Share on Facebook

Main News Page

ਦਸਮ ਗ੍ਰੰਥੀਆਂ ਦਾ ਗੁਰੂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਰਾਮਾਇਣ ਨਾਲ ਜੋੜ ਰਿਹਾ ਹੈ
-: ਇੰਦਰਜੀਤ ਸਿੰਘ, ਕਾਨਪੁਰ

ਗਿਆਨੀ ਗੁਰਬਚਨ ਸਿੰਘ ਦੇ ਗੁਰੂ ਦਾ ਲਿਖਿਆ ਇਹ ਗ੍ਰੰਥ, ਸੀਤਾ ਦੇ ਪਤੀ ਰਾਮ ਚੰਦਰ ਨੂੰ, ਇਸ ਸ੍ਰਿਸ਼ਟੀ ਦਾ "ਕਰਤਾ" ਕਹਿ ਕੇ ਗੁਰੂ ਗ੍ਰੰਥ ਸਾਹਿਬ ਦੇ "ੴ ਸਤਿਨਾਮੁ ਕਰਤਾ ਪੁਰਖੁ" ਦੇ ਸਿਧਾਂਤ ਨੂੰ ਰੱਦ ਕਰ ਰਿਹਾ ਹੈ।

ਗਿਆਨੀ ਜੀ ਤੁਹਾਡੀ ਤਕਰੀਰ ਅਨੁਸਾਰ ਤਾਂ, "ਦਸਮ ਗ੍ਰੰਥ ਦੀਆਂ ............ਸਾਰੀਆਂ ਰਚਨਾਵਾਂ ਜਾਪ ਸਾਹਿਬ, ਅਕਾਲ ਉਸਤਤ, ਗਿਆਨ ਪ੍ਰਬੋਧ, ਸ਼ਸ਼ਤ੍ਰ ਨਾਮਮਾਲਾ, ਚੰਡੀ ਚਰਿਤ੍ਰ, ਬਚਿੱਤਰ ਨਾਟਕ ਆਦਿਕ ਇਨਾਂ ਦੀਆਂ ਸਾਰੀਆਂ ਰਚਨਾਵਾਂ ਦਾ ਸੰਗ੍ਰਹ ਹੈ। ਅਪਣੀ ਤਕਰੀਰ ਦੀ ਵੀਡੀਉ 6.15 ਮਿਨਟ ਤੋਂ 7:15 ਤਕ ਦੀ ਕਲਿਪ ਸੁਣੋ

 

".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।"
- ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ
 

ਗਿਆਨੀ ਜੀ ਬਹੁਤ ਹੀ ਸਿਆਣੇ ਹੋ ਤੁਸੀਂ ਵੀ। ਐਵੇਂ ਹੀ ਤਾਂ ਤੁਹਾਨੂੰ ਅਕਾਲ ਤਖਤ ਦੇ ਹੈਡ ਗ੍ਰੰਥੀ ਦੀ ਨੌਕਰੀ ਨਹੀਂ ਮਿਲ ਗਈ। ਤੁਸੀਂ ਅਪਣੀ ਤਕਰੀਰ ਵਿਚ "ਚਰਿਤ੍ਰ ਪਾਖਿਯਾਨ" (579 ਪੰਨੇ) ਅਤੇ ਦੂਸਰੀ ਬਹੁਤ ਵੱਡੀ ਰਚਨਾ "ਚੌਬੀਸ ਅਉਤਾਰ" (514 ਪੰਨੇ) ਕੁਲ 1093 ਪੰਨਿਆਂ ਵਾਲੀਆਂ ਅਪਣੇ ਗੁਰੂ ਦੀਆਂ ਲਿਖੀਆ ਬਾਣੀਆਂ ਦਾ ਤੇ ਨਾਮ ਤਕ ਨਹੀਂ ਲਿਆ, ਜਦਕਿ ਪੂਰੇ ਅਖੌਤੀ ਦਸਮ ਗ੍ਰੰਥ ਨੂੰ ਤੁਸੀਂ ਅਪਣੇ ਗੁਰੂ ਦੀ ਕਿਰਤ ਕਹਿ ਦਿਤਾ ਹੈ। ਜਿਸ ਵਿੱਚ ਸਿੱਖਾਂ ਨੂੰ ਅਨਮਤ ਦੇ ਦੇਵੀ ਦੇਵਤਿਆਂ ਅਤੇ ਅਵਤਾਰਾਂ ਦੀ ਗੱਪਾਂ ਨਾਲ ਭਰੇ ਮਿਥਿਹਾਸ ਨਾਲ ਜੋੜਿਆ ਗਇਆ ਹੇ।

ਪੂਰੇ ਅਖੌਤੀ ਦਸਮ ਗ੍ਰੰਥ ਨੂੰ ਤਾਂ ਤੁਸੀਂ ਗੁਰੂ ਦੀ ਕਿਰਤ ਕਹਿ ਦਿਤਾ, ਲੇਕਿਨ ਇਨਾਂ ਸਭ ਤੋਂ ਵਡੀਆਂ ਰਚਨਾਵਾਂ ਦਾ ਨਾਮ ਲੈਂਣਾ ਤੁਸੀਂ ਭੁਲ ਕਿਵੇਂ ਗਏ? ਮਾਮਲਾ ਸਾਫ ਹੈ, ਕਿ ਅੰਦਰੋ ਤਾਂ ਤੁਸੀਂ ਵੀ ਇਨਾਂ ਬਾਣੀਆਂ ਦਾ ਨਾਮ ਲੈਣ ਤੋਂ ਡਰਦੇ ਹੋ? ਕਿਉਂਕਿ ਇਨਾਂ ਵਿੱਚ ਫਜੂਲ ਦੀ ਯਬਲੀਆਂ ਅਤੇ ਅਸ਼ਲੀਲਤਾ ਤੋਂ ਅਲਾਵਾ ਸਿੱਖਾਂ ਦੇ ਕੰਮ ਦਾ ਕੁਝ ਵੀ ਨਹੀਂ ਹੈ।

