Share on Facebook

Main News Page

ਵਾਰ ਭਗਉਤੀ ਜੀ ਕੀ/ਦੁਰਗਾ ਪਾਠ ਬਾਰੇ ਇੱਕ ਪੜਚੋਲ (ਭਾਗ – 7)
ਬੰਤਾ ਸਿੰਘ ਨੇ ਵੀ ਵਾਰ ਸ੍ਰੀ ਭਗਉਤੀ ਜੀ ਕੀਵਿੱਚ ਭਗਉਤੀ ਦੇ ਅਰਥ "ਦੁਰਗਾ ਦੇਵੀ" ਹੀ ਕੀਤੇ ਹਨ... ਬਚਿੱਤਰੀਓ ਹੁਣ ਕੀ ਕਰੋਗੇ ?
-: ਕੰਵਲਪਾਲ ਸਿੰਘ, ਕਾਨਪੁਰ
03 Oct 2016

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1} ; {ਭਾਗ-2} ; {ਭਾਗ-3}; {ਭਾਗ-4}; {ਭਾਗ-5}; {ਭਾਗ-6}

ਅੱਜ 02 Oct 2016 ਇਕ ਵਾਰ ਫਿਰ ਬੰਤਾ ਸਿੰਘ ਜੀ ਨੂੰ ਸੁਣਨ ਦਾ ਮੌਕਾ ਮਿਲਿਆ ਅਤੇ ਉਹਨਾਂ ਵਲੋਂ ਕੀਤੀ ਜਾ ਰਹੀ ਕਥਾ ਬਾਬਤ ਕੁਝ ਗਲਾਂ ਸਾਂਝ ਕਰ ਰਿਹਾ ਹਾਂ…

ਵੀਰ ਜੀ ਦੇ ਹੂਬਹੂ ਸ਼ਬਦਾਂ ਅਨੁਸਾਰ “ਜਿਵੇਂ ਦੁਰਗਾ ਨੇ ਦੈਂਤਾਂ ਤੋਂ ਪੱਲਾ ਛੁਡਾਉਣ ਲਈ ਤੇਰਾ (ਮਹਾਕਾਲ ਦਾ) ਪੱਲਾ ਫੜਿਆ”, ਸੋ ਵੀਰ ਬੰਤਾ ਸਿੰਘ ਅਨੁਸਾਰ ਦੁਰਗਾ ਨੂੰ ਦੈਂਤ (ਮਹਿਖਾਸੁਰ ਇਤਯਾਦਿ) ਇਵੇਂ ਤੰਗ ਕਰਦੇ ਸਨ, ਜੀਵੇਂ ਮੁਗਲ ਇਸ ਦੇਸ਼ ਵਿਚ ਵਸਦੇ ਹਿੰਦੂਆਂ ਨੂੰ, ਜਬਕਿ ਸੱਚ ਤਾਂ ਇਹ ਹੈ ਕਿ ਲਿਖਾਰੀ ਇਸੇ ਦੁਰਗਾ ਪਾਠ ਦੀ ਤੀਜੀ ਪਉੜੀ ਵਿਚ ਲਿਖਦਾ ਹੈ “ਦੇਵਤਿਆਂ ਦੇ ਅਭਿਮਾਨ ਨੂੰ ਉਤਾਰਨ ਲਈ, ਪਰਮਾਤਮਾ ਨੇ ਮਹਿਖਾਸੁਰ ਆਦਿ ਦੇਵਤੇ ਪੈਦਾ ਕੀਤੇ”

“ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ”(ਪਉੜੀ – 3)

ਅਤੇ “ਨ੍ਹਾਵਣ ਆਈ ਦੁਰਗਾ ਨੂੰ ਜਦੋਂ ਇੰਦਰ ਨੇ ਫਰਿਆਦ ਕੀਤੀ ਤਾਂ ਉਸਨੇ ਦੇਵਤਿਆਂ ਨੂੰ ਆਖਿਆ ਕਿ ਤੁਸੀਂ ਹੁਣ ਕੋਈ ਚਿੰਤਾ ਨਾ ਕਰੋ, ਅਤੇ (ਇਹ ਕਹਿ ਕੇ) ਮਹਾ ਮਾਈ (ਦੁਰਗਾ) ਦੈਤਾਂ ਨੂੰ ਮਾਰਨ ਲਈ ਕ੍ਰੋਧਵਾਨ ਹੋ ਗਈ ।

ਚਿੰਤਾ ਕਰਹੁ ਨ ਕਾਈ ਦੇਵਾ ਨੂੰ ਆਖਿਆ । ਰੋਹ ਹੋਈ ਮਹਾ ਮਾਈ ਰਾਕਸ ਮਾਰਣੇ ।(ਪਉੜੀ – 5)

