Share on Facebook

Main News Page

ਦਸਮ ਗ੍ਰੰਥੀਆਂ ਦੇ ਗੁਰੂ ਨੇ "ਦੁਰਗਾ ਦੇਵੀ ਦੀ ਆਰਤੀ" ਕੀਤੀ, ਦਸਮ ਗ੍ਰੰਥੀਆਂ ਨੇ ਇਸਨੂੰ "ਸ਼ਬਦ ਗੁਰੂ ਦੀ ਆਰਤੀ" ਬਣਾ ਦਿਤਾ
-: ਇੰਦਰਜੀਤ ਸਿੰਘ, ਕਾਨਪੁਰ

ਗਿਆਨੀ ਗੁਰਬਚਨ ਸਿੰਘ ਜੀ, ਤੁਸੀਂ ਅਪਣੀ ਤਕਰੀਰ ਵਿੱਚ ਅਪਣੇ ਗੁਰੂ ਦਸਮ ਗ੍ਰੰਥ ਵਿੱਚ ਲਿਖੀਆਂ ਕਈ ਬਾਣੀਆਂ ਦਾ ਜਿਕਰ ਕਿਤਾ ਹੈ, ਜਿਸ ਵਿਚ ਇੱਕ ਬਾਣੀ ਦਾ ਨਾਮ ਤੁਸੀਂ ਲਿਆ ਹੈ, ਉਹ ਹੈ, "ਚੰਡੀ ਚਰਿਤ੍ਰ"। ਇਸ ਦਾ ਪੂਰਾ ਨਾਮ ਹੈ "ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ॥" ਉਸ ਬਾਰੇ ਵੀ ਗਲ ਕਰ ਹੀ ਲੈਂਦੇ ਹਾਂ, ਤੇ ਵੇਖਦੇ ਹਾਂ ਕਿ ਤੁਹਾਡੇ ਗੁਰੂ ਦੀ ਇਸ ਬਾਣੀ ਦਾ ਸਿਧਾਂਤ, ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਸਿਧਾਂਤ ਨਾਲ ਮੇਲ ਖਾਂਦਾ ਹੈ? ਗਿਆਨੀ ਜੀ, ਇਸ ਰਚਨਾ ਦੇ ਉਪਰ ਤਾਂ ਤੁਹਾਡਾ ਗੁਰੂ "ਪਤਾਤਸ਼ਾਹੀ 10" ਲਿਖਣਾ ਹੀ ਭੁਲ ਗਇਆ ਹੈ। ਕੀ ਹੋ ਗਇਆ ਇਸ ਸੋਧਕ ਕਮੇਟੀ ਨੂੰ, ਜਿਸਨੇ ਇਹ ਕਿਤਾਬ ਕਿਸ ਤਰ੍ਹਾਂ ਸੋਧੀ ਹੈ? ਚਲੋ, ਮਨੁੱਖ ਤਾਂ ਭੁਲਣਹਾਰ ਹੁੰਦਾ ਹੈ, ਭੁਲ ਗਇਆ ਹੋਣਾ ਹੈ।

 

".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।"
- ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ 

ਵੈਸੇ ਵੀ ਇਹ ਰਚਨਾਂ ਤੁਹਾਡੇ ਗੁਰੂ ਦੀ ਲਿਖੀ ਹੋਈ ਨਹੀਂ ਹੈ । ਇਹ ਤਾਂ ਹਿੰਦੂਆਂ ਦੇ ਧਾਰਮਿਕ ਗ੍ਰੰਥ "ਸ਼੍ਰੀ ਮਾਰਕੰਡੇ ਪੁਰਾਨ" ਤੋਂ 'ਕਾਪੀ ਪੇਸਟ' ਕੀਤੀ ਗਈ ਹੈ, ਜਿਸਨੂੰ ਗੁਰੂ ਦੀ ਕਿਰਤ ਕਹਿ ਕੇ ਤੁਸੀ "ਗੁਰਮਤਿ ਵਿਰੋਧੀ" ਪ੍ਰਚਾਰ ਕਰ ਰਹੇ ਹੋ। ਆਪਣੇ ਗੁਰੂ ਦੀ ਲਿਖੀ ਇਹ ਪੰਗਤੀ ਵੀ ਪੜ੍ਹ ਲਵੋ, ਜੋ ਵਾਰ ਵਾਰ, ਇਸ ਰਚਨਾ ਵਿੱਚ ਲਿਖ ਰਿਹਾ ਹੈ:

ਇਤਿ ਸ਼੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤ ਬਿਲਾਸ ਮਧੁ ਕੈਟਭ ਬਧਹਿ ਪ੍ਰਥਮ ਧਯਾਇ ॥1॥ ਪੰਨਾ ਨੰ. 75

ਚੰਡੀ ਚਰਿਤ੍ਰ ਉਕਤਿ ਬਿਲਾਸ" ਦੀਆਂ ਕੁਝ ਪੌੜ੍ਹੀਆਂ ਦਾ ਹੀ ਜਿਕਰ ਇਥੇ ਕਰਦੇ ਹਾਂ। ਇਹ ਤਿੰਨ ਚਾਰ ਪੌੜ੍ਹੀਆਂ ਹੀ ਇਸ ਪੁਰੀ ਰਚਨਾ ਦੀ ਬਖੀਆਂ ਉਧੇੜਨ ਲਈ ਕਾਫੀ ਹਨ। ਤਖਤ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਤੋਂ ਅਲਾਵਾ ਬਹੁਤ ਸਾਰੇ ਹੋਰ ਗੁਰਦੁਆਰਿਆਂ ਵਿੱਚ, ਥਾਲ ਵਿੱਚ ਜੋਤਾਂ ਜਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਕੀਤੀ ਜਾਂਦੀ ਹੈ। ਇਹ ਆਰਤੀ ਗੁਰਮੱਤ ਦਾ ਘੋਰ ਅਪਮਾਨ ਹੀ ਨਹੀਂ, ਬਲਕਿ ਇਸ ਕਰਮਕਾਂਡ ਨੂੰ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੇ "ਸ਼ਬਦ ਗੁਰੂ" ਦੇ ਸਿਧਾਂਤ ਨੂੰ "ਮੂਰਤੀ ਪੂਜਾ" ਜਾਂ "ਦੇਹ ਪੂਜਾ" ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਪੰਗਤੀਆਂ ਉਸ ਵ੍ਰਿਤਾਂਤ ਲਈ ਕਵੀ ਲਿਖ ਰਿਹਾ ਹੈ, ਜਿਸ ਵਿੱਚ ਦੁਰਗਾ ਦੀ ਸਹਾਇਤਾ ਨਾਲ ਇੰਦਰ ਦੇਵਤਾ, ਜਿੱਤ ਹਾਸਿਲ ਕਰ ਕੇ, ਅਪਣੇ ਖੁੱਸੇ ਹੋਏ ਰਾਜ ਨੂੰ ਮੁੜ ਪ੍ਰਾਪਤ ਕਰ ਲੈਂਦਾ ਹੈ। ਇਹ ਨਜਾਰਾ ਦੁਰਗਾ ਦੀ ਜਿੱਤ ਦਾ ਵ੍ਰਿਤਾਂਤ ਹੈ। ਜਿਸਨੂੰ ਅਸੀਂ ਅਪਣੀ ਰੋਜ ਪੜ੍ਹੀ ਜਾਣ ਵਾਲੀ ਆਰਤੀ ਵਿੱਚ ਸ਼ਾਮਿਲ ਕਰਕੇ, ਸਿੱਖ ਸਿਧਾਂਤਾਂ ਦਾ ਅਪਮਾਨ ਕਰ ਰਹੇ ਹਾਂ।

