Share on Facebook

Main News Page

ਚੁੱਪ ਵੇ ਅੜਿਆ ਚੁੱਪ...? ਕਿਸ਼ਤ 2
-
ਗੁਰਦੇਵ ਸਿੰਘ ਸੱਧੇਵਾਲੀਆ

04 Feb 2013

ਪਿੱਛਲੀ ਲੜੀ ਨੂੰ ਸ਼ੁਰੂ ਕਰਦਿਆਂ, ਇਕ ਗਲ ਮੈਂ ਸਾਫ ਕਰ ਦੇਣੀ ਚਾਹੁੰਦਾ ਹਾਂ ਕਿ ਜਿਉਣਵਾਲੇ ਜਾਂ ਇਨ੍ਹਾਂ ਦੀ ਸਿੰਘ ਸਭਾ ਨਾਲ ਮੇਰੀ ਕੋਈ ਨਿੱਜੀ ਲੜਾਈ ਨਹੀਂ ਬਲਕਿ ਇਨ੍ਹਾਂ ਵਿਚੋਂ ਕੁਝ ਬੰਦੇ ਮੇਰੇ ਵਧੀਆ ਮਿੱਤਰ ਰਹੇ ਹਨ ਅਤੇ ਕੁਝ ਹੁਣ ਵੀ ਹਨ। ਮੇਰੀ ਕੋਈ ਕਿਸੇ ਨਾਲ ਨਿੱਜੀ ਲੜਾਈ ਜਾਂ ਰੰਜਸ਼ ਹੋਵੇ ਵੀ ਤਾਂ ਮੈਂ ਅਖਬਾਰਾਂ ਜਾਂ ਸਾਈਟਾਂ ਉਪਰ ਜਾ ਕੇ ਇਕ ਦੂਏ ਦਾ ਜਲੂਸ ਕੱਢਣ ਵਿਚ ਵਿਸਵਾਸ਼ ਨਹੀਂ ਰੱਖਦਾ, ਪਰ ਇਨ੍ਹਾਂ ਸਿੰਘ ਸਭੀਆਂ ਮੇਰੇ ਵਾਰ ਵਾਰ ਤਰਲੇ-ਮਿੰਨਤਾ ਕਰਨ ਦੇ ਬਾਵਜੂਦ ਵੀ, ਅਪਣੇ ਉਸ ਲੱਠਮਾਰ ਨੂੰ ਨੱਥ ਨਹੀਂ ਪਾਈ ਅਤੇ ਉਸ ਨੂੰ ਹਰੇਕ ਦੀ ਬੇਇੱਜਤੀ ਕਰਨ ਦੀ ਖੁਲ੍ਹ ਦਈ ਰੱਖੀ। ਕਿਉਂ? ਕਿਉਂਕਿ ਇਹ ਵਿਚਾਰੇ ਉਸ ਦੀ ਲੱਠਮਾਰਤਾ ਅਗੇ ਬੋਲਣ ਜੋਗੇ ਹਨ ਹੀ ਨਹੀਂ। ਨਹੀਂ ਤਾਂ ਕੋਈ ਕਾਰਨ ਨਹੀਂ ਕਿ ਇੱਕ ਬੰਦਾ ਹਰੇਕ ਦੀ ਪੱਗ ਲਾਹੀ ਜਾਵੇ, ਸੰਸਥਾਵਾਂ ਵਿਚ ਫੁੱਟ ਦੇ ਬੀਜ ਬੀਜੇ, ਅਤੇ ਸਿੱਖ ਕੌਮ ਦੀਆਂ ਮੁੱਢਲੀਆਂ ਪ੍ਰੰਪ੍ਰਾਵਾਂ ਉਪਰ ਹੀ ਟੋਕਾ ਚਲਾਏ, ਤੇ ਪਰ ਸਿੰਘ ਸਭਾ ਚੁੱਪ ਰਹੇ? ਇਥੋਂ ਸਾਬਤ ਹੁੰਦਾ ਕਿ ਇਹ ਤਿੰਨ ਪਹੀਆ ਗੱਡੀ ਅਪਣੇ ਆਪ ਵਿੱਚ ਕੁਝ ਨਹੀਂ। ਇਸ ਦੇ ਤਿੰਨ ਪਹੀਏ ਹਨ ਸ੍ਰ. ਜਿਉਣਵਾਲਾ, ਸ੍ਰ. ਪ੍ਰਮਾਰ ਅਤੇ ਸ੍ਰ. ਸ਼ੇਰਗਿੱਲ

ਚਲੋ ਛੱਡੋ! ਗਲ ਇਥੋਂ ਸ਼ੁਰੂ ਕਰਦੇ ਹਾਂ। ਕਹਿੰਦੇ ਇਕ ਤਗੜਾ ਜਿੰਮੀਦਾਰ ਦਾ ਘਰ ਦਾ ਸੀ। ਚਾਰ ਬੰਦੇ ਵੀ ਉਸ ਘਰ ਸਨ ਡਾਗਾਂ ਵਾਲੇ। ਇਕ ਚੋਰਾਂ ਦੇ ਗਰੁੱਪ ਨੇ ਉਸ ਘਰ ਚੋਰੀ ਕਰਨ ਬਾਰੇ ਸੋਚਿਆ ਪਰ ਛੇਤੀ ਹੌਸਲਾ ਨਾ ਸੀ ਪੈ ਰਿਹਾ। ਆਖਰ ਸੋਚ-ਸਾਚ ਕੇ ਚੋਰਾਂ ਦੇ ਲੀਡਰ ਨੇ ਕੀ ਕੀਤਾ ਕਿ ਦੋ ਗਰੁੱਪ ਬਣਾ ਲਏ ਤੇ ਰਾਤ ਅਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਬੜੇ ਅਰਾਮ ਨਾਲ ਘਰ ਲੁੱਟ ਕੇ ਅਗਾਂਹ ਗਏ?? ਪਤਾ ਕੀ ਹੋਇਆ? ਪਹਿਲਾਂ ਇਕ ਗਰੁਪ ਭੇਜਿਆ, ਉਨ੍ਹਾਂ ਕੁਝ ਖੜਕਾ-ਦੜਕਾ ਜਾਣ ਬੁਝ ਕੇ ਕੀਤਾ ਕਿ ਘਰ ਵਾਲੇ ਉਠ ਖੜਨ! ਤੇ ਘਰ ਵਾਲੇ ਮਾਅਰ ਲਾ-ਲਾ ਕਰਦੇ ਚੋਰ ਉਏ, ਚੋਰ ਉਏ ਕਰਦੇ ਡਾਗਾਂ ਲੈ ਕੇ ਚੋਰਾਂ ਮਗਰ ਦੌੜ ਪਏ ਤੇ ਉਧਰ ਬੰਦੇ ਸਾਰੇ ਦੌੜੇ ਦੇਖ ਦੂਜਾ ਗਰੁਪ ਘਰ ਲੁੱਟ ਕੇ ਅਗਾਂਹ ਗਿਆ ਤੇ ਉਨ੍ਹਾਂ ਦੀਆਂ ਰੌਲਾ ਪਾਉਂਦੀਆਂ ਔਰਤਾਂ ਵੀ ਨੂੜ ਗਿਆ।

ਬ੍ਰਾਹਮਣ ਦਾ ਬੜਾ ਪੁਰਾਣਾ ਤਜਰਬਾ ਹੈ। ਉਸ ਆਰੀਅਨ ਵੇਲੇ ਤੋਂ ਮੁਲਕ ਦੇ ਅਸਲੀ ਵਸਨੀਕ ਸ਼ੂਦਰ ਕਹਿ ਕੇ ਸਭ ਗੁਠੇ ਲਾ ਮਾਰੇ ਤੇ ਸਾਰੀ ਹਯਾਤੀ ਰਾਜ ਕੀਤਾ। ਉਸ ਬੋਧੀਆਂ ਨੂੰ ਅਜਿਹਾ ਬੁਧ ਹੀਣੇ ਕੀਤਾ ਤੇ ਦੁਨੀਆਂ ਤੱਕ ਫੈਲੇ ਬੁੱਧ ਦਾ ਹਿੰਦੋਸਤਾਨ ਵਿਚੋਂ ਬੀਜ ਨਾਸ ਕਰ ਮਾਰਿਆ। ਚਲੋ ਲੰਮੀ ਕਹਾਣੀ ਕੀ ਕਰਨੀ ਨੁਕਤੇ ਤੇ ਆਓ। ਉਸ ਇਕ ਗਰੁਪ ਸਾਧਾਂ ਦਾ ਬਣਾਇਆ ਤੇ ਕੌਮ ਮੇਰੀ ਦੇ ਜਾਗਦੇ ਲੋਕ ਡਾਗਾਂ ਲੈ ਕੇ ਸਾਧਾਂ ਮਗਰ ਦੌੜ ਪਏ, ਪਰ ਉਸ ਇਕ ਦੂਜਾ ਗੁਰੱਪ ਵੀ ਬਣਾਇਆ ਸੀ, ਉਹ ਸੀ ਕੁਝ ਲੱਠਮਾਰ ‘ਵਿਦਵਾਨਾਂ’ ਦਾ ਜਿਸ ਦਾ ਮੋਢੀ ਸੀ ਸਪੋਕਸਮੈਨ ਤੇ ਜਿਸ ਦੇ ਵਕੀਲ ਸਨ ਜਿਉਣਵਾਲੇ ਵਰਗੇ।

