Khalsa News homepage

 

 Share on Facebook

Main News Page

ਸੂਰਜ ਪ੍ਰਕਾਸ਼ ਦੇ ਗਪੌੜੇ - ਭਾਗ 14
ਭਾਈ ਮੋਹਨ ਕੋਲ਼ੋਂ ਪੋਥੀਆਂ ਲਿਆਉਣ ਦੀ ਮਨਘੜਤ ਕਹਾਣੀ
-: ਪ੍ਰੋ. ਕਸ਼ਮੀਰਾ ਸਿੰਘ USA
05.03.2020

ਇਹ ਕਹਾਣੀ ਰਾਸ਼ੀ ਤੀਜੀ ਵਿੱਚ ਅੰਸ਼ੂ ਨੰਬਰ 33 ਤੋਂ 42 ਵਿੱਚ ਦਰਜ ਹੈ । ਕਹਾਣੀ ਅਨੁਸਾਰ ਭਾਈ ਗੁਰਦਾਸ ਅਤੇ ਭਾਈ ਬੁੱਢਾ ਜੀ ਪੋਥੀਆਂ ਲਿਆਉਣ ਵਿੱਚ ਅਸਫ਼ਲ ਰਹੇ ਤਾਂ ਪੰਜਵੇਂ ਗੁਰੂ ਜੀ ਨੇ ਆਪ ਜਾਣ ਦੀ ਤਿਆਰੀ ਕੀਤੀ । ਜਦੋਂ ਗੁਰੂ ਜੀ ਨੇ ਬਉਲੀ ਵਿੱਚ ਇਸ਼ਨਾਨ ਕੀਤਾ ਤਾਂ ਤੀਜੇ ਗੁਰੂ ਜੀ ਦੇਹ ਧਾਰ ਕੇ ਪ੍ਰਗਟ ਹੋ ਗਏ (ਕਰਾਮਾਤ) ਅਤੇ ਉਨ੍ਹਾਂ ਨੇ ਭਾਈ ਮੋਹਨ ਤੋਂ ਪੋਥੀਆਂ ਲਿਆਉਣ ਲਈ ਕਿਹਾ । ਦੇਖੋ ਸੰਤੋਖ ਸਿੰਘ ਵਲੋਂ ਲਿਖੀ ਇਹ ਕਰਾਮਾਤ-

ਬਾਪੀ ਮਜਨ ਕੀਨ ਧਯਾਨ ਸਤਿਗੁਰ ਧਰੇ । ਹੋ, ਤਿਤ ਛਿਨ ਸ੍ਰੀ ਗੁਰ ਅਮਰ ਆਨਿ ਆਗੈ ਖਰੇ ।11। (ਅੰਸ਼ੂ 34)
ਬਾਪੀ- ਬਉਲੀ ।

ਦੇਹ ਧਾਰ ਕੇ ਤੀਜੇ ਗੁਰੂ ਜੀ ਬੋਲੇ-
ਕੀਰਤਿ ਮੋਹਨ ਕਰਹੁ ਪੋਥੀਆਂ ਲੀਜੀਏ । ਹੋ, ਸ੍ਰੇਸ਼ਟ ਉਦਮ ਅਹੈ ਬੀੜ ਸਭਿ ਕੀਜੀਏ ।13।
ਨੋਟ: ਬਾਣੀ ਤਾਂ ਸਿਲਸਿਲੇਵਾਰ ਹੀ ਪਹਿਲੇ ਗੁਰੂ ਜੀ ਤੋਂ ਪੰਜਵੇਂ ਗੁਰੂ ਜੀ ਪਾਸ ਆ ਚੁੱਕੀ ਸੀ ਅਤੇ ਕਵੀ ਸੰਤੋਖ ਸਿੰਘ ਦੀ ਲਿਖੀ ਇਹ ਕਹਾਣੀ ਗੱਪ ਹੈ । ਪ੍ਰੋ. ਸਾਹਿਬ ਸਿੰਘ ਗੁਰਬਾਣੀ ਵਿੱਚੋਂ ਹੀ ਪ੍ਰਮਾਣਾ ਸਮੇਤ ਇਹ ਸਿੱਧ ਕਰ ਚੁੱਕੇ ਹਨ । ਉਨ੍ਹਾਂ ਵਲੋਂ ਲਿਖੀਆਂ ਪੁਸਤਕਾਂ ‘ਆਦਿ ਬੀੜ ਬਾਰੇ’ ਅਤੇ ‘ਗੁਰਬਾਣੀ ਅਤੇ ਇਤਿਹਾਸ ਬਾਰੇ’ ਪੜ੍ਹਨ ਲਾਇਕ ਹਨ ਜੋ ਕਵੀ ਸੰਤੋਖ ਸਿੰਘ ਦੀਆਂ ਗੱਪਾਂ ਦਾ ਠੀਕ ਢੁੱਕਵਾਂ ਜਵਾਬ ਦਿੰਦੀਆਂ ਹਨ ।


