Share on Facebook

Main News Page

ਬਚਿੱਤਰ ਨਾਟਕ ਦਾ "ਨਰ ਨਾਰਾਇਣ" ਅਵਤਾਰ ਦਾ ਕਥਨ
-: ਗੁਰਮੀਤ ਸਿੰਘ ਸਿੱਡਨੀ

* ਪਿਛਲੇ ਅੰਕ 'ਚ ਆਏ ਅਵਤਾਰਾਂ ਬਾਰੇ ਪੜ੍ਹੋ: ਮੱਛ ਅਵਤਾਰ, ਕੱਛ ਅਵਤਾਰ, ਕ੍ਰਿਸਨਾਵਤਾਰ

[The Third & Fourth Incarnations of Nar & Narain]

ਬਚਿਤ੍ਰ ਨਾਟਕ ਦੇ ਅਖੌਤੀ ਦਸਮ ਗ੍ਰੰਥ ਵਿਖੇ `ਚੌਬੀਸ ਅਵਤਾਰ’ ਸਿਰਲੇਖ ਹੇਠ ਇੱਕ ਰਚਨਾ ਲਿਖੀ ਹੋਈ ਹੈ, ਜਿਸ ਵਿੱਚ ‘ਵਿਸ਼ਣੂ’ ਦੇ (੨੪) ਅਵਤਾਰਾਂ ਦੀਆਂ ਚਰਿਤ੍ਰ-ਕਥਾਵਾਂ ਦਾ ਵਰਣਨ ਕੀਤਾ ਹੋਇਆ ਹੈ। ਹਿੰਦੂ ਧਰਮ ਵਿੱਚ ਅਵਤਾਰਵਾਦ ਅਤੇ (੩੩) ਕਰੋੜ ਦੇਵੀ-ਦੇਵਤਿਆਂ ਦਾ ਵਿਸ਼ੇਸ਼ ਸਥਾਨ ਹੈ। ਇਸ ਤੋਂ ਪਹਿਲਾਂ, “ਮੱਛ ਅਤੇ ਕੱਛ ਅਵਤਾਰਾਂ” ਬਾਰੇ ਜਾਣਕਾਰੀ ਸਾਂਝੀ ਕੀਤੀ ਹੋਈ ਹੈ।

ਆਓ, ਹੁਣ ਇਨ੍ਹਾਂ ਦੇ ਤੀਜੇ ਅਤੇ ਚੌਥੇ ਅਵਤਾਰਾਂ ਦਾ ਕਥਨ ਕਰੀਏ, ਤਾਂ ਜੋ ਪਤਾ ਚਲ ਸਕੇ ਕਿ ਇਨ੍ਹਾਂ ਤੋਂ ਸਿੱਖਾਂ ਨੂੰ ਕੇਹੜੀ ਰੂਹਾਨੀ ਅਤੇ ਦੁਨਿਆਵੀ ਸਿਖਿਆ ਮਿਲਦੀ ਹੈ?

ਅਬ ਨਰ ਨਾਰਾਇਣ ਅਵਤਾਰ ਕਥਨੰ

ਭੁਜੰਗ ਪ੍ਰਯਾਤ ਛੰਦ

ਨਰੰ ਅਉਰ ਨਾਰਾਇਣੰ ਰੂਪ ਧਾਰੀ। ਭਯੋ ਸਾਮੁਹੇ ਸਸਤ੍ਰ ਅਸਤ੍ਰੰ ਸੰਭਾਰੀ।
ਭੰਟ ਐਠਿ ਫੈਟੇ ਭੁੰਜ ਠੋਕਿ ਭੂੰਪ। ਬਜੇ ਸੂਲ ਸੈਲੰ ਭਏ ਆਪ ਰੂਪੰ। ੧੫।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: (ਵਿਸ਼ਣੂ) ਨਰ ਅਤੇ ਨਾਰਾਇਣ ਰੂਪ ਧਾਰ ਕੇ ਅਤੇ ਅਸਤ੍ਰ-ਸ਼ਸਤ੍ਰ ਸੰਭਾਲ ਕੇ (ਦੈਂਤਾਂ ਦੀ ਸੈਨਾ ਦੇ) ਸਾਹਮਣੇ ਹੋਇਆ। ਸ਼ੂਰਵੀਰਾਂ ਨੇ ਪਟਕੇ ਕਸ ਲਏ (ਕਮਰਕਸੇ ਕਰ ਲਏ) ਅਤੇ ਰਾਜਿਆਂ ਨੇ (ਆਪਣੀਆਂ) ਭੁਜਾਵਾਂ ਠੋਕ ਲਈਆਂ। ਤ੍ਰਿਸ਼ੂਲ ਅਤੇ ਬਰਛੇ (ਆਪਸ ਵਿਚ) ਖੜਕਣ ਲਗੇ ਅਤੇ (ਸਾਰੇ ਸੈਨਿਕ) ਤਿਆਰ-ਬਰ-ਤਿਆਰ (‘ਆਪ ਰੂਪੰ’) ਹੋ ਗਏ। ੧੫।