ਸੰਖਨ* ਕੀ ਧੁਨ ਘੰਟਨ* ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ ॥
ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ* ਕੇ ਬਲਿ ਜਾਵੈਂ ॥
ਦਾਨਤਿ ਦੱਛਨ ਦੈ ਕੈ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ ॥
ਹੋਤ ਕੁਲਾਹਲ* ਦੇਵ ਪੁਰੀ* ਮਿਲਿ ਦੇਵਨ ਕੇ ਕੁਲਿ* ਮੰਗਲ ਗਾਵੈਂ ॥੫੫॥
ਅਖੌਤੀ ਦਸਮ ਗਰੰਥ : ਪੰਨਾ 79

*ਪੁਰੰਦਰ= ਇੰਦਰ ਦੇਵਤਾ ,*ਦੇਵ ਪੁਰੀ = ਇੰਦਰ ਦਾ ਰਾਜ, *ਦੇਵਨ ਕੇ ਕੁਲਿ = ਦੇਵਤਿਆਂ ਦੇ ਪਰਿਵਾਰ, *ਸੰਖਨ=ਸ਼ੰਖ, ਘੁੱਗੂ, *ਘੰਟਨ = ਟੱਲ, ਘੰਟੀਆਂ, ਕੋਲਾਹਲ = ਸ਼ੋਰ, ਰੌਲਾ

ਗਿਆਨੀ ਗੁਰਬਚਨ ਸਿੰਘ ਜੀ! ਸਿੱਖ ਰਹਿਤ ਮਰਿਯਾਦਾ ਵਿੱਚ ਘੰਟੀਆਂ ਅਤੇ ਘੜਿਆਲ ਗੁਰੂ ਦੀ ਹਜੂਰੀ ਵਿੱਚ ਵਜਾਣੇ ਮਨਾ ਹਨ। ਹਿੰਦੂ ਮਤ ਅਨੁਸਾਰ ਮੰਦਿਰਾਂ ਵਿਚ "ਸ਼ੰਖ" ਅਤੇ "ਘੰਟੇ" ਵਜਾਉਣ ਦੀ ਪ੍ਰਥਾ ਹੁੰਦੀ ਹੈ। ਕਿਸੇ ਦੇਵਤੇ ਨੂੰ ਅਪਣੇ ਵਲ ਆਕਰਸ਼ਿਤ ਕਰਨ, ਜਾਂ ਉਸਨੂੰ ਜਗਾਉਣ ਲਈ ਸ਼ੰਖ ਅਤੇ ਘੰਟੀਆਂ ਉਹ ਵਜਾਉਂਦੇ ਹਨ। ਸ਼ੰਖ ਦੀ ਇਸ ਆਵਾਜ ਨੂੰ "ਸ਼ੰਖ ਨਾਦ" ਕਹਿੰਦੇ ਹਨ। ਹਿੰਦੂ ਮਤ ਵਿਚ ਇਸਨੂੰ ਕਿਸੇ ਯੁੱਧ ਦਾ ਆਗਾਜ ਜਾਂ ਜਿੱਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਹਜੂਰ ਸਾਹਿਬ ਵਿੱਚ ਘੰਟੀਆਂ ਅਤੇ ਘੜਿਆਲ ਕਿਉਂ ਵਜਾਏ ਜਾਂਦੇ ਹਨ? ਜੇ ਇਹ ਸਭ ਨਾਂ ਕੀਤਾ ਜਾਏ ਤਾਂ ਗੁਰੂ ਦਾ ਇਹ ਤਖਤ, ਇਕ ਮੰਦਿਰ ਕਿਵੇਂ ਲਗੇਗਾ? ਜਿਸ ਵਿੱਚ ਸ਼ਬਦ ਗੁਰੂ ਦੀ ਥਾਂ ਤੇ ਸ਼ਸ਼ਤ੍ਰਾਂ ਦੀ ਪੂਜਾ ਹੁੰਦੀ ਹੋਵੇ। ਸਾਡੇ ਲੋਕਾਂ ਦੀ ਅਗਿਆਨਤਾ ਅਤੇ ਸੁੱਤੀ ਹੋਈ ਚੇਤਨਾਂ ਨੇ ਬਿਪਰ ਦੀ ਇਸ ਸਾਜਿਸ਼ ਨੂੰ ਵੀ ਸਹਿਜੇ ਹੀ ਸਵੀਕਾਰ ਕਰ ਲਿਆ ਹੈ। ਆਰਤੀ ਵਿੱਚ ਇਨਾਂ ਤੁਕਾਂ ਨੂੰ ਕਦੋਂ ਅਤੇ ਕਿਸਨੇ ਜੋੜਿਆ? ਇਸ ਦਾ ਕੋਈ ਪਤਾ ਨਹੀਂ।

ਉਸ ਆਰਤੀ ਵਿੱਚ ਪੜ੍ਹੀ ਜਾਣ ਵਾਲੀ ਇਸ ਕੱਚੀ ਬਾਣੀ ਬਾਰੇ ਸੰਖੇਪ ਵਿਚ ਗਲ ਕਰ ਲੈਂਦੇ ਹਾਂ। ਆਰਤੀ ਵਿੱਚ ਇਨਾਂ ਤੁਕਾਂ ਨੂੰ ਪੜ੍ਹਨ ਵਾਲੇ ਸਿੱਖਾਂ ਨੂੰ ਇਹ ਪਤਾ ਚਲ ਜਾਵੇਗਾ, ਕਿ ਇਹ ਤੁਕਾਂ ਪੜ੍ਹ ਕੇ ਉਹ ਅਕਾਲ ਪੁਰਖ ਦੀ ਆਰਤੀ ਨਹੀਂ, ਬਲਕਿ "ਦੁਰਗਾ ਦੇਵੀ" ਦੀ ਆਰਤੀ ਕਰ ਰਹੇ ਨੇ। ਇਸ ਲਈ ਇਨਾਂ ਤੁਕਾਂ ਦੇ ਪਹਿਲਾਂ ਅਤੇ ਬਾਅਦ ਦੀਆਂ ਕੁੱਝ ਪੌੜ੍ਹੀਆਂ ਨੂੰ ਪੜ੍ਹਦਿਆਂ ਹੀ ਸਮਝ ਆ ਜਾਂਦੀ ਹੈ ਕਿ ਦੇਵੀ ਦੁਰਗਾ ਦੀ ਉਸਤੱਤ ਵਿਚ ਦੇਵਤੇ ਕੀ ਗਾਇਨ ਕਰ ਰਹੇ ਨੇ। ਸੰਖਨ* ਕੀ ਧੁਨ ਘੰਟਨ* ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ ॥

