ਪਿਛਲੇ ਭਾਗ ਵੀ ਜ਼ਰੂਰ ਪੜ੍ਹੋ :
{ਭਾਗ-1}
;
{ਭਾਗ-2} ;
{ਭਾਗ-3};
{ਭਾਗ-4};
{ਭਾਗ-5};
{ਭਾਗ-6};
{ਭਾਗ-7}
ਅੱਜ 03 Oct 2016 ਇਕ ਵਾਰ ਫਿਰ ਬੰਤਾ ਸਿੰਘ ਜੀ ਨੂੰ ਸੁਣਨ ਦਾ
ਮੌਕਾ ਮਿਲਿਆ ਅਤੇ ਉਹਨਾਂ ਵਲੋਂ ਕੀਤੀ ਜਾ ਰਹੀ ਕਥਾ ਬਾਬਤ
ਇਕ ਕਹਾਵਤ ਬੜੀ ਹੀ ਸਟੀਕ ਹੈ ਕਿ “ਜੇ ਅਗਰ ਝੂਠ ਬਾਰ-ਬਾਰ ਬੋਲਿਆ ਜਾਇ ਤਾਂ ਸੱਚ ਹੀ ਜਾਪਦਾ
ਹੈ” ਪਰ ਜਦੋਂ ਪਰਖ ਹੁੰਦੀ ਹੈ, ਤਾਂ ਸੱਚ ਦੀ ਕਸਵੱਟੀ ਅੱਗੇ ਟਿਕਦਾ ਨਹੀਂ ।
“ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ
ਕੋਇ ॥”
ਸੱਤਾ ਉਤੇ ਕਾਬਜ ਕੋਈ ਧੜਾ ਕਈਂ ਵਾਰ ਇਕ ਝੂਠੀ ਗੱਲ ਦਾ ਪ੍ਰਚਾਰ ਵੀ
ਬਾਰ-ਬਾਰ ਇਸੇ ਲਈ ਕਰਦਾ ਜਾਂ ਕਰਾਉਂਦਾ ਹੈ, ਤਾਂ ਜੋ ਆਪਣੀ ਨਾਕਾਮੀਆਂ ਛੁਪਾਉਣ ਲਈ ਉਸਨੂੰ
ਕੁਝ ਮਿਲ ਜਾਇ ਅਤੇ ਆਵਾਮ ਉਹਨਾਂ ਕੰਮਾਂ ਬਾਰੇ ਸਵਾਲ ਹੀ ਨਾ ਕਰ ਸਕੇ, ਜਿਹਨਾਂ ਕਾਰਜਾਂ
ਦੇ ਪੂਰੇ ਹੋਣ ਦੀ ਆਸ ਵਿਚ, ਅਪਣੇ ਮੱਤ ਦਾ ਦਾਨ ਬਖਸ਼ ਕੇ ਆਵਾਮ ਨੇ ਉਸ ਧੜੇ ਨੂੰ ਸੱਤਾ
ਸੌਂਪੀ ਸੀ। ਅੰਦਰ ਖਾਤੇ,
ਇਸ ਝੂਠ ਬਾਬਤ ਪ੍ਰਧਾਨ ਤੋਂ ਲੈ ਕੇ ਇਕ ਆਮ ਮੈਂਬਰ ਤੱਕ, ਸਭ ਜਾਣੂ ਹੁੰਦੇ ਨੇ,
ਪਰ ਆਪਣੇ ਸਵਾਰਥਾਂ ਕਾਰਣ ਜਾਂ ਗੁਰੂ ਪ੍ਰਤੀ ਦ੍ਰਿੜਤਾ ਨਾ ਹੋਣ
ਕਾਰਣ ਸੱਚ ਬੋਲਣ ਦੀ ਹਿਮੰਤ ਨਹੀਂ ਕਰਦੇ ।
ਦਿੱਲੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕਰੀਬ ਕਰੀਬ ਇਹ ਹੀ ਹਾਲ ਹੈ, ਵੋਟ ਮੰਗਿਆ
ਗੁਰੂ ਦੇ ਨਾਮ ਉਤੇ, ਸਮਾਜ ਦੇ ਭਲੇ ਦੇ ਨਾਮ ਉਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ,
ਪ੍ਰਸਾਰ ਦੇ ਨਾਮ ਉਤੇ ਪਰ ਜੋ ਕੁਝ ਅਸੀਂ ਅੱਜ ਦੇਖ ਰਹੇਂ ਹਾਂ, ਇਹ ਸਾਰੇ ਦਾਵੇ ਇਹਨਾਂ ਦੇ
