Share on Facebook

Main News Page

ਬਚਿੱਤਰ ਨਾਟਕ 'ਚ ਵਿਸ਼ਣੂ ਦਾ ਦਸਵਾਂ ਅਵਤਾਰ: ਬ੍ਰਹਮਾ ਅਵਤਾਰ !
-: ਗੁਰਮੀਤ ਸਿੰਘ ਸਿੱਡਨੀ

* ਪਿਛਲੇ ਅੰਕ 'ਚ ਆਏ ਅਵਤਾਰਾਂ ਬਾਰੇ ਪੜ੍ਹੋ:
ਮੱਛ ਅਵਤਾਰ,
ਕੱਛ ਅਵਤਾਰ, ਕ੍ਰਿਸਨਾਵਤਾਰ, ਨਰ ਨਾਰਾਇਣ ਅਵਤਾਰ, ਮਹਾ ਮੋਹਨੀ ਅਵਤਾਰ, ਬੈਰਾਹ (ਵਾਰਾਹ) ਅਵਤਾਰ, ਨਰਸਿੰਘ ਅਵਤਾਰ, ਬਾਵਨ ਅਵਤਾਰ, ਪਰਸਰਾਮ ਅਵਤਾਰ

(Brahma: Tenth Incarnation of Vishnu)

ਅਥ ਬ੍ਰਹਮਾ ਅਵਤਾਰ ਕਥਨੰ
ਸ੍ਰੀ ਭਗਉਤੀ ਜੀ ਸਹਾਇ
ਬਚਿਤ੍ਰ ਨਾਟਕ ਵਿੱਚ ਵਿਸ਼ਣੂ ਦੇ ਚਉਬੀਸ ਅਵਤਾਰਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ, ਜਿਨ੍ਹਾਂ ਵਿਚੋਂ ਦਸਵਾਂ ਅਵਤਾਰ ਬ੍ਰਹਮਾ ਲਿਖਿਆ ਮਿਲਦਾ ਹੈ। ਆਓ ਦੇਖੀਏ, ਇਸ ਦੀ ਕੀ ਹੋਂਦ ਹੈ!

ਚੌਪਈ
ਅਬ ਉਚਰੋ ਮੈਂ ਕਥਾ ਚਿਰਾਨੀ। ਜਿਮ ਉਪਜ੍ਹਯੋ ਬ੍ਰਹਮਾ ਸੁਰ ਗਿਆਨੀ।
ਚਤੁਰਾਨਨ ਅਘ ਓਘਨ ਹਰਤਾ। ਉਪਜ੍ਹਯੋ ਸਕਲ ਸ੍ਰਿਸਟਿ ਕੋ ਕਰਤਾ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਹੁਣ ਇਸ ਚੌਪਈ ਦਾ ਲੇਖਕ (ਇਕ) ਪੁਰਾਣੀ ਕਥਾ ਦਾ ਉੱਚਾਰਣ ਕਰਦਾ ਹੈ ਜਿਵੇਂ ਕਿ ਗਿਆਨਵਾਨ ਬ੍ਰਹਮਾ ਦੇਵਤਾ ਉਤਪੰਨ ਹੋਇਆ ਸੀ। (ਜੋ) ਚੌਹਾਂ ਮੁਖਾਂ ਵਾਲਾ, ਪਾਪ-ਹਰਨ ਵਾਲਾ ਅਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਪੈਦਾ ਹੋਇਆ। ੧।

ਜਬ ਜਬ ਬੇਦ ਨਾਸ ਹੋਇ ਜਾਹੀ। ਤਬ ਤਬ ਪੁਨਿ ਬ੍ਰਹਮਾ ਪ੍ਰਗਟਾਹੀ।
ਤਾ ਤੇ ਬਿਸਨ ਬ੍ਰਹਮ ਬਪੁ ਧਰਾ। ਚਤੁਰਾਨਨ ਕਰ ਜਗਤ ਉਚਰਾ। ੨।

ਅਰਥ: ਜਦੋਂ ਜਦੋਂ ਵੇਦਾਂ ਦਾ ਨਾਸ਼ ਹੋ ਜਾਂਦਾ ਹੈ, ਤਦੋਂ ਤਦੋਂ ਫਿਰ ਬ੍ਰਹਮਾ ਪ੍ਰਗਟ ਹੁੰਦਾ ਹੈ। ਇਸ ਲਈ ਵਿਸ਼ਣੂ ਹੀ ਬ੍ਰਹਮਾ ਦਾ ਰੂਪ ਧਾਰਨ ਕਰਦਾ ਹੈ ਅਤੇ ਜਗਤ (ਉਸ ਨੂੰ) ੱਚੌਹਾਂ ਮੁਖਾਂ ਵਾਲਾ (ਚਤੁਰਾਨਨ) ਕਹਿੰਦਾ ਹੈ। ੨।

