Share on Facebook

Main News Page

ਅਖੌਤੀ ਜਥੇਦਾਰ ਗੁਰਬਚਨ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ, ਕੁਲਵੰਤ ਸਿੰਘ ਦੇ ਯੂ.ਕੇ. ਪਹੁੰਚਣ ਤੇ ਭਾਰੀ ਰੋਸ ਵਿਖਾਵਾ ਕੀਤਾ ਜਾਵੇਗਾ

ਅਖੌਤੀ ਜਥੇਦਾਰ ਜਿਨ੍ਹਾਂ ਨੇ ਆਪਣੀ ਜ਼ਮੀਰ ਆਰ.ਐਸ.ਐਸ ਅਤੇ ਬਾਦਲ ਕੋਲ਼ ਗਿਰਵੀ ਰੱਖੀ ਹੋਈ ਹੈ, ਕਿ ਇਹ ਸਿੱਖ ਪੰਥ ਦੇ ਆਗੂ ਹੋ ਸਕਦੇ ਹਨ?

ਮੀਰੀ ਪੀਰੀ ਗੁਰਦੁਆਰਾ, ਸਾਉਥਹਾਲ ਦੇ ਪ੍ਰਬੰਧਕ ਠੇਕੇਦਾਰ ਜਸਵੰਤ ਸਿੰਘ ਯੂ.ਕੇ. ਤੋਂ ਪ੍ਰਾਪਤ ਸੂਚਨਾ ਅਨੁਸਾਰ, 13 ਮਈ 2011 ਸ਼ੁਕਰਵਾਰ ਨੂੰ ਸਿੰਘ ਸਭਾ ਗੁਰਦੁਆਰਾ ਗਰੇਵਸੰਡ. ਯੂ.ਕੇ. ਦੇ ਉਦਘਾਟਨ ਲਈ ਅਖੌਤੀ ਜਥੇਦਾਰਾਂ ਦੀ ਚੰਡਾਲ ਚੌਕੜੀ ਗੁਰਬਚਨ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ (ਹੈਡ ਗ੍ਰੰਥੀ ਦਰਬਾਰ ਸਾਹਿਬ) ਅਤੇ ਹਜੂਰ ਸਾਹਿਬ ਦੇ ਮਸੰਦ ਕੁਲਵੰਤ ਸਿੰਘ ਦਾ ਗੜਵਈ ਪਹੁੰਚ ਰਹੇ ਹਨ  ਪਹਿਲਾਂ ਪੇਸ਼ ਹਨ ਕੁੱਝ ਕੁ Vidoes ਅਤੇ ਉਸ ਤੋਂ ਬਾਅਦ ਇਨ੍ਹਾਂ ਦੇ ਕਾਰਨਾਮੇ ਬਿਆਨ ਕੀਤੇ ਜਾਣਗੇ।

14 ਅਕਤੂਬਰ 2010 ਨੂੰ ਗੁਰੁਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਸਰੀ ਵਿਖੇ ਹੋਏ ਗੁਰਬਚਨ ਸਿੰਘ ਵਿਰੋਧੀ ਪ੍ਰਦਰਸ਼ਨ ਦੀ ਝਲਕੀ

28 Aug 2010 ਬਾਦਲ ਦੇ ਨੌਕਰ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੂੰ ਅਮਰੀਕਾ ਦੀ ਸੰਗਤ ਨੇ ਬੋਲਣ ਨਹੀਂ ਦਿੱਤਾ

01 Sep 2010 ਭਾਈ ਪਰਮਜੀਤ ਸਿੰਘ ਬੇਗੋਵਾਲ ਨੇ ਅਖੌਤੀ ਜਥੇਦਾਰਾਂ ਨੂੰ ਉਨ੍ਹਾਂ ਦੇ ਮੂੰਹ ਤੇ ਖਰੀਆਂ ਖਰੀਆਂ ਸੁਣਾਈਆਂ... ਇਹ ਹੈ ਦਲੇਰੀ... Read News>>

