Share on Facebook

Main News Page

ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ "ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੁਰਗਾ ਦੇ ਪੁਜਾਰੀ !" ਭਾਗ-ਆਖਰੀ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਲੜੀ ਜੋੜਨ ਲਈ ਪਿਛਲੇ ਅੰਕ : ਭਾਗ-1; ਭਾਗ-2; ਭਾਗ-3; ਭਾਗ-4

ਚੌਪਈ

ਅਵਨੀ ਰਾਜ ਕਰਹਿ ਬੁਹਤੇਰਾ। ਤਿਨ ਮਹਿ ਜਨਮ ਹੋਇ ਪੁਨ ਮੇਰਾ।
ਸੁਨਿ ਕਲੀਧਰ ਭਏ ਪ੍ਰਸੰਨ। ਸਿੰਘ ਬਨਨਿ ਚਾਹੋ ਤੂੰ ਧੰਨ ॥
੪੭॥

ਤੀਨ ਵਾਰ ਹੁਇ ਪੰਥ ਮਝਾਰੀ। ਲੈ ਹੈਣ ਸਿੰਘਨ ਮਹਿ ਸਿਰਦਾਰੀ।
ਇਹੁ ਬਰ ਪਾਇ ਹਰਖ ਕੋ ਧਰਿ ਕੈ। ਬਿਪ੍ਰ ਕਲੇਵਰ ਕੋ ਤਜਿ ਕਰਿ ਕੈ ॥
੪੮॥

ਭਯੋ ਖਾਲਸੇ ਮਹਿ ਸਰਦਾਰ। ਹਨੇ ਤੁਰਕ ਬਹੁ ਜੰਗ ਮਝਾਰ।
ਬ੍ਰਿੰਦ ਭੋਗ ਭੋਗੇ ਸੁਖ ਪਾਇ। ਕਥਾ ਬਿਪ੍ਰ ਕੀ ਭੀ ਇਸ ਭਾਇ॥
੪੯॥

ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਤ੍ਰਿਤੀਯ ਰੁਤੇ ਬਿਪ੍ਰ ਪ੍ਰਸੰਗ ਬਰਨਨ ਨਾਮ ਦੁਆਦਸ਼ਮੋ ਅੰਸੂ ॥੧੨॥

ਸਿੱਟਾ:

ਕਵੀ ਸੰਤੋਖ ਸਿੰਘ ਨੇ ਦਸਵੇਂ ਗੁਰੂ ਜੀ ਨੂੰ ਦੇਵੀ ਪੂਜਕ ਬਣਾਉਣ ਲਈ ਆਪਣੇ ਗ੍ਰੰਥ ਦੇ 10 ਅਧਿਆਇ ਫੂਕੇ ਹਨ, ਕਿਉਂਕਿ ਉਸ ਨੇ ਅਜਿਹਾ ਲਿਖ ਕੇ ਆਪਣੇ ਗੁਰਬਾਣੀ ਗਿਆਨ ਅਤੇ ਸਿੱਖੀ ਵਿਚਾਰਧਾਰਾ ਦੀ ਪਕੜ ਦਾ ਦਿਵਾਲ਼ਾ ਕੱਢਿਆ ਹੈ। ਗੁਰਬਾਣੀ ਗਿਆਨ ਤੋਂ ਸੱਖਣਾ ਕੋਈ ਵੀ ਲਿਖਾਰੀ ਗੁਰ ਇਤਿਹਾਸ ਲਿਖਣ ਵਿੱਚ ਇਨਸਾਫ਼ ਨਹੀਂ ਕਰ ਸਕਦਾ। ਬੇਇਨਸਾਫ਼ੀ ਨਾਲ਼ ਲਿਖੇ ਇਸ ਕਵੀ ਦੇ ਗੁਰ-ਇਤਿਹਾਸ ਨੂੰ ਕਥਾ ਕਰ-ਕਰ ਕੇ ਸੰਗਤਾਂ ਨੂੰ ਸੁਣਾਉਣਾ ਕੀ ਬ੍ਰਾਹਣਮਣਵਾਦ ਦੀਆਂ ਸਿੱਖੀ ਵਿੱਚ ਜੜ੍ਹਾਂ ਪੱਕੀਆਂ ਕਰਨਾ ਨਹੀਂ ਹੈ?

ਗੁਰੂ ਪਾਤਿਸ਼ਾਹ ਦੀ ਨਿਰਾਦਰੀ ਵਾਲ਼ਾ ਲਿਖਿਆ ਅਜਿਹਾ ਇਤਿਹਾਸ ਅੱਗ ਵਿੱਚ ਸਾੜ ਦੇਣਾ ਬਣਦਾ ਹੈ। ਸੰਗਤ ਟੀ. ਵੀ. ਚੈਨਲ ਰਾਹੀਂ ਇਸ ਗ੍ਰੰਥ ਦੀ ਲੜੀਵਾਰ ਕਥਾ ਸੁਣਾ ਕੇ ਸਿੱਖ ਸੰਗਤਾਂ ਨੂੰ ਬ੍ਰਾਹਮਣਵਾਦੀ ਉਪਦੇਸ਼ ਹੀ ਦਿੱਤਾ ਜਾ ਰਿਹਾ ਹੈ। ਜਿਹੜਾ ਕਵੀ ਖ਼ੁਦ ਹੀ ਗੁਰਬਾਣੀ ਦੇ ਸਿਧਾਂਤਾਂ ਤੋਂ ਅਗਿਆਨੀ ਹੈ ਅਤੇ ਦਸਵੇਂ ਗੁਰੂ ਜੀ ਨੂੰ ਦੇਵੀ ਦੇ ਪੁਜਾਰੀ ਸਾਬਤ ਕਰ ਰਿਹਾ ਹੈ ਉਸ ਦਾ ਲਿਖਿਆ ਸਿੱਖ ਇਤਿਹਾਸ ਸਿੱਖਾਂ ਨੂੰ ਕੀ ਸੇਧ ਦੇ ਸਕਦਾ ਹੈ?

>> ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ : http://www.panjabdigilib.org/webuser/searches/displayPageContent.jsp?ID=15323&page=5&CategoryID=1&Searched=W3GX

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top