ਹੁਣ ਲਿਖਾਰੀ ਅਨੁਸਾਰ ਤਾਂ ਆਪ ਪਰਮਾਤਮਾ ਨੇ ਹੀ ਦੇਵਤਿਆਂ ਦਾ ਅਭਿਮਾਨ ਉਤਾਰਨ ਲਈ ਮਹਿਖਾਸੁਰ ਨੂੰ ਪੈਦਾ ਕੀਤਾ, ਫਿਰ ਉਸ ਦੀ ਤੁਲਨਾ ਮੁਗਲ ਸ਼ਾਸਕਾਂ ਨਾਲ ਕਰ ਕੇ ਕੀ ਭਾਈ ਸਾਹਿਬ ਜੀ ਸਨਾਤਨ ਧਰਮੀਆਂ ਨੂੰ ਹੀ ਖੂਸ਼ ਕਰ ਰਹੇ ਹਨ ਜਾਂ ਫਿਰ ਲਿਖਾਰੀ ਨੇ ਗਲਤ ਲਿਖਿਆ, ਵੀਰ ਜੀ ਸੁਧਾਰ ਕਰ ਰਹੇ ਨੇ ? ਇਦਾਂ ਹੀ ਦੁਰਗਾ ਆਪ ਇੰਦਰ ਦੀ ਬਿਰਥਾ ਸੁਣ ਕੇ ਆਪ ਲੜਨ ਲਈ ਮੈਦਾਨ ਵਿਚ ਅਪਨਾ ਸਿੰਘ ਲੈ ਕੇ ਆਈ ਹੈ ਇਸ ਵਿਚ ਦੈਤਾਂ ਦਾ ਕੀ ਕਸੂਰ ?

ਬੰਤਾ ਸਿੰਘ ਜੀ ਇਹ ਵੀ ਜੋਰ ਦੇ ਕੇ ਬੋਲ ਰਹੇ ਸਨ ਕਿ “ਇਹ ਦੇਵੀ ਦੀ ਉਦਾਹਰਣ ਸਿੱਖਾਂ ਲਈ ਨਹੀਂ ਸੀ, ਬਲਕਿ ਉਹਨਾਂ ਹਿੰਦੂਆਂ ਲਈ ਹੈ ਜੋ ਪੱਥਰ ਪੂਜਦੇ ਸਨ”, ਚਲੋ ਇਥੋਂ ਵੀ ਸ਼ਾਇਦ ਇਹ ਕਹਿਣਾ ਚਾਉਂਦੇ ਹਨ ਕਿ, “ਭਗਉਤੀ ਕੀ ਵਾਰ” ਸ਼ਬਦ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਲਈ ਨਹੀਂ ਹੈ, ਬਲਕਿ ਇਹ ਉਹਨਾਂ ਮੂਰਖਾਂ ਲਈ ਹੈ ਜਿਹੜੇ ਅੰਮ੍ਰਿਤ ਰੂਪੀ ਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਤੋਂ ਅਲਾਵਾ ਕਿਤੇ ਹੋਰ ਵੀ ਆਸ ਲਾਈ ਬੈਠੇ ਹਨ।

ਖੈਰ ਮੈਂ ਦਿਲੋਂ ਧਨਵਾਦੀ ਹਾਂ ਵੀਰ ਬੰਤਾ ਸਿੰਘ ਦਾ ਜਿਨਾਂ ਨੇ ਅੱਜ (02-10-2016) ਦੀ ਸਵੇਰੇ ਵਾਲੀ ਕੱਥਾ ਦੌਰਾਨ, ਦੁਰਗਾ/ਭਗਉਤੀ ਕੀ ਵਾਰ ਵਿਚ ਆਏ 3 ਵਾਰ ਭਗਉਤੀ ਸ਼ਬਦ ਵਿਚੋਂ ਇਕ “ਵਾਰ ਸ੍ਰੀ ਭਗਉਤੀ ਜੀ ਕੀ” ਵਿੱਚ ਭਗਉਤੀ ਦੇ ਅਰਥ ਦੁਰਗਾ ਦੇਵੀ ਕੀਤੇ ਹਨ। ਆਸ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਵਲੋਂ ਕੱਚੀ ਬਾਣੀ ਵਿਰੁਧ ਹੋ ਰਹੇ ਵਾਧੂ ਪ੍ਰਚਾਰ ਸਦਕਾ ਜਲਦੀ ਹੀ ਇਹ ਬਾਕੀ ਦੋ ਵਾਰ ਆਇ ਸ਼ਬਦ ਦੇ ਵੀ ਸਹੀ ਅਰਥ “ਦੁਰਗਾ” ਜ਼ਰੂਰ ਕਰਣਗੇ ।

ਭੁਲਾਂ ਚੁਕਾਂ ਲਈ ਖਿਮਾ ਦਾ ਜਾਚਕ
ਕੰਵਲਪਾਲ ਸਿੰਘ

ਨੋਟ : ਇਹ ਕਥਾ ਦੀ ਵੀਡਿਉ/ਆਡੀਉ ਜਿਹੜੇ ਵੀਰ ਚਾਉਣ ਮੈਂਨੂੰ kawalpalsingh20@gmail.com ਉਤੇ ਈ-ਮੇਲ ਕਰ ਕੇ ਮੰਗਵਾ ਸਕਦੇ ਨੇ ।

ਚਲਦਾ…


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top