Share on Facebook

Main News Page

ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ "ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੁਰਗਾ ਦੇ ਪੁਜਾਰੀ !"
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਕੈਥਲ (ਹੁਣ ਹਰਿਆਣੇ ਵਿੱਚ) ਦੇ ਰਾਜੇ ਉਦੇ ਸਿੰਘ ਕੋਲ਼ ਦਰਬਾਰੀ ਕਵੀ ਰਹਿੰਦਿਆਂ (ਸੰਨ 1825 ਤੋਂ 1843 ਤੱਕ) ਰਾਜੇ ਦੇ ਨੌਕਰ ਪੰਡਿਤਾਂ ਦੀ ਸਹਾਇਤਾ ਨਾਲ਼ ਕਵੀ ਸੰਤੋਖ ਸਿੰਘ (ਸੰਨ 1787 - 1843) ਨੇ 51802 ਬੰਦਾਂ (ਵੲਰਸੲਸ) ਵਾਲ਼ਾ ‘ਗੁਰ ਪ੍ਰਤਾਪ ਸੂਰਜ’ ਗ੍ਰੰਥ ਲਿਖਿਆ, ਜੋ ‘ਸੂਰਜ ਪ੍ਰਕਾਸ਼’ ਨਾਂ ਨਾਲ਼ ਪ੍ਰਸਿੱਧ ਹੈ। ਇੱਸ ਵਿੱਚ ਮਗਰਲੇ 9 ਗੁਰੂ ਪਾਤਿਸ਼ਾਹਾਂ ਦੇ ਜੀਵਨ ਨੂੰ ਕਵੀ ਨੇ ਆਪਣੀ ਕਾਵਿ-ਉਡਾਰੀ ਦੀ ਮਤਿ ਨਾਲ਼ ਬਣਾਈਆਂ ਕਹਾਣੀਆਂ ਰਾਹੀਂ ਬਿਆਨ ਕੀਤਾ ਗਿਆ ਹੈ। ਗਰਦੁਆਰਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੀ ਥਾਂ ਇੱਸ ਗ੍ਰੰਥ ਦੀ ਕਥਾ ਬ੍ਰਾਹਮਣਵਾਦੀ ਪ੍ਰਭਾਵ ਹੇਠ ਹੀ ਪ੍ਰਚੱਲਤ ਹੋਈ ਹੈ ਅਤੇ ਇਸੇ ਪ੍ਰਭਾਵ ਅਧੀਨ ਇਹ ਕਥਾ ਸੰਗਤ ਟੀ. ਵੀ. ਰਾਹੀਂ ਵੀ ਇਨ੍ਹਾਂ ਦਿਨਾਂ ਵਿੱਚ ਦਿਖਾਈ ਜਾ ਰਹੀ ਹੈ।

ਕਵੀ ਸੰਤੋਖ ਸਿੰਘ ਨੂੰ ਗੁਰਬਾਣੀ ਦਾ ਗਿਆਨ ਨਾ ਹੋਣ ਕਰ ਕੇ ਉਸ ਨੇ ਦਸਵੇਂ ਗੁਰੂ ਜੀ ਨੂੰ ਦੇਵੀ ਦੁਰਗਾ ਦੇ ਪੁਜਾਰੀ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਤਕ ਇਸ ਦੇ ਲਿਖੇ ਗ੍ਰੰਥ ਉੱਤੇ ਕੋਈ ਸਿੱਖ ਸੰਸਥਾ ਪਾਬੰਦੀ ਨਹੀਂ ਲਗਵਾ ਸਕੀ। ਕਵੀ ਨੇ ਜਿਵੇਂ ਦਸਵੇਂ ਗੁਰੂ ਜੀ ਨੂੰ ਦੇਵੀ ਪੂਜਕ ਬਣਾਇਆ ਹੈ, ਹੇਠਾਂ ਬਿਆਨ ਕੀਤਾ ਜਾਂਦਾ ਹੈ:-

