ਪਿਛਲੇ ਲੇਖ ਵਿਚ ਅਸੀਂ ਪੜਿਆ ਕਿ ਇਕ ਬੰਨੇ ਤਾਂ ਲਿਖਾਰੀ ਵਲੋਂ ਦਿਤੀ
ਇਸ ਟਿੱਪਣੀ ਮੁਤਾਬਿਕ ਸੁਬਾਹ ਅਤੇ ਮਰੀਚ ਦਾ ਬਧ ਹੋ ਚੁਕਾ ਹੈ…
“ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ
ਰਾਮਾਵਤਾਰੇ ਕਥਾ ਸੁਬਾਹ ਮਰੀਚ ਬਧਹ ਜਗਯ ਸੰਪੂਰਨ ਕਰਨੰ ਸਮਾਪਤਮ।”
ਪਰ ਦੂਜੇ ਬੰਨੇ 81ਵੀਂ ਪਉੜੀ ਵਿਚ ਆਪ ਹੀ ਲਿਖ ਰਿਹਾ ਹੈ
ਕਿ ਰਾਮ ਨੇ ਮਰੀਚ ਦੀ ਤਰਫ ਬਾਣ ਚਲਾਇਆ ਅਤੇ ਇਹ ਸਮੁੰਦਰ ਵੱਲ ਨੂੰ ਭੱਜ ਗਿਆ ੳਤੇ
ਲੰਕਾ ਵਿਚ ਨਿਵਾਸ ਕੀਤਾ । ਹੁਣ ਜੇ ਅਗਰ ਹਿੰਦੂ ਮਿਥਿਹਾਸਕ ਕਹਾਣੀ ਰਾਮਾਯਣ ਅਨੁਸਾਰ ਵੀ
ਇਸ ਬਾਬਤ ਵਿਚਾਰੀਏ ਤਾਂ ਉਸ ਵਿਚ ਮਰੀਚ ਬਾਬਤ ਇਸ ਕਹਾਣੀ ਦਾ ਇਹ ਬੰਦ, ਕੁਝ ਇਸ ਤਰਾਂ ਹੈ
ਕਿ ਰਾਮ ਨੇ ਮਰੀਚ ਉਪਰ ਇਕ ਹਥਿਆਰ ਚਲਾ ਕੇ ਇਸ ਨੂੰ ਸਮੁੰਦਰ ਵਲ ਨੂੰ ਇਕ ਸੌ ਯੋਜਨ ਪਰਾਂ
ਧਕੇਲ ਦਿਤਾ। ਇਹ ਲੰਕਾ ਕੂਚ ਕਰ ਗਿਆ ਉਥੇ ਜਾ ਕਿ ਇਹ ਰਾਵਣ ਦਾ ਵਜ਼ੀਰ ਬਣ ਗਿਆ ਅਤੇ ਇਸੇ
ਮਰੀਚ ਨੇ ਕਾਲਕਾ ਪੰਥੀਆਂ ਦੇ ਕਾਲ ਪੁਰੁਸ਼* ਰਾਮ ਜੀ ਨੂੰ ਹਿਰਨ ਬਣ ਕੇ ਧੋਖਾ ਦਿਤਾ, (*ਰਾਮ
ਨੂੰ ਰੱਬ ਅਥਵਾ ਕਾਲ ਪੁਰਖ, ਹਰਿ ਨੂੰ ਭਜਨ ਵਾਲੇ ਇਕ ਪੜੇ ਲਿਖੇ ਦੇ ਬੋਲ ਮੇਰੇ ਕੋਲ ਸੋਸ਼ਲ
ਮਿਡਿਆ ਰਾਹੀਂ ਪੁਜੇ ਸਨ, ਇਸੇ ਲਈ ਜ਼ਿਕਰ ਕਰਨਾ ਜ਼ਰੂਰੀ ਸੀ ਕਿ ਪੜਾਈ ਲਿਖਾਈ ਦੇ ਨਾਲ ਜੇ
ਅਗਰ ਨਿਅਤ ਦੀ ਸਫਾਈ ਵੱਲ ਵੀ ਧਿਆਨ ਦਿਤਾ ਹੁੰਦਾ ਤਾਂ ਹਰਿ ਦੀ ਤੁਲਨਾ ਕਿਸੇ ਭੁੱਲਣਹਾਰੇ
ਨਾ ਕਰਦੇ)
ਪਾਠਕ ਸੱਜਣ ਦਿਆਨ ਦੇਣ ਕਿ “ਅਸਲ ਖਰ ਅਤੇ ਪੜਿਆ ਮੂਰਖ” ਇਹ
