Share on Facebook

Main News Page

"ਬਚਿਤੱਰੀ ਪੋਥੇ ਦੀਆਂ ਬਚਿੱਤਰ ਗੱਲਾਂ" ਭਾਗ - ਛੇਵਾਂ
-: ਇੰਦਰਜੀਤ ਸਿੰਘ, ਕਾਨਪੁਰ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ - ਪਹਿਲਾ (ਸਰਪਮੇਧ ਯੱਗ) ; ਦੂਜਾ (ਰਾਹਸੂਇ ਯੱਗ); ਚੌਥਾ ("ਜਾਪ" ਬਨਾਮ "ਗਿਆਨ ਪ੍ਰਬੋਧ); ਚੌਥਾ (ਮਹਾਕਾਲ) ; ਪੰਜਵਾਂ (ਰਾਮਾਇਣ)

ਇਸ ਬਚਿੱਤਰੀ ਪੋਥੇ ਦੀ ਇੱਕ ਹੋਰ ਬਚਿੱਤਰ ਗੱਲ ਸਾਮ੍ਹਣੇ ਆਉਂਦੀ ਹੈ, ਕਿ ਇਹ ਪੋਥਾ ਗੁਰੂ ਗ੍ਰੰਥ ਸਾਹਿਬ ਜੀ ਦੀ "ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥" ਦੇ ਸਿਧਾਂਤਾਂ ਦੇ ਬਿਲਕੁਲ ਉਲਟ ਮੁਸਲਿਮ ਭਾਈ ਚਾਰੇ ਦਾ ਕੱਟਰ ਵਿਰੋਧੀ ਹੈ। ਇਸ ਬਚਿੱਤਰੀ ਪੋਥੇ ਦਾ ਲਿਖਾਰੀ, ਮੁਸਲਿਮ ਭਾਈਚਾਰੇ ਦੇ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਮੁਸਲਿਮ ਭਾਈਚਾਰੇ ਦੇ ਖਿਲਾਫ ਸਿੱਖਾਂ ਦੇ ਮਨ ਵਿੱਚ ਨਫਰਤ ਪੈਦਾ ਕਰਣ ਦਾ ਗੈਰ ਸਿਧਾਂਤਕ ਅਤੇ ਗੈਰ ਸਮਾਜਿਕ ਕੰਮ ਵੀ ਕਰਦਾ ਹੈ। ਦਰਅਸਲ ਇਹ ਸਿੱਖ ਅਤੇ ਮੁਸਲਿਮ ਭਾਈਚਾਰੇ ਨੂੰ ਤਹਿਸ ਨਹਿਸ ਕਰਣ ਦੀ ਇਸ ਪੋਥੇ ਦੇ ਰੂਪ ਵਿੱਚ, ਬਿਪਰਵਾਦੀਆਂ ਦੀ ਇਕ ਸੋਚੀ ਸਮਝੀ ਸਾਜਿਸ਼ ਹੈ।

ਇਸਲਾਮ ਵਿੱਚ ਪ੍ਰਚਲਿਤ ਇੱਕ ਧਾਰਮਿਕ ਰਸਮ ਹੈ "ਸੁੰਨਤਿ"। ਇਸ ਵਿੱਚ ਮੁਸਲਿਮ ਪੁਰਸ਼ ਬੱਚੇ ਦੇ ਗੁਪਤ ਅੰਗ ਦੇ ਅਗਲੇ ਹਿੱਸੇ ਦਾ ਕੁੱਝ ਮਾਸ ਕੱਟ ਦਿੱਤਾ ਜਾਂਦਾ ਹੈ, ਇਸ ਨੂੰ "ਖਤਨਾਂ" ਵੀ ਕਹਿੰਦੇ ਨੇ। ਇਸੇ "ਸੁੰਨਤਿ" ਦੀ ਗਲ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੀਤੀ ਗਈ ਹੈ, ਲੇਕਿਨ ਉਥੇ ਸ਼ਬਦਾਵਲੀ ਕਿੰਨੀ ਸ਼ਾਲੀਨ ਅਤੇ ਸੁਹਿਰਦ ਹੈ।

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਅੰਕ 140

ਇੱਸ "ਸੁੰਨਤਿ" ਸ਼ਬਦ ਨੂੰ ਬਚਿਤੱਰੀ ਪੋਥੇ ਦਾ ਲਿਖਾਰੀ, ਕਿੰਨੀ ਅਸ਼ਲੀਲ ਅਤੇ ਫੂਹੜ ਭਾਸ਼ਾ ਵਿੱਚ ਪੇਸ਼ ਕਰ ਰਿਹਾ ਹੈ।

ਸਾਚੁ ਕਹੈ ਸੁਨਿ ਲੈ ਚਿਤਿ ਦੈ ਬਿਨੁ ਦੀਨ ਦਆਲ ਕੀ ਸਾਮ ਸਿਧਾਏ॥
ਪ੍ਰੀਤ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ "ਲਾਂਡ" ਕਟਾਏ ॥
ਪੰਨਾਂ 46