ਚਲੋ ਜੇ ਤੁਸੀਂ ਭੁਲ ਗਏ ਤਾਂ ਅਸੀ ਯਾਦ ਦੁਆ ਦੇਂਦੇ ਹਾਂ। ਵੈਸੇ ਵੀ ਅਸ਼ਲੀਲ ਰਚਨਾਵਾਂ ਨੂੰ ਲਿਖਦੇ ਲਿਖਦੇ ਅਪਣੀ ਅਤੇ ਪਾਠਕਾਂ ਦੀ ਜ਼ਮੀਰ ਨੂੰ ਮੈਂ ਹੋਰ ਮਾਰ ਨਹੀਂ ਸਕਦਾ। 405 ਚਰਿਤ੍ਰਾਂ ਵਾਲੀ ਅੱਤ ਦੀ ਅਸ਼ਲੀਲ ਬਾਣੀ ਤੋਂ ਅਲਾਵਾ ਵੀ ਬਹੁਤ ਕੁਝ ਤੁਹਾਡੇ ਗੁਰੂ ਦੀਆਂ ਲਿਖਈਆਂ ਹੋਰ ਰਚਨਾਵਾਂ ਬਾਰੇ, ਪੁਛਣ ਵਾਲਾ ਹੱਲੀ ਬਾਕੀ ਹੈ ।

ਤੁਹਾਡੀ ਤਕਰੀਰ ਨੂੰ ਆਧਾਰ ਬਣਾ ਕੇ ਤੁਹਾਡੇ ਕੋਲੋਂ ਪੁਛਦੇ ਹਾਂ ਕਿ ....ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਇਸ ਕੂੜ ਕਿਤਾਬ ਨਾਲ ਕਿਸ ਤਰ੍ਹਾਂ ਮੇਲ ਖਾਂਦਾ ਹੈ? ਹਲੀ ਤਾਂ ਤੁਹਾਡੀ ਤਕਰੀਰ ਦਾ ਦਸ ਫੀ ਸਦੀ ਹਿੱਸਾ ਵੀ ਅਸੀਂ ਨਿਬੇੜਿਆ ਨਹੀਂ ਹੈ। ਅਗੇ ਅਗੇ ਵੇਖਦੇ ਜਾਉ ਕਿ ਤੁਹਾਡੇ ਗੁਰੂ ਦੀ ਕਿਰਤ ਦਾ ਕੀ ਹਾਲ ਹੁੰਦਾ ਹੈ ?

ਹੁਣ ਇਥੇ ਗਿਆਨੀ ਗੁਰਬਚਨ ਸਿੰਘ ਕੋਲੋਂ ਇਨਾਂ ਰਚਨਾਵਾਂ ਬਾਰੇ ਸਵਾਲ ਪੁਛਾਂਗੇ, ਜਿਨ੍ਹਾਂ ਨੂੰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਤ ਦਸ ਰਹੇ ਹਨ। ਆਉ ਸਭ ਤੋਂ ਪਹਿਲਾਂ ਗਲ ਕਰਦੇ ਹਾਂ "ਚਉਬੀਸ ਅਵਤਾਰ" ਨਾਮਕ ਗੁਰਬਚਨ ਸਿੰਘ ਦੇ ਗੁਰੂ ਦੀ ਲਿਖੀ ਰਚਨਾ ਬਾਰੇ। ਇਹ ਇਸ ਕੂੜ ਕਿਤਾਬ ਦੇ ਪੰਨਾ ਨੰਬਰ 155 ਤੇ "ਸ਼ੀ ਮੁਖਵਾਕ ਪਾਤਸ਼ਾਹੀ 10॥" ਦੇ ਠੱਪੇ ਹੇਠ ਸ਼ੁਰੂ ਹੋ ਕੇ 669 ਪੰਨੇ ਤੇ ਸਮਾਪਤ ਹੁੰਦੀ ਹੈ। ਭਾਵ: ਇਹ ਕੂੜ ਗ੍ਰੰਥ ਇਹ ਦਰਸਾਉਂਦਾ ਹੈ, ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਖ ਤੋਂ ਉਚਾਰੀ ਬਾਣੀ ਹੈ। ਨਿਰਣਾਂ ਆਪ ਕਰ ਲੈਣਾਂ ਜੀ, ਇਨਾਂ 514 ਪੰਨਿਆਂ ਵਾਲੀ ਬਾਣੀ ਵਿੱਚ ਕੀ ਕੁਝ ਲਿਖਿਆ ਹੈ? ਮੈਂ ਤਾਂ ਆਪਜੀ ਤਕ ਉਹ ਪਹੁੰਚਾਵਾਂਗਾ ਅਤੇ ਗਿਆਨੀ ਗੁਰਬਚਨ ਸਿੰਘ ਕੋਲੋਂ ਕੁਝ ਸਵਾਲ ਪੁਛਣ ਦੀ ਹਿਮਾਕਤ ਕਰਾਂਗਾ।

