ਲੜੀ ਜੋੜਨ ਲਈ ਪਿਛਲੇ ਅੰਕ :
ਭਾਗ-1;
ਭਾਗ-2;
ਭਾਗ-3;
ਭਾਗ-5
ਚੌਪਈ
ਜੈ ਜਗਦੰਬਾ ਕਹਿ ਗੁਰ ਖਰੇ। ਸਕਲ ਰੂਪ
ਕੋ ਦੇਖਨਿ ਕਰੇ।
ਏਕ ਬਾਰ ਨਖ ਸ਼ਿਖ ਤੇ ਹੇਰਿ। ਨਮੋ ਕਰਤਿ ਚਖ ਮੀਚੇ ਫੇਰ ॥੧੧॥
ਹਾਥ ਜੋਰਿ ਸਨਮੁਖ ਹੀ ਰਹੇ। ਰਿਦੇ ਮਨੋਰਥ ਦੇਵੀ ਲਹੇ।
ਪਲਟੋ ਚਤਰਭੁਜੀ ਪੁਨ ਰੂਪ। ਕੰਚਨ (ਸੋਨੇ) ਬਰਨੀ (ਰੰਗੀ) ਭਈ ਅਨੂਪ ॥੧੨॥
ਚੜ੍ਹੀ ਸਿੰਘ ਪਰ ਆਯੁਧ ਧਰੇ। ਚਾਰ ਚੰਦ੍ਰ ਭਾਲਾ ਛਬਿ ਭਰੇ।
ਮਾਂਗ ਪੁਤ੍ਰ! ਦੇਵੋ ਅਬਿ ਤੋਹੀ। ਸੇਵਾ ਕਰਤਿ ਰਿਝਾਯੋ ਮੋਹੀ ॥੧੩॥
ਪ੍ਰਥਮ ਪ੍ਰਤਜ਼ਗਾ ਸਿਮਰੌ ਸੋਇ। ਚਹਹੁ ਸੁ ਕਹੌ ਸਪੂਰਨ ਹੋਇ।
ਮ੍ਰਿਦੁ ਬਚ ਮੋਦ ਭਰੇ ਸੁਨਿ ਫੇਰਾ। ਖੋਲਿ ਬਿਲੋਚਨ ਦਰਸ਼ਨ ਹੇਰਾ ॥੧੪॥
ਦਿਹੁ ਬਰ ਮਾਤਾ ਪੰਥ ਉਪਾਵਉਣ। ਤੁਰਕ ਰਾਜ ਕੋ ਤੇਜ ਖਪਾਵਉਣ।
ਹਿੰਦੁ ਧਰਮ ਨਿਤ ਹੋਇ ਬਿਨਾਸ਼ੇ। ਜਿਹ ਬਚਾਇ ਪੁਨ ਕਰੌ ਪ੍ਰਕਾਸ਼ੇ ॥੧੫॥
ਗੁਰੂ ਜੀ ਨੇ ਦੁਰਗਾ ਤੋਂ ਇੱਕ ਬਰ ਵਿੱਚ ਸ਼ਸਤ੍ਰ ਮੰਗਿਆ,
ਜਿਸ ਨੂੰ ਧੋ ਕੇ ਉਹ ਲੋਕਾਂ ਨੂੰ ਪਿਲਾਉਣ ਅਤੇ ਦੂਜਾ ਬਰ ਮੰਗਿਆ ਕਿ ਪੰਥ ਵਧੇ
?