ਭਾਈਵਾਲਾਂ ਦੇ ਜੁਮਲਿਆਂ ਵਾਂਗ ਹੀ ਫੋਕੇ ਸਾਬਤ ਹੋ ਰਹੇ ਨੇ ।
ਪਿਛਲੇ ਦੋ ਦਿਨਾਂ ਵਿਚ ਗੁਰੁਦੁਆਰਾ
ਬੰਗਲਾ ਸਾਹਿਬ ਦੀ ਸਟੇਜ ਤੋਂ ਵੀ ਇਹ ਹੀ ਸਭ ਕੀਤਾ ਜਾ ਰਿਹਾ, ਬਾਰ-ਬਾਰ ਜਿੱਥੇ ਰਾਮ-ਸ਼ਯਾਮ
ਦੇ ਲਿਖੇ ਅਖੌਤੀ ਦਸਮ ਗ੍ਰੰਥ ਨੂੰ “ਗੁਰੂ ਗੋਬਿੰਦ ਸਿੰਘ ਸਾਹਿਬ” ਜੀ ਦੀ ਰਚਨਾ ਦੱਸ ਕੇ
ਪ੍ਰਚਾਰਿਆ ਜਾ ਰਿਹਾ, ਉੱਥੇ ਅੱਜ 03-10-2016 ਨੂੰ ਤਾਂ ਜੀਵੇਂ ਝੂਠ ਦੀ ਹੱਦ ਹੀ ਹੋ ਗਈ,
ਜਦੋਂ ਭਾਈ ਬੰਤਾ ਸਿੰਘ ਨੇ ਇਹ ਬੋਲ ਦਿਤਾ ਕਿ “ਦਸਮ ਗ੍ਰੰਥ,
ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ”, ਕੋਈ ਪੁਛੇ ਕਿ ਭਾਈ ਸੁਣਾਂ ਫਿਰ “ਬਾਬਾ ਫਰੀਦ ਜੀ
ਦੇ ਸ਼ਲੋਕਾਂ” ਦਾ ਕੀ ਟੀਕਾ ਕੀਤਾ ? ਪਰ ਪੁਛੇ ਕੌਣ ? ਅਤੇ ਇਹ ਗ੍ਰੰਥ ਤਾਂ ਵੈਸੇ
ਹੀ ਮੁਸਲਮਾਨਾਂ ਨੂੰ ਦੈਂਤ ਦਸਦਾ ਹੈ, ਆਸ ਹੈ ਕਿ ਬੰਤਾ ਸਿੰਘ ਜੀ ਸਾਡੇ ਗਿਆਨ ਵਿਚ ਵਾਧਾ
ਕਰਣਗੇਂ?
ਫਿਰ ਇਹ ਵੀਰ ਨੇ ਕਥਾ ਦੇ ਦੌਰਾਨ ਇਕ ਹੋਰ ਦਾਵਾ ਕੀਤਾ ਕਿ
“ਭਗਉਤੀ ਕੀ ਵਾਰ, ਰਾਮ-ਅਵਤਾਰ (ਰਾਮਾਇਣ) ਅਤੇ ਕ੍ਰਿਸ਼ਨ ਅਵਤਾਰ,
ਇਹ ਤਿੰਨੇ ਰਚਨਾਂਵਾਂ ਬੀਰ ਰਸ ਲਈ ਲਿਖੀਆਂ।”
ਇਸ ਦਾਅਵੇ ਨੂੰ ਝੂਠ ਸਾਬਤ ਕਰਨ ਲਈ ਮੈਨੂੰ ਕਿਸੇ ਤਰਕ ਦੀ ਲੋੜ
ਨਹੀਂ, ਬਸ ਕ੍ਰਿਸ਼ਨ ਅਵਤਾਰ ਨਾਮਕ ਰਚਨਾ ਦੇ ਅਧਿਆਇ (ਵਿਸ਼ਾ-ਸੂਚੀ)
ਸਾਂਝੀ ਕਰ ਰਿਹਾ ਹਾਂ, ਆਸ ਹੈ ਕਿ ਸੱਚ ਦੀ ਕਸਵੱਟੀ ਅੱਗੇ ਇਹ ਝੂਠ ਵੀ ਟਿਕ ਨਹੀਂ ਸਕੇਗਾ…
(ਵਿਸ਼ਾ-ਸੂਚੀ)
1. ਅਥ ਕ੍ਰਿਸ਼ਨਾ ਅਵਤਾਰ ਇਕੀਸਮੋਂ ਅਵਤਾਰ ਕਥਨੰ ।
2. ਅਥ ਦੇਵੀ ਜੂ ਕੀ ਉਸਤਤ ਕਥਨੰ ।
3. ਅਥ ਪ੍ਰਿਥਮੀ ਬ੍ਰਹਮਾ ਪਹਿ ਪੁਕਾਰਤ ਭਈ ।
