ਨੋਟ:
ਪਾਠਕਾਂ ਦੀ ਜਾਣਕਾਰੀ ਲਈ ਦਸਣਾ ਜ਼ਰੂਰੀ ਹੈ
ਮਹਿੰਦਰ
ਸਿੰਘ ਸੋਹੀ ਉਰਫ
ਮਹਿੰਦਰ ਸਿੰਘ ਖ਼ਾਲਸਾ
ਉਰਫ ਪ੍ਰੋ. ਮਹਿੰਦਰ ਸਿੰਘ
(ਜੋ ਇਸ ਪੋਸਟ ਵਿੱਚ ਸ. ਬਲਰਾਜ ਸਿੰਘ ਨੇ ਸੰਬੋਧਨ ਵਰਤਿਆ ਹੈ)
ਇਹ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਬਹੁਤ ਨਿਕਟ ਵਰਤੀ
ਹੈ, ਤੇ ਇਹ ਭਾਈ ਢੱਡਰੀਆਂਲੇ ਅਤੇ ਨਿਊਜ਼ੀਲੈਂਡ ਦੀ ਫੰਡਰ ਗਾਂ ਹਰਨੇਕ ਦੇ
ਵਿਚਕਾਰ ਇਕ ਸੂਤਰਧਾਰ ਜਾਂ ਕੜੀ ਦੇ ਤੌਰ 'ਤੇ ਵਿਚਰਦਾ ਹੈ।
- ਸੰਪਾਦਕ ਖ਼ਾਲਸਾ ਨਿਊਜ਼
👉 ਲੜੀ ਜੋੜਨ ਲਈ ਪਹਿਲਾ ਭਾਗ ਵੀ
ਜ਼ਰੂਰ ਪੜ੍ਹੋ।
ਅੱਜ ਦੀ ਵਿਚਾਰ ਵਿੱਚ ਸਰਦਾਰ ਮਹਿੰਦਰ ਸਿੰਘ ਸੋਹੀ ਦੇ ਰਹਿੰਦੇ
ਨੁਕਤਿਆਂ ਬਾਰੇ ਵਿਚਾਰ ਕੀਤੀ ਜਾਵੇਗੀ । ਮਹਿੰਦਰ ਸਿੰਘ ਜੀ ਅੱਗੇ ਲਿਖਦੇ ਹਨ
.................
ਨੋਟ
੧੦. ਕੀ ਇਹ ਸਚ ਨਹੀਂ ਕਿ ਪ੍ਰਚਾਰਕ ਗੁਰੂ ਸਾਹਿਬ ਜੀ
ਵਲੋ ਹੰਢਾਈਆਂ ਘਟਨਾਵਾਂ ਦੀ ਜਾਣਕਾਰੀ ਹੀ ਦੇ ਸਕਦੇ ਹਨ ।
ਮੇਰਾ ਵਿਚਾਰ... ਮਹਿੰਦਰ ਸਿੰਘ ਜੀ ਕੀ ਗੁਰੂ ਗ੍ਰੰਥ
ਸਾਹਿਬ ਜੀ ਵਿਚ ਸਿਰਫ ਘਟਨਾਵਾਂ ਦੀ ਜਾਣਕਾਰੀ ਹੀ ਹੈ ? ਕੀ ਅਕਾਲ ਪੁਰਖ ਜੀ ਦੇ ਗੁਣਾਂ ਦਾ
ਕੋਈ ਜਿਕਰ ਨਹੀਂ ਹੈ ? ਸਮਾਜਿਕ ਘਟਨਾਵਾਂ ਧੁਰ ਕੀ ਬਾਣੀ ਕਿਵੇਂ ਹੋ ਸਕਦੀ ਹੈ ?
ਨੋਟ ੧੧.
