Share on Facebook

Main News Page

ਸੱਚ ਅਪਣਾ ਕੰਮ ਕਰ ਰਿਹਾ ਹੈ…
ਬਚਿੱਤਰ ਨਾਟਕ ਗ੍ਰੰਥ ਦੀ ਰਾਮਾਇਣ - {ਭਾਗ-3}
-: ਕੰਵਲਪਾਲ ਸਿੰਘ ਕਾਨਪੁਰ

ਲੜੀ ਜੋੜਨ ਲਈ ਪਿਛਲੇ ਅੰਕ ਪੜ੍ਹੋ :--)))) { ਭਾਗ-1 }; {ਭਾਗ-2}

ਕਬੀਰ ਬਾਮਨੁ ਗੁਰੁ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥
(ਅੰਕ : 1376)

ਬ੍ਰਾਹਮਣ ਰੂਪੀ ਦਾਨਵ ਸਦੀਆਂ ਤੋਂ ਹੀ ਮਨੁੱਖਤਾ ਦਾ ਵੱਡਾ ਦੁਸ਼ਮਨ ਹੈ, ਹਿੰਦੁਸਤਾਨ ਦੇ ਇਤਿਹਾਸ ਮੁਤਾਬਿਕ ਇਸੇ ਨੇ ਲੁਕਾਈ ਉਤੇ ਸਦੀਵੀ ਰਾਜ ਕਰਨ ਲਈ, ਵਰਣ-ਵੰਡ ਦਾ ਢੋਂਗ ਰਚਿਆ ਅਤੇ ਅਪਨੇ ਨੂੰ ਸਭਤੋਂ ਊਚਾ ਅਖਵਾਉਣ ਖਾਤਿਰ ਵੱਡੇ-ਵੱਡੇ ਰਾਜਿਆਂ ਨੂੰ ਭਗਵਾਨ ਬਨਾ ਕੇ ਉਹਨਾਂ ਦੇ ਮੁਹੋਂ ਅਪਨੀ ਸਿਫਿਤ ਦੇ ਸੁਹੇਲੇ ਪੜਵਾਏ, ਇਹਨਾਂ ਦੀ ਲਿਖਤਾਂ ਮੁਤਾਬਿਕ ਬ੍ਰਾਹਮਣ ਦੀ ਮਰਜ਼ੀ ਖਿਲਾਫ ਤਾਂ ਇਹ ਅਖੌਤੀ (ਕਥਿਤ) ਭਗਵਾਨ ਕੁਝ ਕਰ ਵੀ ਨਹੀਂ ਸਕਦੇ ਸਨ, ਅਤੇ ਅਧਿਕਾਂਸ਼ ਗ੍ਰੰਥਾਂ ਵਿਚ ਤਾਂ ਇਹਨਾਂ ਅਖੌਤੀ ਭਗਵਾਨਾਂ ਦਾ ਜਨਮ-ਮਰਨ ਅਤੇ ਕਰਮ ਵੀ ਬ੍ਰਾਹਮਣ ਦੇ ਹੀ ਹੱਥ ਵਿਚ ਦਿਖਾਇਆ ਗਿਆ ਹੈ।

ਇਥੇ ਹੀ ਬਸ ਨਹੀਂ ਬ੍ਰਾਹਮਣ ਮੁਤਾਬਿਕ ਕਿਸੇ ਜੀਵ ਨੂੰ ਜੇ ਅਗਰ ਬ੍ਰਾਹਮਣ ਦੀ ਮਰਜ਼ੀ ਦੇ ਵਿਰੁਧ ਮਾਰਿਆ ਗਿਆ, ਤਾਂ ਮਾਰਨ ਵਾਲੇ ਉਤੇ ਸਿਰਫ ਜੀਵ-ਹਤਯਾ ਦਾ ਦੋਸ਼ ਲਾਇਆ ਜਾਂਦਾ ਹੈ, ਪਰ ਜੇ ਕਿਤੇ ਕਿਸੇ ਨੇ ਬ੍ਰਾਹਮਣ ਦੀ ਹਤਯਾ (ਜਾਨੇ-ਅਨਜਾਨੇ ਹੀ) ਕਰ ਦਿਤੀ ਤਾਂ ਉਸ ਉਤੇ ਸਿਰਫ ਜੀਵ-ਹਤਯਾ ਹੀ ਨਹੀਂ ਬਲਕਿ ਬ੍ਰਹਮ-ਹਤਯਾ(ਰੱਬ ਦੀ ਹਤਯਾ) ਦਾ ਦੋਸ਼ ਲਾਇਆ ਜਾਂਦਾ ਹੈ । ਹਾਂ ਬ੍ਰਾਹਮਣੀ ਕਰਮਕਾਂਡਾਂ ਲਈ ਤੁਸੀ ਬੰਦਿਆਂ ਦੀ ਵੀ ਹਤਯਾ (ਬਲੀ ਦੇ ਕੇ) ਕਰ ਦਿਉ ਕੋਈ ਪਾਪ ਨਹੀਂ… (ਜੀਅ ਬਧਹੁ ਸੁ ਧਰਮੁ ਕਰਿ ਥਾਪਹੁ…)