ਤੁਮ ਕਰ ਤੇ ਅਸ ਆਯੁਧ (ਸ਼ਸਤ੍ਰ) ਪਾਵਉ।
ਜਿਹ ਪਖਾਰਿ ਨਿਜ ਪੰਥ ਪਿਲਾਵੌਂ।
ਜਿਸ ਤੇ ਧਾਰਹਿ ਤੇਜ ਕਰਾਲਾ। ਜੀਤਹਿ ਸ਼ਤ੍ਰਨਿ ਬਲੀ ਬਿਸਾਲਾ ॥੧੬॥
ਸਦਾ ਸਹਾਇ ਪੰਥ ਕੀ ਕੀਜੈ। ਦਿਨ ਪ੍ਰਤਿ
ਵਧੈ ਇਹੀ ਬਰ ਦੀਜੈ।
ਤੋਹਿ ਚਰਿਤ੍ਰ ਬਸਹਿ ਮਨ ਮੇਰੇ। ਸਿਮਰੌ ਜਿਨ ਕੌ ਸੰਝ ਸਵੇਰੇ ॥੧੭॥
ਰਚਨ ਪੰਥ ਅਰੁ ਤੁਰਕਨਿ ਖੋਇ। ਕਰਹੁ ਕ੍ਰਿਪਾ ਬਰ
ਦੀਜਹੁ ਦੋਇ।
ਦੁਰਗਾ ਦੇਵੀ ਨੇ ਗੁਰੂ ਜੀ ਨੂੰ ਆਪਣਾ
ਪੁੱਤ੍ਰ ਕਹਿ ਕੇ ਇਉਂ ਬਰ ਦਿੱਤਾ:
ਇਮ ਸੁਨਿ ਹਸੀ ਬਾਕ ਸ਼ੁਭ ਕੀਨੋ। ਪੰਥ
ਸਕੇਸ ਪੁੱਤ੍ਰ! ਮੈ ਦੀਨੋ ॥੧੮॥
ਗੁਰੂ ਜੀ ਨੇ ਦਰਸ਼ਨ ਸਮੇਂ ਅੱਖਾਂ ਮੀਟੀਆਂ ਜਿਸ ਲਈ ਦੂਜੇ
ਬਰ ਦਾ ਫਲ਼ 40 ਸਾਲ਼ ਬਾਅਦ ਮਿਲ਼ੇਗਾ, ਦੁਰਗਾ ਨੇ ਕਿਹਾ।
ਇਸ ਮਹਿ ਭੇਦ ਇਤਿਕ ਰਹਿ ਗਇਊ। ਪ੍ਰਥਮ
ਦਰਸ ਦ੍ਰਿਗ (ਅੱਖਾਂ) ਮੀਚਤਿ ਭਇਊ।
ਯਾਂ ਤੇ ਤੁਮ ਤਨ ਤਯਾਗਨ ਪਾਛੇ। ਚਾਲੀ ਬਰਸ ਬਿਤੈ ਜਬਿ ਆਛੇ ॥੧੯॥
ਵਧਹਿ ਪੰਥ ਜਗ ਵਿਖੈ ਬਿਸਾਲਾ (ਵਧੇਗਾ)। ਤੇਜ ਤੁਰਕ ਤਬਿ ਹਤਹਿ
ਕਰਾਲਾ।
ਪੂਰਨ ਹੁਇ ਅਭਿਲਾਖ ਤੁਮਾਰੀ। ਸਾਚ ਹੋਇ ਸਭਿ ਜਥਾ ਉਚਾਰੀ ॥੨੦॥
ਦੇਵੀ ਨੇ ਗੁਰੂ ਜੀ ਨੂੰ ਛੁਰੀ ਦਿੱਤੀ ਅਤੇ ਕਿਹਾ ਕਿ ਇਸ
ਨੂੰ ਜਲ ਵਿੱਚ ਮਿੱਠਾ ਪਾ ਕੇ ਫੇਰਿਓ। ਕਵੀ ਲਿਖਦਾ ਹੈ:-
ਨਿਜ ਕਰ ਤੇ ਸਤਿਗੁਰ ਕੋ ਦਈ। ਯਾਂ ਤੇ ਕਰਦ ਨਾਮ ਬਿਦਤਈ (ਪ੍ਰਗਟ
ਹੋਇਆ)।
ਇਹ ਲੇ ਕਰਿ ਜਲ ਜੁਤਿ ਮਿਸ਼ਟਾਨ। ਫੇਰਨ ਕਰਹੁ ਆਪਨੇ ਪਾਨ ॥੨੧॥
ਦੁਰਗਾ ਨੇ ਗੁਰੂ ਜੀ ਤੋਂ, ਬਰ ਲੈਣ ਬਦਲੇ, ਪੁੱਤ੍ਰ ਕਹਿ
ਕੇ ਕੁੱਝ ਭੇਟਾ ਮੰਗੀ। ਕਵੀ ਲਿਖਦਾ ਹੈ:
