ਨੋਟ:
ਪਾਠਕਾਂ ਦੀ ਜਾਣਕਾਰੀ ਲਈ ਦਸਣਾ ਜ਼ਰੂਰੀ ਹੈ
ਮਹਿੰਦਰ
ਸਿੰਘ ਸੋਹੀ ਉਰਫ
ਮਹਿੰਦਰ ਸਿੰਘ ਖ਼ਾਲਸਾ
ਉਰਫ ਪ੍ਰੋ. ਮਹਿੰਦਰ ਸਿੰਘ
(ਜੋ ਇਸ ਪੋਸਟ ਵਿੱਚ ਸ. ਬਲਰਾਜ ਸਿੰਘ ਨੇ ਸੰਬੋਧਨ ਵਰਤਿਆ ਹੈ)
ਇਹ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਬਹੁਤ ਨਿਕਟ ਵਰਤੀ
ਹੈ, ਤੇ ਇਹ ਭਾਈ ਢੱਡਰੀਆਂਲੇ ਅਤੇ ਨਿਊਜ਼ੀਲੈਂਡ ਦੀ ਫੰਡਰ ਗਾਂ ਹਰਨੇਕ ਦੇ
ਵਿਚਕਾਰ ਇਕ ਸੂਤਰਧਾਰ ਜਾਂ ਕੜੀ ਦੇ ਤੌਰ 'ਤੇ ਵਿਚਰਦਾ ਹੈ।
- ਸੰਪਾਦਕ ਖ਼ਾਲਸਾ ਨਿਊਜ਼
👉 ਲੜੀ ਜੋੜਨ ਲਈ ਵੀ
ਜ਼ਰੂਰ ਪੜ੍ਹੋ।
:
ਪਹਿਲਾ ਭਾਗ,
ਦੂਜਾ ਭਾਗ
ਅਪਗ੍ਰੇਡ ਮਹਿੰਦਰ ਸਿੰਘ ਜੀ ਆਉ ਅਜ ਗਲ ਅੱਗੇ ਤੋਰੀਏ ।
ਅਜ ਕਲ "ਮੋਗੇ" ਵਾਲੇ ਵੀਰਾਂ ਦੀ ਏਕਤਾਂ ਸਬੰਧੀ ਇਕ ਲਿਖਤ ਸ਼ੋਸਲ ਮੀਡੀਏ ਉਪਰ ਘੁੰਮ ਰਹੀ
ਹੈ, ਜੋ ਉਨ੍ਹਾਂ ਲਿਖਿਆ ਉਹ ਬਿਲਕੁਲ ਸਹੀ ਹੈ। ਦਾਸ ਨੇ ਤਾਂ ਆਪਣੀ ਪਹਿਲੀ ਲਿਖਤ ਵਿਚ
ਵੀ ਲਿਖਿਆ ਸੀ ਕੇ ਤੁਸੀ "ਫੰਡਰ ਅਪਗ੍ਰੇਡ" ਨੂੰ ਆਪਣਾ ਆਕਾ ਮਨ ਕੇ ਚਲ ਰਹੇ ਹੋ । ਪਰ ਤੁਸੀਂ
ਉਸਦਾ ਨਾਮ ਸੁਣ ਕੇ ਤਿਲਮਲਾ ਉਠੇ । ਹੁਣ ਕੋਈ ਸ਼ਕ ਨਹੀਂ ਰਹਿ ਗਿਆ । ਤੁਹਾਡਾ ਉਨ੍ਹਾਂ ਨਾਲ
ਸਮਝੌਤਾ ਹੋਇਆ ਹੈ ।
ਕਦੇ ਸਮਾਂ ਸੀ ਜਦੋਂ "ਫੰਡਰ ਅਪਗ੍ਰੇਡ" ਦੀ ਸਵੇਰ ਦਲਜੀਤ ਸਿੰਘ
( ਜਿਸ ਨੂੰ ਇਹ ਵੋਟ ਚੋਰ ਲਿਖਦਾ ਹੁੰਦਾ ਸੀ) ਦੇ ਨਾਮ ਤੋਂ ਸ਼ੁਰੂ ਹੁੰਦੀ ਸੀ ਅਤੇ ਸ਼ਾਮ ਵੀ
ਉਸੇ ਦੇ ਨਾਮ ਉਪਰ ਖਤਮ ਹੁੰਦੀ ਸੀ । ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸਨ । ਕਿ ਮੈਂ
ਇਸ ਬਾਦਲ ਦਲੀਏ ਨੂੰ ਘਰੋਂ ਬਾਹਰ ਨਿਕਲਣਾ ਬੰਦ ਕਰ ਦਿਆਂਗਾ । ਇਸ ਦੇ ਪੈਰਾਂ ਥਲਿਉਂ ਜ਼ਮੀਨ
