Share on Facebook

Main News Page

ਇਕ ਬੰਦਾ ਮੌਤ ਦੇ ਕੰਢੇ 'ਤੇ ਖੜਾ ਹੈ, ਤੁਹਾਨੂੰ ਕਬੱਡੀ ਮੈਚਾਂ ਦੀ ਪਈ ਹੈ...

ਲੁਧਿਆਣਾ- ਚੌਥੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਚੱਲ ਰਹੇ ਰੰਗਾਰੰਗ ਪ੍ਰੋਗਰਾਮ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸਟੇਜ ‘ਤੇ ਇਕ ਵਿਅਕਤੀ ਚੜ੍ਹ ਗਿਆ ਅਤੇ ਉਸ ਨੇ ਸਟੇਜ ‘ਤੇ ਪਰਫੌਰਮ ਕਰ ਰਹੀ ਗਾਇਕਾ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਖੋਹ ਕੇ ਬੋਲਣਾ ਸ਼ੁਰੂ ਕਰ ਦਿੱਤਾ।

ਇਸ ਵਿਅਕਤੀ ਵੀਰ ਗੁਰਪ੍ਰੀਤ ਸਿੰਘ ਗੁਰੀ ਵਲੋਂ ਅਚਾਨਕ ਸਟੇਜ ‘ਤੇ ਚੜ੍ਹ ਕੇ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਖੋਹਣ ਦੀ ਘਟਨਾ ਨਾਲ ਗਾਇਕਾ ਬਿਲਕੁਲ ਘਬਰਾ ਗਈ। ਸਟੇਜ ਦੇ ਬਾਹਰ ਮੌਜੂਦ ਸਕਿਓਰਿਟੀ ਵਾਲੇ ਜਲਦੀ ਹੀ ਸਟੇਜ ‘ਤੇ ਪਹੁੰਚ ਗਏ ਅਤੇ ਉਸ ਵਿਅਕਤੀ ਨੂੰ ਕਾਬੂ ਕਰ ਕੇ ਬਾਹਰ ਲੈ ਗਏ।

ਜ਼ਿਕਰਯੋਗ ਹੈ ਕਿ ਸਟੇਜ ‘ਤੇ ਚੜ੍ਹ ਕੇ ਮਾਈਕ ਖੋਹਣ ਵਾਲਾ ਸਿੱਖ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਗੁਰੀ ਜੇਲਾਂ ‘ਚ ਸਜ਼ਾ ਕੱਟ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਦਾ ਸਮਰਥਕ ਸੀ। ਉਹ ਸਟੇਜ ‘ਤੇ ਚੜ੍ਹ ਕੇ ਪੰਜਾਬ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰ ਰਿਹਾ ਸੀ ਅਤੇ ਸਰਕਾਰ ਦੇ ਕੰਨਾਂ ਤੱਕ ਗੁਰਬਖਸ਼ ਸਿੰਘ ਦੀ ਆਵਾਜ਼ ਪਹੁੰਚਾਉਣਾ ਚਾਹੁੰਦਾ ਸੀ। ਸਿਖ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਗੁਰੀ ਨੇ ਮਾਈਕ ਖੋਹ ਕੇ ਕਿਹਾ ਕਿ "ਇਕ ਬੰਦਾ ਮੌਤ ਦੇ ਕੰਢੇ 'ਤੇ ਖੜਾ ਹੈ, ਤੁਹਾਨੂੰ ਕਬੱਡੀ ਮੈਚਾਂ ਦੀ ਪਈ ਹੈ..."

ਸਿੱਖ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਗੁਰੀ ਵਾਸੀ ਕਿਲਾ ਹਾਂਸ ਜਿਲਾ ਲੁਧਿਆਣਾ, ਜਿਸ ਦਾ ਭਾਈ ਗੁਰਬਖਸ਼ ਸਿੰਘ ਦੀ ਹਾਲਤ ਨੇ ਅੰਦਰ ਹਲੂਣਿਆ, ਜੋ ਕਿ ਅੱਜ ਲੁਧਿਆਣੇ ਵਿਚ ਚੱਲ ਰਹੇ ਕੱਬਡੀ ਕੱਪ ਦੇ ਦੌਰਾਨ ਰੋਸ ਪ੍ਰਗਟ ਕਰਨ ਵਾਸਤੇ ਸਟੇਜ 'ਤੇ ਚੜ ਗਿਆ, ਸਿਰਫ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣ ਵਾਸਤੇ ਕਿ ਇਕ ਬੰਦਾ ਮੌਤ ਦੇ ਕੰਢੇ 'ਤੇ ਖੜਾ ਹੈ, ਤੁਹਾਨੂੰ ਕਬੱਡੀ ਮੈਚਾਂ ਦੀ ਪਈ ਹੈ। ਇਸ ਦੇ ਦੋ ਪਰਿਵਾਰਕ ਮੈਬਰ ਪਹਿਲਾਂ ਵੀ ਸੰਘਰਸ਼ ਦੌਰਾਨ ਸ਼ਹੀਦ ਹੋ ਚੁਕੇ ਹਨ।

