ਤੂ
ਅਭੁਲ ਨ ਭੂਲੌ ਕਦੇ ਨਾਹਿ ॥ ਗੁਰ ਸਬਦੁ ਸੁਣਾਏ ਮਤਿ ਅਗਾਹਿ ॥ (ਮਹਲਾ 1 ਅਸਟਪਦੀਆ)
ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾਂ 1188
ਹੇ ਕਰਤਾਰ! ਤੂੰ ਅਭੁੱਲ ਹੈਂ, ਗਲਤੀ ਨਹੀਂ ਕਰਦਾ, ਤੂੰ ਕਦੇ ਭੀ ਉਕਾਈ ਨਹੀਂ ਖਾਂਦਾ ।
ਗੁਰੂ ਜਿਸਨੂੰ ਅਪਨਾ ਸ਼ਬਦ ਸੁਣਾਂਦਾ ਹੈ, ਉਸ ਮਨੁੱਖ ਦੀ ਮੱਤ ਭੀ ਡੂੰਗੀ ਹੋ ਜਾਂਦੀ ਹੈ ।
(ਭਾਵ : ਗੁਰੂ ਗ੍ਰੰਥ ਸਾਹਿਬ ਜੀ ਸਿਰਫ ਆਪ ਹੀ ਅਭੁਲ ਨਹੀਂ ਹਨ ਬਲਕਿ ਜਿਸ ਵੀ ਮਨੁੱਖ ਉਤੇ
ਕਿਰਪਾ ਕਰਦੇ ਹਨ ਉਹ ਵੀ ਜੀਵਨ ਵਿਚ ਕਦੇ ਭੁਲ ਨਹੀਂ ਕਰਦਾ।) ਗੁਰਬਾਣੀ ਦੇ ਇਸ ਪਾਵਨ
ਉਪਦੇਸ਼ ਨੂੰ ਚੇਤੇ ਰੱਖ ਕੇ ਲੇਖ ਲੜੀ ਨੂੰ ਅੱਗੇ ਵਧਾ ਰਿਹਾ ਹਾਂ…
ਪਿਛਲੇ ਲੇਖ ਵਿਚ ਅਸੀਂ ਪੜਿਆ ਕਿ 67ਵੀਂ ਪਉੜੀ ਵਿਚ ਜਗਤ ਦਾ ਅਖੌਤੀ ਗੁਰੂ (ਬ੍ਰਾਹਮਣ),
ਜਗਤ ਦੇ ਅਖੌਤੀ ਨਾਥ (ਦਸ਼ਰਥ ਪੁੱਤਰ ਰਾਮ) ਨੂੰ ਛੱਡ ਕੇ ਭੱਜ ਗਿਆ, ਬੇਸ਼ਕ ਲਿਖਾਰੀ
ਮੁਤਾਬਿਕ ਉਥੋਂ ਬੜੇ ਸਾਰੇ ਭੱਜੇ (ਭਾਜ ਭਾਜ ਚਲੇ ਸਭੈ..) ਪਰ ਲਿਖਾਰੀ ਵਲੋਂ ਕੀਤੀ ਇਹ ਇਕ
ਭੁਲ ਤੋਂ ਵਧ ਕੁਝ ਵੀ ਨਹੀਂ, ਕਿਉਂਕਿ ਇਸੇ ਗ੍ਰੰਥ ਦੀ ਕਹਾਨੀ ਮੁਤਾਬਿਕ ਉਥੇ ਸਿਰਫ 4 ਲੋਕ
(ਵਿਸ਼ਵਾਮਿਤ੍ਰ, ਰਾਮ, ਮਰੀਚ ਅਤੇ ਸੁਬਾਹੁ) ਹੀ ਸਨ…
ਸਿਰਫ
ਦੋ ਦਿਨ ਤਕ ਚਲੇ ਇਸ ਜੁਧ ਦੀ 68ਵੀਂ ਪਉੜੀ ਵਿਚ ਦੋ ਦੈਤਾਂ ਨੇ ਅਖੌਤੀ ਭਗਵਾਨ ਜੀ ਨੂੰ ਦਸਾਂ
ਦਿਸ਼ਾਵਾਂ ਤੋਂ ਘੇਰ ਲਿਆ (ਘੇਰਿ ਘੇਰਿ ਦਸੋ ਦਿਸਾ ਨਹਿਂ ਸੂਰਬੀਰ ਪ੍ਰਮਾਥ ।) ਦੈਂਤ ਸਿਰਫ
ਦੋ (ਸੁਬਾਹੇ ਅਤੇ ਮਰੀਚ) ਪਰ ਘੇਰਾ ਪਾਇਆ ਦਸਾਂ ਦਿਸ਼ਾਵਾਂ ਤੋਂ, ਨਾਇੰਨਸਾਫੀ ਨਹੀਂ ??