ੴ ਸ੍ਰੀ ਵਾਹਿਗੁਰੁ ਜੀ ਕੀ ਫਤਿਹ॥ ਪਾਤਸ਼ਾਹੀ 10॥
ਅਥ ਚਉਬੀਸ ਅਉਤਾਰ॥

ਚਉਪਈ॥ ਅਬ ਚਉਬੀਸ ਉਚਰੋਂ ਅਵਤਾਰਾ॥ ਜਿਹ ਬਿੱਧ ਤਿਨ ਕਾ ਲਖਾ ਅਪਾਰਾ॥ਸੁਨਿਅਹੁ ਸੰਤ ਸਭੈ ਚਿੱਤ ਲਾਈ। ਬਰਨਤ ਸਯਾਮ ਜਥਾ ਮਤ ਭਾਈ।

ਅਰਥ : ਹੁਣ ਮੈ ਚਉਬੀਸ ਅਵਤਾਰਾਂ ਦਾ ਜਿਕਰ ਕਰਦਾ ਹਾਂ। ਜਿਸ ਨਾਲ ਉਨਾਂ ਦੀ ਮਹਾਨਤਾ ਦੇਖੀ ਜਾ ਸਕਦੀ ਹੈ। ਸਾਰੇ ਸੰਤ ਧਿਆਨ ਲਾ ਕੇ ਸੁਣੋ। ਜਿਨੀ ਕੁ ਮਤ ਸਯਾਮ ਕਵੀ ਦੀ ਹੈ, ਉਸ ਅਨੁਸਾਰ ਵਰਨਣ ਕਰ ਰਿਹਾ ਹੈ।

ਗਿਆਨੀ ਜੀ ਤੁਸੀ ਤਾਂ ਐਵੇ ਉਤਾਵਲੇ ਹੋਏ ਪਏ ਹੋ, ਇਸ ਗ੍ਰੰਥ ਨੂੰ ਗੁਰੂ ਦੀ ਕਿਰਤ ਸਾਬਿਤ ਕਰਣ ਲਈ । "ਸ਼ਿਆਮ ਕਵੀ" ਤਾਂ ਸ਼ੁਰੂਆਤ ਵਿੱਚ ਹੀ ਕਹਿ ਰਿਹਾ ਹੈ ਕਿ ਇਹ ਰਚਨਾਂ ਮੈਂ ਲਿਖ ਰਿਹਾ ਹਾਂ, ਜਿਨੀ ਕੁ ਮੇਰੀ ਮਤਿ ਹੈ, ਉਸ ਅਨੁਸਾਰ।

ਚਲੋ ! ਹਲੀ ਇਨੀ ਛੇਤੀ ਤੁਸੀਂ ਮੰਨ ਥੋੜ੍ਹੀ ਹੀ ਲੈਣਾਂ ਹੈ ਕਿ ਇਹ ਸਯਾਮ ਕਵੀ ਦੀ ਰਚਨਾ ਹੈ, ਕਿਉਂਕਿ ਤੁਹਾਨੂੰ ਤਾਂ ਅਪਣੀ ਨੌਕਰੀ ਅਤੇ ਅਹੁਦਾ ਦਿਸਦਾ ਹੈ, ਸਯਾਮ ਕਵੀ ਦਾ ਨਾਮ ਕਿਥੋਂ ਦਿਸਣਾ ਹੈ ? ਗਿਆਨੀ ਜੀ ! ਤੁਹਾਡੇ ਗੁਰੂ ਸਯਾਮ ਕਵੀ ਦਾ ਨਾਮ ਇਸੇ ਇਕ ਰਚਨਾਂ ਵਿੱਚ ਲਗਭਗ 380 ਤੋਂ ਵਧ ਵਾਰ ਲਿਖਿਆ ਹੋਇਆ ਮਿਲਦਾ ਹੈ। ਤੁਸੀਂ ਭਾਂਵੇ ਇਸਨੂੰ "ਪਾਤਸ਼ਾਹੀ 10" ਕਹੀ ਜਾਉ। ਲਗਭਗ ਹਰ ਪੰਨੇ ਤੇ ਸਯਾਮ ਕਵੀ ਅਪਣਾ ਨਾਮ ਲਿਖ ਰਿਹਾ ਹੈ । ਕਿਸੇ ਕਿਸੇ ਪੰਨੇ 'ਤੇ, ਤਾਂ ਚਾਰ ਪੰਜ ਵਾਰ ਸਯਾਮ ਕਵੀ ਦਾ ਨਾਮ ਲਿਖਿਆ ਹੋਇਆ ਹੈ। ਤੁਹਾਡੇ ਕਹਿਣ ਨਾਲ ਤਾਂ ਇਹ ਗੁਰੂ ਦੀ ਕਿਰਤ ਨਹੀਂ ਜੇ ਬਣ ਜਾਣੀ। ਭੋਲੇ ਭਾਲੇ ਸਿੱਖਾਂ ਨੂੰ ਤਾਂ ਤੁਸੀ ਮੂਰਖ ਬਣਾਂ ਲਵੋਗੇ, ਜਾਗ੍ਰਤ ਸਿੱਖ ਤੁਹਾਡੀਆਂ ਗੱਲਾਂ ਵਿਚ ਫੱਸਣ ਵਾਲੇ ਨਹੀਂ ਹਨ।