ਖਿੱਚ ਲਵਾਂਗਾ । ਬਾਦਲ ਦੇ ਟੁਕੜਬੋਚ ਨੂੰ ਮੁੰਹ ਦਿਖਾਉਣ ਜੋਗਾ ਨਹੀਂ ਛੱਡਾਂਗੇ
.........ਵਗੈਰਾ ਵਗੈਰਾ । ਪਰ ਅਚਾਨਕ ਉਹ ਸਭ ਬੰਦ ਹੋ ਗਿਆ ।
ਕੀ ਦਲਜੀਤ ਸਿੰਘ ਦੇ ਪੈਰਾਂ
ਥਲਿਉਂ ਤੁਹਾਡੇ "ਫੰਡਰ ਅਪਗ੍ਰੇਡ" ਨੇ ਜਮੀਨ ਖਿਚ
ਲਈ ??? ਕੀ ਦਲਜੀਤ ਸਿੰਘ ਅਜਕਲ
ਨਿਊਜ਼ੀਲੈਂਡ ਨਹੀਂ ਰਹਿੰਦਾ ਅਤੇ ਕਿਸੇ ਨੂੰ ਮੁੰਹ ਨਹੀਂ ਵਿਖਾਉਂਦਾ ? ਨਹੀਂ ਅਜਿਹਾ ਨਹੀਂ
ਹੈ ।
2017 ਦੇ ਅੱਧ ਵਿੱਚ ਇਕ ਦਿਨ ਭਾਈ
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜਹਾਜ਼ ਦਿਲੀਉਂ ਨਿਊਜ਼ੀਲੈਂਡ ਲਈ ਉੜਦਾ ਹੈ । ਭਾਈ
ਰਣਜੀਤ ਸਿੰਘ ਕੁਝ ਸਮਾਂ ਨਿਊਜ਼ੀਲੈਂਡ ਰੁਕਦੇ ਹਨ । ਪਰ ਸਮਾਗਮ ਕੋਈ ਨਹੀਂ ਕਰਦੇ, ਵਾਪਸ
ਪੰਜਾਬ ਪਹੁੰਚ ਜਾਂਦੇ ਹਨ । ਕੀ ਤੁਸੀਂ ਦਸ ਸਕਦੇ ਹੋ ਕੇ ਅਜਿਹਾ ਕਿਹੜਾ ਜ਼ਰੂਰੀ ਕੰਮ ਸੀ
ਜਿਸ ਲਈ ਭਾਈ ਸਾਬ ਨੂੰ ਸ਼ਪੈਸਲ ਨਿਊਜ਼ੀਲੈਂਡ ਜਾਣਾ ਪਿਆ ?
ਨਹੀਂ ਤੁਸੀ ਨਹੀਂ ਦੱਸੋਗੇ ! ਮੈਂ ਦਸਦਾ ਹਾਂ । ਭਾਈ
ਰਣਜੀਤ ਸਿੰਘ ਜੀ "ਫੰਡਰ ਅਪਗ੍ਰੇਡ" ਨਾਲ ਗੁਪਤ ਮੀਟਿੰਗ ਭਾਵ ਸਮਝੌਤਾ ਕਰਣ ਗਏ ਸਨ ।
ਸਰਦਾਰ ਅਵਤਾਰ ਸਿੰਘ ਤਾਰੀ ਦੇ ਗ੍ਰਹਿ ਵਿਖੇ ਇਨ੍ਹਾਂ ਦੀ ਕਈ ਘੰਟੇ ਮੀਟਿੰਗ ਹੋਈ, ਜਿਸ ਦੇ
ਵਿੱਚ ਦਲਜੀਤ ਸਿੰਘ ਵੀ ਸ਼ਾਮਲ ਸੀ । ਹੁਣ ਸਮਝ ਲੱਗੀ ਦਲਜੀਤ ਸਿੰਘ ਦਾ ਵਿਰੋਧ ਕਿਵੇਂ ਖਤਮ
ਹੋਇਆ । ਉਸ ਮੀਟਿੰਗ ਵਿਚ ਹੀ ਸਾਰਾ ਲੈਣ ਦੇਣ ਤੈਅ ਹੋਇਆ । ਉਸੇ
ਦਿਨ ਤੋਂ ਹੀ ਤੁਸੀਂ ਲੋਕ ਅਪਗ੍ਰੇਡ ਹੋਣੇ ਸ਼ੁਰੂ ਹੋਏ ਹੋ ।
ਉਸ ਦਿਨ ਤੋਂ ਲੈਕੇ ਅੱਜ ਤੱਕ "ਫੰਡਰ ਅਪਗ੍ਰੇਡ" ਨੇ ਪਿਛਾ ਮੁੜ
ਕੇ ਨਹੀਂ ਦੇਖਿਆ । ਤੱਤ ਗੁਰਮਤਿ