 ਜਦੋਂ ਅਖੌਤੀ ਜਥੇਦਾਰ ਇਕਬਾਲ ਸਿੰਘ ਰੇਡਿਓ 'ਤੇ ਜਵਾਬ ਦੇਣ ਤੋਂ ਅਸਮਰਥ ਹੋ ਗਿਆ

ਸ਼ਕਲ ਸੂਰਤ ਵੇਖ ਕੇ ਕੋਈ ਵੀ ਭੁਲੇਖਾ ਖਾ ਜਾਵੇਗਾ ਕਿ ਗਿਆਨੀ ਗੁਰਬਚਨ ਸਿੰਘ ਸਿੱਖ ਹੈ। ਜੇ ਇਸ ਵੇਲੇ ਦੀ ਨੌਕਰੀ ਦੀ ਗੱਲ ਕਰੀਏ, ਤਾਂ ਉਹ ਬਾਦਲ ਦਾ ਸਭ ਤੋਂ ਵੱਧ, ਮਨ ਭਾਉਂਦਾ ਨੌਕਰ ਹੈ, ਜੋ ਬੜੀ ਇਮਾਨਦਾਰੀ ਨਾਲ ਬਾਦਲ ਦੇ ਹੁਕਮ ਅਨੁਸਾਰ, ਸਿੱਖਾਂ ਦਾ ਗੱਲ ਘੁੱਟਣ ਦਾ, ਆਰ. ਐਸ. ਐਸ. ਦਾ ਏਜੈਂਡਾ ਲਾਗੂ ਕਰ ਰਿਹਾ ਹੈ।

ਜਿਸ ਦਾ ਹਾਲ ਬੜੀ ਛੇਤੀ ਹੀ ਵੇਦਾਂਤੀ ਵਰਗਾ ਹੋਣ ਵਾਲਾ ਹੈ। ਜਿਸ ਤਰ੍ਹਾਂ ਵੇਦਾਂਤੀ ਨੂੰ ਬਾਦਲ ਨੇ ਦੁੱਧ ਚੋਂ ਮੱਖੀ ਦੀ ਤਰ੍ਹਾਂ ਕੱਢ ਕੇ ਬਾਹਰ ਮਾਰਿਆ, ਉਸੀ ਤਰ੍ਹਾਂ ਜਿਸ ਦਿਨ ਬਾਦਲ ਦਾ ਮਨ ਉੱਕ ਗਿਆ, ਉਸ ਦਿਨ ਇਹਦੇ ਵੀ ਠੁੱਡ ਵੱਜਣੀ ਹੈ।

ਜੇ ਸਿੱਖ ਹੋਣ ਦੀ ਗੱਲ ਕਰੀਏ, ਤਾਂ ਉਹ ਚਾਰ ਅਜਿਹੀਆਂ ਗਲਤੀਆਂ ਕਰ ਚੁੱਕਾ ਹੈ, ਜਿਨ੍ਹਾਂ ਕਾਰਨ ਪੰਜ ਪਿਆਰਿਆਂ ਨੇ ਸਿੱਖਾਂ ਨੂੰ ਅਪੀਲ ਕੀਤੀ ਹੋਈ ਹੈ, ਕਿ ਜਦ ਤਕ ਇਹ ਆਪਣੀਆਂ ਕੀਤੀਆਂ ਗਲਤੀਆਂ ਦੀ, ਲਿਖਤੀ ਰੂਪ ਵਿੱਚ, ਕਿਸੇ ਰਸਾਲੇ, ਕਿਸੇ ਅਖਬਾਰ ਜਾਂ ਵੈਬਸਾਈਟ ਤੇ ਪੰਥ ਕੋਲੋਂ ਮੁਆਫੀ ਮੰਗ ਕੇ, ਦੁਬਾਰਾ ਅਜਿਹੀਆਂ ਗਲਤੀਆਂ ਨਾ ਕਰਨ ਦਾ ਪ੍ਰੱਣ ਨਹੀਂ ਕਰ ਲੈਂਦਾ, ਤਦ ਤਕ ਉਸ ਨੂੰ ਸਿੱਖ ਨਹੀਂ ਮੰਨਿਆ ਜਾ ਸਕਦਾ। ਅਜਿਹੀ ਹਾਲਤ ਵਿਚ ਉਸ ਨੂੰ ਸਿੱਖਾਂ ਦੇ ਨਾਮ, ਫੁਰਮਾਨ ਜਾਰੀ ਕਰਨ ਦਾ ਅਧਿਕਾਰ ਕਿੱਥੋਂ ਮਿਲ ਗਿਆ?