ਸ਼੍ਰੀ ਭਗਉਤੀ ਜੀ ਸਹਾਇ ॥ਤੋਂਟਕ ਛੰਦ ॥

ਮਿਲਿ ਦੇਵ ਅਦੇਵਨ ਸਿੰਧੁ ਮਥਿਯੋ ॥ ਕਬਿ ਸਯਾਮ ਕਹੇ ਕਵਿਤਨ ਮਧਿ ਕਥਿਯੋ ॥ਤਬ ਰਤਨ ਚਤੁਰਦਸ ਯੋਂ ਨਿਕਸੇ ॥ ਅਸਿਤਾ ਨਿਸਿ ਮੋ ਸਸਿ ਸੇ ਬਿਗਸੇ ॥੧॥ਧੁ ਕੀਟਭ ਕੇ ਬਧ ਨਮਿਤ ਜਾ ਦਿਨ ਜਗਤ ਮੁਰਾਰਿ ॥ਸੁ "ਕਬਿ ਸਯਾਮ" ਤਾਕੋ ਕਹੈ ਚੌਦਸਵੋ ਅਵਤਾਰ ॥੪॥ ਸਭ ਨਾਮ ਜਥਾ ਮਤਿ "ਸਯਾਮ" ਧਰੋ ॥ ਘਟ ਜਾਨ ਕਵੀ ਜਿਨਿ ਨਿੰਦ ਕਰੋ ॥੮॥ਸੁ "ਕਬਿ ਸਯਾਮ" ਇਹ ਬਿਧਿ ਕਹਿਯੋ ਰਘੁਬਰ ਜੁੱਧ ਪ੍ਰਸੰਗ ॥੩੨੩॥ ਅਉਰ ਹਵਾਇ ਚਲੀ ਨਭਕੋ ਉਪਮਾ ਤਿਹਕੀ "ਕਬਿ ਸਯਾਮ" ਸੁਨਾਏ ॥ ਦੋਖਹਿ ਕਉਤਕ ਦੇਵ ਸਭੈ ਤਿਹ ਤੇ ਮਨੋ ਕਾਗਦ ਕੋਟ ਪਠਾਏ ॥੩੩॥ਅਉਰ ਹਵਾਇ ਚਲੀ ਨਭਕੋ ਉਪਮਾ ਤਿਹਕੀ "ਕਬਿ ਸਯਾਮ" ਸੁਨਾਏ ॥ ਦੋਖਹਿ ਕਉਤਕ ਦੇਵ ਸਭੈ ਤਿਹ ਤੇ ਮਨੋ ਕਾਗਦ ਕੋਟ ਪਠਾਏ ॥੩੩॥

ਅਰਥ : ਦੁਰਗਾ ਦੇਵੀ ਮੇਰੀ ਸਹਾਇਤਾ ਕਰੇ । ਤੋਂਟਕ ਛੰਦ॥
ਦੇਵਤੇ ਅਤੇ ਦਾਨਵਾਂ ਨੇ ਮਿਲ ਕੇ ਸਮੰਦਰ ਨੂੰ ਰਿੜਕਿਆ। "ਕਬਿ ਸਯਾਮ" ਇਸ ਕਵਿਤਾ ਵਿਚ ਇਹ ਦਸ ਰਿਹਾ ਹੈ। ਇਸ ਮੰਥਨ ਤੋਂ ਇਸ ਵਿੱਚੋਂ ਚੌਦਹ ਰਤਨ ਪ੍ਰਾਪਤ ਹੋਏ (ਉਹ ਇਸ ਤਰ੍ਹਾਂ ਚਮਕ ਰਹੇ ਸਨ ਕੇ) ਜਿਵੇ ਅੰਧੇਰੀ ਰਾਤ ਵਿੱਚ ਪੂਰਾ ਚੰਦ੍ਰਮਾਂ ਚਮਕਦਾ ਹੈ। "ਕਵੀ ਸਯਾਮ" ਨੇ ਅਪਣੀ ਮਤਿ ਅਨੁਸਾਰ ਇਹ ਸਾਰੇ ਨਾਮ ਲਏ ਨੇ॥ ਜੇ ਕੁਝ ਨਾਮ ਘਟ ਰਹਿ ਗਏ ਹੋਣ ਤੇ "ਸਯਾਮ ਕਵੀ" ਨੂੰ ਮਾਫ ਕਰ ਦੇਣਾ। (ਗਿਆਨੀ ਜੀ ਕੀ ਤੁਹਾਡਾ ਗੁਰੂ ਭੁੱਲਣਹਾਰ ਹੈ, ਜੋ ਇਹ ਕਹਿ ਕਲੇ ਮੁਆਫੀ ਮੰਗ ਰਿਹਾ ਹੈ?) ਜਿਸ ਦਿਨ ਵਿਸ਼ਨੂੰ ਨੇ ਇਹ ਧਿਆ ਕਰ ਲਇਆ ਕਿ ਮਧੂ ਅਤੇ ਕੈਟਭ ਦਾ ਵੱਧ ਕਰ ਦੇਵੇਗਾ, ਉਸ ਦਿਨ ਤੋਂ ਹੀ "ਸਯਾਮ ਕਵੀ" ਕਹਿੰਦਾ ਹੈ ਕਿ ਵਿਸ਼ਨੂੰ ਚੌਦ੍ਹਵਾਂ ਅਵਤਾਰ ਮਨ ਲਿਆ ਗਇਆ।"ਕਬਿ ਸਯਾਮ" ਇਸ ਤਰ੍ਹਾਂ ਇਸ ਅਧਾਇ ਵਿਚ ਰਘੁਬਰ (ਰਾਮ ਚੰਦਰ) ਦੇ ਯੁਧ ਦਾ ਵਰਨਣ ਕਰ ਰਿਹਾ ਹੈ। ਅਕਾਸ਼ ਵਲ ਇਹੋ ਜਹੀ ਹਵਾ ਚਲੀ ਜਿਸ ਦਾ ਵਰਨਣ "ਕਬਿ ਸਯਾਮ" ਕਰ ਰਿਹਾ ਹੈ। ਇਹ ਕੌਤਕ ਦੇਖ ਕੇ ਇੰਜ ਲਗਦਾ ਸੀ ਕਿ ਦੇਵਤੇ ਨਹੀਂ ਕਰੋੜਾਂ ਕਾਗਜ ਦੇ ਟੁਕੜੇ ਉੱਡ ਰਹੇ ਹੋਣ।