ਅਨੁਭਵੀ ਗਿਆਨ ਤਾਂ ਵਿਵਹਾਰਕ ਜੀਵਣ ਵਿਚੋਂ ਆਪ ਹੀ ਕਮਾਉਣਾ
ਪੈਂਦਾ ਹੈ ।
ਮੇਰਾ ਵਿਚਾਰ... ਮਹਿੰਦਰ ਸਿੰਘ ਜੀ ਕ੍ਰਿਪਾ ਕਰਕੇ ਇਹ
ਵੀ ਦਸ ਦਿਉ ਵਿਵਹਾਰਕ ਜੀਵਣ ਜਿਉਣ ਦੀ ਜਾਚ ਕਿਥੋਂ ਸਿਖਣੀ ਹੈ, ਜਿਸ ਨਾਲ ਅਨੁਭਵੀ ਗਿਆਨ
ਹੋ ਸਕੇ ? ਗੁਰੂ ਗ੍ਰੰਥ ਸਾਹਿਬ ਜੀ ਤਾਂ ਤੁਹਾਡੇ ਮੁਤਾਬਕ ਘਟਨਾਵਾਂ ਦਾ ਸੰਗ੍ਰਹਿ ਹੈ।
ਭਾਈ ਰਣਜੀਤ ਸਿੰਘ ਜੀ ਨੇ ਕਦੋਂ, ਅਤੇ ਕਿਥੇ ਵਿਵਹਾਰਕ ਜੀਵਣ ਜਿਉਂ ਕੇ ਅਨੁਭਵੀ ਗਿਆਨ
ਹਾਸਲ ਕੀਤਾ ਹੈ ??
ਨੋਟ ੧੨.
ਕੀ ਅਸੀਂ ਉਹ ਵਸਤੂ ਵੰਡ ਸਕਦੇ ਹਾਂ ਜੋ ਸਾਡੇ ਕੋਲ ਹੀ ਨਾ ਹੋਵੇ
?
ਮੇਰਾ ਵਿਚਾਰ... ਤੁਹਾਡਾ ਕਹਿਣ ਤੋਂ ਮਤਲਬ ਹੈ ਕਿ
ਭਾਈ ਰਣਜੀਤ ਸਿੰਘ ਜੀ, ਜੋ ਗਿਆਨ ਸਮਾਗਮਾਂ 'ਚ ਵੰਡ ਰਹੇ ਹਨ, ਉਹ ਉਨ੍ਹਾਂ ਦਾ ਆਪਣਾ ਹੈ !
ਗੁਰੂ ਸਾਹਿਬ ਜੀ ਤੋਂ ਲਿਆ ਹੋਇਆ ਨਹੀਂ ? ਫਿਰ ਆਪਣਾ ਗਿਆਨ ਵੰਡਣ ਲਈ ਗੁਰੂ ਸਾਹਿਬ ਜੀ ਦਾ
ਨਾਮ ਕਿਉਂ ਵਰਤਿਆ ਜਾ ਰਿਹਾ ਹੈ ? ਸਾਰੇ ਸਮਾਗਮ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼
ਕਰਕੇ ਹੀ ਕੀਤੇ ਜਾਂਦੇ ਹਨ ।
ਨੋਟ ੧੩.
ਜੋ ਵੀ ਸਿੱਖ ਹੁੰਦਾ ਹੈ ਉਹ ਜਾਗਰੁਕ ਹੀ ਹੁੰਦਾ ਹੈ ।
ਮੇਰਾ ਵਿਚਾਰ... ਇਸਦਾ ਜਵਾਬ ਪਹਿਲੀ ਲਿਖਤ ਵਿਚ ਆ
ਚੁੱਕਾ ਹੈ । ਫਿਰ ਵੀ ਇਕ ਵਾਰ ਯਾਦ ਕਰਵਾ ਦਿੰਦਾਂ ਹਾਂ, ਤੁਸੀਂ ਪਿਛੇ ਆਪ ਹੀ ਲਿਖ ਚੁਕੇ
ਹੋ ਕੇ ਮੈਂ ਜਾਗਰੂਕ ਨਹੀਂ ਹਾਂ। ਜਿਸ ਦਾ ਭਾਵ ਤੁਸੀਂ ਸਿੱਖ ਵੀ ਨਹੀਂ ਹੋ। ਜੇ ਤੁਸੀਂ
ਸਿੱਖ ਨਹੀਂ ਹੋ, ਤਾਂ ਫਿਰ ਸਿੱਖਾਂ ਦੇ ਸਿਧਾਂਤਿਕ ਵਿਸ਼ਿਆਂ 'ਤੇ ਕਿੰਤੂ ਕਿਉਂ ? ਕੀ
ਤੁਹਾਨੂੰ ਇਸ ਕਾਰਜ ਦੀ ਕੋਈ "ਗੁਪਤ ਪੂੰਜੀ" ਮਿਲਦੀ ਹੈ ?
