Share on Facebook

Main News Page

ਵਾਰ ਭਗਉਤੀ ਜੀ ਕੀ/ਦੁਰਗਾ ਪਾਠ ਬਾਰੇ ਇੱਕ ਪੜਚੋਲ (ਭਾਗ – 4)
-: ਕੰਵਲਪਾਲ ਸਿੰਘ, ਕਾਨਪੁਰ
22 Sep 2016

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1} ; {ਭਾਗ-2} ; {ਭਾਗ-3}

ਪਿਛਲੇ ਲੇਖ ਰਾਹੀਂ ਜਿੱਥੇ ਅਸੀਂ ਸਾਂਝ ਪਾਈ, ਕਿ ਕਿਸ ਤਰਾਂ ਇਕ ਅਨਾਮ ਲਿਖਾਰੀ ਅਪਨੀ ਇਸ਼ਟ ਦੁਰਗਾ/ਭਗਉਤੀ ਦੇ ਜੁਧਾਂ ਦਾ ਵਰਣਨ ਕਰ ਰਿਹਾ ਹੈ ਅਤੇ ਅਪਨੀ ਖਾਸ ਸ਼ੈਲੀ ਮੁਤਾਬਿਕ ਹੀ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੂੰ ਸ਼ਾਬਾਸ਼ੀ ਦੇ ਰਿਹਾ ਹੈ । ਆਉ ਅੱਜ ਦੇ ਲੇਖ ਰਾਹੀਂ ਅਸੀਂ ਇਸ ਲਿਖਾਰੀ ਦੇ ਇਸ਼ਟ (ਭਗਉਤੀ) ਬਾਰੇ ਸੰਖੇਪ ਵਿਚ ਜਾਣਕਾਰੀ ਸਾਂਝੀ ਕਰੀਏ…

ਬੇਸ਼ਕ ਭਗਉਤੀ ਬਾਰੇ ਸਾਡੇ ਸਮਾਜ ਵਿਚ ਕਈਂ ਖਿਆਲ ਹਨ, ਜੋ ਹੇਠ ਲਿਖੇ ਰੂਪਾਂ ਵਿਚ ਸੁਣਨ ਅਤੇ ਪੜਨ ਨੂੰ ਮਿਲਦੇ ਹਨ :
1. ਭਗਤ ਹੈ (ਭਗਉਤੀ ਭਗਵੰਤ ਭਗਤਿ ਕਾ ਰੰਗੁ॥)
2. ਰੱਬ ਹੈ
3. ਤਲਵਾਰ ਹੈ
4. ਦੁਰਗਾ ਦੇਵੀ ਹੈ

ਕਿਸੇ ਵੀ ਇਕ ਸ਼ਬਦ ਦੇ ਅਰਥ ਜਦੋਂ ਇਹਨੇ ਸਾਰੇ ਰੂਪਾਂ ਵਿਚ ਦਰਸ਼ਾਏ ਜਾਣ, ਤਾਂ ਉਸ ਦੇ ਸਹੀ ਅਰਥ ਸਮਝਣ ਦਾ ਸਭਤੋਂ ਚੰਗਾ ਤਰੀਕਾ ਇਹ ਹੈ ਕਿ ਚਲਦੇ ਪ੍ਰਕਰਣ ਮੁਤਾਬਿਕ ਹੀ ਇਕ ਖੋਜੀ ਪਤਾ ਲਗਾਇ ਕਿ ਪ੍ਰਕਰਣ ਮੁਤਾਬਿਕ ਇਸ ਸ਼ਬਦ ਦੇ ਕੀ ਅਰਥ ਨਿਕਲਦੇ ਹਨ ?

ਇਸੇ ਅਨੁਸਾਰ ਜਦੋਂ ਅਸੀਂ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਪੜਦੇ ਹਾਂ, ਤਾਂ ਇਸ ਵਿਚ ਤਕਰੀਬਨ 9 ਵਾਰ “ਭਗਉਤੀ” ਲਿਖਿਆ ਮਿਲਦਾ ਹੈ, ਅਤੇ ਗੁਰਬਾਣੀ ਵਿਚ ਹਰ ਵਾਰ ਆਇ “ਭਗਉਤੀ” ਸ਼ਬਦ ਦਾ ਇਸਤੇਮਾਲ ਸਿਰਫ “ਭਗਤ” (ਅਸਲ ਭਗਤ ਜਾਂ ਭੇਖੀ, ਦੋਨਾਂ) ਲਈ ਹੀ ਕੀਤਾ ਹੈ, ਗੁਰਬਾਣੀ ਵਿਚ ਕਿਤੇ ਵੀ ਭਗਉਤੀ ਦੇ ਅਰਥ “ਰੱਬ, ਤਲਵਾਰ ਜਾਂ ਦੁਰਗਾ ਦੇਵੀ” ਲਈ ਨਹੀਂ ਆਇ। ਇਸ ਤੋਂ ਅਲਾਵਾ, ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਤੇ ਵੀ ਭਗਉਤੀ ਨੂੰ ਸਿਮਰਨ ਦੀ ਸਲਾਹ ਨਹੀਂ ਮਿਲਦੀ ਹੈ ਅਤੇ ਨਾ ਹੀ ਭਗਉਤੀ ਦੇ ਸਹਾਇ ਹੋਣ ਦੀ ਕੋਈ ਅਰਦਾਸ। ਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਤਾਂ ਕਦਾਚਿਤ ਭਗਉਤੀ ਦਾ ਅਰਥ “ਰੱਬ” ਨਹੀਂ ਕਰ ਸਕਦੇ ।

ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਿਧਾਂਤ “ਕਰਣ ਕਾਰਣ ਪ੍ਰਭੁ ਏਕੁ ਹੈ, ਦੂਸਰ ਨਾਹੀ ਕੋਈ” ਤੋਂ ਅਣਜਾਨ, ਅਤੇ ਪ੍ਰਕਰਣ “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ” ਨੂੰ ਬਿਨਾ ਵਿਚਾਰੇ ਸਾਡੇ ਕਈ ਵੀਰ ਦਲੀਲ ਦਿੰਦੇ ਹਨ ਕਿ ਦੇਖੋ ਲਿਖਿਆ ਹੈ :

ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ । ਬ੍ਰਹਮਾ ਬਿਸਨ ਮਹੇਸ ਸਾਜਿ ਕੁਦਰਤੀ ਕਾ ਖੇਲ ਰਚਾਇ ਬਨਾਇਆ ।…
ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ । ਤੈ ਹੀ ਦੁਰਗਾ ਸਾਜ ਕੈ ਦੈਤਾ ਦਾ ਨਾਸ ਕਰਾਇਆ ।
(ਪਉੜੀ – 2)

ਅਤੇ ਕਹਿੰਦੇ ਹਨ ਕਿ ਦੇਖੋ “ਭਗਉਤੀ” ਇੱਥੇ ਪਰਮਾਤਮਾ ਲਈ ਵਰਤੇ ਸ਼ਬਦ ਹਨ । ਪਰ ਅਸਲ ਵਿਚ ਜਿੱਥੇ ਇਹ ਵੀਰ ਪ੍ਰਕਰਣ ਤੋਂ ਅਣਜਾਨ ਹਨ, ਉਥੇ ਹੀ ਪੁਰਾਣਾਂ ਦੀ ਲਿਖਣ ਸ਼ੈਲੀ ਬਾਰੇ ਵੀ ਇਹਨਾਂ ਦੀ ਜਾਣਕਾਰੀ ਘੱਟ ਹੀ ਜਾਪਦੀ ਹੈ ।

ਸਕੰਦ ਪੁਰਾਣ, ਪਦਮ ਪੁਰਾਣ, ਮਾਰਕੰਡੇਯ ਪੁਰਾਣ, ਮਤਸਯ ਪੁਰਾਣ, ਦੇਵੀ ਭਾਗਵਤ ਉਪਪੁਰਾਣ ਇਤਆਦਿ ਵਿਚ ਦੇਵੀ ਭਗਉਤੀ ਦੀ ਬੜੀ ਉਪਮਾ ਕੀਤੀ ਗਈ ਹੈ, ਪੁਰਾਣਾਂ ਮੁਤਾਬਿਕ ਭਗਉਤੀ ਦੇਵੀ ਹੀ ਸੰਸਾਰ ਦੀ ਉਤਪਤੀ ਦਾ ਕਾਰਣ ਹੈ, ਇਸੇ ਨੇ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਆਦਿਕ ਦੇਵਤੇ ਪੈਦਾ ਕੀਤੇ ਹਨ (ਏਕਾ ਮਾਈ, ਜੁਗਤਿ ਵਿਆਈ, ਤਿਨਿ ਚੇਲੇ ਪਰਵਾਣੁ॥), ਇਹ ਦੇਵੀ ਹੀ ਧਰਮ ਦੀ ਰਾਖੀ ਲਈ ਅਵਤਾਰ ਧਾਰਦੀ ਹੈ, ਇਸੇ ਦੇਵੀ ਨੂੰ ਸਾਕਤ ਮਤੀਏ, ਦੁਰਗਾ, ਭਗਉਤੀ, ਭਵਾਨੀ, ਸਿੰਘ ਵਾਹਿਨੀ (ਸ਼ੇਰ ਦੀ ਸਵਾਰੀ ਕਰਨ ਵਾਲੀ), ਚੰਡੀ, ਕਾਲਿਕਾ (ਚੰਡੀ ਦੇ ਮੱਥੇ ਤੋਂ ਪ੍ਰਕਟ ਹੋਈ), ਜਗਤਮਾਤਾ ਆਦਿ ਵਿਸ਼ੇਸ਼ਣਾ ਨਾਲ ਯਾਦ ਕਰਦੇ ਹਨ। ਨਸ਼ੇ ਦਾ ਸੇਵਨ, ਬਕਰੇ ਦਾ ਝਟਕਾ, ਸ਼ਸਤਰਾਂ ਨੂੰ ਤਿਲਕ, ਭੰਗ ਘੋਟਨਾ ਇਤਆਦਿ... ਇਹ ਜਿੰਨੇ ਵੀ ਕਰਮਕਾਂਡੀ ਹਨ, ਇਹ ਸਾਰੇ ਇਹਨਾਂ ਦਾ ਆਧਾਰ ਹਿੰਦੂ ਮਿਥਿਹਾਸਕ ਗ੍ਰੰਥ ਹੀ ਹਨ ।"

ਸੋ ਇਹ ਸਾਫ ਹੈ, ਕਿ ਦੁਰਗਾ ਦੀ ਉਸਤਤਿ ਨਾਲ ਭਰੀ ਇਸ ਲਿਖਤ ਦੇ ਅਨਾਮ ਲਿਖਾਰੀ ਦੀ ਸ਼ਰਧਾ ਦੇਵੀ ਦੇਵਤਿਆਂ ਵਿਚ ਹੀ ਹੈ ਅਤੇ ਇਸ ਦਾ ਸਿੱਖੀ ਸਿਧਾਂਤਾਂ ਉਤੇ ਕੋਈ ਯਕੀਨ ਨਹੀਂ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top