Share on Facebook

Main News Page

ਤੂੰ ਕੌਣ? ਮੈਂ ਖਾਮਖਾਹ !!!
-:
ਸੰਪਾਦਕ ਖ਼ਾਲਸਾ ਨਿਊਜ਼

ਸ. ਗੁਰਚਰਨ ਸਿੰਘ ਜਿਊਣਵਾਲਾ ਵਲੋਂ ਲਿਖਿਆ ਲੇਖ ਇਸ ਤਰ੍ਹਾਂ ਹੈ ਜਿਵੇਂ "ਤੂੰ ਕੌਣ? ਮੈਂ ਖਾਮਖਾਹ।"

ਇਨ੍ਹਾਂ ਵਲੋਂ ਲਿਖੇ ਲੇਖ 'ਤੇ ਟਿਪਣੀ ਕਰਨ ਨੂੰ ਵੀ ਮਨ ਨਹੀਂ ਸੀ ਕਰਦਾ। ਪਿਛੇ ਹਫਤੇ ਹੀ ਕੁੱਝ ਕੁ ਸੁਹਿਰਦ ਸੱਜਣਾਂ ਨਾਲ ਬੈਠ ਕੇ ਗਲਬਾਤ ਕੀਤੀ ਗਈ ਸੀ, ਕਿ ਸਾਨੂੰ ਇਨ੍ਹਾਂ ਚੱਕਰਾਂ 'ਚ ਨਹੀਂ ਫਸਣਾ ਚਾਹੀਦਾ। ਠੀਕ ਗਲ ਹੈ, ਪਰ ਜਦੋਂ ਕੋਈ ਕਿਸੇ ਨੂੰ ਸੁਪਨੇ ਵਿੱਚ ਵੀ ਨਾ ਕੇਤੇ ਕਰੇ, ਤੇ ਆ ਕੇ ਗਲ਼ ਨੂੰ ਪਵੇ, ਫਿਰ ਕੀ ਕੀਤਾ ਜਾਵੇ।

ਖ਼ਾਲਸਾ ਨਿਊਜ਼ ਕਿਸੇ ਦੀ ਪਿਛਲੱਗ ਨਹੀਂ। ਜਿਸ ਤਰ੍ਹਾਂ ਹੁਣ ਤਾਂ ਅਸੀਂ ਪੱਕੇ ਤੌਰ 'ਤੇ ਲਿੱਖ ਛਡਿਆ ਹੈ ਕਿ "ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ।"

ਜਿਹੜੀਆਂ ਵੀ ਯਬਲ਼ੀਆਂ ਮਾਰੀਆਂ ਗਈਆਂ ਹਨ, ਉਨ੍ਹਾਂ ਦਾ ਜਵਾਬ ਸ. ਪ੍ਰਭਦੀਪ ਸਿੰਘ ਨੇ ਦੇ ਦਿੱਤਾ ਹੈ। ਬਾਕੀ ਰਹੀ ਸਾਡੀ ਗੱਲ, ਅਸੀਂ ਕਿਸੀ ਟੇਡੀ ਪੂੰਛ ਨੂੰ ਜਵਾਬ ਦੇਣ ਦੇ ਪਾਬੰਦ ਨਹੀਂ, ਨਾ ਹੀ ਸਾਨੂੰ ਕੋਈ ਫਰਕ ਪੈਂਦਾ ਹੈ। ਜੋ ਮਰਜ਼ੀ ਕੋਈ ਲਿਖੀ ਜਾਵੇ, ਸਾਨੂੰ ਪਤਾ ਹੈ ਅਸੀਂ ਜਿਸ ਰਾਹ 'ਤੇ ਪਏ ਹਾਂ, ਉਥੇ ਇਸ ਤਰ੍ਹਾਂ ਦੇ ਭੌਂਕਿਆਂ ਨਾਲ ਵਾਹ ਪੈਣਾ ਹੈ, ਤੇ ਖ਼ਾਲਸਾ ਨਿਊਜ਼ ਟੀਮ ਹਮੇਸ਼ਾਂ ਤਿਆਰ ਰਹਿੰਦੀ ਹੈ। ਜਦੋਂ ਕਿਸੇ ਨੂੰ ਕੋਈ ਪੁੱਛੇ ਨਾ ਤਾਂ, ਕਈ ਲੋਕ ਇਸ ਤਰ੍ਹਾਂ ਦੀ ਊਂਝਾਂ ਜਿਹੀਆਂ ਛੱਡ ਕੇ ਫਿਰ ਤੋਂ Limelight 'ਚ ਆਉਣਾ ਚਾਹੁੰਦੇ ਹਨ, ਇਹੋ ਜਿਹੇ ਲੋਕ "ਬਦਨਾਮ ਹੋਂਗੇ, ਤੋ ਕਿਆ ਨਾਮ ਨਾ ਹੋਗਾ !!!" ਦੀ ਕਹਾਵਤ ਅਨੁਸਾਰ ਚੱਲਦੇ ਹਨ।

