ਪਿਛਲੇ ਭਾਗ ਵੀ ਜ਼ਰੂਰ ਪੜ੍ਹੋ :
{ਭਾਗ-1}
;
{ਭਾਗ-2}
ਇਸ ਲੜੀ ਦੇ ਪਿਛਲੇ ਲੇਕਾਂ ਵਿਚ ਅਸੀਂ ਪੜ ਆਇ ਹਾਂ ਕਿ, ਕਿਸ ਤਰਾਂ
ਅਨਾਮ ਲਿਖਾਰੀ ਵਲੋਂ ਲਿਖੀ ਇਸ ਰਚਨਾ ਵਿਚ ਲਿਖਾਰੀ ਨਾ ਸਿਰਫ ਆਪ ਝੂਠ ਦੇ ਅੰਬਾਰ ਲਾਈ ਜਾ
ਰਿਹਾ ਹੈ, ਬਲਕਿ ਪਰਮਾਤਮਾ ਅਤੇ ਗੁਰੂ ਨੂੰ ਵੀ ਭੁਲੜ ਦਰਸਾ ਰਿਹਾ ਹੈ, ਅੱਜ ਅਸੀਂ ਇਸ
ਲਿਖਾਰੀ ਦੀ ਇਕ ਹੋਰ ਖਾਸ ਸ਼ੈਲੀ ਬਾਰੇ ਵਿਚਾਰ ਸਾਂਝੇ ਕਰਾਂਗੇ।
ਇਸ ਲਿਖਾਰੀ ਦੀ ਇਕ ਵਿਸ਼ੇਸ਼ ਸ਼ੈਲੀ ਇਹ ਵੀ ਹੈ ਕਿ ਇਹ ਤੁਲਨਾ ਜਾਂ ਤਾਂ ਹਿੰਦੂ ਮਿਥਿਹਾਸਕ
ਦੇਵੀ ਦੇਵਤਿਆਂ ਨਾਲ, ਨਾਲ ਕਰਦਾ ਹੈ, ਜਾਂ ਫਿਰ ਨਸ਼ੇੜੀਆਂ ਅਤੇ ਭੰਗੇੜੀਆਂ ਇਤਆਦਿ ਨਾਲ। ਇਹ ਹਨ “ਦੁਰਗਾ ਪਾਠ/ਭਗਉਤੀ ਕੀ ਵਾਰ” ਦੀ ਕੁੱਝ ਤੁਕਾਂ –
1.
ਇਕ ਵਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ। (ਪਉੜੀ
8)
(ਅਰਥ: ਦੁਰਗਾ ਦੀ ਤਲਵਾਰ ਨਾਲ ਕਟੇ ਵੀਰ ਕੁੱਝ ਇਸ ਤਰਾਂ ਤੜਫ ਰਹੇ ਸਨ, ਜੀਵੇਂ ਕਿਸੇ
ਬਾਵਰੇ ਨੇ ਸ਼ਰਾਬ ਪੀਤੀ ਹੋਇ।)
2. ਸੁਤੇ ਜਾਣੁ ਜਟਾਰੇ ਭੰਗਾ ਖਾਇ ਕੈ। (ਪਉੜੀ 17)
(ਅਰਥ: ਐਵੇਂ ਮਰੇ ਪਏ ਨੇ ਜਿਵੇਂ ਸ਼ਿਵ ਦੇ ਭਗਤ(ਜਟਾਂ ਵਾਲੇ) ਭਾਂਗ ਪੀ ਕੇ ਲੇਟੇ ਹੋਣ।)
3. ਪੀਤਾ ਫੁੱਲ* ਅਯਾਣੀ
ਘੂਮਣਿ ਸੂਰਮੇ। (ਪਉੜੀ 20)
(ਅਰਥ: ਮੰਨੋ ਸੂਰਮਿਆਂ ਅਫੀਮ ਪੀ ਕੇ ਘੁੰਮ ਰਹੇਂ ਹੋਣ।)
4. ਜਣ ਮਦ ਖਾਇ ਮਦਾਰੀ ਘੂਮਨ ਸੂਰਮੇ। (ਪਉੜੀ 34)