ਜਿਹੜਾ ਕਹਿੰਦਾ ਹੈ ਕਿ ਸਿੱਖ ਬੀਬੀਆਂ ਅਖੰਡ ਪਾਠ ਦੀ ਰੌਲ ਨਹੀਂ ਲਗਾ ਸਕਦੀਆਂ... ਜੇ ਸਿੱਖਾਂ ਸਿਪਾਹੀ ਬਣਨਾ ਹੈ ਤਾਂ, ਦਸਮ ਗ੍ਰੰਥ ਨੂੰ ਪੜ੍ਹਨਾ ਜ਼ਰੂਰੀ ਹੈ... ਬਾਦਲ ਦੇ ਕਹੇ ਅਨੁਸਾਰ ਹੀ ਸਾਰਾ ਕੰਮ ਕਰਦਾ ਹੈ, ਗੁਰਮਤਿ ਦੇ ਪ੍ਰਚਾਰਕਾਂ ਨੂੰ ਛੇਕਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਣ ਵਾਲੇ ਧਰਮ ਸਿੰਘ ਨਿਹੰਗ ਜਿਹਿਆਂ ਨੂੰ ਕਿਸੇ ਤਰ੍ਹਾਂ ਦਾ ਸਵਾਲ ਵੀ ਨਾ ਪੁੱਛੇ, ਤਾਂ ਇਸ ਤਰ੍ਹਾਂ ਦੇ ਆਰ.ਐਸ.ਐਸ ਦੇ ਟੁੱਕੜਬੋਚ, ਬੇਸ਼ਰਮ, ਬੇਗੈਰਤ ਨੂੰ ਜਥੇਦਾਰ ਕਹਿਣਾ ਜਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਕਹਿਣਾ, ਸਿੱਖੀ ਨੂੰ ਬੇਦਾਵਾ ਦੇਣਾ ਹੈ, ਸਿੱਖੀ ਸਿਧਾਂਤਾਂ ਦਾ ਘੋਰ ਅਪਮਾਨ ਹੈ।

ਹੁਣ ਗੱਲ ਕਰਦੇ ਹਾਂ ਪਟਨਾ ਸਾਹਿਬ ਦੇ ਅਖੌਤੀ ਪੁਜਾਰੀ ਇਕਬਾਲ ਸਿੰਘ ਦੀ, ਜਿਹੜਾ ਅੱਵਲ ਦਰਜੇ ਦਾ ਬੇਗੈਰਤ ਹੈ। ਆਰ.ਐਸ.ਐਸ ਦਾ ਪ੍ਰਮੁੱਖ ਮੈਂਬਰ ਹੋਣ ਦੇ ਨਾਤੇ, ਇਸ ਨੇ ਸਿੱਖੀ ਦਾ ਬੇੜਾ ਗਰਕ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਸ਼ਲੀਲ ਗ੍ਰੰਥ ਨੂੰ ਵੀ ਗੁਰੂ ਮੰਨਦਾ ਹੈ। ਇਸ ਦੀਆਂ ਆਪ ਹੁਦਰੀਆਂ ਦੀ ਕੁੱਝ ਕੁ ਮਿਸਾਲਾਂ ਪੇਸ਼ ਹਨ।

19 ਅਗੱਸਤ 2010 ਨੂੰ ਇਸ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਜਿਹੜੇ ਰਾਗਮਾਲਾ ਨਹੀਂ ਪੜ੍ਹਦੇ, ਉਹ ਮਹਾਂ ਪਾਪੀ ਹਨ ਉਨ੍ਹਾਂ ਵਿਰੁੱਧ ਤਖ਼ਤ ਪਟਨਾ ਸਾਹਿਬ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਕਬਾਲ ਸਿੰਘ ਦਾ ਇਹ ਹੁਕਮਨਾਮਾ ਅਕਾਲ ਤਖ਼ਤ ਅਤੇ ਸਿੱਖ ਰਹਿਤ ਮਰਯਾਦਾ ਨੂੰ ਸਿੱਧੀ ਚੁਣੌਤੀ ਸੀ, ਕਿਉਂਕਿ ਅਕਾਲ ਤਖ਼ਤ ਤੋਂ ਜਾਰੀ ਹੋਈ ਸਰਬ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿੱਚ ਦਰਜ਼ ਹੈ ਕਿ ਭੋਗ ਰਾਗਮਾਲਾ ਪੜ੍ਹੇ ਜਾਂ ਬਿਨਾਂ ਪੜ੍ਹੇ ਸਥਾਨਿਕ ਪ੍ਰਚਲਤ ਰੀਤੀ ਅਨੁਸਾਰ ਪਾਇਆ ਜਾਵੇ।

