ਨੋਟ:
ਪਾਠਕਾਂ ਦੀ ਜਾਣਕਾਰੀ ਲਈ ਦਸਣਾ ਜ਼ਰੂਰੀ ਹੈ ਮਹਿੰਦਰ
ਸਿੰਘ ਸੋਹੀ ਉਰਫ ਮਹਿੰਦਰ ਸਿੰਘ ਖ਼ਾਲਸਾ ਉਰਫ ਪ੍ਰੋ. ਮਹਿੰਦਰ ਸਿੰਘ
(ਜੋ ਇਸ ਪੋਸਟ ਵਿੱਚ ਸ. ਬਲਰਾਜ ਸਿੰਘ ਨੇ ਸੰਬੋਧਨ ਵਰਤਿਆ ਹੈ)
ਇਹ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਬਹੁਤ ਨਿਕਟ ਵਰਤੀ
ਹੈ, ਤੇ ਇਹ ਭਾਈ ਢੱਡਰੀਆਂਲੇ ਅਤੇ ਨਿਊਜ਼ੀਲੈਂਡ ਦੀ ਫੰਡਰ ਗਾਂ ਹਰਨੇਕ ਦੇ
ਵਿਚਕਾਰ ਇਕ ਸੂਤਰਧਾਰ ਜਾਂ ਕੜੀ ਦੇ ਤੌਰ 'ਤੇ ਵਿਚਰਦਾ ਹੈ।
- ਸੰਪਾਦਕ ਖ਼ਾਲਸਾ ਨਿਊਜ਼
👉
ਭਾਗ ਦੂਜਾ ਵੀ ਜ਼ਰੂਰ ਪੜ੍ਹੋ।
ਪ੍ਰੋ. ਮਹਿੰਦਰ ਸਿੰਘ ਜੀ, ਗੁਰ ਫਤਹਿ ।
ਆਪ
ਜੀ ਵਲੋਂ, ਮੇਰੇ ਵਲੋਂ ਉਠਾਏ ਸਵਾਲਾਂ ਦੇ ਜਵਾਬ ਵੀ ਲਿਖਤ ਮਿਲ ਗਈ ਹੈ ।
ਆਸ ਸੀ ਤੁਸੀਂ ਬੜੀ ਸੁਹਿਰਦਤਾ ਨਾਲ ਗੁਰਮਤਿ ਦੀ ਰੌਸ਼ਨੀ ਵਿਚ
ਦਾਸ ਦੇ ਸ਼ੰਕੇ ਨਵਿਰਤ ਕਰਦੇ। ਪਰ ਆਪ ਜੀ ਦੀ ਲਿਖਤ ਨੇ ਆਪ ਜੀ ਦੇ ਅੰਦਰਲੀ ਅਸਲ ਭਾਵਨਾ
ਨੂੰ ਜਗ ਜਾਹਰ ਕਰ ਦਿਤਾ ਹੈ । ਜੋ ਨਿਊਜ਼ੀਲੈਂਡ ਵਾਲੇ
ਫੰਡਰ ਅਪਗ੍ਰੇਡ ਦਾ ਨਾਮ ਸੁਣਦਿਆਂ ਹੀ ਆਪ ਜੀ ਦੇ ਹਿਰਦੇ ਵਾਲੀ ਜਵਾਲਾਮੁਖੀ ਭੜਕ ਉਠੀ ਹੈ,
ਉਸ ਨੂੰ ਦੇਖ ਕੇ ਇਹ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕੇ ਉਹ ਫੰਡਰ ਅਪਗ੍ਰੇਡ ਆਪ
ਜੀ ਦੀ ਕੁਖ ਦੀ ਉਪਜ ਹੈ। ਖੈਰ ! ਇਸ ਬਾਬਤ ਗਲ ਅਗਲੀਆਂ
ਕਿਸ਼ਤਾਂ ਵਿਚ ਕਰਾਂਗੇ ।
ਹੁਣ ਅਸਲ ਮੁੱਦੇ ਦੀ ਗਲ ਅਗਾਂਹ ਤੋਰਦੇ
ਹਾਂ।
ਹੇਠ ਤੁਹਾਡੀ ਲਿਖਤ ਦਾ ਇਕ ਨਮੂਨਾ ਸਬੂਤ
ਦੇ ਤੌਰ 'ਤੇ ਪਾਇਆ ਹੈ। ਉਸ ਵਿਚ ਤੁਹਾਡੇ ਕੁੱਝ ਵਿਚਾਰ ਨੋਟ ਕਰਕੇ ਉਪਰ ਨੰਬਰ
ਲਿਖੇ ਹਨ, ਜਿਨ੍ਹਾਂ ਦੀ ਤਰਤੀਬ ਅਨੁਸਾਰ ਵਿਚਾਰ ਅੱਗੇ ਚੱਲੇਗੀ ..............
