Share on Facebook

Main News Page

"ਬਚਿਤੱਰੀ ਪੋਥੇ ਦੀਆਂ ਬਚਿੱਤਰ ਗੱਲਾਂ" ਭਾਗ - ਪੰਜਵਾਂ
-: ਇੰਦਰਜੀਤ ਸਿੰਘ, ਕਾਨਪੁਰ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ - ਪਹਿਲਾ (ਸਰਪਮੇਧ ਯੱਗ) ; ਦੂਜਾ (ਰਾਹਸੂਇ ਯੱਗ); ਚੌਥਾ ("ਜਾਪ" ਬਨਾਮ "ਗਿਆਨ ਪ੍ਰਬੋਧ); ਚੌਥਾ (ਮਹਾਕਾਲ)

ਇਸ ਬਚਿੱਤਰੀ ਪੋਥੇ ਦੀ ਹਰ ਗੱਲ ਹੀ ਬਚਿੱਤਰ ਹੈ । ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਚਲਦਾ ਹੈ, ਇਹ ਪੋਥਾ । ਸ਼ਬਦ ਗੁਰੂ ਦੇ  ੴ ਸਤਿਗੁਰ ਪ੍ਰਸਾਦਿ ॥ ਦੇ ਰੱਬੀ ਸੰਦੇਸ਼ ਦੀ ਥਾਂਵੇਂ ਬਚਿਤੱਰੀਆਂ ਦਾ ਗੁਰੂ ਸਯਾਮ ਕਵੀ,  ਰਾਮਾਇਣ ਪੜ੍ਹਾਉਨ ਦੀ ਤਿਆਰੀ ਕਰਵਾ  ਰਿਹਾ ਹੈ । ਬਚਿੱਤਰੀਆਂ  ਦੇ  ਗੁਰੂ, ਸਯਾਮ ਕਵੀ ਦੀ ਲਿੱਖੀ "ਰਾਮ ਅਵਤਾਰ"  ਨਾਮ ਦੀ ਇਹ ਰਚਨਾਂ, ਸੀਤਾ ਦੇ ਪਤੀ ਅਤੇ ਦਸ਼ਰਥ ਦੇ ਪੁੱਤਰ ਰਾਮ ਚੰਦਰ ਨੂੰ, ਇਸ ਸ੍ਰਿਸ਼ਟੀ ਦਾ "ਕਰਤਾ" ਕਹਿ ਕੇ ਗੁਰੂ ਗ੍ਰੰਥ ਸਾਹਿਬ ਦੇ "ੴ"  ਦੇ ਸਿਧਾਂਤ ਨੂੰ ਰੱਦ ਕਰ ਰਿਹਾ ਹੈ । 

ਅਬ ਮੈ ਕਹੋ ਰਾਮ ਅਵਤਾਰਾ ॥ ਜੈਸ ਜਗਤ ਮੋ ਕਰਾ ਪਸਾਰਾ
ਬਹੁਤ ਕਾਲ ਬੀਤਤ ਭਯੋ ਜਬੈ ॥ ਅਸੁਰਨ ਬੰਸ ਪ੍ਰਗਟ ਭਯੋ ਤਬੈ। 

ਪੰਨਾ ਨੰ 155 ਅਖੌਤੀ ਦਸਮ ਗ੍ਰੰਥ


ਦਸਮ ਗ੍ਰੰਥੀਉ ਜ਼ਰਾ ਖਲੋ ਜਾਉ ! ਕਿਤੇ ਇਸ ਰਾਮ ਨੂੰ ਵੀ ਅਕਾਲਪੁਰਖ ਨਾ ਕਹਿ ਦਿਆ ਜੇ ! ਜਰਾ ਅਗੇ ਪੜ੍ਹ ਕੇ ਵੇਖ ਲਵੋ ਇਹ ਤੁਹਾਡਾ ਅਕਾਲ ਪੁਰਖ ਨਹੀਂ, ਇਹ ਤਾਂ ਸੀਤਾ ਨੂੰ ਸਵੰਬਰ ਵਿਚ ਜਿਤਣ ਵਾਲਾ ਰਾਮ ਹੈ । ਬਹੁਤੇ ਮੁਗਾਲਤੇ ਪਾਲਣ ਦੀ ਲੋੜ ਹੀ ਨਹੀਂ ਹੈ।

