਰੀਰ ਦਾ ਖੰਡਨ ਕਰਦਿਆਂ ਜੋ
ਲੇਖ ਲੜੀ ਦਾਸ ਨੇ ਆਰੰਭ
ਕਿਤੀ ਸੀ ਉਸ ਨੂੰ ਇਥੇ ਹੀ ਵਿਰਾਮ ਦੇਂਦੇ ਹਾਂ।
ਕਿਉਂਕਿ ਗਿਆਨੀ ਜੀ ਨੇ ਅਖੌਤੀ ਦਸਮ ਗ੍ਰੰਥ
ਦੀਆਂ ਜਿਨੀਆਂ ਬਾਣੀਆਂ ਦਾ ਨਾਮ ਲੈਕੇ ਉਨਾਂ ਨੂੰ
ਆਪਣੀ ਤਕਰੀਰ ਵਿਚ ਗੁਰੂ ਦੀ ਬਾਣੀ ਕਿਹਾ
ਸੀ, ਉਨਾਂ ਸਾਰੀਆਂ ਰਚਨਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕੱਸਵੱਟੀ 'ਤੇ,
ਇਸ ਲੇਖ ਲੜੀ ਵਿੱਚ ਪਰਖ ਕੇ ਵੇਖਿਆ ਗਇਆ। ਉਹ ਸਾਰੀਆਂ ਹੀ ਰਚਨਾਵਾਂ, ਗੁਰੂ ਗ੍ਰੰਥ ਸਾਹਿਬ
ਜੀ ਦੇ ਸਿਧਾਂਤ ਅਤੇ ਵਿਸ਼ੇ ਤੋਂ ਬਿਲਕੁਲ ਹੀ ਉਲਟ ਨਿਕਲੀਆਂ। ਗੁਰੂ ਗ੍ਰੰਥ ਸਾਹਿਬ ਜੀ ਦੇ
ਸਿਧਾਂਤ ਅਤੇ ਵਿਸ਼ੇ ਨਾਲ ਉਨ੍ਹਾਂ ਦੇ ਮੇਲ ਖਾਣ ਦੀ ਗਲ ਤਾਂ ਬਹੁਤ ਦੂਰ ਦੀ ਹੈ। ਗਿਆਨੀ
ਗੁਰਬਚਨ ਸਿੰਘ ਦੀ ਤਕਰੀਰ ਵਿੱਚ ਉਨ੍ਹਾਂ ਵਲੋਂ ਦਿਤੇ ਗਏ ਗੁਰਮਤਿ ਵਿਰੋਧੀ ਬਿਆਨਾਂ ਦਾ
ਖੰਡਨ ਕਰਨਾ ਬੇਹਦ ਜ਼ਰੂਰੀ ਸੀ। ਗਿਆਨੀ ਜੀ ਦੀ ਇਸ ਤਕਰੀਰ ਨੂੰ ਗੁਰਮਤਿ ਦੀ ਰੌਸ਼ਨੀ ਵਿਚ
ਪਰਖ ਕੇ, ਜੇ ਉਸਦਾ ਖੰਡਨ ਨਾ ਕੀਤਾ ਜਾਂਦਾ, ਤੇ ਇਨਾਂ ਦੇ ਜਾਰੀ ਕੀਤੇ ਇਸ ਬਿਆਨ ਨੂੰ ਵੀ
ਸਿੱਖਾਂ ਨੇ "ਅਕਾਲ ਤਖਤ ਦਾ ਹੁਕਮ" ਮੰਨ ਕੇ, ਇਸ ਗੈਰ ਪ੍ਮਾਣਿਕ ਅਤੇ ਅਸ਼ਲੀਲ ਕਿਤਾਬ ਨੂੰ
ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਪਰਵਾਨ ਕਰ ਲੈਣਾ ਸੀ।
ਗੁਰੂ ਦਾ ਸਿਰਜਿਆ ਅਕਾਲ ਤਖਤ, ਜੋ ਸਿੱਖੀ ਦੀ ਵਖਰੀ, ਆਜਾਦ ਹੋਂਦ ਅਤੇ ਪ੍ਰਭੂਸੱਤਾ ਦਾ
ਪ੍ਰਤੀਕ ਹੈ, ਗੁਰੂ ਦਾ ਹਰ ਸਿੱਖ ਇਸਦਾ ਸਤਿਕਾਰ ਕਰਦਾ ਹੈ। ਅਕਾਲ ਤਖਤ ਦੇ ਸਤਿਕਾਰ ਅਤੇ
ਉਸਦੇ ਰੁਤਬੇ ਨੂੰ ਇਸ ਪੁਜਾਰੀ ਜੁੰਡਲੀ ਨੇ ਰੋਲ ਕੇ ਰੱਖ ਦਿੱਤਾ ਹੈ। ਆਏ ਦਿਨ, ਆਪ ਹੁਦਰੇ
ਤੌਰ 'ਤੇ, ਇਹ ਗੈਰ ਸਿਧਾਂਤਕ ਅਤੇ ਗੁਰਮਤਿ ਦੇ ਉਲਟ ਕੂੜਨਾਮੇ ਅਤੇ ਬਿਆਨ ਜਾਰੀ ਕਰਦੇ
ਰਹਿੰਦੇ ਨੇ। ਉਨਾਂ ਕੂੜਨਾਮਿਆਂ ਨੂੰ 'ਅਕਾਲ ਤਖਤ ਦਾ ਹੁਕਮ' ਸਮਝ ਕੇ ਭੋਲੇ ਭਾਲੇ ਸਿੱਖ
ਬਿਨਾਂ ਸੋਚੇ ਸਮਝੇ ਹੀ ਪਰਵਾਨ ਕਰ ਲੈਂਦੇ ਹਨ। ਜੇ ਇਨ੍ਹਾਂ ਦੀਆਂ ਗੈਰ ਸਿਧਾਂਤਕ ਗੱਲਾਂ
ਦਾ ਕੋਈ ਵਿਰੋਧ ਜਾ ਖੰਡਨ ਕਰੇ, ਤਾਂ ਇਹ ਉਸ ਨੂੰ ਅਕਾਲ ਤਖਤ ਦਾ ਵਿਰੋਧੀ ਕਹਿ ਕੇ ਬਦਨਾਮ
ਕਰਦੇ ਨੇ। ਜਦ ਕਿ ਅਕਾਲ ਤਖਤ ਦੇ ਸਤਿਕਾਰ ਨੂੰ ਇਨਾਂ ਨੇ, ਆਪਣੀਆਂ ਆਪ ਹੁਦਰੀਆਂ ਕਰਤੂਤਾਂ
ਕਰਕੇ, ਆਪ ਹੀ ਰੋਲ ਦਿਤਾ ਹੈ।
ਗਿਆਨੀ ਜੀ ਸ਼ਾਇਦ ਇਹ ਭੁਲ ਚੁਕੇ ਹਨ ਕਿ ਉਹ ਅਕਾਲ ਤਖਤ ਦੇ ਸੇਵਾਦਾਰ ਹਨ, ਨਾਂ ਕੇ ਸਿੱਖਾਂ
ਦੇ ਗੁਰੂ ਹਨ। ਨਾ ਹੀ ਸਿੱਖੀ, ਅਤੇ ਨਾ ਹੀ ਸਿੱਖ ਰਹਿਤ ਮਰਿਯਾਦਾ ਵਿੱਚ ਐਸੀ ਕਿਸੇ ਪਦਵੀ
ਜਾਂ ਉਹਦੇ ਦਾ ਕੋਈ ਵਿਧਾਨ ਹੈ, ਕਿ ਕੋਈ ਆਪਣੇ ਆਪ ਨੂੰ ਅਕਾਲ ਤਖਤ ਜਾਂ ਗੁਰੂ ਦੀ ਥਾਂ ਤੇ