ਨੋਟ ੧੪.
ਮੈਂ ਆਖਰੀ ਸਮੇਂ ਤਕ ਗੁਰੂ ਜੀ ਤੋਂ ਗਿਆਨ ਲੈ ਕੇ .....
ਮੇਰਾ ਵਿਚਾਰ... ਸੋਹੀ ਸਾਬ ਤੁਸੀਂ ਹਰ ਵਾਰ ਆਪਾ
ਵਿਰੋਧੀ ਗੱਲਾਂ ਹੀ ਲਿਖੀ ਤੁਰੇ ਆਉਂਦੇ ਹੋ। ਕਦੇ ਤੁਸੀਂ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ
ਵਿੱਚ ਸਿਰਫ ਘਟਨਾਵਾਂ ਹੀ ਦਰਜ ਹਨ, ਕਦੇ ਕਹਿੰਦੇ ਹੋ ਗਿਆਨ ਵਿਵਹਾਰਕ ਜੀਵਣ ਵਿਚੋਂ ਕਮਾਉਣਾ
ਪੈਂਦਾ ਹੈ। ਫਿਰ ਤੁਸੀਂ ਗੁਰੂ ਜੀ ਤੋਂ ਕਿਹੜਾ ਗਿਆਨ ਲੈਣ ਦੀ ਗਲ ਕਰਦੇ ਹੋ ?
ਨੋਟ੧੫.
ਭਾਈ ਸਾਹਿਬ ਜੀ ਆਪਣੇ ਸਮਾਗਮਾਂ ਵਿੱਚ ਸ਼ਰੇਆਮ ਇਹ ਸਟੇਟਮੈਂਟ
ਦਿੰਦੇ ਆ ਰਹੇ ਹਨ ਕਿ ਮੈਂ ਜਾਂ ਮੇਰੇ ਵਰਗੇ ਪ੍ਰਚਾਰਕ ਤੁਹਾਨੂੰ ਗਿਆਨ ਨਹੀਂ, ਜਾਣਕਾਰੀ
ਹੀ ਦਿੰਦੇ ਹਾਂ।
ਮੇਰਾ ਵਿਚਾਰ... ਭਾਈ ਰਣਜੀਤ ਸਿੰਘ ਜੀ ਤਾਂ ਬਹੁਤ
ਵਾਰੀ ਇਸ ਸ਼ਬਦ ਨੂੰ ਸਟੇਜਾਂ ਉਪਰ ਵੀ ਦੁਹਰਾਅ ਚੁੱਕੇ ਹਨ .........
"ਕਬੀਰਾ ਜਹਾ ਗਿਆਨ ਤਹ ਧਰਮੁ ਹੈ ਜਹਾ ਝੂਠ ਤੇ ਪਾਪ " ਗ.ਗ.ਸ ਪੰਨਾ ੧੩੬੪ । ਕੀ ਇਹ ਗਿਆਨ
ਹੈ ਜਾਂ ਜਾਣਕਾਰੀ ? ਜਾਣਕਾਰੀ ਤਾਂ ਪਲ ਪਲ 'ਤੇ ਬਦਲਦੀ ਰਹਿੰਦੀ ਹੈ । ਕੀ ਗੁਰੂ ਗ੍ਰੰਥ
ਸਾਹਿਬ ਵਿੱਚ ਲਿਖੇ ਗਿਆਨ ਰੂਪੀ ਸ਼ਬਦ ਵੀ ਪਲ ਪਲ ਬਦਲਦੇ ਰਹਿੰਦੇ ਹਨ ? ਕਦੇ ਜਹਾਜਾਂ ਦੇ
ਅੱਡੇ 'ਤੇ ਉਡਾਨਾਂ ਦੀ ਜਾਣਕਾਰੀ ਵਾਲਾ ਬੋਰਡ ਦੇਖਣਾ, ਉਸ ਉਪਰ ਉਡਾਨਾਂ ਉਤਰਣ ਚੜਣ ਦੀ
ਜਾਣਕਾਰੀ ਹੁੰਦੀ ਹੈ, ਜੋ ਪਲ ਪਲ ਬਦਲਦੀ ਰਹਿੰਦੀ ਹੈ । ਮੌਸਮ ਵਿਭਾਗ ਦੀ ਜਾਣਕਾਰੀ ਵੀ
ਦਿਹਾੜੀ ਵਿੱਚ ਕਈ ਕਈ ਵਾਰ ਬਦਲਦੀ ਰਹਿੰਦੀ ਹੈ। ਤੁਸੀਂ ਗੁਰੂ ਸਾਹਿਬ ਜੀ ਦੀ ਆਪਣੇ
ਮੁਬਾਰਕ ਮੁਖਾਰਬਿੰਦ ਤੋਂ ਉਚਾਰਣ ਕੀਤੀ "ਧੁਰ ਕੀ ਬਾਣੀ " ਨੂੰ ਇੱਕ ਆਮ ਜਾਣਕਾਰੀ ! ਕਿਹੜੀ
ਦਲਾਲੀ ਕਮਾਉਣ ਖਾਤਿਰ ਕਹਿ ਰਹੇ ਹੋ ?
