Share on Facebook

Main News Page

ਵਾਰ ਭਗਉਤੀ ਜੀ ਕੀ/ਦੁਰਗਾ ਪਾਠ ਬਾਰੇ ਇੱਕ ਪੜਚੋਲ (ਭਾਗ – 10)
ਹੈ ਨਾ ਕਮਾਲ ! ਕਿ ਬੰਤਾ ਸਿੰਘ ਦਾ ਕੂੜ ਗ੍ਰੰਥ ਇਕ ਪਾਸੇ ਔਰਤ ਨੂੰ ਦੇਵੀ ਬਣਾ ਉਸਤੋਂ ਦੈਂਤ ਮਰਵਾ ਰਿਹਾ ਅਤੇ ਦੂਜੇ ਪਾਸੇ ਉਸੇ ਔਰਤ ਨੂੰ ਐਨਾ ਜ਼ਲੀਲ ਕਰਤਾ ਕਿ ਔਰਤ ਨੂੰ ਬਣਾ ਕੇ ਰੱਬ ਵੀ ਪਛਤਾ ਰਿਹਾ !
-: ਕੰਵਲਪਾਲ ਸਿੰਘ, ਕਾਨਪੁਰ
06 Oct 2016

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1} ; {ਭਾਗ-2} ; {ਭਾਗ-3}; {ਭਾਗ-4}; {ਭਾਗ-5}; {ਭਾਗ-6}; {ਭਾਗ-7}; {ਭਾਗ-8}; {ਭਾਗ-9}

ਪਿਛਲੇ ਲਗਭਗ 15 ਦਿਨਾਂ ਤੋਂ ਚਲ ਰਹੇ ਪ੍ਰਕਰਣ “ਦੁਰਗਾ ਕੀ ਵਾਰ” ਦੀ ਲੇਖ ਲੜੀ ਵਿਚ ਪਹਿਲੇ ਪੰਜ ਲੇਖਾਂ ਤੋਂ ਬਾਦ, ਨਵਰਾਤਰੀ (ਨਵਦੁਰਗਾ) ਦੇ ਮੌਕੇ ਤੇ ਖਾਸ ਕਰ ਕੇ ਦਿੱਲੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਬੰਤਾ ਸਿੰਘ ਨੂੰ ਵੀ ਰਾਮ ਸ਼ਿਆਮ ਦੀ ਲਿਖੇ ਇਸ ਗ੍ਰੰਥ ਵਿਚੋਂ ਮਿਥਿਹਾਸਕ ਕਥਾ ਕਰਨ, ਦਾ ਇਕ ਪੋਸਟਰ ਵਾਟਸਐਪ ਰਾਹੀਂ ਪੜ ਕੇ ਖੁਸ਼ੀ ਹੋਈ, ਕਿ ਚਲੋ ਵੀਰ ਬੰਤਾ ਸਿੰਘ ਦੀ ਕਥਾ ਅਤੇ ਮੇਰੇ ਲਿਖੇ ਲੇਖ ਦੋਵੇਂ ਹੀ ਸੰਗਤ ਕੋਲ ਪੁੱਜਣਗੇ, ਪਰ ਜਦੋਂ ਪਹਿਲੇ ਹੀ ਦਿਨ ਗੁਰੁਦੁਆਰਾ ਬੰਗਲਾ ਸਾਹਿਬ ਦੀ ਪਾਵਨ ਸਟੇਜ ਤੋਂ ਝੂਠ ਸੁਣਿਆ ਤਾਂ ਉਸੇ ਦਿਨ (01-10-2016) ਇਕ ਲੇਖ ਇਹਨਾਂ ਵਲੋਂ ਪ੍ਰਚਾਰੇ ਕੋਰੇ ਝੂਠ ਬਾਬਤ ਲਿਖ ਭੇਜਿਆ, ਜੋ ਕੇ www.KhalsaNews.org ਉਤੇ ਤਾਰੀਖ (02-10-2016) ਨੂੰ ਛਪਿਆ ।