ਗਿਆਨੀ ਗੁਰਬਚਨ ਸਿੰਘ ਜੀ ! ਇਨਾਂ ਫਜੂਲ ਦੀਆਂ ਚਉਬੀਸ ਅਵਤਾਰਾਂ ਦੀਆਂ ਕਹਾਣੀਆਂ ਲਿਖਣ ਦਾ ਮੇਰੇ ਸਤਿਗੁਰੂ ਕੋਲ ਨਾਂ ਤੇ ਐਨਾ ਵੇਲ੍ਹ ਹੀ ਸੀ ਅਤੇ ਨਾਂ ਕੋਈ ਕਾਰਣ ਹੀ ਸੀ। ਇਨਾਂ ਚੌਬੀਸ ਅਵਤਾਰਾਂ ਦੀ ਮਹਿਮਾ ਸੁਨਣ ਅਤੇ ਸਮਝਣ ਦੀ ਇਕ ਸਿੱਖ ਨੂੰ ਕੀ ਲੋੜ ਪਈ ਹੈ। ਗੁਰਬਾਣੀ ਪੜ੍ਹਨ ਦਾ ਤਾਂ ਸਿੱਖਾਂ ਕੋਲ ਵੇਲ੍ਹ ਨਹੀਂ, ਹੁਣ ਇਨਾਂ ਚਉਬੀਸ ਅਵਤਾਰਾਂ ਨੂੰ ਉਨਾਂ ਦੇ ਸਿਰ ਤੇ ਚਾੜ੍ਹ ਦਿਉ! ਇਹ "ਕਬਿ ਸਯਾਮ " ਦੀ ਲਿਖੀ ਕਵਿਤਾ ਇਕ ਗੁਰਸਿੱਖ ਨੂੰ ਕੀ ਸਿਖਿਆ ਦੇ ਰਹੀ ਹੈ। ਕਵੀ ਸਯਾਮ ਵਚਾਰਾ ਸੰਗ ਫਾੜ ਫਾੜ ਕੇ ਇਹ ਕਹਿ ਰਿਹਾ ਹੈ ਕੇ ਇਹ ਸਭ ਮੈਂ ਕਹਿ ਰਿਹਾ ਹਾਂ, ਲੇਕਿਨ ਲੇਕਿਨ ਗਿਆਨੀ ਜੀ ਤੁਸੀ ਹੋ ਕਿ ! ਇਹ ਕਹੀ ਜਾ ਰਹੇ ਹੋ ਕਿ ਇਹ ਗੁਰੂ ਦੀ ਕਿਰਤ ਹੈ ?

ਗਿਆਨੀ ਜੀ ਇਹ ਰਾਜੇ ਦਸ਼ਰਥ ਦੇ ਪੁੱਤਰ ਰਾਮ ਦੀ ਕਥਾ ਲਿਖ ਰਿਹਾ ਹੈ ਅਤੇ ਪੰਨਾਂ ਨੰਬਰ 254 ਤੇ ਇਸ ਦੀ ਸਮਾਪਤੀ ਕਰਦਿਆਂ ਇਹ ਇਸ ਗਲ ਦੀ ਪੁਸ਼ਟੀ ਕਰਦਾ ਹੈ ।

ਇਤਿ ਸ਼੍ਰੀ ਰਾਮਾਇਣ ਸਮਾਪਤਮ ਸੁਭ ਸੁਭਮ ਸਤੁ॥ ਪੰਨਾ 254 ਅਖੌਤੀ ਦਸਮ ਗ੍ਰੰਥ

ਗਿਆਨੀ ਜੀ ਹੁਣ ਕੀ ਕਹੋਗੇ? ਤੁਹਾਡਾ ਗੁਰੂ ਤਾਂ ਇਥੇ, ਅਕਾਲ ਪੁਰਖ ਦੀ ਉਸਤੱਤ ਕਰਨ ਵਾਲੇ, ਸ਼ਬਦ ਗੁਰੂ ਦੇ ਸਿੱਖਾਂ ਨੂੰ ਰਾਮਾਇਣ ਦਾ ਪਾਠ ਪੜ੍ਹਾ ਰਿਹਾ ਹੈ? ਉਹ ਤਾਂ ਆਪ ਤਸਦੀਕ ਕਰ ਰਿਹਾ ਹੈ ਕਿ ਉਸਨੇ ਇਹ ਰਾਮਾਇਣ ਦੀ ਸਮਾਪਤੀ ਕੀਤੀ ਹੈ?