ਬਚਿੱਤਰੀਆਂ ਅਨੁਸਾਰ "ਬਚਿੱਤਰ ਨਾਟਕ" ਨਾਮ ਦੀ ਇਹ ਰਚਨਾਂ ਗੁਰੂ ਸਾਹਿਬ ਜੀ ਦੀ ਲਿੱਖੀ ਹੈ ! ਜਿਸ ਵਿੱਚ ਉਨ੍ਹਾਂ ਨੇ ਆਪਣੀ ਆਤਮ ਕਥਾ ਲਿਖੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਸ "ਸੁੰਨਤਿ" ਸ਼ਬਦ ਤੋਂ ਅਨਜਾਣ ਸਨ ? ਜੋ ਇਹੋ ਜਹੇ ਅਭਦੱਰ ਅਤੇ ਅਸਭਿਅਕ ਸ਼ਬਦ ਦੀ ਵਰਤੋਂ ਉਨ੍ਹਾਂ ਨੂੰ ਕਰਣੀ ਪਈ ? ਇਕ, ਪਾਸੇ ਗੁਰੂ ਦੇ ਸੁਭਾਅ ਬਾਰੇ ਗੁਰੂ ਗ੍ਰੰਥ ਸਾਹਿਬ ਫੁਰਮਾਉਂਦੇ ਹਨ ਕਿ:

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥
ਅੰਕ 784

ਲੇਕਿਨ ਇਸ ਪੋਥੇ ਦਾ ਲਿਖਾਰੀ ਮੁਸਲਮਾਨ ਭਾਈਚਾਰੇ ਦਾ ਕੱਟੜ ਦੁਸ਼ਮਨ ਜਾਪਦਾ ਹੈ, ਅਤੇ ਇਸਦੇ ਮਨ ਵਿੱਚ ਮੁਸਲਮਾਨ ਭਰਾਵਾਂ ਦੇ ਪ੍ਰਤੀ ਰੱਜ ਕੇ ਨਫਰਤ ਭਰੀ ਹੋਈ ਹੈ, ਜੋ ਇਸ ਦੀਆਂ ਲਿਖਤਾਂ ਵਿੱਚ ਸਾਫ ਸਾਫ ਨਜ਼ਰ ਆਉਂਦੀ ਹੈ। ਇਹ ਮੁਸਲਿਮ ਭਰਾਵਾਂ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਵੀ ਗੰਦੀ ਅਤੇ ਗਲੀਜ਼ ਭਾਸ਼ਾ ਦੀ ਵਰਤੋਂ ਕਰਕੇ, ਸਿੱਖਾਂ ਨਾਲ ਲੜਾਉਣ ਦੀ ਕੋਝੀ ਸਾਜਿਸ਼ ਵੀ ਕਰ ਰਿਹਾ ਹੈ।

ਮਹਾਦੀਨ ਤਬ ਪ੍ਰਭ ਉਪਰਾਜਾ ॥ ਅਰਬ ਦੇਸ ਕੋ ਕੀਨੋ ਰਾਜਾ ॥੨੬॥
ਤਿਨ ਭੀ ਏਕ ਪੰਥ ਉਪਰਾਜਾ ॥ ਲਿੰਗ ਬਿਨਾ ਕੀਨੇ ਸਭ ਰਾਜਾ ॥
ਸਭ ਤੇ ਅਪਨਾ ਨਾਮੁ ਜਪਾਯੋ ॥ ਸਤਿ ਨਾਮੁ ਕਾਹੂੰ ਨ ਦ੍ਰਿੜਾਯੋ ॥੨੭॥
ਬਚਿੱਤਰੀ ਪੋਥਾ ਪੰਨਾ ਨੰਬਰ 56

ਇਸ ਗੰਦੀ ਅਤੇ ਅਭੱਦਰ ਸ਼ਬਦਾਵਲੀ ਵਰਤਣ ਵਾਲਾ ਕਵੀ ਕਹਿੰਦਾ ਹੈ, "ਅਕਾਲ ਪੁਰਖ ਨੇ ਫਿਰ ਮੁਹੰਮਦ (ਹਜ਼ਰਤ ਮੁਹੰਮਦ) ਨੂੰ ਅਰਬ ਦੇਸ਼ ਦਾ ਰਾਜਾ ਬਣਾਇਆ ॥ 26॥ ਉਸ ਮੁਹੰਮਦ ਨੇ ਵੀ ਆਪਣਾ ਇੱਕ ਧਰਮ ਚਲਾ ਦਿੱਤਾ॥ ਉਸ ਨੇ ਸਾਰੇ ਰਾਜਿਆਂ ਦਾ ਲਿੰਗ ਕੱਟਵਾ ਦਿਤਾ (ਅਰਥਾਤ ਸੁੰਨਤਿ ਕਰਵਾ ਦਿੱਤੀ) ਸਾਰਿਆਂ ਕੋਲੋਂ ਆਪਣਾ ਨਾਮ ਜਪਵਾਇਆ ॥ ਲੇਕਿਨ ਸਤਿਨਾਮ ਕਿਸੇ ਨੂੰ ਨਾ ਜੱਪਵਾਇਆ॥ 27॥