(ਅਰਥ : ਸੂਰਮੇ ਇਸ ਤਰਾਂ ਬਾਵਲੇ ਹੋ ਕੇ ਘੁਮੰ ਰਹੇ ਸੀ ਜੀਵੇਂ ਉਹਨਾਂ ਨਸ਼ਾ ਖਾਇਆ ਹੋਇ।)
ਇਹ ਸਿਰਫ ਕੁੱਝ ਤੁੱਕਾਂ ਹਨ, ਜੋ ਸਿਰਫ ਇਸੇ ਵਿਸ਼ੇ (ਦੁਰਗਾ ਪਾਠ/ਭਗਉਤੀ ਕੀ ਵਾਰ) ਵਿੱਚ
ਪੜਨ ਨੂੰ ਮਿਲ ਜਾਂਦੀਆਂ ਹਨ, ਇਸ ਤੋਂ ਛੁੱਟ ਬਹੁਤ ਤਰੀਕੇ ਨੇ ਨਸ਼ੇ ਦੇ ਇਸਤੇਮਾਲ ਦੀ
ਉਦਾਹਰਣਾਂ ਦਿੰਦਾ ਹੈ, ਇਹ ਪੂਰਾ ਗ੍ਰੰਥ, ਪਰ ਲਿਖਾਰੀ ਸਿਰਫ ਤੁਲਨਾਂ ਤੱਕ ਹੀ ਸੀਮਿਤ ਨਹੀਂ,
ਬਲਕਿ ਇਹ ਤਾਂ ਨਸ਼ੇ ਕਰਨ ਵਾਲੇ ਦੀ ਰੱਜ ਕੇ ਤਾਰੀਫ ਵੀ ਕਰਦਾ ਹੈ, ਪਉੜੀ 50 ਵਿਚ ਨਿਸ਼ੁੰਭ
ਨੂੰ ਵਧਾਈ ਦਿੰਦਾ ਇੱਥੇ ਤੱਕ ਲਿਖ ਛਡਦਾ ਹੈ, ਕਿ ਤੇਰੇ ਪਾਨ ਚਬਾਉਂਣ ਨੂੰ ਸ਼ਾਬਾਸ਼ ਹੈ, ਅਤੇ
ਸ਼ਰਾਬ, ਪੋਸਤ, ਭਾਂਗ (ਕੈਫਾਂ*) ਦਾ ਨਸ਼ਾ ਕਰਣ ਲਈ ਵੀ ਸਦਾ ਸ਼ਾਬਾਸ਼ ਹੈ ।
ਤਾਰੀਫਾ ਪਾਨ ਚਬਾਣ ਕਉ । ਸਦ ਰਹਮਤ ਕੈਫਾ ਖਾਣ ਕਉ ।
(ਪਉੜੀ 50)
ਇਕ ਪਾਸੇ ਅਰਦਾਸ ਦੇ ਖੂਬਸੂਰਤ ਬੋਲ “ਸਿੱਖਾਂ ਨੂੰ ਸਿੱਖੀ ਦਾਨ” ਅਤੇ ਦੂਜੇ ਪਾਸੇ “ਭਗਉਤੀ
ਕੀ ਵਾਰ” ਵਿਚ “ਨਸ਼ੇ ਕਰਨ ਵਾਲੇ ਦੀ ਉਸਤਤਿ”, “ਪਾਨ ਖਾਨ ਵਾਲੇ ਦੀ ਉਸਤਤਿ”, ਮੈਨੂੰ ਸਮਝ
ਨਹੀਂ ਆਉਂਦਾ ਕਿ 1936 ਵਿਚ ਅਰਦਾਸ ਦਾ ਮੌਜੂਦਾ ਸਰੂਪ ਬਨਾਉਣ ਵਾਲਿਆਂ ਦੀ ਆਖਿਰ ਕੀ
ਮਜਬੂਰੀ ਸੀ ਕਿ ਐਸੀ ਰਚਨਾ ਨੂੰ ਇਸ ਵਿੱਚ ਜੋੜ ਲਿਆ ਗਿਆ ?
(ਨੋਟ* : ਸਟਾਰ(*) ਤੋਂ ਭਾਵ ਹੈ ਕਿ ਇਹ ਅਰਥ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼
ਵਿਚੋਂ ਲਏ ਗਏ ਹਨ)