ਗਿਆਨੀ ਜੀ ਇਸ ਕੂੜ ਕਬਾੜ ਨੂੰ ਗੁਰੂ ਦੀ ਕਿਰਤ ਕਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਅਪਣੇ ਸ਼ਬਦ ਗੁਰੂ ਤੋਂ ਤੋਂੜ ਕੇ ਉਨਾਂ ਨੂੰ ਰਾਮਾਇਣ ਦਾ ਪਾਠ ਕਰਨਾਂ ਨਾ ਸਿਖਾਉ।

ਇਕ ਪਾਸੇ ਤਾਂ ਇਸ ਰਾਮ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ।

ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥
ਗੁਰੂ ਗ੍ਰੰਥ ਸਾਹਿਬ : ਅੰਕ  ੯੫੪

ਦੂਜੇ ਪਾਸੇ ਗਿਆਨੀ ਜੀ ਤੁਹਾਡਾ ਗੁਰੂ ਉੱਸੇ ਰਾਮ ਬਾਰੇ ਕਹਿ ਰਿਹਾ ਹੈ।

ਰਿਪ ਸਤ੍ਰ ਜਾਨੈ॥ ਸਿਧ ਸਾਧ ਮਾਨੈ॥102॥ ਸਿਸੰ ਬਾਲ ਰੂਪੰ ॥ ਲਹਿਯੋ ਭੂਪ ਭੂਪੰ॥ ਤਪਯੋ ਪਉਨ ਹਾਰੀ॥ ਸ਼ਸ਼ਤ੍ਰ ਧਾਰੀ॥103॥ ਨਿਸ਼ਾ ਚੰਦ ਜਾਨਯੋ॥ ਦਿਨੰ ਭਾਨ ਮਾਨਯੋ॥ ਗਣੰ ਰੁਦ੍ਰ ਰੇਖਯੋ॥ ਸੂਰ ਇੰਦ੍ਰ ਦੇਖਯੋ॥104॥ ਸੰਤ੍ਰ ਬ੍ਰਹਮ ਜਾਨਯੋ॥ ਦਿਜੰ ਬਯਾਸ ਮਾਨਯੋ॥ ਹਰੀ ਬਿਸਨ ਲੇਖੇ॥ ਸਿਆ ਰਾਮ ਦੇਖੇ॥105॥ ਅਖੌਥੀ ਦਸਮ ਗ੍ਰੰਥ ਪੰਨਾ 196

ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਮ ਦੀ ਇਹ ਸਥਿਤੀ ਹੈ ਅਤੇ ਦਸਮ ਗ੍ਰੰਥ ਵਿੱਚ ਉਸਦੀ ਤੁਲਨਾ, ਤੁਹਾਡਾ ਗੁਰੂ ਬ੍ਰਹਮਾਂ ਨਾਲ ਕਰ ਰਿਹਾ ਹੈ। ਇਕ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਰਥ ਦੇ ਪੁੱਤਰ ਰਾਮਚੰਦਰ ਬਾਰੇ ਬਾਬਾ ਨਾਮਦੇਵ ਜੀ ਇਹ ਕਹਿ ਰਹੇ ਨੇ।

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥ ਅੰਕ ੮੭੫

ਦੂਜੇ ਪਾਸੇ ਸਿੱਖਾਂ ਨੂੰ ਸਿਪਾਹੀ ਬਨਾਉਣ ਵਾਲਾ ਤੁਹਾਡਾ ਗੁਰੂ ਇਸ ਰਾਮ ਚੰਦਰ ਦੇ ਬਾਰੇ ਇਹ ਕਹਿ ਰਿਹਾ ਹੈ

ਅਬ ਮੈ ਕਹੋ ਰਾਮ ਅਵਤਾਰਾ ॥ ਜੈਸ ਜਗਤ ਮੋ ਕਰਾ ਪਸਾਰਾ॥ ਬਹੁਤ ਕਾਲ ਬੀਤਤ ਭਯੋ ਜਬੈ॥ ਅਸੁਰਨ ਬੰਸ ਪ੍ਰਗਟ ਭਯੋ ਤਬੈ। ਪੰਨਾ ਨੰ 155 ਅਖੌਤੀ ਦਸਮ ਗ੍ਰੰਥ

ਗਿਆਨੀ ਗੁਰਬਚਨ ਸਿੰਘ ਜੀ! ਲਉ ਇਹ ਤਾਂ ਸੀਤਾ ਦੇ ਪਤੀ ਰਾਮ ਨੂੰ ਇਸ ਜਗਤ ਦਾ "ਕਰਤਾ" ਦਸ ਰਿਹਾ ਹੈ! ਇਸ ਦਾ ਸਿਧਾ ਮਤਲਬ ਤਾਂ ਇਹ ਹੋਇਆ ਕੇ ਸੀਤਾ ਦਾ ਪਤੀ ਹੀ ਤੁਹਾਡੇ ਗੁਰੂ ਦਾ ਅਕਾਲਪੁਰਖ ਹੈ ? ਜਿਸਨੇ ਸਾਰੀ ਸ੍ਰਸ਼ਟੀ ਦੀ ਰਚਨਾਂ ਕੀਤੀ।