ਨੋਟ ੧੬.
ਸਗੋਂ ਸੰਗਤਾਂ ਦੀ ਹੀ ਉਨ੍ਹਾਂ ਤੋਂ ਸੱਚ ਸੁਣਨ ਦੀ ਰੁਚੀ ਹੈ ।
ਉਹ ਤਾਂ ਦੋ ਸਾਲਾਂ ਬਾਅਦ ਆਪਣੇ ਦੀਵਾਨ ਬੰਦ ਕਰਣ ਦਾ ਐਲਾਨ ਵੀ
ਕਰ ਚੁੱਕੇ ਹਨ।
ਮੇਰਾ ਵਿਚਾਰ... ਭਾਈ ਰਣਜੀਤ ਸਿੰਘ ਜੀ ਕੋਲ ਕਿਹੜਾ
ਅਜਿਹਾ ਸੱਚ ਹੈ ? ਜੋ ਸੰਗਤਾਂ ਸੁਣਨਾ ਚਾਹੁੰਦੀਆਂ ਹਨ ? ਇਕ ਪਾਸੇ ਤੁਸੀਂ ਕਹਿ ਰਹੇ ਹੋ
ਕੇ ਭਾਈ ਸਾਹਿਬ ਸਿਰਫ ਜਾਣਕਾਰੀ ਹੀ ਦਿੰਦੇ ਹਨ, ਹੁਣ ਕਹਿ ਰਹੇ ਹੋ ਭਾਈ ਸਾਹਿਬ ਸੱਚ
ਸੁਣਾਉਂਦੇ ਹਨ। ਮੈਨੂੰ ਲਗਦਾ ਸੋਹੀ ਜੀ ਤੁਹਾਨੂੰ ਕਿਸੇ ਚੰਗੇ ਮਾਨਸਿਕ ਰੋਗਾਂ ਦੇ ਡਾਕਟਰ
ਦੀ ਲੋੜ ਹੈ। ਤੁਹਾਡੀਆਂ ਯਬਲੀਆਂ ਪੜ ਕੇ ਇਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਤੁਸੀਂ
ਮਾਨਸਿਕ ਰੋਗੀ ਹੋ ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤਾਂ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਕੋਈ ਸੱਚ ਜਾਂ
ਝੂਠ ਹੁੰਦਾ ਹੀ ਨਹੀਂ... ਸਿਰਫ ਨਜ਼ਰੀਆ ਹੀ ਹੁੰਦਾ ਹੈ । ਉਹ ਕਹਿੰਦੇ "ਗੰਗੂ ਬਰਾਹਮਣ" ਨੇ
ਵੀ ਸੱਚ ਹੀ ਬੋਲਿਆ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਊਚ ਦਾ ਪੀਰ ਬਣ ਕੇ ਝੂਠ ਬੋਲਆ
ਸੀ... ਹਦ ਹੋ ਗਈ ਤੁਹਾਡੇ ਵਿਵਹਾਰਕ ਜੀਵਣ 'ਚੋਂ ਸਿਖੇ ਅਖੌਤੀ ਗਿਆਨ ਦੀ !! ਭਾਈ ਰਣਜੀਤ
ਸਿੰਘ ਕਹਿੰਦੇ ਸੱਚ ਹੁੰਦਾ ਨਹੀਂ, ਤੁਸੀਂ ਕਹਿ ਰਹੇ ਹੋ ਸੰਗਤਾਂ ਉਨ੍ਹਾਂ ਤੋਂ ਸੱਚ ਸੁਣਨਾ
ਚਾਹੁੰਦੀਆਂ ਹਨ। ਤੁਸੀਂ ਅੱਗੇ ਇਹ ਵੀ ਲਿਖਦੇ ਹੋ ਉਹ ਤਾਂ ਦੋ ਸਾਲਾਂ ਬਾਅਦ ਦਿਵਾਨ ਬੰਦ
ਕਰਣ ਦਾ ਐਲਾਨ ਵੀ ਕਰ ਚੁਕੇ ਹਨ। ਸੋਹੀ ਜੀ ਦੋ ਸਾਲਾਂ ਬਾਅਦ ਕਿਉਂ, ਅਜ ਹੀ ਕਿਉਂ ਨਹੀਂ ?