ਜਬ ਹੀ ਬਿਸਨ ਬ੍ਰਹਮ ਬਪੁ ਧਰਾ। ਤਬ ਸਬ ਬੇਦ ਪ੍ਰਚੁਰ ਜਗਿ ਕਰਾ।
ਸਾਸਤ੍ਰ ਸਿੰਮ੍ਰਿਤ ਸਕਲ ਬਨਾਏ। ਜੀਵ ਜਗਤ ਕੇ ਪੰਥਿ ਲਗਾਇ। ੩।

ਅਰਥ: ਜਦੋਂ ਹੀ ਵਿਸ਼ਣੂ ਨੇ ਬ੍ਰਹਮਾ ਦਾ ਰੂਪ ਧਾਰਿਆ, ਤਦੋਂ ਹੀ ਸਾਰੇ ਜਗਤ ਵਿੱਚ ਵੇਦਾਂ ਦਾ ਪ੍ਰਚਾਰ ਕੀਤਾ। ਸਾਰੇ ਸ਼ਾਸਤ੍ਰ ਅਤੇ ਸਮ੍ਰਿਤੀਆਂ ਬਣਾਈਆਂ ਅਤੇ ਜਗਤ ਦੇ ਜੀਵਾਂ ਨੂੰ (ਅਧਿਆਤਮਿਕ) ਮਾਰਗ ਉਤੇ ਪਾਇਆ। ੩।

ਜੇ ਜੇ ਹੁਤੇ ਅਘਨ ਕੇ ਕਰਤਾ। ਤੇ ਤੇ ਭਏ ਪਾਪ ਤੇ ਹਰਤਾ।
ਪਾਪ ਕਰਮੁ ਕਹ ਪ੍ਰਗਟਿ ਦਿਖਾਏ। ਧਰਮ ਕਰਮ ਸਬ ਜੀਵ ਚਲਾਏ। ੪।

ਅਰਥ: ਜੋ ਜੋ ਵੀ ਪਾਪ ਕਰਮ ਕਰਨ ਵਾਲੇ ਸਨ, ਉਹ ਸਾਰੇ ਪਾਪਾਂ ਨੂੰ ਹਰਨ ਵਾਲੇ ਹੋ ਗਏ। (ਕਿਉਂਕਿ ਬ੍ਰਹਮਾ ਨੇ) ਪਾਪ-ਕਰਮ ਪ੍ਰਗਟ ਰੂਪ ਵਿੱਚ ਦਸ ਦਿੱਤੇ ਅਤੇ ਸਾਰਿਆਂ ਜੀਵਾਂ ਨੂੰ ਧਰਮ-ਕਰਮ ਵਿੱਚ ਲੀਨ ਕੀਤਾ। ੪।

ਇਹ ਬਿਧਿ ਭਯੋ ਬ੍ਰਹਮ ਅਵਤਾਰਾ। ਸਬ ਪਾਪਨ ਕੋ ਮੇਟਨਹਾਰਾ।
ਪ੍ਰਜਾ ਲੋਕੁ ਸਬ ਪੰਥ ਚਲਾਏ। ਪਾਪ ਕਰਮ ਤੇ ਸਬੈ ਹਟਾਏ। ੫।

ਅਰਥ: ਇਸ ਤਰ੍ਹਾਂ ਬ੍ਰਹਮਾ ਅਵਤਾਰ ਹੋਇਆ ਜਿਹੜਾ ਸਾਰਿਆਂ ਪਾਪਾਂ ਨੂੰ ਮਿਟਾਉਣ ਵਾਲਾ ਸੀ। ਪੂਜਾ ਦੇ ਸਾਰੇ ਲੋਕਾਂ ਨੂੰ ਧਰਮ-ਮਾਰਗ ਉਤੇ ਚਲਾਇਆ ਅਤੇ ਪਾਪ ਕਰਮਾਂ ਤੋਂ ਸਭ ਨੂੰ ਹਟਾਇਆ। ੫।

