Share on Facebook

Main News Page

ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ "ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੁਰਗਾ ਦੇ ਪੁਜਾਰੀ ! ਭਾਗ-2
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਲੜੀ ਜੋੜਨ ਲਈ ਪਿਛਲੇ ਅੰਕ : ਭਾਗ-1

ਦਾੜ੍ਹਨ ਦੀਰਘ ਪੰਕਤਿ ਵਾਲੀ। ਸਰਪ ਫੁੰਕਾਰੇ ਹਾਥ ਕਰਾਲੀ(ਭਿਆਨਕ)।
ਚਰਮੰ (ਚਮੜੀ)ਸ਼ੁਸ਼ਕਾ(ਖੁਸ਼ਕ) ਨਖਨ ਬਿਸਾਲੀ(ਵੱਡੇ)।  ਅਧਿਕ ਉਗਾਲਤਿ ਜਵਾਲਾ ਮਾਲੀ ॥੨੩॥

ਚੰਡੀ/ਦੁਰਗਾ ਦੀ ਪੂਜਾ ਹਰ ਰੋਜ਼ ਹੁੰਦੀ ਰਹੀ। ਗੁਰੂ ਜੀ ਕੁੱਝ ਨਹੀਂ ਖਾਂਦੇ, ਭੁੰਜੇ ਸੌਂਦੇ ਅਤੇ ਦੇਵੀ ਦਾ ਧਿਆਨ ਹੀ ਕਰਦੇ ਰਹਿੰਦੇ ਸਨ {ਕਵੀ ਦੀ ਇੱਹ ਮਨਮਤਿ ਦੀ ਹੱਦ ਹੈ}। ਕਵੀ ਲਿਖਦਾ ਹੈ:- ਬਹੁਰ ਬੈਠਿ ਕਰਿ ਤਿਸ ਹੀ ਆਸਨ। ਕਰਨਿ ਲਗੇ ਸ੍ਰੀ ਚੰਡਿ ਉਪਾਸਨ ॥੨੭॥ ਕੁਛ ਫਿਰ ਕਰਿ ਇਤ ਉਤ ਤਿਸ ਥਾਨ।

ਪੌਢੇ ਬਿਨਾ ਨੀਂਦ ਭਗਵਾਨ। ਦੇਵੀ ਰੂਪ ਬਿਖੈ ਲਿਵ ਲਾਗੀ।
ਛੁਧਾ (ਭੁੱਖ) ਪਿਪਾਸਾ (ਪਿਆਸ) ਨਿਦ੍ਰਾ ਤਯਾਗੀ ॥੩੩॥

ਕਵੀ ਮਨਮਤਿ ਕਰਦਾ ਲਿਖਦਾ ਹੈ ਕਿ ਗੁਰੂ ਜੀ ਦੁਰਗਾ ਪੂਜਾ ਵਿੱਚ ਲੀਨ ਹੋ ਗਏ, ਦੇਵੀ ਦੇ ਆਸਰੇ ਉੱਤੇ ਰਹਿ ਗਏ , ਦੇਵੀ ਤੋਂ ਬਰ ਲੈਣਾ ਚਾਹੁੰਦੇ ਸਨ ਤਾਂ ਜੁ ਖਾਲਸਾ ਪੰਥ ਪ੍ਰਗਟ ਹ ਸਕੇ। ਜਿਵੇਂ:-
ਦੋਹਰਾ: ਏਕ ਅਰਾਧਨ ਚੰਡਿਕਾ, ਭਏ ਪਰਾਯਨ (ਦੇਵੀ ਆਸਰੇ) ਧੀਰ (ਧੀਰਜ ਕਰ ਕੇ)। ਬਿਦਤਹਿ ਦੈਬੇ ਹੇਤੁ ਬਰ, ਪੰਥ ਕਰਨ ਕੋ ਬੀਰ (ਬਹਾਦੁਰ) ॥੪੧॥

ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਤ੍ਰਿਤੀਯ ਰੁਤੇ ਦੇਵੀ ਪ੍ਰਸੰਗ ਬਰਨਨ ਨਾਮ ਸਪਤਮੋ ਅੰਸੂ ॥੭॥ (ਤੀਸਰੀ ਰੁੱਤ ਦਾ ਸੱਤਵਾਂ ਅਧਿਆਇ ਸਮਾਪਤ)।

ਗੁਰੂ ਜੀ ਵਲੋਂ ਸ਼ਿਕਾਰ ਕਰਨ ਜਾਣਾ:

ਕਵੀ ਲਿਖਦਾ ਹੈ ਕਿ ਕਈ ਦਿਨਾਂ ਦੇ ਹਵਨ ਅਤੇ ਦੁਰਗਾ ਪੂਜਾ ਪਿੱਛੋਂ ਗੁਰੂ ਜੀ ਸਿੱਖਾਂ ਨੂੰ ਨਾਲ਼ ਲੈ ਕੇ ਸ਼ਿਕਾਰ ਖੇਡਣ ਗਏ ਅਤੇ ਕਈ ਜੀਵ ਜੰਤੂ ਮਾਰ ਲਿਆਏ। ਕੇਸ਼ਵ ਦਾਸ ਨੇ ਗੁਰੂ ਜੀ ਨੂੰ ਦੱਸਿਆ ਕਿ ਉਨ੍ਹਾਂ ਇਹ ਹਿੰਸਾ ਕਰ ਕੇ ਚੰਗਾ ਨਹੀਂ ਕੀਤਾ ਹੈ। ਗੁਰੂ ਜੀ ਨੇ ਕਿਹਾ ਸਾਰੇ ਜੀਵ ਛੱਡ ਦਿਓ ਤਾਂ ਸਿੱਖਾਂ ਨੇ ਮਰੇ ਹੋਏ ਜੀਵ ਜੰਤੂ ਬੰਨ੍ਹੇ ਹੋਏ ਸੱਭ ਖੋਲ੍ਹ ਦਿੱਤੇ {ਕਰਾਮਾਤਾਂ ਨੂੰ ਸਿੱਖੀ ਵਿੱਚ ਮਨਮਤਿ ਕਿਹਾ ਗਿਆ ਹੈ}। ਉਹ ਸਾਰੇ ਜੀਉਂਦੇ ਹੋ ਕੇ ਦੌੜ ਅਤੇ ਉੱਡ ਗਏ। ਗੁਰੂ ਜੀ ਨੇ ਕਹਾ ਹੁਣ ਹਿੰਸਾ ਨਹੀਂ ਕਰਾਂਗੇ। ਅਗਲੇ ਦਿਨ ਫਿਰ ਹਵਨ ਕਰਨ ਲਈ ਪਹਾੜ ਉੱਤੇ ਪਹੁੰਚ ਗਏ। ਗੁਰੂ ਜੀ ਭਗਵਤੀ/ਦੁਰਗਾ ਦਾ ਧਿਆਨ ਕਰਨ ਲੱਗੇ ਮੰਤ੍ਰ ਪੜ੍ਹਦੇ ਰਹੇ। ਜਿਵੇਂ ਕਵੀ ਲਿਖਦਾ ਹੈ:

ਉਤਲਾਵਤਿ ਪਹੁੰਚੇ ਗੋਸਾਈਂ। ਦਿਵਸ ਚਢੇ ਲਗਿ ਥਿਰੇ ਸਥਾਈ।
ਸਵਾ ਪਹਿਰ ਕੋ ਹਮਨ ਕਰੰਨ।  ਨੇਮ ਸਹਿਤ ਸੋ ਮੰਤ੍ਰ ਪਠਨ ॥੩੭॥

ਦੁਹਿਦਿਸ਼ਿ ਹਮਨ ਕੁੰਡ ਕੇ ਆਸਨ।  ਏਕ ਬਿਨਾਂ ਜਿਨ ਦੂਜੀ ਆਸ ਨ।
ਬੈਠੇ ਦਿਜ (ਬ੍ਰਾਹਮਣ ਕੇਸ਼ਵ ਦਾਸ) ਸਮੇਤ ਬਿਧਿ ਸੰਗ।  ਸੁਚ ਹੈ ਕਰਿ ਜਲ ਤੇ ਸਰਬੰਗ ॥੩੮॥

ਧਯਾਨ ਭਗਵਤੀ (ਦੁਰਗਾ) ਕੋ ਤਬਿ ਠਾਨਾ।  ਦੁਹਿਨ ਬਦਨ ਤੇ ਮੰਤ੍ਰ ਬਖਾਨਾ।
ਪਾਵਕ ਬਿਖੈ ਅਹੁਤਿ ਕਰਿ ਪਾਵਨ।  ਕੀਨਿ ਹੁਤਾਸਨ ਲਾਟ ਉਠਾਵਨਿ ॥੩੯॥

ਮਨਮਤਿ ਕਰਦਾ ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਗੁਰੂ ਜੀ ਦੇਵੀ ਦੁਰਗਾ/ਭਗਵਤੀ ਦੇ ਦਰਸਨ ਕਰਨ ਲਈ ਪਰਹੇਜ਼ ਕਰਦੇ ਘੱਟ ਖਾਂਦੇ, ਘੱਟ ਸੌਂਦੇ, ਘੱਟ ਬੋਲਦੇ, ਘੱਟ ਸੁਣਦੇ ਅਤੇ ਚਿੱਤ ਵਿੱਚ ਦੇਵੀ ਪ੍ਰਗਟ ਕਰਨੀ ਚਾਹੁੰਦੇ ਸਨ। ਜਿਵੇਂ:

ਅਲਪ ਅਹਾਰ ਕਰੈਂ ਪ੍ਰਭੁ ਤਬੈ।  ਅਲਪ ਬੋਲਿਬੋ ਸੁਨਿਬੋ ਸਬੈ।
ਨਿਦ੍ਰਾ ਅਲਪ, ਸੁ ਜਾਗਤਿ ਰਹੈਂ।  ਦੇਵੀ ਬਿਦਤਿਨਿ (ਪ੍ਰਗਟ ਕਰਨ) ਕੋ ਚਿਤ ਚਹੈਂ ॥੪੨॥

ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਤ੍ਰਿਤਿਯ ਰੁੱਤੇ ਅਖੇਰ ਪ੍ਰਸੰਗ ਬਰਨਨ ਨਾਮ ਅਸ਼ਟਮੋ ਅੰਸੂ ॥੮॥ (ਤੀਸਰੀ ਰੁੱਤ ਅੱਠਵਾਂ ਅਧਿਆਇ ਸਮਾਪਤ)।

ਗੁਰੂ ਜੀ ਨੂੰ ਦੁਰਗਾ ਦੇਵੀ ਦੇ ਸੁਪਨੇ ਵਿੱਚ ਦਰਸ਼ਨ ਹੋਣੇ: ਮਨਮਤਿ ਅਧੀਨ ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਸੁਪਨੇ ਵਿੱਚ ਦੁਰਗਾ ਨੇ ਕਿਹਾ ਕਿ ਉਹ ਦਰਸਨ ਦੇਵੇਗੀ । ਤੁਸੀਂ ਹਵਨ ਕਰੀ ਜਾਓ। ਦੁਰਗਾ ਨੇ ਗੁਰੂ ਜੀ ਨੂੰ ਪੁੱਤਰ ਕਿਹਾ ਅਤੇ ਆਖਿਆ ਕਿ ਮੰਤਰਾਂ ਸਮੇਤ ਹਵਨ ਕਰੋ। ਉਹ ਆਵੇਗੀ ਜਦੋਂ ਦਰਸ਼ਨਾ ਦਾ ਸਮਾਂ ਹੋਵੇਗਾ। ਕਹਿੰਦੀ ਤੁਹਾਡੇ ਸਾਰੇ ਮਨੋਰਥ ਸਫਲ ਕਰਾਂਗੀ। ਜਿਵੇਂ ਤੁਸੀਂ ਚਾਹਿਆ ਹੈ ਤੈਸਾ ਹੀ ਬਰ ਦੇਵਾਂਗੀ।

ਜਿਵੇਂ ਕਵੀ ਲਿਖਦਾ ਹੈ :

ਪੰਚ ਪਹਿਰ ਕੌ, ਨਉ ਦਿਨ ਹੋਵਾ।  ਨਿਸ (ਰਾਤਿ) ਮਹਿ ਦੇਵੀ ਦਰਸ਼ਨ ਜੋਵਾ।
ਸੁਪਨ ਬਿਖੇ ਮਿਲਿ ਕਰਿ ਜਗਮਾਈ (ਦੁਰਗਾ ਮਾਈ)।  ਨਿਜ ਆਵਨਿ ਕੋ ਦਿਯੋ ਬਤਾਈ ॥੩॥

ਹੇ ਸੁਤ! (ਪੁੱਤਰ) ਹੋਮਹੁ(ਹਵਨ ਕਰੋ) ਮੰਤ੍ਰ ਸਮੇਤਾ।  ਧਰਹੁ ਧਾਨ ਮੁਝ ਆਵਨਿ ਹੇਤਾ।
ਸਮੋ ਹੋਇ ਦਰਸ਼ਨ ਕੋ ਜਬੈ।  ਏਕ ਵਾਰ ਆਵੌ ਚਲਿ ਤਬੈ ॥੪॥

ਸਫਲ ਮਨੋਰਥ ਕਰਹੁ ਤੁਹਾਰਾ।  ਦੈ ਹੋਣ ਬਰ ਜਿਮ ਰਿਦੈ ਮਝਾਰਾ।
ਸੁਪਤਹਿ ਸਵਾ ਜਾਮ ਕੈ ਜਾਮੂ।  ਉਠੇ ਸਪਨ (ਸੁਪਨਾ) ਜਾਨੋ ਅਭਿਰਾਮੂ (ਸੋਹਣਾ) ॥੫॥