ਸਿਖਾਂ ਨੂੰ ਹਿੰਦੂ ਤੁਰਕ ਮਖ਼ੌਲ ਕਰਦੇ ਹਨ ਅਤੇ ਸਤਿਗੁਰੂ ਜੀ ਉਨ੍ਹਾਂ ਨੂੰ ਧੀਰਜ ਦਿੰਦੇ ਇਉਂ ਕਹਿੰਦੇ ਹਨ, ਕਿ ਉਹ ਦੁਰਗਾ ਨੂੰ ਮਨਾਉਣਗੇ ਜੋ ਜੰਗ ਵਿੱਚ ਆਪਣੀ ਮੱਦਦ ਕਰੇਗੀ, ਕਵੀ ਸੰਤੋਖ ਸਿੰਘ ਨੇ ਲਿਖਿਆ, ਜਿਵੇਂ:

ਤੁਮਰੇ ਹਿਤ ਜਗ ਮਾਤ (ਦੁਰਗਾ/ਭਗਵਤੀ) ਮਨਾਵੌ। ਪੂਜ ਮਹਾਂ ਕਲਿ ਮਹਿ ਬਿਦਤਾਵੌ।
ਰਣ ਕਰਤੇ ਨਿਤ ਬਨਹਿ ਸਹਾਈ। ਸ਼ਤ੍ਰਨਿ ਸਗਰੇ ਦੇਹਿ ਖਪਾਈ
॥੫੮॥
ਇਤਆਦਿਕ ਕਹਿ ਧੀਰਜ ਦੀਨਾ। ਸਿਖਨ ਕੋ ਮਨ ਆਨਦ ਭੀਨਾ।
ਆਪ ਪੂਜਿਬੇ ਉਦਮ ਕੀਨਾ। ਸ਼੍ਰੀ ਕਲਗੀਧਰ ਗੁਰੂ ਪ੍ਰਬੀਨਾ
॥੫੯॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਤ੍ਰਿਤੀ ਰੁਤੇ ਸਿਖਨ ਲਰਿ ਆਵਨ ਪ੍ਰਸੰਗ ਬਰਨਨ ਨਾਮ ਤ੍ਰਿਤੀਓ ਅੰਸੂ ॥੩॥

ਕੇਸ਼ਵ ਦਾਸ ਬ੍ਰਹਮਣ ਨਾਲ਼ ਮੇਲ਼ ਹੋਣਾ, ਕੁੱਲ 41 ਬੰਦਾਂ ਵਿੱਚ ਬਿਆਨ ਕੀਤਾ ਹੈ।

ਕੇਸ਼ਵ ਦਾਸ ਬ੍ਰਾਹਮਣ ਦਾ ਬਾਗ਼ ਵਿੱਚ ਡੇਰਾ:

ਪੁਰਿ ਮਹਾਂਦੇਵ ਕੇ ਬਸਤਿ ਜੋਇ। ਚਲਿ ਆਇ ਬਾਗ ਮਹਿ ਉਤਰ ਸੋਇ।
ਕਹਿ ਜਾਣਹਿ ਸੁ ਕੇਸ਼ਵ ਦਾਸ ਨਾਮ। ਬਿਧਿ ਚੰਡ ਪੂਜਿਬੇ ਗੁਨਨ ਧਾਮ
॥੧੧॥

ਗੁਰੂ ਜੀ ਦੇ ਕਹਿਣ ਨਾਲ਼ ਭਾਈ ਦਇਆ ਰਾਮ ਅਤੇ ਨੰਦ ਚੰਦ 5 ਮਣ ਲੱਡੂ ਬ੍ਰਾਹਮਣ ਲਈ ਲੈ ਕੇ ਗਏ।

ਕਵੀ ਲਿਖਦਾ ਹੈ:
ਮਣ ਪੰਚ ਮੋਦਕ (ਲੱਡੂ) ਧਰਿ ਅਗ੍ਰ ਤਾਂਹਿ। ਕਰ ਬੰਦਿ ਬੰਦਨਾ ਬੈਠਿ ਪਾਹਿ।
ਦਿਜ ਜੂ! ਗੁਰੂ ਕੀ ਦੇਗ਼ ਲੇਹੁ। ਸਭਿ ਰੰਕ ਰਾਵ ਲੇ ਖਾਤਿ ਏਹੁ
॥੧੯॥

