Main News Page

‘ਸਿੱਖ ਰਹਿਤ ਮਰਿਯਾਦਾ’ ਦੀਆਂ ਧੱਜੀਆਂ ਉਡਾਉਂਦਾ ਦਰਬਾਰ ਸਾਹਿਬ ਦਾ ਇਹ ਕੇਸ਼ਾਧਾਰੀ ਬ੍ਰਾਹਮਣ ਅਖੌਤੀ ਗਿਆਨੀ ਜਸਵਿੰਦਰ ਸਿੰਘ

ਇਹ ਸਿੱਖ ਪੰਥ ਦਾ ਆਗੂ ਹੈ, ਕਿ ਕਿਸੇ ਮੰਦਰ ਦਾ ਪੁਜਾਰੀ

ਇਕ ‘ਪਤਿਤ ਭਗੋੜੇ ਅਖੌਤੀ ਸਿੱਖ’ ਦੇ ਵਿਆਹ ਵਿਚ ‘ਸਿੱਖ ਰਹਿਤ ਮਰਿਯਾਦਾ’ ਦੀਆਂ ਧੱਜਿਆਂ ਉਡਾਉਂਦਾ ਦਰਬਾਰ ਸਾਹਿਬ ਦਾ ਇਹ ਕੇਸ਼ਾਧਾਰੀ ਬ੍ਰਾਹਮਣ : ਅਖੌਤੀ ਗਿਆਨੀ ਜਸਵਿੰਦਰ ਸਿੰਘ। ਕੀ ਇਹ ਹੀ ਹਨ ਕੌਮ ਦੇ ਅਹਿਮ ਫੈਸਲੇ ਕਰਨ ਵਾਲੇ ਤੇ ਕੌਮ ਨੂੰ ਸੇਧ ਦੇਣ ਵਾਲੇ ਆਗੂ, ਜਿਨ੍ਹਾਂ ਨੂੰ ਆਪ ‘ਸਿੱਖ ਰਹਿਤ ਮਰਿਯਾਦਾ’ ਬਾਰੇ ਕੋਈ ਗਿਆਨ ਨਹੀਂ। ਇਨ੍ਹਾਂ ਨੂੰ ਬੁਲਾਉ, ਲਿਫਾਫੇ ਦਿਉ ਤੇ ਭਾਂਵੇ ਭੰਗੜੇ ਕਰਵਾ ਲਵੋ, ਇਹ ਆਗੂ ਹਨ ਕੇ ‘ਡਰਾਮਾ ਕੰਪਨੀ ਦੇ ਕਲਾਕਾਰ’!

khalsa1111 ਦੇ ਆਭਾਰ ਸਹਿਤ। ਇਹ ਸਾਰੀਆਂ ਫੋਟੋਆਂ ਹੇਠ ਲਿਖੇ ਲਿੰਕ ਤੋਂ ਪ੍ਰਾਪਤ ਕੀਤੀਆਂ ਗਈਆਂ ਹਨ।

 

ਇਹ ਹੈ ‘ਸਿੱਖੀ ਸਰੂਪ’ ਜਿਸ ਦੇ ਵਿਆਹ ਵਿਚ ਸ਼ਾਮਿਲ ਹੈ ਸਾਡਾ ਹੈਡ ਗ੍ਰੰਥੀ, ਦਰਬਾਰ ਸਾਹਿਬ।

ਰਹਿਤ ਮਰਿਆਦਾ ਦੇ ਉਲੰਘਣ ਦੇ ਦੋਸ਼ੀ, ਹੈਡ ਗ੍ਰੰਥੀ ਦਰਬਾਰ ਸਾਹਿਬ। ਖਾਰੇ ਦੀ ਰਸਮ ਵਿਚ ਸਤਕਾਰ ਯੋਗ ਕਕਾਰ ‘ਕਿਰਪਾਣ’ ਨਾਲ ਇੱਕ ਪਤਿਤ ਉਤੇ ਚਾਦਰ ਤਾਂਣਦੇ ਹੋਏ। ਹੈਡ ਗ੍ਰੰਥੀ ਦਰਬਾਰ ਸਾਹਿਬ ‘ਸਿੱਖ ਰਹਿਤ ਮਰਿਯਾਦਾ ਦਾ ਉਲੰਘਣ ਕਰਕੇ ‘ਸੇਹਰਾ’ ਬਣਦੇ ਹੋਏ। ਗੁਰਬਚਨ ਸਿੰਘ ਜੀ ਸਿੱਖ ਰਹਿਤ ਮਰਿਆਦਾ ਨੂੰ ਤੋੜ ਕੇ ਇਹ ਤੇ ਹੋ ਗਏ ਜੇ ‘ਤਨਖਾਹੀਏ’ ਹੁਣ ਇਨਾਂ ਨੂੰ ‘ਸਕਤਰੇਤ’ ਵਿਚ ਕਦੋਂ ਬੁਲਾਉਗੇ।
ਬਹੁਤ ਮੋਟਾ ਲਿਫਾਫਾ ਮਿਲਿਆ ਹੈ।ਚਲੋ ਕੁਝ ਨੋਟ ਨਚਦੀ ਕੁੜੀ ਤੇ ਵੀ ਵਾਰ ਦੇਈਏ। ਤਾਲੀਆਂ ਮਾਰ ਮਾਰ ਕੇ ਭੰਗੜੇ ਦਾ ਮਜਾ ਵੀ ਲੈ ਲਈਏ ਇਹ ਮੌਕਾ ਰੋਜ ਰੋਜ ਥੋੜੀ ਹੀ ਆਉਣਾ ਹੈ।
ਚਲੋ ਆਪਾਂ ਵੀ ਭੰਗੜਾ ਪਾ ਲਈਏ। ਪ੍ਰਸਾਦ ਲੈ ਲਿਆ ਕਰੋ, ਮੁੰਡਾ ਹੋਇਆ ਤਾਂ ਦੁਬਾਰਾ ਬੁਲਾਉਗੇ। ਭਾਂਵੇ ਜਾਂਦੇ ਸਾਰ ਪੱਗ ਲਾ ਦਵੀਂ, ਭਾਂਵੇ ਜਿੰਨੀ ਦ੍ਹਾੜੀ ਰੱਖੀ ਆ, ਐਨੀ ਵੀ ਨਾਂ ਰੱਖੀਂ। ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦਾ ਆਸ਼ੀਰਵਾਦ ਤੇਰੇ ਨਾਲ ਹੈ।

ਵਧੇਰੇ ਜਾਨਕਾਰੀ ਲਈ ਹੇਠ ਲਿਖੇ ਲਿੰਕ ਤੇ ਵੇਖੋ ਇਸ ਦੀਆਂ ਵੀਡੀਉ।

ਇੰਦਰ ਜੀਤ ਸਿੰਘ
ਕਾਨਪੁਰ

ਨੋਟ: ਜੇ ਗਿਆਨੀ ਮੋਹਨ ਸਿੰਘ ਨੂੰ ਆਪਣੀ ਵਿਆਹ ਦੀ Anniversary ਐਨਵਰਸਰੀ ਦਾ ਕੇਕ ਕੱਟਣ ਕਰਕੇ ਅਤੇ ਪੰਜਾਬੀ ਗੀਤਾਂ ਕਰਕੇ, ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਤਾਂ ਕਿ ਗਿਆਨੀ ਜਸਵਿੰਦਰ ਸਿੰਘ ਨਾਲ ਵੀ ਇੰਜ ਹੀ ਹੋਏਗਾ ? ? ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top