02-10-2016) ਨੂੰ ਫਿਰ ਇਸ ਵੀਰ ਨੇ ਝੂਠਾਂ ਸਿਰ ਝੂਠ ਬੋਲਿਆ ਕਿ ਰਾਮ ਸ਼ਿਆਮ ਦੀ ਲਿਖਿਆ ਇਹ ਗ੍ਰੰਥ ਅਸਲ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ, ਸੋ ਉਸੇ ਦਿਨ ਮੈ ਪੁਛ ਲਿਆ ਜੇ ਇਹ ਵਾਕਈ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ, ਹੈ ਤਾਂ ਭਾਈ ਸੁਣਾਂ ਫਿਰ “ਬਾਬਾ ਫਰੀਦ ਜੀ ਦੇ ਸ਼ਲੋਕਾਂ” ਦਾ ਟੀਕਾ ?

ਉਸੇ ਦਿਨ ਪੁਛਿਆ ਕਿ ਭਾਈ ਜਿਸ ਸ਼ਿਆਮ ਕਵੀ ਦੀ ਰਚਨਾ “ਕ੍ਰਿਸ਼ਨਾਵਤਾਰ” ਨੂੰ ਬੀਰ ਰਸੀ ਰਚਨਾ ਕਹਿੰਦਾ ਹੈ, ਚੱਲ ਦਸ ਦੋ ਕਿ “ਅਥ ਦੇਵਕੀ ਕੋ ਜਨਮ ਕਥਨੰ ।ਅਥ ਦੇਵਕੀ ਕੋ ਬਰ ਢੂੰਢਬੋ ਕਥਨੰ । ਅਥ ਦੇਵਕੀ ਕੋ ਬਿਆਹ ਕਥਨੰ” ਵਿਚ ਕਿਹੜਾ ਬੀਰ ਰਸ ਹੈ, ਕੋਈ ਜਵਾਬ ਨਹੀਂ ?

ਅਗਲੇ ਦਿਨ (04-10-2016) ਪੁਛਿਆ ਕਿ ਵੀਰ ਗੁਰੂ ਗ੍ਰੰਥ ਸਾਹਿਬ ਜੀ ਤਾਂ “ਖੰਡਾ” ਦਾ ਅਰਥ “ਹਿੱਸਾ” ਕਰਦੇ ਹਨ, ਤੁਸੀਂ ਆਪ ਦੁਚਿੱਤੀ ਵਿੱਚ ਹੋ, ਇਕ ਦਿਨ ਬੋਲਦੇ ਹੋ ਕਿ ਪਰਮਾਤਮਾ ਦਾ ਸਰਗੁਣ ਸਰੂਪ ਹੈ, ਫਿਰ ਬੋਲਦੇ ਹੋ ਅਗਿਆਨ ਹੈ, ਫਿਰ ਬੋਲਦੇ ਹੋ ਮਾਇਆ ਹੈ, ਫਿਰ ਬੋਲਦੇ ਹੋ ਕਾਲ ਹੈ ? ਅਤੇ ਕਵੀ ਵੀ ਇੱਥੇ ਸ੍ਰਿਸ਼ਟੀ ਸਾਜਨ ਦੀ ਗੱਲ ਕਰ ਰਿਹਾ ਇੱਥੇ ਤਾਂ ਪ੍ਰਕਰਣ ਮੁਤਾਬਿਕ ਖੰਡਾ, ਪ੍ਰਿਥਵੀ ਦਾ ਹਿੱਸਾ ਹੀ ਸਹੀ ਜਾਪਦਾ… ਫਿਰ ਕੋਈ ਜਵਾਬ ਨਹੀਂ ?