ਕੇਸ਼ਵ ਦਾਸ ਗੁਰੂ ਜੀ ਨੂੰ ਉਸ ਦਾ ਅਸ਼ੀਰਵਾਦ ਦੇਣ ਲਈ ਭਾਈ ਦਇਆ ਰਾਮ ਨੂੰ ਆਖਦਾ ਹੈ, ਜਿਵੇਂ ਬ੍ਰਾਹਮਣ ਗੁਰੂ ਜੀ ਤੋਂ ਵੱਡਾ ਹੋਵੇ, ਕਵੀ ਦਾ ਅਜਿਹਾ ਲਿਖਣਾ ਮੂਰਖਤਾ ਹੈ:

ਹਮਰੋ ਬਖਾਨ ਆਸ਼ੀਰਬਾਦ।
ਪ੍ਰਭੁ ਮਿਲਉਂ ਆਨਿ, ਜਬਿ ਕਰਹਿ ਯਾਦ
॥੨੩॥

ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਗੁਰੂ ਜੀ ਨੇ ਕੇਸ਼ਵ ਦਾਸ ਨੂੰ ਕਿਹਾ ਕਿ ਉਹ ਦੁਰਗਾ ਮਾਈ ਦੀ ਪੂਜਾ ਕਰ ਕੇ ਉਸ ਦਾ ਦਰਸ਼ਨ ਚਾਹੁੰਦੇ ਹਨ, ਤਾਂ ਜੁ ਤੁਰਕਾਂ ਦਾ ਨਾਸ਼ ਹੋ ਸਕੇ।

ਜਿਵੇਂ:-

ਸੁਨਿ ਗੁਰੂ ਬੂਝਨਾ ਕੀਨਿ ਤਾਂਹਿ। ਜਗ ਮਾਤ ਪੂਜਿਬੇ ਹਮਹਿ ਚਾਹਿ।
ਜਿਸ ਤੇ ਪ੍ਰਤਛ ਹੁਇ ਦਰਸ ਦੇਹਿ। ਹਮ ਹੇਰਿ ਰੂਪ ਬਰ ਮਾਂਗ ਲੇਹਿ
॥੩੭॥
ਤੁਮ ਪੈ ਬਿਧਾਨ ਇਹ ਸਕਲ ਆਇ। ਕੀਜੈ ਪ੍ਰਯੋਗ ਸਭਿ ਬਿਧਿ ਬਨਾਇ।
ਚਹੀਏ ਸਮਿਗ੍ਰੀ ਤਬਿ ਜਿਤੇਕ। ਜੋ ਦੁਲਭ ਹੋਇ ਕਹੀਯਹਿ ਤਿਤੇਕ
॥੩੮॥
ਜਿਮ ਮੰਤ੍ਰ ਪਾਠ ਅਰੁ ਹਮਨ ਹੋਇ। ਰਹਿ ਕਿਤਿਕ ਕਾਲ ਲਗਿ, ਕਹਹੁ ਸੋਇ।
ਗਨ ਦਿਜਨ ਭਨੀ ਮਹਿਮਾ ਤੁਮਾਰ। ਬਿਧਿ ਚੰਡਿ ਪੂਜਿਬੇ ਮਹਿ ਉਦਾਰ
॥੩੯॥

ਦੋਹਰਾ

੍ਰਾਪਤਿ ਹੋਇਓ ਆਨ ਕਰਿ, ਹੈ ਜਿ ਬਿਧਾਨ ਪ੍ਰਬੀਨ।
ਕਰਹੁ ਬਿਦਤਿ (ਪ੍ਰਗਟ) ਸ਼੍ਰੀ ਚੰਡਿਕਾ, ਤੇਜ ਤੁਰਕ ਹਿਤ ਹੀਨ
॥੪੦॥