ਮੈਂ ਕੋਲੋ ਕਿਸੇ ਨੀਵੇ ਪੱਧਰ ਦੀ ਇਲਜਾਮ-ਤਰਾਸ਼ੀ ਨਹੀਂ ਕਰ ਰਿਹਾ, ਮੈਂ ਜੋ ਕਿਹਾ ਜਾਂ ਕਹਾਂਗਾ ਤੱਥਾਂ ਦੇ ਅਧਾਰ ‘ਤੇ ਹੋਵੇਗਾ। ਸਪੋਕਸਮੈਨ ਦਾ ਅਸਲੀ ਚਿਹਰਾ ਸ੍ਰ. ਕ੍ਰਿਪਾਲ ਸਿੰਘ ਬਠਿੰਡਾ ਅਤੇ ਸ੍ਰ. ਗੁਰਮੀਤ ਸਿੰਘ ਕਾਦਿਆਨੀ ਹੋਰਾਂ ਦਿਖਾ ਦਿੱਤਾ ਹੋਇਆ, ਜਿਸ ਨੂੰ ਇਹ ਭਰਾ ਬਠਿੰਡੀ ਅਤੇ ਚਿਬੜਮੂੰਹਾਂ ਕਹਿਕੇ ਮਖੌਲ ਉਡਾਉਂਦਾ ਰਿਹਾ।

ਦਰਅਸਲ ਉਸ ਦਾ ਮਖੌਲ ਨਹੀਂ ਸੀ, ਉਡਾਉਂਦਾ ਬਲਕਿ ਇਸ ਭਰਾ ਵਿਚ ਅਪਣੇ ‘ਬਾਸ’ ਦੀ ਪੀੜਾ ਬੋਲ ਰਹੀ ਸੀ। ‘ਸਿੱਖ ਮਾਰਗ’ ਵਾਲੇ ਸ੍ਰ. ਪੁਰੇਵਾਲ ਨੇ ਇਸ ਕੋਲੋਂ ਸਪੋਕਸਮੈਨ ਬਾਰੇ ਸਪੱਸ਼ਟ ਜਵਾਬ ਮੰਗੇ ਸਨ, ਕਿਉਂਕਿ ਇਹ ਬਾਈ ਜੀ ਹੋਰੀਂ ਸਪੋਕਸਮੈਨ ਦੇ ਵਕੀਲ ਬਣਕੇ ਬੋਲਦੇ ਸਨ ਤੇ ਜੋਗਿੰਦਰ ਸਿਓਂ ਨੂੰ ਸਿਆਣਾਂ ਮੰਨਦੇ ਸਨ। ਸਨ ਨਹੀਂ ਹੁਣ ਵੀ ਮੰਨਦੇ ਹਨ। ਹੁਣ ਜਵਾਬ ਲੈ ਕੇ ਦੇਖ ਲਵੇ ਸਿੰਘ ਸਭਾ। ਤੇ ਵਕੀਲ ਬਣਕੇ ਸ੍ਰ. ਬਠਿੰਡਾ ਕੋਲੇ ਵੀ ਗਏ ਕਿ ਨਾਲ ਨਹੀਂ ਚਲਣਾ ਤਾਂ ਉਸ ਦੀ ਨਿੰਦਿਆ ਵੀ ਨਾ ਕਰੋ। ਤੇ ਇਨ੍ਹਾਂ ਬਾਈ ਜੀ ਹੁਰਾਂ ਉਸ ਬਾਰੇ ਦੰਦ ਤੋਂ ਦੰਦ ਨਹੀਂ ਸੀ ਚੁੱਕਿਆ। ਇਨ੍ਹਾਂ ਸਭ ਦੇ ਮਨਸੂਬੇ ਕੀ ਹਨ, ਇਸ ਬਾਰੇ ਪਾਠਕਾਂ ਨੂੰ ਜਾਣ ਲੈਣਾ ਜਰੂਰੀ ਹੈ ਤੇ ਖਾਸ ਕਰਕੇ ਜਾਗਰੁਕ ਧਿਰਾਂ ਨੂੰ।

ਅਸੀਂ ਸਾਧਾਂ ਮਗਰ ਡਾਗਾਂ ਲੈ ਕੈ ਪੈ ਗਏ, ਜਿਹੜੇ ਉਸੇ ਹੀ ਚੋਰਾਂ ਦਾ ਗਰੋਹ ਸਨ ਪਰ ਦੂਜੇ ਬੰਨੇ? ‘ਸਿੱਖ ਮਾਰਗ’ ਦੇ ਸ੍ਰ. ਪੁਰੇਵਾਲ ਨੇ ਸ੍ਰ. ਜਿਉਣਵਾਲੇ ਦੇ ਹੀ ਇਕ ਚੇਲੇ ‘ਹੋਠੀ’ ਦੀ ਚਿੱਠੀ ਦਾ ਜਵਾਬ ਮੰਗਿਆ ਸੀ, ਉਸ ਵਿਚ ਸਪੋਕਸਮੈਨ ਨੇ ਕੀ ਗੁੱਲ ਖਿੜਾਏ ਅਤੇ ਸਾਧ ਲਾਣੇ ਦੀ ਉਮਰ ਕਿਵੇਂ ਲੰਮੇਰੀ ਕੀਤੀ, ਅਤੇ ਗੁਰੂ ਨਾਨਕ ਪਾਤਸ਼ਾਹ ਤੋਂ ਬਿਨਾ ਬਾਕੀ ਗੁਰੂ ਸਾਹਿਬਾਨਾਂ ਦੀ ਹੋਂਦ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਂਦ ਨੂੰ ਚੈਲਿੰਜ ਕੀਤਾ, ਇਹ ਤੁਸੀਂ ਉਸ ਨਾਸਤਿਕ ਦੀਆਂ ਜ਼ਹਿਰਲੀਆਂ ਲਿਖਤਾਂ ਵਿਚੋਂ ਪੜ ਸਕਦੇ ਹੋ ਅਤੇ ਉਸ ਬੰਦੇ ਨੇ ਹੀ ਤੁਹਾਨੂੰ ਸਾਨੂੰ ਕੁੱਟਣ ਲਈ ਸਾਧ ਲਾਣੇ ਹੱਥ ਡਾਗਾਂ ਕਿਵੇਂ ਫੜਾਈਆਂ, ਇਹ ਤਸਵੀਰ ਇਨ ਬਿਨ ਤੁਹਾਡੇ ਸਾਹਵੇਂ ਹੈ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਸ਼ੁਰੂ ਕਰਦੇ ਹਾਂ।

