ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ -
ਪਹਿਲਾ
(ਸਰਪਮੇਧ ਯੱਗ) ;
ਦੂਜਾ (ਰਾਹਸੂਇ ਯੱਗ);
ਚੌਥਾ ("ਜਾਪ" ਬਨਾਮ "ਗਿਆਨ ਪ੍ਰਬੋਧ);
ਚੌਥਾ
(ਮਹਾਕਾਲ)
;
ਪੰਜਵਾਂ
(ਰਾਮਾਇਣ) ;
ਛੇਵਾਂ
(ਮੁਸਲਿਮ
ਭਾਈਚਾਰੇ ਦੇ ਖਿਲਾਫ ਭੱਦੀ ਸ਼ਬਦਾਵਲੀ)
ਇਸ ਬਚਿੱਤਰੀ ਪੋਥੇ ਦਾ ਲਿਖਾਰੀ ਨਾ ਕੇਵਲ ਸਿੱਖ ਸਿਧਾਂਤਾਂ ਦਾ
ਘਾਂਣ ਕਰਦਾ ਹੈ, ਬਲਕਿ ਪੰਜਵੇ ਗੁਰੂ ਸਾਹਿਬ ਜੀ ਦੇ ਬਣਾਏ,
"ਪੋਥੀ ਪਰਮੇਸਰ ਕਾ ਥਾਨੁ ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥" ਦੇ ਸਿਧਾਂਤ ਨੂੰ ਵੀ ਖਾਰਿਜ
ਕਰਕੇ ਗੁਰੂ ਅਰਜੁਨ ਸਾਹਿਬ ਜੀ ਅਤੇ ਹੋਰ ਗੁਰੂਆਂ ਦੀ ਕਿਰਤ, "ਪੋਥੀ ਸਾਹਿਬ" ਨੂੰ ਵੀ ਗਲਤ
ਸਾਬਿਤ ਕਰਦਾ ਹੈ। ਇਹ ਪੋਥਾ ਬਚਿੱਤਰ ਹੀ ਨਹੀ, ਬਲਕਿ ਸਿੱਖੀ ਸਿਧਾਂਤ ਅਤੇ ਦਸ ਗੁਰੂ
ਸਾਹਿਬਾਨ ਦੀ ਸੋਚ ਨੂੰ ਰੱਦ ਕਰਕੇ, ਸਿੱਖਾਂ ਨੂੰ ਗੁੰਮਰਾਹ ਕਰਣ ਦੀ ਇਕ ਸਾਜਿਸ਼ ਵੱਜੋ ਪੰਥ
ਦੇ ਵੇੜ੍ਹੇ ਵਿੱਚ ਸੁਟਿਆ ਗਿਆ ਹੈ। ਇਹ ਸਾਡਾ ਦੁਖਾਂਤ ਹੈ, ਕਿ ਅਸੀਂ ਗੁਰੂ ਗ੍ਰੰਥ ਸਾਹਿਬ
ਜੀ ਦੇ ਸਿਧਾਂਤਾਂ ਨੂੰ ਉਲਟ ਰਹੇ, ਇਸ ਪੋਥੇ ਨੂੰ "ਦਸਮ ਬਾਣੀ" ਕਹਿ ਕਹਿ ਕੇ ਕਮਲੇ ਹੋਏ
ਪਏ ਹਾਂ। ਆਹ ਸੁਣੋ ! ਇਸ ਬਚਿੱਤਰ ਪੋਥੇ ਦੀ ਇਕ ਹੋਰ "ਬਚਿੱਤਰ ਗੱਲ"
!