ਕਵੀ ਲਿਖਦਾ ਹੈ ਕਿ ਗੁਰੂ ਜੀ ਵਲੋਂ ਚੜ੍ਹਾਵੇ ਦਾ 9 ਲੱਖ ਰੁਪਿਆ ਇਕੱਠਾ ਕਰ ਕੇ ਕੇਸ਼ਵ ਦਾਸ ਨੂੰ ਪੂਜਾ ਦੀ ਸਮੱਗ੍ਰੀ ਲਿਖਾਉਣ ਲਈ ਕਿਹਾ। ਕੇਸ਼ਵ ਦਾਸ ਨੇ ਸਾਰੀ ਸਮੱਗ੍ਰੀ ਲਿਖਾ ਦਿੱਤੀ ਅਤੇ ਗੁਰੂ ਜੀ ਦੇ ਸਿੱਖ ਸਮੱਗ੍ਰੀ ਦੇ ਗੱਡੇ ਭਰ ਕੇ ਖ਼ਰੀਦ ਲਿਆਏ। ਸਮੱਗ੍ਰੀ ਵਿੱਚ ਇਲਾਇਚੀਆਂ, ਛਵਾਰੇ, ਬਦਾਮ, ਮੇਵੇ, ਕੇਸਰ, ਨਾਰੀਅਲ, ਸੈਂਕੜੇ ਮਣ ਘਿਉ, ਤਿਲ, ਜੌਂ, ਚਾਵਲ ਆਦਿਕ ਸ਼ਾਮਲ ਸਨ।

ਕੇਸ਼ਵ ਦਾਸ ਨੇ ਇੱਕ ਲੱਖ ਰੁਪਿਆ ਪੂਜਾ ਦਾ ਮੰਗਿਆ ਤੇ ਗੁਰੂ ਜੀ ਨੇ ਕਿਹਾ ਸਵਾ ਲੱਖ ਦੇਵਾਂਗੇ। ਕੇਸ਼ਵ ਦਾਸ ਗੁਰੂ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਧੰਨ ਹੋ ਜਿਹੜਾ ਤੁਸੀਂ ਹਿੰਦੂਆਂ ਨੂੰ ਬਚਾਉਣ ਲੱਗੇ ਹੋ ਅਤੇ ਦੇਵੀ ਦੀ ਆਰਾਧਨਾ ਦਾ ਉੱਦਮ ਕੀਤਾ ਹੈ (ਨਿਰਾ ਬ੍ਰਾਹਮਣਵਾਦ ਪੇਸ਼ ਕੀਤਾ ਹੈ)।:

ਅਸ਼ਟ ਪ੍ਰਕਾਰ ਕਾਮ ਕੋ ਤਾਗਨ। ਬ੍ਰਹਮਚਰਜ ਹੁਇ ਇਕ ਲਿਵਲਾਗਨ।
ਸੁਨਿ ਸ਼੍ਰੀ ਮੁਖ ਤੇ ਧੀਰਜ ਕੈ ਹੈਣ।ਸੇਵਾ ਲਛ ਦਛਣ ਹਮ ਦੈ ਹੈਣ
॥੯॥

ਧੰਨਿ ਗੁਰੂ ਕਲਿ ਕਾਲ ਮਝਾਰਾ। ਦੇਵਿ ਅਰਾਧਨ ਉਦਮ ਧਾਰਾ।
ਤੁਰਕ ਤੇਜ ਛੈ, ਹਿੰਦੁ ਉਬਾਰਨਿ। ਕਰਹੁ ਕ੍ਰਿਤੀ ਉਪਕਾਰ ਕਿ ਕਾਰਨ
॥੧੩॥