ਦੋਹਰਾ
ਇਹ ਬਿਧਿ ਪ੍ਰਜਾ ਪਵਿਤ੍ਰ ਕਰ ਧਰਿਯੋ ਬ੍ਰਹਮ ਅਵਤਾਰ।
ਧਰਮ ਕਰਮ ਲਾਗੇ ਸਬੈ ਪਾਪ ਕਰਮ ਕਹ ਡਾਰਿ। ੬।

ਅਰਥ: ਇਸ ਢੰਗ ਨਾਲ ਪ੍ਰਜਾ ਨੂੰ ਪਵਿੱਤਰ ਕਰਨ ਲਈ (ਵਿਸ਼ਣੂ ਨੇ) ਬ੍ਰਹਮਾ ਦਾ ਅਵਤਾਰ ਧਾਰਨ ਕੀਤਾ। ਸਾਰੇ (ਲੋਕ) ਪਾਪ ਕਰਮਾਂ ਨੂੰ ਛਡ ਕੇ ਧਰਮ ਕਰਮ ਵਿੱਚ ਲਗ ਗਏ। ੬।

ਚੌਪਈ
ਦਸਮ ਅਵਤਾਰ ਬਿਸਨ ਕੋ ਬ੍ਰਹਮਾ। ਧਰਿਯੋ ਜਗਤਿ ਭੀਤਰਿ ਸੁਭ ਕਰਮਾ।
ਬ੍ਹਹਮ ਬਿਸਨ ਮਹਿ ਭੇਦੁ ਨ ਲਹੀਐ। ਸਾਸਤ੍ਰ ਸਿੰਮ੍ਰਿਤਿ ਭੀਤਰ ਇਮ ਕਹੀਐ। ੭।

ਇਤਿ ਸ੍ਰੀ ਬਚਿਤ੍ਰ ਨਾਟਕੇ ਬ੍ਰਹਮਾ ਦਸਮੇ ਅਵਤਾਰ ਸਪਾਪਤਮ ਸਤੁ ਸੁਭਮ ਸਤੁ। ੧੦।

ਅਰਥ: ਵਿਸ਼ਣੂ ਦਾ ਦਸਵਾਂ ਅਵਤਾਰ ਬ੍ਰਹਮਾ ਹੈ ਜੋ ਜਗਤ ਵਿੱਚ ਸ਼ੁਭ ਕਰਮ ਕਰਨ ਲਈ ਧਰਿਆ ਗਿਆ। ਬ੍ਰਹਮਾ ਅਤੇ ਵਿਸ਼ਣੂ ਵਿੱਚ (ਕਿਸੇ ਪ੍ਰਕਾਰ ਦਾ ਕੋਈ) ਭੇਦ ਨਹੀਂ ਸਮਝਣਾ ਚਾਹੀਦਾ। ਇਸ ਤਰ੍ਹਾਂ ਸ਼ਾਸਤ੍ਰ ਅਤੇ ਸਮ੍ਰਿਤੀਆਂ ਵਿੱਚ ਕਿਹਾ ਗਿਆ ਹੈ। ੭।

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਦਸਵੇਂ ਅਵਤਾਰ ਬ੍ਰਹਮਾ ਦੀ ਕਥਾ ਸਮਾਪਤ, ਸਭ ਸ਼ੁਭ ਹੈ। ੧੦।

ਆਓ ਹੁਣ ਦੇਖੀਏ ਕਿ ਬ੍ਰਹਮਾ ਅਵਤਾਰ ਨੇ ਕਿਹੜੇ ਪਾਪ ਖੱਤਮ ਕੀਤੇ ਜਾਂ ਇੰਜ ਕਹਿ ਲਓ, ਕਿ ਕੀ ਹੁਣ ਪਾਪ ਨਹੀਂ ਹੋ ਰਹੇ? ਇਹ ਵੀ ਸਮਝ ਨਹੀਂ ਆ ਰਹੀ ਕਿ ਇੰਜ ਵਿਸਣੂ ਨੂੰ (੨੪) ਅਵਤਾਰ ਲੈਣ ਦੀ ਕਿਉਂ ਜ਼ਰੂਰਤ ਪੈਂਦੀ ਰਹੀ? ਕੀ ਉਹ ਆਪ ਦੁੱਨੀਆਂ ਦਾ ਭਲਾ ਕਰਨ ਵਿੱਚ ਅਸਮਰਥ ਰਿਹਾ?