ਦੇ ਧਾਰਣੀ ਪ੍ਰਚਾਰਕਾਂ ਨੂੰ ਜਲੀਲ ਕਰਣ, ਗੁਰਬਾਣੀ ਵਿਚ ਅਤਕਥਨੀਆਂ ਹਨ, ਗੁਰੂ ਸਾਹਿਬ ਨੇ
ਆਪਣੇ ਜੀਵਣ ਕਾਲ ਦੌਰਾਨ ਗਲਤ ਫੈਸਲੇ ਕੀਤੇ ਆਦਿ ਦੀਆਂ ਸਟੇਟਮੈਂਟਾਂ ਉਸੇ ਮੀਟਿੰਗ ਦਾ ਹੀ
ਨਤੀਜਾ ਹੈ ।
ਅਪਗ੍ਰੇਡ ਮਹਿੰਦਰ ਸਿੰਘ ਜੀ ਦੁਨੀਆ ਦੀ ਇਕ ਅਟੱਲ ਸਚਾਈ ਹੈ ਕਿ
ਜਦੋਂ ਵੀ ਕਿਤੇ ਸਮਾਜ ਦੀ ਭਲਾਈ ਖਾਤਿਰ ਕੋਈ ਲਹਿਰਾਂ ਉਭਰਦੀਆਂ ਹਨ ਤਾਂ ਉਨ੍ਹਾਂ ਨੂੰ
ਦਬਾਉਣ ਲਈ ਲਹਿਰ ਵਿਰੋਧੀ ਸ਼ਕਤੀਆਂ ਵੀ ਉਸੇ ਸਮਾਜ ਵਿਚੋ ਪੈਦਾ ਕਰ ਦਿਤੀਆਂ ਜਾਂਦੀਆ ਹਨ ।
ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨੇ ਗੁਰਮਤਿ ਦੀ ਰੌਸ਼ਨੀ ਵਿੱਚ ਆਪਣੀਆਂ ਲਿਖਤਾਂ
ਰਾਂਹੀ ਜੋ ਲਹਿਰ ਪੂਜਾਰੀਵਾਦ ਦੇ ਖਿਲਾਫ ਸ਼ੁਰੂ ਕੀਤੀ ਸੀ । ਤੱਤ ਗੁਰਮਤਿ ਨੂੰ ਪ੍ਰਣਾਏ
ਪ੍ਰਚਾਰਕਾਂ ਨੇ ਉਸ ਲਹਿਰ ਨੂੰ ਅਸਮਾਨ ਦੀਆਂ ਬੁਲ਼ੰਦੀਆਂ 'ਤੇ ਪਹੁੰਚਾ ਦਿੱਤਾ ਸੀ ।
ਡੇਰੇਦਾਰ, ਸੰਪਰਦਾਈ ਪੁਜਾਰੀ ਇਸ ਲਹਿਰ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸੀ । ਹੋਰ ਬਹੁਤਾ
ਕੁੱਝ ਲਿਖਣ ਦੀ ਲੋੜ ਨਹੀਂ, ਸਾਰੀ ਸਿੱਖ ਕੌਮ ਇਸ ਵਰਤਾਰੇ ਨੂੰ ਸਮਝ ਰਹੀ ਹੈ ।
ਨਿਊਜ਼ੀਲੈਂਡ ਵਾਲੀ ਬੰਦ ਕਮਰਾ ਮੀਟਿੰਗ ਵੀ ਉਸੇ ਕੜੀ ਦਾ ਹਿੱਸਾ ਸੀ । ਕਾਰਣ ਸਪਸ਼ਟ ਹੈ,
ਪੁਜਾਰੀਵਾਦ ਖਿਲਾਫ ਉਠੀ ਲਹਿਰ ਨੂੰ ਹਾਈਜੈਕ ਕਰਕੇ ਖਤਮ ਕਰਣਾ। ਇਹ ਕਮ ਲਹਿਰ ਦਾ ਹਿਸਾ ਬਣ
ਕੇ ਕੀਤਾ ਜਾ ਸਕਦਾ ਸੀ, ਸੋ ਤੁਹਾਡੇ ਵਰਗੇ ਸਾਬਕਾ ਪੁਜਾਰੀ ਹਿਸਾ ਬਣ ਗਏ ।
੧. ਅਪਗ੍ਰੇਡ ਮਹਿੰਦਰ ਸਿੰਘ ਜੀ ਕੀ ਇਹ
ਸਚ ਨਹੀਂ, ਕਿ ਭਾਈ ਰਣਜੀਤ ਸਿੰਘ ਆਪਣੇ ਪੇਡ ਏਜੰਟ ਰਾਂਹੀ ਦੂਸਰੇ ਪ੍ਰਚਾਰਕਾਂ ਨੂੰ ਜ਼ਲੀਲ
ਕਰਵਾ ਰਿਹਾ ਹੈ ?