ਨੋਟ ੧.
ਬਲਰਾਜ ਸਿੰਘ ਸਪੋਕਨ ਨੇ ਮੜ੍ਹੀਆਂ ਮਟੀਆਂ ਜਠੇਰਿਆਂ ਤੇ ਪੀਰਾਂ
ਦਾ ਰੋਣਾ ਰੋਂਦੇ ਹੋਏ ਨੇ ਮੈ ਨੂੰ 8 ਸਵਾਲ ਕਰ ਦਿਤੇ।
ਮੇਰਾ ਵਿਚਾਰ... ਅਪਗ੍ਰੇਡ ਪ੍ਰੋ. ਮਹਿੰਦਰ ਸਿੰਘ ਜੀ,
ਕੀ ਮੜ੍ਹੀਆਂ ਕਬਰਾਂ ਮਟੀਆਂ ਜਠੇਰੇ ਆਦਿ ਦੀ ਪੂਜਾ ਗੁਰੂ ਆਸ਼ੇ ਅ ਨੂੰਸਾਰ ਸਹੀ ਹੈ ? ਕੀ
ਇਹ ਗੁਰਮਤਿ ਵਿਰੋਧੀ ਮਨਮਤ ਨਹੀਂ ਹੈ ? ਤੁਸੀਂ ਇਸ ਨੂੰ ਜਾਇਜ਼ ਅਤੇ ਮੇਰੇ ਇਨ੍ਹਾਂ
ਕਰਮਕਾਂਡਾਂ ਪ੍ਰਤੀ ਫਿਕਰ ਨੂੰ ਰੋਣਾ ਧੋਣਾ ਕਿਸ ਦਲੀਲ ਨਾਲ ਕਹਿ ਰਹੇ ਹੋ ? ਤੁਸੀਂ ਕੋਈ
ਗੁਰਬਾਣੀ ਦੀ ਦਲੀਲ ਦੇ ਸਕਦੇ ਹੋ ਮੇਰੇ ਵਰਗੇ ਨਾਸਮਝ ਨੂੰ ਸਮਝਾਉਣ ਲਈ ।
ਨੋਟ ੨.
ਇਸਦੇ ਨਾਲ ਹੀ ਇਨ੍ਹਾਂ ਦੇ ਜੁੰਮੇਵਾਰ ਪ੍ਰਚਾਰਕਾਂ ਨੂੰ ਸਨਿਮਰ
ਬੇਨਤੀ ਤੇ ਚੇਤਾਵਨੀ ਹੈ ਕਿ ਉਹ ਭਾਈ ਸਾਹਿਬ ਜੀ ਵਿਰੁਧ ਗੁਰਮਤਿ ਸਿਧਾਂਤ ਵਿਰੋਧੀ ਅਰਥਹੀਣ
ਪੋਸਟਾ ਪਾਉਣ ਵਾਲੇ ਆਪਣੇ ਚਾਪਲੂਸਾਂ ਨੂੰ ਨਕੇਲ ਪਾਉਣ ।
ਮੇਰਾ ਵਿਚਾਰ... ਅਪਗ੍ਰੇਡ ਪ੍ਰੋ. ਸਾਬ, ਕੀ ਤੁਸੀਂ
ਦਸ ਸਕਦੇ ਹੋ ਮੈਂ ਕਿਹੜੀ ਅਤੇ ਕਦੋ ਗੁਰਮਤਿ ਸਿਧਾਂਤ ਦੇ ਵਿਰੁਧ ਕੋਈ ਪੋਸਟ ਪਾਈ ਸੀ ਜਾਂ
ਹੈ ? ਅਸੀ ਤਾਂ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ ਇੰਦਰ ਸਿੰਘ ਘੱਗਾ, ਗੁਰਚਰਣ
ਸਿੰਘ ਜਿਊਣਵਾਲਾ, ਡਾ. ਹਰਜਿੰਦਰ ਸਿੰਘ ਦਲਗੀਰ, ਪ੍ਰੋ. ਦਰਸ਼ਨ ਸਿੰਘ, ਵੀਰ ਭੁਪਿੰਦਰ ਸਿੰਘ
ਆਦਿ, ਸਾਰੇ ਮਿਸ਼ਰਨੀ ਕਾਲਜਾਂ ਦੇ ਤੱਤ ਗੁਰਮਤਿ ਨੂੰ ਪ੍ਰਣਾਏ ਪ੍ਰਚਾਰਕਾ ਅਤੇ ਗੁਰਮਤਿ ਸੇਵਾ
ਲਹਿਰ ਦੇ ਸਮੂਹ ਪ੍ਰਚਾਰਕਾਂ ਨੂੰ ਆਪਣੇ ਮੰਨਦੇ ਹਾਂ । ਤੁਸੀਂ
ਕਿਨਾਂ ਨੂੰ ਜਿਮੇਵਾਰ ਪ੍ਰਚਾਰਕ ਕਹਿ ਰਹੇ ਹੋ ? ਕੀ ਭਾਈ ਰਣਜੀਤ ਸਿੰਘ ਜੀ ਸਟੇਜ ਉਪਰੋ
ਉਨ੍ਹਾਂ ਪ੍ਰਚਾਰਕਾਂ ਦੀ ਜਾਣਕਾਰੀ ਦੇ ਸਕਦੇ ਹਨ ?