ਇਹ "ਚੰਡੀ ਚਰਿਤ੍ਰ" ਦੀ 55 ਵੀਂ ਪੌੜ੍ਹੀ ਹੈ, ਜਿਸਨੂੰ ਅਸੀ ਢੋਲਕੀਆਂ ਚਿਮਟੇ ਮਾਰ ਮਾਰ ਕੇ ਗਾਂਉਦੇ ਹਾਂ। ਇਹ ਰਚਨਾਂ ਜੋ ਮਾਰਕੰਡੇ ਪੁਰਾਨ ਦਾ ਉਤਾਰਾ ਹੈ, ਇਸਦੀ ਸ਼ੁਰੂਆਤ ਹੀ "ਦੁਰਗਾ ਉਸਤਤਿ " ਤੋਂ ਹੁੰਦੀ ਹੈ। ਇਹ ਸਭ ਨਾ ਤਾਂ ਆਰਤੀ ਵਿੱਚ ਪੜ੍ਹਿਆ ਜਾਂਦਾ ਹੈ ਅਤੇ ਨਾ ਹੀ ਰਾਗੀ ਇਸਨੂੰ ਪੜ੍ਹਦੇ ਨੇ। ਲੇਕਿਨ ਸਾਡੇ ਗਿਆਨੀ ਗੁਰਬਚਨ ਸਿੰਘ ਜੀ ਤੁਸੀ ਇਸਨੂੰ ਗੁਰੂ ਦੀ ਕਿਰਤ ਕਹਿੰਦੇ ਹਨ। ਕੀ "ਮਾਰਕੰਡੇ ਪੁਰਾਨ" ਵੀ ਤੁਹਾਡੇ ਗੁਰੂ ਨੇ ਹੀ ਲਿਖਿਆ ਸੀ? ਵੇਸੇ ਤਾਂ ਇਸ ਰਚਨਾ ਦਾ ਸਿਰਲੇਖ "ਚੰਡੀ ਚਰਿਤ੍ਰ" ਹੀ ਸ਼ਬਦ ਗੁਰੂ ਦੀ ਕੱਸਵਟੀ 'ਤੇ ਫੇਲ ਹੋ ਜਾਂਦਾ ਹੈ, ਲੇਕਿਨ ਤੁਸੀ ਅਪਣੀ ਤਕਰੀਰ ਵਿੱਚ ਜੇ ਇਸਨੂੰ "ਗੁਰੂ ਦੀ ਬਾਣੀ" ਦਾ ਦਰਜਾ ਦੇ ਦਿਤਾ ਹੈ, ਤਾਂ ਉਸਦਾ ਖੰਡਨ ਕਰਨਾਂ ਵੀ ਬੇਹਦ ਜ਼ਰੂਰੀ ਹੋ ਜਾਂਦਾ ਹੈ।

ਚੰਡੀ ਚਰਿਤ੍ਰ
ੴ ਵਾਹਿਗੁਰੂ ਜੀ ਕੀ ਫਤਹ ॥
ਅਥ ਚੰਡੀ ਚਰਿਤ੍ਰ ਚਰਿਤ੍ਰ ਉਕਤਿ ਬਿਲਾਸ ॥
ਸ੍ਵੈਯਾ ॥ ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲੱਖ ਅਨਾਸਾ ॥ ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸੱਤ ਤਿਹੂ ਪੁਰ ਬਾਸਾ ॥
ਦਿਉਸ ਨਿਸਾ ਸਸਿ ਸੂਰ ਕੈ ਦੀਪ ਸੁ ਸ੍ਰਿਸਟਿ ਰਚੀ ਪੰਚ ਤੱਤ ਪ੍ਰਕਾਸਾ ॥ ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥


ਦੋਹਰਾ ॥ ਕ੍ਰਿਪਾ ਸਿੰਧ ਤੁਮਰੀ ਕ੍ਰਿਪਾ ਜੋ ਕਛੁ ਮੋ ਪਰਿ ਹੋਇ ॥ ਰਚੋ ਚੰਡਕਾ ਕੀ ਕਥਾ ਬਾਣੀ ਸੁਭ ਸਭ ਹੋਇ ॥੨॥
ਜੋਤ ਜਗਮਗੈ ਜਗਤਿ ਮੈ ਚੰਡ ਚਮੁੰਡ ਪ੍ਰਚੰਡ ॥ ਭੁਜ ਦੰਡਨ ਦੰਡਨਿ ਅਸੁਰ ਮੰਡਨ ਭੁਇ ਨਵ ਖੰਡ ॥੩॥

ਸ੍ਵੈਯਾ ॥ ਤਾਰਨ ਲੋਕ ਉਧਾਰਨ ਭੂਮਹਿ ਦੈਤ ਸੰਘਾਰਨ ਚੰਡ ਤੁਹੀ ਹੈ ॥ ਕਾਰਨ ਈਸ ਕਲਾ ਕਮਲਾ ਹਰਿ ਅਦ੍ਰਸੁਤਾ ਜਹ ਦੇਖੇ ਉਹੀ ਹੈ ॥
ਤਾਮਸਤਾ ਮਮਤਾ ਨਮਤਾ ਕਵਿਤਾ ਕਵਿ ਕੇ ਮਨ ਮੱਧਿ ਗੁਹੀ ਹੈ ॥ ਕੀਨੋ ਹੈ ਕੰਚਨ ਲੋਹ ਜਗਤ੍ਰ ਮੈ ਪਾਰਸ ਮੂਰਤ ਜਾਇ ਛੁਹੀ ਹੈ ॥੪॥ ਅਖੌਤੀ ਦਸਮ ਗ੍ਰੰਥ ਪੰਨਾ 74