ਕਵੀ ਨੇ ਦੁਰਗਾ ਨੂੰ ਚਤੁਰਭੁਜੀ, ਚੰਡਿ ਆਦਿਕ ਨਾਵਾਂ ਨਾਲ਼ ਲਿਖਿਆ ਹੈ ਜਿਵੇਂ ਰਾਮ, ਸ਼ਯਾਮ ਅਤੇ ਕਾਲ਼ ਕਵੀਆਂ ਨੇ ਬਚਿੱਤ੍ਰ ਨਾਟਕ ਵਿੱਚ ਲਿਖਿਆ ਹੈ। ਕਵੀ ਸੰਤੋਖ ਸਿੰਘ ਵੀ ਇਨ੍ਹਾਂ ਕਵੀਆਂ ਤੋਂ ਬ੍ਰਾਹਮਣਵਾਦ ਫੈਲਾਉਣ ਵਿੱਚ ਪਿੱਛੇ ਨਹੀਂ ਰਿਹਾ। ਦੇਖੋ:

ਚਤਰਭੁਜੀ ਮਹਿ ਬ੍ਰਿਤਿ ਠਹਿਰਾਈ।  ਭੇ ਇਕ ਰੂਪ ਨ ਅੰਤਰ ਰਾਈ ॥੧੪॥
ਕੇਤਿਕ ਦਿਨ ਇਸ ਬਿਧਿ ਕੋ ਕਰਿ ਕੈ।  ਕਰਤਿ ਪ੍ਰਸੰਨ ਚੰਡਿ ਹਿਤ ਧਰਿ ਕੈ।

ਕਵੀ ਸੰਤੋਖ ਸਿੰਘ ਨੇ ਮਨਮਤਿ ਅਧੀਨ ਲਿਖਿਆ ਹੈ ਕਿ ਦੁਰਗਾ ਰੱਬ ਹੈ ਤੇ ਗੁਰੂ ਜੀ ਉਸ ਦੇ ਧਿਆਨ ਵਿੱਚ ਮਘਨ ਹਨ। ਜਿਵੇਂ:-

ਜੋ ਪ੍ਰਮੇਸ਼ੁਰੀ ਆਦਿ ਸ਼ਕਤਿ (ਦੁਰਗਾ/ਭਗਵਤੀ) ਹੈ।  ਤਿਸੀ ਧਯਾਨ ਮਹਿ ਚਿਤ ਅਸ਼ਕਤ ਹੈ।
ਜਿਸਹਿ ਅਰਾਧਹਿ ਸ਼ਿਵ, ਬਿਧਿ, ਬਿਸ਼ਨੂ।  ਬਰਨ, ਕੁਬੇਰ, ਸੂਰ, ਸਸਿ, ਜਿਸ਼ਨੂ ॥੩੯॥

ਸਭਿ ਸੁਰ ਰੱਛਕ, ਭੱਛਕ ਦੁਸ਼ਟਨਿ। ਜਨ ਕੇ ਸੁਖਦਾ, ਕਟਹਿ ਅਰਿਸ਼ਟਨਿ।
ਸ਼ੇਸ਼ਾਇ ਮਹਿ ਜੋ ਲੈ ਭਈ੭।  ਬਿਧਿ ਕੀ ਰੱਛਾ ਹਿਤ ਨਿਕਸਈ ॥੪੦॥

ਮਧੁਕੈਟਭ ਕੀ ਮਰਦਨ ਕਰਤਾ।  ਪੁਨ ਮਹਿਖਾਸੁਰ ਕੀ ਰਣ ਦਰਤਾ।
ਧੂੰਮ੍ਰਨੈਂਨ ਕੀ ਪ੍ਰਾਨਨਿ ਹਰਤਾ।  ਚੰਡਮੁੰਡ ਕੀ ਓਜ ਨਿਵਰਤਾ ॥੪੧॥

ਸ਼ੁੰਭ ਨਿਸ਼ੁੰਭ ਸੰਘਾਰਨ ਕਾਲੀ।  ਨਾਸੇ ਅਨਗਨ ਦੁਸ਼ਟ ਕੁਚਾਲੀ।
ਜਗ ਕਰਤਾ ਪ੍ਰਿਤਪਾਲ ਬਿਸਾਲੀ।  ਸਭਿ ਸੰਘਾਰਨਿ ਪ੍ਰਲੈ ਕਰਾਲੀ ॥੪੨॥

ਜਿਸ ਕੋ ਆਦਿ ਨ ਅੰਤ ਕਦਾਈ।  ਕਿਸ ਤੇ ਪਾਰ ਨ ਪਾਯੋ ਜਾਈ।
ਪਰਮ ਜੋਤਿ ਕੀ ਜੋਤਿ ਮਹਾਨੀ। ਸਿਮਰੇ ਜਹਾਂ ਕਹਾਂ ਬਰ ਦਾਨੀ (ਬਰ ਦੇਣ ਵਾਲੀ)॥੪੩॥

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top