ਦੋਵੇਂ ਸ਼ਬਦ ਅਹੰਕਾਰੀਆਂ ਲਈ ਵਰਤੇ ਹਨ, ਚਾਹੇ ਉਹ ਬਿਨਾਂ ਗੁਣਾਂ ਦੇ ਗਰਬ ਕਰਣ
ਜਾਂ ਲਭ ਲੋਭ ਅਹੰਕਾਰ ਵਿਚ ਅੰਨੇ ਹੋਇ ਹੋਣ। ਇਹੋ ਜਿਹੇ ਪੜੇ ਲਿਖੇ ਹੀ ਅਪਨੀ ਮਤਿ ਅਨੁਸਾਰ
“ਭੱਟਾਂ ਦੇ ਸਵਈਏ” ਦੀ ਗਲਤ ਵਿਆਖਿਆ (Misinterpret) ਕਰਦੇ ਹਨ, ਫਿਰ ਇਹਨਾਂ
“ਪੜਿਆ ਮੂਰਖ ਆਖੀਐ” ਦੀ ਜਮਾਤ ਵਿਚੋਂ ਹੀ ਕੋਈ ਖੜਾ
ਹੋ ਕੇ “ਭੱਟਾਂ ਦੇ ਸਵਈਏ” ਬਾਬਤ ਅਪਨੀ
ਵਿਦਵਤਾ ਝਾੜੇਗਾ… ਪੁਰਾਣਾ ਤਰੀਕਾ ਹੈ, ਜਿਸ ਵਿਚ
ਆਮ ਲੋਕਾਂ ਨੂੰ ਲੜਨ ਵਾਲੇ ਦੋ ਨਜ਼ਰੀ ਆਉਂਦੇ, ਪਰ ਅਸਲ ਵਿਚ ਇਹ ਦੋਵੇਂ, ਗੁਰਬਾਣੀ (ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ) ਦੇ ਵਿਰੋਧੀ ਅਤੇ ਅਖੌਤੀ ਦਸਮ ਗ੍ਰੰਥ ਦੇ ਹਿਮਾਯਤੀ, ਹੁੰਦੇ
ਇਕ ਹੀ ਹਨ । ਦੋਨਾਂ ਦਾ ਮਕਸਦ ਵੀ ਇਕ ਹੀ ਕਿ ਕਿਸ ਤਰਾਂ ਇਕ ਸਿੱਖ, ਗੁਰੂ ਗ੍ਰੰਥ ਸਾਹਿਬ
ਜੀ ਨਾਲੋ ਜੁਦਾ ਹੋ ਜਾਇ!!
ਨਹੀਂ ??
ਖੈਰ ਮੈਨੂੰ ਲਗਦਾ ਹੈ ਕਿ ਟਿੱਪਣੀਆਂ ਅਤੇ ਸਿਰਲੇਖ “ਪਾਤਸ਼ਾਹੀ
10” ਇਤਿਯਾਦਿ, ਇਹਨਾਂ ਰਚਨਾਵਾਂ ਨਾਲ
ਬਾਅਦ ਵਿੱਚ ਜੋੜੇ
ਗਏ, ਇਸੇ ਲਈ “ਦੁਰਗਾ ਪਾਠ” ਦੀ ਥਾਂ “ਭਗਉਤੀ ਕੀ ਵਾਰ” ਲਿਖਿਆ ਮਿਲਦਾ ਅਤੇ ਟਿੱਪਣੀ
“ਮਰੀਚ ਬਧਹ” ਆਦਿਕ ਪਾਉਣ ਸਮੇਂ ਵੀ ਗਲਤੀਆਂ। ਕਿਹੜਾ ਗੁਰੂ ਨੇ ਆਪ ਲਿਖਿਆ ਜੋ
ਗਲਤੀ ਨਾ ਕਰਨ, ਐਸੀ ਗਲਤੀਆਂ ਪਹਿਲਾਂ ਵੀ ਮਹਿਖੇ ਨੂੰ ਦੋ ਵਾਰ ਮਾਰੇ ਜਾਣ ਦੇ ਦੌਰਾਨ
ਲਿਖਾਰੀ ਵਲੋਂ ਦੁਹਰਾਈਆਂ ਗਈਆਂ ਪਰ ਗੁਰੁਦੁਆਰਾ ਬੰਗਲਾ ਸਾਹਿਬ ਤੋਂ ਬੰਤਾ ਸਿੰਘ ਵਲੋਂ
ਝੂਠ ਬੋਲਿਆ ਗਿਆ ਕਿ ਦੋ ਮਹਿਖੇ ਸਨ ? (ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥)