ਵੀਰ ਜੀ ਦਾਅਵੇ ਵੀ ਕਰਦੇ ਨੇ, ਮੈਂ ਅਜੇ ਇੱਥੇ ਹੀ ਹਾਂ 10 ਦਿਨ ਜੇ ਕੋਈ ਸਵਾਲ ਕਰਨਾ ਹੋਇ ਤਾਂ ਪੁਛ ਲੋ, ਇਸ ਲਈ ਮੈਂ ਅੱਜ ਇਹ ਵੀ ਪੁਛ ਲਿਆ ਕਿ ਦਸਮ ਗ੍ਰੰਥ ਅਨੁਸਾਰ ਬਸ ਇਹਨਾਂ ਦਸ ਦਿਉ ਕਿ ਦੈਂਤਾ ਦੀ ਥਾਂ ਦੇਵਤੇ ਬਨਾਇ ਜਾਂ ਦੇਵਤਿਆਂ ਨੂੰ ਮਾਰਨ ਲਈ ਦੈਂਤ ਬਨਾਇ ਜਾਂ ਇਸ ਸਵਾਲ ਨੂੰ ਇੱਝ ਪੜ ਲਉ ਕਿ “ਪੰਨਾ 55 ਉਤੇ ਲਿਖੀ ਗੱਲ ਸੱਚੀ ਹੈ ਕਿ ਜਦੋਂ ਮੈਂ (ਕਾਲ ਨੇ) ਸ੍ਰਿਸ਼ਟੀ ਬਨਾਈ ਤਾਂ ਸਭ ਤੋਂ ਪਹਿਲਾਂ ਮੈ (ਕਾਲ ਨੇ) ਦੈਂਤ ਬਨਾਇ (ਦੈਂਤ ਰਚੇ ਦੁਸਟ ਦੁਖਦਾਈ ), ਉਹਦੇ ਬਾਅਦ ਮੈਂ (ਕਾਲ ਨੇ) ਦੈਤਾਂ ਨੂੰ ਆਪ ਨਸ਼ਟ ਕਰ ਕੇ ਉਹਨਾਂ (ਦੈਂਤਾਂ) ਦੀ ਥਾਂ ਦੇਵਤੇ ਬਨਾਇ (ਤਿਨ ਕੀ ਠੳਰ ਦੇਵਤਾ ਥਾਪੇ), ਜਾਂ ਪੰਨਾ-119 ਉਤੇ ਲਿਖੀ ਦੁਰਗਾ ਕੀ ਵਾਰ ਵਿਚ ਲਿਖਦਾ ਕਿ ਕਾਲ ਨੇ ਦੇਵਤਿਆਂ ਦਾ ਮਾਨ ਉਤਾਰਨ ਲਈ ਹੀ ਦੈਂਤ ਪੈਦਾ ਕੀਤੇ” । ਚਲੋ ਹੋ ਸਕਦਾ ਕਿ ਕਲ ਨੂੰ ਜਵਾਬ ਆ ਜਾਵੇ, ਆਉ ਹੁਣ ਅਸੀਂ ਅਗਾਂਹ ਨੂੰ ਚਲੀਏ…