ਕੌਣ ਸਵਾਲ ਪੁਛੇ ? ਪੁਛਣ ਵਾਲਾ (ਅਸਲ ਵਿਚ ਸੰਗਤ ਨੂੰ
ਇਸ ਝੂਠ ਪ੍ਰਤੀ ਸੁਚੇਤ ਕਰਣ ਵਾਲਾ) ਤਾਂ ਗੁਰੂ ਦੋਖੀ ਕਰਾਰ ਕਰਤਾ ਜਾਏਗਾ, ਨਹੀਂ ?
ਖੈਰ ਅੱਗੇ 80ਵੀਂ ਪਉੜੀ ਤਕ ਫਿਰ ਉਹੀ ਦੁਰਗਾ ਕੀ ਵਾਰ ਵਰਗੇ ਜੁਧਾਂ ਦਾ
ਹੀ ਜ਼ਿਕਰ, ਤੀਰ ਚਲਣ ਲਗੇ, ਝੰਡੇ ਗੜ ਗਏ, ਇਥੇ ਵੀ ਦੁਰਗਾ ਵਾਂਗ, ਦਸ਼ਰਥ ਪੁਤਰ ਰਾਮ ਜੀ ਦੀ
ਹੀ ਉਸਤਤਿ ਇਤਯਾਦਿ.. ਅਗੇ ਆ ਕੇ 80ਵੀਂ ਤੋਂ 82ਵੀਂ ਪਉੜੀ ਉਤੇ ਲਿਖੇ ਮੁਤਾਬਿਕ ਰਾਮ ਜੀ
ਨੇ ਦੈਂਤ ਮਰੀਚ ਉੱਤੇ ਇਕ ਬਾਣ ਚਲਾਇਆ, ਜਿਸ ਕਾਰਣ ਮਰੀਚ ਸਮੁੰਦਰ ਵੱਲ ਨੂੰ ਦੌੜਦਾ, ਅਤੇ
ਰਾਮ ਦਾ ਦੇਸ਼ ਛੱਡ ਕੇ, ਭਗਵੇ ਕਪੜੇ ਪਾ ਕੇ, ਲੰਕਾ ਜਾ ਕੇ ਵਸ ਜਾਂਦਾ ਦਰਆਇਆ ਹੈ।
ਸੁ ਬਸਤ੍ਰਂ ਉਤਾਰੇ । ਭਗਵੇ ਬਸਤ੍ਰ ਧਾਰੇ ।
ਬਸਯੋ ਲਂਕ ਬਾਗਂ । ਪੁਨਰ ਦ੍ਰੋਹ ਤਯਾਗਂ ।82। (ਪੰਨਾ 195)
ਪਾਠਕ ਸੱਜਣ ਧਿਆਨ ਦੇਣ ਕੇ ਬਚਿਤ੍ਰ ਨਾਟਕ ਦੀ ਨਾਟਕੀਯ ਕਹਾਨੀ
ਮੁਤਾਬਿਕ ਅਖੌਤੀ ਭਗਵਾਨ ਰਾਮ ਜੀ ਵਲੋਂ ਦੈਂਤ ਮਰੀਚ ਨੂੰ ਮਾਰਿਆ ਨਹੀਂ ਜਾ ਸਕਿਆ ਅਤੇ
ਅਖੌਤੀ ਰੱਬ ਜੀ ਦੇ ਹੁਕਮ ਤੋਂ ਬਚ ਕੇ ਉਹ ਭੱਜ ਗਿਆ, ਅਤੇ ਹੱਦ ਤਾਂ ਉਦੋਂ ਹੋ ਗਈ ਕਿ
95ਵੀਂ ਪਉੜੀ ਦੇ ਬਾਦ ਦਿਤੀ ਟਿਪਣੀ ਵਿਚ ਲਿਖਾਰੀ ਲਿਖਦਾ ਹੈ ਕਿ ਮਰੀਚ ਦੇ ਬਧ ਦੀ ਅਤੇ
ਜੱਗ ਦੀ ਕਥਾ ਇੱਥੇ ਸਮਾਪਤ ਹੁੰਦਾ ਹੈ ?
“ਇਤਿ
ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਵਤਾਰੇ ਕਥਾ ਸੁਬਾਹ ਮਰੀਚ ਬਧਹ ਜਗਯ ਸਂਪੂਰਨ ਕਰਨਂ
ਸਮਾਪਤਮ ।”
ਇਨਾਂ 15 ਪਉੜੀਆਂ ਵਿਚ ਲਿਖਾਰੀ ਵਲੋਂ ਇਹ ਭੁਲਾਂ ਸਾਫ ਦੇਖੀਆਂ ਜਾ ਸਕਦੀਆਂ ਨੇ ਅਤੇ
ਇਹਨੀਆਂ ਭੁਲਾਂ ਕਰਨ ਵਾਲੇ ਲਿਖਾਰੀ ਨੂੰ “ਅਭੁਲ ਗੁਰੂ ਕਰਤਾਰ” ਤਾਂ ਕਿਤੇ ਰਹਿ ਗਿਆ ਇਕ
ਪੜਿਆ ਲਿਖਿਆ ਇਨਸਾਨ ਕਹਿਣਾ ਵੀ ਵੱਡੀ ਭੁਲ ਹੈ, ਨਹੀਂ ਹੈ ?