ਕੀ ਦੋ ਸਾਲਾਂ ਬਾਅਦ ਭਾਈ ਰਣਜੀਤ ਸਿੰਘ ਹੋਰਾਂ ਪਾਸ ਅਖੌਤੀ ਜਾਣਕਾਰੀ ਖਤਮ ਹੋ ਜਾਣੀ ਹੈ,
ਜਿਸ ਦਾ ਉਹ ਅਜ ਪ੍ਰਚਾਰ ਕਰ ਰਹੇ ਹਨ ?
ਨੋਟ ੧੭.
ਤੁਹਾਡੇ ਢਿੱਡ ਪੀੜ ਇਨ੍ਹਾਂ ਦੇ ਸਮਾਗਮਾਂ ਦੇ ਖਰਚੇ ਦੀ ਨਹੀਂ,
ਸਗੋਂ ਸੰਗਤਾਂ ਦੇ ਲੱਖਾਂ ਦੇ ਇਕੱਠਾਂ ਦੀ ਹੁੰਦੀ ਹੈ ।
ਮੇਰਾ ਵਿਚਾਰ... ਅਪਗ੍ਰੇਡ ਮਹਿੰਦਰ ਸਿੰਘ ਜੀ ਤੁਸੀਂ
ਅੱਗੇ ਜਾ ਕੇ ਨੋਟ ੧੮ ਵਿੱਚ ਲਿਖਦੇ ਹੋ ਕਿ ਪ੍ਰਚਾਰਕ ਆਪਣੇ ਪਰਿਵਾਰ ਚਲਾਉਣ ਲਈ ਹੱਟਾਂ ਚਲਾ
ਰਹੇ ਹਨ। ਤੁਸੀਂ ਭਾਈ ਰਣਜੀਤ ਸਿੰਘ ਜੀ ਦੇ ਸਮਾਗਮਾਂ ਨੂੰ ਸੰਗਤਾਂ ਦਾ ਇਕੱਠ ਦਸਦੇ ਹੋ,
ਅਤੇ ਬਾਕੀ ਪ੍ਰਚਾਰਕਾਂ ਦੇ ਸਮਾਗਮਾਂ ਵਿੱਚ ਹੁੰਦੇ ਇਕੱਠ ਨੂੰ ਹੱਟਾਂ ਦਸਦੇ ਹੋ। ਅਪਗ੍ਰੇਡ
ਮਹਿੰਦਰ ਸਿੰਘ ਜੀ ਕੀ ਤੁਸੀਂ ਦਸ ਸਕਦੇ ਹੋ ਜੋ ਭਾਈ ਰਣਜੀਤ ਸਿੰਘ ਜੀ ਦੇ ਪਿਛਲੇ ਪਾਸੇ
ਢੋਲਕੀਆਂ, ਛੈਣੇ, ਚਿਮਟਿਆਂ ਵਾਲੇ ਬੈਠਦੇ ਹਨ, ਉਨ੍ਹਾਂ ਦੇ ਪਰਿਵਾਰ ਕਿਸ ਤਰ੍ਹਾਂ ਪਲ੍ਹਦੇ
ਹਨ। ਕਿਹੜੀ ਰਿਜ਼ਰਵ ਬੈਂਕ ਉਨ੍ਹਾਂ ਨੂੰ ਪੈਨਸ਼ਨ ਭੇਜਦੀ ਹੈ, ਜਾਂ ਕਿਹੜੀ "ਦਰਗਾਹੀ ਬੈਂਕ"
ਉਨ੍ਹਾਂ ਨੂੰ ਤਨਖਾਹ ਦਿੰਦੀ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਖਰਚੇ ਚਲਦੇ ਹਨ ?
