Share on Facebook

Main News Page

ਵਾਰ ਭਗਉਤੀ ਜੀ ਕੀ/ਦੁਰਗਾ ਪਾਠ ਬਾਰੇ ਇੱਕ ਪੜਚੋਲ (ਭਾਗ – 1)
-: ਕੰਵਲਪਾਲ ਸਿੰਘ, ਕਾਨਪੁਰ

ਵੀਰ ਇੰਦਰਜੀਤ ਸਿੰਘ ਜੀ ਦਾ ਲੇਖ “ਬਚਿੱਤਰੀ ਪੋਥੇ ਦੀਆਂ ਬਚਿੱਤਰੀ ਗਲਾਂ” ਜੋ ਕਿ ਖ਼ਾਲਸਾ ਨਿਊਜ਼ ਰਾਹੀਂ ਪੜਨ ਦਾ ਮੌਕਾ ਮਿਲਿਆ, ਮਨ ਵਿਚ ਇੱਕ ਵਾਰ ਫਿਰ ਇਸ ਗ੍ਰੰਥ ਨੂੰ ਪੜਨ ਅਤੇ ਇਸ ਦੇ ਬਾਬਤ ਲਿਖਣ ਦਾ ਵਿਚਾਰ ਆਇਆ, ਸੋਚਿਆ ਕੇ ਚਲੋ ਵੀਰ ਇੰਦਰਜੀਤ ਸਿੰਘ ਜੀ ਦੀ ਇਸ ਲੇਖ ਲੜੀ ਦੇ ਨਾਲ-ਨਾਲ ਇਸੇ “ਗਿਆਨ ਪ੍ਰਬੋਧ” ਨਾਮਕ ਵਿਸ਼ੇ ਉਤੇ ਹੋਰ ਨੁਕਤਿਆਂ ਰਾਹੀਂ ਵਿਚਾਰ ਲਿਖ ਭੇਜਾਂ, ਪਰ ਜਿਵੇਂ ਹੀ “ਦਸਮ ਗ੍ਰੰਥ ਅਖਵਾਉਣ ਵਾਲੇ ਇਸ ਗ੍ਰੰਥ” ਦੇ ਇਸ ਵਿਸ਼ੇ ਨੂੰ ਖੋਲਿਆ ਤਾਂ ਨਜ਼ਰ ਪਈ। ਇਸੇ ਵਿਸ਼ੇ ਤੋਂ ਠੀਕ ਪਹਿਲਾਂ ਲਿਖੇ ਵਿਸੇ “ਦੁਰਗਾ ਪਾਠ” ਉਤੇ, ਜਿਸ ਪਾਠ ਦੀ ਪਹਿਲੀ ਪਉੜੀ “ਪ੍ਰਿਥਮ ਭਗਉਤੀ ਸਿਮਰ ਕੈ” ਅਸੀਂ ਰੋਜ਼ ਹੀ ਗੁਰੂਦੁਆਰੇ ਵਿਚ ਸੁਣਦੇ ਹਾਂ ।

ਇਹ ਦੁਰਗਾ ਪਾਠ ਅਸਲ ਵਿਚ, ਦੁਰਗਾ, ਭਗਉਤੀ, ਭਵਾਨੀ, ਸਿੰਘ ਵਾਹਿਨੀ (ਸ਼ੇਰ ਦੀ ਸਵਾਰੀ ਕਰਨ ਵਾਲੀ), ਚੰਡੀ, ਕਾਲਿਕਾ (ਚੰਡੀ ਦੇ ਮੱਥੇ ਤੋਂ ਪ੍ਰਕਟ ਹੋਈ), ਜਗਤਮਾਤਾ ਇਤਿਆਦਿ ਨਾਮਾਂ ਨਾਲ ਬੁਲਾਇ ਜਾਣ ਵਾਲੀ ਇਕ ਦੇਵੀ ਦੀ ਕਹਾਨੀ ਹੈ, ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਹੋਰ ਰਚਨਾਵਾਂ ਵਾਂਗ, ਇਹ ਦੁਰਗਾ ਪਾਠ ਵਿੱਚ ਵੀ ਇਸਨੂੰ ਲਿਖਣ ਵਾਲੇ ਬਾਰੇ ਕੋਈ ਸੰਕੇਤ ਨਹੀਂ ਮਿਲਦਾ, ਆਪਣਾ ਨਾਮ ਵੀ ਨਹੀਂ ਲਿਖਦਾ, ਇਸ ਲਈ ਐਸੀ ਅਧੂਰੀ ਰਚਨਾ ਨੂੰ ਕਿਸੇ ਵੀ ਕਵੀ ਨਾਲ ਜੋੜਨਾ ਉਸ ਕਵੀ ਦੀ ਤੌਹੀਨ ਹੀ ਹੋਵੇਗੀ ।ਸੋ, ਆਉ ਅਸੀਂ ਇਸ ਰਚਨਾ ਵਿਚ ਵਰਤੇ ਕੁਝ ਐਸੇ ਨੁਕਤਿਆਂ ਵੱਲ ਧਿਆਨ ਕਰੀਏ, ਜੋ ਕਿ ਗੁਰਮਤਿ ਤੋਂ ਬਿਲਕੁਲ ਉਲਟ ਹਨ ਅਤੇ ਕੁਦਰਤੀ ਨਿਯਮਾਂ ਦੇ ਵੀ ਵਿਰੁਧ :