ਪਰਿਯੋ ਆਪ ਮੋ ਲੋਹ ਕ੍ਰੋਹੰ ਅਪਾਰੰ। ਧਰਿਯੋ ਐਸ ਕੈ ਬਿਸਨੁ ਤ੍ਰਿਤੀਆਵਤਾਰੰ।
ਨਰੰ ਏਕੁ ਨਾਰਾਇਣੰ ਦੁਐ ਸਰੂਪੰ। ਦਿਪੈ ਜੋਤਿ ਸਉਦਰ ਜੁ ਧਾਰੇ ਅਨੂਪੰ। ੧੬।

ਅਰਥ: ਬਹੁਤ ਕ੍ਰੋਧ ਨਾਲ ਆਪਸ ਵਿੱਚ ਸ਼ਸਤ੍ਰਾਂ ਨਾਲ ਯੁੱਧ ਹੋਇਆ। ਇਸ ਮੌਕੇ ਵਿਸ਼ਣੂ ਨੇ ਤੀਜਾ ਅਵਤਾਰ ਧਾਰਿਆ। ਇੱਕ ਨਰ ਅਤੇ ਦੂਜਾ ਨਾਰਾਇਣ ਰੂਪ ਸੀ। (ਉਨਾਂ ਨੇ ਜੋ) ਅਨੂਪਮ ਸੌਦਰਯ ਧਾਰਨ ਕੀਤਾ ਹੋਇਆ ਸੀ, ਉਸ ਦੀ ਜੋਤਿ ਪ੍ਰਕਾਸ਼ਮਾਨ ਸੀ। ੧੬।

ਉਠੈ ਟੂਕ ਕੋਪੰ ਗੁਰਜੰ ਪ੍ਰਹਾਰੇ। ਜੁਟੇ ਜੰਗ ਕੋ ਜੰਗ ਜੋਧਾ ਜੁਝਾਰੇ।
ਉਡੀ ਧੂਰਿ ਪੂਰੰ ਛੁਹੀ ਐਨ ਗੈਨੰ। ਡਿਗੇ ਦੇਵਤਾ ਦੈਂਤ ਕੰਪਿਯੋ ਤ੍ਰਿਨੈਨੰ। ੧੭।

ਅਰਥ: (ਸੂਰਮੇ) ਉਠ ਕੇ ਗੁਰਜਾਂ ਦੀ ਮਾਰ ਨਾਲ (ਸਿਰਾਂ ਦੇ ਲੋਹੇ ਦੇ) ਟੋਪਾਂ ਨੂੰ ਟੋਟੇ ਟੋਟੇ ਕਰ ਰਹੇ ਸਨ। ਜੰਗ ਦੇ ਜੁਝਾਰੂ ਯੋਧੇ ਯੁੱਧ ਵਿੱਚ ਜੁਟੇ ਹੋਏ ਸਨ। (ਉਨ੍ਹਾਂ ਦੇ ਯੁੱਧ ਕਰਦਿਆਂ ਜੋ) ਧੂੜ ਉਡੀ, ਉਹ ਸਾਰੇ ਆਕਾਸ਼ ਵਿੱਚ ਛਾ ਗਈ। ਦੇਵਤੇ ਅਤੇ ਦੈਂਤ (ਯੁੱਧ-ਭੂਮੀ ਵਿਚ) ਡਿਗਣ ਲਗੇ ਅਤੇ ਸ਼ਿਵ ਵੀ ਕੰਬਣ ਲਗਿਆ। ੧੭।

ਗਿਰੇ ਬੀਰ ਏਕੰ ਅਨੇਕੰ ਪ੍ਰਕਾਰੰ। ਸੁਭੈ ਜੰਗ ਮੋ ਜੰਗ ਜੋਧਾ ਜੁਝਾਰੰ।
ਪਰੀ ਤਛ ਮੁਛੰ ਸਭੈ ਅੰਗ ਭੰਗੰ। ਮਨੋ ਪਾਨ ਕੈ ਭੰਗ ਪੌਢੇ ਮਲੰਗੰ। ੧੮।