ਗੁਰੂ ਗ੍ਰੰਥ ਸਾਹਿਬ ਜੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਇਨ੍ਹਾਂ ਭਗਤਾਂ ਦੀ ਬਾਣੀ
ਨੂੰ ਅਸੀਂ ਗੁਰਬਾਣੀ ਦਾ ਹੀ ਦਰਜਾ ਦਿੰਦੇ ਹਾਂ। ਗੁਰਬਾਣੀ ਦੇ ਤੁਲ ਹੀ ਪੂਰਣ ਸਤਿਕਾਰ ਅਤੇ
ਸ਼ਰਧਾਂ ਨਾਲ ਮੱਥਾ ਵੀ ਟੇਕਦੇ ਹਾਂ। ਕਾਰਣ ਇਹ ਕਿ ਇਨ੍ਹਾਂ ਭਗਤਾਂ ਦੀ ਵੀ ਉਹ ਹੀ
ਅਧਿਆਤਮਿਕ ਸੋਚ ਹੈ, ਜੋ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਸੋਚ ਅਤੇ
ਸਿਧਾਂਤ ਹੈ। ਇਨ੍ਹਾਂ ਭਗਤਾਂ ਵਿੱਚ ਇਕ ਹਨ ਭਗਤ ਰਾਮਾਨੰਦ ਜੀ।
ਗੱਲ ਅੱਗੇ ਵਧਾਉਣ ਤੋਂ
ਪਹਿਲਾਂ, ਬਹੁਤ ਹੀ ਸੰਖੇਪ ਵਿੱਚ ਭਗਤ ਰਾਮਾਨੰਦ ਜੀ ਬਾਰੇ ਦੱਸ ਕੇ ਹੀ ਅੱਗੇ ਵਧਿਆ ਜਾ
ਸਕਦਾ ਹੈ।
ਭਗਤ ਰਾਮਾਨੰਦ ਜੀ ਦਾ ਜਨਮ ਸੰਮਤ 1423 ਵਿੱਚ ਇਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਭਗਤ
ਰਾਮਾਨੰਦ ਜੀ ਬਾਬਾ ਨਾਮਦੇਵ ਜੀ ਵਾਂਗ ਪਹਿਲਾਂ "ਸੀਤਾ ਦੇ ਪਤੀ ਰਾਮ ਚੰਦਰ " ਦੇ ਉਪਾਸਕ
ਹੋਇਆ ਕਰਦੇ ਸੀ। ਬਾਬਾ ਨਾਮਦੇਵ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇਕ ਥਾਂ 'ਤੇ
ਸਵੀਕਾਰ ਕੀਤਾ ਹੈ ਕਿ ਉਹ ਪਹਿਲਾਂ ਉਸ ਰਾਮ ਦੇ ਉਪਾਸਕ ਸਨ ਜਿਸਦੀ ਵਹੁਟੀ ਸੀਤਾ ਹੈ।
"ਨਾਮੇ
ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥ ਅਰਥਾਤ ਨਾਮਦੇਵ ਦਾ ਮਾਲਿਕ ਸੀਤਾ ਦਾ
ਪਤੀ ਉਹ ਰਾਮ ਚੰਦਰ ਹੈ, ਜਿਸਨੇ ਲੰਕਾ ਨੂੰ ਜਿੱਤ ਕੇ ਰਾਵਣ ਦੇ ਭਰਾ ਵਿਭੀਖਣ ਨੂੰ ਦੇ
ਦਿੱਤੀ ਸੀ ॥ ਲੇਕਿਨ ਉਸ ਕਰਤਾਰ ਰੂਪੀ "ਨਿਰੰਕਾਰ ਰਾਮ" ਦਾ ਗਿਆਨ ਪ੍ਰਾਪਤ ਹੋ ਜਾਂਣ ਤੋਂ
ਬਾਅਦ ਨਾਮਦੇਵ ਉੱਸੇ ਰਾਮ ਚੰਦਰ ਬਾਰੇ ਇਹ ਕਹਿੰਦੇ ਹਨ,
"ਪਾਂਡੇ ਤੁਮਰਾ ਰਾਮਚੰਦੁ ਸੋ ਭੀ
ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥"
ਖਾਲਸਾ ਜੀ ! ਗੁਰਬਾਣੀ ਕਦੀ ਵੀ, ਕਿਸੇ ਜਗ੍ਹਾ 'ਤੇ ਆਪਣੇ ਆਪ ਨੂੰ
Conradict (ਵਿਰੋਧਾਭਾਸ)
ਨਹੀਂ ਕਰਦੀ,
ਫਿਰ ਇਹ ਵਿਰੋਧਾਭਾਸ ਕਿਉਂ?