ਬੈਠ ਕੇ ਪੰਥ ਅਤੇ ਕੌਮ ਦੀ "ਅਖੀਰਲੀ ਅਤੇ ਸਰਵਉੱਚ ਅਥਾਰਟੀ " ਬਣ ਜਾਏ। ਜੋ ਉਹ ਕਹੇ, ਉਹ
ਹੀ ਸਿੱਖਾਂ ਲਈ 'ਅਖੀਰਲਾ ਹੁਕਮ' ਬਣ ਜਾਏ। ਜਿਨ੍ਹਾਂ ਚਾਰ ਸੇਵਾਦਾਰਾਂ ਨੂੰ ਉਹ ਅਪਣੇ ਨਾਲ
ਬਿਠਾ ਕੇ ਕੌਮ ਦੇ ਅਹਿਮ ਫੈਸਲਿਆ ਅਤੇ ਹੁਕਮਨਾਮਿਆਂ ਨੂੰ ਜਾਰੀ ਕਰਦੇ ਹਨ, ਉਹ ਤਾਂ ਆਪ ਹੀ
ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦੇ ਅਤੇ ਗੁਰੂ ਸਿਧਾਂਤਾਂ ਤੋਂ ਬਾਗੀ ਹਨ। ਇਹੋ ਜਹੇ
ਲੋਗ ਕੌਮ ਦੇ ਅਹਿਮ ਫੈਸਲਿਆਂ ਨੂੰ ਕਿਸ ਤਰ੍ਹਾਂ ਜਾਰੀ ਕਰ ਸਕਦੇ ਹਨ? ਜੋ ਆਪ ਗੁਨਹਗਾਰ ਹੋਣ,
ਉਹ ਹਾਕਿਮ ਕਿਵੇਂ ਬਣ ਸਕਦੇ ਹਨ?
ਗਿਆਨੀ ਗੁਰਬਚਨ ਸਿੰਘ ਨੇ ਅਪਣੀ ਇਸ ਤਕਰੀਰ ਵਿੱਚ ਸਿੱਖਾਂ ਦੇ ਸਤਕਾਰਤ ਸ਼ਬਦ ਗੁਰੂ, ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਅਧੂਰਾ ਗੁਰੂ ਸਾਬਿਤ ਕਰਨ ਦੀ ਇਕ ਕੁਟਿਲ ਚਾਲ ਖੇਡੀ ਹੈ।
ਬਲਕਿ ਸਿੱਖ ਸਿਧਾਂਤਾਂ ਦੇ ਉਲਟ ਬਿਆਨ ਦੇ ਕੇ ਸਿੱਖਾਂ ਦੀ ਧਾਰਮਿਕ ਭਾਵਨਾਂ ਨੂੰ ਵੀ
ਵਲੂੰਧਰਨ ਦਾ ਕੰਮ ਕੀਤਾ ਹੈ। ਆਪਣੀ ਤਕਰੀਰ ਵਿੱਚ ਉਨਾਂ ਨੇ ਇਕ ਅਪ੍ਰਮਾਣਿਕ ਅਤੇ ਅਸ਼ਲੀਲਤਾ
ਨਾਲ ਭਰੀ ਕਿਤਾਬ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਕਹਿ ਕੇ ਸਿੱਖਾਂ ਦੇ
ਸਮਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਅਪਮਾਨ ਕੀਤਾ ਹੈ। ਆਪਣੀ ਇਸ ਤਕਰੀਰ ਵਿਚ
ਗਿਆਨੀ ਜੀ ਇਹ ਵੀ ਸਾਬਿਤ ਕਰਦੇ ਨਜਰ ਆਏ ਹਨ ਕਿ, ਗੁਰੂ ਗ੍ਰੰਥ ਸਾਹਿਬ ਇਕ ਸਿੱਖ ਨੂੰ ਸੰਤ
ਤਾਂ ਬਣਾ ਸਕਦੇ ਹਨ, ਲੇਕਿਨ ਸਿਪਾਹੀ ਨਹੀਂ। ਕੀ ਹੁਣ ਸਿਪਾਹੀ ਬਨਣ ਲਈ ਇਸ ਅਸ਼ਲੀਲ ਅਤੇ
ਦੇਵੀ ਉਸਤਤਿ ਵਾਲੀ ਕਿਤਾਬ ਨੂੰ ਹੀ ਅਪਣੇ ਗੁਰੂ ਦੀ ਬਾਣੀ ਮਨ ਕੇ ਪੜ੍ਹਨਾ ਪਵੇਗਾ? ਉਨਾਂ
ਅਨੁਸਾਰ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਇਕ ਅਧੂਰੇ ਗੁਰੂ ਹਨ, ਜੋ ਸਿੱਖਾਂ ਨੂੰ ਸਿਪਾਹੀ
ਬਨਾਉਣ ਦੇ ਗੁਣ ਨਹੀਂ ਰਖਦੇ।
|
".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ
ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ
ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ
ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ
ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ
ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ
ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।" -
ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
|
|
ਇਨਾਂ ਬੁਰਛਾਗਰਦਾਂ ਦੇ ਕੁਝ ਜ਼ਰ ਖਰੀਦ ਲਿਖਾਰੀਆਂ
ਅਤੇ ਮੁਰੀਦਾਂ ਨੇ ਦਾਸ ਦੀ ਇਸ ਲੇਖ ਲੜੀ ਬਾਰੇ ਬਹੁਤ ਹੀ ਬੇਹੂਦੀਆਂ ਅਤੇ ਬੇ-ਦਲੀਲ
ਟਿਪਣੀਆਂ ਕੀਤੀਆਂ ਹਨ। ਕੁਝ ਜਾਤੀ ਹਮਲੇ ਵੀ ਕੀਤੇ। ਇਨ੍ਹਾਂ ਸਾਰੀਆਂ ਗੱਲਾਂ ਦਾ ਸਾਨੂੰ
ਕੋਈ ਫਰਕ ਨਹੀਂ ਪੈਂਦਾ। ਇਸ ਸਭ ਦੇ ਅਸੀਂ ਆਦੀ ਹੋ ਚੁਕੇ ਹਾਂ। ਕੌਮ ਨੂੰ ਇਸ ਕੂੜ ਗ੍ਰੰਥ
ਦਾ ਸੱਚ ਵਿਖਾਉਣ ਅਤੇ ਗੁਰੂ ਬਣ ਬੈਠੇ ਇਨ੍ਹਾਂ ਮਹੰਤਾਂ ਦਾ ਅਸਲੀ ਚਿਹਰਾ ਬੇਨਕਾਬ ਕਰਨ ਲਈ,
ਅਸੀਂ ਹਰ ਕੀਮਤ ਚੁਕਾਉਣ ਲਈ ਤਿਆਰ ਬਰ ਤਿਆਰ ਬੈਠੇ ਹਾਂ। ਇਕ ਅਖੌਤੀ ਵਿਦਵਾਨ ਨੇ ਬੜੇ ਰੋਸ਼
ਨਾਲ ਇਹ ਕੁਮੇਂਟ ਲਿਖਿਆ ਕਿ -
ਕਿ "ਤੁਸੀਂ ਇਸ ਕਿਤਾਬ ਨੂੰ, ''ਦਸਮ ਗ੍ਰੰਥੀਆਂ ਦਾ ਗੁਰੂ" ਕਿਸ ਤਰ੍ਹਾਂ ਕਹਿ ਦਿਤਾ ਹੈ?
ਇਹ ਝੂਠ ਬੋਲ ਕੇ ਤੁਸਾਂ ਬਹੁਤ ਵੱਡੀ ਭੁਲ ਕੀਤੀ ਹੈ।" ਉਸ ਅਖੌਤੀ ਵਿਦਵਾਨ ਨੇ ਸ਼ਾਇਦ ਇਸ
ਸੈਮੀਨਾਰ ਦੀਆਂ ਸਾਰੀਆਂ ਵੀਡੀਉ ਕਲਿਪ ਨਹੀਂ ਵੇਖੀਆਂ, ਅਤੇ ਗਿਆਨੀ ਗੁਰਬਚਨ ਸਿੰਘ ਅਤੇ ਉਨਾਂ
ਦੇ ਹੋਰ ਸਾਥੀਆਂ ਦੀਆਂ ਤਕਰੀਰਾਂ ਨੂੰ ਧਿਆਨ ਨਾਲ ਨਹੀਂ ਸੁਣਿਆ। ਤਰਕਾਂ ਦੇ ਅਧਾਰ 'ਤੇ,
ਦੂਜੇ ਵਿਦਵਾਨਾਂ ਨੂੰ ਕੋਟ ਕਰ ਕਰ ਕੇ, ਗੋਲ ਮੋਲ ਗੱਲਾਂ ਲਿਖਣ ਵਾਲਾ ਇਹ ਕਥਿਤ ਵਿਦਵਾਨ
ਸ਼ਾਇਦ ਇਹ ਭੁਲ ਗਇਆ ਕਿ ਅਖੌਤੀ ਦਸਮ ਗ੍ਰੰਥ ਨੂੰ "ਦਸਮ ਗ੍ਰੰਥੀਆਂ ਦਾ ਗੁਰੂ" ਗਿਆਨੀ
ਗੁਰਬਚਨ ਸਿੰਘ ਦੀ ਤਕਰੀਰ ਵਿਚ ਉਹ ਆਪ ਸਵੀਕਾਰ ਕਰ ਰਹੇ ਨੇ। "ਇਹ ਕਿਤਾਬ ਉਨਾਂ ਦੇ ਗੁਰੂ
ਦੀ ਰਚਿਤ ਬਾਣੀ ਹੈ" ਐਸਾ ਉਹ ਆਪ ਸਵੀਕਾਰ ਕਰਦੇ ਹਨ। ਸਿੱਖ ਸਿਧਾਂਤ ਅਨੁਸਾਰ "ਬਾਣੀ ਗੁਰੂ
ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥" ਜੇ ਗਿਆਨੀ ਗੁਰਬਚਨ ਸਿੰਘ ਕਹਿੰਦੇ ਹਨ ਕਿ
ਇਹ ਕਿਤਾਬ "ਗੁਰੂ ਦੀ ਬਾਣੀ" ਹੈ, ਤਾਂ ਉਹ ਉਨਾਂ ਦਾ ਗੁਰੂ ਹੋਇਆ ਕੇ ਨਹੀਂ? ਗੁਰਬਾਣੀ ਦਾ
ਦਰਜਾ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਹੀ ਪ੍ਰਾਪਤ ਹੈ। ਉਸ
ਤੋਂ ਬਾਹਰ ਹਰ ਬਾਣੀ ਕੱਚੀ ਹੈ "ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥"
ਯਾਦ ਰਹੇ ਵੱਡੇ ਵਿਦਵਾਨ ਜੀ, ਸਤਕਾਰਤ ਭਗਤਾਂ ਦੀ ਜੇੜ੍ਹੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ
ਦਰਜ ਹੈ, ਅਸੀ ਉਸ ਨੂੰ ਵੀ "ਗੁਰਬਾਣੀ" ਮੰਨ ਕੇ ਹੀ ਮੱਥਾ ਟੇਕਦੇ ਹਾਂ। ਉਸ ਬਾਣੀ ਨੂੰ ਵੀ
"ਗੁਰੂ ਦੀ ਬਾਣੀ" ਦੇ ਬਰਾਬਰ ਸਤਿਕਾਰ ਅਤੇ ਦਰਜਾ ਦੇਂਦੇ ਹਾਂ। ਲੇਕਿਨ ਉਨਾਂ ਭਗਤਾਂ ਦੀ
ਹੀ ਲਿਖੀ ਬਹੁਤ ਸਾਰੀ ਬਾਣੀ ਹੋਰ ਵੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ, ਉਸਨੂੰ