ਆਉ ਗਿਆਨੀ ਗੁਰਬਚਨ ਸਿੰਘ ਜੀ! ਕਰੋ ਅਪਣੇ ਗੁਰੂ ਦੀ ਲਿਖੀ ਇਸ ਬਾਣੀ ਦੀਆਂ ਪਹਲੀਆਂ ਚਾਰ ਪੌੜ੍ਹੀਆਂ ਦੇ ਅਰਥ ! ਤੇ ਸਿਖਾਂ ਨੂੰ ਦਸੋ ਕਿ ਤੁਹਾਡਾ ਗੁਰੂ "ਦੁਰਗਾ ਦੇਵੀ ਦਾ ਉਪਾਸਕ" ਸੀ "ਇਕ ਅਕਾਲਪੁਰਖ" ਦਾ ਨਹੀਂ। ਮੈਨੂੰ ਪਤਾ ਹੈ ਤੁਸੀਂ ਇਨਾਂ ਪੌੜ੍ਹੀਆਂ ਦਾ ਅਰਥ ਨਹੀਂ ਕਰੋਗੇ! ਚਲੋ ਮੈਂ ਹੀ ਕਰਕੇ ਪਾਠਕਾਂ ਨੂੰ ਇਹ ਦਸ ਦੇਂਦਾ ਹਾਂ, ਕਿ ਇਹ "ਚੰਡੀ ਚਰਿਤ੍ਰ" ਨਾਮ ਦੀ ਰਚਨਾ ਵੀ ਸਾਡੇ ਸਰਬੰਸ਼ ਦਾਨੀ ਦਸਵੇ ਨਾਨਕ ਦੀ ਜੋਤਿ ਨੂੰ "ਦੇਵੀ ਪੂਜਕ" ਸਾਬਿਤ ਕਰਨ ਦੀ ਇਕ ਘਿਨੌਨੀ ਸਾਜਿਸ਼ ਹੈ, ਜਿਸਨੂੰ ਅਕਾਲ ਤਖਤ ਦੇ ਹੈਡ ਗ੍ਰੰਥੀ ਸਾਹਿਬ ਗੁਰੂ ਦੀ ਬਾਣੀ ਕਹਿ ਕੇ ਸਿੱਖੀ ਸਿਧਾਂਤਾਂ ਦਾ ਘਾਣ ਕਰ ਰਹੇ ਨੇ।

ਅਰਥ: ਦੁਰਗਾ ਦਾ ਚਰਿਤ੍ਰ । ੴ ਵਾਹਿਗੁਰੂ ਜੀ ਕੀ ਫਤਹ ॥ ਦੁਰਗਾ ਦੇ ਅਤਿ ਮਹੱਤਵ ਪੂਰਣ ਚਰਿਤ੍ਰਾਂ ਦਾ ਹੁਣ ਮੈਂ ਬਖਿਆਨ ਕਰਦਾ ਹਾਂ॥ ਸਵੈਯਾ॥ ਤੂੰ ਆਦਿ ਹੈ, ਬੇਅੰਤ ਹੈ, ਬਖਿਆਨ ਤੋਂ ਪਰੇ ਹੈ, ਤੇਰਾ ਕੋਈ ਅੰਤ ਨਹੀਂ ਹੈ, ਤੂੰ ਅਕਾਲ ਹੈ ਅਤੇ ਅਦ੍ਰਿਸ਼ ਹੈ। ਸ਼ਿਵ ਦੀ ਸ਼ਕਤੀ (ਸ਼ਿਵਾ/ਦੁਰਗਾ) ਨੂੰ ਕਰਕੇ ਤੂੰ ਹੀ ਚਾਰ ਪੁਤ੍ਰਾਂ ਦੇ ਰੂਪ ਵਿੱਚ ਚਾਰ ਵੇਦਾਂ ਅਤੇ ਉਪਨਿਸ਼ਿਦਾਂ ਨੂੰ ਜਨਮ ਦੇ ਕੇ ਤਿਨਾਂ ਲੋਕਾਂ ਵਿਚ ਇਨਾਂ ਦਾ ਵਾਸਾ ਕੀਤਾ। ਦਿਨ, ਰਾਤ, ਚੰਦ੍ਰਮਾਂ ਅਤੇ ਸੂਰਜ ਬਣਾ ਕੇ ਇਸ ਸ੍ਰਸ਼ਟੀ ਨੂੰ ਪ੍ਰਕਾਸ਼ ਮਾਨ ਕਰ ਦਿਤਾ। (ਬਹੁਤ ਖੁਸ਼ ਹੋਣ ਦੀ ਲੋੜ ਨਹੀਂ ਕਿ ਇਹ ਅਕਾਲਪੁਰਖ ਲਈ ਕਹਿ ਰਿਹਾ ਹੈ। ਅਗੇ ਪੜ੍ਹਦੇ ਜਾਉ, ਇਹੀ ਤਾਂ ਇਸ ਕਵੀ ਦੀ ਗਟਪਟ ਸ਼ੈਲੀ ਹੈ। ਸਾਰੇ ਗ੍ਰੰਥ ਵਿੱਚ ਇਹ ਐਸੀ ਹੀ ਕੜ੍ਹੀ ਇਹ ਘੋਲਦਾ ਹੈ, ਕਿ ਕੁਝ ਪੱਲੇ ਹੀ ਨਾ ਪੈ ਸਕੇ ।) ਸੁਰ ਅਤੇ ਅਸੁਰਾਂ ਵਿੱਚ ਦੁਸ਼ਮਣੀ ਪੈਦਾ ਕਰਕੇ ਉਨਾਂ ਵਿੱਚ ਘੋਰ ਯੁਧ ਕਰਵਾ ਕੇ ਆਪ ਤੂੰ ਤਮਾਸ਼ਾ ਵੇਖ ਰਿਹਾ ਹੈ। ਦੋਹਰਾ॥ ਹੇ ਦਆਲੂ ਜੇ ਤੇਰੀ ਕ੍ਰਿਪਾ ਮੇਰੇ ਤੇ ਹੋ ਜਾਏ ॥ ਤਾਂ ਮੈਂ ਦੁਰਗਾ ਦੇਵੀ ਦੀ ਕਥਾ ਉਚਾਰਣ ਕਰਾਂ, ਜੋ ਇਹ ਬਾਣੀ ਸਭ ਦਾ ਭਲਾ ਕਰ ਸਕੇ।

(ਜੇ ਲਿਖਾਰੀ ਅਕਾਲ ਪੁਰਖ ਦਾ ਉਪਾਸਕ ਹੈ ਤਾਂ ਫਿਰ ਉਹ ਦੁਰਗਾ ਦੀ ਉਸਤਤਿ ਕਰਣ ਦੀ ਅਰਦਾਸ ਕਿਉਂ ਕਰ ਰਿਹਾ ਹੈ? ਇਹ ਕਿਤਾਬ ਦੀ ਇਹ ਭੁਲੇਖਾ ਪਾਉ ਨੀਤੀ ਹੀ ਤਾਂ ਸਿੱਖਾਂ ਨੂੰ ਇਹ ਯਕੀਨ ਦੁਆਦੀ ਹੈ ਕਿ ਦਸਮ ਪਿਤਾ ਨੇ ਹੀ "ਦੁਰਗਾ/ਚੰਡੀ" ਦੀ ਉਸਤਤਿ ਕੀਤੀ ਸੀ। ਅਗੇ ਵੇਖੋ ! ਪਹਿਲਾ ਅਕਾਲਪੁਰਖ ਦੀ ਉਸਤਤਿ ਕਰਦਾ ਪ੍ਰਤੀਤ ਹੁੰਦਾ ਹੈ ਤੇ ਹੁਣ ਦੁਰਗਾ ਨੂੰ ਅਪਣੀ ਅਤੇ ਪੂਰੇ ਜਗਤ ਦੀ "ਜਗਮਾਤਾ" (ਪੁਰੀ ਸ੍ਰਸ਼ਟੀ ਨੂੰ ਜਨਮ ਦੇਣ ਵਾਲੀ) ਕਹਿ ਕੇ ਉਸਦੀ ਉਸਤਤਿ ਕਰ ਰਿਹਾ ਹੈ।)