ਅਬਿ ਦੀਜਹਿ ਕੁਛ ਭੇਟ ਹਮਾਰੀ। ਹੇ ਸੁਤ! ਜਿਸ ਤੇ ਹੁਇ ਸੁਖ
ਭਾਰੀ ॥੨੨॥
ਗੁਰੂ ਜੀ ਨੇ ਦੁਰਗਾ ਦੇਵੀ ਨੂੰ ਪਹਿਲੀ ਭੇਟਾ ਵਿੱਚ ਆਪਣਾ
ਖ਼ੂਨ ਭੇਟ ਕੀਤਾ:
ਗੁਰੂ ਜੀ ਨੇ ਦੇਵੀ ਤੋਂ ਮਿਲ਼ੀ ਛੁਰੀ ਨੂੰ ਸ਼ਰੀਰ ਵਿੱਚ ਮਾਰ ਕੇ ਆਪਣਾ ਖ਼ੂਨ ਦੁਰਗਾ ਨੂੰ
ਭੇਂਟ ਕੀਤਾ ਤੇ ਦੁਰਗਾ ਪ੍ਰਸੰਨ ਹੋ ਗਈ।
ਗੁਰੂ ਜੀ ਨੇ ਦੂਜੀ ਭੇਟਾ ਵਿੱਚ ਚਾਰੇ ਸਾਹਿਬਜ਼ਾਦੇ ਅਤੇ
ਲੱਖਾਂ ਸਿੱਖ ਭੇਟਾ ਕਰ ਦਿੱਤੇ:
ਕਵੀ ਲਿਖਦਾ ਹੈ ਕਿ ਗੁਰੂ ਜੀ ਨੇ ਦੂਜੀ ਭੇਟ ਵਿੱਚ ਚਾਰੇ ਸਾਹਿਬਜ਼ਾਦੇ ਅਤੇ ਲੱਖਾਂ ਸਿੱਖ
ਦੇਵੀ ਨੂੰ ਅਰਪਣ ਕਰ ਦਿੱਤੇ ਅਤੇ ਕਿਹਾ ਕਿ ਜੰਗ ਵਿੱਚ ਮਰ ਕੇ ਤੁਹਾਡੀ ਭੇਟ ਚੜ੍ਹ ਜਾਣਗੇ।
ਕਵੀ ਮਨਮਤਿ ਕਰਦਾ ਲਿਖਦਾ ਹੇ:
ਸੁਨਿ ਗੁਰ ਕਰਦ ਕਰੀ ਕਰ ਧਾਰਨ (ਹੱਥ
ਵਿੱਚ ਪਕੜੀ)। ਹਤਿ ਨਿਜ ਤਨ ਕਿਯ ਰਕਤ (ਖ਼ੂਨ) ਨਿਕਾਰਨਿ।
ਸੋ ਲੇ ਕਰਿ ਜਗ ਮਾਤ ਪ੍ਰਸੰਨ। ਪੁਨ ਗੁਰ ਦੇਨਿ ਭੇਟ ਕਰ ਅੰਨ (ਦੂਜੀ) ॥੨੩॥
ਸ਼ਸਤ੍ਰਨਿ ਸੋ ਹਤਿ ਹੁਇ ਬਿਚ ਬਾਦੇ। ਚਾਰਹੁ ਦੀਨੇ ਸਾਹਿਬਜ਼ਾਦੇ।
ਲਾਖਹੁ ਸਿੰਘ ਧਰਹਿ ਉਰ ਕ੍ਰੱਧ। ਹੁਇ ਤੁਮ ਭੇਟ ਮ੍ਰਿਤਕ ਬਿਚ ਜੁੱਧ ॥੨੪॥
ਕੇਸ਼ਵ ਦਾਸ ਨੇ ਗੁਰੂ ਜੀ ਨੂੰ ਆਸ਼ੀਸ਼ ਦਿੱਤੀ ਜਿਵੇਂ
ਬ੍ਰਾਹਮਣ ਗੁਰੂ ਜੀ ਤੋਂ ਵੱਡਾ ਹੋਵੇ:
ਕੇਸ਼ਵਦਾਸ ਅਗਾਰੀ ਹੋਵਾ। ਲਾਲ ਗੁਲਾਲ
ਦਰਸ ਕੋ ਜੋਵਾ।
ਦਈ ਅਸੀਸ ਸੁਖੀ ਨਿਤ ਰਹੀਅਹਿ। ਦੇਵੀ ਬਿਦਤ (ਪ੍ਰਗਟ)ਪ੍ਰਸੰਗ ਸੁ ਕਹੀਅਹਿ ॥੩੨॥
ਦੇਵੀ ਦੀ ਛੁਰੀ ਗੁਰੂ ਜੀ ਨੇ ਸਿਰ ਉੱਤੇ ਬੰਨ੍ਹ ਲਈ ਸੀ।
ਕਵੀ ਮਨਮਤਿ ਲਿਖਦਾ ਹੈ:
ਏਵੇ ਮਸਤੁ ਕਹਿ ਭੇਟ ਸੁ ਲੈ ਕੈ। ਅੰਤਰ