ਅਰਥ: ਇੱਕ ਇੱਕ ਕਰਕੇ ਅਨੇਕ ਤਰ੍ਹਾਂ ਨਾਲ ਯੁੱਧ-ਵੀਰ ਡਿਗ ਰਹੇ ਸਨ। ਜੁਝਾਰੂ ਯੋਧੇ ਜੰਗ ਵਿੱਚ ਜੁਟੇ ਹੋਏ ਸ਼ੋਭ ਰਹੇ ਸਨ। (ਯੋਧਿਆਂ ਦੀਆਂ ਲਾਸ਼ਾਂ) ਵੱਢੀਆਂ ਟੁਕੀਆਂ ਅਤੇ ਅੰਗ-ਭੰਗ ਹੋਈਆਂ ਪਈਆਂ ਸਨ। (ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਭੰਗ ਪੀ ਕੇ ਮਲੰਗ ਸੁਤੇ ਪਏ ਹੋਣ। ੧੮।

ਦਿਸਾ ਮਉ ਨ ਆਈ ਅਨੀ ਦੈਂਤ ਰਾਜੰ। ਭਜੈ ਸਰਬ ਦੇਵੰ ਤਜੇ ਸਰਬ ਸਾਜੰ।
ਗਿਰੇ ਸੰਜ ਪੁੰਜ ਸਿਰੰ ਬਾਹੁ ਬੀਰੰ। ਸੁਭੈ ਬਾਨ ਜਿਉ ਚੇਤਿ ਪੁਹਪੰ ਕਰੀਰੰ। ੧੯।

ਅਰਥ: ਦੈਂਤ ਰਾਜੇ ਦੀ ਸੈਨਾ ਦਿਸਣ ਵਿੱਚ ਨਹੀਂ ਆਈ (ਅਰਥਾਤ ਭਜ ਗਈ)। (ਉਧਰ) ਦੇਵਤੇ ਵੀ ਸਾਰਾ ਸਾਜ਼ੋ-ਸਾਮਾਨ ਛਡ ਕੇ ਭਜ ਗਏ। (ਯੁੱਧ-ਭੂਮੀ ਵਿੱਚ ਬਹੁਤ ਸਾਰੇ) ਸ਼ੂਰਵੀਰਾਂ ਦੇ ਸਿਰ, ਬਾਹਾਂ ਅਤੇ ਕਵਚਾਂ ਦੇ ਝੁੰਡ ਡਿਗੇ ਪਏ ਸਨ। ਬਾਣ (ਕਵਚਾਂ ਵਿਚ) ਇੰਜ ਸ਼ੋਭ ਰਹੇ ਸਨ ਜਿਵੇਂ ਚੇਤਰ ਦੇ ਮਹੀਨੇ ਵਿੱਚ ਕਰੀਰਾਂ ਨੂੰ ਫੁਲ ਲਗੇ ਹੁੰਦੇ ਹਨ। ੧੯।

ਜਬੈ ਜੰਗ ਹਾਰਿਯੋ ਕੀਯੋ ਬਿਸਨ ਮੰਤ੍ਰੰ। ਭਯੋ ਅੰਤ੍ਰਧ੍ਹਯਾਨੰ ਕਰਿਯੋ ਜਾਨੁ ਤੰਤੰ।
ਮਹਾ ਮੋਹਨੀ ਰੂਪ ਧਰਿਯੋ ਅਨੂਪੰ। ਛਕੇ ਦੇਖਿ ਦੋਊ ਦਿਤਿਯਾਦਿਤਿ ਭੂਪੰ। ੨੦।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰ ਨਾਰਾਣਿ ਅਵਤਾਰ ਚਤੁਰਥ ਸੰਪੂਰਨੰ। ੪।