………ਦਲਜੀਤ ਸਿੰਘ ਹੋਠੀ ਰੌਚੈਸਟਰ ਨਿਓਯਾਰਕ 585 698 0146 (ਦਲਜੀਤ ਸਿੰਘ ਜੀ ਮੈਂ ਤੁਹਾਨੂੰ ਆਪਣੇ ਅੰਡਰ ਕੰਮ ਕਰਨ ਲਈ ਕਦੋਂ ਤੋਂ ਕਿਹਾ ਹੈ? ਗੱਲ ਤਾਂ ਸਿਰਫ ਇਤਨੀ ਹੀ ਹੈ ਕਿ ਜੋ ਝੂਠੀ ਧੌਂਸ ਤੁਸੀਂ ਹੋਰਨਾ ਤੇ ਚਲਾਉਂਦੇ ਹੋ ਉਹ ਇੱਥੇ ਨਹੀਂ ਚਲਣੀ। ਨਾਂ ਤਾਂ ਤੁਹਾਡੀ ਚਲਣੀ ਹੈ ਅਤੇ ਨਾਂ ਹੀ ਪਹਿਲਾਂ ਕਿਸੇ ਦੀ ਚੱਲੀ ਹੈ। ਇੱਥੇ ਤਾਂ ਨਿਰੋਲ ਸੱਚ ਦੇ ਅਧਾਰ ਤੇ ਹੀ ਫੈਸਲਾ ਹੋਣਾ ਹੈ। ਇੱਥੇ ‘ਸਿੱਖ ਮਾਰਗ’ ਤੇ ਜੋ ਕੁੱਝ ਵੀ ਹੁੰਦਾ ਹੈ ਸਾਰਿਆਂ ਦੇ ਸਾਹਮਣੇ ਹੁੰਦਾ ਹੈ ਕੋਈ ਲੁਕ ਛਿਪ ਕੇ ਨਹੀਂ ਹੁੰਦਾ। ਤੁਸੀਂ ਦੋ ਬੰਦਿਆਂ ਨੇ ਜੋਗਿੰਦਰ ਸਿੰਘ ਨੂੰ ਸਿਆਣਾ ਤੇ ਦੂਸਰੇ ਦੋ ਪੱਤਰਕਾਰਾਂ ਨੂੰ ਘੁਸਪੈਠੀਏ ਕਿਹਾ ਹੈ। ਜੋਗਿੰਦਰ ਸਿੰਘ ਮੇਰਾ ਕੋਈ ਦੁਸ਼ਮਣ ਨਹੀਂ ਅਤੇ ਇਹ ਦੋਵੇਂ ਮੇਰੇ ਕੋਈ ਮਿੱਤਰ ਨਹੀਂ, ਭਾਵ ਕਿ ਦੋਵੇਂ ਬਰਾਬਰ ਹਨ। ਕਿਰਪਾਲ ਸਿੰਘ ਨੇ ਤੁਹਾਡੀਆਂ ਤਕਰੀਬਨ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਹਨ। ਜਿਹੜੇ ਸਵਾਲ ਉਸ ਨੇ ਜੋਗਿੰਦਰ ਸਿੰਘ ਅਤੇ ਸਪੋਕਸਮੈਨ ਬਾਰੇ ਕੀਤੇ ਹਨ ਤੁਸੀਂ ਉਹਨਾ ਦੇ ਜਵਾਬ ਦੇਣ ਤੋਂ ਭੱਜਦੇ ਹੋ। ਕਿਉਂਕਿ ਤੁਹਾਡੇ ਕੋਲ ਝੂਠੀ ਖੁਸ਼ਾਮਦੀ ਹੈ, ਸੱਚ ਨਹੀਂ। ਜੇ ਕਰ ਤੁਹਾਡੇ ਕੋਲ ਸੱਚ ਹੈ ਤਾਂ ਸੱਚੀ ਗੱਲ ਕਰਕੇ ਜਵਾਬ ਦਿਓ ਕਿ ਜੋਗਿੰਦਰ ਸਿੰਘ ਨੇ ਜੋ ਲਿਖਆ ਹੈ ਉਸ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ? ਝੂਠੇ ਬਹਾਨੇ ਇੱਥੇ ਨਹੀਂ ਚੱਲਣੇ। ਗੱਲ ਸਿੱਧੀ ਤੇ ਸਪਸ਼ਟ ਕਰੋ। ਇਸ ਬਾਰੇ ਤੁਹਾਡੇ ਕੋਲ 31 ਜਨਵਰੀ ਤੱਕ ਸਮਾ ਹੈ ਸੋਚ ਕੇ ਜਵਾਬ ਦੇਣ ਦਾ। ਜੇ ਕਰ ਨਹੀਂ ਦਿੰਦੇ ਤਾਂ ਉਸ ਤੋਂ ਬਆਦ ‘ਸਿੱਖ ਮਾਰਗ’ ਨੂੰ ਤੁਹਾਡੀਆਂ ਲਿਖਤਾਂ ਦੀ ਕੋਈ ਲੋੜ ਨਹੀ ਹੋਵੇਗੀ ਅਤੇ ਨਾ ਹੀ ਤੁਹਾਨੂੰ ਕੋਈ ‘ਸਿੱਖ ਮਾਰਗ’ ਦੀ ਲੋੜ ਹੋਣੀ ਚਾਹੀਦੀ ਹੈ। ਇਸ ਬਾਰੇ ਹੋਰ ਕੁੱਝ ਵੀ ਵੱਲ-ਫੇਰ ਪਾ ਕੇ ਨਾ ਪੁੱਛਣਾ ਜੋ ਥੱਲੇ ਸਵਾਲ ਹਨ ਸਿਰਫ ਉਹਨਾ ਦੇ ਜਾਵਬ ਚਾਹੀਦੇ ਹਨ। ਅਗਲੀਆਂ ਨੀਲੇ ਅੱਖਰਾਂ ਵਿੱਚ ਕੁੱਝ ਲਾਈਨਾ ਤੁਹਾਡੀ ਚਿੱਠੀ ਵਿਚੋਂ ਹਨ ਜੋ ਕਿ 30 ਨਵੰਬਰ ਨੂੰ ਅਕੀਦਾ ਦੀ ਚਿੱਠੀ ਦੇ ਨਾਲ ਪਹਿਲਾਂ ਛਪੀ ਹੈ ਅਤੇ ਬਾਕੀ ਕਿਰਪਾਲ ਸਿੰਘ ਬਠਿਡਾ ਦੇ ਸਵਾਲ ਹਨ ਜੋ ਕਿ 25 ਅਤੇ 29 ਦਸੰਬਰ ਨੂੰ ਇੱਥੇ ਛਪੇ ਸਨ- ਸੰਪਾਦਕ) ਪੱਤਰਕਾਰੀ ਦੇ ਭੇਸ ਵਿੱਚ ਦੋ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਤੇ ਕਿਰਪਾਲ ਸਿੰਘ ਬਠਿੰਡਾ ਘੁਸਪੈਠ ਕਰ ਗਏ ਪਰ ਸਿਆਣੇ ਅਡੀਟਰ ਜੋਗਿੰਦਰ ਸਿੰਘ ਨੇ ਇਹਨਾ ਦੋਨਾ ਪੱਤਰਕਾਰਾ ਨੂੰ ਆਪ ਹੁਦਰੀਆ ਕਰਨ ਤੋ ਰੋਕਿਆ ਜਦੋ ਇਹ ਨਹੀ ਹਟੇ ਤਾਂ ਇਹਨਾ ਨੂੰ ਕੱਢ ਦਿੱਤਾ ਗਿਆ।

  1. ਗੁਰੂ ਨਾਨਕ ਨੇ ਸਰੀਰ ਨੂੰ ਗੁਰੂ ਨਹੀਂ ਮੰਨਿਆ। ਉਨ੍ਹਾਂ ਲਈ ਸ਼ਬਦ ਹੀ ਗੁਰੂ ਸੀ। ਇਸ ਲਈ ਉਨ੍ਹਾਂ ਵਲੋਂ ਕਿਸੇ ਵੀ ਸਰੀਰ ਵਾਲੇ ਮਨੁਖ ਨੂੰ ਗੁਰੂ ਮੰਨ ਕੇ ਮੱਥਾ ਟੇਕਣਾ, ਗੁਰਗੱਦੀ ਦੇਣਾ, ਸਹਿਜੇ ਕੀਤੇ ਸਵੀਕਾਰ ਨਹੀਂ ਹੁੰਦਾ। (ਰੋਜ਼ਾਨਾ ਸਪੋਕਸਮੈਨ ੧੮ ਅਪ੍ਰੈਲ ੨੦੦੭)

  2. ਗੁਰਬਾਣੀ ਦੇ ਗ੍ਰੰਥ ਨੂੰ ਗੁਰੂ ਦਾ ਸਥਾਨ ਦੇਣਾ, ਅਤੇ ਉਸ ਦੀ ਵਿਆਖਿਆ ਲਈ ਗ੍ਰੰਥੀ ਨਿਯੁਕਤ ਕਰਨਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਬ੍ਰਹਮਣੀ ਕਰਮ ਹੀ ਹੋ ਸਕਦਾ ਹੈ। …. ਸੰਗਤਾਂ ਦੇ ਨੇਤਾ ਕਿਵੇਂ ਪ੍ਰਭਾਵਕਾਰੀ ਹੋ ਕੇ ਗੁਰੂ ਪਦ ਦੇ ਅਧਿਕਾਰੀ ਹੋਣ ਦੇ ਦਾਅਵੇਦਾਰ ਬਣੇ ਇਸ ਸਬੰਧੀ ਅਜੇ ਵਧੇਰੇ ਖੋਜ ਦੀ ਲੋੜ ਹੈ। (ਰੋਜ਼ਾਨਾ ਸਪੋਕਸਮੈਨ ੨ ਮਈ ੨੦੦੭)

  3. ਇਸੇ ਗੱਲ ਨੂੰ ਵਿਦਵਾਨ ਤਨਜ਼ ਭਰੇ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਗੁਰੂ ਨਾਨਕ ਦੀ ਗੁਰਮਤਿ ਨੂੰ 'ਗ੍ਰੰਥ' ਅਤੇ 'ਪੰਥ' ਦੇ ਹਵਾਲੇ ਕਰ ਕੇ ਉਸ ਦਾ ਸਮੁੱਚਾ ਰੂਪ ਹੀ ਬਦਲ ਦਿੱਤਾ ਗਿਆ। (ਰੋਜ਼ਾਨਾ ਸਪੋਕਸਮੈਨ ੨੬ ਸਤੰਬਰ ੨੦੦੬)

  4. ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ੫੮੦੦ ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦੱ ਨੂੰ ‘ਗੁਰੂ ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ 'ਸ਼ਬਦ' ਨਹੀਂ ਕਿਹਾ। ਸਤਿਗੁਰੂ (ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ। “ (ਰੋਜ਼ਾਨਾ ਸਪੋਕਸਮੈਨ ੨੩ ਜੂਨ ੨੦੧੦)

  5. ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਰ, ਕੁੱਝ ਵੀ ਨਹੀਂ ਉਪਜ ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਨੁੱਖਾਂ ਦੀਆਂ ਬੋਲੀਆਂ ਵਿੱਚ ਵੀ, ਕਈ ਕਈ ਅੱਖਰਾਂ ਦੇ ਚਾਰ-ਚਾਰ, ਪੰਜ ਜਾਂ ਉਸ ਤੋਂ ਕੁੱਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ ਦੇ ਉਸ 'ਸ਼ਬਦ' (ਜਿਸ ਨੂੰ ਬਾਬਾ ਨਾਨਕ ਨੇ 'ਗੁਰੂ' ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ ਹੈ। {ਰੋਜ਼ਾਨਾ ਸਪੋਕਸਮੈਨ (ਮੇਰੀ ਨਿਜੀ ਡਾਇਰੀ ਦੇ ਪੰਨੇ) ੬ ਜੂਨ ੨੦੧੦}

ਮੇਰੀ ਅਤੇ ਸੌਦਾ ਸੰਪਾਦਕ ਦੀ ਹੀ ਗੱਲ ਲੈ ਲਵੋ। ਸਾਡੇ ਵੀਚਾਰਾਂ ਦਾ ਵਖਰੇਵਾਂ ਤਾਂ ਸਿਰਫ ਇਹ ਹੈ:-

  1. ਉਸ ਦਾ ਕਥਨ ਹੈ ਕਿ ੧੦ ਗੁਰੂਆਂ ਨੂੰ ਗੁਰੂ ਨਹੀਂ ਕਹਿਣਾ ਚਾਹੀਦਾ ਜਦੋਂ ਕਿ ਮੇਰੇ ਖ਼ਿਆਲ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰੂ ਰਾਮਦਾਸ ਜੀ, ਗੁਰੂ ਅਰਜੁਨ ਦੇਵ ਜੀ, ਬਾਬਾ ਸੁੰਦਰ ਜੀ, ਸੱਤੇ ਬਲਵੰਡ, ਭੱਟਾਂ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅਧਾਰ 'ਤੇ ੧੦ ਗੁਰੂਆਂ ਨੂੰ ਗੁਰੂ ਕਹਿਣ ਵਿੱਚ ਕੁੱਝ ਵੀ ਗਲਤ ਨਹੀਂ ਹੈ।