ਸਿੱਖ "ਗੁਰਬਾਣੀ" ਨਹੀਂ ਕਹਿੰਦੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਕੋਈ ਵੀ ਬਾਣੀ
ਸਿੱਖਾਂ ਦੀ "ਗੁਰੂ ਬਾਣੀ" ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹਰ ਬਾਣੀ
"ਕੱਚੀ" ਹੀ ਅਖਵਾਏਗੀ। ਗਿਆਨੀ ਗੁਰਬਚਨ ਸਿੰਘ ਨੇ ਫਿਰ ਉਸ ਅਸ਼ਲੀਲ ਅਤੇ ਅਨਮਤਿ ਦੇ ਦੇਵੀ
ਦੇਵਤਿਆਂ ਦੀ ਉਸਤਤਿ ਵਾਲੀ ਕੱਚੀ ਬਾਣੀ ਨੂੰ, 'ਗੁਰੂ ਬਾਣੀ ' ਅਤੇ 'ਗੁਰੂ ਗ੍ਰੰਥ ਸਾਹਿਬ
ਜੀ ਦਾ ਇਕ ਅੰਗ' ਕਿਸ ਤਰ੍ਹਾਂ ਘੋਸ਼ਿਤ ਕਰ ਦਿੱਤਾ? ਇਸ ਲੇਖ ਲੜੀ ਦੇ ਨਿੰਦਕ, ਕੀ ਇਸ ਗਲ
ਦਾ ਜਵਾਬ ਦੇ ਸਕਦੇ ਹਨ? ਉਨਾਂ ਇਹ ਵੀ ਕਹਿਆ ਕਿ "ਗੁਰੂ ਗ੍ਰੰਥ ਸਾਹਿਬ ਦਾ ਹੀ ਇਕ ਅੰਗ ਹੈ
ਦਸਮ ਗ੍ਰੰਥ।" ਫਿਰ ਜੇ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਇਕੋ ਇਕ ਗੁਰੂ ਹਨ ਤਾਂ, ਉਨਾਂ
ਦਾ ਅੰਗ ਕੀ ਗੁਰੂ ਨਾ ਹੋਇਆ?
ਇਸ ਕੁਮੇਂਟ ਕਰਨ ਵਾਲੇ ਵੀਰ ਕੋਲੋਂ ਦਾਸ ਨੇ ਇਹ ਵੀ ਪੁਛਿਆ ਕੀ ਜੇ ਉਸ ਦਾ ਕੋਈ ਅੰਗ ਕੱਟ
ਜਾਵੇ ਤਾਂ ਉਸ ਅੰਗ ਦੀ ਥਾਂ 'ਤੇ ਕਿਸੇ ਦੂਜੇ ਬੰਦੇ ਦਾ ਅੰਗ ਟ੍ਰਾਂਸਪਲਾਂਟ ਕਰ ਦਿਤਾ ਜਾਵੇ,
ਜੋ ਉਸਦਾ ਨਹੀਂ ਹੈ, ਤਾਂ ਉਹ ਤੇਰਾ ਹੀ ਅੰਗ ਤਾਂ ਅਖਵਾਏਗਾ, ਜਾਂ ਉਹ ਅੰਗ ਲਗ ਜਾਣ ਤੋਂ
ਬਾਅਦ, ਤੇਰਾ ਨਾਮ ਵੀ ਬਦਲ ਜਾਵੇਗਾ? ਪਾਠਕ ਵੀਰੋ! ਕੁਛ ਤੋ ਲੋਗ ਕਹੇਂਗੇ, ਲੋਗੋ ਕਾ ਕਾਮ
ਹੈ ਕਹਿਨਾ। ਅਸੀਂ ਨਿਮਾਣੇ ਹੋ ਕੇ ਸੱਚ ਲਿਖੀ ਜਾ ਰਹੇ ਹਾਂ, ਜੋ ਕੰਧ 'ਤੇ ਲਿਖਿਆ ਦਿਸਦਾ
ਹੈ, ਉਹ ਹੀ ਆਪ ਤਕ ਪਹੁੰਚਾ ਦੇਂਦੇ ਹਾਂ। ਜਦੋਂ ਤਕ ਗੁਰੂ ਦਾ ਹੁਕਮ ਹੈ, ਲਿਖਦੇ ਹੀ
ਰਹਾਂਗੇ। ਜਦੋਂ ਉਸਦਾ ਹੁਕਮ ਹੋਵੇਗਾ, ਲਿਖਨਾ ਛੱਡ ਦਿਆਂਗੇ, ਲੇਕਿਨ ਇਹੋ ਜਹੇ ਟੰਗ ਖਿਚੂ
ਵਿਦਵਾਨਾਂ ਦੀ ਕੋਈ ਤਾਕਤ ਅਤੇ ਔਕਾਤ ਨਹੀਂ, ਜੋ ਸਾਡੇ ਵਰਗੇ ਗੁਰੂ ਦੇ ਕੂਕਰਾਂ ਦੀ ਜ਼ੁਬਾਨ
ਬੰਦ ਕਰ ਸਕਣ।
ਦੂਜੀ ਗਲ: ਵੱਡੇ ਵਿਦਵਾਨ ਜੀ, ਮੈਂ ਤੁਹਾਡੀਆਂ ਟਿੱਪਣੀਆਂ ਦਾ ਜਵਾਬ ਦੇ ਕੇ, ਆਪਣਾਂ ਟਾਈਮ
ਖਰਾਬ ਕਰਨਾ ਨਹੀਂ ਚਾਹੁੰਦਾ ਸੀ, ਲੇਕਿਨ ਤੁਸੀਂ ਅਪਣੇ ਬਲਾਗ 'ਤੇ ਇਹ ਸਭ ਲਿਖ ਕੇ ਮਜਬੂਰ
ਕਰ ਦਿਤਾ। ਮੈਂ ਤੁਹਾਡੀ ਗਲ ਦਾ ਮਾਕੂਲ ਜਵਾਬ ਦੇ ਹੀ ਦਿਆ। ਦੂਜਿਆਂ ਨੂੰ ਟੈਲੀਫੋਨ ਕਰ ਕਰ
ਕੇ ਉਨਾਂ ਦਾ ਬ੍ਰੇਨ ਵਾਸ਼ ਕਰਨ ਵਿਚ ਆਪ ਬਹੁਤ ਮਾਹਿਰ ਹੋ, ਜਿਸਦਾ ਸ਼ਿਕਾਰ ਸ਼ਾਇਦ ਮੈਂ ਵੀ
ਹੋ ਜਾਂਦਾ, ਜੇ ਗੁਰੂ ਦੀ ਬਖਸ਼ੀ ਸੁਮਤਿ ਮੇਰੇ ਕੋਲ ਨਾ ਹੁੰਦੀ। ਮੈਂ ਤੁਹਾਨੂੰ ਵੇਲਾ
ਰਹਿੰਦਿਆ ਹੀ ਪਛਾਣ ਲਿਆ, ਕਿ ਤੁਹਾਡਾ ਟੀਚਾ ਕੀ ਹੈ? ਅਤੇ ਤੁਸੀ ਕਿਸਦੇ ਬੰਦੇ ਹੋ, ਅਤੇ
ਕਿਸ ਲਈ ਕੰਮ ਕਰ ਰਹੇ ਹੋ?