4. ਅਥ ਦੇਵਕੀ ਕੋ ਜਨਮ ਕਥਨੰ ।
5. ਅਥ ਦੇਵਕੀ ਕੋ ਬਰ ਢੂੰਢਬੋ ਕਥਨੰ ।
6. ਅਥ ਦੇਵਕੀ ਕੋ ਬਿਆਹ ਕਥਨੰ ।
7. ਅਥ ਦੇਵਕੀ ਬਸਦੇਵ ਕੈਦ ਕੀਬੋ ।
8. ਪ੍ਰਥਮ ਪੁਤਰ ਦੇਵਕੀ ਕੇ ਜਨਮ ਕਥਨੰ ।
9. ਅਥ ਬਲਭਦ੍ਰ ਜਨਮ ।
10. ਅਥ ਕ੍ਰਿਸ਼ਨ ਜਨਮ ।
11. ਅਥ ਦੇਵਕੀ ਬਸਦੇਵ ਛੋਰਬੋ ।
12. ਕੰਸ ਮੰਤ੍ਰੀਅਨ ਸੋ ਬਿਚਾਰ ਕਰਤ ਭਇਆ ।
13. ਅਥ ਨਾਮਕਰਣ ਕਥਨੰ ।
14. ਅਥ ਸਾਰਾ ਬਿਸਵ ਮੁਖ ਸੋ ਕ੍ਰਿਸ਼ਨ ਜੀ ਜੋਧਾ ਕੋ ਦਿਖਾਈ ।
15. ਅਥ ਮਾਖਨਚੋਰ ਖੈਬੋ ਕਥਨੰ ।
ਇਸ ਰਚਨਾ ਕ੍ਰਿਸ਼ਨਾਵਤਾਰ ਦੀ ਵਿਸ਼ੇ-ਸੂਚੀ
ਵਿਚ ਇਹਨਾਂ ਵਿਸ਼ਿਆਂ ਤੋਂ ਅਲਾਵਾ, ਇਸ ਤੋਂ ਤਿੰਨ ਗੁਨੇ ਅਧਿਆਇ ਹੋਰ ਵੀ ਹਨ, ਇਹਨਾਂ
ਨੂੰ ਪੜ ਕਿ ਸੰਗਤ ਆਪ ਫੈਸਲਾ ਕਰੇ, ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ ਜਾਂ
ਕਿਸੇ ਹਿੰਦੂ ਕਵੀ ਰਾਮ-ਸ਼ਿਆਮ ਵਲੋਂ ਲਿਖੀ ਕ੍ਰਿਸ਼ਨ ਦੀ ਜਨਮਗਾਥਾ ।
ਆਸ ਹੈ ਕਿ ਜਿਸ ਬੁਲੰਦ ਆਵਾਜ਼ ਵਿੱਚ ਵੀਰ
ਬੰਤਾ ਸਿੰਘ ਜੀ ਨੇ ਇਸ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਿਹਾ ਹੈ, ਉਸੇ
ਬੁਲੰਦ ਅਵਾਜ ਵਿਚ “ਅਥ ਦੇਵਕੀ ਕੋ ਜਨਮ ਕਥਨੰ”, “ਅਥ ਦੇਵਕੀ ਕੋ ਬਰ ਢੂੰਢਬੋ ਕਥਨੰ”, “ਅਥ
ਦੇਵਕੀ ਕੋ ਬਿਆਹ ਕਥਨੰ”, “ਅਥ ਦੇਵਕੀ ਬਸਦੇਵ ਕੈਦ ਕੀਬੋ”, “ਪ੍ਰਥਮ ਪੁਤਰ ਦੇਵਕੀ ਕੇ ਜਨਮ
ਕਥਨੰ”, “ਅਥ ਬਲਭਦ੍ਰ ਜਨਮ”, “ਅਥ ਕ੍ਰਿਸ਼ਨ ਜਨਮ”, “ਅਥ ਦੇਵਕੀ ਬਸਦੇਵ ਛੋਰਬੋ”, “ਕੰਸ
ਮੰਤ੍ਰੀਅਨ ਸੋ ਬਿਚਾਰ ਕਰਤ ਭਇਆ” ਇਤਿਆਦਿ ਵਿਸਿਆਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ
ਜ਼ਰੂਰ ਸੰਗਤਾਂ ਨੂੰ ਦੱਸਣਗੇ ।