  2. ਉਸ ਦਾ ਕਥਨ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਬਾਕੀ ੫ ਗੁਰੂਆਂ ਦੀ ਬਾਣੀ, ਭੱਟਾਂ, ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ, ਗੁਰੂ ਨਾਨਕ ਦੀ ਵੀਚਾਰਧਾਰਾ ਦੇ ਵਿਰੁੱਧ ਅਤੇ ਆਪਾ ਵਿਰੋਧੀ ਹੈ ਜਦੋਂ ਕਿ ਮੇਰਾ ਵੀਚਾਰ ਹੈ ਕਿ ਸਾਡੀ ਸੂਝ ਅਤੇ ਸਮਝ 'ਚ ਤਾਂ ਫਰਕ ਹੋ ਸਕਦਾ ਹੈ ਪਰ ਅਸੀਂ ਬਾਣੀ ਨੂੰ ਆਪਾ ਵਿਰੋਧੀ ਨਹੀਂ ਕਹਿ ਸਕਦੇ ਕਿਉਂਕਿ ਇਹ ਕਹਿਣਾ ਗੁਰੂ ਅਰਜੁਨ ਦੇਵ ਜੀ ਦੀ ਯੋਗਤਾ 'ਤੇ ਕਿੰਤੂ ਕਰਨਾ ਹੈ।

  3. ਉਹ ਤਾਂ ਇੱਥੋਂ ਤੱਕ ਕਹਿ ਚੁੱਕਾ ਹੈ ਕਿ ਬਾਬੇ ਨਾਨਕ ਦੀ ਅਸਲ ਬਾਣੀ ਦੀ ਪੋਥੀ ਵੀ ਸ੍ਰੀਚੰਦੀਆਂ ਨੇ ਸਾੜ ਦਿੱਤੀ ਹੈ ਅਤੇ ਅਤੇ ਅਸਲ ਬਾਣੀ ਦੀ ਪੋਥੀ ਪ੍ਰਗਟ ਕਰਨ ਲਈ ਉਸ (ਸੌਦਾ ਸੰਪਾਦਕ ਨੇ ੪ ਕਰੋੜ ਰੁਪਏ ਰਾਖਵੇਂ ਰੱਖ ਲਏ ਹਨ ਜਦੋਂ ਕਿ ਮੇਰਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਅਧਾਰਹੀਣ ਦਾਅਵੇ ਸਿੱਖ ਧਰਮ ਦਾ ਫਾਇਦਾ ਕਰਨ ਦੀ ਥਾਂ ਨੁਕਸਾਨ ਕਰਨਗੇ।

  4. ਉਸ ਨੇ ਦਾਅਵਾ ਕਰ ਦਿੱਤਾ ਹੈ ਕਿ ਜਿਸ ਸ਼ਬਦ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ ਸੀ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੀ ਨਹੀਂ ਹੈ ਜਦੋਂ ਕਿ ਮੇਰਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ੴ ਤੋਂ ਲੈ ਕੇ ‘ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।। ਤੱਕ ਸਾਰੀ ਗੁਰਬਾਣੀ ਹੀ ਅਕਾਲਪੁਰਖ ਦਾ ਗਿਅਨ ਹੈ ਅਤੇ ਇਸ ਕਾਰਣ ਇਹ ਹੀ ਸ਼ਬਦ ਗੁਰੂ ਹੈ। ਇਸ ਤੋਂ ਬਾਹਰ ਜਾ ਕੇ ਹੋਰ ਕਿਸੇ ਸ਼ਬਦ ਗੁਰੂ ਦੀ ਭਾਲ ਕਰਨੀ ਝੱਖਣਾ ਝਾਖਣੀ ਹੀ ਹੈ।

(ਸਿੱਖ ਮਾਰਗ ਸੰਪਾਦਕੀ ਟਿੱਪਣੀ:- ਇੱਥੇ ਭੱਜਣ ਭਜਾਉਣ ਵਾਲੀ ਕੋਈ ਗੱਲ ਨਹੀਂ ਸੋਚਣੀ ਚਾਹੀਦੀ। ਜੇ ਕਰ ਕੋਈ ਪਾਠਕ ਚੰਗੀ ਸ਼ਬਦਾਵਲੀ ਵਿੱਚ ਕੋਈ ਸਵਾਲ/ ਸ਼ੰਕਾ ਕਿਸੇ ਦੀ ਲਿਖਤ ਬਾਰੇ ਕਰਦਾ ਹੈ ਅਤੇ ਉਸ ਨੂੰ ਉਸ ਦਾ ਠੀਕ ਜਵਾਬ ਮਿਲ ਕੇ ਤਸੱਲੀ ਹੋ ਜਾਂਦੀ ਹੈ ਤਾਂ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ। ਸਾਧਾਰਣ ਸਵਾਲਾਂ ਨੂੰ ਤੁਸੀਂ ਨਿਕੰਮੀਆਂ ਚਿੱਠੀਆਂ ਕਹਿੰਦੇ ਹੋ ਅਤੇ ਔਖੇ ਸਵਾਲਾਂ ਤੋਂ ਤੁਸੀਂ ਕੰਨੀ ਕਤਰਾਉਂਦੇ ਹੋ ਤਾਂ ਇਹ ਗੱਲ ਇਤਨੀ ਠੀਕ ਨਹੀਂ ਲਗਦੀ। ਸਪੋਕਸਮੈਨ ਦੇ ਐਡੀਟਰ ਨੂੰ ਤੁਸੀਂ ਸਿਆਣਾ ਕਹਿ ਕੇ ਉਸ ਦੀ ਪਿੱਠ ਠੋਕਦੇ ਹੋ ਪਰ ਜਦੋਂ ਉਸ ਦੀਆਂ ਲਿਖਤਾ ਬਾਰੇ ਤੁਹਾਨੂੰ ਕੋਈ ਸਵਾਲ ਕਰਦਾ ਹੈ ਤਾਂ ਤੁਸੀਂ ਚੁੱਪ ਧਾਰ ਲੈਂਦੇ ਹੋ। ਇਸ ਬਾਰੇ ਹੁਣ ਤੁਹਾਨੂੰ ਆਪਣੀ ਚੁੱਪ ਤੋੜਨੀ ਹੀ ਪੈਣੀ ਹੈ ਅਤੇ ਜਾਂ ਫਿਰ ਮਜ਼ਬੂਰੀ ਵੱਸ ਸ਼ਾਇਦ ਤੁਹਾਨੂੰ ਵੀ ਇੱਥੋਂ ਭੱਜਣਾ ਹੀ ਪਵੇ। ਜਨਵਰੀ 2011 ਦੀ ਵਿਚਾਰ ਚਰਚਾ ਦਾ ਵਿਸ਼ਾ ਜੋ ਅਸੀਂ ਰੱਖਿਆ ਹੈ ਉਸ ਵਿੱਚ ਤੁਹਾਨੂੰ 31 ਜਨਵਰੀ ਤੱਕ ਇਹ ਸਪਸ਼ਟ ਕਰਨਾ ਪੈਣਾ ਹੈ ਕਿ ਜੋ ਕੁੱਝ ਸਪੋਕਸਮੈਨ ਦੇ ਜੋਗਿੰਦਰ ਸਿੰਘ ਨੇ ਲਿਖਿਆ ਹੈ ਤੁਸੀਂ ਉਸ ਸਹਿਮਤ ਹੋ ਜਾਂ ਅਸਹਿਮਤ। ਇਸ ਬਾਰੇ ਅਸੀਂ ਤੁਹਾਨੂੰ ਸੰਕੇਤ ਆਪਣੀ 29 ਦਸੰਬਰ ਵਾਲੀ ਟਿੱਪਣੀ ਵਿੱਚ ਦੇ ਦਿੱਤਾ ਸੀ)

………ਯਾਦ ਰਹੇ ਕਿ ਸ੍ਰ. ਜਿਉਣਵਾਲਾ ਆਦਿ ਨੇ ‘ਸਿੱਖ ਮਾਰਗ’ ਨੂੰ ਛੱਡਣਾ ਤਾਂ ਮਨਜੂਰ ਕਰ ਲਿਆ, ਪਰ ਸਪੋਕਸਮੈਨ ਦੀਆਂ ਉਪਰਲੀਆਂ ਯੱਬਲੀਆਂ ਬਾਰੇ ਜੁਬਾਨ ਤੱਕ ਨਹੀਂ ਖੋਲ੍ਹੀ। ਇਸ ਦੀ ਚੁੱਪ ਨੇ ਕੀ ਸਾਬਤ ਨਹੀਂ ਕੀਤਾ ਕਿ ਇਹ ਸਪੋਕਸਮੈਨ ਦੀ ਉਸੇ ਗੱਡੀ ਵਿਚ ਸਵਾਰ ਹੈ ਜਿਹੜੀ ਪੂਰੀ ਕੌਮ ਨੂੰ ਸਿਵਿਆਂ ਵਲ ਲਿਜਾ ਰਹੀ ਹੈ?