ਆਪ ਜੀ ਨੇ ਲਿਖਿਆ ਕਿ ਦਾਸ ਨੇ "ਚਰਿਤ੍ਰੋ ਪਾਖਿਯਾਨ" ਦੀਆਂ ਕਹਾਣੀਆਂ "ਚਸਕੇ" ਲਈ ਲਿਖੀਆਂ
ਹਨ। ਵਾਹਿਗੁਰੂ ਨਾ ਕਰੇ ਕਿਸੇ ਨੂੰ ਇਸ ਉਮਰ ਵਿੱਚ, ਇਨਾਂ ਬੇਸ਼ਰਮ ਅਤੇ ਨਿਰਲੱਜ ਹੋਣਾ ਪਵੇ।
ਨਿਰਲੱਜ ਅਤੇ ਬੇਸ਼ਰਮ ਹੋ ਕੇ, ਜੇ ਮੈਂ ਕੌਮ ਨੂੰ ਇਹ ਦਸ ਸਕਿਆ, ਕਿ ਇਹ ਕਿਤਾਬ ਕਿੰਨੀ ਕੁ
ਅਸ਼ਲੀਲ ਹੈ, ਤਾਂ ਮੈਨੂੰ ਇਸ ਦਾ ਕੋਈ ਮਲਾਲ ਨਹੀਂ। ਇਹ ਵਿਚਾਰੇ ਤਾਂ ਅੱਜ ਵੀ ਅਗਿਆਨਤਾ ਵਸ਼
ਇਸ ਅਸ਼ਲੀਲ ਕਿਤਾਬ ਅਗੇ ਹੀ ਮੱਥੇ ਟੇਕੀ ਜਾ ਰਹੇ ਹਨ। ਤਿੰਨ ਸਦੀਆਂ ਤੋਂ, ਜੋ ਅਸ਼ਲੀਲਤਾ
ਰੁਮਾਲੇ ਪਾ ਪਾ ਕੇ ਤੁਹਾਡੇ ਵਰਗੇ ਬੰਦਿਆਂ ਨੇ ਕੌਮ ਕੋਲੋਂ ਛੁਪਾਈ ਹੋਈ ਸੀ। ਮੈਂ ਤਾਂ ਉਹ
ਰੁਮਾਲੇ ਹੀ ਉਸ ਅਸ਼ਲੀਲ ਕਿਤਾਬ ਤੋਂ ਹਟਾਉਣ ਦਾ ਕੰਮ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ
ਨਾਲ ਦੋ ਤਖਤਾਂ ਤੇ ਤੁਹਾਡਾ ਇਹ "ਚਸਕਾ" ਅਜ ਵੀ ਰਖਿਆ ਹੋਇਆ ਹੈ, ਜਿਸਨੂੰ ਤੁਹਾਡਾ "ਸਿੰਘ
ਸਾਹਿਬ", ਗੁਰੂ ਦਾ ਇਕ ਅੰਗ ਕਹਿ ਰਿਹਾ ਹੈ। ਤੁਹਾਡਾ ਉਹ 'ਚਸਕਾ' ਤੁਹਾਨੂੰ ਸਾਰੀ ਉਮਰ
ਨਜਰ ਕਿਉਂ ਨਹੀਂ ਆਇਆ? ਕੀ ਤੁਸੀ ਅੱਜ ਤਕ ਇਕ ਅਖਰ ਵੀ ਉਸ "ਚਸਕੇ" ਦੇ ਵਿਰੋਧ ਵਿੱਚ
ਲਿਖਿਆ? ਅੱਜ ਜੇ ਇਹ ਲੇਖ ਲੜੀ ਤੁਹਾਡੇ ਸਾਮ੍ਹਣੇ ਆਈ ਤਾਂ ਤੁਹਾਨੂੰ ਵੀ ਉਹ "ਚਸਕਾ" ਨਜ਼ਰ
ਆ ਗਇਆ? ਚਲੋ! ਕਈ ਸਦੀਆ ਦੀ ਢੱਕੀ ਹੋਈ ਅਸ਼ਲੀਲਤਾ ਮੈਂ ਤੁਹਾਨੂੰ ਵਿਖਾਉਣ ਵਿੱਚ ਕਾਮਯਾਬ
ਤਾਂ ਰਿਹਾ, ਇਹ ਤਾਂ ਸਵੀਕਾਰ ਤੁਸੀਂ ਕਰ ਹੀ ਲਿਆ ਹੈ। ਚੰਗਾ ਹੁੰਦਾ ਕਿ ਆਪਣੇ ਆਕਾ
ਗੁਰਬਚਨ ਸਿੰਘ ਦੇ ਵਿਰੋਧ ਵਿੱਚ ਕੋਈ ਲੇਖ ਲਿਖ ਦੇਂਦੇ, ਜੋ ਤੁਹਾਡੇ ਇਸ "ਚਸਕੇ" ਨੂੰ ਗੁਰੂ
ਗ੍ਰੰਥ ਸਾਹਿਬ ਜੀ ਦਾ ਇਕ ਹਿੱਸਾ ਸਾਬਿਤ ਕਰਨ ਦੀਆਂ ਹੋਛੀਆਂ ਸਕੀਮਾਂ ਬਣਾਈ ਬੈਠਾ ਹੈ।
ਕੁਝ ਤਾਂ ਸ਼ਰਮ ਕਰੋ! ਤੁਹਾਡੇ ਵਰਗੇ ਲੋਕਾਂ ਲਈ ਤਾਂ ਇਹ 'ਚਸਕਾ' ਹੋ ਸਕਦਾ ਹੈ, ਜੋ ਇਕ
ਪਾਸੇ ਇਸਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਅੰਗ ਕਹਿੰਦੇ ਹੋ, ਦੂਜੇ ਪਾਸੇ ਇਸਨੂੰ "ਚਸਕਾ"
ਵੀ ਕਹਿੰਦੇ ਹੋ? ਕੀ ਤੁਹਾਡੇ ਗੁਰੂ ਦੀ ਬਾਣੀ ਦਾ ਉਹ ਅੰਗ (ਹਿੱਸਾ) ਤੁਹਾਡੇ ਲਈ ਇਕ "ਚਸਕਾ"
ਹੈ? ਚੰਗੇ ਸਿੱਖ ਹੋ ਅਪਣੇ ਗੁਰੂ ਦੀ ਲਿਖੀ ਇਸ ਬਾਣੀ ਦੇ? ਇਸ ਕਿਤਾਬ ਦੀ ਅਸ਼ਲੀਲਤਾ ਅਤੇ
ਮਿਥਿਹਾਸਿਕ ਕਹਾਨੀਆਂ ਸਾਡੀ ਕੌਮ ਦੀ ਅਧਿਆਤਿਮ ਮੌਤ ਦਾ ਕਾਰਣ ਬਣ ਚੁਕੀਆ ਹਨ। ਤੁਹਾਨੂੰ
ਇਸ "ਮੌਤ" ਵਿਚ ਵੀ "ਚਸਕਾ" ਨਜ਼ਰ ਆਂਉਦਾ ਹੈ। ਅਖੌਤੀ ਵਿਦਵਾਨ ਸਾਹਿਬ ਜੀ, ਇਹ ਅਸ਼ਲੀਲਤਾ "ਚਸਕਾ"
ਨਹੀਂ! ਵਿਭਚਾਰ ਅਤੇ ਫੂਹੜਪਣੇ ਦੀ ਉਹ ਸੜੀ ਹੋਈ ਲਾਸ਼ ਹੈ, ਜੋ ਰੁਮਾਲਿਆਂ ਥੱਲੇ ਢਕੀ ਹੋਣ
