Khalsa News homepage

 

 Share on Facebook

Main News Page

ਸੂਰਜ ਪ੍ਰਕਾਸ਼ ਦੇ ਗਪੌੜੇ - ਭਾਗ 6
ਸਪੇਰੇ ਦੇ ਸੱਪ ਨੇ ਮਰਨ ਪਿੱਛੋਂ ਮਨੁੱਖਾ ਸ਼ਰੀਰ ਧਾਰਣ ਕੀਤਾ
-: ਪ੍ਰੋ. ਕਸ਼ਮੀਰਾ ਸਿੰਘ USA
29.01.2020

ਗਪੌੜ 1 - ਗੁਰੂ ਰਾਮਦਾਸ ਸਾਹਿਬ ਦਾ ਚੌਥਾ ਪੁੱਤਰ ਵੀ ਸੀ !
ਗਪੌੜ 2 - ਤੀਜੇ ਗੁਰੂ ਜੀ ਤੋਂ ਕੁਰੂਕਸ਼ੇਤਰ ਦੀ ਮਹਿਮਾ ਕਰਵਾਈ !
ਗਪੌੜ 3 - ਬਾਬਾ ਬੁੱਢਾ ਜੀ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ 'ਚ ਹਵਾ ਭਰ ਗਈ !
ਗਪੌੜ 4 - ਇੱਕ ਦਾਈ ਵਲੋਂ ਬਾਲ ਹਰਿਗੋਬਿੰਦ ਨੂੰ ਮਾਰਨ ਦੀ ਗੱਪ ਕਹਾਣੀ !
ਗਪੌੜ 5 - ਮਾਤਾ ਗੰਗਾ ਜੀ ਤੋਂ ਟੂਣਾ ਕਰਵਾਇਆ ਗਿਆ

4. ਸਪੇਰੇ ਦੇ ਸੱਪ ਨੇ ਮਰਨ ਪਿੱਛੋਂ ਮਨੁੱਖਾ ਸ਼ਰੀਰ ਧਾਰਣ ਕੀਤਾ:
ਅੰਸ਼ੂ ਨੰਬਰ 9 ਵਿੱਚ ਇਹ ਕਹਾਣੀ ਦਰਜ ਹੈ ।

ਕਵੀ ਲਿਖਦਾ ਹੈ ਕਿ ਜਦੋਂ ਬਾਲ ਹਰਿਗੋਬਿੰਦ ਨੂੰ ਮਾਰਨ ਲਈ ਭਾਈ ਪ੍ਰਿਥੀਚੰਦ ਦੇ ਭੇਜੇ ਸਪੇਰੇ ਨੇ ਸੱਪ ਛੱਡਿਆ ਤਾਂ ਦੋ ਸਾਲਾਂ ਦੇ ਬਾਲ ਹਰਿਗੋਬਿੰਦ ਨੇ ਸੱਪ ਦੀ ਸਿਰੀ ਮਿੱਧ ਕੇ ਉਸ ਨੂੰ ਮਾਰ ਦਿੱਤਾ । ਸੱਪ ਨੇ ਸ਼ਰੀਰ ਧਾਰ ਲਿਆ ।

ਕਵੀ ਅਨੁਸਾਰ ਗੁਰੂ ਜੀ ਦੇ ਪੁੱਛਣ ਤੇ ਸੱਪ ਨੇ ਦੱਸਿਆ ਕਿ ਪਿਛਲੇ ਜਨਮ ਵਿੱਚ ਤਪੱਸਵੀ ਹੋਣ ਦਾ ਉਸ ਨੂੰ ਅਹੰਕਾਰ ਹੋ ਗਿਆ ਸੀ ਜਿਸ ਕਰ ਕੇ ਨਾਰਦ ਦੇ ਆਉਣ ਤੇ ਮੈਂ ਉਸ ਦਾ ਆਦਰ ਨਹੀਂ ਕੀਤਾ ਅਤੇ ਮੈਨੂੰ ਨਾਰਦ ਨੇ ਸੱਪ ਦੀ ਜੂਨ ਪੈ ਜਾਣ ਦਾ ਸਰਾਪ ਦੇ ਦਿੱਤਾ ਅਤੇ ਨਾਲ਼ ਹੀ ਕਹਿ ਦਿੱਤਾ ਕਿ ਬਾਲ ਹਰਿਗੋਬਿੰਦ ਹੱਥੋਂ ਤੇਰੀ ਮੁਕਤੀ ਹੋਵੇਗੀ । ਕਵੀ ਅਨੁਸਾਰ ਸੱਪ ਨੂੰ ਬਾਹਰ ਦੱਬ ਦਿੱਤਾ ਗਿਆ ।

ਸੋਚਣ ਵਾਲ਼ੀ ਗੱਲ ਹੈ ਕਿ ਸਪੇਰੇ ਨੂੰ ਅੰਦਰ ਜਾਣ ਦੀ ਆਗਿਆ ਕਿੱਸ ਨੇ ਦਿੱਤੀ ਅਤੇ ਕਾਹਦੇ ਲਈ ਦਿੱਤੀ? ਕੀ ਗੁਰੂ ਜੀ ਸੱਭ ਕੁੱਝ ਨਹੀਂ ਸਮਝਦੇ ਸਨ? ਗੁਰੂ ਜੀ ਤੋਂ ਸੱਪ ਤੋਂ ਬਣੇ ਮਨੁੱਖ ਨਾਲ਼ ਗੱਲਾਂ ਕਰਾਈਆਂ ਗਈਆਂ ਹਨ । ਕਵੀ ਨੇ ਗੁਰੂ ਜੀ ਨੂੰ ਵੀ ਕਰਾਮਾਤੀ ਕਹਾਣੀਆਂ ਵਿੱਚ ਉਲ਼ਝਾ ਦਿੱਤਾ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top