ਹੇ ਚੰਡ ਚਮੁੰਡਾ ਦੇਵੀ! ਤੇਰੀ ਤੇਜ ਜੋਤਿ ਪੂਰੇ ਜਗਤ ਨੂੰ ਪ੍ਰਕਾਸ਼ ਮਾਨ ਕਰ ਰਹੀ ਹੈ। ਤੇਰੇ ਹੱਥਾਂ ਨਾਲ ਹੀ ਇਸ ਪਿ੍ਰਥਵੀ ਦੇ ਨੌ ਖੰਡਾਂ ਵਿੱਚ ਕਈ ਅਸੁਰ ਦੰਡਿਤ ਹੋ ਰਹੇ ਨੇ। ਸਵੈਯਾ॥ ਲੋਕਾਂ ਦਾ ਭਲਾ ਕਰਣ ਅਤੇ ਅਸੁਰਾਂ ਦਾ ਸੰਘਾਰ ਕਰਨ ਵਾਲੀ ਹੇ ਚੰਡਿਕਾ, ਸ਼ੰਕਰ ਦੀ ਸ਼ਕਤੀ (ਪਾਰਵਤੀ), ਵਿਸ਼ਨੂੰ ਅਤੇ ਪਾਰਵਤੀ ਦੀ ਲਛਮੀ, ਹਿਮਾਵਨ ਦੀ ਪੁਤ੍ਰੀ ਸਭ ਵਿਚ ਤੇਰੀ ਹੀ ਕਲਾ (ਰੂਪ) ਦਿਖਦੇ ਹਨ। ਤਾਮਸ ਗੁਣਾਂ ਵਾਲੀ, ਮਮਤਾ ਮਈ, ਦਇਲੂ ਤੂੰ ਕਵੀ ਦੇ ਮਨ ਵਿੱਚ ਵਸ ਗਈ ਹੈ। ਇਸ ਸੰਸਾਰ ਵਿੱਚ ਜਿੰਨੇ ਵੀ ਲੋਹੇ ( ਲੋਹੇ ਵਰਗੇ) ਹਨ, ਉਹ ਤੇਰੇ ਪਾਰਸ ਰੂਪੀ ਸ਼ਰੀਰ ਦੀ ਛੋਹ ਪਾ ਕੇ ਸੋਨਾ ਬਣ ਗਏ ਹਨ।

ਗਿਆਨੀ ਗੁਰਬਚਨ ਸਿੰਘ ਜੀ! ਤੁਹਾਡੇ ਅਨੁਸਾਰ ਤਾਂ ਚੰਡੀ/ਦੁਰਗਾ ਦੀ ਇਹ ਉਸਤਤਿ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਕਰ ਰਹੇ ਨੇ? ਕੀ ਅਕਾਲਪੁਰਖ ਦਾ ਪੁਜਾਰੀ ਅਕਾਲਪੁਰਖ ਕੋਲੋਂ ਹੀ ਇਸ ਦੁਰਗਾ ਦੇਵੀ ਦੀ ਉਸਤਤਿ ਕਰਨ ਦੀ ਅਰਦਾਸ ਕਰ ਸਕਦਾ ਹੈ? ਫਿਰ ਇਹ ਕਹਿੰਦਾ ਹੈ ਕਿ, ਹੇ ਦੁਰਗਾ ਦੇਵੀ, ਕਵੀ ਦੇ ਮਨ ਵਿੱਚ ਤੂੰ ਵਸ ਗਈ ਹੈ ਅਤੇ ਸਾਰੇ ਸੰਸਾਰ ਵਿਚ ਤੇਰਾ ਹੀ ਪ੍ਰਕਾਸ਼ ਹੈ। ਪਾਰਵਤੀ, ਲਖਮੀ ਅਤੇ ਹਿਮਾਵਨ ਦੀ ਪੁਤਰੀ ਦੇ ਰੂਪ ਵਿੱਚ ਵੀ ਮੈੰਨੂੰ ਤੇਰੇ ਹੀ ਦਰਸ਼ਨ ਹੁੰਦੇ ਨੇ।

ਗਿਆਨੀ ਜੀ ਇਸ ਨੂੰ ਗੁਰੂ ਦੀ ਬਾਣੀ ਕਹਿ ਕੇ ਸਿੱਖ ਸਿਧਾਤਾਂ ਦਾ ਬੇੜਾ ਗਰਕ ਨਾ ਕਰੋ। ਇਹ ਕਿਤਾਬ ਸਿੱਖਾਂ ਨੂੰ ਅਤੇ ਉਨਾਂ ਦੇ ਮਹਾਨ ਗੁਰੂ ਨੂੰ ਦੇਵੀ ਪੂਜਕ ਸਾਬਿਤ ਕਰਨ ਦੀ ਇਕ ਕੋਝੀ ਸਾਜਿਸ ਤੋਂ ਵੱਧ ਕੁਝ ਵੀ ਨਹੀਂ ਹੈ। ਜੇ ਤੁਸੀਂ ਸਾਡੀਆਂ ਇਨਾਂ ਪ੍ਰਮਾਣਿਕ ਦਲੀਲਾਂ ਨੂੰ ਨਹੀਂ ਮੰਨਦੇ ਤਾਂ ਅਕਾਲ ਤਖਤ ਤੋਂ ਇਕ ਹੁਕਮਨਾਮਾਂ ਹੋਰ ਜਾਰੀ ਕਰ ਦਿਉ! ਜਿਸ ਵਿੱਚ ਸਪਸ਼ਟ ਆਦੇਸ ਹੋਵੇ ਕਿ ਸਿੱਖਾਂ ਦੇ ਗੁਰੂ ਨੇ ਚੰਡੀ (ਦੁਰਗਾ ਦੇਵੀ) ਦੀ ਉਸਤਤਿ ਕੀਤੀ ਸੀ ਅਤੇ ਸਿੱਖੀ ਵਿੱਚ ਦੇਵੀ ਪੂਜਾ ਕਰਣ ਦੀ ਕਿਸੇ ਵੀ ਸਿੱਖ ਨੂੰ ਕੋਈ ਮਨਾਹੀ ਨਹੀਂ ਹੈ।" ਘਟੋ ਘਟ ਸਭ ਕੁੱਝ ਇੱਕ ਵਾਰ ਸਪਸ਼ਟ ਤਾਂ ਹੋ ਜਾਏ ਕਿ ਤੁਸੀਂ ਇਹ ਸਭ ਕਹਿ ਕੇ ਸਾਬਿਤ ਕੀ ਕਰਨਾ ਚਾਹੁੰਦੇ ਹੋ? ਜੇ ਗੁਰੂ ਸਾਹਿਬ ਨੇ ਦੇਵੀ ਦੀ ਪੂਜਾ ਕੀਤੀ ਸੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਮਾਤਾ ਦੇ ਜਗਰਾਤੇ ਵੀ ਸ਼ੁਰੂ ਕਰ ਦੇਣੇ ਚਾਹੀਦੇ ਹਨ?