ਇਸ ਬਚਿੱਤਰੀ ਪੋਥੇ ਦੇ ਕਵੀ ਨੇ ਇਸਲਾਮ ਧਰਮ ਵਿੱਚ ਪ੍ਰਚਲਿਤ ਉਨ੍ਹਾਂ ਦੀ ਧਾਰਮਿਕ ਰਸਮ ਬਾਰੇ ਅਭੱਦਰ ਸ਼ਬਦ ਵਰਤ ਕੇ, ਮੁਸਲਮਾਨ ਭਾਈਚਾਰੇ ਅਤੇ ਸਮਾਜ ਪ੍ਰਤੀ ਅਪਣੀ ਨਫਰਤ ਨੂੰ ਦਰਸਾਇਆ ਹੈ।

ਖ਼ਾਲਸਾ ਜੀ ! ਜ਼ਰਾ ਦੂਰ ਦਰਸ਼ੀ ਨਜ਼ਰ ਨਾਲ ਇਕ ਨਿਗਾਹ ਮਾਰੋ ਤਾਂ, ਇਹ ਕਹਿਣ ਵਿੱਚ ਤੁਹਾਨੂੰ ਜ਼ਰਾ ਵੀ ਸੰਕੋਚ ਨਹੀਂ ਰਹੇਗਾ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ, ਬਲਕਿ ਕਿਸੇ ਬਿਪਰਵਾਦੀ ਕਵੀ ਦੀ ਸਾਜਿਸ਼ ਹੈ, ਜੋ ਸਿੱਖਾਂ ਦੇ ਮਨ ਵਿੱਚ ਮੁਸਲਮਾਨ ਭਰਾਵਾਂ ਲਈ ਨਫਰਤ ਪੈਦਾ ਕਰਣਾ ਚਾਹੁੰਦਾ ਹੈ। ਮੁਸਲਿਮ ਭਾਈਚਾਰੇ ਦੇ ਮਨਾ ਵਿੱਚ, ਸਿੱਖਾਂ ਨੂੰ ਹਿੰਦੂ ਸਮਾਜ ਦਾ ਹੀ ਇਕ ਹਿੱਸਾ ਸਬਿਤ ਕਰਣਾ ਚਾਹੁੰਦਾ ਹੈ। ਅੱਜ ਵੀ ਤੁਸੀਂ ਵੇਖ ਲਵੋ, ਇਸ ਸਮਾਜ ਨਾਲ ਸੰਬੰਧਿਤ ਭਾਰਤ ਦੇ ਬਹੁਤ ਸਾਰੇ ਸਿਆਸਤਦਾਨ, ਮੁਸਲਮਾਨਾਂ ਨਾਲ ਆਪਣੇ ਸਮਾਜ ਵਿੱਚ ਨਫਰਤ ਭਰਣ ਵਾਲੇ ਬਿਆਨ ਅਕਸਰ ਦਿੰਦੇ ਰਹਿੰਦੇ ਹਨ। ਜੋ ਇਨ੍ਹਾਂ ਦੇ ਕਹੇ ਦਾ ਕੋਈ ਵਿਰੋਧ ਕਰੇ, ਤਾਂ ਉਸਨੂੰ ਪਾਕਿਸਤਾਨ ਭੇਜ ਦੇਣ ਦੀਆਂ ਧਮਕੀਆਂ ਦਿੰਦੇ ਹਨ। ਸਰਕਾਰਾਂ ਵੀ ਉਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਕਰਦੀਆਂ। ਉਹ ਹੀ ਕੰਮ ਇਸ ਰਚਨਾਂ ਨੂੰ ਲਿੱਖਣ ਵਾਲਾ ਕਵੀ ਵੀ ਕਰ ਰਿਹਾ ਹੈ। ਕੀ ਹੱਲੀ ਵੀ ਇਸ ਗੱਲ ਵਿੱਚ ਕੋਈ ਸ਼ੱਕ ਰਹਿ ਜਾਂਦਾ ਹੈ ਕਿ, ਇਸ ਕੂੜ ਪੋਥੇ ਨੂੰ, ਪ੍ਰਮੋਟ ਕਰਣ ਵਾਲੇ ਕੌਣ ਲੋਗ ਹਨ ਅਤੇ ਉਹ ਕਿਸ ਸਮਾਜ ਦੇ ਲੋਗ ਹਨ, ਜੋ ਇਸ ਕੂੜ ਪੋਥੇ ਨੂੰ ਜਿਉਂਦਾ ਰਖਣਾ ਚਾਹੁੰਦੇ ਹਨ ??

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top