ਰਛਯੋ ਸੁਯੰਬ੍ਰ ਸੀਤਾ ॥ ਮਹਾਂ ਸੁੱਧ ਗੀਤਾ॥ ਬਿਧੰ ਚਾਰ ਬੈਣੀ॥ ਅਖੌਤੀ ਦਸਮ ਗ੍ਰੰਥ ਪੰਨਾ 195

554 ਪੰਨਿਆ ਨਾਲ ਭਰੀ ਇਹ "ਚੌਬੀਸ  ਅਉਤਾਰ" ਨਾਮਕ ਰਚਨਾਂ  ਵਿੱਚ "ਰਾਮ ਅਵਤਾਰ"  ਬਾਰੇ ਰਾਮਾਇਣ ਲਿੱਖਣ ਲੱਗ ਪੈੰਦਾ ਹੈ। ਬਹੁਤਾ ਲਿਖਿਆ ਤਾਂ ਲੇਖ ਬਹੁਤ ਲੰਮਾ ਹੋ ਜਾਵੇਗਾ । ਰਾਮ ਚੰਦਰ ਬਾਰੇ ਹੋਰ ਭੁਲੇਖਾ ਦੂਰ ਕਰ ਲਵੋ ਕਿ ਬਚਿਤੱਰੀਆਂ ਦਾ ਗੁਰੂ, ਉਸ ਰਾਮ ਦਾ ਜਿਕਰ ਨਹੀਂ ਕਰ ਰਿਹਾ ਜੋ ਗੁਰੂ  ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰਾਮ  ਹੈ। ਇਹ ਤਾਂ "ਸਿਯਾ ਰਾਮ" ਦਾ ਜਿਕਰ ਕਰ ਰਿਹਾ ਹੈ। ਅਰਥਾਤ ਸੀਤਾ ਦੇ ਪਤੀ ਰਾਮ ਦਾ ਜਿਕਰ ਕਰ ਰਿਹਾ ਹੈ। ਆਪ ਪੜ੍ਹ ਲਵੋ ਜੀ ।

ਰਿਪ ਸਤ੍ਰ ਜਾਨੈ॥ ਸਿਧ ਸਾਧ ਮਾਨੈ॥102॥ ਸਿਸੰ ਬਾਲ ਰੂਪੰ ॥ ਲਹਿਯੋ ਭੂਪ ਭੂਪੰ॥ ਤਪਯੋ ਪਉਨ ਹਾਰੀ॥ ਸ਼ਸ਼ਤ੍ਰ ਧਾਰੀ॥103॥ ਨਿਸ਼ਾ ਚੰਦ ਜਾਨਯੋ॥ ਦਿਨੰ ਭਾਨ ਮਾਨਯੋ॥ ਗਣੰ ਰੁਦ੍ਰ ਰੇਖਯੋ॥ ਸੂਰ ਇੰਦ੍ਰ ਦੇਖਯੋ॥104॥ ਸੰਤ੍ਰ ਬ੍ਰਹਮ ਜਾਨਯੋ॥ ਦਿਜੰ ਬਯਾਸ ਮਾਨਯੋ॥ ਹਰੀ ਬਿਸਨ ਲੇਖੇ॥ ਸਿਆ ਰਾਮ ਦੇਖੇ॥105॥ ਅਖੌਥੀ ਦਸਮ ਗ੍ਰੰਥ ਪੰਨਾ 196

ਦੂਜੇ  ਪਾਸੇ ਇੱਸੇ ਰਾਮ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ।

ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ 
ਗੁਰੂ ਗ੍ਰੰਥ ਸਾਹਿਬ : ਅੰਕ  ੯੫੪

ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਮਚੰਦ ਦੀ ਇਹ ਸਥਿਤੀ ਹੈ ਅਤੇ ਦਸਮ ਗ੍ਰੰਥ ਵਿੱਚ ਉਸਦੀ ਤੁਲਨਾ, ਬਚਿਤੱਰੀਆਂ ਦਾ ਗੁਰੂ  ਬ੍ਰਹਮਾਂ ਨਾਲ ਕਰ ਰਿਹਾ ਹੈ। ਇਕ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਰਥ ਦੇ ਪੁੱਤਰ ਰਾਮਚੰਦਰ ਬਾਰੇ ਬਾਬਾ ਨਾਮਦੇਵ ਜੀ ਇਹ ਕਹਿ ਰਹੇ ਨੇ।
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥ ਅੰਕ ੮੭੫