ਗੁਰਬਾਣੀ ਇੱਥੇ ਵੀ ਆਪਣੇ ਆਪ ਨੂੰ ਕੱਟ ਨਹੀਂ
ਰਹੀ, ਬਲਕਿ ਇੱਥੇ ਪਾਠਕਾਂ ਦੀ ਜਾਣਕਾਰੀ ਲਈ ਹੀ ਇਹ ਪ੍ਰਕਰਣ ਲਿਆ ਗਿਆ ਹੈ ਕਿ ਬਾਬਾ
ਰਾਮਾਨੰਦ ਜੀ ਬਹੁਤ ਵੱਡੇ ਭਗਤ ਹੋਏ ਹਨ ਅਤੇ "ਭਗਤੀ ਲਹਿਰ" ਦੇ ਸੰਸਥਾਪਕ ਵੀ ਹੋਏ ਹਨ। ਆਪ
ਜੀ ਨੂੰ ਇਹ ਜਾਣਕੇ ਵੀ ਬਹੁਤ ਹੈਰਾਨਗੀ ਹੋਵੇਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਘੱਟੋ
ਘੱਟ ਪੰਜ ਐਸੇ ਭਗਤਾਂ ਦੀ ਬਾਣੀ ਦਰਜ ਹੈ, ਜੋ ਬਾਬਾ ਰਾਮਾਨੰਦ ਜੀ ਦੇ ਸ਼ਿੱਸ਼ (ਚੇਲੇ) ਹੋਏ
ਹਨ। ਭਗਤ ਕਬੀਰ ਜੀ, ਭਗਤ ਨਾਮ ਦੇਵ ਜੀ, ਭਗਤ ਪੀਪਾ ਜੀ , ਭਗਤ ਸੈਨ ਜੀ ਅਤੇ ਭਗਤ ਰਵਿਦਾਸ
ਜੀ ਇਹ ਸਾਰੇ ਹੀ ਬਾਬਾ ਰਾਮਾਨੰਦ ਜੀ ਦੇ ਹੀ ਸ਼ਿੱਸ਼ ਸਨ।
ਬਾਬਾ ਰਾਮਾਨੰਦ ਜੀ ਵੀ ਪਹਿਲਾਂ ਸੀਤਾ ਦੇ ਪਤੀ ਰਾਮਚੰਦਰ ਦੀ ਹੀ ਉਪਾਸਨਾਂ ਕਰਿਆ ਕਰਦੇ
ਸਨ, ਲੇਕਿਨ ਅੰਤਲੇ ਸਮੇਂ ਵਿੱਚ ਉਨ੍ਹਾਂ ਨੂੰ ਉਸ ਨਿਰੰਕਾਰ ਰਾਮ ਦੀ ਸੋਝੀ ਅਤੇ ਗਿਆਨ
ਹੋਇਆ, ਜੋ ਨਿਰੰਕਾਰ ਹੈ, ਅਤੇ ਉਹ ਦੇਹਧਾਰੀ ਨਹੀਂ। ਉਹ ਕਿਸੇ ਇਕ ਦੇਸ਼ ਦਾ ਰਾਜਾ ਨਹੀਂ,
ਉਹ ਤਾਂ "ਰਾਜਾ ਸਗਲੀ ਸ੍ਰਿਸ਼ਟਿ" ਦਾ ਹੈ। ਇਸ ਗਿਆਨ ਤੋਂ ਬਾਦ ਉਹ ਇਕ ਨਿਰੰਕਾਰ ਪਰਮਾਤਮਾਂ
ਦੀ ਉਸਤਤਿ ਵਿੱਚ ਲੱਗ ਗਏ । ਇਨ੍ਹਾਂ ਸਾਰਿਆਂ ਦਾ ਅਰਾਧ "ਇਕ ਨਿਰੰਕਾਰ ਰਾਮ" ਹੈ, ਦਸ਼ਰਥ
ਦਾ ਪੁੱਤਰ ਰਾਮ ਨਹੀਂ।
ਬਾਬਾ ਨਾਮਦੇਵ ਜੀ 'ਤੇ ਵੀ ਉਹ ਹੀ ਪ੍ਰਭਾਵ ਚਲਿਆ ਅਤੇ ਉਸ ਗਿਆਨ
ਨਾਲ ਹੀ ਸੀਤਾ ਦਾ ਪਤੀ ਰਾਮ ਚੰਦਰ ਤਾਂ ਕਿਧਰੇ ਗਵਾਚ ਗਿਆ 'ਤੇ ਉਸ ਨਿਰੰਕਾਰ ਪ੍ਰਭੂ ਦੇ