ਇਨ੍ਹਾਂ ਦੇ ਮਨਸੂਬੇ ਸਾਧ ਲਾਣੇ ਨਾਲੋਂ ਵੀ ਖਤਰਨਾਕ ਹਨ। ਇਹ ਗੱਡੀ ਸੱਚਮੁਚ ਸਿਵਿਆਂ ਦੇ ਰਾਹ ਪੈ ਗਈ ਹੈ, ਕਿਉਂਕਿ ਇਸ ਗੱਡੀ ਦਾ ਡਰਾਈਵਰ ਸਪੋਕਸਮੈਨ ਖੁਦ ਹੀ ਨਹੀਂ, ਜਿਉਣਵਾਲਾ ਵਰਗਾ ਤਾਂ ਹੋਣਾ ਕੀ ਹੈ। ਸਾਨੂੰ ਸਭ ਨੂੰ ਸਮਝ ਲੈਣਾ ਚਾਹੀਦਾ ਕਿ ਸਪੋਸਕਮੈਨ ਦਾ ਕੋਈ ਗੁਰੂ ਪੀਰ ਨਹੀਂ, ਬਿਲਕੁਲ ਉਸ ਕੋਠੇ ਉਪਰ ਬੈਠੀ ਵੇਸਵਾ ਵਾਂਗ ਜਿਸ ਦਾ ਗੁਰੂ ਪੀਰ ਕੇਵਲ ਤੇ ਕੇਵਲ ਪੈਸਾ ਹੁੰਦਾ, ਗਾਹਕ ਚਾਹੇ ਜਿਦਾਂ ਦਾ ਮਰਜੀ ਹੋਵੇ। ਨਹੀਂ ਤਾਂ ਕੋਈ ਗੁਰੂ ਦਾ ਸਿੱਖ ਜੁਅਰਤ ਨਹੀਂ ਕਰ ਸਕਦਾ ਕਿ ਉਹ ਅਪਣੇ ਗੁਰੂ ਸਾਹਿਬਾਨਾਂ ਦੀ ਹੋਂਦ ਤੋਂ ਹੀ ਇਨਕਾਰੀ ਹੋ ਜਾਵੇ। ਇਹ ਦੂਜਾ ਗਰੁਪ ਹੈ, ਜਿਹੜਾ ਅਸਲ ਵਿਚ ਲੁੱਟਣ ਲਈ ਤਿਆਰ ਕੀਤਾ ਗਿਆ ਸੀ।

ਭਰਾਵੋ, ਇਹ ਤੁਹਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਲੁੱਟ ਰਹੇ ਹਨ, ਬਾਕੀ 9 ਗੁਰੂ ਸਾਹਿਬਾਨ ਵੀ, ਖੰਡੇ-ਬਾਟੇ ਦਾ ਅੰਮ੍ਰਿਤ ਵੀ ਅਤੇ ਕੇਸ ਵੀ ਅਤੇ ਕਕਾਰ ਵੀ। ਬਾਕੀ ਬੱਚਿਆ ਕੀ? ਇਸ ਸਭ ਬਕੜਵਾਹ ਮਾਰਨ ਵਾਲੇ ਦਾ ਜਿਉਣਵਾਲਾ ਵਕੀਲ ਨਹੀਂ?

ਮੈਂ ਅਪਣੇ ਤੌਰ ਤੇ ‘ਸਿੱਖ ਲਹਿਰ’ ਵਲੋਂ ਸਟੇਟਮਿੰਟ ਦਿੱਤੀ ਸੀ ਜਦ ਸਪੋਕਸਮੈਨ ਨੇ ਗੁਰਬਾਣੀ ਉਪਰ ਕਿੰਤੂ-ਪ੍ਰੰਤੂ ਕੀਤਾ ਸੀ, ਪਰ ਇਸ ਭਰਾ ਨੂੰ ਜਦ ਮੈ ਸਟੇਟਮਿੰਟ ਦੇਣ ਲਈ ਕਿਹਾ ਤਾਂ ਇਹ ਬਾਈ ਜੀ ਸਾਫ ਮੁੱਕਰ ਗਏ ਕਿ ਮੈਂ ਤਾਂ ਇਸ ਨੂੰ ਪੜਦਾ ਹੀ ਨਹੀਂ!!!

ਮੇਰੀ ਜਿਉਣਵਾਲਾ ਦੀ ਵਿਰੋਧਤਾ ਕੀ ਹੈ? ਕੋਈ ਵੀ ਨਹੀਂ! ਕਿਸੇ ਨਾਲ ਵੀ ਇਸ ਦੀ ਵਿਰੋਧਤਾ ਨਹੀਂ। ਵਿਰੋਧਤਾ ਹੈ ਇਸ ਦੀ ਅਪਣੇ ਹੀ ਸੁਭਾਅ ਨਾਲ। ਕਿਉਂਕਿ ਜਦ ਤੁਸੀਂ ਖੁਦ ਦੇ ਵਿਰੁਧ ਹੋਵੋਂ ਤਾਂ ਤੁਹਾਨੂੰ ਕੋਈ ਵੀ ਚੰਗਾ ਨਹੀਂ ਲੱਗੇਗਾ। ਜਦ ਤੁਸੀਂ ਖੁਦ ਨੁਕਸਾਂ ਨਾਲ ਭਰੇ ਹੋਵੋਂ ਤਾਂ ਤੁਹਾਨੂੰ ਅਪਣੇ ਸਕੇ ਬਾਪ ਵਿਚ ਵੀ ਨੁਕਸ ਜਾਪਣ ਲੱਗ ਜਾਣਗੇ।

ਇਹੀ ਕਾਰਨ ਹੈ ਕਿ ਕੋਈ ਮਾਈ ਦਾ ਲਾਲ ਸਾਥੋਂ (ਜਿਉਣਵਾਲੇ ਤੋਂ) ਸੁੱਕਾ ਨਹੀਂ ਜਾਂਦਾ। ਸਾਡੀ (ਜਿਉਣਵਾਲੇ ਦੀ)ਕਿਸੇ ਨਾਲ ਵੀ ਨਹੀਂ ਬਣੀ। ਪਤਾ ਨਹੀਂ ਪ੍ਰੋ. ਧੂੰਦਾ ਹਾਲੇ ਤੱਕ ਕਿਵੇਂ ਬਚਿਆ। ਚਲੋ ਹੋਰ ਉਡੀਕੋ ਵਾਰੀ ਆ ਜਾਏਗੀ। ਤੁਹਾਡੇ ਸਾਹਵੇਂ ਕਿੰਨਿਆ ਦੀ ਆਈ। ਸਿੱਖ ਮਾਰਗ ਦੀ ਆਈ, ਵੀਰ ਭੁਪਿੰਦਰ ਸਿੰਘ ਦੀ ਆਈ, ਸ੍ਰ. ਗੁਰਤੇਜ ਸਿੰਘ ਦੀ ਆਈ, ਪ੍ਰੋ. ਦਰਸ਼ਨ ਸਿੰਘ ਦੀ ਆਈ, ਕਾਲਾ ਅਫਗਾਨਾ ਜੀ ਦੀ ਆਈ, ਸਭਰਾ ਦੀ ਆਈ, ਟਾਇਗਰ ਜਥੇ ਵਾਲਿਆਂ ਦੀ ਆਈ, ਸ੍ਰ. ਸੁਰਜੀਤ ਸਿੰਘ ਮਿਸ਼ਨਰੀ ਦੀ ਆਈ, ਅਖੌਤੀ ਸੰਤਾ ਦੇ ਕੌਤਕ ਵਾਲੇ ਸ੍ਰ. ਦਲਜੀਤ ਸਿੰਘ ਦੀ ਆਈ, ਭਾਈ ਪੰਥਪ੍ਰੀਤ ਸਿੰਘ ਦੀ ਆਈ, ਅਮਰੀਕ ਸਿੰਘ ਮੁਕਤਸਰ ਦੀ ਆਈ, ਤੇ ਸ਼ਾਇਦ ਹੋਰ ਕਈਆਂ ਦੀ ਆਈ ਹੋਣੀ ਜਿਸ ਦਾ ਤੁਹਾਨੂੰ-ਸਾਨੂੰ ਪਤਾ ਨਾ ਹੋਵੇ। ਕਿਹੜਾ ਬਚੂ ਸਾਡੇ ਤੋਂ। ਤੇ ਇਹ ਸਾਰੇ ਉਹ ਹਨ, ਜਿੰਨਾ ਦੇ ਅਸੀਂ ਪਹਿਲਾਂ ਝੰਡੇ ਚੁੱਕੀ ਰੱਖੇ। ਅਸੀਂ ਤੁਹਾਨੂੰ ਦੱਸਾਂਗੇ ਕਿ ਲੈਫਟ-ਰਾਈਟ ਕਿਵੇਂ ਕਰਨੀ ਜੇ ਨਾ ਕੀਤੀ ਤਾਂ ਸਾਡੀ ਲਾਇਨ ਵਿਚੋਂ ਬਾਹਰ! ਬਾਹਰ ਹੀ ਨਹੀਂ ਥਾਪੀ ਲੈ ਕੇ ਧੋਵਾਂਗੇ ਖੇਸ ਵਾਂਗ। ਸਰੇ ਬਾਜ਼ਾਰ ਪੱਗ ਲਾਹਵਾਂਗੇ ਕਲਮ ਨਾਲ ਤੇ ਅਗਲੇ ਦੇ ਬੈੱਡਰੂਮ ਤੱਕ ਜਾਵਾਂਗੇ ਵੈਨਕੋਵਰ ਵਾਲੇ ਮਰਹੂਮ ਤਾਰੇ ਹੇਅਰ ਵਾਂਗ। ਤਾਂ ਕਿ ਅਪਣੀ ਇੱਜਤ ਤੋਂ ਡਰਦਾ ਕੋਈ ਬੋਲੇ ਨਾ। ਤਾਰਾ ਹੇਅਰ ਵੀ ਇਹੀ ਕਰਦਾ ਸੀ, ਤੇ ਉਸ ਦੀ ਕਾਮਯਾਬੀ ਉਸ ਦਾ ਕੋਈ ਗਿਆਨਵਾਨ ਹੋਣਾ ਨਹੀਂ ਸੀ ਬਲਕਿ ‘ਕਲਮੀ ਗੁੰਡਾ’ ਹੋਣਾ ਸੀ। ਅਸੀਂ ਕਹਿੰਨੇ ਦੂਜੀਆਂ ਧਿਰਾਂ ਗੁੰਡਾਗਰਦੀ ਕਰਦੀਆਂ ਪਰ ਸਾਡੇ ਵਿਚਲੇ ਨਹੀਂ ਕਰਦੇ? ਉਹ ਸਿੱਧਾ ਟਕੂਐ-ਗੰਡਾਸੇ ਲੈ ਕੇ ਕਰਦੇ ਅਤੇ ਸਿੱਧਾ ਪੱਗਾਂ ਲਾਹੁੰਦੇ ਪਰ ‘ਸਾਡੇ ਵਾਲੇ’ ਕਲਮਾਂ ਨਾਲ ਪੱਗਾਂ ਉਛਾਲਦੇ ਇਹ ਕੀ ਗੁੰਡਾ ਗਰਦੀ ਨਹੀਂ?