ਨੋਟ ੩.
ਸਨਿਮਰ ਬੇਨਤੀ ਤੇ ਚੇਤਾਵਨੀ ਪ੍ਰਵਾਨ ਕਰਣਾ ।
ਮੇਰਾ ਵਿਚਾਰ... ਸਾਨੂੰ ਤੁਹਾਡੀ ਚੇਤਾਵਨੀ ਮਨਜੂਰ ਹੈ
। ਕਰੋ ਕੀ ਕਰਦੇ ਹੋ ।
ਨੋਟ
੪. ਅਖੌਤੀ ਜਾਗਰੁਕ ਉਨ੍ਹਾਂ ਨੂੰ ਆਖਿਆ ਜਾਂਦਾ ਹੈ ਜੋ
ਆਪ ਜਾਗਰੂਕ ਅਖਵਾਉਂਦੇ ਹਨ, ਪਰ ਅੰਦਰੋਂ ਜਾਗਰੂਕਤਾ ਦਾ ਹੀ ਵਿਰੋਧ ਕਰਦੇ ਹਨ ।
ਮੇਰਾ ਵਿਚਾਰ... ਅਪਗ੍ਰੇਡ ਪ੍ਰੋ. ਮਹਿੰਦਰ ਸਿੰਘ ਜੀ,
ਕੀ ਤੁਸੀਂ ਦਸ ਸਕਦੇ ਹੋ ਕਿਹੜੇ ਜਾਗਰੂਕ ਨੇ ਜਾਗਰੂਕਤਾ ਦਾ ਵਿਰੋਧ ਕੀਤਾ ? ਕੀ ਤੁਸੀਂ
ਆਪਣੇ ਆਪ ਨੂੰ ਜਾਗਰੂਕਤਾ ਲਹਿਰ ਸਮਝਦੇ ਹੋ ? ਭਾਈ ਸਾਬ ਤੁਸੀਂ ਤਾਂ ਹਾਲੇ ਕਲ ਦੀਆਂ ਗੱਲਾਂ
ਹਨ ਜਦੋਂ ਸਟੇਜਾਂ ਉਪਰ ਮਿਰਜੇ ਦੀਆਂ ਤਰਜਾਂ 'ਤੇ ਗੁਰਬਾਣੀ ਪੜਦੇ ਆਏ ਹੋ । ਕਿਹੜੀ
ਜਾਗਰੁਕਤਾ ਦੀਆਂ ਗੱਲਾਂ ਕਰ ਰਹੇ ਹੋ । ਅਸੀਂ ਤਾਂ ਪਿਛਲੇ ਦਸਾਂ
ਸਾਲਾਂ ਤੋਂ ਇਸ ਲਹਿਰ ਨਾਲ ਜੁੜੇ ਹੋਏ ਹਾਂ, ਪਰ ਕਦੀ ਨਹੀਂ ਦੇਖਿਆ ਕਿਸੇ ਜਾਗਰੂਕ ਨੇ (ਅਪਗ੍ਰੇਡਾਂ
ਨੂੰ ਛਡਕੇ) ਇਸ ਲਹਿਰ ਦਾ ਵਿਰੋਧ ਕੀਤਾ ਹੋਵੇ ।
ਨੋਟ ੫.