ਸਭ ਸੂਰ ਸੰਘਾਰ ਦਏ ਤਿਹ ਖੇਤ ਮਹਾਂ ਬਰ ਬੰਡ ਪਰਾਕ੍ਰਮ ਕੈ ॥
ਤਹ ਸ੍ਰਉਨਤ ਸਿੰਧ ਭਇਓ ਧਰਨੀ ਪਰਿ ਪੁੰਜ ਗਿਰੇ ਅਸਿ ਕੈ ਧਮ ਕੈ ॥
ਜਗਮਾਤ ਪ੍ਰਤਾਪ ਹਨੇ ਸੁਰ ਤਾਪ ਸੁ ਦਾਨਵ ਸੈਨ ਗਈ ਜਮ ਕੈ ॥

ਪੰਨਾ 79, ਅਖੌਤੀ ਦਸਮ ਗ੍ਰੰਥ

ਅਰਥ : ਸਾਰੇ ਦਾਨਵਾਂ ਨੂੰ ਉਨਾਂ ਦੀਆਂ ਸ਼ਕਤੀਆਂ ਸਮੇਤ ਉਸ ਚੰਡੀ (ਦੁਰਗਾ) ਨੇ ਮਾਰ ਕੇ ਆਪਣਾ ਪ੍ਰਾਕਰਮ ਫੈਲਾ ਦਿਤਾ। ਇੱਨਾਂ ਖੂਨ ਧਰਤੀ 'ਤੇ ਫੈਲ ਗਇਆ ਕਿ ਖੂਨ ਦਾ ਇਕ ਸਮੁੰਦਰ ਹੀ ਉਮੜ ਪਿਆ। ਪੂਰੇ ਜਗਤ ਦੀ ਮਾਤਾ (ਜਗਮਾਤਾ, ਅਕਾਲ ਪੁਰਖ ਨਹੀਂ) ਨੇ ਅਪਣੀ ਤਾਕਤ ਨਾਲ ਦੇਵਤਿਆਂ ਦੇ ਦੁਖਾਂ ਨੂੰ ਸ਼ਾਂਤ ਕੀਤਾ ਅਤੇ ਦਾਨਵਾਂ ਨੂੰ ਜਮ ਦੇ ਹਵਾਲੇ ਕਰ ਦਿਤਾ। ਸੁਰਪਤੀ (ਦੇਵਤਿਆਂ ਦਾ ਰਾਜਾ ਇੰਦਰ) ਦਾ ਕਾਜ ਪੂਰਾ ਕਰਕੇ ਚੰਡਿਕਾ (ਦੁਰਗਾ) ਅਲੋਪ ਹੋ ਗਈ। ਹਾਥੀਆਂ ਦੇ ਝੁੰਡ 'ਤੇ ਬੈਠੀ ਜਗਮਾਤ (ਦੁਰਗਾ) ਦਾ ਪ੍ਰਤਾਪ ਇੱਕ ਬਿਜਲੀ ਵਾਂਗ ਦਮਕ ਰਿਹਾ ਸੀ।

 

ਸੰਖਨ* ਕੀ ਧੁਨ ਘੰਟਨ* ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ ॥ ਵਾਲੀ 55 ਵੀ ਪੌੜ੍ਹੀ ਦੀਆਂ ਹੀ ਪੂਰਵਲੀਆਂ ਦੋ ਪਉੜ੍ਹੀਆਂ ਦੇ ਅਰਥ ਵੀ ਸਮਝ ਲੈੰਦੇ ਹਾਂ ਜੋ ਸੰਗਤ ਕੋਲੋਂ ਛੁਪਾ ਲਈਆਂ ਗਈਆਂ ਨੇ।

ਸ੍ਵੈਯਾ ॥
ਲੋਪ ਚੰਡਕਾ* ਹੋਇ ਗਈ ਸੁਰਪਤਿ* ਕਉ ਦੇ ਰਾਜ ॥
ਦਾਨਵ ਮਾਰੇ ਅਭੇਖ ਕਰਿ ਕੀਨੇ ਸੰਤਨ ਕਾਜ ॥੫੩॥
ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ ॥........
ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ* ਕੇ ਬਲਿ ਜਾਵੈਂ ॥
ਪੰਨਾ 79 ਅਖੌਤੀ ਦਸਮ ਗ੍ਰੰਥ
ਚੰਡਕਾ*= ਚੰਡੀ, ਦੁਰਗਾ, ਸੁਰਪਤਿ* = ਦੇਵਤਿਆਂ ਦਾ ਮੁੱਖੀ, ਇੰਦਰ ਦੇਵਤਾ , ਪੁਰੰਦਰ* = ਇੰਦਰ ਦੇਵਤਾ।

ਅਰਥ: ਦੁਰਗਾ ਨੇ ਯੁਧ ਜਿਤ ਕੇ ਇੰਦਰ ਦੇਵਤੇ ਦਾ ਰਾਜ ਵਾਪਸ ਦੁਆਇਆ ਅਤੇ ਆਪ ਅਲ਼ੋਪ ਹੋ ਗਈ । ਦੁਰਗਾ ਨੇ ਕਈ ਦਾਨਵਾਂ ਨੂੰ ਮਾਰ ਕੇ ਦੇਵਤਿਆਂ ਦੀ ਭਲਾਈ ਕੀਤੀ। ਇੰਦਰ ਦੇਵਤੇ ਦਾ ਰਾਜ ਮੁੜ ਵਾਪਸ ਮਿਲ ਜਾਣ 'ਤੇ ਵਡੇ ਵਡੇ ਮੁਨੀ ਅਤੇ ਦੇਵਤੇ ਬਹੁਤ ਖੁਸ਼ ਹੋ ਗਏ। ਉਹ ਸਾਰੇ ਦੇਵਤੇ ਯਗ ਕਰਕੇ, ਵੇਦਾਂ ਦਾ ਪਾਠ ਕਰ ਰਹੇ ਸਨ। ਉਹ ਢੋਲਕੀ, ਮ੍ਰਦੰਗ ਅਤੇ ਰਬਾਬ ਆਦਿਕ ਸਾਜ ਵਜਾ ਵਾਜ ਕੇ ਇਕ ਸੁਰ ਨਾਲ (ਦੁਰਗਾ ਦੀ) ਇਹ ਆਰਤੀ ਉਤਾਰ ਰਹੇ ਸਨ। ਕਰੋੜਾਂ ਦੇਵਤੇ ਇਹ ਆਰਤੀ ਕਰ ਰਹੇ ਸਨ ਅਤੇ (ਪੁਰੰਦਰ) ਇੰਦਰ ਦੇਵਤੇ ਦੇ ਸੋਹਣੇ ਰੂਪ ਨੂੰ ਵੇਖ ਕੇ ਬਹੁਤ ਹੀ ਖੂਸ਼ ਹੋ ਰਹੇ ਸਨ।