ਅਕਾਲ ਤਖ਼ਤ ਨੂੰ ਚੁਣੌਤੀ ਦਿੱਤੇ ਜਾਣ ਦੇ ਬਾਵਜੂਦ ਗੁਰਬਚਨ ਸਿੰਘ ਉਸ ਨੂੰ ਅਮਰੀਕਾ ਦੇ ਦੌਰੇ ’ਤੇ ਆਪਣੇ ਨਾਲ ਲੈ ਗਿਆ। ਵਿਦੇਸ਼ਾਂ ਦੇ ਸਿੱਖ ਕਿਉਂਕਿ ਆਰ.ਐੱਸ.ਐੱਸ. ਅਤੇ ਸ. ਬਾਦਲ ਦੇ ਦਬਾਅ ਤੋਂ ਮੁਕਤ ਹਨ ਇਸ ਲਈ 27 ਅਗੱਸਤ 2010 ਨੂੰ ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ, ਸਿੱਖ ਜਥੇਬੰਦੀਆਂ ਨੇ ਮੰਗ ਰੱਖ ਦਿੱਤੀ ਕਿ ਜਦ ਤਕ ਇਕਬਾਲ ਸਿੰਘ ਦੇ ਆਪਹੁਦਰੇ ਹੁਕਮਨਾਮਿਆਂ ਅਤੇ ਅਕਾਲ ਤਖ਼ਤ ਤੋਂ ਇਕ ਧਿਰ ਨੂੰ ਖੁਸ਼ ਕਰਨ ਲਈ ਜਾਰੀ ਕੀਤੇ ਇੱਕ ਪਾਸੜ ਹੁਕਮਨਾਮਿਆਂ ਸਬੰਧੀ ਜਥੇਦਾਰ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦੇ, ਉਸ ਸਮੇਂ ਤਕ ਉਨ੍ਹਾਂ ਨੂੰ ਗੁਰਦੁਆਰੇ ’ਚ ਸੰਬੋਧਨ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਜਥੇਦਾਰ ਅਤੇ ਸਮਾਗਮ ਦੇ ਪ੍ਰਬੰਧਕ ਲਾਰੇ ਲੱਪੇ ਦੀ ਨੀਤੀ ਵਰਤਦੇ ਹੋਏ ਸੁਆਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟਣ ਲੱਗੇ ਤਾਂ ਸੰਗਤਾਂ ਨੇ ਗਿਆਨੀ ਗੁਰਬਚਨ ਸਿੰਘ ਦੇ ਸੰਬੋਧਨ ਸ਼ੁਰੂ ਕਰਨ ਤੋਂ ਪਹਿਲਾਂ ਹੀ ੳਚੀ ਅਵਾਜ਼ ’ਚ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਬਿਲਕੁਲ ਹੀ ਬੋਲਣ ਨਹੀਂ ਦਿੱਤਾ ਗਿਆ।