ਗਪੌੜ 1 - ਗੁਰੂ ਰਾਮਦਾਸ ਸਾਹਿਬ ਦਾ ਚੌਥਾ ਪੁੱਤਰ ਵੀ ਸੀ !
ਗਪੌੜ 2 - ਤੀਜੇ ਗੁਰੂ ਜੀ ਤੋਂ ਕੁਰੂਕਸ਼ੇਤਰ ਦੀ ਮਹਿਮਾ ਕਰਵਾਈ !
ਗਪੌੜ 3 - ਬਾਬਾ ਬੁੱਢਾ ਜੀ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ 'ਚ ਹਵਾ ਭਰ ਗਈ !
ਗਪੌੜ 4 - ਇੱਕ ਦਾਈ ਵਲੋਂ ਬਾਲ ਹਰਿਗੋਬਿੰਦ ਨੂੰ ਮਾਰਨ ਦੀ ਗੱਪ ਕਹਾਣੀ !
ਗਪੌੜ 5 - ਮਾਤਾ ਗੰਗਾ ਜੀ ਤੋਂ ਟੂਣਾ ਕਰਵਾਇਆ ਗਿਆ
ਗਪੌੜ 6 - ਸਪੇਰੇ ਦੇ ਸੱਪ ਨੇ ਮਰਨ ਪਿੱਛੋਂ ਮਨੁੱਖਾ ਸ਼ਰੀਰ ਧਾਰਣ ਕੀਤਾ
ਗਪੌੜ 7 - ਦੇਵਤੇ ਦਰਸ਼ਨ ਕਰਨ ਆਏ ਪਰ ਚੋਰ ਸਮਝੇ ਗਏ
ਗਪੌੜ 8 - ਭਾਈ ਪ੍ਰਿਥੀ ਚੰਦ ਦੇ ਸਰਾਪ ਨੂੰ ਗੁਰੂ ਜੀ ਰੋਕ ਨਾ ਸਕੇ
ਗਪੌੜ 9 - ਮਾਤਾ ਗੰਗਾ ਜੀ ਤੋਂ ਦੁਰਗਿਆਣੇ ਮੰਦਰ ਵਿੱਚ ਪੂਜਾ ਬੇਨਤੀ ਕਰਾਈ ਅਤੇ ਦੁਰਗਾ ਦਾ ਪਾਠ ਪੜ੍ਹਾਇਆ ਗਿਆ
ਗਪੌੜ 10 - ਬਾਲ ਹਰਿਗੋਬਿੰਦ ਨੂੰ ਜ਼ਹਿਰ ਦੇ ਕੇ ਮਾਰਨ ਗਏ ਪੰਡਿਤ ਨੂੰ ਫਿਰ ਜੀਉਂਦਾ ਕਰ ਦਿੱਤਾ !
ਗਪੌੜ 11 - ਦੂਜੇ ਗੁਰੂ ਜੀ ਤੋਂ ਵਰੁਣ ਦੇਵਤੇ ਦੀ ਪੂਜਾ ਕਰਨ ਦਾ ਹੁਕਮ ਕਰਾਇਆ !
ਗਪੌੜ 12 - ਭਾਈ ਅਮਰਦਾਸ ਜੀ ਤੋਂ ਖਡੂਰ ਸਾਹਿਬ ਦੇ ਤਪੇ ਦੀ ਮੌਤ ਕਰਵਾਈ ਅਤੇ ਕਰਾਮਤ ਰਾਹੀਂ ਮੀਂਹ ਪਵਾਇਆ 
ਗਪੌੜ 13 - ਪੰਜਵੇਂ ਗੁਰੂ ਜੀ ਤੋਂ ਲੰਗਰ ਵਿੱਚ ਜਾਤੀ ਭੇਦ-ਭਾਵ ਕਰਾਇਆ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top