ਗਿਆਨ ਦਾ ਪ੍ਰਕਾਸ਼ ਹੋ ਗਿਆ ਜੋ ਇਸ ਸ੍ਰਸ਼ਟੀ ਦਾ ਕਰਤਾ ਹੈ ।
ਰਾਮਾਨੰਦ ਜੀ ਦਾ ਭਾਵੇ ਸਿਰਫ ਇਕ ਹੀ ਸ਼ਬਦ,
"ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ
ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥" ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1195 ਵਿੱਚ ਦਰਜ
ਹੈ। ਲੇਕਿਨ ਉਹ ਇੱਨੇ ਵੱਡੇ ਭਗਤ ਹੋਏ ਹਨ ਕਿ ਉਨ੍ਹਾਂ ਦੇ ਗਿਆਨ ਅਤੇ ਪ੍ਰਚਾਰ ਨਾਲ ਹੀ ਇਸ
ਸੰਸਾਰ ਨੂੰ ਬਾਬਾ ਕਬੀਰ ਜੀ, ਨਾਮ ਦੇਵ ਜੀ , ਬਾਬਾ ਸੈਨ ਜੀ , ਬਾਬਾ ਪੀਪਾ ਜੀ ਅਤੇ ਬਾਬਾ
ਰਵਿਦਾਸ ਜੀ ਵਰਗੇ ਇਕ ਨਿਰੰਕਾਰ ਪ੍ਰਭੂ ਦੀ ਅਰਾਧਨਾਂ ਕਰਣ ਵਾਲੇ ਮਹਾਨ ਭਗਤ ਮਿਲੇ। ਇਨ੍ਹਾਂ
ਮਹਾਨ ਸ਼ਖਸ਼ੀਅਤਾਂ ਦੀ ਬਾਣੀ ਨੂੰ , ਸਾਡੇ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਗੁਰਬਾਣੀ ਦੇ ਤੁੱਲ ਸੰਨਮਾਨ ਦਿੱਤਾ ਅਤੇ ਉਨ੍ਹਾਂ ਦੀ ਬਾਣੀ ਸਾਡੇ ਲਈ "ਗੁਰਬਾਣੀ"
ਬਣ ਗਈ । ਲੇਕਿਨ ਹੁਣ ਇਸ ਬੱਚਿਤੱਰੀ ਪੋਥੇ ਦੇ ਸਿੱਖ ਵਿਰੋਧੀ ਲਿਖਾਰੀ ਦੀ ਬਚਿੱਤਰ ਗੱਲ
ਵੀ ਸੁਣ ਲਵੋ । ਇਸ ਕੂੜ ਪੋਥੇ ਦਾ ਲਿਖਾਰੀ ਸਿੱਖੀ ਸਿਧਾਂਤ ਅਤੇ ਸਾਡੇ ਗੁਰੂਆਂ ਦੀ ਸੋੱਚ
ਨੂੰ ਝੁਠਲਾ ਕੇ ਉਨ੍ਹਾਂ ਦੇ ਉਲਟ ਬਾਬਾ ਰਾਮਾਨੰਦ ਜੀ ਬਾਰੇ ਇਹ ਲਿੱਖ ਰਿਹਾ ਹੈ ।
ਪੁਨਿ ਹਰਿ ਰਾਮਾਨੰਦ ਕੋ ਕਰਾ ॥ ਭੇਸ ਬੈਰਾਗੀ ਕੋ ਜਿਨ ਧਰਾ ॥ ਕੰਠੀ ਕੰਠਿ ਕਾਠ ਕੀ ਡਾਰੀ
॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੫॥