ਮੈਂ ਆਪਣੇ ਆਪ ਨੂੰ ਕਦੇ ਜਾਗਰੂਕ ਨਹੀਂ ਅਖਵਾਇਆ ।
ਮੇਰਾ ਵਿਚਾਰ... ਹੱਦ ਹੋ ਗਈ ਤੁਹਾਡੀ, ਇਕ ਪਾਸੇ ਆਪਣੇ
ਆਪ ਨੂੰ ਜਾਗਰੂਕਤਾ ਲਹਿਰ ਦਾ ਥੰਮ ਮੰਨੀ ਬੈਠੇ ਹੋ, ਦੂਸਰੇ ਪਾਸੇ ਕਹਿ ਰਹੇ ਹੋ ਕੇ ਮੈਂ
ਕਦੇ ਆਪਣੇ ਆਪ ਨੂੰ ਜਾਗਰੂਕ ਨਹੀਂ ਅਖਵਾਇਆ । ਅਗਾਂਹ ਜਾ ਕੇ ਤੁਸੀਂ ਇਹ ਵੀ ਲਿਖਿਆ ਇਹ ਹੈ
ਕੇ, "ਜੋ ਵੀ ਸਿੱਖ ਹੁੰਦਾ ਹੈ ਉਹ ਜਾਗਰੂਕ ਹੀ ਹੁੰਦਾ ਹੈ"।
ਇਹ ਦੋਗਲੀਆਂ ਸਟੇਟਮੈਟਾਂ ਕਿਉਂ ? ਤੁਸੀਂ ਕਿਹਾ ਸਿੱਖ ਹੀ ਜਾਗਰੁਕ ਹੁੰਦਾ ਹੈ, ਪਰ ਨਾਲ
ਤੁਸੀਂ ਉਪਰ ਆਪ ਹੀ ਮੰਨ ਲਿਆ ਹੈ ਕੇ ਮੈਂ ਜਾਗਰੂਕ ਨਹੀ ਹਾਂ । ਇਸ ਦਾ ਮਤਲਬ ਤੁਸੀਂ ਸਿੱਖ
ਵੀ ਨਹੀਂ ਹੋ ? ਵੈਸੇ ਤੁਹਾਡੇ ਸਿੱਖ ਨਾ ਹੋਣ ਦੇ ਸ਼ੰਕੇ ਤਾਂ ਪਹਿਲਾਂ ਤੋਂ ਹੀ ਪੈ
ਰਹੇ ਸਨ ਤੁਹਾਡੀਆਂ ਗਤੀਵਿਧੀਆਂ ਦੇਖ ਕੇ। ਪਰ ਅਜ ਤੁਸੀਂ ਖੁਦ ਹੀ ਕਬੂਲ ਕਰ ਲਿਆ ।
ਨੋਟ ੬.
ਜੋ ਸੱਚ ਕਹਿਣ ਲਈ ਹਰ ਖਤਰਾ ਮੁਲ ਲੈ ਕੇ ਵਿਵਹਾਰਕ ਤੌਰ 'ਤੇ
ਜਾਗਰੁਕ ਹੋਣ ਦਾ ਸਬੂਤ ਦੇ ਰਹੇ ਹਨ, ਉਨ੍ਹਾਂ ਦੇ ਨਾਲ ਖੜਨਾ ਆਪਣਾ ਫਰਜ ਸਮਝਦਾ ।
ਮੇਰਾ ਵਿਚਾਰ... ਉਹ ਕਿਹੜਾ ਸੱਚ ਹੈ ਜੋ ਭਾਈ ਰਣਜੀਤ
ਸਿੰਘ ਜੀ ਹੁਣਾਂ ਖਤਰਾ ਮੁੱਲ ਲੈ ਕੇ ਸਟੇਜ ਤੋਂ ਬੋਲਿਆ, ਜਿਹੜਾ ਦੂਸਰੇ ਪ੍ਰਚਾਰਕਾਂ ਅਜ
ਤੱਕ ਨਹੀਂ ਬੋਲਿਆ ??? ਕਿਸੇ ਇਕ ਦਾ ਨਾਮ ਦਸ ਦੇਣਾ । ਪ੍ਰੋ. ਸਾਬ ਕ੍ਰਿਪਾ ਕਰਕੇ ਇਹ ਦਸਣ
ਦੀ ਵੀ ਖੇਚਲ ਕਰਿਉ ਕੇ "ਵਿਵਹਾਰਕ ਤੌਰ 'ਤੇ ਜਾਗਰੂਕ " ਕੀ ਹੁੰਦਾ । ਇਸ ਦੀ ਗੁਰਬਾਣੀ
ਮੁਤਾਬਕ ਪਰਿਭਾਸ਼ਾ ਕੀ ਹੈ ? ਤੁਸੀਂ ਕਿਨਾਂ ਨੂੰ ਜਾਗਰੂਕ ਮੰਨਦੇ ਹੋ ਅਤੇ ਕਿਨਾਂ ਨੂੰ
ਵਿਵਹਾਰਕ ਜਾਗਰੂਕ ?