ਗਿਆਨੀ ਗੁਰਬਚਨ ਸਿੰਘ ਜੀ! ਤੁਸੀਂ ਆਰਤੀ ਵਿੱਚ ਇਸ ਦੁਰਗਾ ਉਸਤਤਿ ਨੂੰ ਪੜ੍ਹੀ ਜਾਂਣਾਂ ਹੈ ਤੇ ਬੇਸ਼ਕ ਪੜ੍ਹੀ ਜਾਉ, ਲੇਕਿਨ ਇਕ ਗਲ ਯਾਦ ਰਖਿਉ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਹਿਲਾ ਆਪਣਾ ਨਾਤਾ ਜਰੂਰ ਤੋੜ ਲਵੋ। ਕਿਉਂਕਿ ਦੋ ਬੇੜੀਆਂ ਦੇ ਉਤੇ ਪੈਰ ਨਹੀਂ ਰਖਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਨ੍ਹਾਂ ਦੇਵੀ ਦੇਵਤਿਆਂ ਦਾ ਖੰਡਨ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਉਹ ਬੋਹਿਥ ਹੈ, ਜੋ ਸਾਨੂੰ ਇਕ "ਕਰਤਾਰ" ਤਕ ਲੈ ਜਾਂਦੀ ਹੈ ਅਤੇ ਇਹ ਕਿਤਾਬ ਦੁਰਗਾ ਦੀ ਉਸਤੱਤ ਹੈ, ਅਤੇ ਸਾਨੂੰ ਉਸ ਦਾ ਉਪਾਸਕ ਬਣਾ ਰਹੀ ਹੈ।

ਗਿਆਨੀ ਜੀ ਕੁਝ ਵਰ੍ਹੇ ਪਹਿਲਾਂ ਕਾਨਪੁਰ ਵਿੱਚ ਦਾਸ ਅਤੇ ਕਾਨਪੁਰ ਦੇ ਕੁਝ ਵੀਰਾਂ ਦੀ ਮੁਲਾਕਾਤ ਤੁਹਾਡੇ ਨਾਲ ਹੋਈ ਸੀ। ਤੁਹਾਨੂੰ ਇਨਾਂ ਮੁਦਿਆਂ ਬਾਰੇ, ਅਸੀਂ ਤਿੰਨ ਵੀਰਾਂ ਨੇ ਅਪਣੇ ਦਸਤਖਤ ਕਰਕੇ, ਇਕ ਲਿਖਿਤ ਮੇਮੋਰੇੰਡਮ ਵੀ ਤੁਹਾਨੂੰ ਦਿਤਾ ਸੀ, ਜਿਸਦਾ ਤੁਸਾਂ ਅੱਜ ਤਕ ਕੋਈ ਜਵਾਬ ਸਾਂਨੂੰ ਨਹੀਂ ਦਿੱਤਾ ਹੈ। ਉਸ ਮੁਲਾਕਾਤ ਦੇ ਦੌਰਾਨ ਦਾਸ ਨੇ ਤੁਹਾਡੇ ਕੋਲੋਂ ਇਹ ਪੁਛਿਆ ਸੀ ਕਿ "ਇਨਾਂ ਹਜੂਰ ਸਾਹਿਬ ਵਾਲਿਆਂ ਨੂੰ ਤੁਸੀਂ ਤਲਬ ਕਿਉਂ ਨਹੀਂ ਕਰਦੇ, ਜੋ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਹਨ?" ਤਾਂ ਤੁਹਾਡਾ ਬਹੁਤ ਹੀ ਹਾਸੋਹੀਣਾਂ ਜਵਾਬ ਸੀ ਕਿ, "ਉਨਾਂ ਦੋ ਤਖਤਾਂ ਤੇ ਸਾਡਾ ਕੋਈ ਅਧਿਕਾਰ ਨਹੀਂ ਹੈ ।" ਜਦੋ ਦਾਸ ਨੇ ਤੁਹਾਡੇ ਕੋਲੋਂ ਇਸ ਜਵਾਬ ਬਾਰੇ ਇਕ ਹੋਰ ਸਵਾਲ ਕਰ ਦਿਤਾ ਕਿ "ਜੇ ਤੁਹਾਡਾ ਉਨਾਂ ਤੇ ਜੋਰ ਨਹੀਂ, ਫਿਰ "ਸਕੱਤਰੇਤ" ਵਿੱਚ ਉਨਾਂ ਨੂੰ ਆਪਣੇ ਨਾਲ ਬਿਠਾ ਕੇ ਪੰਥਿਕ ਫੈਸਲਿਆਂ 'ਤੇ ਦਸਤਖਤ ਕਿਉਂ ਕਰਾਂਉਦੇ ਹੋ? ਕੀ ਰਹਿਤ ਮਰਿਯਾਦਾ ਅਤੇ ਗੁਰਮਤਿ ਤੋਂ ਬਾਗੀ ਇਹ ਤਨਖਾਹ ਯੋਗ ਬੰਦੇ ਕੌਮੀ ਫੈਸਲਿਆ 'ਤੇ ਦਸਤਖਤ ਕਰਨ ਦੇ ਹੱਕਦਾਰ ਹਨ?" ਤਾਂ ਤੁਸੀ ਜਵਾਬ ਦੇਣ ਦੀ ਬਜਾਇ ਧਮਕੀ ਭਰੇ ਅੰਦਾਜ ਵਿੱਚ ਬੜੇ ਰੋਸ ਨਾਲ ਇਹ ਕਹਿਆ ਸੀ ਕਿ "ਅਕਾਲ ਤਖਤ 'ਤੇ ਆ ਜਾਉ! ਉਥੇ ਤੁਹਾਨੂੰ ਸਾਰੇ ਜਵਾਬ ਦਿਆਂਗੇ"। ਤੁਹਾਡੇ ਨਾਲ ਇਕ ਮੁੰਡਾ ਵੀ ਸੀ ਜੋ ਮੇਰੇ ਨਾਲ ਉਥੇ ਬਹੁਤ ਔਖਾ ਹੋ ਗਇਆ ਸੀ। ਬਾਅਦ ਵਿੱਚ ਪਤਾ ਲੱਗਾ ਸੀ ਕਿ ਉਹ ਤੁਹਾਡਾ ਆਪਣਾ ਹੀ ਪੁੱਤਰ ਸੀ, ਜੋ ਤੁਹਾਡਾ ਪੀ.ਏ. ਵੀ ਹੈ।