ਦਸਮ ਗ੍ਰੰਥੀਉ ਜ਼ਰਾ ਖਲੋ ਜਾਉ ! ਕਿਤੇ ਇਸ ਰਾਮ ਨੂੰ ਵੀ ਅਕਾਲਪੁਰਖ ਨਾ ਕਹਿ ਦਿਆ ਜੇ ! ਜਰਾ ਅਗੇ ਪੜ੍ਹ ਕੇ ਵੇਖ ਲਵੋ ਇਹ ਤੁਹਾਡਾ ਅਕਾਲ ਪੁਰਖ ਨਹੀਂ, ਇਹ ਤਾਂ ਸੀਤਾ ਨੂੰ ਸਵੰਬਰ ਵਿਚ ਜਿਤਣਵਾਲਾ ਰਾਮ ਹੈ। ਬਹੁਤੇ ਮੁਗਾਲਤੇ ਪਾਲਣ ਦੀ ਲੋੜ ਹੀ ਨਹੀਂ ਹੈ।

ਰਛਯੋ ਸੁਯੰਬ੍ਰ ਸੀਤਾ॥ ਮਹਾਂ ਸੁੱਧ ਗੀਤਾ॥ ਬਿਧੰ ਚਾਰ ਬੈਣੀ॥ ਅਖੌਤੀ ਦਸਮ ਗ੍ਰੰਥ ਪੰਨਾ 195

ਗਿਆਨੀ ਗੁਰਬਚਨ ਸਿੰਘ ਜੀ । ਹੁਣ ਤਾਂ ਸ਼ਰਮ ਕਰੋ ! ਮੰਗ ਲਉ ਮਾਫੀ ! ਅਕਾਲ ਤਖਤ 'ਤੇ ਖਲੋ ਕੇ, ਸੰਗਤ ਦੇ ਸਾਮ੍ਹਣੇ, ਕਿ ਤੁਹਾਡੇ ਕੋਲੋਂ ਗਲਤੀ ਹੋ ਗਈ ਹੈ । ਇਸ ਤਕਰੀਰ ਵਿੱਚ ਜੋ ਕੁਝ ਤੁਸੀਂ ਕਹਿਆ, ਇਹ ਸਭ ਝੂਠ ਹੈ। ਨਹੀਂ ਤਾਂ ਇਤਿਹਾਸ ਨੇ ਤੁਹਾਡਾ ਨਾਮ "ਗੁਰੂ ਨਿੰਦਕਾਂ" ਦੀ ਲਿਸਟ ਵਿੱਚ ਲਿਖ ਦੇਣਾ ਹੈ।

ਇਹ ਕਹਿਣ ਵੇਲੇ ਕਿ " ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਸਿਧਾਂਤ ਦਸਮ ਗ੍ਰੰਥ ਦਾ ਹੈ......ਇਨਾਂ ਦੋਹਾਂ ਗ੍ਰੰਥਾਂ ਨੂੰ ਰਚਨ ਵਾਲੀ ਜੋਤ ਇਕ ਹੀ ਹੈ। ਤੁਹਾਡੀ ਰੂਹ ਕਿਉਂ ਨਹੀਂ ਕੰਬਦੀ? ਤੁਸੀਂ ਇਸ "ਕੂੜ ਕਿਤਾਬ" ਨੂੰ ਗੁਰੂ ਦੀ ਕਿਰਤ ਕਹਿ ਕੇ ਕੌਮ ਦਾ "ਹਿੰਦੂਕਰਣ" ਕਰਨ ਲਈ ਕਿਉਂ ਤੁਰੇ ਹੋਏ ਹੋ ? ਕੀ ਤੁਸੀਂ ਸਿੱਖਾਂ ਨੂੰ "ੴਸਤਿਗੁਰ ਪ੍ਰਸਾਦਿ ॥" ਦੇ ਸਿਧਾਂਤ ਤੋਂ ਤੋਂੜ ਕੇ, ਸੀਤਾ ਦੇ ਪਤੀ ਰਾਮ ਨੂੰ ਸਾਰੇ ਜਗਤ ਨੂੰ ਰਚਨ ਵਾਲਾ ਸਾਬਿਤ ਕਰਨਾਂ ਚਾਹੁੰਦੇ ਹੋ? ਗਿਆਨੀ ਜੀ ਇਕ ਮਨੁੱਖ ਨੂੰ ਕਿਨਾਂ ਪੈਸਾ ਅਤੇ ਦੌਲਤ ਚਾਹੀਦੀ ਹੈ? ਕਿਨਾਂ ਚਿਰ ਇਹ ਅਹੁਦਾ ਤੁਹਾਡੇ ਕੋਲ ਰਹਿਣਾ ਹੈ? ਗਿਆਨੀ ਜੀ, ਸਿੱਖਾਂ ਨੂੰ ਸ਼ਬਦ ਗੁਰੂ ਦੇ ਸਿਧਾਂਤ ਤੋਂ ਤੋਂੜ ਕੇ ਰਾਮਾਇਣ ਜਿਹੇ ਮਿਥਿਹਾਸ ਨਾਲ ਜੋੜਨ ਦੀ ਕੋਸ਼ਿਸ਼ ਨਾ ਕਰੋ। ਸਾਂਝੀਵਾਲਤਾ ਦੇ ਨਾਮ 'ਤੇ ਸਿੱਖ ਕੌਮ ਦੇ ਵਿਲੱਖਣ ਵਿਰਸੇ ਦਾ "ਹਿੰਦੂਕਰਣ" ਕਰਨ ਤੋਂ ਬਾਜ ਆ ਜਾਉ। ਵੈਸੇ ਵੀ ਬ੍ਰਾਹਮਣਵਾਦ ਦਾ ਅਜਗਰ ਸਿੱਖੀ ਨੂੰ ਪੂਰੀ ਤਰ੍ਹਾਂ ਅਪਣੀ ਮਜਬੂਤ ਗ੍ਰਿਫਤ ਵਿਚ ਲੈ ਚੁਕਾ ਹੈ।