ਨੋਟ ੭.
ਮੈਨੂੰ ਤੁਹਾਡੇ ਵਰਗੇ ਜਾਗਰੂਕਤਾ ਦੇ ਵਿਰੋਧੀ ਦੇ ਨਾਮ ਲਿਖਣ
ਦੀ ਕੀ ਲੋੜ ।
ਮੇਰਾ ਵਿਚਾਰ... ਅਪਗ੍ਰੇਡ ਪ੍ਰੋ. ਮਹਿੰਦਰ ਸਿੰਘ ਜੀ
ਤੁਸੀਂ ਦਾਸ ਨੂੰ ਜਾਗਰੂਕਤਾ ਦਾ ਵਿਰੋਧੀ ਕਿਸ ਦਲੀਲ ਨਾਲ ਗਰਦਾਨ ਦਿਤਾ ? ਕੀ ਆਪ ਜੀ ਨੂੰ
ਸਵਾਲ ਕਰਣੇ, ਜਾਗਰੂਕਤਾ ਦਾ ਵਿਰੋਧ ਹੈ ? ਜੇ ਹੈ ਤਾਂ ਉਹ ਕਿਵੇਂ ? ਕੀ ਕਰਮਕਾਂਡਾਂ,
ਮਨਮਤਾਂ, ਮੜ੍ਹੀਆਂ, ਕਬਰਾਂ, ਪੀਰਾਂ, ਪਾਖੰਡਾਂ, ਗੁਰਮਤਿ ਵਿਰੋਧੀ ਪ੍ਰੰਪਰਾਵਾਂ ਦੇ
ਖਿਲਾਫ ਲਿਖਣਾ ਬੋਲਣਾ ਜਾਗਰੂਕਤਾ ਦੇ ਖਿਲਾਫ ਹੁੰਦਾ ? ਕੀ ਆਪਣੇ
ਪਿਛੇ ਦਸ ਦਸ ਵੀਹ ਵੀਹ ਚਿਮਟਿਆਂ ਵਾਲੇ ਬਹਾ ਕੇ ਫਿਲਮੀ ਤਰਜਾਂ 'ਤੇ ਸ਼ਬਦ ਪੜਣੇ ਹੀ
ਜਾਗਰੂਕਤਾ ਹੁੰਦੀ ਹੈ ?
ਨੋਟ ੮.
ਕੀ ਤੁਹਾਡੇ ਪ੍ਰਚਾਰਕਾਂ ਕੋਲ ਉਹ ਵਿਵਹਾਰਕ ਗਿਆਨ ਦਾ ਅਨੂਭਵ
ਹੈ ਜੋ ਸਾਡੇ ਗੁਰੂ ਸਹਿਬਾਨਾਂ ਕੋਲ ਸੀ ?
ਮੇਰਾ ਵਿਚਾਰ... ਪ੍ਰੋ. ਸਾਬ ਫਿਰ ਉਹੀ ਰੋਣਾ ਕੇ "ਤੁਹਾਡੇ
ਪ੍ਰਚਾਰਕ" । ਭਾਈ ਨਾਮ ਲਿਖ ਕੇ ਦਸਿਆ ਕਰੋ ਕਿਹੜੇ ਸਾਡੇ ਪ੍ਰਚਾਰਕ ਹਨ । ਤੁਹਾਡੀ ਇਸ
ਸਟੇਟਮੈਂਟ ਦਾ ਇਹ ਮਤਲਬ ਨਿਕਲਦਾ ਹੈ ਕੇ ਸਿਰਫ ਭਾਈ ਰਣਜੀਤ ਸਿੰਘ ਹੁਣਾਂ ਕੋਲ ਹੀ ਉਸ
ਵਿਵਹਾਰਕ ਗਿਆਨ ਦਾ ਅਨੁਭਵ ਹੈ ਜੋ ਗੁਰੂ ਸਹਿਬਾਨ ਕੋਲ ਸੀ ।
ਤੁਸੀਂ ਅਸਿਧੇ ਤੌਰ 'ਤੇ ਭਾਈ ਰਣਜੀਤ ਸਿੰਘ ਜੀ ਦੀ ਤੁਲਣਾ ਗੁਰੂ ਸਹਿਬਾਨ ਨਾਲ ਕਰ ਰਹੇ ਹੋ
। ਲਖ ਲਾਹਨਤ ਹੈ ਤੁਹਾਡੀ ਇਸ ਗੰਦੀ ਸੋਚ ਦੇ । ਚਾਰ ਛਿਲੜਾਂ ਦੀ ਖਾਤਿਰ ਇਕ ਬੰਦੇ ਦੀ
ਤੁਲਣਾ ਗੁਰੂ ਸਹਿਬਾਨ ਨਾਲ ਕਰ ਰਹੇ ਹੋ ।
ਨੋਟ ੯.