ਵੀਰ ਜੀ ਰਾਮ-ਸ਼ਿਆਮ ਦੇ ਲਿਖੇ ਇਸ ਗ੍ਰੰਥ ਦੀ ਮਿਥਿਹਾਸਕ ਕਹਾਣੀ ਦੇ ਦੌਰਾਨ, ਬਾਰ-ਬਾਰ ਇਕ ਗੱਲ ਦੁਹਰਾ ਰਹੇ ਹਨ, ਨਾਰੀ ਨੂੰ ਪੈਰਾਂ ਦੀ ਜੁੱਤੀ ਦਸ ਰਹੇ ਜਾਂ ਅਬਲਾ ਦਸ ਰਹੇਂ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਸਮਝਾਇਆ ਕਿ ਦੇਖੋ ਔਰਤ ਨੂੰ ਮਾੜਾ ਨਾ ਸਮਝੋ, ਜੇ ਪਰਮਾਤਮਾ ਬਖਸ਼ਿਸ਼ ਕਰ ਦੇ ਤਾਂ ਵੱਡੇ-ਵੱਡੇ ਦੈਂਤਾ ਦਾ ਵੀ ਨਾਸ਼ ਕਰ ਸਕਦੀ ਹੈ, (ਅੱਵਲ ਤਾਂ ਦੁਰਗਾ ਦੇਵੀ ਸੀ ਅਤੇ ਦੇਵਤਿਆਂ ਦੇ ਕੁਲ ਦੀ ਹੀ ਸੀ, ਉਸਨੇ ਰਾਜਭਾਗ ਖੋਣ ਲਈ ਹੀ ਆਪਣੇ ਕੁਲ ਦਾ ਸਾਥ ਦਿੱਤਾ, ਜਦਕਿ ਗੁਰੂ ਸਾਨੂੰ ਧਰਮ ਦੇ ਜੁਧ ਲਈ ਪ੍ਰੇਰਦਾ ਹੈ ਨਾ ਕਿ ਕਿਸੇ ਕੁਲ ਵਿਸ਼ੇਸ਼ ਖਾਤਿਰ) ਪਰ ਫਿਰ ਵੀ ਮੈਂ ਵੀਰ ਜੀ ਦੇ ਇਸ ਤਰਕ ਨਾਲ ਬਿਲਕੁਲ ਸਹਿਮਤ ਹਾਂ ਕਿ ਪਰਮਾਤਮਾ ਜੇ ਅਗਰ ਇਕ ਕੀੜੀ ਵਿਚ ਵੀ ਬਲ ਰਖ ਦੇ ਤਾਂ ਉਹ ਕਰੋੜਾਂ ਲਸ਼ਕਰ ਵੀ ਸੁਆਹ ਕਰ ਸਕਦੀ ਹੈ। ਪਰ ਜ਼ਬਰ ਕਰ ਕੇ ਬਿਨਾ ਕਿਸੇ ਤੱਥ ਤੋਂ ਇੱਥੇ ਇਹ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮਝਾਇਆ, ਇਹ ਨਿਰੋਲ ਮਨਘੜਤ ਗੱਲ ਹੈ, ਕਿੳਂਕਿ ਇਸ ਗ੍ਰੰਥ ਨੂੰ ਲਿਖਣ ਵਾਲਾ ਕਵੀ ਤਾਂ ਔਰਤ ਪ੍ਰਤੀ ਇਤਨੀ ਮਾੜੀ ਸੋਚ ਰਖਦਾ ਹੈ ਕਿ ਲਿਖਦੇ-ਲਿਖਦੇ ਇਹ ਲਿਖ ਛਡਦਾ ਹੈ ਕਿ “ਔਰਤ ਨੂੰ ਬਣਾ ਕੇ ਰੱਬ ਵੀ ਪਛਤਾ ਰਿਹਾ ਹੈ (ਪੰਨਾ-1278)” “ਔਰਤ ਉਤੇ ਜਵਾਂ ਵੀ ਵਿਸ਼ਵਾਸ ਨਾ ਕਰੋ”(ਪੰਨਾ-1170)” ਹੈ ਨਾ ਕਮਾਲ ਕਿ ਇਕ ਪੰਨੇ ਉਤੇ ਉਸੇ ਔਰਤ ਨੂੰ ਦੇਵੀ (ਭਗਉਤੀ) ਬਣਾ ਕਿ ਉਸਤੋਂ ਦੈਂਤ ਮਰਵਾ ਲਏ ਅਤੇ ਦੂਜੇ ਪੰਨੇ ਉਤੇ, ਉਸੇ ਔਰਤ ਨੂੰ ਇਹਨਾਂ ਜ਼ਲੀਲ ਕਰਤਾ ਕਿ ਇਹਨੂੰ ਬਨਾ ਕੇ ਰੱਬ ਵੀ ਪਛਤਾ ਰਿਹਾ, ਨਹੀਂ ?

ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਹਨੂੰ ਸਿਖਾਉਂਦੇ ਨੇ :
ਏਤੇ ਅਉਰਤ ਮਰਦਾ ਸਾਜੇ, ਏ ਸਭ ਰੂਪ ਤੁਮਾਰੇ ॥” (ਅੰਕ-1349)
ਅਰਥ: ਇਸਤਰੀ ਅਤੇ ਮਰਦ ਸਭ ਪਰਮਾਤਮਾ ਦੇ ਹੀ ਰੂਪ ਹਨ ।

ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮਾਰੇ ॥” (ਅੰਕ-283)
ਅਰਥ : ਹੇ ਪ੍ਰਭੂ ! ਸਾਰੇ ਹੀ ਜੀਵ ਤੇਰੇ ਪੈਦਾ ਕੀਤੇ ਹੋਇ ਹਨ, ਫਿਰ ਕਿਸ ਨੂੰ ਚੰਗਾ ਯਾ ਮਾੜਾ ਆਖਿਆ ਜਾ ਸਕਦਾ ਹੈ ।

ਇਹ ਸਭ ਪੜ ਕਿ ਪਾਠਕ ਸੱਜਣ ਹੁਣ ਆਪ ਫੈਸਲਾ ਕਰਨ ਕਿ ਬਾਬਾ ਸ਼ਬਦ ਦੀ ਵਰਤੋਂ ਕਰਨ ਵਾਲਾ ਇਹ ਵੀਰ ਬੰਤਾ ਸਿੰਘ ਕਿਹੜੇ ਬੰਨੇ ਖਲੋਤਾ ਹੈ ? ਕੀ ਦਿੱਲੀ ਕਮੇਟੀ ਦਾਅਵੇ ਨਾਲ ਇਹ ਕਹਿ ਸਕਦੀ ਹੈ ਕਿ ਦਸਮ ਗ੍ਰੰਥ ਵਿਚ ਲਿਖੇ ਅਨੁਸਾਰ ਵਾਕਈ ਪਰਮਾਤਮਾ ਔਰਤ ਨੂੰ ਬਣਾ ਕੇ ਪਛਤਾ ਰਿਹਾ ਹੈ ? ਅਤੇ ਜੇ ਵਾਕਈ ਰੱਬ ਪਛਤਾ ਰਿਹਾ ਤਾਂ ਫਿਰ ਕੀ ਰੱਬ ਦਾ ਪਛਤਾਵਾ ਦੂਰ ਕਰਨ ਲਈ ਬੰਗਲਾ ਸਾਹਿਬ ਤੋਂ ਉਸੇ ਭਗਉਤੀ ਅੱਗੇ, ਕਮੇਟੀ ਇਹ ਅਰਦਾਸ ਕਰੇਗੀ ਕਿ ਹੁਣ ਨੰਨੀ ਛਾਂ ਦਾ ਜਨਮ ਹੀ ਨ ਹੋਇ ? ਜੇ ਕਰੇਗੀ ਤਾਂ ਸੱਚ ਜਾਣਿੳਂ ਇਹ ਕਮੇਟੀ ਵਾਕਈ ਦਸਮ ਗ੍ਰੰਥ ਉਤੇ ਪਹਿਰਾ ਦੇਣ ਵਾਲੀ ਦੇਸ਼ ਦੀ ਸਭਤੋਂ ਪਹਿਲੀ ਕਮੇਟੀ ਅਖਵਾਏਗੀ, ਨਹੀਂ ਅਖਵਾਏਗੀ?

ਭੁਲਾਂ ਚੁਕਾਂ ਲਈ ਖਿਮਾਂ ਦਾ ਜਾਚਕ

ਚਲਦਾ…


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top