ਧਯਾਨ ਭਈ ਬਰ ਦੈ ਕੈ।
ਲਘੁ ਕ੍ਰਿਪਾਨ ਇਹੁ ਕਰ ਤੇ ਦੀਨਿ। ਅਤਿ ਅਨਦ ਤੇ ਸਿਰ ਧਰਿ ਲੀਨਿ ॥੩੫॥
ਦੁਰਗਾ ਬਰ ਦੇ ਕੇ ਅਲੋਪ ਹੋ ਗਈ। ਫਿਰ ਦੁਰਗਾ ਦੇ ਚੋਬਦਾਰ ਨੇ ਗੁਰੂ ਜੀ ਨੂੰ ਕਿਹਾ ਕਿ
ਜੰਗ ਵਿੱਚ ਉਹ ਉਨ੍ਹਾਂ ਦੀ ਸਹਾਇਤਾ ਕਰਿਆ ਕਰੇਗਾ। ਉਸ ਨੇ ਆਪਣਾ ਬਾਣਾ ਗੁਰੂ ਜੀ ਨੂੰ
ਦਿੱਤਾ ਤੇ ਪੰਥ ਨੂੰ ਧਾਰਨ ਕਰਨ ਵਾਸਤੇ ਕਿਹਾ ਤਾਂ ਜੁ ਤੇਜ਼ ਵਧੇ। ਕੇਸ਼ਵ ਦਾਸ ਬ੍ਰਾਹਮਣ
ਬਹੁਤ ਖ਼ੁਸ਼ ਹੋਇਆ।
ਇਤਿ ਸ਼੍ਰੀ ਗੁਰ
ਪ੍ਰਤਾਪ ਸੂਰਜ ਗ੍ਰੰਥੇ ਤ੍ਰਿਤਿਯ ਰੁਤੇ ਸ਼੍ਰੀ ਦੇਵੀ ਪ੍ਰਗਟ ਹੋਨ ਪ੍ਰਸੰਗ ਬਰਨਨ ਨਾਮ
ਇਕਾਦਸ਼ਮੋ ਅੰਸੂ ॥੧੧॥
ਗੁਰੂ ਜੀ ਦੇਵੀ ਦਰਸ਼ਨ ਕਰ ਕੇ ਅਨੰਦਪੁਰ ਵਾਪਿਸ ਆਏ ਤਾਂ
ਲੋਕਾਂ ਦੀਪਮਾਲ਼ਾ ਕੀਤੀ। ਜਿਵੇਂ:
ਆਨਿ ਕਰਾਵਤਿ ਸਿਖ ਅਰਦਾਸ। ਧਰਹਿ ਤੂਸ਼ਨੀ (ਚੁੱਪ ਧਾਰ ਕੇ)
ਬੈਠਹਿ ਪਾਸ।
ਦੀਪਕਮਾਲਾ ਸਭਿਹਿਨ ਕਰੀ। ਘਰ ਘਰ ਕੇ ਸ਼ਿਰਨ ਪਰ ਧਰੀ ॥੧੨॥
ਗੁਰੂ ਜੀ ਨੇ ਕੇਸ਼ਵ ਦਾਸ ਬ੍ਰਾਹਮਣ ਨੂੰ
ਸਵਾ ਲੱਖ ਰੁਪਇਆ ਦੱਛਣਾ ਦਿੱਤੀ। ਜੱਗ ਕੀਤਾ, ਪੁੰਨ ਦਾਨ ਕੀਤਾ। ਕੇਸ਼ਵ ਦਾਸ ਨੇ
ਕਿਹਾ ਕਿ ਉਹ ਸਿੱਖਾਂ ਵਿੱਚ ਜਨਮ ਲਵੇਗਾ। ਇਸ ਤੇ ਗੁਰੂ ਜੀ ਨੇ ਕਿਹਾ ਤੇਰਾ ਸਿੱਖਾਂ ਵਿੱਚ
3 ਵਾਰ ਜਨਮ ਹੋਵੇਗਾ ਤੇ ਸਰਦਾਰੀ ਲਵੇਂਗਾ। 100 ਸਾਖੀ ਅਨੁਸਾਰ ਇਹ ਕੇਸ਼ਵ ਦਾਸ ਤੀਜੇ ਜਨਮ
ਮਹਾਂਰਾਜਾ ਰਣਜੀਤ ਸਿੰਘ ਬਣਿਆ ਸੀ। ਇਹੋ ਜਿਹੀਆਂ ਗੱਪਾਂ
ਅਤੇ ਬ੍ਰਾਹਮਣਵਾਦੀ ਚਾਲਾਂ ਹਨ ਕਵੀ ਸੰਤੋਖ ਸਿੰਘ ਦੀਆਂ।
ਅਵਨੀ ਰਾਜ ਕਰਹਿ ਬੁਹਤੇਰਾ।
ਤਿਨ ਮਹਿ ਜਨਮ ਹੋਇ ਪੁਨ ਮੇਰਾ।