ਦੂਜੇ ਪਾਸੇ ਸਮਾਜਿਤ ਏਕਤਾ ਦਾ ਹਉਕਾ ਭਰਨ ਵਾਲੇ, ਗੁਰੂ ਸਾਹਿਬ ਜੀ ਦੀ (ਸ਼ਬਦ ਰੂਪ) ਜੋਤ ਅੱਜ 10 ਜਾਮਿਆਂ ਤੋਂ ਹੁੰਦੇ ਹੋਇ “ਗੁਰੁ ਗ੍ਰੰਥ ਸਾਹਿਬ ਜੀ” ਵਿਚ ਟਿਕੀ ਹੈ, ਪੂਰੇ ਗੁਰੂ, ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਇਸ ਊਚ-ਨੀਚ ਵਾਲੀ ਵਿਚਾਰ ਨੂੰ ਮੂਲੋਂ ਹੀ ਰੱਦ ਕਰਦੇ ਹਨ ਅਤੇ ਇਹਨਾਂ ਸ਼ਬਦਾ ਰਾਹੀਂ ਆਮ ਮਨੁਖਤਾ ਨੂੰ ਸੁਨੇਹਾ ਦਿੰਦੇ ਹਨ :

ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥(ਅੰਕ : 319)

ਗੁਰੂ ਸਾਹਿਬ ਨੇ ਦਸਵੇਂ ਜਾਮੇ ਵਿਚ ਵੀ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ “ਮੇਰੇ ਖਾਲਸਾ ਜੀ, ਇਸ ਬ੍ਰਾਹਮਣੀ ਸੋਚ ਵਲੋਂ ਹਮੇਸ਼ਾ ਹੀ ਅਲਗ (ਨਿਆਰੇ) ਰਿਹਾ ਜੇ, ਮੇਰਾ ਤੇਜ ਸਦਾ ਤੁਹਾਡੇ ਨਾਲ ਹੈ, ਪਰ ਜੇ ਅਗਰ ਤੁਸੀਂ ਕਦੇ ਇਹ ਬਿਪਰਨ (ਬ੍ਰਾਹਮਣ) ਕੀ ਰੀਤ ਦੇ ਧਾਰਨੀ ਬਨ ਗਏ, ਸੱਚ ਜਾਣਿਉਂ ਮੇਰਾ ਤੁਹਾਡੇ ਤੋਂ ਭਰੋਸਾ ਉਠ ਜਾਇਗਾ”, ਕਿਤਨੇ ਸਪਸ਼ਟ ਲਫਜ਼ਾ ਵਿਚ ਇਹ ਚੇਤਾਵਨੀ ਸਾਡੇ ਸ੍ਹਾਮਣੇ ਮਜੂਦ ਹੈ :

ਜਬ ਲਗ ਖਾਲਸਾ ਰਹੇ ਨਿਆਰਾ । ਤਬ ਲਗ ਤੇਜ ਦੀਉ ਮੈਂ ਸਾਰਾ ।
ਜਬ ਇਹ ਗਹੈ ਬਿਪਰਨ ਕੀ ਰੀਤ । ਮੈ ਨ ਕਰੋਂ ਇਨ ਕੀ ਪਰਤੀਤ ।

ਹੁਣ ਜਦੋਂ ਅਸੀਂ ਦਸਮ ਗ੍ਰੰਥ ਵਿਚੋਂ ਰਾਮਾਇਣ ਪੜਦੇ ਹਾਂ ਤਾਂ ਪਤਾ ਲਗਦਾ ਹੈ ਕਿ ਕਿਸ ਤਰਾਂ ਲਿਖਾਰੀ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਹਨਾਂ ਪਾਵਨ ਹੁਕਮਾਂ ਦੀ ਘੋਰ ਉਲੰਘਨਾ ਕਰਦਿਆਂ ਬ੍ਰਾਹਮਣਾਂ ਦੀ ੳਸਤਤਿ ਕਰੀ ਜਾ ਰਿਹਾ :