ਦੇ ਬਾਵਜੂਦ ਸੜਾਂਧ ਮਾਰ ਰਹੀ ਹੇ। ਜੇ ਕਿਸੇ ਸੜੀ ਅਤੇ ਬਦਬੂ ਦਾਰ ਲਾਸ਼ ਵਿੱਚ ਵੀ ਤੁਹਾਨੂੰ
'ਚਸਕਾ' ਨਜ਼ਰ ਆਉਂਦਾ ਹੈ, ਤਾਂ ਇਹ ਤੁਹਾਡੀ ਬੀਮਾਰ ਮਾਨਸਿਕਤਾ ਦੀ ਨਿਸ਼ਾਨੀ ਹੀ ਹੋ ਸਕਦਾ
ਹੈ, ਹੋਰ ਕੁਝ ਵੀ ਨਹੀਂ। ਇਹੋ ਜਿਹੀਆ ਗੱਲਾਂ ਕਰਣ ਵਾਲਿਆਂ ਦੇ ਅੰਦਰ ਜਾਂ ਤਾਂ ਪੰਥ ਦਰਦ
ਨਾਮ ਦੀ ਕੋਈ ਚੀਜ ਨਹੀਂ, ਜਾਂ ਉਹ ਇਨਾਂ ਬੁਰਛਾਗਰਦਾਂ ਦੇ ਖਰੀਦੇ ਹੋਏ ਗੁਲਾਮ ਹਨ। ਮੈਂ
ਤਾਂ ਇਸ ਬਾਰੇ ਇੰਨਾਂ ਹੀ ਕਹਿ ਸਕਦਾ ਹਾਂ। ਰਹੀ ਗਲ ਇਸ ਕੂੜ ਕਿਤਾਬ ਨੂੰ "ਦਸਮ ਗ੍ਰੰਥੀਆਂ
ਦਾ ਗੁਰੂ" ਕਹਿੰਣ ਦੀ, ਤਾਂ ਉਸ ਦਾ ਜਵਾਬ ਵੀ ਤੁਹਾਨੂੰ ਦੇਂਦਾ ਹਾਂ।
"ਅਖੌਤੀ ਦਸਮ ਗ੍ਰੰਥ ਨੂੰ ਇਨਾਂ ਦਸਮ ਗ੍ਰੰਥੀਆਂ ਨੇ ਅਪਣਾਂ ਦੂਜਾ ਗੁਰੂ ਆਪ ਸਵੀਕਾਰ ਕੀਤਾ
ਹੈ। ਕਿਧਰੇ ਹੋਰ ਨਹੀਂ ਇਸੇ ਸੈਮੀਨਾਰ ਵਿੱਚ, ਜਿਸ ਵਿੱਚ ਗਿਆਨੀ ਗੁਰਬਚਨ ਸਿੰਘ ਆਪ ਸ਼ਾਮਿਲ
ਸਨ। ਗਿਆਨੀ ਜੀ ਨੇ ਅਪਣੀ ਤਕਰੀਰ ਦੇ ਅੰਤ ਵਿੱਚ ਇਕ ਨਿਰਮਲੇ ਸਾਧ ਸਵਾਮੀ ਬ੍ਰਹਮ ਦੇਵ ਦਾ
ਇਕ ਪੰਥਿਕ ਮਹਾਂਪੁਰਖ ਦੇ ਰੂਪ ਵਿੱਚ ਪਰਿਚੈ ਕਰਵਾਇਆ। ਇਸ ਸਾਧ ਨੇ ਗੁਰਮਤਿ ਦੀਆਂ ਸਾਰੀਆਂ
ਹੱਦਾਂ ਤੋੜਦਿਆਂ, ਇਸ ਅਖੌਤੀ ਦਸਮ ਗ੍ਰੰਥ ਨੂੰ, "ਸ਼੍ਰੀ ਗੁਰੂ ਦਸਮ ਗ੍ਰੰਥ" ਕਹਿ ਕੇ ਗਿਆਨੀ
ਗੁਰਬਚਨ ਸਿੰਘ ਅਤੇ ਹੋਰ ਦਸਮ ਗ੍ਰੰਥੀਆਂ ਦੇ ਸਾਮ੍ਹਣੇ ਸੰਬੋਧਿਤ ਕੀਤਾ।
ਗਿਆਨੀ ਜੀ ਅਤੇ ਹੋਰ ਹਾਜਿਰ ਲੋਕਾਂ ਨੇ ਇਸ ਦਾ ਖੰਡਨ ਜਾਂ ਵਿਰੋਧ ਨਾਂ ਕਰਕੇ ਅਪਣੀ ਸਹਿਮਤੀ
ਦੀ ਮੁਹਰ ਉਸ ਅਨਮਤੀਏ ਦੇ ਬਿਆਨ 'ਤੇ ਲਾ ਦਿਤੀ। ਇਨਾਂ ਸਾਰਿਆਂ ਦਾ ਮੂਕ ਰਹਿਣਾ ਅਤੇ ਉਸ
ਸਾਧੂ ਦੇ ਇਸ ਗੁਰਮਤਿ ਵਿਰੋਧੀ ਬਿਆਨ ਦਾ ਵਿਰੋਧ ਜਾਂ ਖੰਡਨ ਨਾ ਕਰਨਾ ਅਪਣੇ ਆਪ ਵਿੱਚ ਇਹ
ਸਾਬਿਤ ਕਰਦਾ ਹੈ ਕਿ ਗਿਆਨੀ ਜੀ ਅਤੇ ਉਸ ਸੈਮੀਨਾਰ ਵਿੱਚ ਹਾਜਰੀ ਭਰ ਰਹੇ ਹੋਰ ਦਸਮ
ਗ੍ਰੰਥੀਆਂ ਨੇ ਇਹ ਸਵੀਕਾਰ ਕਰ ਲਿਆ ਹੈ, ਕਿ ਸਵਾਮੀ ਬ੍ਰਹਮ ਦੇਵ ਜੋ ਕਹਿ ਰਿਹਾ ਹੈ, ਉਹ
ਸਹੀ ਹੈ। ਭਾਵ: ਇਹ ਅਖੌਤੀ ਦਸਮ ਗ੍ਰੰਥ "ਦਸਮ ਗ੍ਰੰਥੀਆਂ ਦਾ ਗੁਰੂ" ਹੈ। ਮੈਂ ਵੀ ਉਹ ਹੀ
ਕਹਿਆ ਹੈ, ਜੋ ਇਨਾਂ ਦੀ ਤਕਰੀਰ ਵਿੱਚ ਸੁਣਿਆ ਹੈ। ਸੁਣੋਂ ਇਹ ਵੀਡੀਉ ਕਲਿਪ-
|
|
ਵੱਡੇ ਵਿਦਵਾਨ ਜੀ, ਹੁਣ ਗਿਆਨੀ ਗੁਰਬਚਨ ਸਿੰਘ ਨੂੰ ਕੌਣ ਛੇਕੇਗਾ? ਇਸ ਵੀਡੀਉ ਨੂੰ ਵੇਖੋ,
ਅਤੇ ਹੁਣ ਸਿਧਾ ਸਕਤਰੇਤ ਵਿਚ ਗਿਆਨੀ ਗੁਰਬਚਨ ਸਿੰਘ ਅਤੇ ਇਸ ਨਿਰਮਲੇ ਸਾਧ ਨੂੰ ਪੁਛੋ ਜਾ
ਕੇ, ਕੀ ਉਨ੍ਹਾਂ ਨੇ ਇਹ ਦੂਜਾ ਗੁਰੂ ਸਵੀਕਾਰ ਕੀਤਾ ਹੈ ਜਾਂ ਨਹੀਂ? ਕੀ ਹੁਣ ਅਨਮਤੀਏ ਸਾਧ
ਇਹ ਫੈਸਲਾ ਕਰਨਗੇ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਕਿ ਇਹ ਅਸ਼ਲੀਲ ਅਤੇ ਦੇਵੀ
ਉਸਤਤਿ ਵਾਲੀ ਕਿਤਾਬ ਸਾਡਾ ਗੁਰੂ ਹੈ? ਜੇ ਵਾਕਈ ਤੁਸੀ ਇਨਾਂ ਬੁਰਛਾਗਰਦਾਂ ਦੇ ਹੱਥ ਵਿਚ