ਨੋਟ ੧੯.
ਪਰ ਢੱਡਰੀਆਂ ਵਾਲਿਆਂ ਨੇ ਕਾਤਲਾਨਾ ਹਮਲੇ 'ਚ ਆਪਣੀ ਮੌਤ ਨੂੰ
ਬਹੁਤ ਨੇੜਿਉਂ ਦੇਖਣ ਉਪਰੰਤ ਵੀ ਹਰ ਕਦਮ 'ਤੇ ਮੌਤ ਤੋਂ ਬੇਪਰਵਾਹ ਹੋ ਕੇ ਸੱਚ ਨੂੰ ਕਹਿਣ
ਦਾ ਜਿਗਰਾ ਕੀਤਾ ਹੈ ।
ਮੇਰਾ ਵਿਚਾਰ... ਕੀ ਕਾਤਲਾਨਾ ਹਮਲਾ ਸਿਰਫ ਭਾਈ ਰਣਜੀਤ ਸਿੰਘ 'ਤੇ ਹੀ ਹੋਇਆ ਸੀ ? ਕੀ
ਪ੍ਰੋ.ਦਰਸ਼ਨ ਸਿੰਘ, ਪ੍ਰੋ.ਇੰਦਰ ਸਿੰਘ ਘੱਗਾ, ਭਾਈ ਪੰਥਪ੍ਰੀਤ ਸਿੰਘ ਜਾਂ ਭਾਈ ਸਰਬਜੀਤ
ਸਿੰਘ ਧੂੰਦਾ 'ਤੇ ਕਦੇ ਕਾਤਲਾਨਾ ਹਮਲਾ ਨਹੀਂ ਹੋਇਆ ? ਸਗੋਂ ਇਨ੍ਹਾਂ ਪ੍ਰਚਾਰਕਾ ਉਪਰ ਤਾਂ
ਇੱਕ ਤੋਂ ਵੱਧ ਕਈ ਵਾਰ ਹਮਲੇ ਹੋ ਚੁਕੇ ਹਨ। ਅਪਗ੍ਰੇਡ ਮਹਿੰਦਰ ਸਿੰਘ ਜੀ ਇਨ੍ਹਾਂ
ਪ੍ਰਚਾਰਕਾਂ 'ਤੇ ਹਮਲੇ ਉਸ ਵਖਤ ਦੇ ਹੋ ਰਹੇ ਹਨ, ਜਦੋਂ ਤੁਹਾਡੇ ਬਾਬਾ ਜੀ ਹਾਲੇ "ਕ੍ਰਿਸ਼ਨ
ਸੁਦਾਮੇ" ਦੀਆਂ ਕਹਾਣੀਆਂ ਸਣਾਉਂਦੇ ਹੁੰਦੇ ਸੀ । ਇਨ੍ਹਾਂ ਚੋਂ ਕਿਸੇ ਇਕ ਪ੍ਰਚਾਰਕ ਬਾਰੇ
ਦਸ ਦਿਉ ਜੋ ਆਪਣੇ ਉਤੇ ਹੋੲੇ ਹਮਲੇ ਤੋਂ ਬਾਅਦ ਗੁਰਬਾਣੀ ਦੇ ਅਣਮੁਲੇ ਸਿਧਾਂਤ ਨਾਲ ਸਮਝੌਤਾ
ਕਰ ਗਿਆ ਹੋਵੇ , ਨਾ ਹੀ ਇਨ੍ਹਾਂ ਪ੍ਰਚਾਰਕਾ ਨੇ ਆਪਣੇ ਉਤੇ ਹੋਏ ਹਮਲੇ ਦਾ ਸਟੇਜਾਂ ਉਪਰ
ਪਿੱਟ ਸਿਆਪਾ ਕਰਕੇ "ਧਾਰਮਿਕ ਰੋਟੀਆਂ" ਸੇਕੀਆਂ ਹਨ। ਭਾਈ ਰਣਜੀਤ ਸਿੰਘ ਜੀ ਕਿਹੜਾ ਅਜਿਹਾ
ਸੱਚ ਕਹਿਣਾ ਜਾਰੀ ਰਖਿਆ ਮੌਤ ਦੀ ਪ੍ਰਵਾਹ ਕੀਤੇ ਬਿਨਾ ਜੋ ਬਾਕੀ ਪ੍ਰਚਾਰਕਾਂ ਨੇ ਨਹੀਂ
ਕਿਹਾ ? ਕਿਸੇ ਇਕ ਦਾ ਨਾਮ ਦੱਸੋ ?
