Share on Facebook

Main News Page

ਸੱਚ ਅਪਣਾ ਕੰਮ ਕਰ ਰਿਹਾ ਹੈ…
ਬਚਿੱਤਰ ਨਾਟਕ ਗ੍ਰੰਥ ਦੀ ਰਾਮਾਇਣ - {ਭਾਗ-4}
-: ਕੰਵਲਪਾਲ ਸਿੰਘ ਕਾਨਪੁਰ

ਲੜੀ ਜੋੜਨ ਲਈ ਪਿਛਲੇ ਅੰਕ ਪੜ੍ਹੋ :--)))) { ਭਾਗ-1 }; {ਭਾਗ-2}; {ਭਾਗ-3}

ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥
ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥
(ਅੰਕ : 1364)

ਗੁਰਬਾਣੀ ਦਾ ਇਹ ਪਾਵਨ ਸ਼ਲੋਕ ਕਿਨਾਂ ਸਪਸ਼ਟ ਹੈ, ਕਿ ਨਾਮ (ਰਾਮ, ਭਗਉਤੀ, ਮਹਾਕਾਲ) ਦੇ ਭੁਲੇਖੇ ਪੈ ਜਾਣ ਤਾਂ ਪਰਖ ਕਰ ਲਈਂ, ਜੀਵੇਂ ਇਕ “ਰਾਮ” ਤਾਂ ਅਨੇਕਾਂ ਵਿਚ ਵਿਆਪਕ(ਰਮਿੰਆ) ਹੈ, ਅਤੇ ਦੂਜਾ “ਰਾਮ”(ਦਸ਼ਰਥ ਦਾ ਪੁਤੱਰ) ਇਕ ਸ਼ਰੀਰ ਤੱਕ ਹੀ ਸੀਮਿਤ ਹੈ, ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਜੇ ਅਗਰ ਨਾਵਾਂ ਕਾਰਣ ਕੋਈ ਭੁਲੇਖੇ ਪਏ ਵੀ ਨੇ ਤਾਂ ਅਸੀਂ ਵੀ ਪੜਚੋਲ ਕਰੀਏ ।

ਪਿਛਲੇ ਲੇਖ ਵਿਚ ਅਸੀਂ ਪੜਿਆ ਕਿ (ਜਗਤ ਦੇ ਅਖੌਤੀ ਗੁਰੂ) ਬ੍ਰਾਹਮਣ ਜੀ ਦੀ ਕਿਰਪਾ ਸਦਕਾ, ਖੀਰ ਦਾ ਇਕ ਇਕ ਹਿੱਸਾ ਖਾਣ ਕਾਰਣ ਕੌਸ਼ਲਿਆ ਅਤੇ ਕੈਕਈ ਨੇ 13 ਮਹੀਨੇਂ ਦਾ ਗਰਬ ਧਾਰਣ ਕਰਨ ਮਗਰੋਂ ਇਕ ਇਕ ਬੱਚੇ ਰਾਮ ਅਤੇ ਭਰਤ ਨੋਂ ਜਨਮ ਦਿਤਾ ਅਤੇ ਜਿਸ ਸੁਮਿਤ੍ਰਾ ਨੇ ਬ੍ਰਾਹਮਣ ਜੀ ਦੀ ਕਿਰਪਾ ਸਦਕਾ ਖੀਰ ਦੇ ਦੋ ਹਿੱਸੇ ਖਾਦੇ ਉਸਤੋਂ 13 ਮਹੀਨੇ ਦੇ ਗਰਬ ਮਗਰੋਂ ਦੋ ਬੱਚਿਆਂ ਲਛਮਣ ਅਤੇ ਸ਼ਤ੍ਰੂਘਨ ਨੇ ਜਨਮ ਲਿਆ । (ਪਤੀ ਦੇ ਸੰਜੋਗ ਤੋਂ ਬਿਨਾਂ ਹੀ ਤਿੰਨੋਂ ਰਾਣੀਆਂ ਇਕੋ ਸਮੇਂ ਗਰਭ ਧਾਰ ਲੈਣ ਅਤੇ ਇਕੋ ਸਮੇਂ ਚਾਰ ਦੇਵਤੇ (ਰਾਮ, ਲਛਮਣ, ਭਰਤ ਅਤੇ ਸ਼ਤਰੂਘਨ) ਪੈਦਾ ਹੋ ਜਾਣ, ਇਥੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਬ੍ਰਾਹਮਣ ਚਾਹੇ ਤਾਂ ਰੱਬੀ ਹੁਕਮ ਨੂੰ ਵੀ ਬਦਲ ਸਕਦਾ ਹੈ ।)