ਅਰਥ: ਜਦੋਂ (ਦੋਹਾਂ ਧਿਰਾਂ ਨੇ ਇਸ ਤਰ੍ਹਾਂ) ਯੁੱਧ ਵਿੱਚ ਹਾਰ ਖਾ ਲਈ (ਤਦੋਂ) ਵਿਸ਼ਣੂ ਨੇ ਵਿਚਾਰ ਕੀਤਾ ਅਤੇ ਅੰਤਰ-ਧਿਆਨ ਹੋ ਗਿਆ ਮਾਨੋ (ਉਸ ਨੇ ਕੋਈ) ਤੰਤਰ ਕੀਤਾ ਹੋਵੇ। (ਫਿਰ) ਮਹਾ ਮੋਹਨੀ ਦਾ ਅਨੂਪਮ ਰੂਪ ਧਾਰਨ ਕੀਤਾ, (ਜਿਸ ਨੂੰ) ਵੇਖ ਕੇ ਦੇਵਤੇ ਅਤੇ ਦੈਂਤ ਰਾਜੇ ਬਹੁਤ ਪ੍ਰਸੰਨ ਹੋਏ। ੨੦।

ਇਥੇ ਸ੍ਰੀ ਬਚਿਤ੍ਰ ਨਾਟਕ ਦਾ ਨਰ (ਤੀਜਾ ਅਤੇ) ਨਾਰਾਇਣ ਚੌਥਾ ਅਵਤਾਰ ਵਰਣਨ ਸਮਾਪਤ। ੪।

ਦੇਖੋ, ਬਚਿਤ੍ਰ ਨਾਟਕ ਦਾ ਵਿਸ਼ਣੂ ਕਿਵੇਂ ਅਲਗ ਅਲਗ ਅਵਤਾਰ ਧਾਰ ਲੈਂਦਾ ਹੈ ਅਤੇ ਦੈਂਤਾਂ ਨਾਲ ਯੁੱਧ ਕਰਦਾ ਹੈ ਅਤੇ ਲੜਾਈ ਤੋਂ ਬਾਅਦ ਮਹਾਮੋਹਿਨੀ ਦਾ ਅਵਤਾਰ ਧਾਰਦਾ ਹੈ, ਜਿਸ ਦਾ ਵਰਣਨ ਅਗਲੇ ਲੇਖ ਦੁਆਰਾ ਸਾਂਝਾ ਕਰਨ ਦਾ ਓਪਰਾਲਾ ਕੀਤਾ ਜਾਵੇਗਾ! ਕੀ ਇਸ ਤਰ੍ਹਾਂ ਦੇ ਬੇ-ਅਸੂਲੇ ਪ੍ਰਸੰਗ ਸਿੱਖ ਧਰਮ ਦੇ ਚੌਧਰੀਆਂ ਨੇ ਕਦੇ ਨਹੀਂ ਪੜ੍ਹੇ ਜਾਂ ਐਸੀ ਚੰਡਾਲ ਚੌਕੜੀ ਦੂਸਰੇ ਸਿੱਖਾਂ ਨੂੰ ਕਿਉਂ ਕੁਰਾਹੇ ਪਾ ਰਹੀ ਹੈ?

ਪਰ, ਇਸ ਵਿੱਚ ਕਈ ਸਿੱਖ ਜਥੇਬੰਦੀਆਂ ਅਤੇ ਉਨ੍ਹਾਂ ਦੇ ਅੰਨ੍ਹੇ ਸ਼ਰਧਾਲੂਆਂ ਦਾ ਵੀ ਉਤਨਾ ਹੀ ਕਸੂਰ ਹੈ, ਜਿਹੜੇ “ਗੁਰੂ ਗਰੰਥ ਸਾਹਿਬ” ਦਾ ਆਪ ਸੋਚ-ਸਮਝ ਕੇ ਪਾਠ ਨਹੀਂ ਕਰਦੇ। ਗੁਰਬਾਣੀ ਅਨੁਸਾਰ ਐਸੇ ਖ਼ਿਆਲੀ ਦੇਵੀ-ਦੇਵਤਿਆਂ ਨੂੰ ਕੋਈ ਮਾਣਤਾ ਨਹੀਂ ਦਿੱਤੀ ਹੋਈ ਕਿਉਂਕਿ ਸਿੱਖਾਂ ਨੂੰ ਇੱਕ ਅਕਾਲ ਪੁਰਖ ਨਾਲ ਹੀ ਜੋੜਿਆ ਗਿਆ ਹੈ। ਗੁਰੂ ਅਰਜਨ ਸਾਹਿਬ ਓਪਦੇਸ਼ ਕਰਦੇ ਹਨ:

“ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ॥ ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ॥ ੨॥” (ਗੁਰੂ ਗਰੰਥ ਸਾਹਿਬ: ਪੰਨਾ ੧੧੩੮-੩੯)

ਖਿਮਾ ਦਾ ਜਾਚਕ,

੮ ਸਤੰਬਰ ੨੦੧੩


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top