੨. ਸੋਹੀ ਜੀ ਕੀ ਇਹ ਵੀ ਸਚ ਨਹੀਂ, ਕਿ ਭਾਈ ਰਣਜੀਤ ਸਿੰਘ ਜੀ
ਆਪਣੇ ਪੇਡ ਰੇਡਿਉ ਰਾਂਹੀ ਸਿਰਫ ਆਪਣਾ ਹੀ ਪ੍ਰਚਾਰ ਕਰਵਾ ਰਹੇ ਹਨ ?
੩. ਕੀ ਇਹ ਸੱਚ ਨਹੀਂ, ਤੁਹਾਡੀ ਬੰਦ ਕਮਰਾ ਮੀਟਿੰਗ ਤੋਂ ਬਾਅਦ
ਹੀ ਭਾਈ ਪਥਪ੍ਰੀਤ ਸਿੰਘ ਜੀ 'ਤੇ ਜਾਨਲੇਵਾ ਹਮਲਾ ਹੋਇਆ ?
੪. ਕੀ ਇਹ ਵੀ ਸੱਚ ਨਹੀਂ, ਕਿ ਤੁਹਾਡਾ ਆਪਣੀ ਭਾਈਵਾਲ ਕੰਪਨੀ
ਨਾਲ "ਅਪਗ੍ਰੇਡ ਸਮਝੌਤਾ " ਹੋਣ ਤੋਂ ਬਾਅਦ ਹੀ ਗੁਰੂ ਸਾਹਿਬ ਜੀ ਦੀ ਬਾਣੀ ਅਤੇ ਗੁਰੂ
ਸਾਹਿਬ ਜੀ ਦੇ ਫੈਸਲਿਆਂ ਉਪਰ ਕਿੰਤੂ ਹੋਇਆ ਹੈ ?
੫. ਕੀ ਇਹ ਵੀ ਤੁਹਾਡੇ ਏਜੰਡੇ ਦਾ ਹਿਸਾ ਨਹੀਂ, ਕਿ ਗੁਰੂ
ਸਾਹਿਬਾਨ ਵਲੋਂ ਆਪ ਰਚਿਤ ਗੁਰਬਾਣੀ ਨੂੰ ਇੱਕ ਆਮ ਜਾਣਕਾਰੀ ਨਾਲ ਤੁਲਨਾ ਕੇ ਆਮ ਸਿੱਖ ਨੂੰ
ਗੁਰਬਾਣੀ ਨਾਲੋਂ ਦੂਰ ਕੀਤਾ ਜਾਵੇ ?
੬. ਕੀ ਇਹ ਵੀ ਸੱਚ ਨਹੀਂ, ਕਿ ਭਾਈ ਪੰਥਪ੍ਰੀਤ ਸਿੰਘ ਖਾਲਸਾ
ਉਪਰ ਜਰਮਨ ਵਿਚ ਹੋਏ ਜਾਨਲੇਵਾ ਹਮਲੇ ਦੀ ਭਾਈ ਰਣਜੀਤ ਸਿੰਘ ਜੀ ਨੇ ਇਕ ਵਾਰ ਵੀ ਨਿਖੇਧੀ
ਨਹੀਂ ਕੀਤੀ ?
Source:
https://www.facebook.com/balraj.spokane/posts/1592525567479123