ਮੇਰੇ ਤੇ ਇਸ ਬਾਈ ਜੀ ਨੇ ਵਿਅੰਗ ਕੱਸਿਆ ਸੀ ਕਿ ਮੈਨੂੰ ਗੱਲ ਦੀ ਸਮਝ 5 ਸਾਲ ਬਾਅਦ ਲੱਗਦੀ, ਪਰ ਮੈਂ ਕਹਿੰਨਾ ਸ਼ੁਕਰ-ਗੁਜਾਰ ਹਾਂ ਮੈਂ ਅਪਣੇ ਗੁਰੂ ਦਾ ਕਿ ਚਲੋ ਉਸ ਇਨੀ ਸੋਝੀ ਤਾਂ ਮੈਨੂੰ ਦਿੱਤੀ ਕਿ 5 ਸਾਲ ਬਾਅਦ ਗੱਲ ਮੇਰੇ ਸਮਝ ਆ ਜਾਂਦੀ ਹੈ, ਪਰ ਸਪੋਕਸਮੈਨ ਦੀਆਂ ਕਲਾਬਾਜੀਆਂ ਦੀ ਮੈਂ ਤਿੰਨ ਸਾਲ ਪਹਿਲਾਂ ਗੱਲ ਕੀਤੀ ਸੀ ਅਪਣੇ ਮਿੱਤਰਾਂ-ਦੋਸਤਾਂ ਨਾਲ, ਕਿ ਇਹ ਕੌਮ ਨੂੰ ਸਿਵਿਆ ਦੇ ਰਾਹ ਪਾਵੇਗਾ, ਪਰ ਗੱਲ ਨੂੰ ਕਈ ਚਿਰ ਪਹਿਲਾਂ ਸਮਝਣ ਦੀ ‘ਬ੍ਰਹਮਗਿਆਨਤਾ’ ਰੱਖਣ ਵਾਲੇ ਬਾਈ ਜੀ ਹੁਰੀਂ ਹਾਲੇ ਤੱਕ ਸਪੋਕਸਮੈਨ ਦੀ ਪੂਛ ਨੂੰ ਇੰਝ ਚਿੰਬੜੇ ਹਨ, ਜਿਵੇਂ ਪੰਡਤ ਜੀ ਨੇ ਗਾਂ ਦੀ ਪੂਛ ਫੜਕੇ ਵੈਤਰਨੀ ਨਦੀ ਪਾਰ ਹੁੰਦੀ ਹੈ।

ਮੇਰੀ ਲੜਾਈ ਇਨ੍ਹਾਂ ਨਾਲ ਇਥੋਂ ਸ਼ੁਰੂ ਹੋਈ ਕਿ ਕਾਨਫਰੰਸ ਤੋਂ ਬਾਅਦ ਹੋਈ ਮੀਟਿੰਗ ਵਿਚ ਇਨ੍ਹਾਂ ਨੂੰ ਮੈਂ ਆਸਟ੍ਰੇਲੀਆ ਤੋਂ ਜਿਉਣਵਾਲੇ ਦੇ ਚਹੇਤੇ ਵਲੋਂ ਕੇਸਾਂ ਬਾਰੇ ਮਾਰੀ ਬਕੜਵਾਹ ਬਾਰੇ ਸਵਾਲ ਕੀਤਾ ਸੀ, ਕਿ ਤੁਸੀਂ ਉਸ ਦਾ ਫੌਰਨ ਨੋਟਿਸ ਕਿਉਂ ਨਹੀਂ ਲਿਆ? ਜਵਾਬ ਦੀ ਬਜਾਇ ਸਿੰਘ ਸਭਾ ਦੇ ਫਾਊਂਡਰ ਮੈਂਬਰ ਸ੍ਰ. ਪਰਮਿੰਦਰ ਸਿੰਘ ਪ੍ਰਮਾਰ ਨੇ ਵਿਸ਼ਾ ਨਾ ਹੁੰਦਿਆਂ ਵੀ ਖੰਡੇ ਦੀ ਪਾਹੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਲਿਖਿਆ ਅਤੇ ਕੇਸਾਂ ਬਾਰੇ ਜੇ ਵੋਟਿੰਗ ਹੋਵੇ ਤਾਂ ਮੈਂ ਵਿਰੁਧ ਵੋਟ ਪਾਵਾਂਗਾ (ਤੇ ਸ਼ਾਇਦ ਉਹ 20% ਵਾਲਿਆਂ ਵਿਚ ਪਾ ਵੀ ਆਏ ਹੋਣ) ਕਹਿਕੇ ਨਵੀਂ ਬਹਿਸ ਛੇੜ ਦਿੱਤੀ। ਜਿਸ ਦਾ ਸ੍ਰ. ਮਨਜੀਤ ਸਿੰਘ ਸਹੋਤਾ ਤੋਂ ਬਗੈਰ ਕਿਸੇ ਵਲੋਂ ਵੀ ਕੋਈ ਗੰਭੀਰ ਨੋਟਿਸ ਨਾ ਲਏ ਜਾਣ ਕਾਰਨ, ਗੱਲ ਅਗੇ ਤੋਂ ਅਗੇ ਵਧਦੀ ਗਈ, ਜਿਹੜੀ ਇਨ੍ਹਾਂ ਦੀਆਂ ਅਗਲੀਆਂ ਮੀਟਿੰਗਾਂ ਵਿਚ ਕਲੇਸ਼ ਦਾ ਕਾਰਨ ਬਣੀ ਰਹੀ, ਕਿਉਂਕਿ ਸਿੱਖੀ ਵਿਚ ਵਿਸਵਾਸ਼ ਰੱਖਣ ਵਾਲੇ ਸ੍ਰ. ਸਕੰਦਰਜੀਤ ਸਿੰਘ ਵਰਗੇ ਇਨ੍ਹਾਂ ਦੀਆਂ ਨਾਸਤਿਕ ਕਾਰਵਾਈਆਂ ਉਪਰ ਭੜਕ ਪਏ ਤੇ ਜਿੰਨਾ ਨੂੰ ਜਿਉਣਵਾਲੇ ਵਲੋਂ ਕਿ ‘ਤੈਨੂੰ ਸੱਧੇਵਾਲੀਆ ਨੇ ਉਂਗਲ ਲਾਈ’ ਕਹਿ ਕੇ ਹੋਰ ਭੜਕਾ ਦਿੱਤਾ। ਤੇ ਇਹੀ ਸ੍ਰ. ਜਿਉਣਵਾਲੇ ਦੀ ਖਿੱਝ ਅਤੇ ਬੁਖਲਾਹਟ ਦਾ ਕਾਰਨ ਬਣਿਆ।

ਬੱਅਸ ਇਹੀ ਲੜਾਈ ਹੈ। ਕੋਈ ਸਿੰਘ ਸਭੀਆ ਦੱਸੇ ਕਿ ਕੀ ਇਹ ਸੱਚ ਜਾਂ ਨਹੀਂ? ਇਕ ਤੁਸੀਂ ਗਲਤੀ ਕਰੋ ਦੂਜਾ ਪੁੱਛਣ ਵਾਲੇ ਦੀ ਪੱਗ ਲਾਹੋਂ, ਤੇ ਲਾਹੁਣ ਵਾਲੇ ਦੀ ਢਾਲ ਬਣੋ ਅਤੇ ਮੁਸਕੜੀਆਂ ਹੱਸੋ ਕਿ ‘ਬਾਬੇ’ ਨੇ ਚੰਗੀ ਤੌੰਣੀ ਲਾਹੀ! ਇਹ ਗੁਰਸਿੱਖਾਂ ਦਾ ਕੰਮ ਜਾਂ ਗੁੰਡਿਆਂ ਦਾ? ਫਲਾਂ ਨੂੰ ਭਜਾ ਤਾ, ਫਲਾਂ ਦੀਆਂ ਗੋਡਣੀਆਂ ਲਵਾਤੀਆਂ, ਫਲਾਂ ਮੈਦਾਨ ਛੱਡ ਗਿਆ! ਇਹ ਵਿਦਵਤਾ ਹੈ? ਪ੍ਰਚਾਰ ਕਰ ਰਹੇ ਹਾਂ ਅਸੀਂ ਸਿੱਖੀ ਦਾ?