ਖੈਰ! ਗਿਆਨੀ ਜੀ ਜਵਾਬ ਉਹ ਦੇਂਦਾ ਹੈ, ਜਿਸ ਕੋਲ ਕੋਈ ਜਵਾਬ ਹੋਵੇ। ਤੁਸਾਂ ਕੀ ਜਵਾਬ ਦੇਣੇ ਹਨ? ਤੁਸੀਂ ਤੇ ਕੌਮ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਹੋ "ਕਿ .....ਜੋ ਵਿਸ਼ਾ ਗੁਰੂ ਗੰਥ ਸਾਹਿਬ ਜੀ ਦਾ ਹੈ, ਉਹੀ ਵਿਸ਼ਾ ਦਸਮ ਗ੍ਰੰਥ ਦਾ ਹੈ .......। ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹ ਸਿਧਾਂਤ ਦਸਮ ਗ੍ਰੰਥ ਸਾਹਿਬ ਜੀ ਦਾ ਹੈ...। ਕੀ ਚੰਡੀ ਦੀ ਉਸਤਤਿ ਕਰਨਾ ਵੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਿਧਾਂਤ ਜਾਂ ਵਿਸ਼ਾ ਹੈ?

ਇੰਦਰਜੀਤ ਸਿੰਘ, ਕਾਨਪੁਰ


 ਹੋਰ ਪੜ੍ਹੋ:

- ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ ਵਿਆਗਰਾ ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
- ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ ਵੀ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ "ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ  ਅਪਣੇ ਯਾਰ ਕੋਲੋਂ ਅਪਣੇ ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨਾਲੋਂ ਤੋੜ ਕੇ, ਕ੍ਰਿਸ਼ਨ ਦੀ ਰਾਸਲੀਲਾ ਦਾ ਪਾਠ ਪੜ੍ਹਾ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, "ਦੇਵੀ ਦੀ ਉਸਤਤਿ" ਕਰਦਾ ਹੈ, ਗਿਆਨੀ ਗੁਰਬਚਨ ਸਿੰਘ ਨੂੰ ਫਿਰ ਵੀ ਇਹ "ਕੂੜ ਕਿਤਾਬ", ਗੁਰੂ ਗ੍ਰੰਥ ਸਾਹਿਬ ਜੀ ਦਾ ਹੀ "ਇਕ ਅੰਗ" ਲਗਦੀ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਖੌਤੀ ਦਸਮ ਗ੍ਰੰਥ ਤਾਂ ਆਪ ਹੀ ਪ੍ਰਮਾਣਿਕ ਨਹੀਂ, ਉਹ ਸਯਾਮ ਕਵੀ ਦੀ ਰਚਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ
- ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ, ਬੇਤੁਕੀਆਂ ਗੱਪਾਂ ਵੀ ਆਪਣੇ ਸਿੱਖਾਂ ਨੂੰ ਸੁਣਾਂਉਦੀ ਹੈ, ਗਿਆਨੀ ਗੁਰਬਚਨ ਸਿੰਘ ਇਸਨੂੰ ਫਿਰ ਵੀ ਗੁਰੂ ਦੀ ਬਾਣੀ ਕਹਿੰਦੇ ਹਨ
- ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ "ਚੌਵੀਹ ਅਵਤਾਰ" ਹੀ ਨਹੀਂ, "ਚੌਵੀਹ ਗਰੂ" ਵੀ ਮੌਜੂਦ ਹਨ, ਸ਼ਬਦ ਗੁਰੂ ਦੇ ਸਿੱਖ ਹੁਣ ਇਨ੍ਹਾਂ "ਚੌਵੀਹ ਗੁਰੂਆਂ" ਦਾ ਕੀ ਕਰਨ?
- ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ "ਚਉਬੀਸ ਅਵਤਾਰ", "ਗਿਆਨ ਪ੍ਰਬੋਧ", "ਬਚਿੱਤਰ ਨਾਟਕ" ਅਤੇ "ਜਾਪੁ", ਕੀ ਇਕੋ ਕਵੀ ਦੀਆਂ ਰਚਨਾਵਾਂ ਹਨ?
- ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਆਪਣੇ ਸਿੱਖਾਂ ਨੂੰ "ਗਾਇਤ੍ਰੀ ਮੰਤਰ" ਸਿੱਖਣ ਦਾ ਮਹਤੱਵ ਦਸਦੀ ਹੈ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਇਹੋ ਜਹੇ ਜੰਤ੍ਰਾਂ ਮੰਤ੍ਰਾਂ ਨੂੰ ਰੱਦ ਕਰਦੇ ਹਨ

ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਤਾਂ 'ਨਿਹਕਲੰਕੀ ਅਵਤਾਰ' ਦੇ ਯੁਧ ਦਾ ਵਖਿਆਨ ਕਰ ਰਹੀ ਹੈ, ਪਰ ਦਸਮ ਗ੍ਰੰਥੀਏ ਰਾਗੀ ਇਸ ਨੂੰ ਦਸਮ ਦੀ ਬਾਣੀ ਕਹਿ ਕੇ ਸਿੱਖਾਂ ਨੂੰ ਮੂਰਖ ਬਣਾ ਰਹੇ ਨੇ
ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ, "ਸ਼ਸ਼ਤ੍ਰ ਨਾਮ ਮਾਲਾ", ਸਿੱਖਾਂ ਨੂੰ "ਇਕ ਨਿਰੰਕਾਰ" ਤੋਂ ਤੋੜ ਕੇ,  ਸੈਂਕੜੇ ਹੀ ਦੇਵੀ ਦੇਵਤਿਆਂ, ਅਵਤਾਰਾਂ ਅਤੇ ਮਿਥਿਹਾਸਿਕ ਪਾਤਰਾਂ ਦੀ ਅਰਾਧਨਾ ਕਰਵਾ ਰਹੀ ਹੈ

ਗੁਰੂ ਗ੍ਰੰਥ ਸਾਹਿਬ ਜੀ (ਅੰਮ੍ਰਿਤ) ਬਨਾਮ ਅਖੌਤੀ ਦਸਮ ਗ੍ਰੰਥ (ਬਿਖਿਆ): ਇੰਦਰਜੀਤ ਸਿੰਘ ਕਾਨਪੁਰ
ਭਾਗ: ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ, ਦਸਵਾਂ, ਗਿਆਰ੍ਹਵਾਂ, ਬਾਰ੍ਹਵਾਂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top