ਸੋ, ਸਾਡੀ ਪੰਥ ਦਰਦੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਸ ਵੀਰ ਦੇ ਪਿਛੇ ਜਾਕੇ, ਇਸ ਦੇ ਕੇਸ ਦੀ ਪੈਰਵੀ ਕੀਤੀ ਜਾਵੇ, ਇਸ ਤੋ ਪਹਿਲਾਂ ਕਿ ਇਸ ਨੌਜਵਾਨ 'ਤੇ ਝੂਠੇ ਕੇਸ ਪਾਕੇ, ਜੇਲ ਵਿਚ ਸੁੱਟ ਦੇਣ। ਇਹ ਨਾ ਹੋਵੇ ਕਿ ਅਸੀਂ ਹੋਰਾਂ ਸਿੰਘਾਂ ਨੂੰ ਰਿਆਹ ਕਰਵਾਉਂਦੇ ਕਰਵਾਉਂਦੇ, ਇਸ ਨੌਜਵਾਨ ਦਾ ਵੀ ਨੁਕਸਾਨ ਕਰਵਾ ਬੈਠੀਏ।

ਬੇਨਤੀ ਕਰਤਾ ..ਅਖੌਤੀ ਸੰਤਾਂ ਦੇ ਕੌਤਕ ਟੀਮ

ਨੋਟ: ਸਰਕਾਰ ਅੱਗੇ ਬੇਨਤੀ ਅਤੇ ਮਸ਼ਵਰਾ ਹੈ, ਕਿ ਜਦੋਂ ਇਨਸਾਫ਼ ਮੰਗਣ ਦੇ ਸਾਰੇ ਰਸਤੇ ਬੰਦ ਹੋ ਜਾਣ, ਫੇਰ ਬੰਦਾ ਕੀ ਨਹੀਂ ਕਰਦਾ। ਸੋ, ਇਨ੍ਹਾਂ ਸਰਕਾਰਾਂ ਨੂੰ ਜਾਗਣ ਦੀ ਲੋੜ ਹੈ, ਸਿੱਖਾਂ ਵਿਚ ਰੋਸ ਦੀ ਅੱਗ ਸੁਲਗ ਰਹੀ ਹੈ, ਜੇਕਰ ਯੋਗ ਅਗਵਾਈ ਮਿਲ ਗਈ, ਤਾਂ ਤੁਹਾਨੂੰ ਕਿਸੇ ਨੂੰ ਭਜਣ ਨੂੰ ਰਾਹ ਨਹੀਂ ਲਭਣਾ, ਸੋ ਸੁਧਰ ਜਾਵੋ, ਸਿੱਖਾਂ ਨੂੰ ਹੋਰ ਨਾ ਸਤਾਓ !!!

ਦੇਖੋ (ਅੱਗ)ਬਾਣੀ (ਜੱਗਬਾਣੀ) ਅਖਬਾਰ ਦੀ ਬੋਲਬਾਣੀ, ਜੇਕਰ ਸਿੱਖ ਰੋਸ ਪ੍ਰਗਟ ਕਰਨ ਦਾ ਇਨ੍ਹਾਂ ਨੂੰ ਸਿਰ ਫਿਰੇ ਲੱਗਦੇ ਹਨ। ਇਹ ਬੋਲੀ ਸਰਕਾਰ ਦੇ ਕੰਨਾਂ ਤੱਕ ਗੱਲ ਪਹੁਚਉਣ ਦਾ ਤਰੀਕਾ ਹੈ। ਹਾਂ, ਇਕ ਗੱਲ ਜਰੂਰ ਹੈ ਤੁਹਾਡੇ ਨਾਣ ਗਾਣੇ ਵਿਚ ਜ਼ਰੂਰ ਵਿਘਨ ਪੈ ਗਿਆ ਹੈ, ਓਦੋ ਇੱਕ ਮੱਸਾ ਰੰਗੜ ਸੀ, ਹੁਣ ਕਿੰਨੇ ਮੱਸੇ ਰੰਗੜ ਸਟੇਜ 'ਤੇ ਬੈਠੇ ਹਨ

ਟਿੱਪਣੀ: ਅੱਤ ਦਾ ਅੰਤ, ਅਟੱਲ ਹੈ...: ਸੰਪਾਦਕ ਖ਼ਾਲਸਾ ਨਿਊਜ਼

ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਬੱਡੀ ਮੈਚਾਂ 'ਚ ਮਸ਼ਰੂਫ ਹੈ, ਤੇ ਉਧਰ ਇਕ ਬੰਦਾ ਮੌਤ ਦੇ ਕੰਢੇ 'ਤੇ ਖੜਾ ਹੈ, ਤੇ ਇਸਨੂੰ ਕਬੱਡੀ ਮੈਚਾਂ ਦੀ ਪਈ ਹੈ...ਲੱਖ ਲਾਹਨਤ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top