ਪਹਿਲਾਂ ਵੱਡਾ ਝੂਠ ਲਿਖਿਆ ਮਿਲਦਾ ਪਉੜੀ 19ਵੀਂ ਦੇ ਅੰਦਰ :

ਪਉੜੀ :
ਸਟ ਪਈ ਜਮਧਤਣੀ ਦਲਾ ਮੁਕਾਬਲਾ । ਧੂਹਿ ਲਈ ਕਿਰਪਾਣੀ ਦੁਰਗਾ ਮਿਆਨ ਤੇ ।
ਚੰਡੀ ਰਾਕਸ ਖਾਣੀ ਵਾਹੀ ਦੈਂਤ ਨੂੰ । ਕੋਪਰ ਚੂਰਿ ਚਵਾਣੀ ਲਥੀ ਕਰਗ ਲੈ ।
ਪਾਖਰ ਤੁਰਾ ਪਲਾਣੀ ਰੜਕੀ ਧਰਤਿ ਜਾਇ । ਲੈਦੀ ਅਘਾ ਸਿਧਾਣੀ ਸਿੰਗਾ ਧਉਲ ਦਿਆ।
ਕੂਰਮ ਸਿਰ ਲਹਲਾਣੀ ਦੁਸਮਨ ਮਾਰ ਕੈ । ਵਢੇ ਗੰਨ ਤਿਖਾਣੀ ਮੂਏ ਖੇਤ ਵਿਚ ।
ਰਣ ਵਿਚ ਘਤੀ ਘਾਣੀ ਲੋਹੂ ਮਿਝ ਦੀ । ਚਾਰੇ ਜੁਗ ਕਹਾਣੀ ਚਲੇ ਤੇਗ ਦੀ ।
ਵਿਧਣ ਖੇਤਿ ਵਿਹਾਣੀ ਮਹਿਖੇ ਦੈਤ ਨੂੰ ।19।


ਇਸ ਪਉੜੀ ਵਿਚ ਕਹਾਨੀ ਚਲ ਰਹੀ ਦੁਰਗਾ ਅਤੇ ਮਹਿਖਾਸੁਰ ਦੇ ਯੁਧ ਦੀ ਜਿਸ ਵਿਚ ਦੁਰਗਾ ਦੀ ਤਲਵਾਰ, ਮਹਿਖਾਸੁਰ ਦੀ ਖੋਪੜ ਨੂੰ ਚੀਰਦੀ ਹੋਈ, ਮੂੰਹ ਅਤੇ ਸ਼ਰੀਰ ਨੂੰ ਚੀਰ ਕੇ, ਉਸਦੇ ਰੱਥ ਨੂੰ ਖੰਡ-ਖੰਡ ਕਰ ਕੇ, ਧਰਤੀ ਨੂੰ ਭੇਦ ਕੇ, ਧਰਤੀ ਨੂੰ ਚੁਕਣ ਵਾਲੇ ਬਲਦ ਦੇ ਸਿੰਘਾ ਨਾਲ ਜਾ ਟਕਰਾਈ। ਇੱਥੇ ਹੀ ਬਸ ਨਹੀਂ, ਅਗੇ ਇਹ ਕਿਰਪਾਨ ਕਛਯਪ ਅਵਤਾਰ (ਕਛੁਆ) ਦੀ ਪਿੱਠ ਉਤੇ ਜਾ ਟਕਰਾਈ।
ਪਾਠਕ ਸਜਣ ਫੈਸਲਾ ਕਰਣ ਹੈ ਕੋਈ ਇਸ ਝੂਠ ਦਾ ਕੋਈ ਸਿਰਾ-ਬੰਨਾ, ਜੋ ਮਨ ਆ ਰਿਹਾ ਲਿਖਾਰੀ ਲਿਖੀ ਜਾਂਦਾ, ਉਹ ਵੀ ਬਿਨਾ ਨਾਮ ਦੇ, ਪਤਾ ਨਹੀ ਸਿੱਖਾਂ ਨੂੰ ਕਿਹੜੀ ਮਜਬੂਰੀ ਸੀ, ਕਿ ਇਤਨੇ ਵੱਡੇ ਝੂਠ ਨਾਲ ਭਰੀ ਹੋਈ ਇਸ ਰਚਨਾ ਨੂੰ ਗੁਰੂ ਵਲੋਂ ਬਖਸ਼ੀ ਅਰਦਾਸ ਕਹੀ ਜਾਂਦੇ ਨੇ ??

ਚਲਦਾ…


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top