Khalsa News homepage

 

 Share on Facebook

Main News Page

ਸੂਰਜ ਪ੍ਰਕਾਸ਼ ਦੇ ਗਪੌੜੇ - ਭਾਗ 5
ਮਾਤਾ ਗੰਗਾ ਜੀ ਤੋਂ ਟੂਣਾ ਕਰਵਾਇਆ ਗਿਆ
-: ਪ੍ਰੋ. ਕਸ਼ਮੀਰਾ ਸਿੰਘ USA
27.01.2020

ਗਪੌੜ 1 - ਗੁਰੂ ਰਾਮਦਾਸ ਸਾਹਿਬ ਦਾ ਚੌਥਾ ਪੁੱਤਰ ਵੀ ਸੀ !
ਗਪੌੜ 2 - ਤੀਜੇ ਗੁਰੂ ਜੀ ਤੋਂ ਕੁਰੂਕਸ਼ੇਤਰ ਦੀ ਮਹਿਮਾ ਕਰਵਾਈ !
ਗਪੌੜ 3 - ਬਾਬਾ ਬੁੱਢਾ ਜੀ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ 'ਚ ਹਵਾ ਭਰ ਗਈ !
ਗਪੌੜ 4 - ਇੱਕ ਦਾਈ ਵਲੋਂ ਬਾਲ ਹਰਿਗੋਬਿੰਦ ਨੂੰ ਮਾਰਨ ਦੀ ਗੱਪ ਕਹਾਣੀ !

3. ਮਾਤਾ ਗੰਗਾ ਜੀ ਤੋਂ ਟੂਣਾ ਕਰਵਾਇਆ ਗਿਆ
ਕਵੀ ਲਿਖਦਾ ਹੈ ਕਿ ਮਾਤਾ ਗੰਗਾ ਜੀ ਡਰ ਗਏ ਕਿ ਕਿਤੇ ਬਾਲ ਨੂੰ ਕੁੱਝ ਹੋ ਨਾ ਜਾਵੇ । ਇਸ ਭੈੜੀ ਨਜ਼ਰ ਤੋਂ ਬਚਣ ਲਈ ਕਵੀ ਨੇ ਮਾਤਾ ਗੰਗਾ ਜੀ ਤੋਂ ਟੂਣੇ ਵਜੋਂ ਸ਼ੇਰ ਦੀ ਨਹੁੰਦਰ ਸੋਨੇ ਵਿੱਚ ਮੜ੍ਹਾ ਕੇ ਬਾਲ ਹਰਿਗੋਬਿੰਦ ਦੇ ਗਲ਼ ਵਿੱਚ ਪੁਆ ਦਿੱਤੀ । ਦੇਖੋ ਇਹ ਸਬੂਤ:

ਬਾਘ ਨਾਖ ਮਢ ਕੰਚਨ ਤੇ ਮਖਤੂਲ ਗਰੇ ਮਹਿਂ ਡਾਲਤ ਹੈਂ।22।

ਕਵੀ ਵਲੋਂ ਮਾਤਾ ਗੰਗਾ ਜੀ ਦੀ ਕੀਤੀ ਗਈ ਘੋਰ ਨਿਰਾਦਰੀ ਦੀ ਇਹ ਉਦਾਹਰਣ ਹੈ । ਗੁਰਬਾਣੀ ਨਾਲ਼ ਸਿੱਖ ਸੰਗਤਾਂ ਦੇ ਭਰਮ ਤਾਂ ਮਿਟ ਰਹੇ ਹਨ ਪਰ ਕਵੀ ਅਨੁਸਾਰ ਮਾਤਾ ਗੰਗਾ ਜੀ ਤੇ ਗੁਰਬਾਣੀ ਦਾ ਕੋਈ ਅਸਰ ਨਹੀਂ ਅਤੇ ਉਹ ਵਹਿਮਾ ਭਰਮਾ ਵਿੱਚ ਹੀ ਗ੍ਰਸਤ ਹਨ । ਕਿੰਨਾਂ ਅਨਿਆਇ ਹੈ ਮਾਤਾ ਜੀ ਨਾਲ਼! ਗੁਰਬਾਣੀ ਤਾਂ ਟੂਣੇ ਟਾਮਣਾਂ ਤੋਂ ਵਰਜਦੀ ਉਪਦੇਸ਼ ਦਿੰਦੀ ਹੈ:

ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ॥ ਤੰਤੁ ਮੰਤੁ ਨਹ ਜੋਹਈ ਤਿਸੁ ਚਾਖੁ ਨ ਲਾਗੈ॥ ਗਗਸ ਪੰਨਾਂ 818

ਅਰਥ: - ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਉਹ ਹਰ ਵੇਲੇ ਸਦਾ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ । ਕੋਈ ਜਾਦੂ ਟੁਣਾ ਉਸ ਉਤੇ ਅਸਰ ਨਹੀਂ ਕਰ ਸਕਦਾ, ਕੋਈ ਭੈੜੀ ਨਜ਼ਰ ਉਸ ਨੂੰ ਨਹੀਂ ਲੱਗ ਸਕਦੀ ।1।ਰਹਾਉ ।

ਵਿਚਾਰ: ਕੀ ਇਹ ਨਾ ਮੰਨ ਲਿਆ ਜਾਵੇ ਕਿ ਕਵੀ ਸੰਤੋਖ ਸਿੰਘ ਨੂੰ ਗੁਰਬਾਣੀ ਦੀ ਕੋਈ ਸੂਝ ਨਹੀਂ ਸੀ, ਜਿਸ ਕਰ ਕੇ ਉਹ ਹਿੰਦੂ ਮੱਤ ਅਤੇ ਕਰਾਮਾਤਾਂ ਨੂੰ ਹੀ ਸਿੱਖ ਇਤਿਹਾਸ ਦਾ ਹਿੱਸਾ ਬਣਾ ਰਿਹਾ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top