1. ਧ੍ਰਿਗ ਮੋਹ ਜਿਨਸੂ ਕੀਨੋ ਕੁਕਰਮ । ਹਤਿ ਭਯੋ ਰਾਜ ਅਰੁ ਗਯੋ ਧਰਮ ।24।

(ਅਨਜਾਨੇ ਵਿਚ ਦਸ਼ਰਥ ਵਲੋਂ ਮਾਰੇ ਗਏ ਬ੍ਰਾਹਮਣ ਤੋਂ ਬਾਦ ਉਸਦੇ ਬਚਨ) ਮੈਨੂੰ ਧਿਕਾਰ ਹੈ ਕਿ ਮੈ ਇਹ ਕੁਕਰਮ ਕੀਤਾ( ਮੇਰੇ ਕੋਲੋਂ ਬ੍ਰਾਹਮਣ ਮਰ ਗਿਆ), ਮੇਰਾ ਰਾਜਧਰਮ ਖਤਮ ਹੋ ਗਿਆ ਅਤੇ ਮੈ ਧਰਮਹੀਨਾਂ ਹੋ ਗਿਆ । (ਕਬੀਰ ਬਾਮਨੁ ਗੁਰੁ ਹੈ ਜਗਤ ਕਾ…)

ਕੋਈ ਪੁਛੇ ਭਲਾ ਜਦੋਂ 9ਵੀਂ ਪਉੜੀ ਵਿਚ (ਸ਼ੇਰ, ਹਾਥੀ, ਹਿਰਨ ਆਦਿ) ਜੀਵਾਂ ਨੂੰ ਮਾਰ ਰਿਹਾ ਸੀ ਉਦੋਂ ਨਹੀਂ ਸੀ ਹੋਇਆ ਇਹ ਦਸ਼ਰਥ ਧਰਮਹੀਨ, ਕਿ ਹੁਣ ਬ੍ਰਾਹਮਣ ਦੇ ਮਰਦੇ ਹੀ ਧਰਮਹੀਨਾ ਹੋ ਗਿਆ ਹੈ ?

2. ਤੇ ਭਸਮ ਭਏ ਤਿਹ ਬੀਚ ਆਪ । ਤਿਹ ਕੋਪ ਦੁਹੂਂ ਨ੍ਰਿਪ ਦਿਯੋ ਸਰਾਪ ।

(ਬ੍ਰਾਹਮਣ ਨੇ ਯੋਗਅਗਨੀ ਪੈਦਾ ਕੀਤੀ ਅਤੇ) ਇਸ ਵਿਚ ਸੜ ਕੇ ਆਪ, ਅਪਨੀ ਵੋਟੀ ਨਾਲ ਜਲ ਗਿਆ, ਅਤੇ ਗੁੱਸੇ ਵਿਚ ਆ ਕੇ ਰਾਜੇ ਨੂੰ ਸ਼੍ਰਾਪ ਦੇ ਦਿਤਾ । ਕਿ ਹੁਣ ਤੂੰ ਵੀ ਪੁਤਰ ਵਿਜੋਗ ਵਿਚ ਰਹੇਂਗਾ ।(ਮਤਲਬ ਕਿ 14 ਸਾਲ ਦਾ ਬਨਵਾਸ ਇਕ ਸ਼੍ਰਾਪ ਕਾਰਣ ਹੀ)

ਅਸੀਂ ਸਿੱਖ ਤਾਂ ਮੰਨਦੇ ਹਾਂ ਕਿ “ਹੁਕਮੈ ਅੰਦਰਿ ਸਭੁ ਕੋ” ਪਰ ਦਸਮ ਗ੍ਰੰਥ ਦਾ ਲਿਖਾਰੀ ਨਹੀਂ ਮੰਨਦਾ ਅਤੇ ਬ੍ਰਾਹਮਣ ਦੇ ਸ਼ਰਾਪ ਅਨੁਸਾਰ ਹੀ ਰਾਮ ਨੂੰ 14 ਸਾਲ ਬਨਵਾਸ ਵਾਲੀ ਕਹਾਨੀ ਦੀ ਪ੍ਰੌੜਤਾ ਕਰਦਾ ਹੈ ? (ਕਬੀਰ ਬਾਮਨੁ ਗੁਰੁ ਹੈ ਜਗਤ ਕਾ…)