ਸਿੰਘ ਸਭਾ ਕੀ ਮੰਨਦੀ ਕਿ ਉਨ੍ਹਾਂ ਕੇਸਾਂ ਉਪਰ ਵੋਟਿੰਗ ਕਰਾ ਕੇ ਇਤਿਹਾਸਕ ਗਲਤੀ ਕੀਤੀ ਹੈ? ਕਦੇ ਨਹੀਂ ਮੰਨੇਗੀ। ਕਿਉਂ? ਕਿਉਂਕਿ ਇਸ ਗੱਡੀ ਦਾ ਇੰਜਣ ਇਨ੍ਹਾਂ ਡੱਬਿਆਂ ਨੂੰ ਕਦੇ ਲੀਹੇ ਨਹੀਂ ਚੜ੍ਹਨ ਦੇਵੇਗਾ। ਉਹ ਹੰਕਾਰ ਦੇ ਧੂੰਏ ਨਾਲ ਇਨਾ ਭਰਿਆ ਕਿ ਕਿਸੇ ਦੀ ਗੱਲ ਨਹੀਂ ਮੰਨਦਾ, ਨਾ ਮੰਨੇਗਾ, ਬਲਕਿ ਛੱਅਕ ਛੱਅਕ ਕਰਦਾ, ਚੀਕਾਂ ਮਾਰਦਾ, ਧੂੰਆਂ ਛੱਡਦਾ ਆਦਮ ਬੋਅ ਆਦਮ ਬੋਅ ਕਰਦਾ ਫਿਰੇਗਾ, ਕਿ ਹੱਟ ਜਾਓ ਪਾਸੇ ਲੋਕੋ ਨਹੀਂ ਤਾਂ ਮਿੱਧ ਦਿਆਂਗਾ ਜੇ ਜਿਹੜਾ ਅਗੇ ਆਇਆ। ਮੈਂ ਨਹੀਂ ਹੁਣ ਤੱਕ ਦੀਆਂ ਇਸ ਭਾਈ ਦੀਆਂ ਲਿਖਤਾਂ ਇਹੀ ਕਹਿੰਦੀਆਂ। ਇਸ ਭਰਾ ਨੇ ਤਾਂ ਟਰੰਟੋ ਵਾਲੇ ਉਹਨਾਂ ਸੁਹਿਰਦ ਭਰਾਵਾਂ ਦੀ ਵੀ ਨਹੀਂ ਮੰਨੀ, ਜਿਹੜੇ ਇਸ ਨੂੰ ਫੰਡ ਵੀ ਦਿੰਦੇ ਰਹੇ ਅਤੇ ਗੰਡਾਸਿਆਂ ਵਾਲਿਆਂ ਤੋਂ ਇਸ ਦੀ ਢਾਲ ਵੀ ਬਣਦੇ ਰਹੇ। ਉਨ੍ਹਾਂ ਤਰਲੇ ਲਏ ਭਰਾ ਸੱਧੇਵਾਲੀਏ ਨੇ ਮੰਨ ਲਿਆ ਕਿ ਅਗੋਂ ਤੋਂ ਲੜਾਈ ਬੰਦ। ਤੇ ਇਹ ਵੀ ਕਿ ਖਾਲਸਾ ਨਿਊਜ਼ ਤੋਂ ਮੈਂ ਅਪਣੀ ਪਹਿਲੀ ਪੋਸਟ ਲੁਹਾ ਦਿੱਤੀ ਸੀ ਪਰ…?

ਮੈਨੂੰ ਇਨ੍ਹਾਂ ਬਾਈ ਜੀ ਕੋਲੋਂ ਬਾਕੀ ਸਪੋਟਰਾਂ ਦੇ ਪਤੇ ਲੈ ਕੇ ਕਹਿਣ ਦੀ ਲੋੜ ਨਹੀਂ, ਮੈਂ ਖੁਲ੍ਹੇਆਮ ਕਹਿੰਨਾ ਕਿ ਇਨ੍ਹਾਂ ਨਾਸਤਿਕਾਂ ਨੂੰ ਪ੍ਰਮੋਟ ਕਰਕੇ, ਸਿੱਖ ਕੌਮ ਅਪਣੇ ਕਫਨ ਵਿਚ ਆਪ ਕਿੱਲ ਠੋਕ ਰਹੀ ਹੋਵੇਗੀ। ਅਗੇ ਸਪੋਕਸਮੈਨ ਨਾਲ ਸਾਡਾ ਇਹੀ ਤਜਰਬਾ ਨਹੀਂ? ਸੋਚਣਾ ਸ਼ੁਰੂ ਕਰੋ ਕਿ ਸਪੋਕਸਮੈਨ ਕਿਵੇਂ ਲੜਾਈ ਨੂੰ ਇਥੇ ਤੱਕ ਲੈ ਕੇ ਆਇਆ ਤੇ ਮੁੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਪਰ ਕਿੰਤੂ-ਪ੍ਰੰਤੂ ਕਰਕੇ, ਉਸ ਨੇ ਸਾਧ ਲਾਣੇ ਨੂੰ ਬਲ ਦਿੱਤਾ ਅਤੇ ਉਨ੍ਹਾਂ ਦੀ ਉਮਰ ਵਧਾਈ ਤੇ ਨਾਲ ਸਿੱਖ ਕੌਮ ਵਿਚ ਭੰਬਲਭੂਸੇ ਪੈਦਾ ਕੀਤੇ। ਅੱਜ ਉਨ੍ਹਾਂ ਕੋਲੇ ਤੁਹਾਨੂੰ ਕੁੱਟਣ ਦਾ ਸਭ ਤੋਂ ਵੱਡਾ ਹਥਿਆਰ ਹੈ, ਕਿ ਇਹ ਤਾਂ ਬਾਣੀ ਨੂੰ ਹੀ ਨਹੀਂ ਮੰਨਦੇ! ਇਹ ਕੇਸਾਂ ਅਤੇ ਕਕਾਰਾਂ ਦੇ ਵਿਰੁਧ ਹਨ। ਹੋਇਆ ਨਹੀਂ ਇੰਝ?

ਸਾਡੇ ਨਾਲ ਹਮੇਸ਼ਾਂ ਹੀ ਇੰਝ ਹੁੰਦਾ ਆਇਆ ਹੈ। ‘ਪ੍ਰੀਤ ਲੜੀ’ ਸਿੱਖਾਂ ਨੇ ਅਪਣਾ ਲਹੂ ਪਾ ਕੇ ਸਿੰਝਿਆ, ਪਰ ਜਦ ਗੁਰਬਖਸ਼ ਸਿਓਂ ਦੇ ਪੈਰ ਲੱਗ ਗਏ ਸਾਡੀਆਂ ਹੀ ਜੜ੍ਹਾਂ ਵੱਡੀਆਂ ਉਸ। ਉਸ ਵੀ ਕੇਸਾਂ ਅਤੇ ਕਕਾਰਾਂ ਦਾ ਹੀ ਮਖੌਲ ਉਡਾਇਆ ਤੇ ਸਿੱਖ ਨੌਜਵਾਨਾਂ ਨੂੰ ਪਤਿਤ ਹੋਣ ਵਲ ਬੁਰੀ ਤਰ੍ਹਾਂ ਧੱਕਿਆ। ਪਤਾ ਨਹੀਂ ਇਨ੍ਹਾਂ ਸਾਰੇ ਸਿੱਖਾਂ ਦੇ ਦੁਸ਼ਮਣਾ ਨੂੰ ਕੇਸਾਂ ਅਤੇ ਕਕਾਰਾਂ ਨਾਲ ਕਾਹਦਾ ਵੈਰ ਹੈ। ਹਿੰਦੂ ਵੀ ਇਨ੍ਹਾਂ ਉਪਰ ਹੀ ਵਾਰ ਕਰਦਾ ਹੈ। ਉਹ ਵੀ ਕੇਸਾਂ ਦਾ ਕਕਾਰਾਂ ਦਾ ਹੀ ਮਖੌਲ ਉਡਾਉਂਦਾ ਤੇ ਸਾਡੇ ਝੰਡਾ ਬਰਦਾਰ ਵੀ। ਜਾਗਰੁਕ ਅਖਵਾਉਂਣ ਵਾਲੇ ਭਰਾਵਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਕਿ ਅਜਿਹੇ ਨਾਸਤਿਕ ਲੋਕਾਂ ਨਾਲ ਅਪਣੇ ਨਾਂ ਜੋੜ ਕੇ ਉਹ ਡੇਰਾਵਾਦ ਵਿਰੁਧ ਵਿੱਢੀ ਲੜਾਈ ਦੀ ਕਾਮਯਾਬੀ ਤਾਂ ਇਕ ਪਾਸੇ, ਉਹ ਆਮ ਸਿੱਖ ਸੰਗਤਾਂ ਨਾਲੋਂ ਵੀ ਅਲੱਗ-ਥਲੱਗ ਹੋ ਕੇ ਰਹਿ ਜਾਣਗੇ। ਜਿਹੜੀਆਂ ਗੱਲਾਂ ਇਨ੍ਹਾਂ ਲੱਠਮਾਰ ਵਿਦਵਾਨਾਂ ਫੜ ਲਈਆਂ, ਉਸ ਦਾ ਸਿੱਖੀ ਜਾਂ ਗੁਰ ਵਿਚਾਰਧਾਰਾ ਨਾਲ ਦੂਰ ਦਾ ਵੀ ਵਾਸਤਾ ਨਹੀਂ। ਗੁਰੂ ਤਾਂ ਕਹਿੰਦੇ ਮਨੁੱਖ ਨੂੰ ਹੁਕਮ ਵਿਚ ਰਹਿਣਾ ਚਾਹੀਦਾ ਅਤੇ ਰੱਬ ਜੀ ਦੀ ਕਿਰਤ ਵਿਚ ਉਸ ਨੂੰ ਕੋਈ ਦਖਲ-ਅੰਦਾਜੀ ਨਹੀਂ ਕਰਨੀ ਚਾਹੀਦੀ, ਪਰ ਅਸੀਂ ਕਹਿੰਨੇ ਇਹ ਅੱਜ ਦੇ ਜੁੱਗ ਦੀਆਂ ਗੱਲਾਂ ਨਹੀਂ? ਯਾਨੀ ਅਸੀਂ ਸਾਬਤ ਕਰ ਦਿੱਤਾ ਕਿ ਅਸੀਂ ਗੁਰੂ ਨਾਲੋਂ ਸਿਆਣੇ ਹਾਂ?