ਨੋਟ ੨੧.
ਸੋ ਸਪਸ਼ਟ ਹੈ ਕਿ ਜਗ ਨੂੰ ਲੋੜ ਵਿਵਹਾਰਕ ਜੀਵਨ ਜੀਉਣ ਦੀ ਜਾਂਚ
ਸਿਖਾਉਣ ਦੀ ਹੈ । ਅਜਿਹੀ ਜਾਂਚ ਉਹ ਪ੍ਰਚਾਰਕ ਹੀ ਸਿਖਾ ਸਕਦਾ ਹੈ ਜਿਸਨੇ ਇਸ ਆਚਾਰ ਨੂੰ
ਵਿਵਹਾਰਕ ਤੌਰ 'ਤੇ ਧਾਰਨ ਕਰਕੇ ਆਪਣੀ ਜਿੰਦਗੀ 'ਚ ਹੰਢਾਇਆ ਹੋਵੇਗਾ ਤੇ ਆਪਣੇ ਸਾਹਮਣੇ
ਆਉਣ ਵਾਲੇ ਹਰ ਚੈਲੰਜ ਨੂੰ ਪਰਵਾਨ ਕਰ ਲਿਆ ਹੋਵੇਗਾ । ਕੀ ਭਾਈ ਰਣਜੀਤ ਸਿੰਘ ਖਾਲਸਾ
ਢੱਡਰੀਆਂ ਵਾਲਿਆਂ ਦੇ ਅਚਾਰ ਵਿੱਚ ਇਹ ਗੁਣ ਨਹੀਂ ਹਨ ?
ਮੇਰਾ ਵਿਚਾਰ... ਬਿਲਕੁਲ ਜਗ ਨੂੰ ਜੀਵਣ ਜਾਂਚ
ਸਿਖਾਉਣ ਦੀ ਲੋੜ ਹੈ । ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੱਰਪਤ ਹਰ ਪ੍ਰਚਾਰਕ ਇਸੇ ਮਕਸਦ
ਨਾਲ ਗੁਰਮਤਿ ਪ੍ਰਚਾਰ ਹਿਤ ਵਿਚਰ ਰਿਹਾ ਹੈ। ਪਰ ਉਹ ਇਹ ਨਹੀਂ ਕਹਿੰਦੇ ਅਸੀਂ ਤੁਹਾਨੂੰ ਉਹ
ਗਿਆਨ ਦਿੰਦੇ ਹਾਂ ਜੋ ਅਸੀਂ ਆਪਣੇ ਵਿਵਹਾਰਕ ਜੀਵਣ ਵਿਚੋਂ ਸਿਖਿਆ ਹੈ । ਉਨ੍ਹਾਂ ਦੀ ਰਸਨਾ
ਤੋਂ ਹਰ ਗਿਆਨ ਰੂਪੀ ਸ਼ਬਦ ਬਾਬੇ ਨਾਨਕ ਦੀ ਧੁਰ ਕੀ ਬਾਣੀ ਦਾ ਹੀ ਨਿਕਲਦਾ ਹੈ । ਜਿਹੜੇ
ਅਚਾਰੀ ਗੁਣ ਆਪ ਜੀ ਨੂੰ ਭਾਈ ਰਣਜੀਤ ਸਿੰਘ ਵਿਚ ਦਿਸਦੇ ਹਨ, ਕੀ ਉਹ ਬਾਕੀ ਪ੍ਰਚਾਰਕਾਂ
ਵਿੱਚ ਨਹੀਂ ਹਨ । ਜੇ ਨਹੀਂ ਹਨ ਤਾਂ ਉਨ੍ਹਾਂ ਦੇ ਨਾਮ ਜਨਤਕ ਕਰੋ ਤਾਂ ਜੋ ਕੌਮ ਸੁਚੇਤ ਹੋ
ਸਕੇ ।