3. ਬੁਲਾਇ ਬਿੱਪ ਛੋੜ ਕੇ ਅਰੰਭ ਜੱਗ ਕੋ ਕਰੋ…. ।41।

ਹੇ ਰਾਜਨ ਤੂੰ ਬ੍ਰਾਹਮਣਾਂ ਨੂੰ ਬੁਲਾ ਕੇ ਰਾਜਸੂ ਯਗ ਕਰਵਾ । 50ਵੀਂ ਪਉੜੀ ਵਿਚ ਰਾਜਸੂ ਯਗ ਦੀ ਸ਼ੂਰੁਆਤ ਹੁਮਦਿ ਹੈ ਅਤੇ ਉਸਤੋਂ ਪ੍ਰਗਟ ਹੁੰਦਾ ਹੈ ਇਕ ਯਗ-ਪੁਰੁਸ਼ । ਇਸ ਯਗਪੁਰੁਸ਼ ਨੇ ਦਸ਼ਰਥ ਨੂੰ ਖੀਰ ਦਿਤੀ ਅਤੇ ਉਸ ਖੀਰ ਵਿਚੋਂ ਰਾਜੇ ਨੇ ਇਕ-ਇਕ ਹਿੱਸਾ 2 ਰਾਨੀਆਂ ਨੂੰ ਖੁਆ ਦਿਤਾ ਅਤੇ ਬਾਕੀ ਦੋ ਹਿੱਸੇ ਇਕ ਰਾਨੀ ਨੋਂ,ਬ੍ਰਾਹਮਣ ਜੀ ਦੀ ਖੀਰ ਖਾਂਦਿਆਂ ਹੀ ਤਿਨੋਂ ਰਾਨੀਆਂ ਗਰਬਵਤੀ ਹੋ ਗਈਆਂ, ਅਤੇ ਹਿੱਸੇ ਮੁਤਾਬਿਕ 2 ਰਾਨੀਆਂ (ਕੌਸਲਿਆ ਅਤੇ ਕੈਕਈ) ਤੋਂ ਰਾਮ ਅਤੇ ਭਰਤ ਨੇ ਜਨਮ ਲਇਆ ਅਤੇ ਜਿਸ ਰਾਨੀ (ਸੁਮਿਤ੍ਰਾ) ਨੇ ਦੋ ਹਿੱਸੇ ਖੀਰ ਖਾਦੀ ਉਸਤੋਂ ਲਛਮਨ ਅਤੇ ਸ਼ਤਰੂਘਨ ਪੈਦਾ ਹੋਇ… (ਕਬੀਰ ਬਾਮਨੁ ਗੁਰੁ ਹੈ ਜਗਤ ਕਾ…)

ਹੈ ਨਾ ਬਾਮਨ ਗੁਰੂ ਇਸ ਗ੍ਰੰਥ ਦੇ ਲਿਖਾਰੀ ਦਾ ਵੀ, ਵੈਸੇ ਖਾਲਸਾ ਪੰਥ ਦੇ ਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ, ਅਯੋਧਿਆ ਵਾਸੀ ਰਾਮ ਨੂੰ ਰੱਬ ਮਨਣ ਵਾਲੇ, ਇਸ ਜਗਤ ਦੇ ਗੁਰੂ ਬ੍ਰਾਹਮਨ ਨੂੰ ਮੂਰਖ ਆਖਦੇ ਹਨ, (ਆਜੁ ਨਾਮੇ ਬੀਠਲੁ ਦੇਖਿਆ, ਮੂਰਖ ਕੋ ਸਮਝਾਊ ਰੇ… ਪਾਂਡੇ ਤੁਮਰਾ ਰਾਮਚੰਦੁ ਸੋ ਭੀ…), ਐਸੇ ਮੂਰਖ ਬ੍ਰਾਹਮਣ ਦੀ ਥਾਂ-ਥਾਂ ਉਤੇ ਵਡਿਆਈ ਕਰਨ ਵਾਲਾ ਆਖਿਰ ਕੌਣ ਹੋ ਸਕਦਾ ? ਵਿਚਾਰਨਾ!!

*ਗੁਰਸਿਖੀ ਵਿਚ ਕਿਸੇ ਜਾਤਿ ਦਾ ਅਨਾਦਰ ਨਹੀਂ ਕੀਤਾ ਗਿਆ, ਸੋ ਇਥੇ ਬ੍ਰਾਹਮਣ ਤੋਂ ਭਾਵ ਉਹ ਲੋਕ ਹਨ, ਜਿਹੜੇ ਜਾਤਿ-ਪਾਤਿ, ਊਚ-ਨੀਚ ਆਦਿ ਕਰ ਕੇ ਲੋਕਾਂ ਨੂੰ ਸਦੀਆਂ ਤੋਂ ਗੁਮਰਾਹ ਕਰ ਰਹੇ ਨੇ ।

ਚਲਦਾ…

(ਬੇਨਤੀ: ਵਿਸ਼ੇ ਨਾਲ ਸੰਬਧਿਤ ਅਪਣੇ ਸੁਝਾਵ kawalpalsingh20@gmail.com  ਉਤੇ ਦੇਣ ਦੀ ਕਿਰਪਾ ਕਰੋ ਜੀ)

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top