ਖ਼ਾਲਸਾ ਨਿਊਜ਼ ਨੇ ਤਾਂ ਪਿਛੇ ਜਿਹੇ 31 Aug 2013 ਨੂੰ ਸ. ਸਤਿਨਾਮ ਸਿੰਘ ਮੌਂਟਰੀਆਲ ਦੀ ਲਿਖੀ ਕਵਿਤਾ "ਮੱਰ ਚੁਕੀਆਂ ਜ਼ਮੀਰਾਂ ਵਾਲ਼ਿਓ !!!!!! ਨਾ ਸੁਣਿਓ" ਵਿੱਚ ਆਏ ਪੰਥਕ ਸ਼ਖਸੀਅਤਾਂ ਦੇ ਨਾਵਾਂ ਦੇ ਨਾਲ ਸਭ ਦੀਆਂ ਤਸਵੀਰਾਂ ਵੀ ਲਾਈਆਂ ਸਨ, ਜਿਨ੍ਹਾਂ ਵਿੱਚ ਸ. ਗੁਰਚਰਨ ਸਿੰਘ ਜਿਊਣਵਾਲਾ ਦੀ ਵੀ ਸੀ, ਪਰ ਇਹੀ ਕਵਿਤਾ ਉਨ੍ਹਾਂ ਦੀ ਵੈਬਸਾਈਟ 'ਚ ਜਦੋਂ ਪਾਈ ਗਈ ਸੀ, ਉਸ ਵਿੱਚ ਉਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਅਤੇ ਸ. ਪ੍ਰਭਦੀਪ ਸਿੰਘ ਦਾ ਨਾਮ ਹੀ ਕੱਟ ਦਿੱਤਾ, ਜਿਸ ਤੋਂ ਇਨ੍ਹਾਂ ਸਰਦਾਰ ਸਾਬ੍ਹ ਦੀ ਮਾਨਸਿਕਤਾ ਦਾ ਪਤਾ ਚੱਲਦਾ ਹੈ। ਖੈਰ, ਗੁਰੂ ਸੁਮੱਤ ਬਖਸ਼ੇ...

ਇਨ੍ਹਾਂ ਦਾ ਸਾੜਾ ਉਦੋਂ ਤੋਂ ਵੱਧ ਗਿਆ ਹੈ ਜਦੋਂ ਤੋਂ ਸ. ਕਾਲਾ ਅਫਗਾਨਾ ਅਤੇ ਪ੍ਰੋ. ਦਰਸ਼ਨ ਸਿੰਘ ਦੀ ਆਪਸੀ ਮਿਲ ਬੈਠਣੀ ਪਿਛਲੇ ਸਾਲ ਹੋਈ ਸੀ, ਜੋ ਜਾਰੀ ਹੈ। ਸ. ਅਫਗਾਨਾ ਜੀ ਪਿਛਲੇ ਕਈ ਹਫਤਿਆਂ ਤੋਂ ਹਰ ਹਫਤੇ ਗੁਰੂ ਗ੍ਰੰਥ ਸਾਹਿਬ ਅਕੈਡਮੀ ਆਉਂਦੇ ਹਨ। ਭਾਰਤ ਜਾਣ ਤੋਂ ਪਹਿਲਾਂ ਪ੍ਰੋ. ਦਰਸ਼ਨ ਸਿੰਘ, ਸ. ਕਾਲਾ ਅਫਗਾਨਾ ਜੀ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਸਨ। ਬਸ ਇਹੀ ਗੱਲਾਂ ਦਾ ਸਾੜਾ ਵੀ ਸ. ਜਿਊਣਵਾਲਾ ਨੂੰ ਹੈ, ਕਿ ਇਹ ਉਨ੍ਹਾਂ ਨੂੰ ਪੁੱਛੇ ਬਗੈਰ ਇੱਕਠੇ ਕਿਵੇਂ ਹੋ ਗਏ।

ਜਿਹੜੇ ਸ. ਦਿਲਦੀਰ ਨਾਲ ਇਹ ਜਿਊਣਵਾਲਾ ਸਾਂਝਾਂ ਪਾਈ ਬੈਠੇ ਹਨ, ਉਨ੍ਹਾਂ ਵਲੋਂ ਲਿਖੇ ਲੇਖਾਂ 'ਤੇ ਵੀ ਨਜ਼ਰ ਮਾਰ ਲਵੋ ਸਰਦਾਰ ਜੀ...

1 Mar 2012 ਜਿਊਣਵਾਲਾ ਵਲੋਂ ਨੀਚ ਲੈਵਲ ‘ਤੇ ਉਤਰ ਕੇ ਨਿਜੀ ਹਮਲੇ ਕਰਨੇ ਸ਼ਰਮਨਾਕ ਹਨ
26 Feb 2012 ਕੇਵਲ ਸਿੰਘ ਤੇ ਸਰਬਜੀਤ ਸਿੰਘ ਧੂੰਦਾ ਦਾ ਜ਼ਿਕਰ ਸਿੱਖ ਤਵਾਰੀਖ਼ ਵਿਚ ਕਲੰਕੀ ਵਜੋਂ ਆਇਆ ਕਰੇਗ: ਡਾ. ਦਿਲਗੀਰ

ਖੈਰ... ਪਿਛੇ ਜਿਹੇ ਸ. ਗੁਰਦੇਵ ਸਿੰਘ ਸੱਧੇਵਾਲੀਆ ਜੀ ਨੇ ਜਿਊਣਵਾਲੇ ਦੀ ਸਬੰਧ 'ਚ ਲੇਖ ਲਿਖੇ ਸਨ, ਉਹ ਮੁੱੜ ਕੇ ਪਾ ਰਹੇ ਹਾਂ, ਤਾਂ ਜੋ ਸ. ਗੁਰਚਰਨ ਸਿੰਘ ਜਿਊਣਵਾਲਾ ਦੀ ਅਸਲੀਯਤ ਦਾ ਪਤਾ ਚੱਲ ਸਕੇ।

ਚੁੱਪ ਵੇ ਅੜਿਆ ਚੁੱਪ....? ਕਿਸ਼ਤ ਪਹਿਲੀ
ਚੁੱਪ ਵੇ ਅੜਿਆ ਚੁੱਪ....? ਕਿਸ਼ਤ ਦੂਜੀ

ਹੋਈ ਭੁਲ ਚੁੱਕ ਦੀ ਖਿਮਾ ਬਖਸ਼ਣੀ ਜੀ

ਬੁਲਾਓ ਫਤਹਿ "ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਹਿ॥"


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top