ਇਸ ਬਚਿੱਤਰੀ ਪੋਥੇ ਦਾ ਇਕ ਇਕ ਪੰਨਾਂ ਇਹੋ ਜਹੀਆਂ ਬਚਿੱਤਰ ਗੱਲਾਂ ਨਾਲ ਭਰਿਆ ਪਿਆ ਹੈ, ਅਤੇ ਸਿੱਖਾਂ ਨੂੰ ਥਾਂ ਥਾਂ 'ਤੇ ਗੁੰਮਰਾਹ ਕਰ ਰਿਹਾ ਹੈ। ਅਖੀਰ ਵਿੱਚ ਜਦੋਂ ਇਹ ਸੀਤਾ ਦੇ ਪਤੀ ਰਾਮ ਚੰਦਰ ਦੀ ਉਸਤਤਿ ਕਰ ਲੈਂਦਾ ਹੈ, ਉਸ ਦੀ ਜੀਵਨੀ ਬਾਰੇ ਦਸ ਲੈੰਦਾ ਹੈ ਤਾਂ ਇਨ੍ਹਾਂ ਸ਼ਬਦਾਂ ਨਾਲ ਇਸ "ਰਾਮ ਅਵਤਾਰ" ਰਚਨਾਂ ਦਾ ਅੰਤ ਕਰਦਾ ਹੈ, ਅਤੇ ਇਸ ਗੱਲ ਦੀ ਪ੍ਰੋੜ੍ਹਤਾ ਕਰ ਦਿੰਦਾ ਹੈ ਕਿ ਮੈ ਰਮਾਇਣ ਲਿੱਖ ਰਿਹਾ ਸਾਂ, ਜੋ ਇਥੇ ਸਮਾਪਤ ਹੋ ਗਈ ਹੈ।
ਇਤਿ ਸ਼੍ਰੀ ਰਾਮਾਇਣ ਸਮਾਪਤਮ ਸੁਭ ਸੁਭਮ ਸਤੁ ॥ ਪੰਨਾ 254 ਅਖੌਤੀ ਦਸਮ ਗ੍ਰੰਥ

ਖਉਰੇ ਤੁਲਸੀਦਾਸ ਅਤੇ ਬਾਲਮੀਕੀ ਦੀ ਲਿੱਖੀ ਰਮਾਇਣ ਲੋਕਾਂ ਨੂੰ ਸਮਝ ਨਹੀਂ ਸੀ ਆਈ, ਇਸ ਲਈ ਬਚਿਤੱਰੀਆਂ ਦੇ ਗੁਰੂ ਨੇ ਤੀਜੀ ਵਾਰ ਰਮਾਇਣ ਲਿੱਖ ਕੇ ਇਸ ਬਚਿੱਤਰੀ ਪੋਥੇ ਦੇ ਪੂਰੇ 66 ਪੰਨੇ ਭਰ ਦਿੱਤੇ ਹਨ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਣ ਅਤੇ ਉਨ੍ਹਾਂ ਦਾ ਵਕਤ ਖਰਾਬ ਕਰਣ ਦਾ ਇਹ ਇਕ  ਉਪਰਾਲਾ ਲਗਦਾ  ਹੈ।

ਚਲੋ ਇਸ ਬਚਿੱਤਰੀ ਪੋਥੇ ਦੀ ਇਸ ਬਚਿੱਤਰ ਗੱਲ ਨਾਲ ਇਹ ਤਾਂ ਸਾਬਿਤ ਹੋ ਹੀ ਗਿਆ ਕਿ ਇਹ ਪੋਥਾ ਅਨਮਤੀਆਂ ਲਈ ਲਿਖਿਆ ਗਿਆ ਹੈ, ਸਿੱਖਾਂ ਲਈ ਨਹੀਂ, ਕਿਉਕਿ ਸਿੱਖਾਂ ਦਾ ਅਧਿਆਤਮਿਕ ਦਾਇਰਾਂ "ਇਕ ਅਕਾਲਪੁਰਖ" ਦੇ ਇਰਦ ਗਿਰਦ ਘੁੰਮਦਾ ਹੈ,  ਤੇਤੀ ਕਰੋੜ ਦੇਵੀ ਦੇਵਤਿਆਂ ਦੇ ਇਰਦ ਗਿਰਦ ਨਹੀਂ।  ਜਾਂ ਦੂਜੇ ਸ਼ਬਦਾਂ ਵਿੱਚ ਇਹ ਵੀ ਕਹਿ ਸਕਦੇ ਹੋ ਕਿ, ਅਪਣੇ ਮਿਥਿਹਾਸਕ ਪਾਤਰਾਂ ਨਾਲ ਜੋੜ ਕੇ ਇਹ ਪੋਥਾ, ਸਿੱਖਾਂ ਨੂੰ ਬਿਪਰ  ਬਨਾਉਣ ਲਈ ਲਿਖਿਆ ਗਿਆ ਹੈ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top