 

ਮੈਂ ਫਿਰ ਦੁਬਾਰਾ ਦੁਹਰਾਅ ਦਿਆਂ ਕਿ ਉਨ੍ਹਾਂ ਬੰਦਿਆਂ ਤੋਂ ਕਿਹੜੇ ਪ੍ਰਚਾਰ ਦੀ ਉਮੀਦ ਰੱਖੀ ਜਾ ਸਕਦੀ ਜਿਨ੍ਹਾਂ ਦੀਆਂ ਬਾਰੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਕਿਤਾਬਾਂ ਵਾਂਗ ਪਿਆ ਹੈ। ਤੇ ਜਿੰਨਾ ਨੂੰ ਗੁਰਬਾਣੀ ਦੇ ਅਦਬ ਸਤਿਕਾਰ ਦੀ ਕੋਈ ਪ੍ਰਵਾਹ ਨਹੀਂ। ਇਹ ਬਿਲਕੁਲ ਥੋਥੀ ਦਲੀਲ ਹੈ, ਕਿ ਗੁਰੂ ਦਾ ਅਦਬ ਸਤਿਕਾਰ ਉਸ ਨੂੰ ਸਮਝਣਾ ਤੇ ਅਮਲ ਕਰਨਾ ਹੀ, ਉਸ ਦਾ ਅਦਬ ਹੈ। ਇਸ ਦਾ ਮਤਲਬ ਜਿਹੜੇ ਅਮਲ ਕਰਦੇ ਸਨ, ਉਹ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੈਰਾਂ ਹੇਠ ਲਈ ਫਿਰਦੇ ਸਨ? ਇਸ ਬਾਰੇ ਕਹਿਣ ਦੀ ਲੋੜ ਨਹੀਂ, ਉਪਰ ਪਈ ਹੋਈ ਮੂਵੀ ਸਭ ਕੁਝ ਦੱਸ ਰਹੀ ਹੈ, ਤੇ ਉਪਰੋਂ ਹੋਰ ਹੈਰਾਨੀ ਕਿ ਅਸੀਂ ਸਰੇਆਮ ਝੂਠ ਮਾਰ ਕੇ, ਤੇ ਮੁੱਕਰ ਕੇ, ਅਪਣੇ ਝੰਡਾ-ਬਰਦਾਰ ਹੋਣ ਦਾ ਦਿਵਾਲਾ ਕੱਢ ਰਹੇ ਹਾਂ। ਸਾਧ ਝੂਠ ਮਾਰਦੇ? ਪਰ ਇਹ ‘ਵਿਦਵਾਨ’? ਰਿਕਾਡਿੰਗ ਦੇਖੋ ਤੇ ਨਾਲੇ ਦੇਖੋ ਦੂਜਿਆਂ ਨੂੰ ਝੂਠੇ ਕਹਿਣ ਵਾਲੇ ਸੱਚ ਪੁੱਤਰ ਯੁਧਿਸ਼ਟਰ ਜੀ ਹੋਰਾਂ ਦਾ ਸੱਚ? ਇਨ੍ਹਾਂ ਨਾਲੋਂ ਤਾਂ ਕਰਮਕਾਂਡੀ ਹੀ ਚੰਗੇ, ਘੱਟੋ ਘੱਟੋ ਗੁਰਬਾਣੀ ਨੂੰ ਪੈਰਾਂ ਹੇਠ ਤਾਂ ਨਹੀਂ ਰੋਲ਼ਦੇ?

ਮੈਂ ਇਸ ਕਲੇਸ਼ ਨੂੰ ਇਥੇ ਬੰਦ ਕਰਦਾ ਹਾਂ, ਪਰ ਯਾਦ ਰਹੇ ਕਿ ਮੇਰੇ ਕੋਲੇ ਹਾਲੇ ਵੀ ਕਈ ਐਤਵਾਰਾਂ ਦਾ ਮਸਾਲਾ ਇਕੱਠਾ ਹੋਇਆ ਪਿਆ ਹੈ, ਤੇ ਮੈਂ ਹੈਰਾਨ ਹਾਂ ਇਨੇ ਲੋਕ ਚੁੱਪ ਕਿਉਂ ਬੈਠੇ ਸਨ, ਜਿਹੜੇ ਹੁਣ ਮੈਨੂੰ ਸਪਲਾਈ ਇੰਝ ਭੇਜ ਰਹੇ, ਜਿਵੇਂ ਉਹ ਕਹਿੰਦੇ ਹੋਣ ਹੋਰ ਮਾਰ ਹੋਰ ਮਾਰ!! ਪਰ ਫਿਰ ਵੀ ਮੈਂ ਉਨ੍ਹਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਹਾਂ, ਕਿ ਉਨ੍ਹਾਂ ਇਸ ਬਾਈ ਜੀ ਦਾ ਕਈ ਕੁਝ ਜਿਹਾ ਇਕੱਠਾ ਕਰ ਮਾਰਿਆ ਹੈ। ਪਰ ਮੈਂ ਇਸ ਹੋਸ਼ੀ ਲੜਾਈ ਵਿੱਚ ਲੰਮਾ ਨਹੀਂ ਉਲਝਣਾ, ਕਿਉਂਕਿ ਅਪਣਾ ਸਭ ਦਾ ਇਹ ਰਾਹ ਨਹੀਂ ਤੇ ਇਹ ਰਾਹ ਸਾਨੂੰ ਲਿਜਾਂਦਾ ਕਿਤੇ ਵੀ ਨਹੀਂ। ਭਰਾਵੋ ਅਪਣਾ ਰਸਤਾ ਇਹ ਨਹੀਂ ਕਿ ਲੜੀ ਜਾਵੋ, ਹੋਰ ਕੰਮ ਬੜੇ ਪਏ ਨੇ ਉਨ੍ਹਾਂ ਵਲ ਧਿਆਨ ਦਈਏ। ਜੇ ਕੋਈ ਫਿਰ ਛੇੜਖਾਨੀ ਕਰੇਗਾ ਤਾਂ ਕਰਨ ਵਾਲਾ ਜਿੰਮੇਵਾਰ ਹੋਵੇਗਾ, ਜਾਂ ਉਸ ਦੀ ਸਭਾ। ਪਾਠਕ ਮੇਰੀਆਂ ਗਲਤੀਆਂ ਮਾਫ ਕਰਨ, ਕਿ ਮੈਂ ਵਿਸ਼ੇ ਤੋਂ ਹਟ ਕੇ ਗਲਤ ਪਾਸੇ ਤੁਰ ਪਿਆ।

ਅਖੀਰ ਤੇ ਕਿ ਇਕੋ ਹੀ ਨੁਕਤਾ ਹੈ, ਗੁਰਮਤਿ ਦਾ ਰਾਹੀ ਹੋਣ ਦਾ ਕਿ "ਗੁਰ ਕੀ ਮਤਿ ਤੂੰ ਲੇਹ ਇਆਨੇ ਭਗਤਿ ਬਿਨਾ ਬਹੁ ਡੂਬੇ ਸਿਆਨੇ॥"

ਅਸੀਂ ਸਿਆਣੇ ਹੋਈਏ, ਸਿਆਣਾ ਹੋਣਾ ਚਾਹੀਦਾ ਸਿੱਖ ਨੂੰ, ਪਰ ਗੁਰੂ ਦੀ ਮਤ ਦੇ ਮੁਤਾਬਕ ਨਹੀਂ ਤਾਂ ਅਸੀਂ ਡੁਬ ਜਾਵਾਂਗੇ। ਬ੍ਰਾਹਮਣ ਦੇ ਖਾਰੇ ਨੇ ਸਮੁੰਦਰ ਬੜੇ ਡੋਬ ਦਿੱਤੇ, ਬੋਧੀ-ਜੈਨੀ ਸਭ ਗੋਤੇ ਦੇ-ਦੇ ਡੋਬੇ ਲੱਭਦਾ ਕੋਈ? ਪਰ ਸਾਡੇ ਬਚਣ ਦਾ ਇਕ ਹੀ ਰਸਤਾ ਹੈ, ਤੇ ਹੈ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜਿਹੜਾ ਇਸ ਉਪਰ ਨੁਕਤਾਚੀਨੀ ਕਰੇਗਾ, ਉਹ ਸਿੱਖ ਕੌਮ ਦਾ ਦੋਸਤ ਨਹੀਂ, ਬਲਕਿ ਗਹਿਗੱਡ ਦੁਸ਼ਮਣ ਜਾਣਿਆ ਜਾਵੇਗਾ। ਨਹੀਂ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top