ਵਿੱਕੇ ਹੋਏ ਅਖੌਤੀ ਵਿਦਵਾਨ ਨਹੀਂ ਹੋ? ਤਾਂ ਇਨਾਂ ਕੋਲੋਂ ਇਸ ਤਕਰੀਰ ਲਈ, ਪੰਥ ਕੋਲੋਂ
ਮਾਫੀ ਮੰਗਣ ਲਈ ਕਹੋ, ਜਾਂ ਅਗੋ ਤੋਂ ਮੇਰੇ ਕਿਸੇ ਲੇਖ ਬਾਰੇ ਬੇ-ਸਿਰ ਪੈਰ ਦੀਆਂ ਟਿੱਪਣੀ
ਕਰਨ ਤੋਂ ਗੁਰੇਜ ਕਰੋ! ਜਿੰਨੀ ਵਾਰ ਤੁਸੀਂ ਬੇ-ਦਲੀਲੀਆਂ ਟਿੱਪਣੀਆਂ ਕਰੋਗੇ, ਮੂੰਹ ਦੀ
ਖਾਉਗੇ। ਕਿਉਂਕਿ ਤੁਸੀਂ ਕਿਸੇ ਲਈ, ਸੋਚ ਸਮਝ ਕੇ, ਝੂਠੇ ਤਰਕਾ ਦੇ ਅਧਾਰ 'ਤੇ ਲਿਖਦੇ ਹੋ।
ਅਸੀਂ ਆਂਪਣੇ ਦਿਲ ਤੋਂ, ਕੌਮ ਲਈ, ਬੇਖੌਫ ਹੋ ਕੇ "ਸੱਚ" ਲਿਖਦੇ ਹਾਂ। ਤੁਹਾਡੇ ਵਰਗੇ
ਬੰਦਿਆਂ ਦਾ ਕੰਮ ਹੀ ਸਾਨੂੰ ਅਪਣੇ ਟੀਚੇ ਵਲ ਵੱਧਨ ਤੋਂ ਰੋਕਣਾ ਹੁੰਦਾ ਹੈ। ਜਿਸ ਵਿਚ ਤੁਸੀ
ਕਦੀ ਵੀ ਕਾਮਯਾਬ ਨਹੀਂ ਹੋ ਸਕੋਗੇ।
ਇੰਦਰਜੀਤ ਸਿੰਘ, ਕਾਨਪੁਰ
ਹੋਰ ਪੜ੍ਹੋ:
-
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ
“ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ -
ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ
ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ
ਵੀ ਦਸਦਾ ਹੈ -
ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ
"ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ -
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ
ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ
ਰਿਹਾ ਹੈ -
ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ
ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ -
ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ
ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ
ਹੈ -
ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ
ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ
ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ -
ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ
ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ -
ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ ਅਪਣੇ ਯਾਰ ਕੋਲੋਂ ਅਪਣੇ
ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ -
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ
ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ -
ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ
ਬਾਣੀ ਨਾਲੋਂ ਤੋੜ ਕੇ, ਕ੍ਰਿਸ਼ਨ ਦੀ ਰਾਸਲੀਲਾ ਦਾ ਪਾਠ ਪੜ੍ਹਾ ਰਿਹਾ ਹੈ -
ਦਸਮ ਗ੍ਰੰਥੀਆਂ ਦਾ ਗੁਰੂ, "ਦੇਵੀ ਦੀ ਉਸਤਤਿ" ਕਰਦਾ ਹੈ, ਗਿਆਨੀ ਗੁਰਬਚਨ
ਸਿੰਘ ਨੂੰ ਫਿਰ ਵੀ ਇਹ "ਕੂੜ ਕਿਤਾਬ", ਗੁਰੂ ਗ੍ਰੰਥ ਸਾਹਿਬ ਜੀ ਦਾ ਹੀ
"ਇਕ ਅੰਗ" ਲਗਦੀ ਹੈ -
ਦਸਮ ਗ੍ਰੰਥੀਆਂ ਦਾ ਗੁਰੂ, ਅਖੌਤੀ ਦਸਮ ਗ੍ਰੰਥ
ਤਾਂ ਆਪ ਹੀ ਪ੍ਰਮਾਣਿਕ ਨਹੀਂ, ਉਹ ਸਯਾਮ ਕਵੀ ਦੀ ਰਚਨਾਂ ਨੂੰ ਗੁਰੂ
ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ -
ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ, ਬੇਤੁਕੀਆਂ
ਗੱਪਾਂ ਵੀ ਆਪਣੇ ਸਿੱਖਾਂ ਨੂੰ ਸੁਣਾਂਉਦੀ ਹੈ, ਗਿਆਨੀ ਗੁਰਬਚਨ ਸਿੰਘ
ਇਸਨੂੰ ਫਿਰ ਵੀ ਗੁਰੂ ਦੀ ਬਾਣੀ ਕਹਿੰਦੇ ਹਨ -
ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ
"ਚੌਵੀਹ ਅਵਤਾਰ" ਹੀ ਨਹੀਂ, "ਚੌਵੀਹ ਗਰੂ" ਵੀ ਮੌਜੂਦ ਹਨ, ਸ਼ਬਦ ਗੁਰੂ ਦੇ
ਸਿੱਖ ਹੁਣ ਇਨ੍ਹਾਂ "ਚੌਵੀਹ ਗੁਰੂਆਂ" ਦਾ ਕੀ ਕਰਨ? -
ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ "ਚਉਬੀਸ ਅਵਤਾਰ", "ਗਿਆਨ
ਪ੍ਰਬੋਧ", "ਬਚਿੱਤਰ ਨਾਟਕ" ਅਤੇ "ਜਾਪੁ", ਕੀ ਇਕੋ ਕਵੀ ਦੀਆਂ ਰਚਨਾਵਾਂ
ਹਨ? -
ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਆਪਣੇ ਸਿੱਖਾਂ
ਨੂੰ "ਗਾਇਤ੍ਰੀ ਮੰਤਰ" ਸਿੱਖਣ ਦਾ ਮਹਤੱਵ ਦਸਦੀ ਹੈ, ਦੂਜੇ ਪਾਸੇ ਗੁਰੂ
ਗ੍ਰੰਥ ਸਾਹਿਬ ਜੀ ਇਹੋ ਜਹੇ ਜੰਤ੍ਰਾਂ ਮੰਤ੍ਰਾਂ ਨੂੰ ਰੱਦ ਕਰਦੇ ਹਨ
- ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਤਾਂ
'ਨਿਹਕਲੰਕੀ ਅਵਤਾਰ' ਦੇ ਯੁਧ ਦਾ ਵਖਿਆਨ ਕਰ ਰਹੀ ਹੈ, ਪਰ ਦਸਮ ਗ੍ਰੰਥੀਏ
ਰਾਗੀ ਇਸ ਨੂੰ ਦਸਮ ਦੀ ਬਾਣੀ ਕਹਿ ਕੇ ਸਿੱਖਾਂ ਨੂੰ ਮੂਰਖ ਬਣਾ ਰਹੇ ਨੇ
- ਦਸਮ
ਗ੍ਰੰਥੀਆਂ ਦੇ ਗੁਰੂ ਦੀ ਬਾਣੀ, "ਸ਼ਸ਼ਤ੍ਰ ਨਾਮ ਮਾਲਾ", ਸਿੱਖਾਂ ਨੂੰ "ਇਕ
ਨਿਰੰਕਾਰ" ਤੋਂ ਤੋੜ ਕੇ, ਸੈਂਕੜੇ ਹੀ ਦੇਵੀ ਦੇਵਤਿਆਂ, ਅਵਤਾਰਾਂ ਅਤੇ
ਮਿਥਿਹਾਸਿਕ ਪਾਤਰਾਂ ਦੀ ਅਰਾਧਨਾ ਕਰਵਾ ਰਹੀ ਹੈ
- ਦਸਮ ਗ੍ਰੰਥੀਆਂ ਦੇ ਗੁਰੂ ਨੇ "ਦੁਰਗਾ ਦੇਵੀ ਦੀ ਆਰਤੀ" ਕੀਤੀ, ਦਸਮ
ਗ੍ਰੰਥੀਆਂ ਨੇ ਇਸਨੂੰ "ਸ਼ਬਦ ਗੁਰੂ ਦੀ ਆਰਤੀ" ਬਣਾ ਦਿਤਾ
ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ
ਦਸਮ ਗ੍ਰੰਥ (ਬਿਖਿਆ): ਇੰਦਰਜੀਤ ਸਿੰਘ ਕਾਨਪੁਰ ਭਾਗ:
ਪਹਿਲਾ,
ਦੂਜਾ,
ਤੀਜਾ,
ਚੌਥਾ,
ਪੰਜਵਾਂ,
ਛੇਵਾਂ,
ਸੱਤਵਾਂ,
ਅੱਠਵਾਂ,
ਨੌਵਾਂ,
ਦਸਵਾਂ,
ਗਿਆਰ੍ਹਵਾਂ,
ਬਾਰ੍ਹਵਾਂ
|