ਪੰਡਿਤ ਨੇ ਪੱਤ੍ਰੀ ਵਿੱਚੋਂ ਮਹੂਰਤ ਕੱਢਿਆ ਤੇ ਗੁਰੂ ਜੀ ਨੂੰ ਦਿਨ ਦੱਸ ਦਿੱਤਾ {ਬ੍ਰਾਹਮਣਵਾਦ ਦਾ ਪ੍ਰਚਾਰ ਹੈ)। ਗੁਰੂ ਜੀ ਨੂੰ ਪੰਡਿਤ ਨੇ ਥਾਂ ਚੁਣਨ ਲਈ ਕਿਹਾ ਜਿਸ ਤੋਂ ਗੁਰੂ ਜੀ ਨੇ ਨੈਣਾਂ ਦੇਵੀ ਦੇ ਟਿੱਲੇ ਦੀ ਚੋਣ ਕਰ ਲਈ। ਪੰਡਿਤ ਨੂੰ ਉਸ ਥਾ ਉੱਤੇ ਲ਼ੇ ਕੇ ਗਏ ਜੋ ਪੰਡਿਤ ਨੂੰ ਪਸੰਦ ਆ ਗਿਆ। ਗੁਰੂ ਨੇ ਸਿੱਖਾਂ ਨੂੰ ਹੁਕਮ ਕਰ ਕੇ ਓਥੇ ਇੱਕ ਮਕਾਨ ਸਮੱਗ੍ਰੀ ਰੱਖਣ ਵਾਸਤੇ ਬਣਵਾ ਦਿੱਤਾ ਅਤੇ ਪੰਡਿਤ ਦੀ ਇੱਛਾ ਅਨੁਸਾਰ ਹਵਨ ਕੁੰਡ ਵੀ ਬਣਵਾ ਦਿੱਤਾ। ਜਿਵੇਂ:

ਤਬਿ ਸਿਖਨਿ ਸੋ ਗੁਰੂ ਬਖਾਨਾ। ਕਰਹੁ ਸੁਧਾਰਨਿ ਭਲੇ ਸਥਾਨਾ।
ਸੁੰਦਰ ਮੰਦਿਰ ਦਿਹੁ ਬਨਵਾਇ। ਜਹਾਂ ਸਮਿਗ੍ਰੀ ਦੇਹਿ ਟਿਕਾਇ
॥੩੬॥

ਕਹਿ ਕਹਿ ਪ੍ਰਭੁ ਸੋ ਤਹਾਂ ਪੁਚਾਏ। ਥਾਨ ਸੁਧਾਰੋ ਨੀਕ ਬਨਾਏ।
ਹਮਨ ਕੁੰਡ ਜਿਸ ਜੁਗਤਿ ਬਿਤਾਯੋ। ਸੋ ਭੀ ਭਲੀ ਭਾਂਤਿ ਕਰਿਵਾਯੋ
॥੪੧॥ (ਤੀਸਰੀ ਰੁੱਤ ਦਾ ਛੇਵਾਂ ਅਧਿਆਇ ਸਮਾਪਤ)।

ਹਵਨ ਦਾ ਆਰੰਭ: ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਜੈ ਜਗਦੰਬਾ ਦੇ ਨਾਹਰੇ ਸਿੱਖਾਂ ਨੇ ਲਾਏ। {ਨਿਰਾ ਬ੍ਰਾਹਮਣਵਾਦ ਦਾ ਪ੍ਰਚਾਰ ਕੀਤਾ ਗਿਆ ਹੈ ਤੇ ਸਿੱਖਾਂ ਨੂੰ ਗੁਰੂ ਦੇ ਸਨਮੁੱਖ ਹਿੰਦੂ ਬਣਾ ਦਿੱਤਾ ਗਿਆ ਹੈ}। ਕਵੀ ਲਿਖਦਾ ਹੈ :

ਪਣਵ ਪਟਹਿ ਅਰੁ ਢੋਲ ਬਿਸਾਲੇ। ਮੁਰਲੀ ਗੋਮੁਖ ਸ਼ਬਦ ਅੁਠਾਲੇ।
ਜੈ ਜਗਦੰਬਾ ਊਚ ਊਚਾਰੇ। ਰੰਕਨ ਗਨ ਦੇ ਦਰਬ ਉਦਾਰੇ
॥੩॥

ਪੂਜਾ ਲਈ ਤੁਰਨ ਸਮੇਂ, ਕਵੀ ਕਹਿੰਦਾ ਹੈ ਕਿ, ਮਾਤਾ ਗੂਜਰੀ ਨੇ ਗੁਰੂ ਜੀ ਨੂੰ ਆਸ਼ੀਰਵਾਦ ਦਿੱਤਾ ਨਾਲ਼ੇ ਦੁਰਗਾ ਜਗ ਮਾਤਾ ਨੂੰ ਸਹਾਈ ਹੋਣ ਲਈ ਵੀ ਬੇਨਤੀ ਕੀਤੀ{ ਨਿਰੀ ਮਨਮਤਿ ਕਵੀ ਸੰਤੋਖ ਸਿੰਘ ਵਲੋਂ ਲਿਖੀ ਜਾ ਰਹੀ ਹੈ}। ਕਵੀ ਲਿਖਦਾ ਹੈ:

ਗਮਨੇ ਪੁਨ ਪ੍ਰਭੁ ਦਿਜ ਸੰਗ ਲੀਨੇ। ਆਸ਼ਿਖ ਬਾਦ (ਆਸ਼ੀਰਵਾਦ) ਮਾਤ ਮਿਲਿ ਦੀਨੇ। ਪੁਰੇ ਮਨੋਰਥ ਨੌ ਗੁਰ ਆਇ।
ਜਗ ਮਾਤਾ (ਦੁਰਗਾ ਮਾਈ) ਤੁਮ ਹੋਹਿ ਸਹਾਇ
॥੭॥

ਪਹਾੜ ਉੱਤੇ ਪਹੁੰਚ ਗਏ, ਹਵਨ ਆਰੰਭ ਹੋ ਗਿਆ, ਕਵੀ ਨੇ ਉਸ ਦੇਵੀ ਦੀਆਂ ਸਿਫ਼ਤਾਂ ਲਿਖੀਆਂ ਹਨ ਜਿਸ ਦੀ ਪੂਜਾ ਸ਼ੁਰੂ ਕੀਤੀ ਗਈ ਹੈ। ਕਵੀ ਲਿਖਦਾ ਹੈ:

ਆਦਿ ਸ਼ਕਤਿ (ਦੁਰਗਾ) ਕੋ ਧਾਰਤਿ ਧਾਨਾ (ਧਿਆਨ)। ਇਕ ਤੋ ਚਤੁਰਭੁਜੀ ਬਲਵਾਨਾ।
ਚੰਦ੍ਰਸ਼ੇਖਰੀ
(ਮੱਥੇ ਉੱਤੇ ਚੰਦ੍ਰਮਾ ਵਾਲ਼ੇ ਸ਼ਿਵ ਦੀ ਸ਼ਕਤੀ) ਆਯੁਧ ਧਰਨੀ। ਉਗ੍ਰ ਤੇਜ ਦੁਸ਼ਟਨ ਕੋ ਦਰਨੀ ॥੨੦॥

ਕ੍ਰਿਪਾ ਠਾਨਿ ਦਾਸਨ ਕੀ ਰਖਕ। ਕ੍ਰੋਧ ਭੂਰ ਤੇ ਦੁਰਜਨ ਭਖਕ।
ਤਿਸ ਤੇ ਅਸ਼ਟਭੁਜੀ ਕੌ ਧਾਨਾ। ਜਵਾਲਾ
(ਅੱਗ) ਮੁਖ ਤੇ ਬਮਤਿ (ਕੱਢਦੀ) ਮਹਾਨਾ ॥੨੧॥

ਲਾਲ ਬਿਲੋਚਨ (ਅੱਖਾਂ ਵਾਲ਼ੀ) ਮੁੰਡਨ (ਸਿਰਾਂ ਦੀ) ਮਾਲੀ (ਮਾਲ਼ਾ)। ਛੂਟੇ (ਖੁਲ੍ਹੇ) ਬਾਲ (ਵਾਲ਼) ਕਰਾਲ(ਵਿਕਰਾਲ਼) ਬਿਸਾਲੀ (ਲੰਮੇ)
ਦਾਰੁਣ ਤੁੰਡਾ
(ਭਿਆਨਕ ਮੂੰਹ) ਚੰਡਿ ਕਪਾਲੀ (ਖੱਪਰ ਫੜਨ ਵਾਲ਼ੀ)।  ਅੰਗ ਦਿਗੰਬਰ (ਵੱਡੇ) ਭੀਖਨ (ਭਿਆਨਕ) ਕਾਲੀ ॥੨੨॥

ਦਾੜ੍ਹਨ ਦੀਰਘ ਪੰਕਤਿ ਵਾਲੀ।
ਸਰਪ ਫੁੰਕਾਰੇ ਹਾਥ ਕਰਾਲੀ
(ਭਿਆਨਕ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top