ਕੀ ਪ੍ਰਚਾਰਕਾਂ ਕੋਲ ਤੱਤੀ ਤਵੀ 'ਤੇ ਬੈਠਣ ਦਾ ਅਨੁਭਵੀ ਗਿਆਨ
ਹੈ?
ਮੇਰਾ ਖਿਆਲ... ਅਪਗ੍ਰੇਡ ਪ੍ਰੋ. ਸਾਬ ਬਹਿਤਰ ਹੁੰਦਾ
ਤੁਸੀਂ ਇਸ ਗਲ ਦਾ ਜਵਾਬ ਭਾਈ ਰਣਜੀਤ ਸਿੰਘ ਜੀ ਹੁਰਾਂ ਪਾਸੋਂ ਹੀ ਲੈ ਲੈਂਦੇ,
ਕਿਉਂਕਿ ਕੁੱਝ ਦਿਨ ਪਹਿਲਾਂ ਹੀ ਉਹ ਇਹ ਪ੍ਰਸੰਗ ਇਸ ਤਰਾਂ
ਸਟੇਜ ਉਪਰ ਸੁਣਾ ਰਹੇ ਸੀ, ਜਿਵੇਂ ਉਹ ਹਾਲੇ ਤਾਜੇ ਤਾਜੇ ਹੀ ਤੱਤੀ ਤਵੀ ਉਪਰ ਬੈਠ ਕੇ ਆਏ
ਹੋਣ ।
ਗੁੰਡਾਗਰਦੀ ਦਾ ਜਵਾਬੀ ਉਤਰ .......ਪ੍ਰੋ. ਮਹਿੰਦਰ ਸਿੰਘ ਜੀ ਪਤਾ ਚਲਿਆ ਕੇ ਤੁਸੀਂ ਦਾਸ
ਨੂੰ ਜਵਾਬ ਦੇਣ ਵਾਲੀ ਪੋਸਟ ਨਾਲ ਕੋਈ "ਖੁੰਡਾ" ਦਿਖਾਉਂਦੀ ਫੋਟੋ ਪਾਈ ਸੀ । ਪ੍ਰੋ. ਸਾਬ
ਇਹ ਜਿਹੜਾ ਤੁਸੀਂ" ਖੁੰਡਾ" ਚੱਕੀ ਫਿਰਦੇ ਹੋ ਇਹ ਡੇਰਾਵਾਦ ਦੀ ਉਪਜ ਹੈ ।
ਸਾਡੇ ਕੋਲ ਗੁਰੂ ਨਾਨਕ ਸਾਹਿਬ ਜੀ ਦੀ
ਨਿਰੋਲ ਗੁਰਮਤਿ ਵਿਚਾਰਧਾਰਾ ਵਾਲੀ "ਡਾਂਗ" ਹੈ । ਜਿਹੜੀ ਪਿਛਲੇ ਕਈ ਸਾਲਾਂ ਤੋਂ ਡੇਰੇਦਾਰਾਂ
ਪਾਖੰਡੀਆਂ ਦੇ ਵਰ੍ਹਦੀ ਆਈ ਹੈ । ਉਸੇ ਦੀ ਬਦੌਲਤ ਕਈ ਬਾਬੇ ਅਜਕਲ ਭਾਈ ਅਖਵਾਉਣ ਲਗ ਪਏ ਹਨ।
ਇਸ ਗਲ ਨੂੰ ਜ਼ਿਹਨ ਵਿੱਚ ਰਖਿਉ ।