ਇਹ ਗੁਰਬਚਨ ਸਿੰਘ ਅਤੇ ਇਕਬਾਲ ਸਿੰਘ ਦੀ ਵੱਡੀ ਬੇਇਜ਼ਤੀ ਸੀ ਜਿਹੜੀ ਮੁੱਖ ਤੌਰ ’ਤੇ ਇਕਬਾਲ ਸਿੰਘ ਦੇ ਆਪਹੁਦਰੇਪਨ ਅਤੇ ਗਿਆਨੀ ਗੁਰਬਚਨ ਸਿੰਘ ਦੀ ਲਾਚਾਰਗੀ ਕਾਰਨ ਹੋਈ ਪਰ ਉਹ ਇਸ ਤੋਂ ਹਾਲੀ ਵੀ ਕੋਈ ਸਬਕ ਸਿੱਖਣ ਵਾਲਾ ਨਹੀਂ ਹਨ। 8 ਸਤੰਬਰ ਦੀਆਂ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਅਨੁਸਾਰ ਇਕਬਾਲ ਸਿੰਘ ਨੇ ਫਿਰ ਦੋ ਹੁਕਮਨਾਮੇ ਜਾਰੀ ਕਰ ਦਿੱਤੇ। ਇੱਕ ਹੁਕਮਨਾਮੇ ਅਨੁਸਾਰ ਪਟਨਾ ਸਾਹਿਬ ਵਿਖੇ ਬਾਹਰੋਂ ਆ ਕੇ ਕੋਈ ਵੀ ਅੰਮ੍ਰਿਤ ਦਾ ਬਾਟਾ ਤਿਆਰ ਨਹੀਂ ਕਰੇਗਾ। ਬਿਹਾਰ ਤੇ ਝਾਰਖੰਡ ਵਿੱਚ ਕੋਈ ਵੀ ਤਖ਼ਤ ਪਟਨਾ ਸਾਹਿਬ ਦੀ ਪ੍ਰਵਾਨਗੀ ਤੋਂ ਬਿਨਾਂ ਅੰਮ੍ਰਿਤ ਦਾ ਬਾਟਾ ਤਿਆਰ ਨਹੀਂ ਕਰ ਸਕਦਾ। ਇਸ ਹੁਕਨਾਮੇ ਦੀ ਉਲੰਘਣਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੂਸਰੇ ਹੁਕਮਨਾਮੇ ’ਚ 1 ਜੂਨ 2010 ਨੂੰ ਜਾਰੀ ਹੁਕਮਨਾਮੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਰਸਾਈ ਪੰਚ ਪ੍ਰਧਾਨੀ ਪੰਥਕ ਮਰਯਾਦਾ ਅਨੁਸਾਰ ਪੰਜਾਂ ਤਖ਼ਤਾਂ ਦੇ ‘ਜਥੇਦਾਰ’ ਹੀ ਕੌਮੀ ਫ਼ੈਸਲੇ ਲੈਣ ਦੇ ਹੱਕਦਾਰ ਹਨ। ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਾਰਮਿਕ ਸਮਾਜਿਕ ਫ਼ੈਸਲੇ ਲੈਣ ਦਾ ਕੋਈ ਹੱਕ ਨਹੀਂ । ਜੇ ਗੁਰਦੁਆਰਾ ਕਮੇਟੀ ਆਪਣੀ ਮਰਜ਼ੀ ਨਾਲ ਫ਼ੈਸਲੇ ਕਰਦੀ ਹੈ ਤਾਂ ਉਹ ਪੰਜਾਂ ਤਖ਼ਤਾਂ ਦੇ ਅਪਮਾਨ ਦੀ ਦੋਸ਼ੀ ਹੋਵੇਗੀ। ਆਪਣੇ ਹੀ ਇਸ ਦੂਸਰੇ ਹੁਕਮਨਾਮੇ ਅਨੁਸਾਰ ਇਕਬਾਲ ਸਿੰਘ ਖ਼ੁਦ ਦੋਸ਼ੀ ਸਾਬਤ ਹੁੰਦਾ ਹੈ ਕਿਉਂਕਿ ਉਸ ਨੇ ਉਪ੍ਰੋਕਤ ਵਰਣਿਤ ਜਿੰਨੇ ਵੀ ਹੁਕਮਨਾਮੇ ਜਾਰੀ ਕੀਤੇ ਹਨ ਉਹ ਇਸ ਨੇ ਸਾਰੇ ਹੀ ਬਿਨਾਂ ਦੂਸਰੇ ਜਥੇਦਾਰਾਂ ਨਾਲ ਸਲਾਹ ਮਸ਼ਵਰਾ ਕੀਤੇ ਜਾਰੀ ਹਨ ਅਤੇ ਇਹ ਸਾਰੇ ਹੀ ਹੁਕਮਨਾਮੇ ਸਮੁੱਚੀ ਸਿੱਖ ਕੌਮ ਨਾਲ ਸਬੰਧਿਤ ਹਨ।

20 ਅਗਸਤ 2010 ਨੂੰ ਇਕਬਾਲ ਸਿੰਘ ਨੇ ਰਾਗਮਾਲਾ ਦੇ ਮੁੱਦੇ ਨੂੰ ਇੱਕ ਵਾਰੀ ਫਿਰ ਜਨਤਕ ਕਰਦਿਆ ਸੱਚਖੰਡ ਸ੍ਰੀ ਹਰਿਮੰਦਰ ਦੀ ਮਰਿਆਦਾ ਗਲਤ ਦੱਸ ਕੇ, ਇੱਕ ਵਾਰੀ ਫਿਰ ਸ੍ਰੀ ਅਕਾਲ ਤਖਤ ਦੇ ਖਿਲਾਫ ਬਗਾਵਤ ਦਾ ਬਿਗਲ ਵਜਾਉਦਿਆ ਕਿਹਾ, ਕਿ ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ, ਅਤੇ ਜਿਹਨਾਂ ਗੁਰੂਦੁਆਰਿਆ ਵਿੱਚ ਰਾਗਮਾਲਾ ਨਹੀ ਪੜੀ ਜਾਂਦੀ ਉਥੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਪਸ ਲੈ ਜਾਣ, ਜਦ ਕਿ ਰਾਗਮਾਲਾ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਕਿਸੇ ਵੀ ਗੁਰੂਦੁਆਰੇ ਵਿੱਚ ਨਹੀ ਪੜੀ ਜਾਂਦੀ।