ਆਓ ਹੁਣ ਇਸ ਭੁਲੜ ਲਿਖਾਰੀ ਦੀ ਇਕ ਹੋਰ ਭੁਲ ਵੱਲ ਧਿਆਨ ਦਿਉ :
82ਵੀਂ ਪਉੜੀ ਵਿਚ ਸੁਬਾਹੁ ਬੜੇ ਰੋਹ ਵਿਚ ਸੈਨਿਕਾਂ ਨੂੰ ਲੈ ਕੇ ਰਾਮ
ਵੱਲ ਨੂੰ ਵਧਿਆ 86ਵੀਂ ਪਉੜੀ ਵਿਚ ਅਗਨੀ ਬਾਣ ਚਲਿਆ ਜਿਸ ਰਾਹੀਂ 87ਵੀਂ ਪਉੜੀ ਵਿਚ ਕਈ
ਵੀਰ ਮਾਰੇ ਗਏ ਅਤੇ 88ਵੀਂ ਪਉੜੀ ਵਿਚ ਦਾਨਵਰਾਜ (ਸੁਬਾਹੁ) ਮਾਰਿਆ ਗਿਆ, ਅਤੇ ਅਪਨੇ ਅਸਲ
ਰੂਪ ਨੂੰ ਪ੍ਰਾਪਤ ਹੋ ਗਿਆ (ਭਾਵ ਖਤਮ ਹੋ ਗਿਆ)। 92ਵੀਂ ਪਉੜੀ ਵਿਚ ਫਿਰ ਰਾਮ ਨੇ ਰੋਹ
ਵਿਚ ਆ ਕੇ ਸੁਬਾਹੁ ਦੀ ਭੁਜਾ (ਬਾਹਵਾਂ) ਵੱਢ ਕੇ ਉਸਦਾ ਸੰਹਾਰ ਕੀਤਾ ਅਤੇ 93ਵੀਂ ਪਉੜੀ
ਅਨੁਸਾਰ ਰਾਮ ਨੇ ਧਰਤੀ ਦਾ ਭਾਰ ਹੌਲਾ ਕੀਤਾ । ਹੈਂ 88ਵੀਂ ਪਉੜੀ ਵਿਚ ਅਗਨੀ ਬਾਣ ਰਾਹੀਂ
ਮਾਰ ਕੇ ਰਾਮ 92ਵੀਂ ਪਉੜੀ ਵਿਚ ਲਾਸ਼ ਦੇ ਹੱਥ ਕੱਟੀ ਜਾਂਦਾ ਜਾਂ ਲਿਖਾਰੀ ਮੁੜ ਟਪਲਾ ਖਾ
ਗਿਆ, ਕਿਹੜਾ ਗੁਰੂ ਨੇ ਆਪ ਲਿਖਿਆ ਜੋ ਗਲਤੀ ਨਾ ਕਰੇ ?? ਖੈਰ ਇਥੇ 95ਵੀਂ ਪਉੜੀ ਵਿਚ ਇਸ
ਕਹਾਨੀ ਦਾ ਇਹ ਭਾਗ ਖਤਮ ।
ਇਹਨਾਂ 95 ਪਉੜੀਆਂ ਨੂੰ 7 ਭਾਗਾਂ ਵਿਚ ਲਿਖਣ ਦੇ ਦੌਰਾਨ ਮੈਨੂੰ ਪਾਠਕਾਂ ਦੀਆਂ ਬਹੁਤ ਸਾਰੀ
Emails ਪ੍ਰਾਪਤ ਹੋਏ, ਜਿਸ ਵਿਚ ਆਪ ਵੀਰਾਂ, ਭੈਣਾਂ ਵਲੋਂ ਜੋ ਸੁਝਾਵ ਦਿਤੇ ਗਏ, ਉਹਨਾਂ
ਸੁਝਾਵਾਂ ਨੂੰ ਮੈਂ ਅਮਲ ਵਿਚ ਲਿਆਉਣ ਦਾ ਜਤਨ ਕਰ ਰਿਹਾ ਹਾਂ ਅਤੇ ਦਿਲੋਂ ਰਿਣੀਂ ਹਾਂ ਜਿਨਾਂ
ਵੀਰਾਂ ਨੇ ਅਪਨਾ ਪਿਆਰ ਭੇਜਿਆ ਉਹਨਾਂ ਦਾ ਵੀ ਧੰਨਵਾਦ, ਅਰਦਾਸ ਕਰੋ ਕਿ ਕੌਮ ਇਕ ਗੁਰੂ
ਨਾਲ ਜੁੜੇ ਅਤੇ ਇਕ ਹੋ ਜਾਇ ।