ਖੈਰ ਇਸ ਕਹਾਣੀ ਵਿਚ 55ਵੀਂ ਪਉੜੀ ਤੋਂ ਬ੍ਰਾਹਮਣਾਂ ਦੀ ਚਰਣ ਵੰਦਨਾ ਸ਼ੁਰੂ ਹੋ ਜਾਂਦੀ ਹੈ, ਅਤੇ ਲਿਖਾਰੀ ਮੁਤਾਬਿਕ 60ਵੀਂ ਪਉੜੀ ਤਕ ਉਹਨਾਂ ਨੂੰ ਦਾਨ ਵਿਚ ਇਹਨੇਂ ਹਾਥੀ, ਘੋੜੇ ਅਤੇ ਸੋਨਾ-ਚਾਂਦੀ ਆਦਿ ਮਿਲਦਾ ਹੈ ਕਿ ਇਕ ਭਿਖਾਰੀ ਵੀ ਰਾਜਾ ਬਣ ਜਾਇ… (ਪਾਠਕ ਸੱਜਣ ਧਿਆਨ ਦੇਣ ਕਿ ਬ੍ਰਾਹਮਣ ਦਾ ਹੀ ਸ਼੍ਰਾਪ, ਬ੍ਰਾਹਮਣ ਦੀ ਹੀ ਖੀਰ, ਬ੍ਰਾਹਮਣ ਨੂੰ ਹੀ ਦਾਨ ਅਤੇ ਬ੍ਰਾਹਮਣ ਦੀ ਹੀ ਉਸਤਤਿ)

ਇਥੇ ਹੀ ਬਸ ਨਹੀਂ, ਅਗੋਂ 61ਵੀਂ ਪਉੜੀ ਤੋਂ ਕਹਾਣੀ ਵਿੱਚ ਨਵਾਂ ਮੋੜ, ਮੁੜ ਬ੍ਰਾਹਮਣ ਦੇ ਕਾਰਣ ਹੀ ਆਉਂਦਾ ਹੈ, ਜਦੋਂ ਇਕ ਬ੍ਰਾਹਮਣ (ਵਿਸ਼ਵਾਮਿਤ੍ਰ) ਨੂੰ ਉਸਦੇ ਪਿਤਰਾਂ ਦੇ ਹੋਮਜੱਗ ਕਰਦਿਆਂ ਨੂੰ ਕੁਝ ਦੈਂਤ ਤੰਗ ਕਰਦੇ ਨੇ, ਬ੍ਰਾਹਮਣ ਉਸ ਜਗਾ ਤੋਂ ਭੱਜ ਕੇ ਅਜੋਧਿਆ ਆ ਜਾਂਦਾ ਹੈ ਅਤੇ ਦਸ਼ਰਥ ਨੂੰ ਸਿਧੇ ਚੇਤਾਵਨੀ ਦਿੰਦਾ ਹੈ ਕਿ ਮੈਨੂੰ (ਆਪਣਾ ਪੁੱਤਰ) ਰਾਮ ਦੇਦੇ, ਨਹੀਂ ਤਾਂ ਸ਼ਰਾਪ ਦੇ ਕੇ ਤੈਨੂੰ (ਦਸਰਥ ਨੂੰ) ਭਸਮ ਕਰ ਦਿਆਂਗਾ, ਅਤੇ ਬ੍ਰਾਹਮਣ ਦੇ ਸ਼ਰਾਪ ਤੋਂ ਡਰਦਿਆਂ, ਦਸ਼ਰਥ ਬ੍ਰਾਹਮਣ ਜੀ ਨੂੰ ਅਪਨਾ ਪੁੱਤਰ (ਅਖੌਤੀ ਭਗਵਾਨ) ਸੌਂਪ ਦਿੰਦਾ ਹੈ, (ਹੋਵੇਗਾ ਭਗਵਾਨ, ਬ੍ਰਾਹਮਣ ਜੀ ਦਾ ਮੁਕਾਬਲਾ ਥੋੜੇ ਹੀ ਕਰ ਸਕਦਾ)…

ਸੋ ਇਥੋਂ ਰਾਮ ਅਤੇ ਵਿਸ਼ਵਾਮਿਤਰ, ਇਹ ਦੋ ਲੋਕ ਉਸ ਮਾਰਗ ਵੱਲ ਚਲ ਪੈਂਦੇ ਨੇ, ਜਿੱਥੇ ਇਕ ਦੈਤਂਨੀ ਤਾੜਕਾ ਰਹਿੰਦੀ ਹੈ, ਫਿਰ ਕੀ ਹੋਇਆ ਇਸ ਦਾ ਜਿਕਰ ਅਗਲੇ ਲੇਖ ਵਿਚ ਕਰਾਂਗਾ…

ਉਦੋਂ ਤਕ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਇਸ ਪਾਵਨ ਤੁਕ ਰੂਪੀ ਕਸਵੱਟੀ ਰਾਹੀਂ ਪਰਖੋ :

ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥

ਚਲਦਾ…

(ਬੇਨਤੀ: ਵਿਸ਼ੇ ਨਾਲ ਸੰਬਧਿਤ ਅਪਣੇ ਸੁਝਾਵ kawalpalsingh20@gmail.com  ਉਤੇ ਦੇਣ ਦੀ ਕਿਰਪਾ ਕਰੋ ਜੀ)

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top