ਇਕਬਾਲ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜਿਹਨਾਂ ਗੁਰੂਦੁਆਰਿਆ ਵਿੱਚ ਰਾਗਮਾਲਾ ਦਾ ਪਾਠ ਨਹੀ ਕੀਤਾ ਜਾਂਦਾ, ਉਹਨਾਂ ਗੁਰੂਦੁਆਰਿਆ ਵਿੱਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਲਏ ਜਾਣ, ਕਿਉਕਿ ਰਾਗਮਾਲਾ ਤੋ ਬਗੈਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧੂਰਾ ਹੈ। ਉਹਨਾਂ ਕਿਹਾ ਕਿ ਜਿਹੜੇ ਵਿਦਵਾਨ ਜਾਂ ਸਿੱਖ ਰਾਗਮਾਲਾ ਨੂੰ ਗੁਰਬਾਣੀ ਦਾ ਹਿੱਸਾ ਨਹੀ ਮੰਨਦੇ ਉਹ ਭਟਕੇ ਹੋਏ ਹਨ। ਉਹਨਾਂ ਕਿਹਾ ਕਿ ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਅਖਵਾਉਦੇ ਹਨ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ੴ ਸਤਿਨਾਮੁ ਤੋ ਅਠਾਹਰ ਬੀਸ ਤੱਕ ਗੁਰਬਾਣੀ ਦਾ ਪਾਠ ਕਰਨਾ ਪਵੇਗਾ। Read More...

ਬਿਹਾਰੀ ਬਾਬਾ ਗਿਆਨੀ ਇਕਬਾਲ ਸਿੰਘ, ਮਨ ਦੀ ਸ਼ਾਂਤੀ ਅਤੇ ਬ੍ਰਹਮਗਿਆਨ ਦੀ ਪ੍ਰਾਪਤੀ ਵਾਸਤੇ "ਗੁਰਮਤਿ ਯੋਗ" ਕਿਤਾਬਚੇ ਵੰਡ ਕੇ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾਉਣ ਲੱਗਾ ਹੋਇਆ ਹੈ। ਪੜੋ ਹੋਰ ਵੇਰਵਾ...

ਰਾਗ ਮਾਲਾ ਦੇ ਮੁਦੇ ਨੂੰ ਲੈ ਕੇ ਵਿਵਾਂਦਤ ਟਿਪਣੀ ਕਰਨ ਵਾਲੇ ਇਕਬਾਲ ਸਿੰਘ ਵਿਰੁੱਧ ਕੜਾ ਰੁਖ ਅਪਣਾਉਦਿਆ ਅਖੰਡ ਕੀਰਤਨੀ ਜਥਾ (ਪ੍ਰਬੰਧਕੀ ਪਚੈਣ) ਨੇ ਐਲਾਨ ਕੀਤਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਤੇ ਅਕਾਲ ਤਖਤ ਤੋ ਜਾਰੀ ਹੁਕਮਨਾਮੇ ਦੀ ਉਲੰਘਣਾਂ ਕਰਨ ਵਾਲੇ ਗਿਆਨੀ ਇਕਬਾਲ ਸਿੰਘ ਦਾ ਪੰਜਾਬ ਵਿਚ ਆਉਣ ਤੇ ਘਿਰਾਉ ਕੀਤਾ ਜਾਵੇਗਾ ਤੇ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਪਤਰ ਲਿਖ ਕੇ ਉਸ ਨੂੰ ਅਹੁਦੇ ਤੋ ਹਟਾਉਣ ਦੀ ਮੰਗ ਕੀਤੀ ਜਾਵੇਗੀ।