 ਹੋਰ ਪੜ੍ਹੋ:

- ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ ਦੇਰ ਤੱਕ ਬੀਰਜ ਰੋਕਣ ਲਈ “ਵਿਆਗਰਾ” ਵਰਗੀਆਂ ਗੋਲੀਆਂ ਖਾਣ ਦੀ ਸਿੱਖਿਆ ਵੀ ਦੇਂਦਾ ਹੈ
- ਅਖੌਤੀ ਦਸਮ ਗ੍ਰੰਥ, ਇਸਤਰੀਆਂ ਨੂੰ "ਸੰਮਲਿੰਗੀ ਸੈਕਸ" ਅਤੇ ਕਾਮ ਵਾਸਨਾ ਪੂਰੀ ਕਰਨ ਲਈ, ਬਨਾਵਟੀ ਲਿੰਗ ਬਣਾ ਕੇ, ਕਾਮ ਵਾਸਨਾ ਪੂਰੀ ਕਰਨ ਦਾ ਤਰੀਕਾ ਵੀ ਦਸਦਾ ਹੈ

- ਦਸਮ ਗ੍ਰੰਥੀਆਂ ਦਾ ਗੁਰੂ ਅਪਣੇ ਸਿੱਖਾਂ ਨੂੰ "ਗੇ ਸੈਕਸ" (ਗੁਦਾ ਭੋਗ) ਕਰਨ ਦੀ ਸਿੱਖਿਆ ਵੀ ਦੇਂਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੂਰਖ ਬਣਾ ਕੇ ਉਸਦੀ ਮੌਜੂਦਗੀ ਵਿੱਚ ਅਪਣੇ ਯਾਰ ਨਾਲ ਭੋਗ ਕਰਨ ਦੀ ਇਕ ਨਵੀਂ ਤਕਨੀਕ ਇਸਤ੍ਰੀਆਂ ਨੂੰ ਦਸ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਇਹ ਗੁਰੂ ਅਪਣੇ ਪਤੀ ਦੀ ਮੌਜੂਦਗੀ ਵਿਚ, ਆਪਣੇ ਯਾਰ ਨਾਲ ਕਾਮ ਵਾਸਨਾ ਪੂਰੀ ਕਰਨ ਦੀ ਇਕ ਹੋਰ ਨਵੀਂ ਵਿਧੀ ਦਸ ਰਿਹਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਇਸਤ੍ਰੀਆਂ ਦੇ ਚਰਿਤ੍ਰ ਨੂੰ ਕਿਸ ਹੱਦ ਤਕ ਗਿਰਾ ਸਕਦਾ ਹੈ, ਉਹ ਇਸ "ਬਚਿਤੱਰ ਚਰਿਤ੍ਰ" ਨੂੰ ਪੜ੍ਹ ਕੇ ਹੀ ਸਮਝਿਆ ਜਾ ਸਕਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਅਪਣੇ ਪਤੀ ਨੂੰ ਮੰਜੀ ਹੇਠਾਂ ਦੱਬ ਕੇ, ਉਸੇ ਮੰਜੀ ਦੇ ਉਤੇ ਅਪਣੇ ਯਾਰ ਨਾਲ ਖੇਹ ਖਾਣ ਦੀ ਜੁਗਤ ਵੀ ਅਪਣੇ ਸਿੱਖਾਂ ਨੂੰ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ, ਇਕ ਇਸਤ੍ਰੀ ਨੂੰ, ਅਪਣੀ ਸੌਂਕਣ ਨੂੰ ਰਸਤੇ ਤੋਂ ਹਟਾਉਣ ਲਈ, ਇਕ ਬਹੁਤ ਹੀ ਅਨੋਖੀ ਵਿਧੀ ਦਸਦਾ ਹੈ
- ਦਸਮ ਗ੍ਰੰਥੀਆਂ ਦਾ ਗੁਰੂ ਤਾਂ ਇਸਤ੍ਰੀਆਂ ਨੂੰ  ਅਪਣੇ ਯਾਰ ਕੋਲੋਂ ਅਪਣੇ ਗੁਪਤ ਅੰਗਾਂ ਦੇ ਵਾਲ ਮੁੰਡਵਾਉਣ ਦੀ ਸਿਖਿਆ ਵੀ ਦੇਂਦਾ ਹੈ


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top