ਅਰਥ : ਇਸਤੋਂ ਬਾਦ ਪਰਮਾਤਮਾ ਨੇ ਰਾਮਾਨੰਦ ਨੁੰ (ਇਸ ਦੁਨੀਆਂ ਵਿੱਚ ਧਰਮ ਚਲਾਉਣ ਲਈ )
ਭੇਜਿਆ ॥ ਉਸਨੇ ਬੈਰਾਗੀ ਦਾ ਭੇਸ਼ ਬਣਾਂ ਲਿਆ॥ ਅਪਣੇ ਗਲੇ ਵਿੱਚ ਲੱਕੜ ਦੀ ਬਣੀ ਮਾਲਾ ਪਾ
ਲਈ॥ ਲੇਕਿਨ ਪ੍ਰਭੂ ਬਾਰੇ ਕੁਛ ਵਿਚਾਰ
ਨਾ ਕੀਤਾ॥25॥
ਖਾਲਸਾ ਜੀ ਹੁਣ ਦਸੋ ! ਕਿ
ਬਾਬਾ ਰਾਮਾਨੰਦ ਜੀ ਨੂੰ ਜੇ ਉਸ ਬ੍ਰਹਮ ਦਾ ਗਿਆਨ ਨਹੀਂ ਸੀ,
ਫਿਰ ਬਾਬਾ ਕਬੀਰ ਜੀ, ਰਵਿਦਾਸ ਜੀ, ਪੀਪਾ ਜੀ, ਭਗਤ ਸੈਨ ਅਤੇ ਨਾਮਦੇਵ ਜੀ ਵਰਗੇ ਉਨ੍ਹਾਂ
ਦੇ ਚੇਲਿਆਂ ਨੂੰ ਇਕ ਅਕਾਲਪੁਰਖ ਬਾਰੇ ਗਿਆਨ ਕਿਥੋਂ ਪ੍ਰਾਪਤ ਹੋਇਆ ? ਗੁਰੂ ਅਰਜੁਨ ਸਾਹਿਬ
ਜੀ ਨੇ ਉਨ੍ਹਾਂ ਦੀ ਬਾਣੀ ਨੂੰ ਪੋਥੀ ਸਾਹਿਬ ਵਿੱਚ ਗੁਰਬਾਣੀ ਦੇ ਤੁੱਲ ਸਨਮਾਨ ਕਿਉ ਦਿੱਤਾ
?
ਇਹ ਬਚਿੱਤਰੀਏ ਤਾਂ ਕਹਿੰਦੇ ਹਨ ਕਿ ਇਹ ਬਚਿੱਤਰ ਪੋਥਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ
ਲਿਖਿਆ ਹੈ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਸਾਹਿਬ ਦਾ ਦਰਜਾ ਦੇਣ ਵੇਲੇ
ਉਨ੍ਹਾਂ ਨੇ ਭਗਤ ਰਾਮਾਨੰਦ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚੋਂ ਬਾਹਰ ਕਿਉਂ ਨਹੀਂ
ਕਡ੍ਹ ਦਿੱਤਾ? ਇਹ ਸਾਰੀਆਂ ਗੱਲਾਂ ਸਾਬਿਤ ਕਰਦੀਆਂ ਹਨ ਕਿ ਇਹ "ਬਚਿੱਤਰੀ ਪੋਥਾ " ਗੁਰੂ
ਗੋਬਿੰਦ ਸਿੰਘ ਸਾਹਿਬ ਜੀ ਦਾ ਲਿਖਿਆ ਨਹੀਂ ਹੈ ਅਤੇ ਨਾਂ ਹੀ ਇਸ ਵਿੱਚ ਲਿਖੀ ਇਹ "ਬਚਿੱਤਰ ਨਾਟਕ" ਨਾਮ ਦੀ ਮੰਨਘੜੰਤ ਕਹਾਨੀ ਦਸਮ ਪਿਤਾ ਦੀ ਆਤਮ ਕਥਾ ਹੀ ਹੈ।