ਜਥੇ ਦੇ ਮੁਖੀ ਭਾਈ ਬਖਸ਼ੀਸ ਸਿੰਘ ਤੇ ਬੁਲਾਰੇ ਆਰ.ਪੀ ਸਿੰਘ ਨੇ ਕਿਹਾ, ਕਿ ਰਾਗ ਮਾਲਾ ਗੁਰਬਾਣੀ ਨਹੀ ਹੈ, ਤੇ ਸਿਖ ਰਹਿਤ ਮਰਿਆਦਾ ਵਿਚ ਸਪਸ਼ਟ ਲਿਖਿਆ ਹੈ, ਕਿ ਜਿਹੜੇ ਸਿਖ ਰਾਗ ਮਾਲਾ ਦੇ ਹਕ ਵਿਚ ਹਨ ਉਹ ਆਖੰਡ ਜਾ ਸਹਿਜ ਪਾਠ ਕਰਨ ਸਮੇਂ ਰਾਗ ਮਾਲਾ ਪੜ ਸਕਦੇ ਹਨ, ਤੇ ਜਿਹੜੇ ਇਸ ਨੂੰ ਗੁਰੂ ਦੀ ਕਿਰਤ ਨਹੀ ਮੰਨਦੇ ਉਹਨਾਂ ਨੂੰ ਪੜਨ ਦੀ ਛੋਟ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਗ ਮਾਲਾ ਵਿਵਾਦਤ ਮਸਲਾ ਹੈ ਤੇ ਇਹ ਗੁਰੂ ਸਾਹਿਬ ਦੀ ਕਿਰਤ ਨਹੀ ਹੈ ਫਿਰ ਵੀ ਉਹ ਰਹਿਤ ਮਰਿਆਦਾ ਦੇ ਅਨੁਸਾਰ ਰਾਗ ਮਾਲਾ ਨੂੰ ਵਿਵਾਦ ਦਾ ਮੁਦਾ ਨਹੀ ਸਮਝਦੇ। ਉਹਨਾਂ ਕਿਹਾ ਕਿ ਇਸ ਸਬੰਧ ਵਿਚ ਅਜ ਜਥੇ ਦੇ ਸਿੰਘਾਂ ਨੇ ਭਾਈ ਬਖਸ਼ੀਸ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਮੰਗ ਪਤਰ ਦਿਤਾ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਬ੍ਯੇਲੋੜਾ ਵਿਵਾਦ ਖੜਾ ਕਰਕੇ ਪੰਥ ਵਿਚ ਵੰਡਿਆ ਪਾਉਣ ਦੀ ਸਾਜਿਸ ਪੰਥ ਵਿਰੋਧੀਆ ਦੇ ਇਸਾਰਿਆ ਤੇ ਰਚ ਰਿਹਾ ਹੈ।

ਇਹਨਾਂ ਦੋਵਾਂ ਮਸੰਦਾ ਦੀ ਆਪਸੀ ਸਾਂਝੇਦਾਰੀ ਬਹੁਤ ਪੱਕੀ ਹੈ। ਇਨ੍ਹਾਂ ਦੇ ਦੋਸਤ ਵੀ ਸਾਂਝੇ ਹਨ ਜਿਵੇਂ ਕਿ ਬਲਾਤਕਾਰੀ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਾ, ਜਿਸਦੇ ਬਾਰੇ ਹਰ ਕਿਸੇ ਨੂੰ ਪਤਾ ਹੈ। ਦੇਖੋ, ਕੁੱਝ ਕੁ ਤਸਵੀਰਾਂ ਜਿਹੜੀਆਂ ਆਪ ਬੋਲਦੀਆਂ ਹਨ।

-----------------

ਹੁਣ ਗੱਲ ਕਰਦੇ ਹਾਂ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਜਸਵਿੰਦਰ ਸਿੰਘ ਦੀ, ਜਿਹੜਾ ਗੁਰਬਾਚਨ ਸਿੰਘ ਵਾਂਗ ਹੀ ਜਥੇਦਾਰ ਬਣਨ ਦਾ ਚਾਹਵਾਨ ਹੈ, ਬ੍ਰਾਹਮਣੀ ਕਰਮਕਾਂਡਾਂ, ਮਿਥਿਹਾਸਕ ਕਹਾਣੀਆਂ ਆਦਿ ਨੂੰ ਸੁਣਾਉਣਾ ਹੀ ਸਿੱਖੀ ਸਮਝਦਾ ਹੈ। ਪੇਸ਼ ਹਨ ਕੁੱਝ ਕੁ ਤਸਵੀਰਾਂ ਅਤੇ , ਜਿਹੜੀਆਂ ਆਪ ਮੁੰਹੋਂ ਬੋਲਦੀਆਂ ਹਨ... Click here to see

