Share on Facebook

Main News Page

ਜਿਊਣਵਾਲਾ ਵਲੋਂ ਨੀਚ ਲੈਵਲ ‘ਤੇ ਉਤਰ ਕੇ ਨਿਜੀ ਹਮਲੇ ਕਰਨੇ ਸ਼ਰਮਨਾਕ ਹਨ

ਇਕ ਸੱਜਣ ਗੁਰਚਰਨ ਸਿੰਘ ਜਿਊਣਵਾਲਾ ਦੀ ਲਿਖਤ ਖ਼ਾਲਸਾ ਨਿਊਜ਼ ਨੇ ਪੋਸਟ ਕੀਤੀ ਹੈ। ਪੜ੍ਹ ਕੇ ਹੈਰਾਨੀ ਹੋਈ ਕਿ ਅਸੀਂ ਇਕ ਨੁਕਤੇ ਬਾਰੇ ਵਖ ਵਿਚਾਰ ਹੋਣ ਮਗਰੋਂ, ਘਟੀਆ ਹਮਲੇ ਵੀ ਕਰਨ ਲਗ ਪੈਂਦੇ ਹਾਂ। ਮੇਰੀ ਉਨ੍ਹਾਂ ਨਾਲ ਸਾਂਝ ਅਕਾਲ ਤਖ਼ਤ ਦਾ ਅਖੌਤੀ ਜਥੇਦਾਰ ਰੱਦ ਕਰਨ, ਸਿੱਖੀ ਵਿਚ ਜਾਦੂਗਰੀ ਕਹਾਣੀਆਂ ਰੱਦ ਕਰਨ ਅਤੇ ਅਖੋਤੀ ਦਸਮ ਗ੍ਰੰਥ ਨੂੰ ਰੱਦ ਕਰਨ ਦੇ ਨੁਕਤੇ ‘ਤੇ ਹੋਈ ਸੀ। ਜਦ ਮੈਂ ਕਨੇਡਾ ਆਇਆ ਤਾਂ ਉਨ੍ਹਾਂ ਨੇ ਮੇਰਾ Gurupanth.com ਦੇ ਸੈਮੀਨਾਰ ਵਿਚ ਅਕਾਲ ਤਖ਼ਤ ਸਾਹਿਬ ਬਾਰੇ ਮੇਰਾ ਲੈਕਚਰ ਰਿਕਾਰਡ ਕੀਤਾ ਅਤੇ ਇਸ ਦੀਆਂ ਸੀਡੀਜ਼ ਬਣਾ ਕੇ ਵੰਡੀਆਂ।

ਮੈਂ ਦੂਜੀ ਵਾਰ ਆਇਆ ਤਾਂ ਉਨ੍ਹਾਂ ਸਿੱਖ ਤਵਰੀਖ਼ ਬਾਰੇ ਮੇਰੀਆਂ ਗੱਲਾਂ ਰਿਕਾਰਡ ਕਰ ਕੇ ਇਸ ਦੀਆਂ ਸੀਡੀਜ਼ ਬਣਾ ਕੇ ਵੰਡੀਆਂ। ਮੈਂ ਤਾਂ ਅਕਾਲ ਤਖ਼ਤ ਦੇ ਨੁਕਤੇ ‘ਤੇ ਉਥੇ ਹੀ ਖੜ੍ਹਾ ਹਾਂ, ਪਰ ਜਿਊਣਵਾਲਾ ਨੇ ਸਟੈਂਡ ਬਦਲ ਲਿਆ; ਉਹ ਹੁਣ ਜਥੇਦਾਰ ਦਾ ਅਹੁਦਾ ਵੀ ਮੰਨ ਗਿਆ। ਇਸ ਮਗਰੋਂ ਮੇਰੀ ਤਵਾਰੀਖ਼ ‘ਤੇ ਵੀ ਹਮਲੇ ਬੋਲ ਦਿੱਤੇ। ਇਸ ਸਸਤੀ ਗੱਲ ਹੈ। ਹਰ ਨੁਕਤੇ ‘ਤੇ ਸਾਂਝ ਲਾਜ਼ਮੀ ਨਹੀਂ, ਪਰ ਜਿਊਣਵਾਲਾ ਨੇ ਜੋ ਹਰਕਤਾਂ ਕੀਤੀਆਂ ਹਨ ਉਨ੍ਹਾਂ ਨਾਲ (ਸ਼ਾਇਦ) ਸਦਾ ਵਾਸਤੇ ਆਪਸ ਵਿਚ ਜੇ ਨਫ਼ਰਤ ਨਹੀਂ, ਤਾਂ ਵਿਰੋਧਤਾ ਜ਼ਰੂਰ ਕਾਇਮ ਕਰ ਦਿਤੀ ਹੈ। ਇਹ ਦੁਸ਼ਮਣ ਦੇ ਹੱਥ ਮਜ਼ਬੁਤ ਕਰਨ ਦੀ ਵੱਡੀ ਸੇਵਾ ਹੈ। ਅਸੀਂ ਪੁਜਾਰੀਆਂ ਦੀ ਲੱਤ ਹੇਠੋਂ ਲੰਘਣ ਦਾ ਵਿਰੋਧ ਕਰਦੇ ਸੀ, ਤੁਸੀਂ ਇਸ ਦੀ ਹਿਮਾਇਤ ਕਰਦੇ ਰਹਿੰਦੇ, ਇਹ ਗੱਲ ਸਮਝਣ ਵਾਲੀ ਸੀ, ਪਰ ਜਿਸ ਨੀਚ ਲੈਵਲ ‘ਤੇ ਉਤਰ ਕੇ ਨਿਜੀ ਹਮਲੇ ਕੀਤੇ ਉਹ ਸ਼ਰਮਨਾਕ ਹਨ।

ਡਾ. ਹਰਜਿੰਦਰ ਸਿੰਘ ਦਿਲਗੀਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top