ਕਿਤਾਬ ਗੁਰੁਮਤ ਸੁਧਾਕਰ (ਪਹਿਲੀ ਐਡੀਸ਼ਨ ੧੮੯੮ ਅਤੇ ਨਵੀਂ ਸੋਧੀ ਐਡੀਸ਼ਨ: ਮਈ ੨੦੦੫) ਦੇ ਪੰਨੇ ੧੯੬-੯੭ ਵਿਖੇ ਭਾਈ ਕ੍ਹਾਨ ਸਿੰਘ ਨਾਭਾ ਨੇ ਇੰਜ ਲਿਖਿਆ ਹੋਇਆ ਹੈ:

(੩੮੫) ਬ੍ਰਹਮਾ ਵਡਾ ਅਖਾਂਇਦਾ, ਨਾਭਿਕਵਲ ਦੀ ਨਾਲਿ ਸਮਾਣਾ।
ਆਵਾਗਵਣ ਅਨੇਕ ਜੁਗ, ਓੜਕ ਵਿੱਚ ਹੋਆ ਹੈਰਾਣਾ।
ਓੜਕ ਕੀਤੋਸ ਆਪਣਾ ਆਪ ਗਣਾਇਐ ਭਰਮ ਭੁਲਾਣਾ।
ਚਾਰੇ ਵੇਦ ਵਖਾਣਦਾ, ਚਤੁਰਮੁਖੀ ਹੋਇ ਖਰਾ ਸਿਆਣਾ, ਲੋਕਾਂ ਨੋ ਸਮਝਾਇਂਦਾ, ਵੇਖ ਸਰਸੁਤੀ ਰੂਪ ਲੁਭਾਣਾ।
ਛਾਰੇ ਵੇਦ ਗਵਾਇਕੈ, ਗਰਬ ਗਰੂਰੀ ਕਰ ਪਯਤਾਣਾ, ਅਕਥ ਕਥਾ ਨੇਤਿ ਨੇਤਿ ਵਖਾਣਾ।

(ਦੇਖੋ ਫੁੱਟਨੋਟ): ਇਸ ਕਥਾ ਦੇ ਲਿਖਣ ਦਾ ਭਾਵ ਏਹ ਹੈ ਕਿ ਕੋਈ ਦੇਵੀ ਦੇਵਤਾ ਵਾਹਿਗੁਰੂ ਦੀ ਮਹਿਮਾ ਨੂੰ ਨਹੀਂ ਪਹੁੰਚ ਸਕਦਾ. ਇੱਕ ਓਹੀ ਨਿਰਵਿਕਾਰ ਅਤੇ ਸ਼ੁੱਧ ਹੈ. ਬਾਕੀ ਸਭ ਭੁੱਲਣਹਾਰ ਗੁਨਹਗਾਰ ਹਨ. ਸਭ ਤੋਂ ਵੱਡਾ ਹਿੰਦੁਮਤ ਅਨੁਸਾਰ ਜਗਤ ਦਾ ਕਰਤਾ ਵੇਦਾਂ ਦਾ ਕਵੀ, ਬ੍ਰਹਮਾ ਅਹੰਕਾਰ ਦਾ ਫਲ ਭੋਗਣ ਲਈ ਕਮਲ ਦੀ ਨਾਲੀ ਵਿੱਚ ਭਟਕਦਾ ਫਿਰਿਆ ਅਤੇ ਸਰਸਵਤੀ ਦੇ ਰੂਪ ਪਰ ਮੋਹਿਤ ਹੋ ਕੇ ਕਾਮੀ ਬਣਿਆ, ਅਤੇ ਮਹਾਂਭੈਰਵ ਤੋਂ ਸਿਰ ਤੁੜਵਾ ਕੇ ਪਛਤਾਯਾ, ਦੇਖੋ ਪਦਮ ਪੁਰਾਣ।

ਇਸ ਪ੍ਰਥਾਇ, ਭਾਈ ਗੁਰਦਾਸ ਦੀ ਵਾਰ ੧੨, ਪਉੜੀ ੭. (ਬ੍ਰਹਮਾ ਦੀ ਕਰਤੂਤ) ਪੜ੍ਹਣ ਦੀ ਕ੍ਰਿਪਾਲਤਾ ਕਰੋ ਜੀ!

ਉਤਾਰਾ ਕਰਤਾ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
੩੦ ਅਕਤੂਬਰ ੨੦੧੫


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top