Khalsa News homepage

 

 Share on Facebook

Main News Page

ਸੂਰਜ ਪ੍ਰਕਾਸ਼ ਦੇ ਗਪੌੜੇ - ਭਾਗ 11
ਦੂਜੇ ਗੁਰੂ ਜੀ ਤੋਂ ਵਰੁਣ ਦੇਵਤੇ ਦੀ ਪੂਜਾ ਕਰਨ ਦਾ ਹੁਕਮ ਕਰਾਇਆ
-: ਪ੍ਰੋ. ਕਸ਼ਮੀਰਾ ਸਿੰਘ USA
06.02.2020

(ਰਾਸ਼ੀ ਪਹਿਲੀ ਅੰਸ਼ੂ 20 ਵਿੱਚੋਂ)
11. ਦੂਜੇ ਗੁਰੂ ਜੀ ਤੋਂ ਵਰੁਨ ਦੇਵਤੇ ਦੀ ਪੂਜਾ ਕਰਨ ਦਾ ਹੁਕਮ ਕਰਾਇਆ:
ਕਵੀ ਸੰਤੋਖ ਸਿੰਘ ਅਨੁਸਾਰ ਇੱਕ ਦਿਨ ਦੂਜੇ ਗੁਰੂ ਜੀ ਗੋਇੰਦਵਾਲ ਗਏ ਅਤੇ ਸਾਰੇ ਬਣੇ ਘਰ ਵੇਖਣ ਪਿੱਛੋਂ ਭਾਈ ਅਮਰਦਾਸ ਜੀ ਨੂੰ ਨਾਲ਼ ਲੈ ਕੇ ਬਿਆਸਾ ਦੇ ਕੰਢੇ ਚਲੇ ਗਏ । ਕਵੀ ਲਿਖਦਾ ਹੈ ਕਿ ਭਾਈ ਅਮਰਦਾਸ ਜੀ ਨੇ ਇੱਕ ਚੰਗੀ ਨਸਲ ਦੀ ਮੱਛੀ ਫੜ ਕੇ ਗੁਰੂ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ । ਦੇਖੋ ਇਹ ਕਵੀ ਦੀ ਲਿਖਤ-

ਸਲਿਤਾ ਕੂਲ ਸਥਿਤ ਕੋ ਜਾਨ (ਦਰਿਆ ਕਿਨਾਰੇ ਬੈਠੇ ਦੇਖ ਕੇ)।
ਜਲਪਤਿ ਪ੍ਰਾਪਤਿ ਭਾ ਤਿਸੁ ਥਾਨੁ ।
11।
ਰੁਚਿਰ ਜਾਤਿ ਕੀ ਸਫਰੀ ਏਕਾ ।
ਆਗੈ ਧਰ ਕਰਿ ਮਸਤਕ ਟੇਕਾ ।
12।
ਸਫਰੀ- ਚੰਗੀ ਜਾਤਿ ਦੀ ਮੱਛੀ । ਮਸਤਕ- ਮੱਥਾ ।

ਕਵੀ ਸੰਤੋਖ ਸਿੰਘ ਅਨੁਸਾਰ ਗੁਰੂ ਅੰਗਦ ਸਾਹਿਬ ਨੇ ਭਾਈ ਅਮਰਦਾਸ ਜੀ ਨੂੰ ਹੁਕਮ ਦਿੱਤਾ ਕਿ ਪ੍ਰਸ਼ਾਦ ਵਰਤਾਉਣ ਤੋਂ ਪਹਿਲਾਂ ਵਰੁਣ ਦੇਵਤੇ ਦੀ ਪੂਜਾ ਵਾਸਤੇ ਜਲ ਪ੍ਰਵਾਹ ਕੀਤਾ ਜਾਇਆ ਕਰੇ । ਦੇਖੋ ਕਵੀ ਦੀ ਇਸ ਬਾਰੇ ਲਿਖਤ-
ਸੰਗਤਿ ਮਹ ਪ੍ਰਸਾਦ ਬਰਤੈ ਹੈਂ । ਸਭਿ ਤੇ ਆਗੈ ਜਲ ਮਹਿ ਦੇ ਹੈਂ ।
ਨਾਮ ਬਰਨ ਕੋ ਕਰਹਿ ਉਚਾਰ । ਇਮ ਸਿਖਨ ਮਹਿ ਰੀਤੀ ਡਾਰਿ ।
15।


ਗਪੌੜ 1 - ਗੁਰੂ ਰਾਮਦਾਸ ਸਾਹਿਬ ਦਾ ਚੌਥਾ ਪੁੱਤਰ ਵੀ ਸੀ !
ਗਪੌੜ 2 - ਤੀਜੇ ਗੁਰੂ ਜੀ ਤੋਂ ਕੁਰੂਕਸ਼ੇਤਰ ਦੀ ਮਹਿਮਾ ਕਰਵਾਈ !
ਗਪੌੜ 3 - ਬਾਬਾ ਬੁੱਢਾ ਜੀ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ 'ਚ ਹਵਾ ਭਰ ਗਈ !
ਗਪੌੜ 4 - ਇੱਕ ਦਾਈ ਵਲੋਂ ਬਾਲ ਹਰਿਗੋਬਿੰਦ ਨੂੰ ਮਾਰਨ ਦੀ ਗੱਪ ਕਹਾਣੀ !
ਗਪੌੜ 5 - ਮਾਤਾ ਗੰਗਾ ਜੀ ਤੋਂ ਟੂਣਾ ਕਰਵਾਇਆ ਗਿਆ
ਗਪੌੜ 6 - ਸਪੇਰੇ ਦੇ ਸੱਪ ਨੇ ਮਰਨ ਪਿੱਛੋਂ ਮਨੁੱਖਾ ਸ਼ਰੀਰ ਧਾਰਣ ਕੀਤਾ
ਗਪੌੜ 7 - ਦੇਵਤੇ ਦਰਸ਼ਨ ਕਰਨ ਆਏ ਪਰ ਚੋਰ ਸਮਝੇ ਗਏ
ਗਪੌੜ 8 - ਭਾਈ ਪ੍ਰਿਥੀ ਚੰਦ ਦੇ ਸਰਾਪ ਨੂੰ ਗੁਰੂ ਜੀ ਰੋਕ ਨਾ ਸਕੇ
ਗਪੌੜ 9 - ਮਾਤਾ ਗੰਗਾ ਜੀ ਤੋਂ ਦੁਰਗਿਆਣੇ ਮੰਦਰ ਵਿੱਚ ਪੂਜਾ ਬੇਨਤੀ ਕਰਾਈ ਅਤੇ ਦੁਰਗਾ ਦਾ ਪਾਠ ਪੜ੍ਹਾਇਆ ਗਿਆ
ਗਪੌੜ 10 - ਬਾਲ ਹਰਿਗੋਬਿੰਦ ਨੂੰ ਜ਼ਹਿਰ ਦੇ ਕੇ ਮਾਰਨ ਗਏ ਪੰਡਿਤ ਨੂੰ ਫਿਰ ਜੀਉਂਦਾ ਕਰ ਦਿੱਤਾ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top