-----------

 

ਅੰਤ 'ਚ ਪੇਸ਼ ਹੈ ਕੇਸਾਧਾਰੀ ਬ੍ਰਾਹਮਣ ਕੁਲਵੰਤ ਸਿੰਘ, ਜਿਸਦੇ ਬਾਰੇ ਲਿਖਣ ਲਗਿਆਂ ਇੱਕ ਪੂਰੀ ਕਿਤਾਬ ਲਿੱਖੀ ਜਾ ਸਕਦੀ। ਤਖਤ ਹਜ਼ੂਰ ਸਾਹਿਬ ਨੂੰ ਇੱਕ ਹਿੰਦੂ ਮੰਦਿਰ ਬਣਾ ਕੇ ਰੱਖ ਦਿੱਤਾ ਹੈ, ਪਜਾਮੇ ਉਤਰ ਕੇ, ਧੋਤੀਆਂ ਪਾਉਣੀਆਂ, ਟਿੱਕੇ ਲਗਾਉਣੇ, ਟੱਲ ਖੜਕਾਉਣੇ, ਬਕਰੇ ਝਟਕਾਉਣੇ, ਭੰਗ ਦਾ ਪ੍ਰਸ਼ਾਦ ਚੜਾਉਣਾ.... ਕੀ ਕੀ ਲਿਖਿਏ, ਹਜ਼ੂਰ ਸਾਹਿਬ ਵਿਖੇ

  1. ਗੁਰਮਤਿ ਦੀਆਂ ਭਾਰੀ ਉਲੰਘਨਾਵਾਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਤੇ ਸਰਬ ਉੱਚਤਾ ਨੂੰ ਚੁਣੌਤੀ ਦਿਤੀ ਜਾ ਰਹੀ ਹੈ,
  2. ਦੀਵੇ ਜਗਾ ਕੇ ਆਰਤੀ ਉਤਾਰੀ ਜਾ ਰਹੀ ਹੈ, ਚੰਦਨ ਘਸਾ ਕੇ ਮੱਥੇ ’ਤੇ ਟਿੱਕੇ ਲਗਾਏ ਜਾਂਦੇ ਹਨ,
  3. ਗੋਦਾਵਰੀ ਜਿਸ ਵਿੱਚ ਸ਼ਹਿਰ ਦਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ, ਦੇ ਜਲ ਨਾਲ ਸ਼ਸ਼ਤਰਾਂ ਦਾ ਇਸ਼ਨਾਨ ਪੂਜਾ ਕਰ ਕੇ, ਉਸ ਪਾਣੀ ਨੂੰ ਚੁਬੱਚੇ ’ਚ ਇਕੱਤਰ ਕਰ ਕੇ ਸ਼ਰਧਾਲੂਆਂ ਨੂੰ ਚੂਲੀਆਂ ਪਿਆਈਆਂ ਜਾਂਦੀਆਂ ਹਨ,
  4. ਭੰਗ ਘੋਟ ਕੇ ਪਿਆਈ ਜਾਂਦੀ ਹੈ,
  5. ਜਥੇਦਾਰ ਮੂੰਹ ’ਤੇ ਢਾਠਾ ਬੰਨ੍ਹ ਕੇ ਅਜੀਬ ਕਿਸਮ ਦੀ ਧੋਤੀ ਪਹਿਨ ਕੇ ਅਜੀਬ ਹਰਕਤਾਂ ਕਰਦਾ ਹੋਇਆ ਪੂਜਾ ਕਰਦਾ
  6. ਤੇ ਦੇਹਧਾਰੀਆਂ ਵਾਂਗ ਸ਼੍ਰਧਾਲੂਆਂ ਤੋਂ ਮੱਥੇ ਟਿਕਾ ਕੇ ਉਨ੍ਹਾਂ ਨੁੰ ਫਲ ਦਿੰਦਾ ਹੈ,
  7. ਨਿਸ਼ਾਨ ਸਾਹਿਬ ਦੇ ਬਿਲਕੁਲ ਨਜ਼ਦੀਕ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ.....

ਹੋਰ ਕੀ ਲਿਖਿਏ, ਜੇ ਹੁਣ ਵੀ ਸਿੱਖ ਨਾ ਜਾਗੇ ਤਾਂ, ਰੱਬ ਹੀ ਰਾਖਾ ਹੈ...

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top